Mohali
ਕੰਮ ਦੇ ਦਬਾਅ ਪ੍ਰਬੰਧਨ ਤੇ ਸੈਮੀਨਾਰ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 17 ਮਾਰਚ (ਸ.ਬ.) ਬ੍ਰਹਮਾਕੁਮਾਰੀ ਸੰਸਥਾ ਵਲੋਂ ਸੈਕਟਰ 69 ਦੇ ਪਾਰਕ ਵਿੱਚ ਤਣਾਅ ਪ੍ਰਬੰਧਨ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਬ੍ਰਹਮਾਕੁਮਾਰੀਆਂ ਦੇ ਰੋਪੜ ਰਾਜਯੋਗ ਕੇਂਦਰ ਦੀ ਇੰਚਾਰਜ ਬ੍ਰਹਮਾਕੁਮਾਰੀ ਡਾ. ਰਮਾ ਨੇ ਕੀਤੀ। ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਸਾਬਕਾ ਕੌਂਸਲਰ, ਸ੍ਰੀ ਸਤਵੀਰ ਸਿੰਘ ਧਨੋਆ ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬ੍ਰਹਮਾ ਕੁਮਾਰੀ ਮੀਨਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ।
ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਡਾ. ਰਮਾ ਨੇ ਕਿਹਾ ਕਿ ਮਨੁੱਖ ਖੁਦ ਕਰਮਾਂ ਦੀ ਫ਼ਸਲ ਬੀਜਦਾ ਹੈ ਅਤੇ ਉਸਨੂੰ ਖੁਦ ਹੀ ਇਹ ਫਸਲ ਵੱਢਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਆਪਣਾ ਫਰਜ਼ ਨਿਭਾਉਣ ਲਈ ਸੁਤੰਤਰ ਹੈ ਪਰ ਇਸ ਦੇ ਨਤੀਜੇ ਭੁਗਤਣ ਲਈ ਪਾਬੰਦ ਹੈ।
ਸੈਮੀਨਾਰ ਦੀ ਮੁੱਖ ਵਕਤਾ ਅਤੇ ਏਅਰੋਸਿਟੀ ਰਾਜਯੋਗ ਸੈਂਟਰ ਦੀ ਇੰਚਾਰਜ ਬ੍ਰਹਮਾ ਕੁਮਾਰੀ ਮੀਨਾ ਨੇ ਕਿਹਾ ਕਿ ਅਸੀਂ 30 ਸਾਲ ਪਹਿਲਾਂ ਵੀ ਘਰ ਅਤੇ ਦਫਤਰਾਂ ਵਿੱਚ ਕੰਮ ਕਰਦੇ ਸਾਂ ਅਤੇ ਅੱਜ ਵੀ ਕਰਦੇ ਹਾਂ, ਪਰ ਪਹਿਲਾਂ ਕਰਮ ਦਾ ਕੋਈ ਦਬਾਅ ਅਤੇ ਤਣਾਅ ਨਹੀਂ ਸੀ, ਜਦੋਂਕਿ ਹੁਣ ਦਬਾਓ ਜਿਆਦਾ ਹੈ। ਇਸਦਾ ਕਾਰਨ ਇਹ ਹੈ ਕਿ ਮਨ ਦੀ ਸ਼ਕਤੀ ਜੋ ਕਰਮ ਕਰਵਾਉਂਦੀ ਹੈ ਕਮਜ਼ੋਰ ਹੋ ਗਈ ਹੈ। ਇਸ ਲਈ ਇਸ ਵਿੱਚ ਗੁੱਸੇ ਨੂੰ ਸਹਿਣ ਅਤੇ ਕਾਬੂ ਕਰਨ ਦੀ ਤਾਕਤ ਨਹੀਂ ਹੈ।
ਇਸ ਮੌਕੇ ਸਟਾਰ ਪਬਲਿਕ ਸਕੂਲ ਦੇ ਡਾਇਰੈਕਟਰ, ਸ਼੍ਰੀ ਕੇਵਲ ਕ੍ਰਿਸ਼ਨ ਚੌਧਰੀ ਵਲੋਂ ਬ੍ਰਹਮਾ ਕੁਮਾਰੀਆਂ ਦਾ ਸਵਾਗਤ ਕੀਤਾ ਗਿਆ।
Mohali
ਪ੍ਰਾਈਵੇਟ ਸਕੂਲਾਂ ਨੂੰ 50 ਪੈਸੇ ਪ੍ਰਤੀ ਵਰਗ ਗਜ ਦਿੱਤੀ ਗਈ ਜਮੀਨ ਸਕੂਲਾਂ ਤੋਂ ਵਾਪਿਸ ਲੈ ਕੇ ਆਮ ਬੱਚਿਆਂ ਦੇ ਖੇਡਣ ਲਈ ਦਿੱਤੀ ਜਾਵੇ : ਸਤਨਾਮ ਸਿੰਘ ਦਾਊਂ
ਮੁੱਖ ਮੰਤਰੀ, ਚੀਫ ਸਕੱਤਰ, ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਨੂੰ ਪੱਤਰ ਭੇਜ ਕੇ ਲਾਭਪਾਤਰੀ ਸਕੂਲਾਂ ਦੀਆਂ ਬੈਲੈਂਸ ਸ਼ੀਟਾਂ ਜਨਤਕ ਕਰਨ ਦੀ ਮੰਗ ਕੀਤੀ
ਐਸ ਏ ਐਸ ਨਗਰ, 18 ਮਾਰਚ (ਸ.ਬ.) ਭ੍ਰਿਸ਼ਟਾਚਾਰ ਦੇ ਵਿਰੁੱਧ ਕੰਮ ਕਰਨ ਵਾਲੀ ਸਮਾਜਸੇਵੀ ਸੰਸਥਾ ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਪੰਜਾਬ ਦੇ ਮੁੱਖ ਮੰਤਰੀ, ਚੀਫ ਸਕੱਤਰ, ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ 50 ਪੈਸੇ ਪ੍ਰਤੀ ਵਰਗ ਗਜ ਦਿੱਤੀ ਗਈ ਜਮੀਨ ਸਕੂਲਾਂ ਤੋਂ ਵਾਪਿਸ ਲੈ ਕੇ ਆਮ ਬੱਚਿਆਂ ਦੇ ਖੇਡਣ ਲਈ ਦਿੱਤੀ ਜਾਵੇ। ਇਸਦੇ ਨਾਲ ਹੀ ਉਹਨਾਂ ਮੰਗ ਕੀਤੀ ਹੈ ਕਿ ਲਾਭਪਾਤਰੀ ਸਕੂਲਾਂ ਦੀਆਂ ਬੈਲੈਂਸ ਸ਼ੀਟਾਂ ਜਨਤਕ ਕੀਤੀ ਜਾਵੇ ਤਾਂ ਜੋ ਪਤਾ ਚਲ ਸਕੇ ਕਿ ਇਹ ਸਕੂਲ ਕਿੰਨੀ ਮੋਟੀ ਕਮਾਈ ਕਰਦੇ ਹਨ।
ਮੁੱਖ ਮੰਤਰੀ ਅਤੇ ਹੋਰਨਾਂ ਨੂੰ ਭੇਜੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਗਮਾਡਾ ਵੱਲੋਂ 2001 ਵਿੱਚ ਪਾਲਸੀ ਤਿਆਰ ਕਰਕੇ ਪੁੱਡਾ ਦੀ ਵਿੱਤ ਤੇ ਲੇਖਾ ਕਮੇਟੀ ਦੀ 27ਵੀਂ ਮੀਟਿੰਗ ਦੇ ਮੱਦ ਨੰਬਰ 27.05 ਰਾਹੀਂ ਮੁਹਾਲੀ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਂਟ ਸੋਲਜਰ ਸਕੂਲ, ਸ਼ੈਮਰਾਕ ਸਕੂਲ ਆਦਿ ਨੂੰ ਪੰਜਾਹ ਪੈਸੇ ਪ੍ਰਤੀ ਵਰਗ ਗਜ ਦੇ ਹਿਸਾਬ ਨਾਲ ਜਮੀਨਾਂ ਲੀਜ ਤੇ ਦਿੱਤੀਆਂ ਗਈਆਂ ਸਨ। ਲੀਜ ਦੀਆਂ ਸ਼ਰਤਾਂ ਮੁਤਾਬਕ ਸਕੂਲ ਉਹਨਾਂ ਜ਼ਮੀਨਾਂ ਵਿੱਚ ਸਾਂਝਾ ਖੇਡ ਮੈਦਾਨ ਬਣਾਉਣਗੇ ਅਤੇ ਸਕੂਲ ਉਹਨਾਂ ਮੈਦਾਨਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਰਤ ਸਕਦੇ ਹਨ ਜਦੋਂਕਿ ਅਤੇ ਬਾਕੀ ਸਮੇਂ ਵਿੱਚ ਇਹ ਮੈਦਾਨ ਆਮ ਪਬਲਿਕ ਦੇ ਵਰਤਣ ਲਈ ਰੱਖੇ ਜਾਣੇ ਸਨ। ਸਕੂਲ ਇਹਨਾਂ ਸਾਂਝੇ ਖੇਡ ਮੈਦਾਨਾਂ ਵਿੱਚ ਕੋਈ ਕੰਡਿਆਲੀ ਤਾਰ ਆਦਿ ਲਗਾ ਕੇ ਜਾਂ ਕੋਈ ਉਸਾਰੀ ਕਰਕੇ ਆਮ ਲੋਕਾਂ ਨੂੰ ਇਹ ਜ਼ਮੀਨਾਂ ਵਰਤਣ ਤੋਂ ਰੋਕ ਨਹੀਂ ਸਕਦੇ ਸਨ। ਪਰੰਤੂ ਸਕੂਲਾਂ ਵਲੋਂ ਬਾਕਾਇਦਾ ਤਾਰ ਲਗਾ ਕੇ ਇਹਨਾਂ ਮੈਦਾਨਾਂ ਤੇ ਕਬਜਾ ਕਰ ਲਿਆ ਗਿਆ।
ਉਹਨਾਂ ਲਿਖਿਆ ਹੈ ਕਿ ਸ਼ਹਿਰ ਦੇ ਸੈਕਟਰਾਂ ਵਿੱਚ ਜੋ ਪਾਰਕਾਂ ਹਨ ਉਹਨਾਂ ਪਾਰਕਾਂ ਵਿੱਚ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਸਰਕਾਰੀ ਮਦਦ ਨਾਲ ਫੁੱਲ ਬੂਟੇ ਲਗਾਏ ਹੋਏ ਹਨ। ਜਿਸ ਕਾਰਨ ਆਮ ਵੱਡੇ ਬੱਚੇ ਉਹਨਾਂ ਪਾਰਕਾਂ ਵਿੱਚ ਖੇਡ ਨਹੀਂ ਸਕਦੇ ਇਸ ਲਈ ਸ਼ਹਿਰ ਦੇ ਬੱਚੇ ਸੜਕਾਂ ਤੇ ਖੇਡਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਜੇਕਰ ਸ਼ਹਿਰ ਦੇ ਬੱਚੇ ਅਤੇ ਹੋਰ ਲੋਕ ਸਕੂਲਾਂ ਨੂੰ ਦਿੱਤੀ ਲੀਜ਼ ਦੀਆਂ ਸ਼ਰਤਾਂ ਮੁਤਾਬਕ ਉਹਨਾਂ ਸਾਂਝੇ ਖੇਡ ਮੈਦਾਨਾਂ ਨੂੰ ਵਰਤ ਸਕਣ ਤਾਂ ਬੱਚਿਆਂ ਦੇ ਖੇਡਣ ਦੀ ਸਮੱਸਿਆ ਦਾ ਪੱਕਾ ਹੱਲ ਹੋ ਸਕਦਾ ਹੈ ਜਿਸ ਨਾਲ ਸੂਬੇ ਵਿੱਚ ਨਵੇਂ ਖਿਡਾਰੀ ਪੈਦਾ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਬਹੁਤ ਜ਼ਿਆਦਾ ਹਨ ਅਤੇ ਇਹਨਾਂ ਵਿੱਚੋਂ ਕੁੱਝ ਸਕੂਲ ਸਰਕਾਰ ਦੀ ਲੀਜ਼ ਪਾਲਸੀ (ਜਿਸ ਮੁਤਾਬਿਕ ਗਮਾਡਾ ਦੀਆਂ ਕੀਮਤੀ ਜਮੀਨਾਂ ਸਕੂਲਾਂ ਨੂੰ ਦਿੱਤੀ ਗਈ), ਨੂੰ ਠੀਕ ਢੰਗ ਨਾਲ ਲਾਗੂ ਨਹੀਂ ਕਰਦੇ। ਉਹਨਾਂ ਲਿਖਿਆ ਹੈ ਕਿ ਇਹ ਸਕੂਲ ਮਾਪਿਆਂ ਦੀ ਵੱਡੀ ਆਰਥਿਕ ਲੁੱਟ ਕਰਦੇ ਹਨ ਜਦ ਕਿ ਆਪਣੇ ਅਧਿਆਪਕਾਂ ਨੂੰ ਬਹੁਤ ਘੱਟ ਤਨਖਾਹਾਂ ਤੇ ਰੱਖ ਕੇ ਉਨ੍ਹਾਂ ਦਾ ਵੀ ਆਰਥਿਕ ਸ਼ੋਸ਼ਣ ਕਰਦੇ ਹਨ। ਇਹ ਸਕੂਲ ਆਪਣੀ ਕਮਾਈ ਦੀਆਂ ਬੇਲੇਂਸ ਸ਼ੀਟਾਂ ਵੀ ਜਨਤਕ ਨਹੀਂ ਕਰਦੇ ਹਨ।
ਉਹਨਾਂ ਮੰਗ ਕੀਤੀ ਹੈ ਕਿ ਉਪਰੋਕਤ ਤਿੰਨ ਸਕੂਲਾਂ ਤੋਂ ਇਲਾਵਾ ਹੋਰ ਵੀ ਜਿੰਨੇ ਸਕੂਲਾਂ ਨੂੰ ਸਾਂਝਾ ਖੇਡ ਮੈਦਾਨ ਬਣਾਉਣ ਲਈ ਲਗਭਗ ਮੁਫ਼ਤ ਵਿੱਚ ਜਾਂ 50 ਪੈਸੇ ਗਜ ਜਾਂ ਉਸ ਤੋਂ ਮਹਿੰਗੀ ਕੀਮਤ ਤੇ ਜ਼ਮੀਨ ਲੀਜ਼ ਤੇ ਦਿੱਤੀ ਗਈ ਹੈ ਅਤੇ ਜਿਹੜੇ ਸਕੂਲਾਂ ਨੇ ਲੀਜ਼ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ ਸਾਂਝੇ ਖੇਡ ਮੈਦਾਨਾ ਵਿੱਚ ਕੋਈ ਉਸਾਰੀ ਕੀਤੀ ਹੈ ਜਾਂ ਕੰਡਾ ਤਾਰ ਲਗਾਈ ਹੈ ਉਹਨਾਂ ਸਕੂਲਾਂ ਦੀ ਲੀਜ਼ ਕੈਂਸਲ ਕੀਤੀ ਜਾਵੇ ਅਤੇ ਸਕੂਲਾਂ ਦੇ ਕਬਜ਼ੇ ਹਟਾਏ ਜਾਣ ਤਾਂ ਕਿ ਆਮ ਪਬਲਿਕ ਉਹਨਾਂ ਸਾਂਝੇ ਖੇਡ ਮੈਦਾਨਾਂ ਨੂੰ ਵਰਤ ਸਕੇ ਅਤੇ ਨਾਲ ਹੀ ਸਰਕਾਰ ਦੀ ਆਮਦਨ ਵਧਾਉਣ ਲਈ ਇਸ ਲੀਜ ਦੀ ਰਕਮ ਨੂੰ ਵਧਾਇਆ ਜਾਵੇ ਜਾਂ ਲੀਜ ਦੇਣ ਲਈ ਜਨਤਕ ਬੋਲੀ ਲਗਾਈ ਜਾਵੇ।
Mohali
ਐਨ ਐਸ ਕਿਉ ਐਫ਼ ਸਕੀਮ ਅਧੀਨ ਟੂਲ ਕਿੱਟਾਂ ਵੰਡੀਆਂ

ਐਸ ਏ ਐਸ ਨਗਰ, 18 ਮਾਰਚ (ਸ.ਬ.) ਸਕੂਲ ਆਫ਼ ਐਮੀਨੈਂਸ 3 ਬੀ 1 ਵਿਖੇ, ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਚੱਲ ਰਹੀ ਐੱਨ ਐੱਸ ਕਿਉਂ ਐਫ਼ ਸਕੀਮ ਅਧੀਨ ਚਲਦੀਆਂ ਐਪੇਰਲ਼ ਅਤੇ ਕੰਸਟ੍ਰੈਕਸ਼ਨ ਅਧੀਨ ਵਿਦਿਆਰਥੀਆਂ ਨੂੰ ਕਿੱਤੇ ਨਾਲ਼ ਜੋੜਣ ਲਈ ਟੂਲ ਕਿੱਟਾਂ ਦੀ ਵੰਡ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ. ਸਲਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ ) ਡਾ. ਗਿੰਨੀ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਨ ਐੱਸ ਕਿਉ ਐਫ਼ ਵਿੱਚ ਪੜ੍ਹਦੇ ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਸਵੈ ਰੁਜਗਾਰ ਨਾਲ਼ ਜੋੜਣ ਲਈ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਟੂਲ ਕਿੱਟਾਂ ਮੁਹਈਆ ਕੀਤੀਆਂ ਜਾਂਦੀਆਂ ਹਨ। ਇਸ ਸੰਬੰਧ ਵਿੱਚ 12ਵੀਂ ਜਮਾਤ ਦੇ ਐਪੇਰਲ਼ ਅਤੇ ਕੰਸਟ੍ਰੈਕਸ਼ਨ ਦੀ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਨੂੰ ਉੱਚ ਕੁਆਲਟੀ ਅਤੇ ਲੰਮਾ ਸਮਾਂ ਚੱਲਣ ਵਾਲੀਆਂ ਟੂਲ ਕਿੱਟਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਗਿਲ ਅਤੇ ਵਾਇਸ ਚੇਅਰਮੈਨ ਕਰਮ ਸਿੰਘ ਬਬਰਾ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆਰਥੀਆਂ ਨੂੰ ਸਵੈ ਰੋਜ਼ਗਾਰ ਨਾਲ਼ ਜੋੜਣ ਲਈ ਯਤਨਸ਼ੀਲ ਹੈ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸਤਿੰਦਰ ਜੀਤ ਸਿੰਘ, ਵੋਕੇਸ਼ਨਲ ਟ੍ਰੇਨਰ ਨਰਿੰਦਰ ਸਿੰਘ, ਵੋਕੇਸ਼ਨਲ ਟ੍ਰੇਨਰ ਸ਼ਿਫਾਲੀ ਮਹਿਤਾ, ਡਾ. ਭੁਪਿੰਦਰਪਾਲ ਸਿੰਘ ਤੇ ਸਮੂਹ ਸਟਾਫ਼ ਹਾਜਰ ਸੀ।
Mohali
ਸੈਕਟਰ 76-80 ਦੇ ਪਲਾਟ ਮਾਲਕਾਂ ਤੋਂ ਵਾਧੂ ਕੀਮਤ ਦੀ ਵਸੂਲੀ ਸੰਬੰਧੀ ਪੰਜਾਬ ਸਰਕਾਰ ਦੀ ਨਿਖੇਧੀ

ਐਸ ਏ ਐਸ ਨਗਰ, 18 ਮਾਰਚ (ਸ.ਬ.) ਸੈਕਟਰ 76-80 ਦੀਆਂ ਵੱਖ-ਵੱਖ ਸੈਕਟਰਾਂ ਦੀਆਂ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸਾਰੀਆਂ ਕਮੇਟੀਆਂ ਵੱਲੋਂ ਸੈਕਟਰ 76-80 ਦੇ ਪਲਾਟ ਮਾਲਕਾਂ ਨੂੰ ਪਾਈ ਗਈ ਵਾਧੂ ਕੀਮਤ ਵਸੂਲਣ ਬਾਰੇ ਸਰਕਾਰ ਦੀ ਨਿਖੇਧੀ ਕੀਤੀ ਗਈ।
ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਗਮਾਡਾ ਦੇ ਮੁੱਖ ਪ੍ਰਸ਼ਾਸਕ ਤੇ ਮੁੱਖ ਲੇਖਾ ਅਫਸਰ ਨੇ 8 ਜਨਵਰੀ 2025 ਨੂੰ ਪੱਤਰ ਨੰਬਰ 453 ਵਿੱਚ ਭਰੋਸਾ ਦਿਵਾਇਆ ਸੀ ਕਿ ਵਧੀ ਕੀਮਤ ਤੇ ਮੁੜ ਵਿਚਾਰ ਕਰਨ ਹਿਤ ਕੇਸ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ। ਪਰ ਕਾਫੀ ਸਮਾਂ ਬੀਤ ਜਾਣ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਬਲਕਿ ਲੋਕਾਂ ਨੂੰ ਵਧੀ ਕੀਮਤ ਦੇ ਨੋਟਿਸ ਦੁਬਾਰਾ ਆਉਣੇ ਸ਼ੁਰੂ ਹੋ ਗਏ ਹਨ।
ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 76-80 ਦੀ ਇਨਹਾਸਮੈਂਟ ਸੰਘਰਸ਼ ਕਮੇਟੀ ਵੱਲੋਂ 23 ਮਾਰਚ 2025 ਨੂੰ ਸੈਕਟਰ 79 ਦੇ ਐਮਟੀ ਸਕੂਲ ਦੇ ਨਾਲ ਲੱਗਦੇ ਪਾਰਕ (ਪਾਰਕ ਨੰਬਰ 7) ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ ਅਤੇ ਵਧੀ ਕੀਮਤ ਵਸੂਲਣ ਬਾਰੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਮੀਟਿੰਗ ਵਿੱਚ ਹਰਦਿਆਲ ਚੰਦ ਬਡਬਰ ਪ੍ਰਧਾਨ ਸੈਕਟਰ 79, ਲਾਭ ਸਿੰਘ ਪ੍ਰਧਾਨ ਸੈਕਟਰ 80, ਮੇਜਰ ਸਿੰਘ ਪ੍ਰਧਾਨ ਸੈਕਟਰ 78, ਜਰਨੈਲ ਸਿੰਘ ਪ੍ਰਧਾਨ ਸੈਕਟਰ 77, ਐਮਪੀ ਸਿੰਘ ਪ੍ਰਧਾਨ 79 ਅਤੇ ਗੁਰਜੀਤ ਸਿੰਘ ਗਿੱਲ, ਮੇਜਰ ਸਿੰਘ, ਕਰਮ ਸਿੰਘ ਧਨੋਆ, ਇੰਦਰਜੀਤ ਸਿੰਘ ਅਤੇ ਹਰਜੀਤ ਸਿੰਘ ਭੋਲੂ ਐਮ ਸੀ ਤੇ ਨਵਜੋਤ ਸਿੰਘ ਬਾਛਲ ਹਾਜ਼ਰ ਹੋਏ।
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International2 months ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
International2 months ago
ਅਮਰੀਕੀ ਏਅਰਲਾਈਨ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ, 18 ਵਿਅਕਤੀਆਂ ਦੀ ਮੌਤ
-
Mohali1 month ago
ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ
-
Editorial2 months ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ