Connect with us

Punjab

ਪੁਰਾਣੀ ਰੰਜਿਸ਼ ਦੇ ਚੱਲਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Published

on

 

ਬਠਿੰਡਾ, 19 ਮਾਰਚ (ਸ.ਬ.) ਬੀਤੀ ਦੇਰ ਰਾਤ ਬਠਿੰਡਾ ਦੇ ਧੋਬੀਆਣਾ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਬੇਅੰਤ ਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਕਾਲੀ ਤੇ ਦੋਸਤ ਰਵੀ ਨੇ ਦੱਸਿਆ ਕਿ ਜਦੋਂ ਕਾਲੀ ਕੰਮ ਤੋਂ ਪਰਤਿਆ ਤਾਂ ਕੁਝ ਲੋਕ ਉਸ ਨੂੰ ਬੁਲਾ ਕੇ ਲੈ ਗਏ ਅਤੇ ਉਸ ਉੱਪਰ ਧੋਬੀ ਆਣਾ ਬਸਤੀ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਘਟਨਾ ਦਾ ਉਨ੍ਹਾਂ ਨੂੰ ਪਤਾ ਚੱਲਿਆ ਤਾਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਾਲੀ ਦੇ ਸਿਰ ਵਿੱਚ ਗੰਭੀਰ ਸੱਟਾਂ ਸਨ। ਜਿਸ ਨੂੰ ਇਲਾਜ ਲਈ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।

ਮ੍ਰਿਤਕ ਕਾਲੀ ਦੀ ਮਾਤਾ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਵਿਚਕਾਰ ਪਹਿਲਾਂ ਵੀ ਲੜਾਈ ਝਗੜਾ ਚੱਲ ਰਿਹਾ ਸੀ ਅਤੇ ਕਈ ਵਾਰ ਰਾਜ਼ੀਨਾਮਾ ਵੀ ਹੋਇਆ ਸੀ ਪਰ ਬੀਤੀ ਦੇਰ ਰਾਤ ਕਾਲੀ ਨੂੰ ਘਰੋਂ ਬੁਲਾ ਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪਰਿਵਾਰ ਨੇ ਪੁਲੀਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

 

Continue Reading

Mohali

ਮਨੀ ਲਾਂਡਰਿੰਗ ਮਾਮਲੇ ਵਿੱਚ ਐਕਸਿਸ ਬੈਂਕ ਦੀ ਮੈਨੇਜਰ ਦੇ ਗੈਰਜਮਾਨਤੀ ਵਾਰੰਟ ਜਾਰੀ

Published

on

By

 

ਸੁਖਪਾਲ ਸਿੰਘ ਖਹਿਰਾ ਹੋਏ ਅਦਾਲਤ ਵਿੱਚ ਪੇਸ਼, ਅਗਲੀ ਸੁਣਵਾਈ 4 ਅਪੈਲ ਨੂੰ

 

ਐਸ ਏ ਐਸ ਨਗਰ, 22 ਮਾਰਚ (ਪਰਵਿੰਦਰ ਕੌਰ ਜੱਸੀ) ਮਨੀ ਲਾਂਡਰਿੰਗ ਮਾਮਲੇ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਵਲੋਂ ਇਸ ਮਾਮਲੇ ਵਿੱਚ ਸੰਬੰਧਿਤ ਐਕਸਿਸ ਬੈਂਕ ਬ੍ਰਾਂਚ ਮੈਨੇਜਰ, ਸ਼੍ਰੀਮਤੀ ਹੇਮਾ ਪਾਂਡੋਵਾ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਵਧੀਕ ਜਿਲਾ ਸੈਸ਼ਨ ਜੱਜ ਵਲੋਂ ਬੈਂਕ ਮੈਨੇਜਰ ਸ਼੍ਰੀਮਤੀ ਹੇਮਾ ਪਾਂਡੋਵਾ ਦੇ ਗੈਰ-ਜ਼ਮਾਨਤੀ (ਗ੍ਰਿਫਤਾਰੀ) ਵਾਰੰਟ ਜਾਰੀ ਕਰਦਿਆਂ ਹੁਕਮ ਦਿੱਤੇ ਹਨ ਕਿ ਹੇਮਾ ਪਾਂਡੋਵਾ ਨੂੰ 4 ਅਪ੍ਰੈਲ 2025 ਨੂੰ ਰਿਕਾਰਡ ਸਮੇਤ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਅਦਾਲਤ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਬੰਧਤ ਗਵਾਹ ਸਬੂਤਾਂ ਸਮੇਤ ਕੇਸ ਵਿਚ ਪੇਸ਼ ਹੋਣ ਤੋਂ ਝਿਜਕ ਰਿਹਾ ਹੈ। ਇਸ ਦੌਰਾਨ ਅਦਾਲਤ ਵਿਚ ਦੁਰਗਾ ਪਰਸਾਦ ਯਾਦਵ, ਸੇਲਜ਼ ਡਿਵੈਲਪਮੈਂਟ ਰਿਸੋਰਸ ਐਕਸਿਸ ਬੈਂਕ ਚੰਡੀਗੜ੍ਹ ਨੇ ਹਾਜ਼ਰ ਹੋ ਕੇ ਬਿਆਨ ਦਿੱਤਾ ਕਿ ਉਨ੍ਹਾਂ ਨੇ ਰਿਕਾਰਡ ਨੋਟ ਕਰ ਲਿਆ ਹੈ ਅਤੇ ਉਹ ਸੰਬੰਧਿਤ ਬ੍ਰਾਂਚ ਮੈਨੇਜਰ ਸ਼੍ਰੀਮਤੀ ਹੇਮਾ ਪਾਂਡੋਵਾ ਨੂੰ ਅਗਲੀ ਸੁਣਵਾਈ ਦੀ ਤਾਰੀਖ਼ ਨੂੰ ਸਬੰਧਤ ਰਿਕਾਰਡ ਲਿਆਉਣ ਲਈ ਕਹਿਣਗੇ। ਇਸ ਤੋਂ ਇਲਾਵਾ ਅਦਾਲਤ ਵਿਚ ਬਤੌਰ ਗਵਾਹ ਅਨੁਪਮ ਨਾਗਪਾਲ ਪੇਸ਼ ਹੋਏ ਅਤੇ ਉਨਾਂ ਆਪਣੇ ਬਿਆਨ ਅਦਾਲਤ ਵਿਚ ਦਰਜ ਕਰਵਾਏ।

ਪ੍ਰਾਪਤ ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵਲੋਂ ਗ੍ਰਿਫਤਾਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਈ. ਡੀ. ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਵਲੋਂ ਸੁਖਪਾਲ ਸਿੰਘ ਖਹਿਰਾ ਅਮਰੀਕਾ ਗਏ ਸੀ ਤਾਂ ਉਥੋਂ 1 ਲੱਖ ਕੈਨੇਡੀਅਨ ਡਾਲਰ ਰਾਸ਼ੀ ਮਿਲੀ ਸੀ ਅਤੇ ਡਰੱਗ ਕੇਸ ਵਿਚ ਸ਼ਾਮਲ ਇਕ ਮੁਲਜਮ ਦੇ ਨਾਲ ਉਨਾਂ ਦੀ ਇਕ ਫੋਟੋ ਵੀ ਵਾਇਰਲ ਹੋਈ ਸੀ। ਈ. ਡੀ. ਵਲੋਂ 2017 ਦੇ ਇਕ ਡਰੱਗ ਮਾਮਲੇ, ਹਵਾਲਾ ਰਾਸ਼ੀ ਦੇ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 11 ਨਵੰਬਰ 2021 ਨੂੰ ਜਦੋਂ ਸਖਪਾਲ ਸਿੰਘ ਖਹਿਰਾ ਨੂੰ ਈ. ਡੀ. ਦੀ ਟੀਮ ਵਲੋਂ ਸੈਕਟਰ-18 ਚੰਡੀਗੜ੍ਹ ਵਿਚਲੇ ਦਫਤਰ ਪੁੱਛਗਿੱਛ ਲਈ ਬੁਲਾਇਆ ਤਾਂ ਉਨਾਂ ਨੂੰ ਪੁੱਛਗਿੱਛ ਉਪਰੰਤ ਗ੍ਰਿਫਤਾਰ ਕਰ ਲਿਆ ਸੀ। ਜਲਾਲਾਬਾਦ ਪੁਲੀਸ ਨੇ ਹੈਰੋਇਨ, ਸੋਨੇ ਦੇ ਬਿਸਕੁੱਟ, 2 ਪਿਸਤੋਲਾਂ, 26 ਕਾਰਤੂਸ ਅਤੇ ਫੇਕ ਪਾਸਪੋਰਟ ਬਰਾਮਦ ਕੀਤੇ ਸਨ ਅਤੇ ਗੁਰਦੇਵ ਸਿੰਘ ਨਾਂ ਦੇ ਮੁਲਜਮ ਸਮੇਤ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਗੁਰਦੇਵ ਸਿੰਘ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਖਹਿਰਾ ਦਾ ਨਜਦੀਕੀ ਹੈ। ਉਧਰ ਖਹਿਰਾ ਵਲੋਂ ਗੁਰਦੇਵ ਸਿੰਘ ਦੇ ਨਾਲ ਕਿਸੇ ਵੀ ਗੈਰਕਾਨੂੰਨੀ ਧੰਦੇ ਵਿੱਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰਦਿਆਂ ਇਸ ਨੂੰ ਰਾਜਨੀਤਿਕ ਰੰਗ ਦੇਣ ਦੀ ਗੱਲ ਕਹੀ ਸੀ। ਖਹਿਰਾ ਨੇ ਉਸ ਨੂੰ ਇਸ ਮਾਮਲੇ ਝੂਠਾ ਫਸਾਉਣ ਲਈ ਕਈਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਦੋਸ਼ ਵੀ ਲਗਾਏ ਸਨ।

Continue Reading

Mohali

ਗਮਾਡਾ ਵੱਲੋਂ ਆਰੰਭ ਕੀਤੀ ਈ ਬੋਲੀ ਵਿੱਚ ਹਨ ਨੁਕਸ

Published

on

By

 

ਸੈਕਟਰ 79 ਵਿਚਲੇ ਇੱਕ 400 ਗਜ ਦੇ ਪਲਾਟ ਦਾ ਮੁੱਲ 733 ਕਰੋੜ ਰੁਪਏ ਵਿਖਾ ਰਿਹਾ ਹੈ ਪੋਰਟਲ

ਐਸ ਏ ਐਸ ਨਗਰ, 22 ਮਾਰਚ (ਪਰਵਿੰਦਰ ਕੌਰ ਜੱਸੀ) ਗਮਾਡਾ ਵਲੋਂ ਕੀਤੀ ਜਾ ਰਹੀ ਈ ਬੋਲੀ ਦੌਰਾਨ ਸੈਕਟਰ 70 ਵਾਸੀ ਆਰ.ਪੀ. ਸਿੰਘ ਵਲੋਂ ਸੈਕਟਰ 79 ਵਿਚਲੇ ਇਕ 400 ਗਜ ਦੇ ਪਲਾਟ ਦੀ ਬੋਲੀ ਦੇਣ ਦੌਰਾਨ ਸਿਸਟਮ ਵਲੋਂ ਇਸ ਪਲਾਟ ਦੀ ਆਨ ਲਾਈਨ ਕੀਮਤ 2 ਕਰੋੜ 15 ਲੱਖ ਤੋਂ ਵਧਾ ਕੇ 733 ਕਰੋੜ ਰੁਪਏ ਵਿਖਾਈ ਜਾ ਰਹੀ ਹੈ ਜਿਸ ਕਾਰਨ ਬੋਲੀਦਾਤਾ ਮੁਸ਼ਕਲ ਵਿੱਚ ਫਸ ਗਏ ਹਨ।

ਸz. ਆਰ ਪੀ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸੈਕਟਰ 79 ਦੇ ਪਲਾਟ ਨੰਬਰ 2018 ਦੀ ਖੁੱਲੀ ਬੋਲੀ ਦਿੱਤੀ ਸੀ। ਉਹਨਾਂ ਕਿਹਾ ਕਿ ਜਦੋਂ ਉਨਾਂ ਜਦੋਂ ਪਲਾਟ ਨੰਬਰ 2018 ਦੀ ਖੁੱਲੀ ਬੋਲੀ ਦਿੱਤੀ ਸੀ, ਉਸ ਵੇਲੇ ਉਸ ਪਲਾਟ ਦਾ ਆਨ ਲਾਈਨ ਮੁੱਲ 2 ਕਰੋੜ 15 ਲੱਖ ਰੁਪਏ ਦਿਖਾਇਆ ਗਿਆ ਸੀ। ਉਨਾਂ ਜਦੋਂ ਉਕਤ ਪਲਾਟ ਦੀ ਖੁੱਲੀ ਬੋਲੀ ਦੇ ਦਿੱਤੀ ਤਾਂ ਉਕਤ ਪਲਾਟ ਦਾ ਮੁੱਲ ਅਚਾਨਕ 733 ਕਰੋੜ ਰੁਪਏ ਹੋ ਗਿਆ।

ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ 400 ਗਜ ਦੇ ਪਲਾਟ ਦਾ ਮੁੱਲ 733 ਕਰੋੜ ਰੁਪਏ ਨਹੀਂ ਹੋ ਸਕਦਾ। ਉਨਾਂ ਕਿਹਾ ਕਿ ਗਮਾਡਾ ਵਲੋਂ ਉਕਤ ਪਲਾਟ ਦੀ ਕੀਮਤ ਪਰ ਸਕੇਅਰ ਮੀਟਰ 2 ਕਰੋੜ 15 ਲੱਖ ਰੁਪਏ ਨੂੰ 400 ਨਾਲ ਗੁਣਾ ਕਰਕੇ ਉਕਤ ਪਲਾਟ ਦੀ ਕੀਮਤ ਬਣਾ ਦਿੱਤੀ ਗਈ, ਜੋ ਕਿ ਕਿਸੇ ਵੀ ਹਾਲਤ ਵਿੱਚ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਸ਼ਾਇਦ ਇਹ ਗਮਾਡਾ ਦੀ ਆਨ ਲਾਈਨ ਪੋਰਟਲ ਤੇ ਇਸ ਪਲਾਟ ਨੂੰ ਲੈ ਕੇ ਗਲਤੀ ਵੀ ਹੋ ਸਕਦੀ ਹੈ, ਪ੍ਰੰਤੂ ਅਜਿਹੀ ਗਲਤੀ ਨਾਲ ਬੋਲੀ ਦੇਣ ਵਾਲੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਉਹ ਇਸ ਪਲਾਟ ਦੀ ਲਗਾਈ ਗਈ ਬੋਲੀ ਵਿੱਚ ਆਪਣੇ ਸਾਢੇ 7 ਲੱਖ ਰੁਪਏ ਫਸਾ ਚੁੱਕੇ ਹਨ, ਜਿਸ ਕਾਰਨ ਉਹ ਹੋਰ ਪਲਾਟਾਂ ਦੀ ਬੋਲੀ ਲਗਾਉਣ ਤੋਂ ਡਰ ਰਹੇ ਹਨ।

ਉਨ੍ਹਾਂ ਕਿਹਾ ਕਿ ਅੱਜ ਸ਼ਨੀਵਾਰ ਅਤੇ ਕੱਲ ਐਤਵਾਰ ਦੀ ਛੁੱਟੀ ਹੈ ਅਤੇ ਉਨ੍ਹਾਂ ਨੂੰ ਆਪਣੀ ਪ੍ਰੇਸ਼ਾਨੀ ਗਮਾਡਾ ਕੋਲ ਦਰਜ ਕਰਵਾਉਣ ਲਈ ਸੋਮਵਾਰ ਤੱਕ ਉਡੀਕ ਕਰਨੀ ਪਵੇਗੀ। ਉਹਨਾਂ ਕਿਹਾ ਕਿ ਇਸ ਗੱਲ ਦੀ ਵੀ ਕੋਈ ਪੁਖਤਾ ਸੰਭਾਵਨਾ ਨਹੀਂ ਹੈ ਕਿ ਸੋਮਵਾਰ ਨੂੰ ਵੀ ਉਨ੍ਹਾਂ ਦੀ ਇਸ ਪ੍ਰੇਸ਼ਾਨੀ ਦਾ ਕੋਲੀ ਹੱਲ ਨਿਕਲ ਸਕੇ। ਉਨ੍ਹਾਂ ਗਮਾਡਾ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ ਅਤੇ ਆਨ ਲਾਈਨ ਖੋਲੀ ਬੋਲੀ ਦੇਣ ਵਾਲੀ ਸਾਈਟ ਦੇ ਪੋਰਟਲ ਨੂੰ ਠੀਕ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਨੂੰ ਵੀ ਬੋਲੀ ਦੇਣ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Continue Reading

Mohali

ਦੇਸ਼ ਵਿਰੋਧੀ ਕਾਰਵਾਈਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦੋ ਦੋਸ਼ੀਆਂ ਨੂੰ 5 ਸਾਲ ਦੀ ਕੈਦ ਅਤੇ ਜੁਰਮਾਨਾ

Published

on

By

 

ਐਸ. ਏ. ਐਸ. ਨਗਰ, 22 ਮਾਰਚ (ਪਰਵਿੰਦਰ ਕੌਰ ਜੱਸੀ) ਦੇਸ਼ ਵਿਰੋਧੀ ਕਾਰਵਾਈਆਂ ਵਿੱਚ ਹਿੱਸਾ ਲੈਣ ਦੇ ਮਾਮਲੇ ਵਿੱਚ ਵਧੀਕ ਜਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਲਖਬੀਰ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸੁਰਿੰਦਰ ਕੌਰ ਉਰਫ਼ ਸੁਖਪ੍ਰੀਤ ਕੌਰ ਵਾਸੀ ਜ਼ਿਲ੍ਹਾ ਫ਼ਰੀਦਕੋਟ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਵਲੋਂ ਲਖਬੀਰ ਸਿੰਘ ਨੂੰ ਧਾਰਾ 10 ਅਨ ਲਾ ਫੁਲ ਐਕਟ ਵਿੱਚ 2 ਸਾਲ ਦੀ ਕੈਦ ਅਤੇ 2 ਹਜਾਰ ਰੁਪਏ ਜੁਰਮਾਨਾ, ਧਾਰਾ 13 ਅਨ ਲਾ ਫੁਲ ਐਕਟ ਵਿੱਚ 5 ਸਾਲ ਦੀ ਕੈਦ ਅਤੇ 5 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਇਸੇ ਤਰਾਂ ਦੂਜੇ ਦੋਸ਼ੀ ਸੁਰਿੰਦਰ ਕੌਰ ਉਰਫ ਸੁਖਪ੍ਰੀਤ ਕੌਰ ਨੂੰ ਧਾਰਾ 19 ਅਨ ਲਾ ਫੁਲ ਐਕਟ ਵਿੱਚ 5 ਸਾਲ ਦੀ ਕੈਦ ਅਤੇ 5 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਅਦਾਲਤ ਵਲੋਂ ਸੁਰਿੰਦਰ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਵੀ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਮੁਹਾਲੀ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਖਬੀਰ ਸਿੰਘ ਦੁਬਈ ਵਿੱਚ ਰਹਿ ਰਿਹਾ ਹੈ ਅਤੇ ਉਸਦੇ ਪਰਮਜੀਤ ਸਿੰਘ ਉਰਫ਼ ਪੰਮਾ (ਯੂ.ਕੇ.) ਨਾਲ ਸਬੰਧ ਹਨ, ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਹੈ ਅਤੇ 2020 ਦੇ ਰੈਫਰੈਂਡਮ ਦਾ ਸਮਰਥਨ ਕਰ ਰਿਹਾ ਸੀ। ਉਹ ਪੰਜਾਬ ਵਿੱਚ ਅੱਤਵਾਦ ਨੂੰ ਬਹਾਲ ਕਰਨਾ ਚਾਹੁੰਦਾ ਹੈ ਅਤੇ ਉਸਦੀ ਆਈ. ਐਸ. ਆਈ ਨਾਲ ਸਾਜ਼ਿਸ਼ ਹੈ ਅਤੇ ਉਸਨੇ ਲਖਬੀਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਪੰਜਾਬ ਭੇਜਿਆ ਸੀ। ਲਖਬੀਰ ਸਿੰਘ ਦੂਜੇ ਮੁਲਜਮ ਸੁਰਿੰਦਰ ਕੌਰ ਉਰਫ਼ ਸੁਖਪ੍ਰੀਤ ਕੌਰ ਨੂੰ ਜਾਣਦਾ ਸੀ।

ਇਸ ਮਾਮਲੇ ਵਿੱਚ ਆਈ.ਪੀ.ਸੀ ਦੀ ਧਾਰਾ 120-ਬੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੀਆਂ ਧਾਰਾਵਾਂ 10, 13, 17, 18, 20, 38, 39, 40 ਦੇ ਤਹਿਤ, ਪੁਲੀਸ ਸਟੇਸ਼ਨ ਐਸ. ਐਸ. ਓ. ਸੀ., ਐਸ. ਏ. ਐਸ. ਨਗਰ (ਮੁਹਾਲੀ) ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਸੁਰਿੰਦਰ ਕੌਰ ਉਰਫ ਸੁਖਪ੍ਰੀਤ ਕੌਰ ਦੇ ਕਬਜ਼ੇ ਤੋਂ 10 ਕਿਤਾਬਾਂ, ਰਸਾਲੇ, ਤਿੰਨ ਡਾਈਰੀਆਂ ਬਰਾਮਦ ਕੀਤੀਆਂ ਗਈਆਂ ਸਨ। ਸੁਰਿੰਦਰ ਸਿੰਘ ਉਰਫ਼ ਸੁੱਖ ਦਿਓਲ ਵਿਰੁੱਧ ਦੋਸ਼ ਹੈ ਕਿ ਉਸਨੇ ਲਖਬੀਰ ਸਿੰਘ ਨੂੰ ਹਥਿਆਰ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਸੀ ਪਰ ਫਾਈਲ ਤੇ ਮੌਜੂਦ ਸਾਰੇ ਸਬੂਤਾਂ ਤੋਂ, ਕਿਸੇ ਵੀ ਦੋਸ਼ੀ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਸੁਰਿੰਦਰ ਸਿੰਘ ਵਿਰੁੱਧ ਕੋਈ ਦੋਸ਼ ਸਾਬਤ ਨਹੀਂ ਹੋਇਆ ਇਸ ਲਈ ਅਦਾਲਤ ਵਲੋਂ ਸੁਰਿੰਦਰ ਸਿੰਘ ਉਰਫ ਸੁੱਖ ਦਿਓਲ ਨੂੰ ਉਸਦੇ ਵਿਰੁੱਧ ਲਗਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।

Continue Reading

Latest News

Trending