Mohali
ਸੋਹਾਣਾ ਹਸਪਤਾਲ ਮੁਹਾਲੀ ਵੱਲੋਂ 100 ਸਫਲ ਰੋਬੋਟਿਕ ਸਰਜਰੀਆਂ ਮੁਕੰਮਲ
ਮਾਨਵਤਾ ਦੀ ਸੇਵਾ ਵਿਚ ਕੀਮਤੀ ਜਾਨਾਂ ਬਚਾਉਣਾ ਅਤੇ ਅਤਿ ਆਧੁਨਿਕ ਸੇਵਾਵਾਂ ਦੇਣਾ ਪਹਿਲਾ ਟੀਚਾ : ਗੁਰਮੀਤ ਸਿੰਘ
ਐਸ ਏ ਐਸ ਨਗਰ, 17 ਜੁਲਾਈ (ਸ.ਬ.) ਸੋਹਾਣਾ ਹਸਪਤਾਲ, ਸੈਕਟਰ 77 ਵੱਲੋਂ ਹਸਪਤਾਲ ਵਿੱਚ 100 ਸਫਲ ਰੋਬੋਟਿਕ ਸਰਜਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਿਛਲੇ ਛੇ ਮਹੀਨੇ ਦੇ ਸਮੇਂ ਦੌਰਾਨ 100 ਸਫਲ ਸਰਜਰੀਆਂ ਮੁਕੰਮਲ ਕਰਨ ਦੀ ਖੁਸ਼ੀ ਵਿੱਚ ਹਸਪਤਾਲ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸੋਹਾਣਾ ਹਸਪਤਾਲ ਦੇ ਟ੍ਰਸਟੀ ਸਕੱਤਰ ਸz. ਗੁਰਮੀਤ ਸਿੰਘ ਨੇ ਕਿਹਾ ਕਿ ਸਿਰਫ਼ ਛੇ ਮਹੀਨੇ ਦੇ ਸਮੇਂ ਵਿਚ ਇੰਨੀਆਂ ਸਫਲ ਸਰਜਰੀਆਂ ਰੋਬੋਟਿਕ ਪ੍ਰੋਗਰਾਮ ਵਿਚ ਇੱਕ ਮਹੱਤਵਪੂਰਨ ਜਿੱਤ ਹੈ। ਉਹਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਵਿਚ ਕੀਮਤੀ ਜਾਨਾਂ ਬਚਾਉਣਾ ਅਤੇ ਅਤਿ ਆਧੁਨਿਕ ਸੇਵਾਵਾਂ ਦੇਣਾ ਹਸਪਤਾਲ ਦਾ ਪਹਿਲਾ ਟੀਚਾ ਹੈ। ਉਨ੍ਹਾਂ ਕਿਹਾ ਕਿ 1995 ਵਿਚ ਆਪਣੀ ਸਥਾਪਨਾ ਤੋਂ ਬਾਅਦ, ਸੋਹਾਣਾ ਹਸਪਤਾਲ ਮੁਹਾਲੀ ਨੇ ਨਵੀਨਤਾਕਾਰੀ ਪੇਸ਼ ਕਰਨ ਨੂੰ ਤਰਜੀਹ ਦਿੱਤੀ ਹੈ ਅਤੇ ਅੱਜ ਸੋਹਾਣਾ ਹਸਪਤਾਲ 28+ ਸੁਪਰ ਸਪੈਸ਼ਲਟੀਜ਼ ਵਾਲਾ 400 ਬਿਸਤਰਿਆਂ ਵਾਲਾ ਸਥਾਪਿਤ ਹਸਪਤਾਲ ਹੈ। ਉਹਨਾਂ ਕਿਹਾ ਕਿ ਹਸਪਤਾਲ ਵਿੱਚ ਪਿਛਲੇ ਸਾਲ ਦਸੰਬਰ ਵਿਚ ਵਿਸ਼ਵ ਪੱਧਰੀ ਅਤਿ ਆਧੁਨਿਕ ਚੌਥੀ ਜਨਰੇਸ਼ਨ ਦੀ ਰੋਬੋਟਿਕਸ ਸਰਜੀਕਲ ਪ੍ਰਣਾਲੀ ਆਰੰਭ ਕੀਤੀ ਗਈ ਸੀ ਅਤੇ ਅੱਜ ਹਸਪਤਾਲ ਵਲੋਂ ਆਪਣੀਆਂ 100 ਸਫਲ ਰੋਬੋਟਿਕ ਸਰਜਰੀਆਂ ਨੂੰ ਪੂਰਾ ਕਰ ਲਿਆ ਗਿਆ ਹੈ।
ਇਸ ਮੌਕੇ ਮਰੀਜ਼ਾਂ ਦੀ ਰੋਬੋਟਿਕਸ ਸਰਜਰੀ ਕਰਨ ਵਾਲੇ ਡਾ. ਕਰਮਵੀਰ ਸਿੰਘ ਸਭਰਵਾਲ ਚੀਫ਼ ਆਪਰੇਟਿੰਗ ਅਫ਼ਸਰ, ਯੂਰੋਲੋਜਿਸਟ ਅਤੇ ਰੇਨਲ ਟਰਾਂਸਪਲਾਂਟ ਸਰਜਨ ਨੇ ਸੱਤਰ ਸਾਲ ਦੇ ਗੁਰਦੀਪ ਸਿੰਘ ਦੀ, ਬਹੱਤਰ ਸਾਲ ਦੇ ਸੋਢੀ ਸਿੰਘ, ਸੱਠ ਸਾਲਾ ਸੋਹਨ ਸਿੰਘ ਅਤੇ ਅਠਾਹਠ ਸਾਲਾ ਅਮਰੀਕ ਸਿੰਘ ਸਮੇਤ ਹੋਰ ਕਈ ਹੋਰ ਮਰੀਜ਼ਾਂ ਨੂੰ ਪੱਤਰਕਾਰਾਂ ਦੇ ਰੂਬਰੂ ਕੀਤਾ। ਉਨ੍ਹਾਂ ਇਸ ਰੋਬੋਟ ਦੇ ਫ਼ਾਇਦਿਆਂ ਬਾਰੇ ਵਿਸਥਾਰ ਜਾਣਕਾਰੀ ਦਿੰਦਿਆਂ ਰੋਬੋਟ ਦੇ ਉੱਨਤ ਰੋਬੋਟਿਕ ਸਿਸਟਮ ਅਤੇ ਉਸਦੀ ਥ੍ਰੀ ਡੀ ਵਿਜ਼ਨ ਪ੍ਰਣਾਲੀ ਦੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਨਾਲ ਹੋਣ ਵਾਲੇ ਫ਼ਾਇਦੇ ਛੋਟੇ ਚੀਰੇ, ਖੂਨ ਦੀ ਕਮੀ ਅਤੇ ਤੇਜ਼ੀ ਨਾਲ ਠੀਕ ਹੋਣ ਦੇ ਸਮੇਂ ਦੀ ਜਾਣਕਾਰੀ ਸਾਂਝੀ ਕੀਤੀ।
ਇਸਦੇ ਨਾਲ ਹੀ ਡਾ. ਵਿਵੇਕ ਰਹਾਣੂ, ਡਾ: ਹਿਨਾ ਢੀਂਗਰਾ ਅਤੇ ਡਾ. ਸ਼ਿਆਮ ਸੁੰਦਰ ਤ੍ਰੇਹਨ ਵਲੋਂ ਸਫਲ ਰੋਬਿੋਟਿਕ ਸਰਜਰੀ ਦੀ ਮਦਦ ਨਾਲ ਠੀਕ ਹੋਏ ਆਪਣੇ ਮਰੀਜਾਂ ਨੂੰ ਰੂਬਰੂ ਕਰਵਾਇਆ। ਇਸ ਮੌਕੇ ਕੈਂਸਰ, ਯੂਰੋਲੋਜੀ, ਗਾਇਨੀ ਅਤੇ ਜਰਨਲ ਪੇਚੀਦਾ ਰੋਬੋਟਿਕਸਸ ਸਰਜਰੀਆਂ ਦੇ ਮਰੀਜ਼ਾਂ ਨੇ ਆਪਣੇ ਤਜਰਬੇ ਦੱਸਦਿਆਂ ਇਸ ਤਕਨੀਕ ਦੇ ਸਕਾਰਤਮਕ ਨਤੀਜੇ ਵੀ ਸਾਂਝੇ ਕੀਤੇ।
Mohali
ਮੁਹਾਲੀ ਪੁਲੀਸ ਵੱਲੋਂ 160 ਗ੍ਰਾਮ ਹੈਰੋਇਨ ਸਮੇਤ ਇੱਕ ਤਸਕਰ ਗ੍ਰਿਫਤਾਰ
ਅੰਮ੍ਰਿਤਸਰ ਤੋਂ ਮੁਹਾਲੀ ਵਿੱਚ ਕਰਦਾ ਸੀ ਨਸ਼ੇ ਦੀ ਸਪਲਾਈ
ਐਸ ਏ ਐਸ ਨਗਰ, 9 ਨਵੰਬਰ (ਜਸਬੀਰ ਸਿੰਘ ਜੱਸੀ) ਥਾਣਾ ਫੇਜ਼ 11 ਅਧੀਨ ਪੈਂਦੇ ਇਲਾਕੇ ਵਿੱਚੋਂ ਪੁਲੀਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜਮ ਦੀ ਪਛਾਣ ਮਨਜੋਤ ਸਿੰਘ ਉਰਫ ਮੋਨੂੰ ਵਾਸੀ ਜਿਲਾ ਗੁਰਦਾਸਪੁਰ ਵਜੋਂ ਹੋਈ ਹੈ।
ਇਸ ਸਬੰਧੀ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਪੁਲੀਸ ਵਲੋਂ ਐਸ ਐਸ ਪੀ ਸ੍ਰੀ ਦੀਪਕ ਪਾਰੀਕ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿੱਰੁਧ ਕੀਤੀ ਜਾ ਰਹ ਕਾਰਵਾਈ ਦੌਰਾਨ ਥਾਣਾ ਫੇਜ਼ 11 ਦੇ ਮੁਖ ਅਫਸਰ ਇੰਸਪੈਕਟਰ ਗਗਨਦੀਪ ਸਿੰਘ ਦੀ ਨਿਗਰਾਨੀ ਵਿੱਚ ਏ. ਐਸ. ਆਈ ਬਲਰਾਜ ਸਿੰਘ ਅਤੇ ਪੁਲੀਸ ਪਾਰਟੀ ਵਲੋਂ ਗੋਲਫ ਕਲੱਬ ਦੇ ਪਿਛਲੇ ਪਾਸੇ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਅਤੇ ਉਹ ਆਪਣੇ ਪੱਕੇ ਗ੍ਰਾਹਕਾਂ ਨੂੰ ਹੈਰੋਇਨ ਵੇਚਦਾ ਹੈ। ਪੁਲੀਸ ਨੇ ਉਕਤ ਸੂਚਨਾ ਮਿਲਣ ਤੇ ਮਨਜੋਤ ਸਿੰਘ ਉਰਫ ਮੋਨੂੰ ਨਾਂ ਦੇ ਵਿਅਕਤੀ ਨੂੰ (ਜੋ ਕਿ ਪੈਦਲ ਆ ਰਿਹਾ ਸੀ) 160 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ।
ਪੁਲੀਸ ਨੇ ਇਸ ਮਾਮਲੇ ਵਿੱਚ ਮਨਜੋਤ ਸਿੰਘ ਮੋਨੂੰ ਵਿਰੁਧ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ, ਉਸ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਉਕਤ ਮੁਲਜਮ ਮੋਨੂੰ ਨੇ ਦਸਿਆ ਕਿ ਉਹ ਉਕਤ ਹੈਰੋਇਨ ਦੀ ਖੇਤ ਅੰਮ੍ਰਿਤਸਰ ਤੋਂ ਲੈ ਕੇ ਆਇਆ ਸੀ ਅਤੇ ਉਸ ਨੇ ਲਾਂਡਰਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਉਕਤ ਹੈਰੋਇਨ ਦੀ ਖੇਪ ਦੇਣੀ ਸੀ। ਪੁੱਛਗਿੱਛ ਦੌਰਾਨ ਇਸ ਗੱਲ ਦਾ ਵੀ ਖੁਲਾਸਾ ਹੋਇਆ ਕਿ ਉਹ 2 ਹਜ਼ਾਰ ਰੁਪਏ ਗ੍ਰਾਮ ਦੇ ਹਿਸਾਬ ਨਾਲ ਹੈਰੋਇਨ ਖਰੀਦਦਾ ਹੈ ਅਤੇ 3 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਹੈਰੋਇਨ ਦੇ ਹਿਸਾਬ ਨਾਲ ਵੇਚਦਾ ਹੈ। ਉਸ ਦਾ ਮੁਹਾਲੀ ਵਿਖੇ ਇਹ ਪੰਜਵਾ ਗੇੜਾ ਹੈ। ਪੁਲੀਸ ਨੇ ਮੋਨੂੰ ਦੇ ਬਿਆਨਾਂ ਦੇ ਅਧਾਰ ਤੇ ਦੋ ਹੋਰ ਨਸ਼ਾ ਤਸਕਰਾਂ ਨੂੰ ਨਾਮਜ਼ਦ ਕਰਕੇ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Mohali
ਸਾਈਬਰ ਅਪਰਾਧਾਂ ਤੋਂ ਬਚਣ ਲਈ ਨਾਗਰਿਕਾਂ ਦਾ ਜਾਗਰੂਕ ਹੋਣਾ ਜਰੂਰੀ : ਵੀ ਨੀਰਜਾ
ਏ. ਡੀ. ਜੀ. ਪੀ ਸਾਈਬਰ ਕ੍ਰਾਈਮ ਵੱਲੋਂ ਪੁਲੀਸ ਅਤੇ ਲੋਕਾਂ ਨਾਲ ਤਾਲਮੇਲ ਬਣਾਉਣ ਅਤੇ ਫੀਡਬੈਕ ਲੈਣ ਲਈ ਕੀਤੀ ਮੀਟਿੰਗ
ਐਸ ਏ ਐਸ ਨਗਰ, 9 ਨਵੰਬਰ (ਜਸਬੀਰ ਸਿੰਘ ਜੱਸੀ) ਏ. ਡੀ. ਜੀ. ਪੀ ਸਾਈਬਰ ਕ੍ਰਾਈਮ ਪੰਜਾਬ ਵੀ. ਨੀਰਜਾ ਨੇ ਕਿਹਾ ਹੈ ਕਿ ਸਾਈਬਰ ਅਪਰਾਧਾਂ ਤੋਂ ਬਚਣ ਨਾਗਰਿਕਾਂ ਦਾ ਜਾਗਰੂਕ ਹੋਣਾ ਜਰੂਰੀ ਹੈ। ਅੱਜ ਇੱਥੇ ਡੀ. ਆਈ. ਜੀ ਰੋਪੜ ਰੇਂਜ ਨੀਲਾਂਬਰੀ ਵਿਜੇ ਜਗਦਲੇ ਅਤੇ ਐਸ. ਐਸ. ਪੀ ਮੁਹਾਲੀ ਦੀਪਕ ਪਾਰਿਕ ਸਮੇਤ ਸਪੋਰਟਸ ਕੰਪਲੈਕਸ, ਫੇਜ਼-11, ਮੁਹਾਲੀ, ਐਸ.ਏ.ਐਸ.ਨਗਰ ਵਿਖੇ ਸ਼ਹਿਰੀਆਂ ਨਾਲ ਇੱਕ ਮੀਟਿੰਗ ਦੌਰਾਨ ਇੱਕ ਮਹੀਨੇ ਦਾ ਪਬਲਿਕ ਸੇਫਟੀ ਰਿਪੋਰਟ ਕਾਰਡ ਪੇਸ਼ ਕਰਨ ਮੌਕੇ ਉਹਨਾਂ ਕਿਹਾ ਕਿ ਇਹ ਇੱਕ ਫਾਲੋ ਅੱਪ ਮੀਟਿੰਗ ਹੈ ਜਿਸਦਾ ਮੰਤਵ ਖਾਸ ਤੌਰ ਤੇ ਵਸਨੀਕਾਂ ਲਈ ਇੱਕ ਸੁਰੱਖਿਅਤ ਆਂਢ-ਗੁਆਂਢ ਬਣਾਉਣ ਦੇ ਟੀਚੇ ਤੇ ਧਿਆਨ ਕੇਂਦਰਿਤ ਕਰਨਾ ਹੈ।
ਮੀਟਿੰਗ ਦੌਰਾਨ ਐਸ. ਐਸ. ਪੀ. ਦੀਪਕ ਪਾਰੀਕ ਨੇ ਜ਼ਿਲ੍ਹਾ ਪੁਲੀਸ ਦੁਆਰਾ ਲਾਗੂ ਕੀਤੀਆਂ ਪਹਿਲਕਦਮੀਆਂ ਦੀ ਪ੍ਰਗਤੀ ਬਾਰੇ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿੱਚ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਗਸ਼ਤ ਵਧਾਉਣ, ਆਵਾਜਾਈ ਪ੍ਰਬੰਧਨ ਦੀਆਂ ਰਣਨੀਤੀਆਂ ਨੂੰ ਵਧਾਉਣ ਸਮੇਤ ਪੁਲੀਸ ਦੁਆਰਾ ਕੀਤੀਆਂ ਗਈਆਂ ਮੁੱਖ ਕਾਰਵਾਈਆਂ ਬਾਰੇ ਦਸਿਆ ਗਿਆ। ਸ਼੍ਰੀ. ਪਾਰੀਕ ਨੇ ਪੁਲਿਸਿੰਗ ਵਿਚ ਭਾਈਚਾਰਕ ਸ਼ਮੂਲੀਅਤ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਹਾਜ਼ਰੀਨ ਨੂੰ ਭਰੋਸਾ ਦਿਵਾਇਆ ਕਿ ਪੁਲੀਸ ਉੱਚ ਚਿੰਤਾ ਵਾਲੇ ਖੇਤਰਾਂ ਦੀ ਨਿਗਰਾਨੀ ਕਰਦੀ ਰਹੇਗੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਜਿੱਥੇ ਵੀ ਲੋੜ ਪਵੇਗੀ ਤੁਰੰਤ ਕਾਰਵਾਈ ਕਰੇਗੀ।
ਇਸ ਮੌਕੇ ਗੱਲਬਾਤ ਦਾ ਇੱਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਸਥਾਨਕ ਨਿਵਾਸੀਆਂ ਨੂੰ ਆਪਣੇ ਫੀਡਬੈਕ ਅਤੇ ਸੁਝਾਅ ਸਾਂਝੇ ਕਰਨ ਦਾ ਮੌਕਾ ਮਿਲਿਆ। ਲੋਕਾਂ ਨੇ ਪੁਲੀਸ ਦੀ ਪ੍ਰਤੱਖ ਹਾਜ਼ਰੀ ਅਤੇ ਪੁਲੀਸ ਦੁਆਰਾ ਅਪਰਾਧ ਨੂੰ ਘਟਾਉਣ ਲਈ ਆਪਣੇ ਸੁਝਾਅ ਦਿੱਤੇ।
ਫੀਡਬੈਕ ਸੈਸ਼ਨ ਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡੀ ਆਈ ਜੀ ਰੋਪੜ ਰੇਂਜ ਨੀਲਾਂਬਰੀ ਵਿਜੇ ਜਗਦਲੇ ਨੇ ਹਾਜ਼ਰ ਵਿਅਕਤੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਪੁਲੀਸ ਸੁਰੱਖਿਆ ਨੂੰ ਕਾਇਮ ਰੱਖਣ ਅਤੇ ਲੋਕਾਂ ਦੁਆਰਾ ਉਠਾਈਆਂ ਗਈਆਂ ਕਿਸੇ ਵੀ ਚਿੰਤਾਵਾਂ ਨੂੰ ਦੂਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੋ ਕੇ ਕੰਮ ਕਰਦੀ ਰਹੇਗੀ।
Mohali
ਆਈ ਸੀ ਐਲ ਪਬਲਿਕ ਸਕੂਲ ਨੇ ਆਪਣਾ ਸਲਾਨਾ ਦਿਵਸ ਮਨਾਇਆ
ਰਾਜਪੁਰਾ, 9 ਨਵੰਬਰ (ਜਤਿੰਦਰ ਲੱਕੀ) ਆਈ ਸੀ ਐੱਲ ਪਬਲਿਕ ਸਕੂਲ ਵਲੋਂ ਆਪਣਾ ਸਾਲਾਨਾ ਦਿਵਸ ਰਾਜਪੁਰਾ ਦੇ ਕਰਨ ਫਾਰਮ ਵਿੱਚ ਧਰੋਹਰ ਥੀਮ ਦੇ ਤਹਿਤ ਮਨਾਇਆ ਗਿਆ।
ਇਸ ਮੌਕੇ ਡਾਕਟਰ ਸੁਰਿੰਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਉਸ ਭਵਿੱਖ ਨੂੰ ਚੰਗਾ ਬਣਾਉਣ ਲਈ ਚੰਗੀ ਪੜ੍ਹਾਈ ਤੇ ਸੰਸਕਾਰ ਹੋਣੇ ਬਹੁਤ ਜਰੂਰੀ ਹਨ। ਸਕੂਲ ਦੀ ਪ੍ਰਿੰਸੀਪਲ ਮੈਡਮ ਹਰਸ਼ ਅਲਰੇਜਾ ਨੇ ਮੁੱਖ ਮਹਿਮਾਨ ਅਤੇ ਸਕੂਲ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਕਸਤੂਰਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਆਪਣੀ ਟੀਮ ਦੇ ਨਾਲ ਪਹੁੰਚੇ ਸਨ।
-
Mohali1 month ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ
-
International2 months ago
ਯੂਕਰੇਨ ਵੱਲੋਂ ਟੈਲੀਗ੍ਰਾਮ ਐਪ ਤੇ ਪਾਬੰਦੀ
-
Mohali2 months ago
2 ਤੋਂ 12 ਅਕਤੂਬਰ ਤਕ ਹੋਵੇਗਾ ਰਾਮਲੀਲਾ ਦਾ ਆਯੋਜਨ
-
International2 months ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਊਯਾਰਕ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ
-
National2 months ago
3 ਮਹੀਨੇ ਪਹਿਲਾਂ ਕਤਲ ਕੀਤੇ ਭਾਜਪਾ ਨੇਤਾ ਦੀ ਪਤਨੀ ਵੱਲੋਂ ਖ਼ੁਦਕੁਸ਼ੀ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National2 months ago
ਚੱਲਦੀ ਟਰੇਨ ਤੋਂ ਆਰ ਪੀ ਐਫ ਜਵਾਨਾਂ ਨੂੰ ਸੁੱਟਣ ਵਾਲਾ ਬਦਮਾਸ਼ ਮੁਕਾਬਲੇ ਵਿੱਚ ਢੇਰ
-
Editorial2 months ago
ਪੰਚਾਇਤੀ ਚੋਣਾਂ ਸਬੰਧੀ ਖੁੰਢ ਚਰਚਾ ਸ਼ੁਰੂ