Connect with us

National

ਉਜ਼ਬੇਕਿਸਤਾਨ ਵਿੱਚ ਸੜਕ ਹਾਦਸੇ ਦੌਰਾਨ 8 ਵਿਅਕਤੀਆਂ ਦੀ ਮੌਤ

Published

on

 

ਤਾਸ਼ਕੰਦ, 25 ਜੁਲਾਈ (ਸ.ਬ.) ਉਜ਼ਬੇਕਿਸਤਾਨ ਦੇ ਕਾਰਾਕਲ ਪਾਕਿਸਤਾਨ ਗਣਰਾਜ ਵਿੱਚ ਸੜਕ ਹਾਦਸੇ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਰਾਤ ਏ-380 ਕੌਮਾਂਤਰੀ ਮਾਰਗ ਤੇ ਵਾਪਰਿਆ। ਇਕ ਡਰਾਈਵਰ ਨੇ ਆਪਣੀ ਕਾਰ ਤੇ ਕੰਟਰੋਲ ਗੁਆ ਦਿੱਤਾ ਅਤੇ ਸਹਾਮਣੇ ਤੋਂ ਆ ਰਹੀ ਲੇਨ ਵਿੱਚ ਜਾ ਵੱਜੀ, ਜਿਥੇ ਉਸ ਦੀ ਦੂਜੀ ਕਾਰ ਨਾਲ ਟੱਕਰ ਹੋ ਗਈ।

ਦੋਵਾਂ ਡਰਾਈਵਰਾਂ ਅਤੇ ਇਕ ਯਾਤਰੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪੰਜ ਹੋਰਨਾਂ ਨੇ ਬਾਅਦ ਵਿਚ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।

Continue Reading

National

ਭਲਕੇ ਅਸਤੀਫਾ ਦੇ ਸਕਦੇ ਹਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ

Published

on

By

 

ਲੈਫਟੀਨੈਂਟ ਗਵਰਨਰ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ, 16 ਸਤੰਬਰ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਲਕੇ (ਮੰਗਲਵਾਰ ਨੂੰ) ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ ਅਤੇ ਇਸ ਦੌਰਾਨ ਉਹ ਆਪਣਾ ਅਸਤੀਫ਼ਾ ਸੌਂਪ ਸਕਦੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਨੇ ਵੀ ਕੇ ਸਕਸੈਨਾ ਨਾਲ ਮੰਗਲਵਾਰ ਨੂੰ ਮੁਲਾਕਾਤ ਲਈ ਸਮਾਂ ਮੰਗਿਆ ਹੈ। ਉਹ ਆਪਣਾ ਅਸਤੀਫ਼ਾ ਦੇ ਸਕਦੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਕਸੈਨਾ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣ ਲਈ ਮੰਗਲਵਾਰ ਸ਼ਾਮ 4.30 ਵਜੇ ਦਾ ਸਮਾਂ ਦੇ ਦਿੱਤਾ ਹੈ।

ਇੱਥੇ ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਹ ਤਾਂ ਹੀ ਮੁੱਖ ਮੰਤਰੀ ਅਤੇ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਬਣਨਗੇ, ਜਦੋਂ ਲੋਕ ਕਹਿਣਗੇ ਕਿ ਅਸੀਂ ਇਮਾਨਦਾਰ ਹਾਂ। ਆਬਕਾਰੀ ਨੀਤੀ ਘਪਲੇ ਮਾਮਲੇ ਵਿਚ ਜ਼ਮਾਨਤ ਤੇ ਤਿਹਾੜ ਜੇਲ੍ਹ ਵਿਚੋਂ ਰਿਹਾਅ ਹੋਣ ਮਗਰੋਂ ਕੇਜਰੀਵਾਲ ਨੇ ਬੀਤੇ ਦਿਨ ਕਿਹਾ ਸੀ ਕਿ ਉਹ 48 ਘੰਟਿਆਂ ਦੇ ਅੰਦਰ ਅਸਤੀਫ਼ਾ ਦੇਣਗੇ ਅਤੇ ਦਿੱਲੀ ਵਿਚ ਜਲਦੀ ਚੋਣ ਕਰਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਸੀ ਕਿ ਜਦੋਂ ਤੱਕ ਲੋਕ ਉਨ੍ਹਾਂ ਨੂੰ ਇਮਾਨਦਾਰੀ ਦਾ ਸਰਟੀਫ਼ਿਕੇਟ ਨਹੀਂ ਦੇ ਦਿੰਦੇ, ਉਦੋਂ ਤੱਕ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਸੀ ਕਿ ਉਹ ਕੁਝ ਦਿਨਾਂ ਵਿਚ ਆਪ ਵਿਧਾਇਕਾਂ ਦੀ ਇਕ ਬੈਠਕ ਬੁਲਾਉਣਗੇ ਅਤੇ ਪਾਰਟੀ ਦਾ ਇਕ ਨੇਤਾ ਮੁੱਖ ਮੰਤਰੀ ਦਾ ਅਹੁਦਾ ਸੰਭਾਲੇਗਾ।

Continue Reading

National

ਈਦ ਮਿਲਾਦ-ਉਨ-ਨਬੀ ਤਿਉਹਾਰ ਮੌਕੇ ਮੰਗਲੁਰੂ ਵਿੱਚ ਸਥਿਤੀ ਤਣਾਅਪੂਰਨ

Published

on

By

 

 

ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ

ਮੰਗਲੁਰੂ, 16 ਸਤੰਬਰ (ਸ.ਬ.) ਈਦ ਮਿਲਾਦ-ਉਨ-ਨਬੀ ਦੇ ਮੌਕੇ ਤੇ ਕਰਨਾਟਕ ਦੇ ਮੰਗਲੁਰੂ ਵਿੱਚ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਕਾਰਕੁਨ ਸੜਕਾਂ ਤੇ ਉਤਰ ਆਏ ਅਤੇ ਹਿੰਸਕ ਪ੍ਰਦਰਸ਼ਨ ਕਰਨ ਲੱਗੇ।

ਪ੍ਰਾਪਤ ਜਾਣਕਾਰੀ ਜਾਣਕਾਰੀ ਮੁਤਾਬਕ ਹਿੰਦੂ ਸੰਗਠਨਾਂ ਦੇ ਵਰਕਰਾਂ ਨੇ ਪੁਲੀਸ ਨਾਲ ਝੜਪ ਵੀ ਕੀਤੀ ਅਤੇ ਬੈਰੀਕੇਡ ਵੀ ਤੋੜ ਦਿੱਤੇ। ਦੱਖਣੀ ਕੰਨੜ ਦੇ ਐਸਪੀ ਯਤੀਸ਼ ਐਨ ਨੇ ਕਿਹਾ ਕਿ ਅੱਜ ਈਦ-ਏ-ਮਿਲਾਦ ਤਿਉਹਾਰ ਦੀ ਪੂਰਵ ਸੰਧਿਆ ਤੇ ਅਸੀਂ ਜ਼ਿਲ੍ਹੇ ਦੇ ਆਲੇ-ਦੁਆਲੇ ਪੁਖਤਾ ਪ੍ਰਬੰਧ ਕੀਤੇ ਹਨ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀਸੀ ਰੋਡ ਤੇ ਬੰਟਵਾਲ ਕਸਬੇ ਵਿੱਚ ਧਰਨਾ ਦਿੱਤਾ ਗਿਆ ਸੀ, ਜਿਸ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਬੰਟਵਾਲ ਜਾਂ ਜ਼ਿਲ੍ਹੇ ਵਿੱਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਇਹ ਯਕੀਨੀ ਬਣਾਉਣਾ ਚਾਹੁੰਦੇ ਸੀ ਕਿ ਸਭ ਕੁਝ ਸ਼ਾਂਤੀਪੂਰਨ ਰਹੇ।

ਜ਼ਿਕਰਯੋਗ ਹੈ ਕਿ ਬੀਤੀ ਰਾਤ ਮੈਂਗਲੁਰੂ ਵਿੱਚ ਮਸਜਿਦ ਤੇ ਪਥਰਾਅ ਹੋਇਆ। ਇਸ ਮਾਮਲੇ ਵਿੱਚ ਪੁਲੀਸ ਨੇ ਹਿੰਦੂ ਭਾਈਚਾਰੇ ਦੇ 5 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਥਰਾਅ ਮੈਂਗਲੁਰੂ ਦੇ ਬਾਹਰੀ ਇਲਾਕੇ ਵਿਚ ਕਟੀਪੱਲਾ 3 ਬਲਾਕ ਦੀ ਬਦਰੀਆ ਮਸਜਿਦ ਤੇ ਵਾਪਰੀ। ਜ਼ਿਕਰਯੋਗ ਹੈ ਕਿ ਪਥਰਾਅ ਕਰਨ ਵਾਲੇ ਬਾਈਕ ਤੇ ਸਵਾਰ ਹੋ ਕੇ ਆਏ ਸਨ। ਇਸ ਹਮਲੇ ਕਾਰਨ ਮਸਜਿਦ ਦੀਆਂ ਖਿੜਕੀਆਂ ਦੇ ਕੱਚ ਟੁੱਟ ਗਏ।

ਪੁਲੀਸ ਮੁਤਾਬਕ ਘਟਨਾ ਮਗਰੋਂ ਮੈਂਗਲੁਰੂ ਦੇ ਬਾਹਰੀ ਇਲਾਕੇ ਸੁਰਥਕਲ ਕੋਲ ਕਟੀਪੱਲਾ ਵਿਚ ਰਾਤ ਨੂੰ ਲੋਕ ਇਕੱਠੇ ਹੋਏ, ਜਿਸ ਤੋਂ ਬਾਅਦ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਪੁਲੀਸ ਨੂੰ ਤਾਇਨਾਤ ਕੀਤਾ ਗਿਆ। ਘਟਨਾ ਬੀਤੀ ਰਾਤ ਕਰੀਬ 10.30 ਵਜੇ ਵਾਪਰੀ। ਦੋ ਬਾਈਕ ਤੇ 4 ਬਦਮਾਸ਼ ਆਏ ਅਤੇ ਮਸਜਿਦ ਤੇ ਪਥਰਾਅ ਕੀਤਾ।

ਮੈਂਗਲੁਰੂ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਘਟਨਾ ਵਿਚ ਵੀਐਚਪੀ ਦੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ। ਘਟਨਾ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਜ਼ਿਆਦਾ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ। ਸਥਿਤੀ ਸ਼ਾਂਤੀਪੂਰਨ ਅਤੇ ਕੰਟਰੋਲ ਵਿਚ ਹੈ। ਇਸ ਘਟਨਾ ਮਗਰੋਂ ਮਾਹੌਲ ਨੂੰ ਵਿਗਾੜਨ ਤੋਂ ਰੋਕਣ ਲਈ ਪੁਲੀਸ ਵਾਧੂ ਚੌਕਸੀ ਵਰਤ ਰਹੀ ਹੈ।

 

 

Continue Reading

National

ਜੀਪ ਅਤੇ ਟੈਂਕਰ ਦੀ ਟੱਕਰ ਦੌਰਾਨ ਬੱਚੇ ਸਣੇ 8 ਵਿਅਕਤੀਆਂ ਦੀ ਮੌਤ

Published

on

By

 

ਜੈਪੁਰ, 16 ਸਤੰਬਰ (ਸ.ਬ.) ਰਾਜਸਥਾਨ ਵਿੱਚ ਸਿਰੋਹੀ ਜ਼ਿਲ੍ਹੇ ਦੇ ਪਿੰਡਵਾੜਾ ਖੇਤਰ ਵਿੱਚ ਬੀਤੀ ਰਾਤ ਇਕ ਜੀਪ ਅਤੇ ਟੈਂਕਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇਕ ਬੱਚੇ ਅਤੇ 2 ਔਰਤਾਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 15 ਲੋਕ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਉਦੇਪੁਰ ਜ਼ਿਲ੍ਹੇ ਦੇ ਓਗਣਾ ਦੇ ਰਹਿਣ ਵਾਲੇ ਇਹ ਮਜ਼ਦੂਰ ਇਕ ਜੀਪ ਵਿੱਚ ਬੈਠ ਕੇ ਬਾਲੋਤਰਾ ਜ਼ਿਲ੍ਹੇ ਦੇ ਨਾਕੋਡਾਜੀ ਵਿੱਚ ਮਜ਼ਦੂਰੀ ਲਈ ਜਾ ਰਹੇ ਸਨ ਕਿ ਰਾਤ ਕਰੀਬ 8.30 ਪਾਲਨਪੁਰ ਨੈਸ਼ਨਲ ਹਾਈਵੇਅ ਸੰਖਿਆ-27 ਤੇ ਸਾਹਮਣੇ ਤੋਂ ਆ ਰਿਹਾ ਟੈਂਕਰ ਅਤੇ ਉਨ੍ਹਾਂ ਦੀ ਜੀਪ ਟਕਰਾ ਗਏ।

ਮ੍ਰਿਤਕਾਂ ਵਿੱਚ ਓਗਣਾ ਵਾਸੀ ਧਨਪਾਲ, ਹੇਮੰਤ, ਰਾਕੇਸ਼, ਮੁਕੇਸ਼, ਜੀਪ ਡਰਾਈਵਰ ਸੁਮੇਰਪੁਰ ਵਾਸੀ ਕਾਨਾਰਾਮ, ਠੇਕੇਦਾਰ ਸ਼ਿਵਗੰਜ ਵਾਸੀ ਵਰਦਾਰਾਮ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਘਟਨਾ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਚਾਰ ਵਿਅਕਤੀਆਂ ਨੂੰ ਉਦੇਪੁਰ ਰੈਫਰ ਕੀਤਾ ਗਿਆ, ਜਦੋਂ ਕਿ ਹੋਰ ਨੂੰ ਸਿਰੋਹੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਟੈਂਕਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Continue Reading

Latest News

Trending