Connect with us

Punjab

ਸਕਰੈਪ ਦੇ ਗੋਦਾਮ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ

Published

on

 

ਲੁਧਿਆਣਾ, 26 ਜੁਲਾਈ (ਸ.ਬ.) ਲੁਧਿਆਣਾ ਦੇ ਗਿੱਲ ਰੋਡ ਤੇ ਗਿੱਲ ਮਾਰਕੀਟ ਵਿੱਚ ਅੱਜ ਸਵੇਰੇ ਸਕਰੈਪ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਕੁਝ ਦੇਰ ਵਿੱਚ ਹੀ ਫੈਲ ਗਈ। ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਆਸ-ਪਾਸ ਦੇ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਇਕ-ਇਕ ਕਰਕੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

 

Continue Reading

Punjab

ਸਸਕਾਰ ਤੇ ਜਾ ਰਹੇ ਪਰਿਵਾਰ ਦੀ ਕਾਰ ਡਿਵਾਇਡਰ ਨਾਲ ਟਕਰਾਈ, 2 ਵਿਅਕਤੀਆਂ ਦੀ ਮੌਤ

Published

on

By

 

 

ਤਪਾ, 18 ਅਕਤੂਬਰ (ਸ.ਬ.) ਤਾਜੋ ਕੈਂਚੀਆਂ ਬਾਹਰਲੇ ਬੱਸ ਸਟੈਂਡ ਤੇ ਬਣੇ ਓਵਰਬ੍ਰਿਜ ਉੱਪਰ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਵਿਚ ਕਾਰ ਵਿੱਚ ਸਵਾਰ ਔਰਤ ਸਮੇਤ 2 ਜਣਿਆਂ ਦੀ ਮੌਤ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ।

ਸਿਵਲ ਹਸਪਤਾਲ ਤਪਾ ਵਿਖੇ ਜ਼ੇਰੇ ਇਲਾਜ ਸਲਵਿੰਦਰ ਕੁਮਾਰ ਵਾਸੀ ਗੰਗਾਨਗਰ ਨੇ ਦੱਸਿਆ ਕਿ ਉਹ ਆਪਣੇ ਭਰਾ ਕੁਲਵਿੰਦਰ ਕੁਮਾਰ, ਭਰਜਾਈ ਗੀਤਾ ਰਾਣੀ ਅਤੇ ਮਾਤਾ ਗੁਰਦੇਵ ਕੌਰ ਸਮੇਤ ਬ੍ਰਿਜਾ ਕਾਰ ਵਿੱਚ ਸਵਾਰ ਹੋ ਕੇ ਗੰਗਾਨਗਰ ਤੋਂ ਚੰਡੀਗੜ੍ਹ ਰਿਸ਼ਰੇਦਾਰੀ ਵਿੱਚ ਸਸਕਾਰ ਤੇ ਜਾ ਰਹੇ ਸਨ।

ਜਦੋਂ ਉਹ ਬਰਨਾਲਾ ਬਠਿੰਡਾ ਮੁੱਖ ਮਾਰਗ ਤੇ ਤਪਾ ਤਾਜੋ ਕੈਂਚੀਆਂ ਤੇ ਬਣੇ ਓਵਰਬ੍ਰਿਜ ਉੱਪਰ ਪੁੱਜੇ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਕਾਰ ਚਾਲਕ ਕੁਲਵਿੰਦਰ ਕੁਮਾਰ ਅਤੇ ਗੁਰਦੇਵ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਦੋ ਗੰਭੀਰ ਜ਼ਖ਼ਮੀਆਂ ਨੂੰ ਮਿੰਨੀ ਸਹਾਰਾ ਵੈਲਫੇਅਰ ਕਲੱਬ ਅਤੇ 108 ਐਂਬੂਲੈਂਸ ਜ਼ਰੀਏ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ ਗਿਆ।

 

Continue Reading

Punjab

ਸੂਫੀ ਗਾਇਕ ਦੇ ਪੁੱਤ ਦੀ ਸੜਕ ਹਾਦਸੇ ਵਿੱਚ ਮੌਤ

Published

on

By

 

ਜਲੰਧਰ, 18 ਅਕਤੂਬਰ (ਸ.ਬ.) ਜਲੰਧਰ ਦੇ ਰਹਿਣ ਵਾਲੇ ਸੂਫੀ ਗਾਇਕ ਬੰਟੀ ਕਵਾਲ ਦੇ ਬੇਟੇ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ। ਬਸਤੀ ਪੀਰ ਦਾਦ ਦੇ ਰਹਿਣ ਵਾਲੇ 15 ਸਾਲਾ ਇਵਾਨ ਦਾ ਬੀਤੇ ਬੁੱਧਵਾਰ ਨੂੰ ਐਕਸੀਡੈਂਟ ਹੋ ਗਿਆ।

ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਵਾਨ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਇਵਾਨ ਐਕਟਿਵਾ ਤੇ ਜਾ ਰਿਹਾ ਸੀ, ਜਿਸ ਦੀ ਈ-ਰਿਕਸ਼ਾ ਨਾਲ ਟੱਕਰ ਹੋ ਗਈ। ਹਾਦਸਾ ਹੋਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਟੱਕਰ ਵਿੱਚ ਜ਼ਖ਼ਮੀ ਹੋਏ ਨੌਜਵਾਨ ਦੀ ਬੀਤੀ ਰਾਤ ਇਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਵਾਨ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਬੁੱਧਵਾਰ ਨੂੰ ਉਹ ਕੁਝ ਸਾਮਾਨ ਖਰੀਦਣ ਲਈ ਐਕਟਿਵਾ ਤੇ ਬਾਜ਼ਾਰ ਗਿਆ ਸੀ। ਜਿੱਥੇ ਰਸਤੇ ਵਿੱਚ ਅਚਾਨਕ ਇੱਕ ਕੁੱਤਾ ਆ ਗਿਆ ਅਤੇ ਉਸਦੀ ਐਕਟਿਵਾ ਬੇਕਾਬੂ ਹੋ ਗਈ। ਉਹ ਨੇੜੇ ਤੋਂ ਲੰਘ ਰਹੇ ਇੱਕ ਈ-ਰਿਕਸ਼ਾ ਨਾਲ ਟਕਰਾ ਗਿਆ।

ਹਾਦਸੇ ਵਿੱਚ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਜਿੱਥੇ ਉਸ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਥਾਣਾ ਬਸਤੀ ਬਾਵਾ ਖੇਲ ਦੀ ਪੁਲੀਸ ਨੂੰ ਦਿੱਤੀ ਗਈ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਸਨ। ਬੀਤੀ ਰਾਤ ਇਵਾਨ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Continue Reading

Punjab

ਹੁਸ਼ਿਆਰਪੁਰ ਵਿੱਚ ਪੁਰਾਣੀ ਰੰਜ਼ਿਸ਼ ਕਾਰਨ ਚਾਕੂ ਮਾਰ ਕੇ ਚਚੇਰੇ ਭਰਾ ਦਾ ਕਤਲ

Published

on

By

 

 

ਹੁਸ਼ਿਆਰਪੁਰ, 18 ਅਕਤੂਬਰ (ਸ.ਬ.) ਹੁਸ਼ਿਆਰਪੁਰ ਦੇ ਪਿੰਡ ਅਹਿਰਾਣਾ ਕਲਾਂ ਵਿੱਚ ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਪਿਉ-ਪੁੱਤ ਵੱਲੋਂ ਬੀਤੀ ਰਾਤ ਆਪਣੇ ਸ਼ਰੀਕੇ ਵਿੱਚ ਲੱਗਦੇ ਚਚੇਰੇ ਭਰਾ ਨੂੰ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਸ ਨੂੰ ਹਸਪਤਾਲ ਲਿਆਂਦਿਆਂ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ । ਮਰਨ ਵਾਲੇ ਦੀ ਪਛਾਣ ਹਰਭਜਨ ਸਿੰਘ ਉਰਫ ਬੱਗਾ ਵਜੋਂ ਹੋਈ ਹੈ। ਇਸ ਲੜਾਈ ਵਿੱਚ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਦੀ ਪਛਾਣ ਬਿੱਲਾ ਵਜੋਂ ਹੋਈ ਹੈ ਜੋ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Continue Reading

Trending