Connect with us

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

ਮੇਖ : ਤੁਹਾਨੂੰ ਬੈਂਕਿਗ ਦੇ ਕੰਮ ਵਿੱਚ ਕਿਸਮਤ ਸਫਲ ਬਣਾਵੇਗੀ। ਤੁਹਾਡੀ ਕੋਈ ਚਿੰਤਾ ਪਰੇਸ਼ਾਨੀ ਦੂਰ ਹੋਵੇਗੀ। ਜੀਵਨਸਾਥੀ ਤੋਂ ਸਹਿਯੋਗ ਪ੍ਰਾਪਤ ਹੋਵੇਗਾ। ਤੁਹਾਡੇ ਘਰ ਵਿੱਚ ਕੋਈ ਸ਼ੁਭ ਕਾਰਜ ਦਾ ਸੰਜੋਗ ਬਣੇਗਾ। ਪਰਿਵਾਰ ਵਿੱਚ ਤੁਹਾਨੂੰ ਮਾਨ ਸਨਮਾਨ ਮਿਲੇਗਾ। ਤੁਸੀਂ ਬੱਚਿਆਂ ਤੋਂ ਸਹਿਯੋਗ ਪਾਓਗੇ।

ਬ੍ਰਿਖ : ਵਪਾਰ ਵਿੱਚ ਰਫਤਾਰ ਲਿਆਉਣ ਲਈ ਨਵੇਂ ਸਾਧਨਾਂ ਦਾ ਪ੍ਰਯੋਗ ਕਰੋਗੇ। ਤੁਹਾਨੂੰ ਆਪਣਾ ਫੈਸਲਾ ਸਮਰੱਥਾ ਦਾ ਪੂਰਾ ਲਾਭ ਮਿਲੇਗਾ। ਤੁਹਾਨੂੰ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਨੂੰ ਪੂਰਾ ਕਰਨ ਵਿੱਚ ਸਫਲਤਾ ਮਿਲੇਗੀ। ਤੁਹਾਡੇ ਕੰਮ ਵੀ ਪੂਰੇ ਹੋ ਸਕਦੇ ਹਨ।

ਮਿਥੁਨ : ਤੁਹਾਨੂੰ ਆਪਣੇ ਖਰਚ ਉੱਤੇ ਕੰਟਰੋਲ ਕਰਨਾ ਪਵੇਗਾ। ਔਲਾਦ ਪੱਖ ਤੋਂ ਕੋਈ ਸ਼ੁਭ ਸਮਾਚਾਰ ਸੁਣਨ ਨੂੰ ਮਿਲ ਸਕਦਾ ਹੈ। ਭਰਾ ਦੀ ਸਿਹਤ ਨੂੰ ਲੈ ਕੇ ਤੁਸੀਂ ਥੋੜ੍ਹੇ ਚਿੰਤਤ ਵਿਖਾਈ ਦਿਓਗੇ। ਤੁਸੀਂ ਆਪਣੇ ਤਕਨੀਕੀ ਗਿਆਨ ਅਤੇ ਅਨੁਭਵ ਤੋਂ ਲਾਭ ਪਾਉਗੇ।

ਕਰਕ : ਤੁਹਾਨੂੰ ਔਲਾਦ ਤੋਂ ਪ੍ਰਸੰਨਤਾ ਮਿਲੇਗੀ। ਤੁਸੀਂ ਆਪਣੇ ਸੁਖ – ਸਹੂਲਤਾਂ ਉੱਤੇ ਕੁੱਝ ਪੈਸਾ ਖਰਚ ਕਰ ਸਕਦੇ ਹੋ। ਤੁਹਾਡੇ ਪਰਿਵਾਰ ਦੇ ਲੋਕ ਤੁਹਾਨੂੰ ਪੂਰਾ ਸਹਿਯੋਗ ਕਰਨਗੇ। ਆਰਥਿਕ ਪੱਖ ਅਨੁਕੂਲ ਰਹੇਗਾ। ਬਿਜਨਸ ਵਿੱਚ ਕਮਾਈ ਵਧ ਜਾਵੇਗੀ। ਉਪਹਾਰ ਮਿਲਣ ਦੀ ਖੁਸ਼ੀ ਹੋਵੇਗੀ।

ਸਿੰਘ : ਆਪਣੀ ਬਾਣੀ ਉੱਤੇ ਕਾਬੂ ਰੱਖਣਾ ਪਵੇਗਾ, ਨਹੀਂ ਤਾਂ ਤੁਹਾਡੇ ਕਰੀਬੀ ਸਬੰਧੀ ਵੀ ਤੁਹਾਡੇ ਤੋਂ ਨਰਾਜ ਹੋ ਸਕਦੇ ਹਨ। ਤੁਹਾਨੂੰ ਦੋਸਤਾਂ ਤੋਂ ਸਹਿਯੋਗ ਮਿਲੇਗਾ। ਮਿੱਤਰਾਂ ਨਾਲ ਸਬੰਧਿਤ ਕੋਈ ਸਮੱਸਿਆ ਚੱਲ ਰਹੀ ਹੈ ਤਾਂ ਉਸ ਵਿੱਚ ਸੁਧਾਰ ਹੋ ਸਕਦਾ ਹੈ।

ਕੰਨਿਆ : ਸੁਖ ਸਾਧਨਾਂ ਦੀ ਪ੍ਰਾਪਤੀ ਹੋਵੇਗੀ। ਤੁਹਾਨੂੰ ਵਪਾਰ ਦੇ ਸਿਲਸਿਲੇ ਵਿੱਚ ਯਾਤਰਾ ਕਰਨੀ ਪੈ ਸਕਦੀ ਹੈ। ਨੌਕਰੀ ਵਿੱਚ ਆਪਣੇ ਦੁਸ਼ਮਨਾਂ ਤੋਂ ਸੁਚੇਤ ਅਤੇ ਚੇਤੰਨ ਰਹਿਣਾ ਪਵੇਗਾ। ਕੋਈ ਕਾਨੂੰਨੀ ਵਿਵਾਦ ਚੱਲ ਰਿਹਾ ਹੈ ਤਾਂ ਮਾਮਲਾ ਸੁਲਝ ਸਕਦਾ ਹੈ।

ਤੁਲਾ : ਤੁਹਾਨੂੰ ਕਿਸੇ ਸ਼ੁਭ ਕੰਮ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ। ਤੁਹਾਡੇ ਅਧਿਕਾਰਾਂ ਅਤੇ ਜਾਇਦਾਦ ਵਿੱਚ ਵਾਧਾ ਹੋ ਸਕਦਾ ਹੈ। ਵਿਦਿਆਰਥੀਆਂ ਨੂੰ ਸਿੱਖਿਆ ਦੇ ਪ੍ਰਤੀ ਜਾਗਰੂਕ ਰਹਿਣਾ ਪਵੇਗਾ ਅਤੇ ਸਿੱਖਿਆ ਸਬੰਧੀ ਮਾਮਲਿਆਂ ਵਿੱਚ ਪੈਸਾ ਖਰਚ ਕਰਨਾ ਪਵੇਗਾ। ਤੁਹਾਨੂੰ ਦੋਸਤਾਂ ਤੋਂ ਵੀ ਪੂਰਾ ਸਹਿਯੋਗ ਮਿਲੇਗਾ।

ਬ੍ਰਿਸ਼ਚਕ : ਕੰਮ-ਕਾਜ ਵਪਾਰ ਵਿੱਚ ਲਾਭ ਪਾਉਣ ਲਈ ਤੁਹਾਨੂੰ ਜਿਆਦਾ ਮਿਹਨਤ ਕਰਨ ਦੀ ਲੋੜ ਹੋਵੇਗੀ। ਨੌਕਰੀਪੇਸ਼ਾ ਜਾਤਕਾਂ ਨੂੰ ਕੋਈ ਵੱਡਾ ਮੌਕਾ ਮਿਲ ਸਕਦਾ ਹੈ। ਕਿਸੇ ਸਗੇ ਸੇਬੰਧੀ ਦੀ ਸਿਹਤ ਨੂੰ ਲੈ ਕੇ ਚਿੰਤਾ ਪਰੇਸ਼ਾਨੀ ਹੋ ਸਕਦੀ ਹੈ। ਤੁਹਾਨੂੰ ਜੋਖਮ ਵਾਲੇ ਕੰਮ ਤੋਂ ਬਚਣਾ ਚਾਹੀਦਾ ਹੈ।

ਧਨੁ : ਤੁਸੀਂ ਕਿਸੇ ਸਮਾਜਿਕ ਕਾਰਜ ਵਿੱਚ ਹਿੱਸਾ ਲੈ ਸਕਦੇ ਹੋ। ਆਰਥਿਕ ਹਾਲਤ ਮਜਬੂਤ ਹੋਣਗੇ। ਸ਼ਾਮ ਤੋਂ ਲੈ ਕੇ ਰਾਤ ਤੱਕ ਤੁਹਾਨੂੰ ਢਿੱਡ ਸਬੰਧੀ ਸਮੱਸਿਆ ਹੋਣ ਦਾ ਖਦਸ਼ਾ ਹੈ, ਤੁਹਾਡੇ ਲਈ ਬਿਹਤਰ ਹੋਵੇਗਾ ਕਿ ਤੁਸੀਂ ਖਾਣ-ਪੀਣ ਨੂੰ ਸੰਜਮ ਅਧੀਨ ਰੱਖੋ।

ਮਕਰ : ਆਰਥਿਕ ਲਾਭ ਦਾ ਮੌਕਾ ਮਿਲੇਗਾ। ਤੁਹਾਨੂੰ ਆਪਣੇ ਸਹੁਰਾ-ਘਰ ਪੱਖ ਤੋਂ ਲਾਭ ਅਤੇ ਸਹਿਯੋਗ ਮਿਲ ਸਕਦਾ ਹੈ। ਕੰਮ-ਕਾਜ ਵਿੱਚ ਵੀ ਤੁਹਾਡਾ ਮਨ ਲੱਗੇਗਾ ਅਤੇ ਰੁਕੇ ਹੋਏ ਕੰਮ ਪੂਰੇ ਹੋਣਗੇ। ਦੁਪਹਿਰ ਦੇ ਸਮੇਂ ਜੀਵਨਸਾਥੀ ਦੀ ਸਿਹਤ ਵਿੱਚ ਕੁੱਝ ਨਰਮਾਈ ਆ ਸਕਦੀ ਹੈ।

ਕੁੰਭ : ਆਰਥਿਕ ਮਾਮਲਿਆਂ ਵਿੱਚ ਤੁਹਾਨੂੰ ਸੰਜਮ ਅਧੀਨ ਹੋਕੇ ਕੰਮ ਕਰਨਾ ਪਵੇਗਾ। ਕੁੱਝ ਅਨਚਾਹੇ ਖਰਚ ਤੁਹਾਨੂੰ ਪ੍ਰੇਸ਼ਾਨ ਕਰਨਗੇ। ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਪੂਰਾ ਸਹਿਯੋਗ ਮਿਲੇਗਾ। ਕੰਮ-ਕਾਜ ਵਪਾਰ ਵਿੱਚ ਲਾਭ ਦਾ ਸੰਜੋਗ ਬਣੇਗਾ। ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਰਹਿਣਾ ਪਵੇਗਾ।

ਮੀਨ : ਕਿਸੇ ਪਰੇਸ਼ਾਨੀ ਦੇ ਸੁਲਝ ਜਾਣ ਨਾਲ ਰਾਹਤ ਮਿਲੇਗੀ। ਬੱਚਿਆਂ ਨਾਲ ਜੁੜਿਆ ਕੋਈ ਵਿਵਾਦ ਲੰਬੇ ਸਮਾਂ ਤੋਂ ਚਲਿਆ ਆ ਰਿਹਾ ਹੈ ਤਾਂ ਉਹ ਖ਼ਤਮ ਹੋ ਜਾਵੇਗਾ। ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਹੱਸੀ ਮਜਾਕ ਵਿੱਚ ਸ਼ਾਮ ਦਾ ਸਮਾਂ ਮਨੋਰੰਜਕ ਬਿਤਾਉਗੇ। ਤੁਹਾਡੀ ਜਾਨ ਪਹਿਚਾਣ ਵਿੱਚ ਵੀ ਵਾਧਾ ਹੋਵੇਗਾ।

 

Continue Reading

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

By

18 ਅਕਤੂਬਰ ਤੋਂ 24 ਅਕਤੂਬਰ ਤੱਕ

ਮੇਖ:-ਪ੍ਰਤਿਭਾ ਦਾ ਲਾਭ ਮਿਲੇਗਾ। ਸੂਝ-ਬੂਝ ਨਾਲ ਕੀਤੇ ਕੰਮ ਲਾਭ ਅਤੇ ਸਫਲਤਾ ਦੇਣਗੇ। ਵਿਅਸਤਤਾ ਵਧੇਗੀ ਪਰੰਤੂ ਸਫਲਤਾ ਅਤੇ ਲਾਭ ਹੋਵੇਗਾ। ਵਣਜ-ਵਪਾਰ ਵਿੱਚ ਉਤਰਾਅ-ਚੜ੍ਹਾਅ ਦੀ ਸਥਿਤੀ ਰਹੇਗੀ। ਪਰੰਤੂ ਫਿਰ ਵੀ ਬਿਹਤਰ ਹੀ ਹੋਵੇਗੀ। ਕਾਰੋਬਾਰੀ ਯਾਤਰਾ ਸਫਲਤਾ ਦੇਵੇਗੀ।

ਬ੍ਰਿਖ:- ਕੰਮਾਂ ਵਿੱਚ ਮਨ ਲੱਗੇਗਾ। ਆਲਸ ਦਾ ਮਾਹੌਲ ਰਹੇਗਾ। ਵਾਹਨ ਆਦਿ ਤੇ ਖਰਚ ਹੋ ਸਕਦਾ ਹੈ। ਮਨ ਉਦਾਸ ਰਹੇਗਾ। ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ। ਅਚਾਨਕ ਪਰੇਸ਼ਾਨੀ ਹੋ ਸਕਦੀ ਹੈ। ਕਾਰੋਬਾਰ ਵਧੇਗਾ ਫਿਰ ਵੀ ਭਵਿੱਖ ਦੀ ਚਿੰਤਾ ਲੱਗੀ ਰਹੇਗੀ। ਲਾਟਰੀ, ਸੱਟਾ ਅਨੁਕੂਲ ਲਾਭ ਨਹੀਂ ਦੇਵੇਗਾ।

ਮਿਥੁਨ:- ਕਾਰੋਬਾਰ ਸਧਾਰਨ ਰਹੇਗਾ। ਕੈਰੀਅਰ ਵਿੱਚ ਬਦਲਾਅ ਦੀ ਭਾਵਨਾ ਜਾਗ੍ਰਿਤ ਹੋਵੇਗੀ। ਘੜਮੱਸ ਦੀ ਸਥਿਤੀ ਰਹੇਗੀ। ਕੰਮਾਂ ਵਿੱਚ ਮਨ ਘੱਟ ਲੱਗੇਗਾ। ਕਾਰੋਬਾਰੀ ਲਾਭ ਬਣੇਗਾ। ਫਿਰ ਵੀ ਅਰਥ-ਦਸ਼ਾ ਉਤਰਾਅ-ਚੜ੍ਹਾਅ ਦਾ ਰਹੇਗੀ। ਲਾਟਰੀ, ਸੱਟਾ ਵਿੱਚ ਜਿਆਦਾ ਰੁਚੀ ਨੁਕਸਾਨ ਦੇਵੇਗੀ। ਮਨੋਰੰਜਕ ਕੰਮਾਂ ਤੇ ਖਰਚ ਹੋਵੇਗਾ। ਦੁਸ਼ਮਣ ਪੱਖ ਕਮਜ਼ੋਰ ਰਹੇਗਾ। ਕਾਰੋਬਾਰੀ ਲਾਭ ਹੋਵੇਗਾ।

ਕਰਕ:- ਧਨ ਦੀ ਆਈ-ਚਲਾਈ ਹੋਵੇਗੀ। ਧਨ ਦੀ ਤੰਗੀ ਮਹਿਸੂਸ ਹੋਵੇਗੀ ਪਰੰਤੂ ਆਮਦਨ ਦੇ ਸਰੋਤ ਚੱਲਦੇ ਰਹਿਣਗੇ। ਧਨ ਦੇ ਲੈਣ-ਦੇਣ ਵਿੱਚ ਸਾਵਧਾਨ ਰਹਿਣਾ ਹੋਵੇਗਾ। ਪਰਿਵਾਰਕ ਕੰਮਾਂ ਤੇ ਖਰਚ ਹੋਵੇਗਾ। ਕਾਰੋਬਾਰੀ ਬਿਹਤਰੀ ਹੋਵੇਗੀ। ਪ੍ਰੀਖਿਆ ਵਿੱਚ ਸਫਲਤਾ ਮਿਲੇਗੀ। ਕੋਈ ਸ਼ੁੱਭ ਸਮਾਚਾਰ ਮਿਲ ਸਕਦਾ ਹੈ। ਕੋਈ ਲਾਭਦਾਇਕ ਕੰਮ ਹੱਥੋਂ ਖਿਸਕ ਸਕਦਾ ਹੈ।

ਸਿੰਘ:-ਖੁਦ ਕੋਸ਼ਿਸ਼ ਨਾਲ ਕੰਮ ਹੋਣਗੇ ਅਤੇ ਕਿਸੇ ਤੇ ਕੰਮ ਛੱਡਣਾ ਹਿਤਕਾਰੀ ਨਹੀਂ ਹੋਵੇਗਾ। ਯਾਤਰਾ ਲਾਭਕਾਰੀ ਰਹੇਗੀ। ਮੇਲ-ਜੋਲ ਵਧਾਉਣ ਨਾਲ ਲਾਭ ਮਿਲੇਗਾ, ਜੇਕਰ ਜਿਦ ਵਿੱਚ ਰਹੇ ਤਾਂ ਚੰਗੇ ਮੌਕੇ ਗਵਾ ਸਕਦੇ ਹੋ। ਬਚਤ ਘੱਟ ਹੀ ਹੋਵੇਗੀ ਫਿਰ ਵੀ ਆਮਦਨ ਤੇ ਸਰੋਤ ਬਣੇ ਰਹਿਣਗੇ। ਘਰੇਲੂ ਉਲਝਣਾਂ ਸੁਲਝਾਉਣ ਲਈ ਵੱਡਿਆਂ ਦੀ ਸਲਾਹ ਕਾਰਗਰ ਸਾਬਿਤ ਹੋਵੇਗੀ। ਧਨ ਲਾਭ ਹੋਵੇਗਾ। ਕੋਈ ਸ਼ੁੱਭ ਸਮਾਚਾਰ ਮਿਲੇਗਾ। ਮਨ ਉਦਾਸ ਰਹੇਗਾ।

ਕੰਨਿਆ:- ਬੇਸ਼ਕ ਸਥਿਤੀ ਸਧਾਰਨ ਰਹੇਗੀ ਪਰੰਤੂ ਕੰਮ-ਕਾਜ ਕੁਝ ਮੱਧਮ ਰਹੇਗਾ। ਖੁਦ ਦੀ ਕੋਸ਼ਿਸ਼ ਨਾਲ ਸਾਰੇ ਕੰਮਾਂ ਵਿੱਚ ਸਫਲਤਾ ਮਿਲੇਗੀ ਅਤੇ ਧਨ ਲਾਭ ਹੋਵੇਗਾ। ਵਿਰੋਧੀ ਸਕ੍ਰਿਅ ਰਹਿਣਗੇ ਪਰੰਤੂ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ।

ਤੁਲਾ:- ਕਾਰਜਗਤੀ ਅਨੁਕੂਲ ਰਹਿਣ ਨਾਲ ਮਨ ਪ੍ਰਸੰਨ ਹੋਵੇਗਾ। ਮਿੱਤਰਾਂ ਦਾ ਸਹਿਯੋਗ ਪ੍ਰਾਪਤ ਹੋਵੇਗਾ। ਅਚਾਨਕ ਤਣਾਅ ਵਧ ਸਕਦਾ ਹੈ। ਖਰਚ ਦੀ ਅਧਿਕਤਾ ਪਰੇਸ਼ਾਨ ਕਰੇਗੀ। ਕਾਰੋਬਾਰ ਕੁਝ ਮੰਦਾ ਰਹੇਗਾ। ਖੁਦ ਕੋਸ਼ਿਸ਼ ਨਾਲ ਕੰਮ ਹੋਣਗੇ। ਅਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ। ਲੈਣ ਦੇਣ ਵਿੱਚ ਸਾਵਧਾਨ ਰਹੋ। ਕੋਈ ਧੋਖਾ ਵੀ ਦੇ ਸਕਦਾ ਹੈ।

ਬ੍ਰਿਸ਼ਚਕ:-ਸਮਾਂ ਆਰਥਿਕ ਅਤੇ ਵਪਾਰਕ ਦ੍ਰਿਸ਼ਟੀ ਤੋਂ ਲਾਭਦਾਈ ਰਹੇਗਾ। ਕੰਮਾਂ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਮਾਨ-ਸਨਮਾਨ ਵਧੇਗਾ। ਸੰਸਾਰਕ ਜੀਵਨ ਵਿੱਚ ਅਨੰਦ ਦਾ ਅਨੁਭਵ ਕਰੋਗੇ। ਸ਼ੁੱਭ ਸਮਾਚਾਰ ਪ੍ਰਾਪਤ ਹੋਣਗੇ। ਆਮਦਨ ਵਿੱਚ ਵਾਧਾ ਹੋਵੇਗਾ। ਅਚਾਨਕ ਤਣਾਅ ਵੱਧ ਸਕਦਾ ਹੈ। ਨੌਕਰੀ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਖਰਚ ਵਿੱਚ ਵਾਧਾ ਹੋ ਸਕਦਾ ਹੈ।

ਧਨ:- ਨੇੜੇ-ਦੂਰ ਦੀ ਯਾਤਰਾ ਹੋ ਸਕਦੀ ਹੈ। ਬੇਸ਼ੱਕ ਕਿਸਮਤ ਦਾ ਸਾਥ ਰਹੇਗਾ ਪਰੰਤੂ ਫਿਰ ਵੀ ਕੰਮ ਕੁਝ ਮੁਸ਼ਿਕਲਾਂ ਤੋਂ ਬਾਅਦ ਹੋਣਗੇ। ਸੰਤਾਨ ਸੁਖ ਪ੍ਰਾਪਤ ਹੋਵੇਗਾ। ਹਿੰਮਤ ਅਤੇ ਵਿਸ਼ਵਾਸ਼ ਨਾਲ ਅੱਗੇ ਵਧੋਗੇ ਤਾਂ ਜਰੂਰ ਸਫਲਤਾ ਅਤੇ ਲਾਭ ਹੋਵੇਗਾ। ਮਾਨ-ਸਨਮਾਨ ਵਧੇਗਾ।

ਮਕਰ:-ਰੁਕਾਵਟਾਂ ਤੋਂ ਬਾਅਦ ਕੋਸ਼ਿਸ਼ ਨਾਲ ਸਫਲਤਾ ਮਿਲੇਗੀ। ਯਾਤਰਾ ਕਸ਼ਟਕਾਰੀ ਸਿੱਧ ਹੋ ਸਕਦੀ ਹੈ। ਵਾਹਨ ਸਾਵਧਾਨੀਪੂਰਵਕ ਚਲਾਓ। ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਰੁਚੀ ਵਧੇਗੀ। ਤੁਸੀ ਕਿਸੇ ਧਾਰਮਿਕ ਥਾਂ ਵੀ ਜਾਓਗੇ। ਵਿਦਿਆਰਥੀਆਂ ਲਈ ਸਮਾਂ ਅਨੁਕੂਲ ਰਹੇਗਾ। ਮਾਨ-ਸਨਮਾਨ ਵਧੇਗਾ।

ਕੁੰਭ:- ਕਾਰਜ-ਖੇਤਰ ਦਾ ਵਿਸਤਾਰ ਹੋ ਸਕਦਾ ਹੈ। ਘਰ ਦਾ ਮਾਹੌਲ ਸੁਖਦ ਰਹੇਗਾ। ਕੰਮਾਂ ਵਿੱਚ ਰੁਕਾਵਟਾਂ ਆਉਣਗੀਆਂ ਅਤੇ ਕੋਈ ਮਹੱਤਵਪੂਰਨ ਅਧੂਰਾ ਕੰਮ ਰਹਿ ਸਕਦਾ ਹੈ। ਯਾਤਰਾ ਵਿੱਚ ਅਸੁਵਿਧਾ ਹੋ ਸਕਦੀ ਹੈ। ਨੇੜੇ-ਦੂਰ ਦੀ ਯਾਤਰਾ ਹੋਵੇਗੀ ਅਤੇ ਲਾਭ ਦੇਵੇਗੀ। ਵਿਦੇਸ਼ ਯਾਤਰਾ ਮੁਸ਼ਕਿਲਾਂ ਤੋਂ ਬਾਅਦ ਹੋਵੇਗੀ।

ਮੀਨ:-ਕਾਰਜਗਤੀ ਸੰਘਰਸ਼ ਭਰਪੂਰ ਰਹੇਗੀ ਪਰੰਤੂ ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ। ਅਰਥ-ਦਸ਼ਾ ਸੁਧਰੇਗੀ। ਬੇਰੁਜਗਾਰਾਂ ਨੂੰ ਰੁਜਗਾਰ ਮਿਲੇਗਾ। ਦੁਸ਼ਮਣ ਹਾਰਣਗੇ। ਵਪਾਰਕ ਯਾਤਰਾ ਸਫਲ ਰਹੇਗੀ। ਲੋੜੀਂਦੇ ਸੁਖ ਦੀ ਪ੍ਰਾਪਤੀ ਹੋਵੇਗੀ। ਭਰਮ ਅਤੇ ਤਣਾਅ ਦੀ ਸਥਿਤੀ ਰਹੇਗੀ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਨਵੇਂ ਪਰਿਵਾਰਿਕ ਉੱਦਮ ਨੂੰ ਸ਼ੁਰੂ ਕਰਨ ਲਈ ਸ਼ੁਭ ਦਿਨ ਹੈ। ਕੰਮ ਕਾਰ ਵਿਚ ਤੁਹਾਡੇ ਕਿਸੇ ਪੁਰਾਣੇ ਕੰਮ ਦੀ ਤਾਰੀਫ ਹੋ ਸਕਦੀ ਹੈ। ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਜਾ ਸਕਦੇ ਹਨ।

ਬ੍ਰਿਖ : ਸਵਾਰਥੀ ਆਦਮੀ ਤੋਂ ਬਚਣ ਦੀ ਕੋਸ਼ਿਸ਼ ਕਰੋ। ਪਰਿਵਾਰ ਦੇ ਨਾਲ ਸਮਾਜਿਕ ਗਤੀਵਿਧੀਆਂ ਸਭ ਨੂੰ ਖੁਸ਼ ਰੱਖਣਗੀਆਂ। ਨਵੀਆਂ ਤਜ਼ਵੀਜ਼ਾਂ ਮਨਮੋਹਕ ਹੋਣਗੀਆਂ ਪਰ ਕੋਈ ਜਲਦਬਾਜ਼ੀ ਵਾਲਾ ਫੈਸਲਾ ਲੈਣਾ ਸਮਝਦਾਰੀ ਨਹੀਂ ਹੋਵੇਗੀ।

ਮਿਥੁਨ : ਕਿਸੇ ਦੋਸਤ ਦੇ ਨਾਲ ਗਲਤਫਹਿਮੀ ਮਾੜੇ ਹਾਲਾਤ ਖੜੇ ਕਰ ਸਕਦੀ ਹੈ। ਦਿਨ ਦੀ ਸ਼ੁੁਰੂਆਤ ਭਲੇ ਹੀ ਚੰਗੀ ਹੋਵੇ ਪਰੰਤੂ ਸ਼ਾਮ ਦੇ ਸਮੇਂ ਕਿਸੇ ਵਜ੍ਹਾ ਨਾਲ ਪੈਸਾ ਖਰਚ ਹੋ ਸਕਦਾ ਹੈ। ਬੱਚੇ ਭਵਿੱਖ ਦੀ ਯੋਜਨਾ ਬਣਾਉਣ ਦੀਆਂ ਗਤੀਵਿਧਿਆਂ ਘਰ ਦੇ ਬਾਹਰ ਕਰਕੇ ਤੁਹਾਨੂੰ ਨਿਰਾਸ਼ ਕਰ ਸਕਦੇ ਹਨ।

ਕਰਕ : ਯਾਤਰਾ ਕਰਨ ਤੋਂ ਬਚੋ। ਤੁਹਾਡੇ ਮਨ ਵਿਚ ਜਲਦੀ ਪੈਸੇ ਕਮਾਉਣ ਦੀ ਇੱਛਾ ਹੋਵੇਗੀ। ਕਿਸੇ ਦੂਰ ਦੇ ਰਿਸ਼ਤੇਦਾਰ ਕੋਲੋਂ ਮਿਲੀ ਵਧੀਆ ਖਬਰ ਤੁਹਾਡੇ ਪੂਰੇ ਪਰਿਵਾਰ ਲਈ ਖੁਸ਼ੀ ਦੇ ਪਲ ਲੈ ਕੇ ਆਵੇਗੀ।

ਸਿੰਘ : ਘਰ ਦੀਆਂ ਛੋਟੀਆਂ ਛੋਟੀਆਂ ਚੀਜਾਂ ਤੇ ਤੁਹਾਡਾ ਕਾਫੀ ਪੈਸਾ ਖਰਾਬ ਹੋ ਸਕਦਾ ਹੈ। ਸ਼ਾਮ ਨੂੰ ਦੋਸਤਾਂ ਨਾਲ ਘੁੰਮੋ ਫਿਰੋ ਕਿਉਂ ਕਿ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਕਾਰੋਬਾਰੀਆਂ ਨੂੰ ਕਿਸੇ ਪੁਰਾਣੇ ਨਿਵੇਸ਼ ਦੀ ਵਜਾਹ ਨਾਲ ਘਾਟਾ ਹੋਣ ਦੀ ਸੰਭਾਵਨਾ ਹੈ।

ਕੰਨਿਆ : ਬੱਚੇ ਤੁੁਹਾਡੇ ਮੁਤਾਬਿਕ ਨਹੀਂ ਚੱਲਣਗੇ ਜੋ ਤੁਹਾਡੇ ਝੁਜ਼ਲਾਹਟ ਦੀ ਵਜਾਹ ਬਣ ਸਕਦੀ ਹੈ। ਆਰਥਿਕ ਤੌਰ ਤੇ ਸੁਧਾਰ ਦੇ ਚਲਦੇ ਤੁਸੀਂ ਆਸਾਨੀ ਨਾਲ ਕਾਫੀ ਸਮੇਂ ਤੋਂ ਲੰਬੇ ਬਿਲ ਅਤੇ ਉਧਾਰ ਚੁਕਾ ਸਕੋਗੇ। ਰਿਸ਼ਤੇਦਾਰਾਂ ਦੇ ਕਿਸੇ ਕਾਰਨ ਨੂੰ ਲੈ ਕੇ ਵਾਦ ਵਿਵਾਦ ਹੋ ਸਕਦਾ ਹੈ।

ਤੁਲਾ : ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਜੇਕਰ ਤੁਸੀ ਲੰਬੇ ਸਮੇਂ ਲਈ ਨਿਵੇਸ਼ ਕਰੋਗੇ ਤਾਂ ਚੰਗਾ ਖਾਸਾ ਲਾਭ ਹਾਸਿਲ ਹੋ ਸਕਦਾ ਹੈ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਕੋਈ ਬਾਹਰੀ ਵਿਅਕਤੀ ਦੂਰੀ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।

ਬ੍ਰਿਸ਼ਚਕ : ਆਪਣੇ ਕੰਮ ਲਈ ਦੂਸਰਿਆਂ ਤੇ ਦਬਾਅ ਨਾ ਪਾਓ। ਦੂਜੇ ਲੋਕਾਂ ਦੀ ਇੱਛਾ ਅਤੇ ਦਿਲਚਸਪੀਆਂ ਤੇ ਵੀ ਧਿਆਨ ਦਿਉ। ਤੁਹਾਨੂੰ ਆਪਣੇ ਭਰਾ ਅਤੇ ਭੈਣ ਦੀ ਮਦਦ ਨਾਲ ਧੰਨ ਲਾਭ ਹੋਣ ਦੀ ਸੰਭਾਵਨਾ ਹੈ।

ਧਨੁ : ਆਪਣੀ ਸਿਹਤ ਦੀ ਬਿਹਤਰੀ ਲਈ ਖਾਣ ਪੀਣ ਸੁਧਾਰੋ। ਦੋਸਤਾਂ ਦੀ ਮਦਦ ਨਾਲ ਆਰਥਿਕ ਪਰੇਸ਼ਾਨੀਆਂ ਹੱਲ ਹੋ ਜਾਣਗੀਆਂ। ਨਵਜੰਮੇ ਬੱਚੇ ਦੀ ਖਰਾਬ ਸਿਹਤ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ।

ਮਕਰ : ਵਪਾਰ ਵਿਚ ਚੰਗਾ ਖਾਸਾ ਲਾਭ ਹੋਣ ਦੀ ਸੰਭਾਵਨਾ ਹੈ। ਆਪਣੇ ਵਪਾਰ ਨੂੰ ਉਚਾਈਆਂ ਦੇ ਸਕਦੇ ਹੋ। ਘਰ ਵਿੱਚ ਰਸਮਾਂ, ਹਵਨ, ਪੂਜਾ ਪਾਠ ਆਦਿ ਦਾ ਆਯੋਜਨ ਹੋਵੇਗਾ।

ਕੁੰਭ : ਗਲਤ ਵਿਵਹਾਰ ਦੇ ਬਾਵਜੂਦ ਤੁਹਾਨੂੰ ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਆਪਣੇ ਕਾਰੋਬਾਰ ਨੂੰ ਨਵੀਂ ਦਿਸ਼ਾ ਦੇਣ ਬਾਰੇ ਵਿਚਾਰ ਕਰ ਸਕਦੇ ਹਨ। ਤੁਸੀਂ ਦਫਤਰ ਤੋਂ ਘਰ ਆ ਕੇ ਆਪਣਾ ਪਸੰਦੀਦਾ ਸ਼ੌਂਕ ਦਾ ਕੰਮ ਕਰ ਸਕਦੇ ਹੋ।

ਮੀਨ : ਸਿਹਤ ਨੂੰ ਲੈ ਕੇ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੈ। ਰਿਅਲ ਅਸਟੇਟ ਸਬੰਧੀ ਨਿਵੇਸ਼ ਤੁਹਾਨੂੰ ਚੰਗਾ ਲਾਭ ਦੇਵੇਗਾ। ਪਰਿਵਾਰਿਕ ਪਰੇਸ਼ਾਨੀਆਂ ਨੂੰ ਹੱਲ ਕਰਨ ਲਈ ਤੁਹਾਡਾ ਬੱਚਿਆਂ ਜਿਹਾ ਮਾਸੂਮ ਵਿਵਹਾਰ ਅਹਿਮ ਕਿਰਦਾਰ ਅਦਾ ਕਰੇਗਾ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਕੰਮ ਤੇ ਕੋਈ ਵਿਅਕਤੀ ਤੁਹਾਨੂੰ ਚੁੱਪ-ਚਾਪ ਕਮਜ਼ੋਰ ਕਰ ਸਕਦਾ ਹੈ। ਆਪਣਾ ਕੰਮ ਲਿਖਤੀ ਰੂਪ ਵਿੱਚ ਜਾਂ ਈਮੇਲ ਰਾਹੀਂ ਰੱਖੋ। ਤੁਹਾਨੂੰ ਅਚਾਨਕ ਕਿਸੇ ਪੁਰਾਣੇ ਸੌਦੇ ਤੋਂ ਮਹੱਤਵਪੂਰਨ ਲਾਭ ਮਿਲ ਸਕਦਾ ਹੈ। ਜੇਕਰ ਕੋਈ ਗਾਹਕ ਆਰਡਰ ਵਾਪਸ ਲੈ ਲੈਂਦਾ ਹੈ ਤਾਂ ਸਬਰ ਰੱਖੋ। ਆਪਣੀ ਬਲੱਡ ਸ਼ੂਗਰ ਤੇ ਨਜ਼ਰ ਰੱਖੋ।

ਬ੍ਰਿਖ: ਜੇਕਰ ਤੁਹਾਡੇ ਦਿਲ ਵਿੱਚ ਕੋਈ ਹੈ, ਤਾਂ ਆਪਣੀਆਂ ਭਾਵਨਾਵਾਂ ਪ੍ਰਗਟ ਕਰੋ। ਜੇਕਰ ਤੁਸੀਂ ਦੇਰੀ ਕਰਦੇ ਹੋ, ਤਾਂ ਕੋਈ ਹੋਰ ਅਗਵਾਈ ਕਰੇਗਾ। ਤੁਹਾਨੂੰ ਕਰਜ਼ੇ ਦੀ ਵਸੂਲੀ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਟ੍ਰੈਵਲ ਏਜੰਸੀ ਦੇ ਮਾਲਕ ਚੰਗਾ ਕਰਨਗੇ। ਚੀਜ਼ਾਂ ਬਾਰੇ ਜ਼ਿਆਦਾ ਨਾ ਸੋਚੋ।

ਮਿਥੁਨ : ਤੁਹਾਨੂੰ ਆਪਣੀ ਨੌਕਰੀ ਬਾਰੇ ਬੇਲੋੜਾ ਡਰ ਹੋਵੇਗਾ, ਸਖ਼ਤ ਮਿਹਨਤ ਕਰਦੇ ਰਹੋ। ਘਰ ਜਾਂ ਜ਼ਮੀਨ ਦੇ ਦਸਤਾਵੇਜ਼ ਖੁਦ ਪੜ੍ਹੋ, ਸਿਰਫ਼ ਏਜੰਟ ਤੇ ਨਿਰਭਰ ਨਾ ਕਰੋ। ਆਪਣੇ ਘਰ ਦੇ ਕਿਸੇ ਬਜ਼ੁਰਗ ਵਿਅਕਤੀ ਦੀ ਸਿਹਤ ਵੱਲ ਧਿਆਨ ਦਿਓ।

ਕਰਕ : ਦੋਸਤਾਂ ਨਾਲ ਯਾਤਰਾ ਦੀ ਯੋਜਨਾ ਬਣਾਈ ਜਾ ਸਕਦੀ ਹੈ। ਜੇਕਰ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਅੱਗੇ ਵਧਣ ਤੋਂ ਪਹਿਲਾਂ ਕਿਸੇ ਭਰੋਸੇਮੰਦ ਵਿਅਕਤੀ ਨਾਲ ਗੱਲ ਕਰੋ, ਇਹ ਲਾਭਦਾਇਕ ਹੋਵੇਗਾ। ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ। ਤੁਹਾਨੂੰ ਪੇਟ ਖਰਾਬ ਹੋ ਸਕਦਾ ਹੈ।

ਸਿੰਘ : ਘਰ ਲਈ ਇੱਕ ਨਵਾਂ ਸੋਫਾ, ਪਰਦੇ, ਜਾਂ ਭਾਂਡੇ ਕੁਝ ਅਜਿਹਾ ਹੋਵੇਗਾ ਜੋ ਤੁਸੀਂ ਖਰੀਦੋਗੇ। ਕਾਰੋਬਾਰ ਵਿੱਚ ਅਚਾਨਕ ਮੁਨਾਫ਼ਾ ਹੋਵੇਗਾ, ਅਤੇ ਤੁਹਾਡਾ ਬੌਸ ਤੁਹਾਡੀ ਪ੍ਰਸ਼ੰਸਾ ਕਰੇਗਾ। ਆਪਣੇ ਮਾਪਿਆਂ ਨਾਲ ਗੱਲ ਕਰਦੇ ਸਮੇਂ ਆਪਣਾ ਲਹਿਜ਼ਾ ਨਰਮ ਰੱਖੋ। ਘੱਟ ਮਸਾਲੇਦਾਰ ਭੋਜਨ ਖਾਓ।

ਕੰਨਿਆ : ਲੋਕ ਤੁਹਾਡੀ ਗੱਲ ਤੇ ਵਿਸ਼ਵਾਸ ਕਰਨਗੇ। ਇੱਕ ਨਵਾਂ ਸੌਦਾ ਅਤੇ ਕੰਮ ਦੀਆਂ ਯਾਤਰਾਵਾਂ ਹੋਣ ਦੀ ਸੰਭਾਵਨਾ ਹੈ। ਇੱਕ ਪੁਰਾਣਾ ਦੋਸਤ ਦੁਬਾਰਾ ਜੁੜ ਸਕਦਾ ਹੈ। ਘੰਟਿਆਂ ਤੱਕ ਸਕ੍ਰੀਨ ਵੱਲ ਦੇਖਣ ਤੋਂ ਬਚੋ; ਤੁਹਾਡੀਆਂ ਅੱਖਾਂ ਥੱਕ ਜਾਣਗੀਆਂ।

ਤੁਲਾ : ਪ੍ਰੀਖਿਆ ਦੇ ਨਤੀਜੇ ਜਾਂ ਕੋਈ ਚੰਗੀ ਖ਼ਬਰ ਤੁਹਾਨੂੰ ਖੁਸ਼ੀ ਦੇਵੇਗੀ। ਸਰਕਾਰੀ ਨੌਕਰੀ ਦੇ ਉਮੀਦਵਾਰ ਉਤਸ਼ਾਹਿਤ ਹੋਣਗੇ। ਪ੍ਰੇਮ ਸਬੰਧਾਂ ਦੀ ਖ਼ਬਰ ਘਰ ਪਹੁੰਚ ਸਕਦੀ ਹੈ। ਤੁਸੀਂ ਆਪਣੇ ਬੱਚੇ ਦੀ ਸਿੱਖਿਆ ਬਾਰੇ ਚਿੰਤਤ ਹੋਵੋਗੇ।

ਬ੍ਰਿਸਚਕ: ਜੇਕਰ ਤੁਹਾਡਾ ਆਪਣਾ ਕਾਰੋਬਾਰ ਜਾਂ ਸਟਾਰਟਅੱਪ ਸ਼ੁਰੂ ਕਰਨ ਦਾ ਸੁਪਨਾ ਹੈ, ਤਾਂ ਉਸ ਦਿਸ਼ਾ ਵਿੱਚ ਪਹਿਲਾ ਕਦਮ ਚੁੱਕੋ। ਤੁਹਾਡੇ ਜੀਵਨ ਸਾਥੀ ਦੀ ਸਲਾਹ ਮਦਦਗਾਰ ਹੋਵੇਗੀ। ਤੁਸੀਂ ਸ਼ੌਕਾਂ ਤੇ ਪੈਸਾ ਖਰਚ ਕਰੋਗੇ।

ਧਨੁ : ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਪਰੇਸ਼ਾਨ ਹੋ ਸਕਦੇ ਹੋ; ਆਪਣੇ ਆਪ ਨੂੰ ਸ਼ਾਂਤ ਰੱਖੋ। ਨਿਰਧਾਰਤ ਕੰਮਾਂ ਵਿੱਚ ਦੇਰੀ ਹੋਵੇਗੀ। ਜੇਕਰ ਤੁਸੀਂ ਯਾਤਰਾ ਕਰ ਰਹੇ ਹੋ, ਤਾਂ ਹੌਲੀ-ਹੌਲੀ ਗੱਡੀ ਚਲਾਓ। ਸ਼ਾਮ ਤੱਕ, ਤੁਹਾਡਾ ਮੂਡ ਸੁਧਰ ਜਾਵੇਗਾ, ਅਤੇ ਕੁਝ ਪੈਸਾ ਵੀ ਆਵੇਗਾ।

ਮਕਰ: ਮੀਟਿੰਗਾਂ ਵਿੱਚ ਤੁਹਾਡੀ ਅਗਵਾਈ ਸਪੱਸ਼ਟ ਹੋਵੇਗੀ। ਤੁਹਾਡੇ ਵਿਰੋਧੀ ਕੁਝ ਵੀ ਗਲਤ ਨਹੀਂ ਕਰ ਸਕਣਗੇ, ਬਸ ਆਪਣੇ ਹੰਕਾਰ ਨੂੰ ਆਪਣੇ ਰਾਹ ਵਿੱਚ ਨਾ ਆਉਣ ਦਿਓ। ਆਪਣੇ ਜੀਵਨ ਸਾਥੀ ਨਾਲ ਯਾਤਰਾ ਦੀ ਯੋਜਨਾ ਬਣਾਓ। ਆਪਣਾ ਮਹੀਨਾਵਾਰ ਬਜਟ ਬਣਾਓ।

ਕੁੰਭ : ਤੁਸੀਂ ਦੋਸਤਾਂ ਨਾਲ ਯਾਤਰਾ ਦੀ ਯੋਜਨਾ ਬਣਾਓਗੇ, ਅਤੇ ਤੁਹਾਡਾ ਮੂਡ ਚੰਗਾ ਰਹੇਗਾ। ਇੱਕ ਵੱਡੀ ਵਿਕਰੀ ਨਾਲ ਚੰਗਾ ਮੁਨਾਫ਼ਾ ਹੋਵੇਗਾ। ਜੇਕਰ ਤੁਸੀਂ ਨਵੀਂ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਆਪਣਾ ਰੈਜ਼ਿਊਮੇ ਅਪਡੇਟ ਕਰੋ। ਗਰਦਨ ਅਤੇ ਮੋਢੇ ਦਾ ਦਰਦ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ।

ਮੀਨ : ਨਵੀਂ ਨੌਕਰੀ ਦੀ ਪੇਸ਼ਕਸ਼ ਜਾਂ ਤਰੱਕੀ ਬਾਰੇ ਗੱਲਬਾਤ ਅੱਗੇ ਵਧ ਸਕਦੀ ਹੈ। ਤੁਹਾਨੂੰ ਕੰਮ ਲਈ ਯਾਤਰਾ ਕਰਨੀ ਪੈ ਸਕਦੀ ਹੈ। ਤੁਸੀਂ ਆਪਣੇ ਸਾਥੀ ਨਾਲ ਲੰਬੀ ਡਰਾਈਵ ਤੇ ਵੀ ਜਾ ਸਕਦੇ ਹੋ। ਕਿਸੇ ਪੁਰਾਣੇ ਰਿਸ਼ਤੇਦਾਰ ਨੂੰ ਮਿਲਣਾ ਚੰਗਾ ਰਹੇਗਾ।

Continue Reading

Latest News

Trending