Connect with us

National

ਬੇਕਾਬੂ ਕਾਰ ਦੀ ਟੱਕਰ ਨਾਲ 4 ਵਿਅਕਤੀਆਂ ਦੀ ਮੌਤ, 3 ਜ਼ਖਮੀ

Published

on

ਰਾਏਬਰੇਲੀ, 9 ਫਰਵਰੀ (ਸ.ਬ.) ਗੰਗਾ ਐਕਸਪ੍ਰੈਸ-ਵੇਅ ਤੇ ਸੁਲਤਾਨਪੁਰ ਜਨੌਲੀ ਨੇੜੇ ਬੀਤੀ ਰਾਤ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਪੈਦਲ ਜਾ ਰਹੇ ਸੱਤ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਇੱਕ ਕਿਸ਼ੋਰੀ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ।

ਜਾਣਕਾਰੀ ਮਿਲਦੇ ਹੀ ਵੱਡੀ ਗਿਣਤੀ ਵਿੱਚ ਲੋਕ ਮੌਕੇ ਤੇ ਇਕੱਠੇ ਹੋ ਗਏ। ਵਧੀਕ ਪੁਲੀਸ ਸੁਪਰਡੈਂਟ ਵੀ ਘਟਨਾ ਸਥਾਨ ਤੇ ਪਹੁੰਚੇ। ਕਾਫੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਕਾਰਨ ਜਗਤਪੁਰ-ਡਲਮਊ ਰੋਡ ਤੇ ਜਾਮ ਲੱਗ ਗਿਆ।

ਜਗਤਪੁਰ ਦੇ ਕੋਡਰ ਨਿਵਾਸੀ ਰਿਆ ਪਟੇਲ, ਪ੍ਰਿਆ ਪਟੇਲ, ਹਿਮਾਂਸ਼ੀ, ਸ਼ਾਲਿਨੀ, ਰਸ਼ਮੀ, ਸਾਧਨਾ ਅਤੇ ਇੱਕ ਮਹਿਲਾ ਆਸਮਾ, ਚੂਲੀ ਪਿੰਡ ਵਿੱਚ ਆਯੋਜਿਤ ਭੰਡਾਰੇ ਵਿੱਚ ਸ਼ਾਮਲ ਹੋਣ ਗਈਆਂ ਸਨ। ਉੱਥੋਂ ਸਾਰੇ ਲੋਕ ਪੈਦਲ ਵਾਪਸ ਆ ਰਹੇ ਸਨ। ਸੁਲਤਾਨਪੁਰ ਜਨੌਲੀ ਨੇੜੇ ਗੰਗਾ ਐਕਸਪ੍ਰੈਸ-ਵੇਅ ਤੇ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ।

ਹਾਦਸੇ ਵਿੱਚ ਹਿਮਾਂਸ਼ੀ ਅਤੇ ਸ਼ਾਲਿਨੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਹੋਰ ਜ਼ਖ਼ਮੀਆਂ ਨੂੰ ਜਗਤਪੁਰ ਸੀ. ਐਚ. ਸੀ ਅਤੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਦੌਰਾਨ ਆਸਮਾ ਅਤੇ ਰਸ਼ਮੀ ਨੇ ਵੀ ਦਮ ਤੋੜ ਦਿੱਤਾ। ਬਾਕੀ ਤਿੰਨਾਂ ਦਾ ਇਲਾਜ ਚੱਲ ਰਿਹਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਕਰੀਬ ਅੱਧੇ ਘੰਟੇ ਬਾਅਦ ਐਂਬੂਲੈਂਸ ਮੌਕੇ ਤੇ ਪਹੁੰਚੀ, ਪਰ ਐਂਬੂਲੈਂਸ ਦਾ ਦਰਵਾਜ਼ਾ ਕਰੀਬ ਅੱਧੇ ਘੰਟੇ ਤੱਕ ਨਹੀਂ ਖੁੱਲ੍ਹਿਆ। ਇਹ ਦੇਖ ਕੇ ਲੋਕਾਂ ਦਾ ਗੁੱਸਾ ਭੜਕ ਉੱਠਿਆ। ਮੌਕੇ ਤੇ ਪਹੁੰਚੀ ਪੁਲੀਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ। ਜ਼ਖ਼ਮੀਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਐਮਰਜੈਂਸੀ ਵਿੱਚ ਕੰਮ ਆਉਣ ਵਾਲੀ ਐਂਬੂਲੈਂਸ ਦਾ ਇਸ ਤਰ੍ਹਾਂ ਮਾੜਾ ਹਾਲ ਹੋਣਾ ਜ਼ਿੰਮੇਵਾਰ ਅਧਿਕਾਰੀਆਂ ਦੀ ਅਣਗਹਿਲੀ ਨੂੰ ਬਿਆਨ ਕਰਦਾ ਹੈ।

ਲਕਸ਼ਮਣਪੁਰ ਰੇਲਵੇ ਕਰਾਸਿੰਗ ਬੰਦ ਹੋਣ ਕਾਰਨ ਜਗਤਪੁਰ-ਡਲਮਊ ਮਾਰਗ ਤੇ ਜਾਮ ਲੱਗ ਗਿਆ। ਕਰੀਬ ਦੋ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਜਿਸ ਕਾਰਨ ਘਟਨਾ ਸਥਾਨ ਤੋਂ ਸੀ.ਐਚ.ਸੀ ਤੱਕ ਦੂਜੀ ਐਂਬੂਲੈਂਸ ਨਹੀਂ ਪਹੁੰਚ ਸਕੀ, ਤਾਂ ਜ਼ਖ਼ਮੀਆਂ ਨੂੰ ਹੋਰ ਵਾਹਨਾਂ ਰਾਹੀਂ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਜਾਮ ਖੁਲ੍ਹਵਾਉਣ ਲਈ ਪੁਲੀਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ।

ਸੀ.ਓ ਡਲਮਊ ਗਿਰਜਾਸ਼ੰਕਰ ਤ੍ਰਿਪਾਠੀ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਹੈ। ਕਾਰ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਸ਼ਿਕਾਇਤ ਮਿਲਣ ਤੇ ਮੁਕੱਦਮਾ ਦਰਜ ਕੀਤਾ ਜਾਵੇਗਾ।

Continue Reading

National

ਬਾਬਾ ਸਿੱਦੀਕੀ ਕਤਲ ਮਾਮਲੇ ਦੇ ਦੋਸ਼ੀ ਆਕਾਸ਼ਦੀਪ ਸਿੰਘ ਨੂੰ ਮਿਲੀ ਜ਼ਮਾਨਤ

Published

on

By

ਮੁੰਬਈ, 9 ਫਰਵਰੀ (ਸ.ਬ.) ਬੰਬੇ ਹਾਈ ਕੋਰਟ ਨੇ ਅੱਜ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਆਕਾਸ਼ਦੀਪ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਪੰਜਾਬ ਦਾ ਰਹਿਣ ਵਾਲਾ ਆਕਾਸ਼ਦੀਪ ਇਸ ਮਾਮਲੇ ਵਿੱਚ ਜ਼ਮਾਨਤ ਪ੍ਰਾਪਤ ਕਰਨ ਵਾਲਾ ਪਹਿਲਾ ਦੋਸ਼ੀ ਹੈ। ਜ਼ਿਕਰਯੋਗ ਹੈ ਕਿ ਬਾਬਾ ਸਿੱਦੀਕੀ ਦਾ 12 ਅਕਤੂਬਰ ਨੂੰ ਮੁੰਬਈ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤ ਗਿਆ ਸੀ।

ਜਸਟਿਸ ਨੀਲਾ ਗੋਖਲੇ ਦੀ ਬੈਂਚ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਦੋਸ਼ੀ ਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ, ਪਰ ਇਸ ਦਾ ਦੂਜੇ ਦੋਸ਼ੀਆਂ ਦੀਆਂ ਜ਼ਮਾਨਤ ਅਰਜ਼ੀਆਂ ਤੇ ਕੋਈ ਅਸਰ ਨਹੀਂ ਪਵੇਗਾ। ਅਦਾਲਤ ਨੇ ਜ਼ਮਾਨਤ ਦੇ ਨਾਲ-ਨਾਲ ਸਖ਼ਤ ਸ਼ਰਤਾਂ ਵੀ ਲਗਾਈਆਂ। ਇਨ੍ਹਾਂ ਵਿੱਚ ਦੋਸ਼ੀ ਨੂੰ ਹਰ ਦੂਜੇ ਅੱਜ ਸਬੰਧਤ ਪੁਲੀਸ ਸਟੇਸ਼ਨ ਵਿੱਚ ਰਿਪੋਰਟ ਕਰਨ ਦੀ ਲੋੜ ਸ਼ਾਮਲ ਹੈ। ਉਹ ਹੇਠਲੀ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਸੂਬਾ ਨਹੀਂ ਛੱਡ ਸਕਦਾ ਅਤੇ ਉਸ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਵਾਉਣਾ ਪਵੇਗਾ।

21 ਸਾਲਾ ਆਕਾਸ਼ਦੀਪ ਸਿੰਘ ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਾਬ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਸੀ। ਆਕਾਸ਼ਦੀਪ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ 24ਵਾਂ ਦੋਸ਼ੀ ਸੀ। ਹੁਣ ਤੱਕ ਇਸ ਕਤਲ ਕੇਸ ਵਿੱਚ 27 ਤੋਂ ਵੱਧ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

Continue Reading

National

ਜਾਦੂ-ਟੂਣੇ ਦੇ ਸ਼ੱਕ ਵਿੱਚ ਬਜ਼ੁਰਗ ਦਾ ਕਤਲ, ਪੁੱਤਰ ਗੰਭੀਰ ਜ਼ਖ਼ਮੀ

Published

on

By

ਆਰਾ, 9 ਫਰਵਰੀ (ਸ.ਬ.) ਬਿਹਾਰ ਦੇ ਆਰਾ ਦੇ ਭੋਜਪੁਰ ਵਿੱਚ ਜਾਦੂ-ਟੂਣੇ ਦੇ ਸ਼ੱਕ ਵਿੱਚ ਹੋਈ ਖ਼ੂਨੀ ਝੜਪ ਵਿੱਚ ਵਾਪਰੀ ਘਟਨਾ ਵਿੱਚ ਇੱਕ ਬਜ਼ੁਰਗ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤ ਗਿਆ, ਜਦਕਿ ਉਸ ਦਾ ਪੁੱਤਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਭੋਜਪੁਰ ਜ਼ਿਲ੍ਹੇ ਦੇ ਅਗਿਆਓਂ ਬਾਜ਼ਾਰ ਅਨੁਸੂਚਿਤ ਜਾਤੀ ਟੋਲੇ ਵਿੱਚ ਅੱਜ ਸਵੇਰੇ ਇਹ ਹਿੰਸਕ ਵਾਰਦਾਤ ਹੋਈ। 57 ਸਾਲਾ ਇੰਦਰਚੰਦ ਰਾਮ, ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਮ੍ਰਿਤਕ ਦਾ ਪੁੱਤਰ, ਜਿਸ ਦੀ ਹਾਲਤ ਹਸਪਤਾਲ ਵਿੱਚ ਗੰਭੀਰ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਵਿੱਚ ਕਾਫੀ ਸਮੇਂ ਤੋਂ ਜਾਦੂ-ਟੂਣੇ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਅੱਜ ਸਵੇਰੇ ਇਸੇ ਗੱਲ ਨੂੰ ਲੈ ਕੇ ਤਕਰਾਰ ਸ਼ੁਰੂ ਹੋਈ, ਜੋ ਇੰਨੀ ਵਧ ਗਈ ਕਿ ਦੂਜੀ ਧਿਰ ਨੇ ਲਾਠੀ-ਡੰਡਿਆਂ ਨਾਲ ਇੰਦਰਚੰਦ ਰਾਮ ਅਤੇ ਉਸ ਦੇ ਪੁੱਤਰ ਤੇ ਹਮਲਾ ਕਰ ਦਿੱਤਾ। ਬੇਰਹਿਮੀ ਨਾਲ ਕੀਤੀ ਕੁੱਟਮਾਰ ਕਾਰਨ ਇੰਦਰਚੰਦ ਦੀ ਮੌਕੇ ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਆਰਾ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਇਲਾਕੇ ਵਿੱਚ ਤਣਾਅ ਨੂੰ ਦੇਖਦੇ ਹੋਏ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

Continue Reading

National

ਕੁਆਇਲ ਲਗਾਉਣ ਕਾਰਨ ਬੱਸ ਨੂੰ ਲੱਗੀ ਅੱਗ, ਕੰਡਕਟਰ ਦੀ ਮੌਤ

Published

on

By

ਨਵੀਂ ਦਿੱਲੀ, 9 ਫਰਵਰੀ (ਸ.ਬ.) ਦਿੱਲੀ ਦੇ ਵਿਕਾਸਪੁਰੀ ਇਲਾਕੇ ਵਿੱਚ ਖੜ੍ਹੀ ਇੱਕ ਬੱਸ ਵਿੱਚ ਅੱਗ ਲੱਗਣ ਕਾਰਨ ਬੱਸ ਦੇ ਕੰਡਕਟਰ ਦੀ ਜਿਉਂਦੇ ਸੜ ਜਾਣ ਕਾਰਨ ਮੌਤ ਹੋ ਗਈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਬੱਸ ਵਿੱਚ ਮੱਛਰ ਭਜਾਉਣ ਵਾਲੀ ਕੁਆਇਲ ਲਗਾਈ ਗਈ ਸੀ, ਜਿਸ ਕਾਰਨ ਇਹ ਅੱਗ ਭੜਕੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਵਿਕਾਸਪੁਰੀ ਇਲਾਕੇ ਵਿੱਚ ਪਾਰਕ ਕੀਤੀ ਹੋਈ ਸੀ ਤੇ ਕੰਡਕਟਰ ਬੀਤੀ ਰਾਤ ਬੱਸ ਦੇ ਅੰਦਰ ਹੀ ਸੁੱਤਾ ਪਿਆ ਸੀ। ਮੱਛਰਾਂ ਤੋਂ ਬਚਣ ਲਈ ਉਸ ਨੇ ਬੱਸ ਦੇ ਅੰਦਰ ਹੀ ਮੱਛਰ ਕੁਆਇਲ ਜਲਾਈ ਸੀ, ਜਿਸ ਤੋਂ ਨਿਕਲੀ ਚੰਗਿਆੜੀ ਕਾਰਨ ਪੂਰੀ ਬੱਸ ਅੱਗ ਦੀ ਚਪੇਟ ਵਿੱਚ ਆ ਗਈ।

ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬੱਸ ਅੰਦਰ ਸੁੱਤੇ ਕੰਡਕਟਰ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਬੱਸ ਦੇ ਸ਼ੀਸ਼ੇ ਬੰਦ ਹੋਣ ਕਾਰਨ ਅੰਦਰ ਧੂੰਆਂ ਭਰ ਗਿਆ ਅਤੇ ਅੱਗ ਨੇ ਕੰਡਕਟਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ, ਪਰ ਉਦੋਂ ਤੱਕ ਕੰਡਕਟਰ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Continue Reading

Latest News

Trending