Mohali
ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਦੀ ਮੀਟਿੰਗ ਵਿੱਚ ਵੱਖ ਵੱਖ ਮੁੱਦੇ ਹਲ ਕਰਨ ਦੀ ਮੰਗ
ਐਸ ਏ ਐਸ ਨਗਰ, 27 ਫਰਵਰੀ (ਸ.ਬ.) ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੀ ਕਾਰਜਕਾਰਣੀ ਦੀ ਇਕ ਮੀਟਿੰਗ ਸੰਸਥਾ ਦੇ ਪ੍ਰਧਾਨ ਇੰਜ: ਪੀ ਐਸ ਵਿਰਦੀ ਦੀ ਪ੍ਰਧਾਨਗੀ ਹੇਠ ਧਰਾਨਾ ਭਵਨ ਫੇਜ਼ 5 ਵਿਖੇ ਹੋਈ, ਜਿਸ ਵਿਚ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਕੇ ਸਰਵ ਸੰਮਤੀ ਨਾਲ ਫੈਸਲੇ ਲਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਿਹਾ ਗਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੁਹਾਲੀ ਵਲੋਂ ਖਪਤਕਾਰਾਂ ਨੂੰ ਲਗਭਗ ਚਾਰ ਮਹੀਨੇ ਤੋਂ ਵੱਧ ਸਮੇਂ ਤੋਂ ਬਿਜਲੀ ਦੇ ਬਿੱਲ ਜਾਰੀ ਨਹੀਂ ਕੀਤੇ ਗਏ, ਜਿਸ ਦੇ ਕਾਰਨ ਬਾਅਦ ਵਿਚ ਇਕੱਠਾ ਜ਼ਿਆਦਾ ਰਕਮ ਦਾ ਬਿੱਲ ਭਰਨ ਵਿਚ ਔਕੜ ਆਵੇਗੀ। ਇਸ ਕਰਕੇ ਬਿੱਲ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ।
ਮੈਂਬਰਾਂ ਨੇ ਕਿਹਾ ਕਿ ਸ਼ਹਿਰ ਦੀ ਲੋਕਲ ਬਸ ਸੇਵਾ ਸ਼ੁਰੂ ਕਰਨ ਦੀ ਮੰਗ ਕਾਫੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਹੈ। ਇਸ ਸੰਬੰਧੀ ਫੈਡਰੇਸ਼ਨ ਵਲੋਂ ਵਾਰ ਵਾਰ ਲਿਖਣ ਦੇ ਬਾਵਜੂਦ ਇਹ ਬਸ ਸੇਵਾ ਅਜੇ ਤੱਕ ਸ਼ੁਰੂ ਨਹੀਂ ਹੋਈ ਹੈ ਜਿਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ, ਇਕ ਵਾਰ ਫਿਰ ਇਹ ਲੋਕਲ ਬਸ ਸੇਵਾ ਜਲਦੀ ਸ਼ੁਰੂ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ। ਮੀਟਿੰਗ ਦੌਰਾਨ ਕਿਹਾ ਗਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਵੀ ਗੰਭੀਰ ਸਮਸਿਆ ਹੈ। ਆਟੋ ਚਾਲਕ ਨਿਯਮਾਂ ਦੀ ਬਿਲਕੁਲ ਵੀ ਪਾਲਣਾ ਨਹੀਂ ਕਰਦੇ ਅਤੇ ਸਵਾਰੀ ਨੂੰ ਚੜਾਉਣ ਲਈ ਅਚਾਨਕ ਬ੍ਰੇਕ ਲਗਾ ਦਿੰਦੇ ਹਨ ਜਿਸ ਕਾਰਨ ਕਾਫੀ ਦੁਰਘਟਨਾਵਾਂ ਹੋ ਰਹੀਆਂ ਹਨ। ਇਸ ਵੱਲ ਟ੍ਰੈਫਿਕ ਪੁਲੀਸ ਵਲੋਂ ਖਾਸ ਧਿਆਨ ਦੇਣ ਦੀ ਲੋੜ ਹੈ।
ਮੀਟਿੰਗ ਦੌਰਾਨ ਕਿਹਾ ਗਿਆ ਕਿ ਸ਼ਹਿਰ ਵਿਚ ਸੜਕਾਂ ਦੀ ਮੁਰੰਮਤ ਦਾ ਬਹੁਤ ਬੁਰਾ ਹਾਲ ਹੈ, ਇਸ ਬਾਰੇ ਕੁੰਭੜਾ ਸੜਕ ਦਾ ਹਵਾਲਾ ਦਿੰਦਿਆਂ ਮੀਤ ਪ੍ਰਧਾਨ ਸ਼੍ਰੀਮਤੀ ਰੁਪਿੰਦਰ ਕੌਰ ਨਾਗਰਾ ਨੇ ਦੱਸਿਆ ਕਿ ਇਸ ਸੜਕ ਦੇ ਹੇਠਾਂ ਪਾਈਪ ਪਾਉਣ ਉਪਰੰਤ ਸੜਕ ਦੀ ਮੁਰੰਮਤ ਹੁਣ ਤੱਕ ਨਹੀਂ ਕੀਤੀ ਗਈ। ਇਸੇ ਤਰ੍ਹਾਂ ਫੇਜ਼ 5 ਦੀ ਮਾਰਕੀਟ ਦੇ ਪਿਛਲੀ ਵਾਲੀ ਸੜਕ ਦਾ ਹਾਲ ਵੀ ਮਾੜਾ ਹੈ। ਇਨ੍ਹਾਂ ਸੜਕਾਂ ਦੀ ਤੁਰੰਤ ਤਸੱਲੀਬਖ਼ਸ਼ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ।
ਮੈਂਬਰਾਂ ਨੇ ਕਿਹਾ ਕਿ ਰੇਹੜੀ ਫੜੀ ਵਾਲਿਆਂ ਲਈ ਗਮਾਡਾ ਵੱਲੋਂ ਵੱਖ ਵੱਖ ਫੇਜ਼ਾਂ ਵਿੱਚ ਮਿਉਂਸਪਲ ਕਾਰਪੋਰੇਸ਼ਨ ਐਸ ਏ ਐਸ ਨਗਰ ਨੂੰ ਕੁੱਝ ਥਾਂਵਾਂ ਸੌਂਪੀਆਂ ਗਈਆਂ ਹਨ ਜਿਨ੍ਹਾਂ ਨੂੰ ਡਿਵੈਲਪ ਕਰਨ ਉਪਰੰਤ ਰੇਹੜੀ ਫੜੀ ਵਾਲਿਆਂ ਨੂੰ ਅਲਾਟ ਕਰਨਾ ਸੀ। ਕਈ ਥਾਂਵਾਂ ਕਾਰਪੋਰੇਸ਼ਨ ਨੇ ਡਿਵੈਲਪ ਵੀ ਕਰ ਲਈਆਂ ਹਨ। ਇਸ ਮੌਕੇ ਸਬੰਧਤ ਵਿਭਾਗਾਂ ਤੋਂ ਇਹ ਥਾਵਾਂ ਜਲਦੀ ਤੋਂ ਜਲਦੀ ਰੇਹੜੀ ਫੜੀ ਵਾਲਿਆਂ ਨੂੰ ਅਲਾਟ ਕਰਨ ਦੀ ਮੰਗ ਕੀਤੀ ਗਈ ਤਾਂ ਜੋ ਮਾਰਕੀਟਾਂ ਅਤੇ ਫੁੱਟਪਾਥ ਕਬਜੇ ਮੁਕਤ ਹੋ ਜਾਣ।
ਮੀਟਿੰਗ ਦੌਰਾਨ ਸ਼ਹਿਰ ਵਿਚ ਦਿਨੋਂ ਦਿਨ ਵਿਗੜ ਰਹੀ ਕਾਨੂੰਨ ਅਵਸਥਾ ਕਾਰਨ ਮਾਰ ਕੁੱਟ ਦੀਆਂ ਵੱਧ ਰਹੀਆਂ ਘਟਨਾਵਾਂ ਤੇ ਮੈਂਬਰਾਂ ਵਲੋਂ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੁਲੀਸ ਵਿਭਾਗ ਤੋਂ ਜਲਦੀ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ ਗਈ। ਮੈਂਬਰਾਂ ਨੇ ਕਿਹਾ ਕਿ ਸ਼ਹਿਰ ਵਿਚ ਗਮਾਡਾ ਅਤੇ ਮਿਉਂਸਪਲ ਕਾਰਪੋਰੇਸ਼ਨ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਇਕ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ ਲੋਕਾਂ ਦੇ ਘਰਾਂ ਦੇ ਅੱਗੇ ਪਾਰਕ ਆਦਿ ਹਟਾਏ ਗਏ ਸਨ। ਇਸ ਮੁਹਿੰਮ ਦੇ ਤੋੜ ਫੋੜ ਦੌਰਾਨ ਜੋ ਮਲਬਾ ਨਿਕਲਿਆ ਸੀ ਉਹ ਪੂਰੀ ਤਰ੍ਹਾਂ ਉਠਾਇਆ ਨਹੀਂ ਗਿਆ ਹੈ ਜਿਸ ਕਰਕੇ ਘਰਾਂ ਦੇ ਨਾਲ ਨਾਲ ਕਾਫੀ ਮਲਬਾ ਖਿਲਰਿਆ ਪਿਆ ਹੈ ਜਿਸ ਕਾਰਨ ਕੋਈ ਵੀ ਦੁਰਘਟਨਾ ਵਾਪਰਨ ਦਾ ਖਾਦਸਾ ਬਣਿਆ ਹੋਇਆ ਹੈ। ਇਸ ਲਈ ਇਹ ਮਲਬਾ ਜਲਦੀ ਚੁਕਵਾਇਆ ਜਾਵੇ।
ਮੈਂਬਰਾਂ ਨੇ ਕਿਹਾ ਕਿ ਸ਼ਹਿਰ ਵਿਚ ਕਾਫ਼ੀ ਚੌਂਕਾਂ ਤੇ ਲੱਗੀਆਂ ਟ੍ਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ, ਜਿਸ ਕਾਰਨ ਚੌਂਕਾਂ ਤੇ ਜਾਮ ਲਗ ਜਾਂਦੇ ਹਨ। ਇਸ ਲਈ ਇਹ ਲਾਈਟਾਂ ਜਲਦੀ ਠੀਕ ਕਰਵਾਈਆਂ ਜਾਣ।
ਮੀਟਿੰਗ ਵਿੱਚ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਲਗਦੀਆਂ ਸਬਜ਼ੀ ਮੰਡੀਆਂ ਵਿੱਚ ਫ਼ੜੀ ਵਾਲਿਆਂ ਵਲੋਂ ਮਨ ਮਰਜ਼ੀ ਦੇ ਰੇਟ ਵਸੂਲ ਕਰਕੇ ਗਾਹਕਾਂ ਨਾਲ ਲੁੱਟ ਖਸੁੱਟ ਦਾ ਮੁੱਦਾ ਵੀ ਚੁੱਕਿਆ ਗਿਆ ਅਤੇ ਸਬੰਧਤ ਵਿਭਾਗ ਤੋਂ ਤੁਰੰਤ ਕਾਰਵਾਈ ਕਰਨ ਮੰਗ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਜੈ ਸਿੰਘ ਸ਼ੈਂਹਬੀ, ਜਗਤਾਰ ਸਿੰਘ ਬਬਰਾ, ਗੁਰਚਰਨ ਸਿੰਘ ਕਪੂਰ, ਐੱਸ ਐੱਸ ਗਰੇਵਾਲ, ਸੋਹਣ ਲਾਲ ਸ਼ਰਮਾ, ਗੁਰਮੀਤ ਸਿੰਘ ਸਿਆਣ, ਐਨ ਐਸ ਛਾਬੜਾ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਭਿੰਡਰ ਵੀ ਸ਼ਾਮਲ ਸਨ।
Mohali
ਅਮਰਜੀਤ ਸਿੰਘ ਪਾਹਵਾ ਬਣੇ ਗੁਰੂਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ
ਤਾਲਮੇਲ ਕਮੇਟੀ ਦੀ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ
ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4 ਦੇ ਪ੍ਰਧਾਨ ਸz. ਅਮਰਜੀਤ ਸਿੰਘ ਪਾਹਵਾ ਨੂੰ ਅਗਲੇ ਦੋ ਸਾਲਾਂ ਲਈ ਗੁਰੂਦੁਆਰਾ ਤਾਲਮੇਲ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਸz. ਪਾਹਵਾ ਨੂੰ ਗੁਰੂਦੁਆਰਾ ਤਾਲਮੇਲ ਕਮੇਟੀ ਦੇ ਮੌਜੂਦਾ ਪ੍ਰਧਾਨ ਸz. ਜੋਗਿੰਦਰ ਸਿੰਘ ਸੌਂਧੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਪ੍ਰਧਾਨ ਚੁੁਣਿਆ ਗਿਆ।
ਇੱਥੇ ਜਿਕਰਯੋਗ ਹੈ ਕਿ ਗੁਰੂਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸz. ਜੋਗਿੰਦਰ ਸਿੰਘ ਸੌਂਧੀ ਦੀ ਸਿਹਤ ਖਰਾਬ ਹੋਣ ਕਾਰਨ ਪਿਛਲੇ ਕੁੱਝ ਸਮੇਂ ਤੋਂ ਸz. ਮਨਜੀਤ ਸਿੰਘ ਮਾਨ ਵਲੋਂ ਤਾਲਮੇਲ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਿਆ ਜਾ ਰਿਹਾ ਸੀ ਅਤੇ ਤਾਲਮੇਲ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਬੀਤੇ ਦਿਨ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4 ਵਿਖੇ ਮੀਟਿੰਗ ਸੱਦੀ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਕਾਰਜਕਾਰੀ ਪ੍ਰਧਾਨ ਸz .ਮਨਜੀਤ ਸਿੰਘ ਮਾਨ ਵਲੋਂ ਪ੍ਰਧਾਨ ਤੇ ਅਹੁਦੇ ਲਈ ਸz. ਅਮਰਜੀਤ ਸਿੰਘ ਪਾਹਵਾ ਦਾ ਨਾਮ ਤਜਵੀਜ ਕੀਤਾ ਗਿਆ ਜਿਸਨੂੰ ਹਾਜਿਰ ਮੈਂਬਰਾਂ ਵਲੋਂ ਸਰਵਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਇਸ ਮੌਕੇ ਸz. ਅਮਰਜੀਤ ਸਿੰਘ ਪਾਹਵਾ ਨੂੰ ਕਾਰਜਕਰਨੀ ਕਮੇਟੀ ਦੇ ਗਠਨ ਦੇ ਅਧਿਕਾਰ ਵੀ ਦਿੱਤੇ ਗਏ।
ਇਸ ਮੌਕੇ ਸz. ਅਮਰਜੀਤ ਸਿੰਘ ਪਾਹਵਾ ਨੇ ਕਿਹਾ ਕਿ ਮੈਂਬਰਾਂ ਵਲੋਂ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਗੁਰੂ ਘਰਾਂ ਦੇ ਆਪਸੀ ਤਾਲਮੇਲ ਨਾਲ ਪੰਥ ਦੀ ਮਜਬੂਤੀ ਲਈ ਕੰਮ ਕਰਣਗੇ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਕਰਮ ਸਿੰਘ ਬਬਰਾ, ਹਰਜੀਤ ਸਿੰਘ, ਜਗਦੀਸ਼ ਸਿੰਘ, ਪਰਮਜੀਤ ਸਿੰਘ ਗਿਲ, ਇੰਦਰਜੀਤ ਸਿੰਘ, ਸਤਪਾਲ ਸਿੰਘ ਬਾਗੀ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਭਜਨ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ, ਸੁਰਿੰਦਰ ਸਿੰਘ, ਚਮਕੌਰ ਸਿੰਘ, ਜਗਜੀਤ ਸਿੰਘ, ਤਰਲੋਚਨ ਸਿੰਘ, ਕਰਮ ਸਿੰਘ, ਹਰਦੀਪ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਇੰਦਰਜੀਤ ਸਿੰਘ, ਮਨੋਹਰ ਸਿੰਘ, ਭੁਪਿੰਦਰ ਸਿੰਘ, ਜਸਪਾਲ ਸਿੰਘ, ਹਰਫੂਲ ਸਿੰਘ, ਕਾਬਲ ਸਿੰਘ, ਨੱਥਾ ਸਿੰਘ, ਰਾਜਿੰਦਰ ਕੌਰ, ਅਮਰੀਕ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ, ਅਜੀਤ ਸਿੰਘ, ਨਰਿੰਦਰ ਸਿੰਘ ਸੇਖੋ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ, ਪਦਮਜੀਤ, ਹਰਜਿੰਦਰ ਸਿੰਘ ਸੋਹਲ ਵੀ ਹਾਜਰ ਸਨ।
Mohali
ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ 78 ਦੀ ਕਮੇਟੀ ਦੀ ਚੋਣ ਵਿੱਚ ਗਿਆਨੀ ਸੇਵਾ ਸਿੰਘ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ
ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਗੁਰਦੁਆਰਾ ਸ੍ਰੀ ਸਿੰਘ ਸਭਾ ਪਲਾਟ ਨੰਬਰ 150, ਸੈਕਟਰ-78 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਕਮੇਟੀ ਦੀ ਚੋਣ ਵਿੱਚ ਗਿਆਨੀ ਸੇਵਾ ਸਿੰਘ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਭੁਪਿੰਦਰ ਸਿੰਘ ਡਾਰੀ ਨੇ ਦੱਸਿਆ ਕਿ ਸੈਕਟਰ-78 ਦੀ ਸੰਗਤ ਦਾ ਜਨਰਲ ਇਜਲਾਸ, ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਦੀਵਾਨ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਹੋਇਆ। ਇਜਲਾਸ ਦੀ ਅਰੰਭਤਾ ਵੇਲੇ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ ਅਤੇ ਭਾਈ ਗੁਰਚਰਨ ਸਿੰਘ ਭਿਓਰਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਨਾਮਾ ਲਿਆ ਗਿਆ, ਜਿਸ ਉਪਰੰਤ ਇਜਲਾਸ ਦੀ ਕਾਰਵਾਈ ਅਰੰਭ ਹੋਈ ਜਿਸ ਦੀ ਪ੍ਰਧਾਨਗੀ ਸ. ਸਰਬਜੀਤ ਸਿੰਘ ਵੱਲੋਂ ਕੀਤੀ ਗਈ।
ਉਹਨਾਂ ਦੱਸਿਆ ਕਿ ਇਜਲਾਸ ਦੌਰਾਨ ਸੰਗਤ ਦੇ ਸਾਹਮਣੇ ਪਿਛਲੇ ਦੋ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਕਾਰਵਾਈ ਚਲਾਉਂਦੇ ਹੋਏ ਪ੍ਰਧਾਨ ਨੇ ਸੰਗਤ ਵਿੱਚੋਂ ਚੋਣ ਬੋਰਡ ਦੀ ਸਥਾਪਨਾ ਕਰਨ ਲਈ ਤਿੰਨ ਨਾਵਾਂ ਦੀ ਮੰਗ ਕੀਤੀ ਅਤੇ ਸੰਗਤ ਵੱਲੋਂ ਸ. ਭੁਪਿੰਦਰ ਸਿੰਘ ਡਾਰੀ, ਸ. ਸਤਨਾਮ ਸਿੰਘ ਭਿੰਡਰ ਅਤੇ ਸ. ਸਵਰਨ ਸਿੰਘ ਸੰਧੂ ਨੂੰ ਸਰਬ ਸੰਮਤੀ ਨਾਲ ਚੋਣ ਬੋਰਡ ਦੇ ਮੈਂਬਰ ਨਿਯੁਕਤ ਕੀਤਾ ਜਿਸ ਉਪਰੰਤ ਅਗਲੀ ਕਾਰਵਾਈ ਕਰਨ ਲਈ ਚੋਣ ਬੋਰਡ ਨੂੰ ਜਿੰਮੇਵਾਰੀ ਸੌਪ ਦਿੱਤੀ ਗਈ।
ਚੋਣ ਬੋਰਡ ਨੇ ਮੀਟਿੰਗ ਕੀਤੀ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-78 ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਨ ਲਈ ਸੰਗਤ ਵੱਲੋਂ ਨਾਮ ਪੇਸ਼ ਕਰਨ ਲਈ ਕਿਹਾ ਗਿਆ। ਸੰਗਤ ਵਿੱਚੋਂ ਭੁਪਿੰਦਰ ਸਿੰਘ ਸੋਮਲ ਵੱਲੋਂ ਗਿਆਨੀ ਸੇਵਾ ਸਿੰਘ ਮਕਾਨ ਨੰਬਰ 727 ਸੈਕਟਰ-78 ਦਾ ਨਾਮ ਪੇਸ਼ ਕੀਤਾ। ਜਿਸ ਦੀ ਪ੍ਰੋੜਤਾ ਸ. ਹਰਦੇਵ ਸਿੰਘ ਬਾਜਵਾ ਅਤੇ ਸ. ਲਾਭ ਸਿੰਘ ਵੱਲੋਂ ਕੀਤੀ ਗਈ। ਸੰਗਤ ਵੱਲੋਂ ਕਿਸੇ ਦੂਜੇ ਵਿਆਕਤੀ ਦਾ ਨਾਮ ਪੇਸ਼ ਨਹੀਂ ਕੀਤਾ ਗਿਆ। ਜਿਸ ਉਪਰੰਤ ਚੋਣ ਬੋਰਡ ਦੇ ਮੈਂਬਰਾਂ ਵੱਲੋਂ ਸ. ਸੇਵਾ ਸਿੰਘ ਨੂੰ ਨਿਰਵਿਰੋਧ ਪ੍ਰਧਾਨ ਐਲਾਨ ਦਿੱਤਾ। ਸੰਗਤ ਵੱਲੋਂ ਸ. ਸੇਵਾ ਸਿੰਘ ਨੂੰ ਕਾਰਜਕਰਨੀ ਕਮੇਟੀ ਦੇ ਮੈਂਬਰ ਚੁਣਨ ਦਾ ਅਧਿਕਾਰ ਵੀ ਦਿੱਤਾ ਗਿਆ।
ਸ. ਡਾਰੀ ਨੇ ਦੱਸਿਆ ਕਿ ਗਿਆਨੀ ਸੇਵਾ ਸਿੰਘ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅਤੇ ਸ਼ਾਮ ਦੇ ਦੀਵਾਨ ਵਿੱਚ ਕਥਾ ਕਰਦੇ ਹਨ ਅਤੇ ਕੋਵਿਡ ਦੇ ਦੌਰਾਨ ਵੀ ਗਿਆਨੀ ਜੀ ਵਲੋਂ ਨਿਰਵਿਘਨ ਸੇਵਾ ਨਿਭਾਈ ਗਈ।
ਇਸ ਮੌਕੇ ਗਿਆਨੀ ਸੇਵਾ ਸਿੰਘ ਨੇ ਦੱਸਿਆ ਕਿ ਸੰਗਤ ਦੀ ਸਲਾਹ ਨਾਲ ਛੇਤੀ ਹੀ ਕਾਰਜਕਰਨੀ ਦੇ ਮੈਂਬਰ ਅਤੇ ਬਾਕੀ ਅਹੁਦੇਦਾਰ ਨਿਯੁਕਤ ਕੀਤਾ ਜਾਣਗੇ ਤਾਂ ਜੋ ਗਰੂ ਘਰ ਦੀ ਸੇਵਾ ਨਿਰਵਿਘਨ ਚਲਦੀ ਰਹੇ। ਉਨ੍ਹਾਂ ਕਿਹਾ ਕਿ ਪਹਿਲੀ ਕਮੇਟੀ ਵੱਲੋਂ ਅਰੰਭੇ ਕਾਰਜ ਸੰਗਤ ਦੇ ਸਹਿਯੋਗ ਨਾਲ ਪੂਰੇ ਕੀਤੇ ਜਾਣਗੇ।
ਜਨਰਲ ਇਜਲਾਸ ਵਿੱਚ ਨਿਰਮਲ ਸਿੰਘ ਸਭਰਵਾਲ, ਮਨਜੀਤ ਸਿੰਘ, ਗੁਰਭਜਨ ਸਿੰਘ, ਗੁਰਨਾਮ ਸਿੰਘ ਅੰਟਾਲ, ਤਿਰਲੋਕ ਸਿੰਘ ਵਿਰਦੀ, ਗੁਰਦੇਵ ਸਿੰਘ, ਲਾਭ ਸਿੰਘ, ਜੀ.ਐਸ ਮੁਲਤਾਨੀ, ਕੁਲਦੀਪ ਸਿੰਘ ਭਿੰਡਰ, ਹਰਜੀਤ ਸਿੰਘ, ਲਾਭ ਸਿੰਘ, ਪ੍ਰੇਮ ਸਿੰਘ, ਬਲਦੀਪ ਸਿੰਘ ਬਰਾੜ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜ਼ੂਦ ਸੀ।
Mohali
ਸ਼੍ਰੀ ਸ਼ਿਵ ਮੰਦਿਰ ਸ਼੍ਰੀ ਸਨਾਤਨ ਧਰਮ ਸਭਾ ਫੇਜ਼- 9 ਮੁਹਾਲੀ ਦੀ ਚੋਣ ਮੁਕੰਮਲ
ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਸ਼੍ਰੀ ਸ਼ਿਵ ਮੰਦਿਰ ਸ਼੍ਰੀ ਸਨਾਤਨ ਧਰਮ ਸਭਾ ਫੇਜ਼ – 9 ਮੁਹਾਲੀ ਦੀ ਚੋਣ ਵਿੱਚ ਸ਼੍ਰੀ ਜਿਤੇਂਦਰ ਗੋਇਲ ਨੂੰ ਪ੍ਰਧਾਨ ਚੁਣਿਆ ਗਿਆ ਹੈ। ਸਭਾ ਦੇ ਚੇਅਰਮੈਨ ਸ਼੍ਰੀ ਰਮੇਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਅਪ੍ਰੈਲ ਨੂੰ ਆਯੋਜਿਤ ਜਨਰਲ ਹਾਊਸ ਮੀਟਿੰਗ ਵਿੱਚ ਪੁਰਾਣੀ ਸਭਾ ਨੂੰ ਭੰਗ ਕਰਕੇ ਨਵੀਂ ਚੋਣ ਕਰਵਾਉਣ ਦੀ ਘੋਸ਼ਣਾ ਕੀਤੀ ਗਈ ਸੀ ਅਤੇ ਤਿੰਨ ਮੈਂਬਰੀ ਚੋਣ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਸ਼੍ਰੀ ਤਜਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼੍ਰੀ ਅਰੁਣ ਕੁਮਾਰ ਸ਼ਰਮਾ ਅਤੇ ਸ਼੍ਰੀ ਸਤੀਸ਼ ਚੰਦ ਮਿਸ਼ਰਾ ਨੂੰ ਜ਼ਿੰਮੇਵਾਰੀ ਸੌਂਪੀ ਗਈ।
ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ 19 ਅਪ੍ਰੈਲ ਨੂੰ ਮਤਦਾਨ ਦੀ ਤਾਰੀਖ ਘੋਸ਼ਿਤ ਕੀਤੀ ਗਈ ਸੀ। ਚੋਣ ਵਿੱਚ ਦੋ ਪੈਨਲਾਂ ਦੇ ਕੁਲ ਛੇ ਉਮੀਦਵਾਰ ਮੈਦਾਨ ਵਿੱਚ ਸਨ ਜਿਹਨਾਂ ਵਿੱਚੋਂ ਪਹਿਲੇ ਪੈਨਲ ਤੋਂ ਸ਼੍ਰੀ ਜਿਤੇਂਦਰ ਗੋਇਲ ਪ੍ਰਧਾਨ, ਸ਼੍ਰੀ ਦਿਨੇਸ਼ ਜੋਤੀ ਜਨਰਲ ਸਕਤਰ, ਅਤੇ ਸ਼੍ਰੀ ਰਾਜੇਂਦਰ ਸ਼ਰਮਾ ਕੈਸ਼ਿਅਰ ਅਹੁਦੇ ਦੇ ਉਮੀਦਵਾਰ ਸਨ । ਦੂਜੇ ਪੈਨਲ ਤੋਂ ਸ਼੍ਰੀ ਸ਼ਿਵ ਕੁਮਾਰ ਦੁੱਗਲ ਪ੍ਰਧਾਨ, ਸ਼੍ਰੀ ਅਨਿਲ ਕੁਮਾਰ ਆਨੰਦ ਜਨਰਲ ਸਕੱਤਰ ਅਤੇ ਸ਼੍ਰੀ ਆਈ. ਡੀ . ਗਰਗ ਕੈਸ਼ਿਅਰ ਅਹੁਦੇ ਦੇ ਉਮੀਦਵਾਰ ਸਨ।
ਉਹਨਾਂ ਦੱਸਿਆ ਕਿ ਚੋਣ ਦੌਰਾਨ ਕੁਲ 155 ਨਿਯਮਕ ਮੈਬਰਾਂ ਵਿੱਚੋਂ 144 ਮੈਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕੀਤਾ। ਵੋਟਾਂ ਦੀ ਗਿਣਤੀ ਤੋਂ ਬਾਅਦ ਪ੍ਰਧਾਨ ਦੇ ਅਹੁਦੇ ਤੇ ਸ਼੍ਰੀ ਜਿਤੇਂਦਰ ਗੋਇਲ, ਜਨਰਲ ਸਕੱਤਰ ਦੇ ਅਹੁਦੇ ਤੇ ਸ਼੍ਰੀ ਦਿਨੇਸ਼ ਜੋਤੀ ਅਤੇ ਕੈਸ਼ਿਅਰ ਦੇ ਅਹੁਦੇ ਤੇ ਸ਼੍ਰੀ ਰਾਜੇਂਦਰ ਕੁਮਾਰ ਸ਼ਰਮਾ 104 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ।
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
Mohali1 month agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Mohali2 months agoਪੂਰਨਮਾਸ਼ੀ ਦਾ ਦਿਹਾੜੇ ਸੰਬੰਧੀ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ
-
Mohali2 months agoਸਵ. ਐਨ ਕੇ ਮਰਵਾਹਾ ਦੀ ਬਰਸੀ ਮੌਕੇ ਕੜੀ ਚਾਵਲ ਦਾ ਲੰਗਰ ਲਗਾਇਆ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Editorial2 months agoਗਾਣਿਆਂ ਵਿੱਚ ਤੂੰਬੀ ਦੀ ਥਾਂ ਹਥਿਆਰਾਂ ਨੇ ਕਿਵੇਂ ਲੈ ਲਈ?
