Connect with us

Mohali

ਚਾਲੂ ਵਿੱਤੀ ਸਾਲ ਦੌਰਾਨ ਮੁਹਾਲੀ ਤਹਿਸੀਲ ਵਿਖੇ ਰਜਿਸਟ੍ਰੇਸ਼ਨ ਦੇ ਕੰਮਾਂ ਤੋਂ ਸਰਕਾਰ ਨੂੰ ਹੋਈ 190 ਕਰੋੜ ਤੋਂ ਵੱਧ ਦੀ ਆਮਦਨ

Published

on

 

ਚਾਲੂ ਵਿੱਤੀ ਸਾਲ ਦੇ ਚਾਰ ਮਹੀਨਿਆਂ ਵਿੱਚ 6121 ਵਸੀਕੇ ਹੋਏ ਰਜਿਸਟਰ

ਐਸ ਏ ਐਸ ਨਗਰ, 20 ਅਗਸਤ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੀ ਦੀ ਤਹਿਸੀਲ ਮੁਹਾਲੀ ਵਿੱਚ ਰੋਜ਼ਾਨਾ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਰਜਿਸਟ੍ਰੇਸ਼ਨ ਦੇ ਕੰਮਾਂ ਤੋਂ ਇਸ ਵਿੱਤੀ ਵਰ੍ਹੇ ਦੇ ਬੀਤੇ ਚਾਰ ਮਹੀਨਿਆਂ ਵਿੱਚ ਸਰਕਾਰ ਨੂੰ ਕਰੀਬ 1 ਅਰਬ 90 ਕਰੋੜ 98 ਲੱਖ 58 ਹਜ਼ਾਰ 315 ਰੁਪਏ ਦੀ ਆਮਦਨ ਹੋਈ ਹੈ।

ਤਹਿਸੀਲਦਾਰ (ਸਬ ਰਜਿਸਟਰਾਰ), ਮੁਹਾਲੀ, ਸ. ਅਰਜੁਨ ਸਿੰਘ ਗਰੇਵਾਲ ਨੇ ਦੱਸਿਆ ਕਿ ਅਪ੍ਰੈਲ ਵਿੱਚ ਰਜਿਸਟ੍ਰੇਸ਼ਨ ਦੇ ਕੰਮਾਂ ਤੋਂ ਸਰਕਾਰ ਨੂੰ 42 ਕਰੋੜ 29 ਲੱਖ 64 ਹਜ਼ਾਰ 852 ਰੁਪਏ, ਮਈ ਵਿੱਚ 45 ਕਰੋੜ 54 ਲੱਖ 03 ਹਜ਼ਾਰ 196 ਰੁਪਏ, ਜੂਨ ਵਿੱਚ 48 ਕਰੋੜ 95 ਲੱਖ 71 ਹਜ਼ਾਰ 322 ਰੁਪਏ, ਜੁਲਾਈ ਵਿੱਚ 54 ਕਰੋੜ 19 ਲੱਖ 18 ਹਜ਼ਾਰ 945 ਰੁਪਏ ਦਾ ਮਾਲੀਆ ਆਇਆ ਹੈ।

ਉਹਨਾਂ ਦੱਸਿਆ ਕਿ ਇਸ ਚਾਲੂ ਵਿੱਤੀ ਸਾਲ ਦੇ ਚਾਰ ਮਹੀਨਿਆਂ ਵਿੱਚ 6121 ਵਸੀਕੇ ਰਜਿਸਟਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਹੋ ਰਹੀ ਆਮਦਨ ਵਿੱਚ ਅਸ਼ਟਾਮ ਡਿਊਟੀ, ਸੋਸ਼ਲ ਇਨਫਰਾਸਟ੍ਰਕਚਰ ਸੈੱਸ, ਡਿਵੈਲਪਮੈਂਟ ਫੀਸ, ਰਜਿਸਟ੍ਰੇਸ਼ਨ ਫੀਸ, ਸਪੈਸ਼ਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੀਸ ਆਦਿ ਸ਼ਾਮਲ ਹਨ।

ਸ. ਗਰੇਵਾਲ ਨੇ ਦੱਸਿਆ ਕਿ ਮੁਹਾਲੀ ਤਹਿਸੀਲ ਵਿਖੇ ਰੋਜ਼ਾਨਾ ਵੱਖ-ਵੱਖ ਕੰਮਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਸਬੰਧੀ ਔਸਤਨ 225 ਐਪੁਆਇਟਮੈਂਟਸ ਨਾਰਮਲ ਲਈਆਂ ਜਾ ਰਹੀਆਂ ਹਨ। ਜੇਕਰ ਇਹ ਐਪੁਆਇਟਮੈਂਟ ਫੁਲ ਹੋਣ ਤਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਤਤਕਾਲ ਐਪੁਆਇਟਮੈਂਟ ਵੀ ਲਈ ਜਾ ਸਕਦੀ ਹੈ, ਜਿਨ੍ਹਾਂ ਦੀ ਰੋਜ਼ਾਨਾ ਦੀ ਗਿਣਤੀ 10 ਦੇ ਕਰੀਬ ਹੈ।

Continue Reading

Mohali

ਸੰਤ ਈਸ਼ਰ ਸਿੰਘ ਸਕੂਲ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

Published

on

By

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ 7 ਅਤੇ ਸੈਕਟਰ 70 ਮੁਹਾਲੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਫੇਜ਼ 7 ਸਕੂਲ ਕੈਂਪਸ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਸੰਬੰਧੀ ਵਿਸ਼ੇਸ਼ ਤੌਰ ਤੇ ਸਜਾਏ ਗਏ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਉਪਰੰਤ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ, ਜਿਸ ਉਪਰੰਤ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ।

ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸੰਬੰਧਿਤ ਸ਼ਬਦ, ਕਵਿਤਾਵਾਂ, ਭਾਸ਼ਣ ਅਤੇ ਸਾਖੀਆਂ ਪੇਸ਼ ਕੀਤੀਆਂ।

ਸਕੂਲ ਦੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਸਕੂਲ ਦੇ ਪ੍ਰਬੰਧਕ ਅਮਰਜੀਤ ਸਿੰਘ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚਾਨਣਾ ਪਾਉਂਦੇ ਹੋਏ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।

Continue Reading

Mohali

ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਲਾਇਬਰੇਰੀ ਦਾ ਦੌਰਾ

Published

on

By

 

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਟੀ ਬੈਨਿਥ ਵਲੋਂ ਅੱਜ ਸਥਾਨਕ ਫੇਜ਼ 3 ਬੀ 1 ਦੇ ਰੋਜ ਗਾਰਡਨ ਵਿੱਚ ਸਥਿਤ ਡਾਕਟਰ ਅਮਰਜੀਤ ਸਿੰਘ ਮੈਮੋਰੀਅਲ ਲਾਇਬਰੇਰੀ ਰੋਜ਼ਗਾਰ ਦਾ ਦੌਰਾ ਕੀਤਾ ਗਿਆ।

ਲਾਈਬਰੇਰੀ ਦੇ ਪ੍ਰਸ਼ਾਸ਼ਕ ਸ੍ਰੀ ਪ੍ਰਿੰਸੀਪਲ ਸਵਰਨ ਚੌਧਰੀ ਨੇ ਦੱਸਿਆ ਕਿ ਇਸ ਮੌਕੇ ਉਹਨਾਂ ਲਾਈਬਰੇਰੀ ਦਾ ਰਿਕਾਰਡ ਚੈੱਕ ਕਰਨ ਤੋਂ ਬਾਅਦ ਲਾਇਬਰੇਰੀ ਨੂੰ ਦੋ ਤਿੰਨ ਹੋਰ ਰੈਕ ਲੈ ਕੇ ਦੇਣ ਦਾ ਵਾਇਦਾ ਕੀਤਾ ਅਤੇ ਭਵਿੱਖ ਵਿੱਚ ਵੀ ਲੋੜੀਂਦੀ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉੱਥੇ ਮੌਜੂਦ ਸz. ਸੁਰਿੰਦਰ ਸਿੰਘ ਬੇਦੀ ਵਲੋਂ ਸ੍ਰੀ ਬੈਨਿਥ ਨੂੰ ਲਾਈਬਰੇਰੀ ਬਾਰੇ ਪੂਰਾ ਵੇਰਵਾ ਦਿੱਤਾ ਗਿਆ। ਇਸ ਮੌਕੇ ਲਾਇਬਰੇਰੀਅਨ ਸ਼੍ਰੀਮਤੀ ਸੀਮਾ ਰਾਵਤ ਅਤੇ ਨੀਤੂ ਅਤੇ ਲਾਇਬਰੇਰੀ ਵਿੱਚ ਪੜ੍ਹਣ ਆਏ ਵਿਦਿਆਰਥੀ ਵੀ ਹਾਜ਼ਰ ਸਨ।

Continue Reading

Mohali

ਸਿਵਲ ਹਸਪਤਾਲ ਵਿਖੇ ਲੋੜਵੰਦਾਂ ਨੂੰ ਚਾਹ, ਬਿਸਕੁਟ ਅਤੇ ਬਰੈੱਡ ਪਕੌੜੇ ਵੰਡੇ

Published

on

By

 

 

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਲਿਓ ਕਲੱਬ ਮੁਹਾਲੀ ਸਮਾਈਲਿੰਗ, ਡਿਸਟ੍ਰਿਕਟ 321-ਐਫ ਵਲੋਂ ਸਿਵਲ ਹਸਪਤਾਲ, ਫੇਜ਼ 6, ਮੁਹਾਲੀ ਵਿਖੇ ਲੋੜਵੰਦਾਂ ਨੂੰ ਚਾਹ, ਬਿਸਕੁਟ ਅਤੇ ਬਰੈੱਡ ਪਕੌੜੇ ਵੰਡੇ ਗਏ।

ਕਲੱਬ ਦੇ ਪ੍ਰਧਾਨ ਜਾਫਿਰ ਨੇ ਦੱਸਿਆ ਕਿ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਟੀਚਿਆਂ ਅਨੁਸਾਰ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਮਰੀਜਾਂ ਦੇ ਨਾਲ ਆਏ ਲੋਕਾਂ ਨੂੰ ਚਾਹ ਦੇ ਨਾਲ-ਨਾਲ ਬਿਸਕੁਟ ਅਤੇ ਬਰੈੱਡ ਪਕੌੜੇ ਵੰਡੇ ਗਏ। ਇਸ ਮੌਕੇ ਕਲੱਬ ਦੇ ਸਕੱਤਰ ਆਯੂਸ਼ ਭਸੀਨ, ਖਜਾਂਚੀ ਹਰਦੀਪ ਅਤੇ ਹੋਰ ਮੈਂਬਰ ਸਤਨਾਮ ਸਿੰਘ ਚਾਹਲ, ਪਿੰਕੇਸ਼ ਅਤੇ ਰਾਹੁਲ ਵੀ ਹਾਜਿਰ ਸਨ।

Continue Reading

Latest News

Trending