Connect with us

Mohali

ਆਪ ਸਰਕਾਰ ਨੇ ਕਈ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਵੰਡੇ ਹਨ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ

Published

on

ਸੀਨੀਅਰਤਾ ਦੇ ਅਨੁਸਾਰ ਸਿੱਖ, ਹਿੰਦੂ ਅਤੇ ਬੈਦਵਾਨ ਭਾਈਚਾਰੇ ਨੂੰ ਦਿੱਤੀ ਨੁਮਾਇੰਦਗੀ, ਔਰਤਾਂ ਨੂੰ ਨਹੀਂ ਮਿਲੀ ਨੁਮਾਇੰਦਗੀ

ਭੁਪਿੰਦਰ ਸਿੰਘ

ਐਸ ਏ ਐਸ ਨਗਰ, 10 ਜੂਨ

ਨਗਰ ਨਿਗਮ ਐਸ .ਏ ਐਸ ਨਗਰ ਦੀ ਬੀਤੇ ਦਿਨ ਹੋਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੌਰਾਨ ਖਾਸ ਗੱਲ ਇਹ ਵੀ ਰਹੀ ਹੈ ਕਿ ਪਾਰਟੀ ਵਲੋਂ ਜਿੱਥੇ ਰਾਜਨੀਤਿਕ ਜੋੜ ਤੋੜ ਤੋਂ ਇਲਾਵਾ ਸੀਨੀਆਰਤਾ ਦਾ ਧਿਆਨ ਰੱਖਦਿਆਂ ਸੀਨੀਅਰਤਾ ਦੇ ਅਨੁਸਾਰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਮ ਤੈਅ ਕੀਤੇ ਗਏ ਹਨ ਉੱਥੇ ਵੱਖ ਵੱਖ ਭਾਈਚਾਰਿਆਂ ਵਿਚਾਲੇ ਸੰਤੁਲਨ ਕਾਇਮ ਕਰਨ ਦੀ ਕੋੋਸ਼ਿਸ਼ ਕਰਦਿਆਂ ਸਿੱਖ, ਹਿੰਦੂ ਅਤੇ ਪੁਆਧੀ (ਬੈਦਵਾਨ) ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਹਾਲਾਂਕਿ ਇਸ ਜੋੜ ਤੋੜ ਦੌਰਾਨ ਆਮ ਆਦਮੀ ਪਾਰਟੀ ਵਲੋਂ ਮਹਿਲਾਵਾਂ ਨੂੰ ਕੋਈ ਵੀ ਅਹੁਦਾ ਨਹੀਂ ਦਿੱਤੇ ਜਾਣ ਕਾਰਨ ਉਸਦੀ ਆਲੋਚਨਾ ਵੀ ਹੋ ਰਹੀ ਹੈ ਅਤੇ ਨਾਲ ਹੀ ਮੇਅਰ ਬਣਨ ਵਾਲੇ ਸਰਬਜੀਤ ਸਿੰਘ ਸਮਾਣਾ ਦੇ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਦਾ ਪੁੱਤਰ ਹੋਣ ਕਾਰਨ ਵਿਰੋਧੀਆਂ ਵਲੋਂ ਪਰਿਵਾਰਵਾਦ ਦੇ ਇਲਜਾਮ ਵੀ ਲਗਾਏ ਜਾ ਰਹੇ ਹਨ। ਇਹ ਗੱਲ ਵੀ ਆਖੀ ਜਾ ਰਹੀ ਹੈ ਕਿ ਪਾਰਟੀ ਵਲੋਂ ਭਾਵੇਂ ਵੱਖ ਵੱਖ ਭਾਈਚਾਰਿਆਂ ਦਾ ਤਾਂ ਧਿਆਨ ਰੱਖਿਆ ਗਿਆ ਹੈ ਪਰੰਤੂ ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਦੇਣ ਵੇਲੇ ਉਹਨਾਂ ਦੀ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਦੇ ਨਾਲ ਨਜਦੀਕੀ ਦਾ ਵੀ ਧਿਆਨ ਰੱਖਿਆ ਗਿਆ ਹੈ।

ਇੱਥੇ ਜਿਕਰ ਕਰਨਾ ਬਣਦਾ ਹੈ ਕਿ ਆਪ ਵਲੋਂ ਮੁਹਾਲੀ ਨਗਰ ਨਿਗਮ ਲਈ ਨਿਯੁਕਤ ਆਬਜਵਰ ਅਤੇ ਪੰਜਾਬ ਦੇ ਕੈਬਿਨਟ ਮੰਤਰੀ ਸ੍ਰੀ ਅਮਨ ਅਰੋੜਾ ਵਲੋਂ ਕੌਂਸਲਰਾਂ ਦੇ ਨਗਰ ਨਿਗਮ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਭਾਗ ਲੈਣ ਤੋਂ ਪਹਿਲਾਂ ਰਵਾਨਾ ਹੋਣ ਤੋਂ ਪਹਿਲਾਂ ਵੱਖੋ ਵੱਖਰੇ ਤੌਰ ਤੇ ਗੱਲ ਕਰਕੇ ਉਹਨਾਂ ਦੇ ਵਿਚਾਰ ਲਏ ਗਏ ਸਨ ਅਤੇ ਉਸਤੋਂ ਬਾਅਦ ਹੀ ਪਾਰਟੀ ਵਲੋਂ ਇਹਨਾਂ ਤਿੰਨਾਂ ਅਹੁਦਿਆਂ ਵਾਸਤੇ ਕੌਂਸਲਰਾਂ ਦੇ ਨਾਮ ਤੈਅ ਕੀਤੇ ਗਏ।

ਇਸ ਸੰਬੰਧੀ ਜੇਕਰ ਮੇਅਰ ਚੁਣੇ ਗਏ ਸਰਬਜੀਤ ਸਿੰਘ ਸਮਾਣਾ ਦੀ ਗੱਲ ਕੀਤੀ ਜਾਵੇ ਤਾਂ ਭਾਵੇਂ ਉਹਨਾਂ ਦਾ ਮੇਅਰ ਬਣਨਾ ਪਹਿਲਾਂ ਹੀ ਤੈਅ ਮੰਨਿਆ ਜਾ ਰਿਹਾ ਸੀ ਕਿਉਂਕਿ ਇਸ ਵਾਰ ਹੋਈ ਨਗਰ ਨਿਗਮ ਦੀ ਚੋਣ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ ਸੀ। ਸੀਨੀਅਰਤਾ ਦੇ ਲਿਹਾਜ ਨਾਲ ਵੇਖਿਆ ਜਾਵੇ ਤਾਂ 2015 ਵਿੱਚ ਪਹਿਲੀ ਵਾਰ ਕੌਂਸਲਰ ਬਣਨ ਵਾਲੇ ਸਰਬਜੀਤ ਸਿੰਘ ਸਮਾਣਾ ਲਗਾਤਾਰ ਤੀਜੀ ਵਾਰ ਚੋਣ ਜਿੱਤੇ ਹਨ ਅਤੇ ਉਸ ਵੇਲੇ ਉਹਨਾਂ ਦੇ ਪਿਤਾ ਸz. ਕੁਲਵੰਤ ਸਿੰਘ ਮੇਅਰ ਬਣੇ ਸਨ । ਸਰਬਜੀਤ ਸਿੰਘ ਦੇ ਸਮਰਥਕ ਕਹਿੰਦੇ ਹਨ ਕਿ ਪੰਜ ਸਾਲ ਤਕ ਮੇਅਰ ਕੁਲਵੰਤ ਸਿੰਘ ਦੇ ਨਾਲ ਕੰਮ ਕਰਨ ਕਾਰਨ ਉਹਨਾਂ ਨੂੰ ਨਿਗਮ ਦੇ ਕੰਮਕਾਜ ਦੀ ਪੂਰੀ ਜਾਣਕਾਰੀ ਹੈ ਅਤੇ ਉਹਨਾਂ ਦੀ ਆਪਣੀ ਕੰਸਟ੍ਰਕਸ਼ਨ ਕੰਪਨੀ ਹੋਣ ਕਾਰਨ ਉਹਨਾਂ ਨੂੰ ਵਿਕਾਸ ਕਾਰਜਾਂ ਬਾਰੇ ਵੀ ਪੂਰੀ ਜਾਣਕਾਰੀ ਹੈ ਅਤੇ ਇਹ ਤਜਰਬਾ ਉਹਨਾਂ ਦੇ ਮੌਜੂਦਾ ਕਾਰਜਕਾਲ ਦੌਰਾਨ ਉਹਨਾਂ ਦੇ ਬਹੁਤ ਕੰਮ ਆਉਣ ਵਾਲਾ ਹੈ।

ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਬਣੇ ਸ੍ਰੀ ਆਰ ਪੀ ਸ਼ਰਮਾ ਦੀ ਗੱਲ ਕਰੀਏ ਤਾਂ ਪਹਿਲੀ ਵਾਰ 2000 ਵਿੱਚ ਨਗਰ ਕੌਂਸਲ ਦੀ ਚੋਣ ਜਿੱਤੇ ਸੀ ਅਤੇ ਇਸ ਵਾਰ ਉਹ ਚੌਥੀ ਵਾਰ ਚੋਣ ਜਿੱਤੇ ਹਨ। ਚਾਰ ਵਾਰ ਦੇ ਕੌਂਸਲਰ ਰਹੇ ਸz. ਆਰ ਪੀ ਸ਼ਰਮਾ ਸz. ਕੁਲਵੰਤ ਸਿੰਘ ਦੇ ਬਹੁਤ ਨਜਦੀਕੀ ਮੰਨੇ ਜਾਂਦੇ ਹਨ ਅਤੇ ਉਹਨਾਂ ਨੂੰ ਅਹੁਦਾ ਦੇ ਕੇ ਹਿੰਦੂ ਭਾਈਚਾਰੇ ਨੂੰ ਵੀ ਨੁਮਾਇੰਦਗੀ ਮਿਲ ਗਈ ਹੈ। ਡਿਪਟੀ ਮੇਅਰ ਬਣੇ ਸ੍ਰੀ ਹਰਪਾਲ ਸਿੰਘ ਚੰਨਾ ਵੀ ਤੀਜੀ ਵਾਰ ਕੌਂਸਲਰ ਬਣੇ ਹਨ ਅਤੇ ਉਹ ਵੀ ਸ਼ੁਰੂ ਤੋਂ ਸz ਕੁਲਵੰਤ ਸਿੰਘ ਦੇ ਵਫਾਦਾਰ ਮੰਨੇ ਜਾਂਦੇ ਹਨ। ਪਿੰਡ ਮਟੌਰ ਦੇ ਵਸਨੀਕ ਸz. ਚੰਨਾ ਨੂੰ ਡਿਪਟੀ ਮੇਅਰ ਬਣਾ ਕੇਜਿੱਥੇ ਬੈਦਵਾਨ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਉੱਥੇ ਪੇਂਡੂ ਅਤੇ ਸ਼ਹਿਰੀ ਖੇਤਰ ਦਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਦੌਰਾਨ ਕਿਸੇ ਮਹਿਲਾ ਕੌਂਸਲਰ ਨੂੰ ਕੋਈ ਅਹੁਦਾ ਨਾ ਮਿਲਣ ਕਾਰਨ ਮਹਿਲਾਵਾਂ ਬਣਦੀ ਨੁਮਾਇੰਦਗੀ ਮਿਲਣ ਤੋਂ ਵਾਂਝੀਆਂ ਰਹਿ ਗਈਆਂ ਹਨ। ਹਾਲਾਂਕਿ ਪਾਰਟੀ ਦੇ ਅੰਦਰੂਨੀ ਸੂਤਰ ਦੱਸਦੇ ਹਨ ਕਿ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਅਹੁਦਾ ਇੱਕ ਸਾਲ ਵਾਸਤੇ ਹੋਵੇਗਾ ਅਤੇ ਉਸਤੋਂ ਬਾਅਦ ਇਹਨਾਂ ਦੋਵਾਂ ਅਹੁਦਿਆਂ ਲਈ ਨਵੇਂ ਸਿਰੇ ਤੋਂ ਚੋਣ ਹੋਵੇਗੀ ਅਤੇ ਜੇਕਰ ਅਜਿਹਾ ਹੋਇਆ ਤਾਂ ਇੱਕ ਸਾਲ ਬਾਅਦ ਹੀ ਸਹੀ ਮਹਿਲਾਵਾਂ ਨੂੰ ਵੀ ਬਣਦੀ ਨੁਮਾਇੰਦਗੀ ਹਾਸਿਲ ਹੋ ਸਕਦੀ ਹੈ।

Continue Reading

Mohali

ਛੋਟੇ ਮਕਾਨਾਂ, ਬੂਥ ਤੇ ਬੇਅ ਸ਼ਾਪ ਮਾਲਕਾਂ ਨਾਲ ਹੋਇਆ ਧੋਖਾ : ਕੁਲਜੀਤ ਸਿੰਘ ਬੇਦੀ

Published

on

By

ਨੀਡ ਬੇਸਡ ਪਾਲਸੀ ਤੇ ਆਪਣੇ ਵਾਇਦਿਆਂ ਤੋਂ ਮੁਕਰੀ ਆਪ ਸਰਕਾਰ

ਐਸ ਏ ਐਸ ਨਗਰ, 6 ਅਗਸਤ (ਸ.ਬ.) ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਆਪ ਸਰਕਾਰ ਨੇ ਨੀਡ ਬੇਸਡ ਪਾਲਸੀ ਦੇ ਮੁੱਦੇ ਤੇ ਛੋਟੇ ਮਕਾਨਾਂ, ਬੂਥ ਤੇ ਬੇਅ ਸ਼ਾਪ ਮਾਲਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਨੀਡ ਬੇਸ ਪਾਲਿਸੀ ਤੁਰੰਤ ਲਾਗੂ ਕੀਤੀ ਜਾਵੇਗੀ, ਪਰ ਸਾਢੇ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਦਿਸ਼ਾ ਵਿੱਚ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ, ਉਹਨਾਂ ਕਿਹਾ ਕਿ ਜੇਕਰ ਹੁਣ ਮੰਤਰੀ ਨੇ ਕੋਈ ਬਿਆਨ ਦਿੱਤਾ ਹੈ ਤਾਂ ਉਹ ਵੀ ਹਾਸੋਹੀਣਾ ਹੈ ਅਤੇ ਲੋਕਾਂ ਨਾਲ ਸਿੱਧੇ ਤੌਰ ਤੇ ਧੋਖਾ ਹੈ।

ਸz. ਬੇਦੀ ਨੇ ਕਿਹਾ ਕਿ ਮੰਤਰੀ ਵੱਲੋਂ ਦਿੱਤਾ ਗਿਆ ਜਵਾਬ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਹਿਣਾ ਕਿ ਨਵੀਂ ਸਰਕਾਰ ਆਉਣ ਤੇ ਨੀਡ ਬੇਸਡ ਪਾਲਸੀ ਲਾਗੂ ਕੀਤੀ ਜਾਵੇਗੀ, ਪੂਰੀ ਤਰ੍ਹਾਂ ਗੈਰ ਜ਼ਿੰਮੇਵਾਰਾਨਾ ਹੈ।

ਬੂਥਾਂ ਅਤੇ ਬੇਅ ਸ਼ਾਪਾਂ ਸਬੰਧੀ ਸਰਕਾਰ ਦੇ ਸੁਝਾਅ ਤੇ ਇਤਰਾਜ਼ ਜਤਾਉਂਦਿਆਂ ਉਹਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਸਿਰਫ਼ ਉਚਾਈ (ਹਾਈਟ) ਵਧਾਉਣ ਦੀ ਸਲਾਹ ਦੇਣਾ ਵਿਹਾਰਕ ਨਹੀਂ ਹੈ। ਹਾਈਟ ਵਧਾਉਣ ਦਾ ਮਤਲਬ ਹੈ ਮੌਜੂਦਾ ਲੈਂਟਰ ਤੋੜਨਾ, ਜਿਸ ਨਾਲ ਕਾਰੋਬਾਰ ਕਈ ਮਹੀਨਿਆਂ ਲਈ ਬੰਦ ਹੋ ਸਕਦਾ ਹੈ ਅਤੇ ਇਸਦਾ ਦੁਕਾਨਦਾਰਾਂ ਤੇ ਵੱਡਾ ਆਰਥਿਕ ਬੋਝ ਪਵੇਗਾ। ਉਹਨਾਂ ਕਿਹਾ ਕਿ ਇਹ ਬਿਨਾਂ ਕਿਸੇ ਤਕਨੀਕੀ ਸਲਾਹ ਜਾਂ ਮਾਹਿਰਾਂ ਦੀ ਰਾਏ ਤੋਂ ਲਿਆ ਗਿਆ ਬੇਤੁਕਾ ਫ਼ੈਸਲਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਬੂਥ ਅਤੇ ਬੇਅ ਸ਼ਾਪ ਮਾਲਕਾਂ ਨੂੰ ਅਸਲ ਰਾਹਤ ਦੇਣ ਦੀ ਬਜਾਏ ਸਿਰਫ਼ ਲਾਰੇ ਲਗਾਏ ਹਨ।

ਉਨ੍ਹਾਂ ਕਿਹਾ ਕਿ ਸਿਰਫ਼ ਨੀਡ ਬੇਸ ਪਾਲਿਸੀ ਹੀ ਨਹੀਂ, ਬਲਕਿ ਸੈਕਟਰ-70 ਦੇ ਐਮ ਆਈ ਜੀ ਅਤੇ ਸੁਪਰ ਐਮਆਈਜੀ ਫਲੈਟਾਂ ਵਿੱਚ ਲਿਫਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਵੀ ਤੁਰੰਤ ਲੋੜ ਹੈ। ਸਮੇਂ ਦੀ ਮੰਗ ਹੈ ਕਿ ਸਰਕਾਰ ਲੋਕਾਂ ਦੀਆਂ ਅਸਲ ਸਮੱਸਿਆਵਾਂ ਦਾ ਹੱਲ ਕਰੇ ਤਾਂ ਜੋ ਛੋਟੇ ਘਰਾਂ ਵਿੱਚ ਰਹਿ ਰਹੇ ਪਰਿਵਾਰ ਅਤੇ ਬੂਥਾਂ ਵਿੱਚ ਕਾਰੋਬਾਰ ਕਰ ਰਹੇ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਬੂਥਾਂ ਜਾਂ ਬੇਅ ਸ਼ਾਪਾਂ ਦਾ ਹੀ ਮੁੱਦਾ ਨਹੀਂ, ਸਗੋਂ ਛੋਟੇ ਮਕਾਨਾਂ ਦੇ ਮਾਲਕਾਂ ਦੀ ਸਮੱਸਿਆ ਵੀ ਹੈ। ਛੋਟੇ ਫਲੈਟਾਂ, ਚਾਰ ਮਰਲਾ ਅਤੇ ਛੇ ਮਰਲਾ ਮਕਾਨਾਂ ਦੇ ਮਾਲਕ ਵੀ ਇਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕਈ ਲੋਕਾਂ ਨੇ ਆਪਣੀ ਲੋੜ ਮੁਤਾਬਕ ਕਮਰੇ ਜਾਂ ਸਟੋਰ ਬਣਾਏ ਹੋਏ ਹਨ, ਪਰ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਇਹ ਕਿਸੇ ਇੱਕ ਵਰਗ ਦਾ ਨਹੀਂ, ਸਗੋਂ ਵੱਡੀ ਗਿਣਤੀ ਵਿੱਚ ਮੁਹਾਲੀ ਦੇ ਲੋਕਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਉਹਨਾਂ ਕਿਹਾ ਕਿ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

Continue Reading

Mohali

ਸੈਕਟਰ 67 ਦੇ ਵਪਾਰਕ ਪਲਾਟਾਂ ਨੂੰ ਇਕੱਠਾ ਕਰਕੇ ਈ-ਨਿਲਾਮੀ ਵਿੱਚ ਵੇਚੇ ਜਾਣ ਦੀ ਕਾਰਵਾਈ ਦੇ ਖਿਲਾਫ ਵਸਨੀਕਾਂ ਦੇ ਵਫਦ ਵਲੋਂ ਹਲਕਾ ਵਿਧਾਇਕ ਨਾਲ ਮੁਲਾਕਾਤ

Published

on

By

ਐਸ ਏ ਐਸ ਨਗਰ, 6 ਅਗਸਤ (ਸ.ਬ.) ਸੈਕਟਰ 67 ਅਤੇ ਸੈਕਟਰ 68 ਨੂੰ ਵੰਡਦੀ ਸੜਕ ਤੇ ਸਥਿਤ ਵਪਾਰਕ ਸਾਈਟਾਂ 14, 15 ਅਤੇ 16 ਨੂੰ ਇਕੱਠਾ ਕਰਕੇ ਗਮਾਡਾ ਵਲੋਂ ਇਸ ਸਾਈਟ ਨੂੰ ਈ-ਨਿਲਾਮੀ ਵਿੱਚ ਵੇਚੇ ਜਾਣ ਦੀ ਕਾਰਵਾਈ ਦੇ ਖਿਲਾਫ ਵਸਨੀਕਾਂ ਦੇ ਵਫਦ ਵਲੋਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ, ਸੈਕਟਰ-67 ਦੇ ਪ੍ਰਧਾਨ ਸz. ਐਨ ਐਸ ਕਲਸੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਇਸ ਕਾਰਵਾਈ ਨੂੰ ਰੋਕਿਆ ਜਾਵੇ।

ਵਫਦ ਵਿੱਚ ਸ਼ਾਮਿਲ ਆਗੂਆਂ ਨੇ ਹਲਕਾ ਵਿਧਾੲਕ ਸz. ਕੁਲਵੰਤ ਸਿੰਘ ਨੂੰ ਦੱਸਿਆ ਕਿ ਜੇਕਰ ਗਮਾਡਾ ਵਲੋਂ ਇਸ ਸਾਈਟ ਨੂੰ ਨਿਲਾਮੀ ਵਿੱਚ ਵੇਚ ਦਿੱਤਾ ਗਿਆ ਤਾਂ ਇਸ ਨਾਲ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਜਾਵੇਗਾ। ਉਹਨਾਂ ਕਿਹਾ ਕਿ ਪਹਿਲਾਂ ਹੀ ਲੋਕ ਰਿਹਾਇਸ਼ੀ ਏਰੀਏ ਵਿੱਚ ਬਣੇ 14 ਮੰਜਿਲਾ ਮਾਲ ਤੋਂ ਪ੍ਰੇਸ਼ਾਨ ਹਨ ਅਤੇ ਹੁਣ ਗਮਾਡਾ ਫੇਰ ਮਾਲ ਦੇ ਨਾਲ ਵਾਲ਼ੇ ਪਲਾਟ ਨਿਲਾਮ ਕਰਨ ਜਾ ਰਿਹਾ ਹੈ। ਵਸਨੀਕਾਂ ਨੇ ਕਿਹਾ ਕਿ ਗਮਾਡਾ ਪਹਿਲਾਂ ਹੀ ਪਲਾਟ ਨੰਬਰ 10, 11, 12 ਅਤੇ 13 ਨੂੰ ਇਕੱਠਾ ਕਰਕੇ ਗਲਤੀ ਕਰ ਚੁਕਾ ਹੈ ਅਤੇ ਉੱਥੇ 12 ਮੰਜ਼ਿਲਾਂ ਵਾਲੀ ਲਗਭਗ 1035 ਫੁੱਟ ਲੰਬੀ ਅਤੇ 150 ਫੁੱਟ ਉੱਚੀ ਕਮਰਸ਼ੀਅਲ ਇਮਾਰਤ (ਸੀਪੀ-67 ਮਾਲ) ਬਣਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਜੋ ਸਾਡੇ 3 ਮੰਜ਼ਿਲਾਂ ਵਾਲੇ ਰਹਾਇਸ਼ੀ ਘਰਾਂ (ਨੰਬਰ 2600 ਤੋਂ 2756) ਦੇ ਸਾਹਮਣੇ ਸਥਿਤ ਹੈ। ਉਹਨਾਂ ਦੱਸਿਆ ਕਿ ਜੇਕਰ ਇਹ ਸਾਈਟ ਕਲੱਬ ਜੋ ਕਿ ਨਿਲਾਮੀ ਰਾਹੀ ਵਿੱਕ ਜਾਂਦੀ ਹੈ ਤਾਂ ਸੈਕਟਰ 67 ਮਾਚਿਸ ਦੀ ਡੱਬੀ ਦੀ ਤਰ੍ਹਾਂ ਬੰਦ ਹੋ ਜਾਵੇਗਾ ਅਤੇ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਜਾਵੇਗਾ। ਉਹਨਾਂ ਕਿਹਾ ਕਿ ਪਹਿਲਾਂ ਹੀ ਆਈ.ਟੀ. ਪਾਰਕ ਅਤੇ ਮਾਲ ਦੀਆਂ ਉਚੀਆਂ ਉਚੀਆਂ ਬਿਲਡਿੰਗਾਂ ਹੋਣ ਕਰਕੇ ਸ਼ਾਮ 4.00 ਵਜੇ ਹੀ ਰਾਤ ਦਾ ਨਜਾਰਾ ਦੇਖਣ ਨੂੰ ਮਿਲਦਾ ਹੈ, ਜੇਕਰ ਅਜਿਹੇ ਹਾਲਤ ਰਹੇ ਤਾਂ ਸੈਕਟਰ ਵਾਸੀ ਨਰਕ ਦਾ ਜੀਵਨ ਭੋਗਣ ਨੂੰ ਮਜਬੂਰ ਹੋਣਗੇ।

ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਬੀਤੇ ਕਈ ਸਾਲਾਂ ਤੋਂ ਵੱਖ-ਵੱਖ ਅਰਜੀਆਂ ਭੇਜੀਆਂ ਜਾ ਚੁੱਕੀਆਂ ਹਨ ਜਿਹਨਾਂ ਵਿੱਚ ਮੰਗ ਕੀਤੀ ਗਈ ਸੀ ਕਿ ਪਲਾਟ ਨੰਬਰ 14, 15 ਅਤੇ 16 ਨੂੰ ਇੱਕਠੇ ਕਰਕੇ ਨਿਲਾਮ ਨਾ ਕੀਤਾ ਜਾਵੇ ਅਤੇ ਇਸ ਸਬੰਧੀ ਸਾਰੇ ਕਾਰਨ ਪਹਿਲਾਂ ਹੀ ਵਿਸਥਾਰ ਨਾਲ ਦਰਸਾਏ ਜਾ ਚੁੱਕੇ ਹਨ, ਪ੍ਰੰਤੂ ਮਹਿਕਮੇ ਦੇ ਕਿਸੇ ਵੀ ਉਚ-ਅਧਿਕਾਰੀ ਵਲੋ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਕਾਰਨ ਸੈਕਟਰ-67 ਨਿਵਾਸੀਆਂ ਵਲੋਂ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸੈਕਟਰ-67 ਦੇ ਨਿਵਾਸੀਆਂ ਵਲੋਂ ਮੁੱਖ ਸਕੱਤਰ, ਪੰਜਾਬ ਸਰਕਾਰ, ਪ੍ਰਬੰਧਕੀ ਸਕੱਤਰ ਪੁੱਡਾ, ਮੁੱਖ ਪ੍ਰਸ਼ਾਸ਼ਕ, ਗਮਾਡਾ, ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ, ਡਾਇਰੈਕਟਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ, ਚੇਅਰਮੈਨ ਰੀਅਲ ਅਸਟੇਟ, ਰੈਗੂਲੇਟ ਅਥਾਰਟੀ, ਚੰਡੀਗੜ੍ਹ, ਡਾਇਰੈਕਟਰ ਸਿਵਲ ਐਵੀਏਸਨ ਵਿਭਾਗ, ਪੰਜਾਬ ਚੰਡੀਗੜ੍ਹ, ਨੋਡਲ ਅਫਸਰ, ਪੰਜਾਬ ਪ੍ਰਦੂਸਣ ਕੰਟਰੋਲ ਬੋਰਡ, ਐਸ.ਏ.ਐਸ. ਨਗਰ, ਸੁਪਰਡੈਂਟ ਆਫ ਪੁਲੀਸ, ਐਸ.ਏ.ਐਸ. ਨਗਰ, ਨੈਸ਼ਨਲ ਗ੍ਰੀਨ ਟ੍ਰਬਿਊਨਲ, ਨਵੀਂ ਦਿੱਲੀ ਡਾਇਰੈਕਟਰ, ਵਿਜੀਲੈਸ ਵਿਭਾਗ, ਪੰਜਾਬ, ਸੈਕਟਰ 68, ਐਸ.ਏ.ਐਸ. ਨਗਰ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਹੈ, ਜਿਸ ਦੀ ਇੰਨਕੁਆਰੀ ਵਿਜੀਲੈਂਸ ਵਿਭਾਗ ਸੈਕਟਰ-68 ਐਸ.ਏ.ਐਸ. ਨਗਰ ਕਰ ਰਿਹਾ ਹੈ।

ਉਨ੍ਹਾਂ ਮੰਗ ਕੀਤੀ ਕਿ ਕਮਰਸ਼ੀਅਲ ਪਲਾਟ ਨੰਬਰ 14, 15 ਅਤੇ 16 ਨੂੰ ਇੱਕਠੇ ਕਰਨ ਦਾ ਫੈਸਲਾ ਰੱਦ ਕਰਕੇ ਉਨ੍ਹਾਂ ਦੀ ਵੱਖ-ਵੱਖ ਨਿਲਾਮੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ ਅਤੇ ਇਹਨਾਂ ਪਲਾਟਾਂ ਉਪਰ ਤਿੰਨ ਮੰਜਿਲ ਤੋਂ ਜਿਆਦਾ ਉਸਾਰੀ ਨਾ ਕੀਤੀ ਜਾਵੇ, ਪਾਰਕ ਦੀ ਮਨਜ਼ੂਰਸ਼ੁਦਾ ਚੌੜਾਈ ਬਹਾਲ ਕਰਕੇ ਨਿਲਾਮੀ ਲਈ ਦਰਸਾਏ ਗਏ ਰਕਬੇ ਵਿੱਚ ਲੋੜੀਦੀ ਸੋਧ ਕੀਤੀ ਜਾਵੇ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਐਸ.ਕੇ. ਬੱਗਾ, ਜੁਆਇੰਟ ਸਕੱਤਰ ਮਸਤਾਨ ਸਿੰਘ, ਸz: ਨਿਰਮਲ ਸਿੰਘ ਅਤੇ ਹੋਰ ਵਸਨੀਕ ਹਾਜਰ ਸਨ।

ਸz. ਕਲਸੀ ਨੇ ਦੱਸਿਆ ਕਿ ਇਸ ਸੰਬੰਧੀ ਵਸਨੀਕਾਂ ਦਾ ਇੱਕ ਵਫਦ ਪੰਜਾਬ ਦੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਦੇ ਮੰਤਰੀ ਸz. ਹਰਦੀਪ ਸਿੰਘ ਮੁੰਡੀਆਂ ਨੂੰ ਮਿਲ ਚੁੱਕਿਆ ਹੈ ਅਤੇ ਮੰਤਰੀ ਵਲੋਂ ਵਿਭਾਗ ਨੂੰ ਲਿਖਤੀ ਤੌਰ ਤੇ ਭੇਜਿਆ ਗਿਆ ਹੈ ਕਿ ਵਸਨੀਕਾਂ ਦੀ ਇਸ ਜਾਇਜ ਮੰਗ ਦੇ ਆਧਾਰ ਤੇ ਪੂਰੇ ਮਾਮਲੇ ਤੇ ਮੁੜ ਵਿਚਾਰ ਕਰਦਿਆਂ ਰਿਪੋਰਟ ਬਣਾ ਕੇ ਉਹਨਾਂ ਨੂੰ ਦਿਤੀ ਜਾਵੇ।

Continue Reading

Mohali

ਫੇਜ਼ 11 ਨੇੜੇ ਬਣੇ ਕੂੜਾ ਡੰਪ ਤੋਂ ਪੈਦਾ ਹੋ ਰਹੀਆਂ ਸਮੱਸਿਆਵਾਂ ਕਾਰਨ ਤੰਗ ਵਸਨੀਕਾਂ ਵਲੋਂ ਮੀਟਿੰਗ, ਕੂੜਾ ਡੰਪ ਸੰਘਰਸ਼ ਕਮੇਟੀ ਦਾ ਗਠਨ ਕੀਤਾ

Published

on

By

ਕੂੜੇ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਹੋਈ ਚਰਚਾ

ਐਸ ਏ ਐਸ ਨਗਰ, 6 ਅਗਸਤ (ਭਗਵੰਤ ਸਿੰਘ ਬੇਦੀ) ਪਿੰਡ ਕੰਬਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਫੇਜ਼-11, ਪਿੰਡ ਕੰਬਾਲੀ, ਕੰਬਾਲਾ ਅਤੇ ਧਰਮਗੜ੍ਹ ਦੇ ਨਿਵਾਸੀਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿੱਚ ਇਲਾਕੇ ਦੇ ਨੇੜੇ ਬਣੇ ਕੂੜਾ ਡੰਪ ਤੋਂ ਪੈਦਾ ਹੋ ਰਹੀਆਂ ਗੰਭੀਰ ਸਮੱਸਿਆਵਾਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕੂੜਾ ਡੰਪ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ, ਜੋ ਇਸ ਮਾਮਲੇ ਨੂੰ ਪ੍ਰਸ਼ਾਸਨ, ਮਿਉਂਸਪਲ ਕਾਰਪੋਰੇਸ਼ਨ ਅਤੇ ਹੋਰ ਸਬੰਧਤ ਵਿਭਾਗਾਂ ਅੱਗੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਏਗੀ ਅਤੇ ਇਲਾਕੇ ਦੇ ਲੋਕਾਂ ਦੀ ਨੁਮਾਇੰਦਗੀ ਕਰੇਗੀ।

ਮੀਟਿੰਗ ਵਿੱਚ ਹਾਜ਼ਰ ਲੋਕਾਂ ਨੇ ਕਿਹਾ ਕਿ ਕੂੜੇ ਦੇ ਡੰਪ ਤੋਂ ਆਉਣ ਵਾਲੀ ਬਦਬੂ, ਮੱਖੀਆਂ-ਮੱਛਰਾਂ ਦਾ ਵਾਧਾ, ਪ੍ਰਦੂਸ਼ਣ ਅਤੇ ਇਸ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਨੇ ਲੋਕਾਂ ਦੀ ਸਿਹਤ ਨੂੰ ਗੰਭੀਰ ਖ਼ਤਰੇ ਵਿੱਚ ਪਾ ਦਿੱਤਾ ਹੈ। ਇਲਾਕੇ ਦੇ ਬੱਚੇ, ਬਜ਼ੁਰਗ ਅਤੇ ਹੋਰ ਨਿਵਾਸੀ ਇਸ ਸਮੱਸਿਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਅਤੇ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ।

ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕਰਕੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗਾਂ ਨੂੰ 10 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਕਿ ਇਸ ਕੂੜਾ ਡੰਪ ਨੂੰ ਇੱਥੋਂ ਹਟਾਉਣ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਕਮੇਟੀ ਵੱਲੋਂ ਇਲਾਕੇ ਦੇ ਵਿਧਾਇਕ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਇਸ ਸਮੱਸਿਆ ਦੇ ਸਥਾਈ ਹੱਲ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ ਜਾਵੇਗਾ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜੇਕਰ 10 ਦਿਨਾਂ ਦੇ ਅੰਦਰ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਇਲਾਕੇ ਦੇ ਨਿਵਾਸੀ ਇਕੱਠੇ ਹੋ ਕੇ ਲੋਕਤਾਂਤਰਿਕ ਢੰਗ ਨਾਲ ਸੰਘਰਸ਼ ਕਰਨਗੇ ਅਤੇ ਆਪਣੀ ਸਿਹਤ ਅਤੇ ਸਾਫ਼-ਸੁਥਰੇ ਵਾਤਾਵਰਣ ਦੇ ਹੱਕ ਲਈ ਹਰ ਸੰਭਵ ਕਾਨੂੰਨੀ ਕਦਮ ਚੁੱਕਣਗੇ। ਇਲਾਕੇ ਦੇ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੂੜਾ ਡੰਪ ਦੀ ਸਮੱਸਿਆ ਦਾ ਤੁਰੰਤ ਅਤੇ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼, ਸੁਰੱਖਿਅਤ ਅਤੇ ਪ੍ਰਦੂਸ਼ਣ-ਮੁਕਤ ਵਾਤਾਵਰਣ ਮਿਲ ਸਕੇ। ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਮੈਂਬਰਾਂ ਵਿੱਚ ਨਗਰ ਨਿਗਮ ਦੇ ਕੌਂਸਲਰ ਅਮਰਜੀਤ ਸਿੰਘ ਅਤੇ ਗੌਰਵ ਜੈਨ, ਸਾਬਕਾ ਕੌਂਸਲਰ ਕੁਲਵੰਤ ਸਿੰਘ ਕਲੇਰ, ਸਮਾਜਸੇਵੀ ਕੈਪਟਨ ਕਰਨੈਲ ਸਿੰਘ, ਗੁਰਮੇਲ ਸਿੰਘ, ਬਹਾਦਰ ਸਿੰਘ, ਗੁਰਮੀਤ ਸਿੰਘ, ਅਮਨਦੀਪ ਸਿੰਘ, ਗਿਆਨ ਸਿੰਘ ਧਰਮਗੜ੍ਹ, ਸੁਰਿੰਦਰ ਕੌਰ, ਗੁਰਨਾਮ ਸਿੰਘ ਗਿੱਲ, ਪਵਨਜੀਤ ਸਿੰਘ ਭੰਗੂ, ਬਖ਼ਸ਼ੀਸ਼ ਸਿੰਘ, ਓਂਕਾਰ ਸਿੰਘ, ਵਿਕਰਮ ਸੈਣੀ, ਧੀਰਜ ਗੋਇਲ, ਸੰਜੀਵ ਜੋਸ਼ੀ, ਹਨੀ ਅਤੇ ਹਨੀ ਵਿਰਕ ਸ਼ਾਮਲ ਸਨ।

Continue Reading

Latest News

Trending