Connect with us

National

ਭਲਵਾਨਾਂ ਦੇ ਅੰਦੋਲਨ ਪਿੱਛੇ ਕਾਂਗਰਸ ਦਾ ਹੱਥ : ਬ੍ਰਿਜ ਭੂਸ਼ਣ

Published

on

 

ਨਵੀਂ ਦਿੱਲੀ, 7 ਸਤੰਬਰ (ਸ.ਬ.) ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਬੀਤੇ ਦਿਨ ਭਲਵਾਨ ਵਿਨੇਸ਼ ਫੋਗਾਟ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਪ੍ਰਤੀਕਿਰਿਆ ਦਿੰਦੇ ਹੋਏ ਦਾਅਵਾ ਕੀਤਾ ਕਿ ਮਹਿਲਾ ਭਲਵਾਨਾਂ ਦਾ ਉਨ੍ਹਾਂ ਵਿਰੁਧ ਅੰਦੋਲਨ ਕਾਂਗਰਸ ਸਪਾਂਸਰਡ ਸੀ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਜਦੋਂ 18 ਜਨਵਰੀ, 2023 ਨੂੰ ਜੰਤਰ-ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ, ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਇਹ ਖਿਡਾਰੀਆਂ ਦਾ ਅੰਦੋਲਨ ਨਹੀਂ ਹੈ, ਇਸ ਦੇ ਪਿੱਛੇ ਕਾਂਗਰਸ ਹੈ। ਖਾਸ ਕਰਕੇ ਭੂਪੇਂਦਰ ਹੁੱਡਾ, ਦੀਪੇਂਦਰ ਹੁੱਡਾ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਇਸ ਪਿੱਛੇ ਹਨ।

ਉਨ੍ਹਾਂ ਨੇ ਕਿਹਾ ਕਿ ਅੱਜ ਇਹ ਸੱਚ ਸਾਬਤ ਹੋ ਗਿਆ ਹੈ ਕਿ ਦੀਪੇਂਦਰ ਹੁੱਡਾ ਅਤੇ ਕਾਂਗਰਸ ਸਾਡੇ ਵਿਰੁੱਧ ਇਸ ਸਾਜ਼ਿਸ਼ ਵਿੱਚ ਸ਼ਾਮਲ ਸਨ। ਭੂਸ਼ਣ ਨੇ ਕਿਹਾ ਕਿ ਮੈਂ ਹਰਿਆਣਾ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭੂਪੇਂਦਰ ਹੁੱਡਾ, ਦੀਪੇਂਦਰ ਹੁੱਡਾ, ਬਜਰੰਗ ਜਾਂ ਵਿਨੇਸ਼ ਕੁੜੀਆਂ ਦਾ ਸਨਮਾਨ ਕਰਨ ਨਹੀਂ ਬੈਠੇ ਸਨ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਲੋਕ ਕਿਵੇਂ ਜਵਾਬ ਦੇਣਗੇ ਕਿ ਮੈਂ ਉਸ ਦਿਨ ਦਿੱਲੀ ਵਿੱਚ ਮੌਜੂਦ ਨਹੀਂ ਸੀ ਜਦੋਂ ਮੇਰੇ ਉੱਤੇ ਘਟਨਾ ਦਾ ਦੋਸ਼ ਲਗਾਇਆ ਜਾ ਰਿਹਾ ਸੀ। ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਰਾਜਨੀਤੀ ਲਈ ਵਰਤਿਆ ਅਤੇ ਬਦਨਾਮ ਕੀਤਾ। ਖਾਸਕਰ ਮਹਿਲਾ ਖਿਡਾਰੀਆਂ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਉਹ ਮਹਿਲਾ ਖਿਡਾਰੀਆਂ ਦੇ ਸਨਮਾਨ ਲਈ ਨਹੀਂ ਲੜ ਰਹੇ ਹਨ। ਉਹ ਰਾਜਨੀਤੀ ਲਈ ਲੜ ਰਹੇ ਸਨ। ਇਸ ਦੀ ਪੂਰੀ ਸਕਰਿਪਟ ਕਾਂਗਰਸ ਨੇ ਲਿਖੀ ਸੀ।

ਬ੍ਰਿਜ ਭੂਸ਼ਣ ਨੇ ਕਿਹਾ ਕਿ ਜਦੋਂ 18 ਜਨਵਰੀ ਨੂੰ ਜੰਤਰ-ਮੰਤਰ ਤੇ ਪ੍ਰਦਰਸ਼ਨ ਹੋਇਆ ਤਾਂ ਬਹੁਤ ਸਾਰੇ ਲੋਕਾਂ ਨੇ ਸੋਚਿਆ ਕਿ ਸ਼ਾਇਦ ਇਸ ਵਿੱਚ ਸੱਚਾਈ ਹੈ। ਔਰਤਾਂ ਅਤੇ ਧੀਆਂ ਨਾਲ ਦੁਰਵਿਵਹਾਰ ਹੋਇਆ ਹੈ, ਅੱਜ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ।

ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪ੍ਰਦਰਸ਼ਨ ਕਾਰਨ ਪਹਿਲਵਾਨਾਂ ਦੇ ਹੋਏ ਨੁਕਸਾਨ ਅਤੇ ਓਲੰਪਿਕ ਵਿੱਚ ਵੀ ਹੋਏ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਇਸ ਤੇ ਬ੍ਰਿਜ ਭੂਸ਼ਣ ਨੇ ਕਿਹਾ ਕਿ ਉਸ ਨੇ ਖੇਡਾਂ ਜਾਂ ਖੇਡਾਂ ਦੇ ਖੇਤਰ ਵਿਚ ਹਰਿਆਣਾ, ਭਾਰਤ ਨੂੰ ਤਾਜ ਦਿੱਤਾ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਲਗਭਗ ਢਾਈ ਸਾਲਾਂ ਤੱਕ ਕੁਸ਼ਤੀ ਦੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ, ਕੀ ਇਹ ਸੱਚ ਨਹੀਂ ਹੈ ਕਿ ਬਜਰੰਗ ਪੂਨੀਆ ਏਸ਼ੀਅਨ ਖੇਡਾਂ ਵਿੱਚ ਬਿਨਾਂ ਕਿਸੇ ਟਰਾਇਲ ਦੇ ਗਏ ਸਨ। ਕੀ ਇਹ ਸੱਚ ਨਹੀਂ ਹੈ?

 

Continue Reading

National

ਦਿੱਲੀ ਦੀ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਤੇ ਪਹੁੰਚੀ

Published

on

By

 

 

ਨਵੀਂ ਦਿੱਲੀ, 23 ਨਵੰਬਰ (ਸ.ਬ.) ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ਸਵੇਰੇ 420 ਦੇ ਏ ਕਿਊ ਆਈ ਦੇ ਨਾਲ ਫਿਰ ਤੋਂ ਗੰਭੀਰ ਸ਼੍ਰੇਣੀ ਤੇ ਪਹੁੰਚ ਗਈ।

ਰਾਸ਼ਟਰੀ ਰਾਜਧਾਨੀ ਦੇ 38 ਨਿਗਰਾਨੀ ਸਟੇਸ਼ਨਾਂ ਵਿੱਚੋਂ, 9 ਵਿੱਚ ਹਵਾ ਗੁਣਵੱਤਾ ਸੂਚਕਾਂਕ (ਏ ਕਿਊ ਆਈ) 450 ਤੋਂ ਉੱਪਰ ਦਰਜ ਕੀਤਾ ਗਿਆ ਹੈ ਜਦੋਂਕਿ 19 ਹੋਰ ਕੇਂਦਰਾਂ ਵਿੱਚ ਹਵਾ ਦੀ ਗੁਣਵੱਤਾ 400 ਅਤੇ 450 ਦੇ ਵਿਚਕਾਰ ਦਰਜ ਕੀਤੀ ਗਈ ਸੀ। ਹੋਰ ਕੇਂਦਰਾਂ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ।

ਦਿੱਲੀ ਵਿੱਚ ਸਵੇਰੇ 8:30 ਵਜੇ ਨਮੀ ਦਾ ਪੱਧਰ 97 ਫੀਸਦੀ ਰਿਹਾ। ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਜਿਕਰਯੋਗ ਹੈ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਪਿਛਲੇ 20 ਦਿਨਾਂ ਤੋਂ ਵੱਧ ਸਮੇਂ ਤੋਂ ਖ਼ਤਰਨਾਕ ਬਣੀ ਹੋਈ ਹੈ।

 

Continue Reading

National

ਪੁਲੀਸ ਨਾਲ ਮੁਕਾਬਲੇ ਦੌਰਾਨ ਇੱਕ ਗਊ ਤਸਕਰ ਜ਼ਖਮੀ, ਨਾਜਾਇਜ਼ ਪਿਸਤੌਲ, ਕਾਰਤੂਸ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ

Published

on

By

 

ਨੋਇਡਾ, 23 ਨਵੰਬਰ (ਸ.ਬ.) ਨੋਇਡਾ ਵਿੱਚ ਚੈਕਿੰਗ ਦੌਰਾਨ ਬੀਟਾ 2 ਪੁਲੀਸ ਦਾ ਇੱਕ ਗਊ ਤਸਕਰ ਨਾਲ ਮੁਕਾਬਲਾ ਹੋ ਗਿਆ। ਮੁਕਾਬਲੇ ਦੌਰਾਨ ਬਾਈਕ ਸਵਾਰ ਇੱਕ ਗਊ ਤਸਕਰ ਦੀ ਲੱਤ ਵਿੱਚ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਗਿਆ ਹੈ। ਪੁਲੀਸ ਇਸ ਗਊ ਤਸਕਰ ਦੇ ਹੋਰ ਸਾਥੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਨਾਜਾਇਜ਼ ਪਿਸਤੌਲ, ਕਾਰਤੂਸ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ।

ਦਰਅਸਲ ਪੁਲੀਸ ਕਮਿਸ਼ਨਰ ਗੌਤਮ ਬੁੱਧ ਨਗਰ ਲਕਸ਼ਮੀ ਸਿੰਘ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਵਿੱਚ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਚੈਕਿੰਗ ਮੁਹਿੰਮ ਦੌਰਾਨ ਥਾਣਾ ਬੀਟਾ 2 ਦੀ ਪੁਲੀਸ ਅੱਜ ਸਵੇਰੇ ਪੀ3 ਚੌਕ ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲੀਸ ਦਾ ਮੁਕਾਬਲਾ ਬਾਈਕ ਸਵਾਰ ਇੱਕ ਗਊ ਤਸਕਰ ਨਾਲ ਹੋ ਗਿਆ। ਪੁਲੀਸ ਦੀ ਗੋਲੀਬਾਰੀ ਕਾਰਨ ਗਊ ਤਸਕਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਐਡੀਸ਼ਨਲ ਡੀਸੀਪੀ ਗ੍ਰੇਟਰ ਨੋਇਡਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਟਾ ਡੋ ਪੁਲੀਸ ਸਟੇਸ਼ਨ ਪੀ-3 ਚੌਕ ਤੇ ਅੱਜ ਸਵੇਰੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਉਦੋਂ ਪੁਲੀਸ ਨੇ ਇਕ ਵਿਅਕਤੀ ਨੂੰ ਸ਼ੱਕੀ ਮੋਟਰਸਾਈਕਲ ਤੇ ਆਉਂਦੇ ਦੇਖਿਆ। ਪੁਲੀਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਕਤ ਵਿਅਕਤੀ ਮੋਟਰਸਾਈਕਲ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲੀਸ ਟੀਮ ਵੱਲੋਂ ਜਦੋਂ ਉਸ ਦਾ ਪਿੱਛਾ ਕੀਤਾ ਗਿਆ ਤਾਂ ਬਦਮਾਸ਼ ਮੋਟਰਸਾਈਕਲ ਤੋਂ ਉਤਰ ਗਿਆ ਅਤੇ ਉਸ ਨੂੰ ਮਾਰਨ ਦੀ ਨੀਅਤ ਨਾਲ ਪੁਲੀਸ ਟੀਮ ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਟੀਮ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਇੱਕ ਗਊ ਤਸਕਰ ਦੀ ਲੱਤ ਵਿੱਚ ਗੋਲੀ ਲੱਗ ਗਈ।

ਮੁਕਾਬਲੇ ਵਿੱਚ ਜ਼ਖ਼ਮੀ ਹੋਏ ਗਊ ਤਸਕਰ ਦੀ ਪਛਾਣ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਦੌਜ ਥਾਣਾ ਖੇਤਰ ਦੇ ਪਿੰਡ ਆਲਮਪੁਰ ਵਾਸੀ ਆਲਮ ਵਜੋਂ ਹੋਈ ਹੈ। ਦੋਸ਼ੀ ਗਊ ਤਸਕਰ ਦੇ ਖਿਲਾਫ ਗੌਤਮ ਬੁੱਧ ਨਗਰ ਵਿੱਚ ਪਸ਼ੂ ਬੇਰਹਿਮੀ ਐਕਟ ਅਤੇ ਗਊ ਸਲਾਟਰ ਐਕਟ ਦੇ ਤਹਿਤ ਕਈ ਮਾਮਲੇ ਦਰਜ ਹਨ, ਜਿਸ ਵਿੱਚ ਦੋਸ਼ੀ ਫਰਾਰ ਸੀ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਨਜਾਇਜ਼ ਪਿਸਤੌਲ, ਦੋ ਜਿੰਦਾ ਕਾਰਤੂਸ, ਇੱਕ ਕੱਟਾ ਕਾਰਤੂਸ ਅਤੇ ਮਯੂਰ ਵਿਹਾਰ, ਦਿੱਲੀ ਤੋਂ ਚੋਰੀ ਕੀਤਾ ਇੱਕ ਮੋਟਰਸਾਈਕਲ ਸਪਲੈਂਡਰ ਪਲੱਸ ਬਰਾਮਦ ਕੀਤਾ ਹੈ। ਪੁਲੀਸ ਨੇ ਜ਼ਖਮੀ ਗਊ ਤਸਕਰ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਉਸ ਦੇ ਹੋਰ ਅਪਰਾਧਿਕ ਇਤਿਹਾਸ ਦੀ ਜਾਂਚ ਕਰ ਰਹੀ ਹੈ।

 

 

Continue Reading

National

ਮਾਂ ਵੱਲੋਂ ਆਪਣੀ ਬੱਚੀ ਦਾ ਗਲਾ ਘੁੱਟ ਕੇ ਕਤਲ

Published

on

By

 

ਨਵੀਂ ਦਿੱਲੀ, 23 ਨਵੰਬਰ (ਸ.ਬ.) ਉੱਤਰ-ਪੱਛਮ ਦਿੱਲੀ ਵਿੱਚ ਇਕ ਮਾਂ ਵਲੋਂ ਆਪਣੀ 5 ਸਾਲਾ ਧੀ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਗਿਆ। ਦੋਸ਼ੀ ਮਾਂ ਨੇ ਇੰਸਟਾਗ੍ਰਾਮ ਤੇ ਮਿਲੇ ਇਕ ਵਿਅਕਤੀ ਨਾਲ ਵਿਆਹ ਕਰਨ ਲਈ ਆਪਣੀ ਮਾਸੂਮ ਧੀ ਕਤਲ ਕਰ ਦਿੱਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨ ਦੀਪ ਚੰਦ ਬੰਧੂ ਹਸਪਤਾਲ ਤੋਂ ਸੂਚਨਾ ਮਿਲੀ ਕਿ ਬੱਚੀ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਬੱਚੀ ਦੇ ਗਲ਼ੇ ਤੇ ਘੁੱਟਣ ਦੇ ਨਿਸ਼ਾਨ ਮਿਲੇ। ਦਿੱਲੀ ਪੁਲੀਸ ਨੇ ਇਕ ਬਿਆਨ ਵਿੱਚ ਦੱਸਿਆ ਕਿ ਤੁਰੰਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਬੱਚੀ ਦੀ ਮਾਂ ਸਮੇਤ ਉਸ ਦੇ ਰਿਸ਼ਤੇਦਾਰਾਂ ਤੋਂ ਪੁੱਛ-ਗਿੱਛ ਕੀਤੀ ਗਈ। ਲਗਾਤਾਰ ਪੁੱਛ-ਗਿੱਛ ਤੋਂ ਬਾਅਦ ਮਾਂ ਟੁੱਟ ਗਈ ਅਤੇ ਉਸ ਨੇ ਦੱਸਿਆ ਕਿ ਉਸ ਨੇ ਹੀ ਆਪਣੀ ਧੀ ਦਾ ਗਲ਼ ਘੁੱਟ ਕੇ ਕਤਲ ਕੀਤਾ ਹੈ।

ਪੁੱਛ-ਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਨੇ ਉਸ ਨੂੰ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਉਹ ਇੰਸਟਾਗ੍ਰਾਮ ਰਾਹੀਂ ਰਾਹੁਲ ਨਾਂ ਦੇ ਇਕ ਵਿਅਕਤੀ ਦੇ ਸੰਪਰਕ ਵਿੱਚ ਆਈ। ਬਾਅਦ ਵਿੱਚ ਉਹ ਉਸ ਨਾਲ ਵਿਆਹ ਕਰਨ ਦੇ ਇਰਾਦੇ ਨਾਲ ਦਿੱਲੀ ਆ ਗਈ। ਉਸ ਨੇ ਅੱਗੇ ਦੱਸਿਆ ਕਿ ਹਾਲਾਂਕਿ ਰਾਹੁਲ ਅਤੇ ਉਸ ਦੇ ਪਰਿਵਾਰ ਨੇ ਬੱਚੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਇਸ ਲਈ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਗੁੱਸੇ ਵਿੱਚ ਮਾਂ ਨੇ ਬੱਚੀ ਦਾ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ।

Continue Reading

Latest News

Trending