Mohali
ਸਰਕਾਰੀ ਹਾਈ ਸਕੂਲ ਮਟੌਰ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ
ਐਸ ਏ ਐਸ ਨਗਰ, 24 ਨਵੰਬਰ (ਸ.ਬ.) ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੋਸਾਇਟੀ (ਰਜਿ.), ਮੁਹਾਲੀ ਵੱਲੋਂ ਸਰਕਾਰੀ ਹਾਈ ਸਕੂਲ ਮਟੌਰ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ।
ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ. ਕੇ. ਸੈਣੀ ਨੇ ਦੱਸਿਆ ਕਿ ਸੋਸਾਇਟੀ ਪਿਛਲੇ ਤਿੰਨ ਸਾਲਾਂ ਤੋਂ ਭਾਈ ਘਨੱਈਆ ਜੀ ਸਕਾਲਰਸ਼ਿਪ ਸਕੀਮ ਤਹਿਤ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਲੋੜਵੰਦ ਅਤੇ ਹੋਣਹਾਰ ਲੜਕੀਆਂ ਦੀ ਸਹਾਇਤਾ ਕਰ ਰਹੀ ਹੈ। ਇਸ ਸਕੀਮ ਅਧੀਨ ਮੌਲੀ ਬੈਦਵਾਨ, ਸੁਹਾਣਾ, ਮਟੌਰ, ਬਹਿਲੋਲਪੁਰ ਅਤੇ ਹੋਰ ਪਿੰਡਾਂ ਦੀਆਂ ਲਗਭਗ 100 ਲੜਕੀਆਂ ਨੂੰ ਅਪਣਾਇਆ ਗਿਆ ਹੈ, ਜਿਨ੍ਹਾਂ ਨੂੰ ਸਕਾਲਰਸ਼ਿਪ ਅਤੇ ਸਟੇਸ਼ਨਰੀ ਦੇ ਨਾਲ ਪੜ੍ਹਾਈ ਵਿੱਚ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਮੌਕੇ ਸ੍ਰੀ ਸੈਣੀ ਨੇ ਵਿਦਿਆਰਥੀਆਂ ਨੂੰ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਮੁਫ਼ਤ ਕਿੱਤਾਮੁਖੀ ਸਿਖਲਾਈ ਕੇਂਦਰਾਂ ਬਾਰੇ ਵੀ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚ ਸਿਲਾਈ ਤੇ ਕਢਾਈ, ਸਕਿਨ ਤੇ ਹੇਅਰ ਕੇਅਰ ਅਤੇ ਮੋਬਾਈਲ ਰਿਪੇਅਰਿੰਗ ਦੇ ਕੋਰਸ ਸ਼ਾਮਲ ਹਨ।
Mohali
ਸੰਨੀ ਇਨਕਲੇਵ ਦੀ ਮਾਰਕੀਟ ਨੇੜੇ ਨਿੱਝਰ ਚੌਂਕ ਵਾਲੀ ਸੜਕ ਦੀ ਹਾਲਤ ਮਾੜੀ
ਵਸਨੀਕਾਂ ਵਲੋਂ ਸੜਕ ਦੀ ਤੁਰੰਤ ਮੁਰਮੰਤ ਕਰਨ ਦੀ ਮੰਗ
ਖਰੜ, 24 ਨਵੰਬਰ (ਸ.ਬ.) ਸੰਨੀ ਇਨਕਲੇਵ ਦੀ ਮੇਨ ਮਾਰਕੀਟ ਤੋਂ ਨਿੱਝਰ ਚੌਂਕ ਨੂੰ ਜਾਣ ਵਾਲੀ ਸੜਕ ਦੀ ਹਾਲਤ ਮਾੜੀ ਹੈ ਅਤੇ ਸੜਕ ਦੀ ਬਦਤਰ ਹਾਲਤ ਕਾਰਨ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਹੁੰਦੇ ਹਨ। ਇਸ ਟੁੱਟੀ ਸੜਕ ਤੇ ਪਏ ਵੱਡੇ ਟੋਏ ਅਤੇ ਖਿਲਰੀ ਹੋਈ ਬਜਰੀ ਕਾਰਨ ਰਾਹਗੀਰਾਂ, ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਮਾਰਕੀਟ ਦੇ ਦੁਕਾਨਦਾਰਾਂ ਗੋਰਵ ਨਰੂਲਾ, ਸੂਰਜ ਭਾਨ, ਹੈਪੀ, ਹਰਜਾਪ, ਅਲੀ, ਮਨਦੀਪ ਸਿੰਘ, ਮੋਹਨ, ਸੰਜੇ, ਸੈਣੀ ਡੈਂਟਿੰਗ ਅਤੇ ਪੇਂਟਿੰਗ, ਕਰਨੈਲ ਸਿੰਘ, ਜਸਵਿੰਦਰ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਇਸ ਸੜਕ ਤੋਂ ਰੋਜ਼ਾਨਾ ਸੈਂਕੜੇ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ ਪਰੰਤੂ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਵਲੋਂ ਉਸ ਦੀ ਮੁਰੰਮਤ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਹਨਾਂ ਕਿਹਾ ਕਿ ਮਾਰਕਿਟ ਦੇ ਦੁਕਾਨਦਾਰ ਨਗਰ ਕੌਂਸਲ ਨੂੰ ਸਮੇਂ- ਸਮੇਂ ਤੇ ਟੈਕਸ ਅਦਾ ਕਰਦੇ ਹਾਂ ਪਰ ਫਿਰ ਵੀ ਸਬੰਧਿਤ ਅਧਿਕਾਰੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਸੜਕ ਦੀ ਮਾੜੀ ਹਾਲਤ ਕਾਰਨ ਦੋਪਹੀਆ ਵਾਹਨ ਚਾਲਕ ਅਕਸਰ ਡਿੰਗ ਜਾਂਦੇ ਹਨ ਅਤੇ ਇਹ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਉਹਨਾਂ ਕਿਹਾ ਕਿ ਬਰਸਾਤ ਜਾਂ ਰਾਤ ਸਮੇਂ ਟੋਏ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦੇ ਹਨ ਅਤੇ ਲੱਗਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ?
ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਵਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਦੂਜੇ ਪਾਸੇ ਸ਼ਹਿਰ ਦੀਆਂ ਅਹਿਮ ਸੜਕਾਂ ਦੀ ਹਾਲਤ ਲੋਕਾਂ ਸਾਹਮਣੇ ਸਰਕਾਰੀ ਦਾਅਵਿਆਂ ਦੀ ਅਸਲੀਅਤ ਬਿਆਨ ਕਰ ਰਹੀ ਹੈ। ਉਹਨਾਂ ਪੰਜਾਬ ਸਰਕਾਰ, ਨਗਰ ਕੌਂਸਲ ਅਤੇ ਸਬੰਧਤ ਸੜਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਤੁਰੰਤ ਮੁਰਮੰਤ ਕਰਵਾਈ ਜਾਵੇ।
ਇਸ ਸਬੰਧੀ ਵਾਰਡ ਨੰਬਰ 10 ਦੇ ਸਾਬਕਾ ਐਮ.ਸੀ ਹਰਿੰਦਰਪਾਲ ਸਿੰਘ ਜੌਲੀ ਨੇ ਦੱਸਿਆ ਕਿ ਸੰਨੀ ਇਨਕਲੇਵ ਨਿੱਝਰ ਚੌਂਕ ਵਾਲੀ ਉਕਤ ਸੜਕ ਦੇ ਟੈਂਡਰ ਪਾ ਕੇ ਭੇਜੇ ਹੋਏ ਹਨ ਤੇ ਜਲਦ ਕਲੀਅਰ ਹੋਣ ਦੀ ਉਮੀਦ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਪੱਥਰੀਆ ਨੇ ਕਿਹਾ ਕਿ ਸੜਕ ਬਣਵਾ ਦਿੰਦੇ ਹਾਂ।
Mohali
ਸੀਵਰੇਜ ਲਾਈਨ ਪਾਏ ਜਾਣ ਤੇ ਤਿੰਨ ਸਾਲ ਵਿੱਚ ਹੀ ਧਸਣ ਲੱਗ ਗਈ ਫੇਜ਼ 3 ਬੀ2 ਅਤੇ 7 ਦੇ ਪਿੱਛੇ ਵਾਲੀ ਸੜਕ : ਐਨ ਐਸ ਕਲਸੀ
ਡਿਪਟੀ ਕਮਿਸ਼ਨਰ ਅਤੇ ਮੇਅਰ ਨੂੰ ਪੱਤਰ ਲਿਖ ਕੇ ਕੀਤੀ ਬਣਦੀ ਕਾਰਵਾਈ ਦੀ ਮੰਗ
ਐਸ ਏ ਐਸ ਨਗਰ, 24 ਨਵੰਬਰ (ਸ.ਬ.) ਗਮਾਡਾ ਦੇ ਸੇਵਾਮੁਕਤ ਐਕਸੀਅਨ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 67 ਦੇ ਪ੍ਰਧਾਨ ਸz. ਐਨ. ਐਸ. ਕਲਸੀ ਨੇ ਡਿਪਟੀ ਕਮਿਸ਼ਨਰ, ਮੁਹਾਲੀ ਅਤੇ ਨਗਰ ਨਿਗਮ ਮੁਹਾਲੀ ਦੇ ਮੇਅਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੀ. ਸੀ. ਐਲ. ਚੌਕ ਤੋਂ ਫੇਜ਼ 7 ਤੱਕ ਦੀ ਸੜਕ ਦੀ ਖਸਤਾ ਅਤੇ ਖ਼ਰਾਬ ਹਾਲਤ ਨੂੰ ਸੁਧਾਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਪੀ. ਸੀ. ਐਲ. ਚੌਕ ਤੋਂ ਕੁੰਭੜਾ ਚੌਂਕ ਤਕ ਜਾਣ ਵਾਲੀ ਸੜਕ ਦਾ ਫੇਜ਼ 3 ਬੀ 2 ਅਤੇ ਫੇਜ਼ 7 ਦੇ ਪਿਛਲੇ ਪਾਸੇ ਪੈਂਦਾ ਹਿੱਸਾ ਮਾੜੀ ਹਾਲਤ ਵਿੱਚ ਹੈ ਅਤੇ ਇਸਦੀ ਮਾੜੀ ਹਾਲਤ ਕਾਰਨ ਇਹ ਅਕਸਰ ਆਵਾਜਾਈ ਲਈ ਬੰਦ ਹੀ ਰਹਿੰਦਾ ਹੈ। ਉਹਨਾਂ ਕਿਹਾ ਕਿ ਇਸ ਥਾਂ ਤੇ ਸੜਕ ਕਈ ਥਾਵਾਂ ਤੋਂ ਦਬੀ ਹੋਈ ਹੈ ਜਿਸ ਕਾਰਨ ਸਮੇਂ ਸਮੇਂ ਤੇ ਇਸ ਸੜਕ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਪੂਰੀ ਆਵਾਜਾਈ ਸੈਕਟਰ 71 ਅਤੇ ਸੈਕਟਰ 70 ਵਾਲੇ ਪਾਸੇ ਪੈਂਦੀ ਸਿੰਗਲ ਸੜਕ ਤੇ ਚੱਲਣ ਕਾਰਨ ਇੱਥੇ ਸੜਕ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਲਿਖਿਆ ਕਿ ਨਗਰ ਨਿਗਮ ਵਲੋਂ ਕੁਝ ਸਾਲ ਪਹਿਲਾਂ ਫੇਜ਼ 11 ਤੋਂ ਸਪਾਈਸ ਚੌਕ ਤੱਕ ਦੀ ਪੱਕੀ ਸੜਕ ਨੂੰ ਪੁੱਟ ਕੇ ਸੀਵਰੇਜ ਦੀ ਵੱਡੀ ਪਾਈਪ ਲਾਈਨ ਪਾਉਣ ਦਾ ਕੰਮ ਕਰਵਾਇਆ ਸੀ, ਜਿਸ ਤੇ ਲਗਭਗ 12 ਕਰੋੜ ਰੁਪਏ ਦਾ ਖਰਚਾ ਆਇਆ ਸੀ। ਉਹਨਾਂ ਕਿਹਾ ਕਿ ਉਹਨਾਂ ਵਲੋਂ ਉਸ ਸਮੇਂ ਵੀ ਇਹ ਪਾਈਪ ਲਾਈਨ ਪਾਏ ਜਾਣ ਦੌਰਾਨ ਵਰਤੀਆਂ ਜਾ ਰਹੀਆਂ ਪਾਈਪਾਂ ਦੀ ਗੁਣਵੱਤਾ ਬਾਰੇ ਚਿੰਤਾ ਜਾਹਿਰ ਕਰਦਿਆਂ ਪ੍ਰਸ਼ਾਸ਼ਨ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਗਿਆ ਸੀ ਕਿ ਇਹ ਪਾਈਪਾਂ ਲੋੜੀਂਦੇ ਆਈ ਐਸ ਆਈ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ ਸਨ ਅਤੇ ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਕੰਮ ਟੈਂਡਰ ਦਸਤਾਵੇਜ਼ਾਂ ਵਿੱਚ ਨਿਰਧਾਰਤ ਸ਼ਰਤਾਂ ਅਤੇ ਵਿਸ਼ੇਸ਼ਤਾਵਾਂ ਦੇ ਅਨੁਸਾਰ ਨਹੀਂ ਸੀ।
ਉਹਨਾਂ ਲਿਖਿਆ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਇਸ ਘਟੀਆ ਕੰਮ ਦੇ ਨਤੀਜੇ ਸਾਫ਼ ਦਿਖਾਈ ਦੇਣ ਲੱਗ ਪਏ ਹਨ। ਸੀਵਰੇਜ ਪਾਈਪਲਾਈਨ ਦੇ ਜੋੜਾਂ ਤੋਂ ਲਗਾਤਾਰ ਗੰਦੇ ਪਾਣੀ ਦੇ ਲੀਕ ਹੋਣ ਕਾਰਨ ਸੜਕ ਕਈ ਥਾਵਾਂ ਤੋਂ ਧਸ ਰਹੀ ਹੈ ਅਤੇ ਉੱਥੇ ਟੋਏ ਪੈ ਗਏ ਹਨ, ਜਿਸ ਨਾਲ ਸੜਕ ਦੇ ਹੇਠਲੀ ਮਿੱਟੀ ਵਹਿ ਰਹੀ ਹੈ।
ਉਹਨਾਂ ਕਿਹਾ ਕਿ ਸੜਕ ਦੀ ਮੁਰੰਮਤ ਅਤੇ ਪੈਚ-ਵਰਕ ਤੇ ਕਥਿਤ ਤੌਰ ਤੇ 10 ਲੱਖ ਰੁਪਏ ਤੋਂ ਵੱਧ ਖਰਚ ਕਰਨ ਦੇ ਬਾਵਜੂਦ, ਸੜਕ ਦੀ ਹਾਲਤ ਬਹੁਤ ਹੀ ਖਰਾਬ ਅਤੇ ਤਰਸਯੋਗ ਬਣੀ ਹੋਈ ਹੈ। ਸੀਵਰੇਜ ਪਾਈਪਲਾਈਨ ਦੇ ਜੋੜਾਂ ਤੋਂ ਲਗਾਤਾਰ ਹੋ ਰਹੀ ਲੀਕੇਜ ਕਾਰਨ ਸੜਕ ਦੇ ਹੋਰ ਧਸਣ ਅਤੇ ਟੁੱਟਣ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ, ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਜਾਂ ਜਾਨੀ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਇਸ ਸਬੰਧੀ ਮੇਅਰ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਸਬੰਧਤ ਚੀਫ਼ ਇੰਜੀਨੀਅਰ, ਸੁਪਰਡੈਂਟਿੰਗ ਇੰਜੀਨੀਅਰ ਅਤੇ ਐਗਜ਼ੀਕਿਊਟਿਵ ਇੰਜੀਨੀਅਰ ਨੂੰ ਪ੍ਰਭਾਵਿਤ ਸੜਕ ਦੇ ਹਿੱਸੇ ਦਾ ਤੁਰੰਤ ਅਤੇ ਬਾਰੀਕੀ ਨਾਲ ਨਿਰੀਖਣ ਕਰਨ ਦੇ ਨਿਰਦੇਸ਼ ਦੇਣ ਅਤੇ ਵਾਰ-ਵਾਰ ਅਸਥਾਈ ਮੁਰੰਮਤ ਕਰਨ ਦੀ ਬਜਾਏ, ਤੁਰੰਤ ਸੁਧਾਰਾਤਮਕ ਕਦਮ ਚੁੱਕੇ ਜਾਣ ਅਤੇ ਇਸਦਾ ਪੱਕਾ ਹੱਲ ਯਕੀਨੀ ਬਣਾਇਆ ਜਾਵੇ।
Mohali
ਗੁਰਪੁਰਬ ਮੌਕੇ ਪਿੰਡ ਰੁਪਾਲਹੇੜੀ ਵਿਖੇ ਦਸਤਾਰਬੰਦੀ ਮੁਕਾਬਲੇ ਕਰਵਾਏ
ਐਸ ਏ ਐਸ ਨਗਰ, 24 ਨਵੰਬਰ (ਸ.ਬ.) ਪਿੰਡ ਰੁਪਾਲਹੇੜੀ ਵਿਖੇ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ, ਸੱਭਿਆਚਾਰ ਅਤੇ ਦਸਤਾਰ ਦੀ ਮਹੱਤਤਾ ਨਾਲ ਜੋੜਨ ਦੇ ਉਦੇਸ਼ ਨਾਲ ਪ੍ਰਧਾਨ ਦਿਲਬਾਗ ਸਿੰਘ ਧਨੋਆ ਦੀ ਅਗਵਾਈ ਹੇਠ 12ਵਾਂ ਸਾਲਾਨਾ ਦਸਤਾਰ ਬੰਦੀ ਮੁਕਾਬਲਾ ਕਰਵਾਇਆ ਗਿਆ।
ਇਹਨਾਂ ਮੁਕਾਬਲਿਆਂ ਦੌਰਾਨ ਕੋਚ ਸੁਖਵਿੰਦਰ ਸਿੰਘ ਦੀ ਸਰਪਰਸਤੀ ਹੇਠ 8 ਤੋਂ 14 ਸਾਲ ਦੀ ਉਮਰ ਵਿੱਚ ਸਹਿਜਪ੍ਰੀਤ ਸਿੰਘ ਪਿੰਡ ਨੰਦਪੁਰ ਨੇ ਪਹਿਲਾ, ਦਿਲਰੀਤ ਸਿੰਘ ਪਿੰਡ ਨੰਦਪੁਰ ਨੇ ਦੂਜਾ ਅਤੇ ਗੁਰਪ੍ਰੀਤ ਸਿੰਘ ਪਿੰਡ ਕਸੁੰਭੜੀ ਨੇ ਤੀਜਾ ਸਥਾਨ ਹਾਸਿਲ ਕੀਤਾ। 15 ਤੋਂ 20 ਸਾਲ ਦੀ ਉਮਰ ਵਿੱਚ ਸਗਨਪਰੀਤ ਸਿੰਘ ਪਿੰਡ ਰੁਪਾਲਹੇੜੀ ਨੇ ਪਹਿਲਾ, ਜਪਨਪਰੀਤ ਸਿੰਘ ਪਿੰਡ ਰੁਪਾਲਹੇੜੀ, ਨੇ ਦੂਜਾ ਅਤੇ ਤਰਨਪ੍ਰੀਤ ਸਿੰਘ ਪਿੰਡ ਕਸੁੰਭੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਪੰਜਾਬੀ ਵਿਰਸਾ ਸੱਭਿਆਚਾਰਕ ਸੋਸਾਇਟੀ (ਰਜਿ.) ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਵੱਲੋਂ ਕੀਤੀ ਗਈ। ਉਹਨਾਂ ਕਿਹਾ ਕਿ ਦਸਤਾਰ ਸਿਰਫ਼ ਕੱਪੜਾ ਨਹੀਂ, ਸਗੋਂ ਸਿੱਖ ਦੀ ਪਹਿਚਾਣ, ਸਵੈਮਾਣ, ਅਣਖ ਅਤੇ ਗੁਰੂ ਸਾਹਿਬਾਨ ਦੀ ਬਖ਼ਸ਼ੀ ਅਨਮੋਲ ਦਾਤ ਹੈ। ਦਸਤਾਰ ਸਾਨੂੰ ਆਪਣੇ ਗੌਰਵਮਈ ਇਤਿਹਾਸ, ਸਿਧਾਂਤਾਂ ਅਤੇ ਕੁਰਬਾਨੀਆਂ ਦੀ ਯਾਦ ਦਿਵਾਉਂਦੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਰਨਲ ਮੋਹਣ ਸਿੰਘ ਧਨੋਆ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਅਜਿਹੇ ਮੁਕਾਬਲੇ ਬੱਚਿਆਂ ਵਿੱਚ ਦਸਤਾਰ ਸਜਾਉਣ ਦਾ ਉਤਸ਼ਾਹ ਪੈਦਾ ਕਰਨ ਦੇ ਨਾਲ-ਨਾਲ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਵੀ ਦਿੰਦੇ ਹਨ। ਇਸ ਮੌਕੇ ਪਿੰਡ ਦੀ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹਰਦੀਪ ਸਿੰਘ ਧਨੋਆ, ਪਰਮਜੀਤ ਸਿੰਘ ਧਨੋਆ, ਹਿੰਮਤ ਸਿੰਘ ਧਨੋਆ, ਜਥੇਦਾਰ ਗੁਰਮੀਤ ਸਿੰਘ, ਕਰਮਜੀਤ ਸਿੰਘ, ਮਹਿੰਦਰ ਸਿੰਘ, ਬਲਜਿੰਦਰ ਸਿੰਘ ਧਨੋਆ ਸਮੇਤ ਵਡੀ ਗਿਣਤੀ ਪਤਵੰਤੇ ਹਾਜਿਰ ਸਨ।
-
International2 months agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International2 months agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International2 months agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
