National
ਵੰਦੇ ਮੈਟਰੋ ਰੇਲ ਦਾ ਨਾਂ ਬਦਲ ਕੇ ਨਮੋ ਭਾਰਤ ਰੈਪਿਡ ਰੇਲ ਰੱਖਿਆ ਗਿਆ
ਭੁਜ, 16 ਸਤੰਬਰ (ਸ.ਬ.) ਰੇਲਵੇ ਨੇ ਛੋਟੀ ਅਤੇ ਮੱਧਮ ਦੂਰੀ ਯਾਤਰਾ ਘੱਟੋ-ਘੱਟ ਸਮੇਂ ਵਿੱਚ ਪੂਰੀ ਕਰਨ ਵਾਲੀ ਨਵੀਂ ਬਣੀ ਵਾਤਾਅਨੁਕੂਲਿਤ ਵੰਦੇ ਮੈਟਰੋ ਰੇਲ ਗੱਡੀ ਦਾ ਨਾਂ ਉਦਘਾਟਨ ਦੇ ਕੁਝ ਘੰਟੇ ਪਹਿਲੇ ਬਦਲ ਦਿੱਤਾ ਅਤੇ ਇਸ ਨੂੰ ਨਮੋ ਭਾਰਤ ਰੈਪਿਡ ਰੇਲ ਦਾ ਨਵਾਂ ਨਾਮ ਦਿੱਤਾ ਗਿਆ ਹੈ। ਅੱਜ ਸਰਕਾਰ ਨੇ ਇਸ ਟਰੇਨ ਦਾ ਨਾਂ ਬਦਲਣ ਦੀ ਸੂਚਨਾ ਦਿੱਤੀ। 2 ਸ਼ਹਿਰਾਂ ਵਿਚਾਲੇ ਯਾਤਰਾ ਸਮੇਂ ਨੂੰ ਘਟਾਉਣ ਵਾਲੀ ਇਸ ਇੰਟਰਸਿਟੀ ਟਰੇਨ ਸੈਟ ਨਾਲ ਸਥਾਨਕ ਪੱਧਰ ਦੇ ਲੋਕਾਂ ਦੇ ਯਾਤਰਾ ਅਨੁਭਵ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਏਗੀ। ਨਮੋ ਭਾਰਤ ਰੈਪਿਡ ਰੇਲ ਗੁਜਰਾਤ ਵਿੱਚ ਭੁਜ ਅਤੇ ਅਹਿਮਦਾਬਾਦ ਵਿਚਾਲੇ ਚੱਲੇਗੀ ਅਤੇ ਗਾਂਧੀਧਾਮ, ਅੰਜਾਰ, ਭਚਾਊ, ਧਰਾਰੰਧਰਾ, ਸਾਮਖਿਆਲੀ, ਹਲਵਾੜ, ਵਿਰਮਗਾਮ, ਚਾਂਦਲੋਡੀਆ ਅਤੇ ਸਾਬਰਮਤੀ ਸਟੇਸ਼ਨਾਂ ਨੂੰ ਜੋੜੇਗੀ। ਇਸ ਦੇ ਕਿਰਾਏ ਦੀਆਂ ਦਰਾਂ ਨੂੰ ਸਹੂਲਤਾਂ ਦੀ ਤੁਲਨਾ ਵਿੱਚ ਕਿਫਾਇਤੀ ਰੱਖਿਆ ਗਿਆ ਹੈ। ਅਹਿਮਦਾਬਾਦ-ਭੁਜ-ਅਹਿਮਦਾਬਾਦ ਨਮੋ ਭਾਰਤ ਰੈਪਿਡ ਰੇਲ ਦਾ ਦੋਵੇਂ ਸਟੇਸ਼ਨਾਂ ਵਿਚਾਲੇ ਯਾਤਰਾ ਦਾ ਕਿਰਾਇਆ 455 ਰੁਪਏ ਹੋਵੇਗਾ। ਗੱਡੀ 359 ਕਿਲੋਮੀਰ ਦੀ ਦੂਰੀ 5 ਘੰਟੇ 45 ਮਿੰਟ ਵਿੱਚ ਤੈਅ ਕਰੇਗੀ। ਗੱਡੀ ਹਫ਼ਤੇ ਵਿੱਚ 6 ਦਿਨ ਚੱਲੇਗੀ। ਟਰੇਨ ਸ਼ਨੀਵਾਰ ਨੂੰ ਅਹਿਮਦਾਬਾਦ ਤੋਂ ਐਤਵਾਰ ਨੂੰ ਭੁਜ ਤੋਂ ਨਹੀਂ ਚੱਲੇਗੀ। ਸੇਵਾ ਦੇ ਦਿਨਾਂ ਵਿੱਚ ਇਹ ਗੱਡੀ ਭੁਜ ਤੋਂ ਸਵੇਰੇ 5.05 ਵਜੇ ਚੱਲੇਗੀ ਅਤੇ ਅਹਿਮਦਾਬਾਦ 10.40 ਵਜੇ ਪਹੁੰਚੇਗੀ। ਜਦੋਂ ਕਿ ਵਾਪਸੀ ਵਿੱਚ ਇਹ ਟਰੇਨ ਅਹਿਮਦਾਬਾਦ ਤੋਂ 5.30 ਵਜੇ ਰਵਾਨਾ ਹੋ ਕੇ 11.10 ਵਜੇ ਭੁਜ ਪਰਤੇਗੀ।
National
21 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੇਗੀ ਆਤਿਸ਼ੀ
ਨਵੀਂ ਦਿੱਲੀ, 19 ਸਤੰਬਰ (ਸ਼ਬ ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਵਲੋਂ 21 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਜਾਵੇਗੀ| ਉਨ੍ਹਾਂ ਨਾਲ ਹੋਰ ਮੰਤਰੀ ਵੀ ਸਹੁੰ ਚੁੱਕਣਗੇ| ਕੇਜਰੀਵਾਲ ਕੈਬਨਿਟ ਦੇ 4 ਮੰਤਰੀ ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਗੋਪਾਲ ਰਾਏ ਅਤੇ ਇਮਰਾਨ ਹੁਸੈਨ ਹੁਣ ਆਤਿਸ਼ੀ ਕੈਬਨਿਟ ਵਿਚ ਵੀ ਮੰਤਰੀ ਬਣਨਗੇ| ਆਤਿਸ਼ੀ ਕੈਬਨਿਟ ਵਿਚ ਇਕ ਨਵਾਂ ਚਿਹਰਾ ਵੀ ਸ਼ਾਮਲ ਹੋਵੇਗਾ| ਮੁਕੇਸ਼ ਅਹਲਾਵਤ ਸੁਲਤਾਨਪੁਰੀ ਤੋਂ ਵਿਧਾਇਕ ਹਨ| ਇਹ ਅਨੁਸੂਚਿਤ ਜਾਤੀ ਵਰਗ ਤੋਂ ਆਉਂਦੇ ਹਨ ਜੋ ਰਾਜਕੁਮਾਰ ਆਨੰਦ ਦੀ ਥਾਂ ਲੈਣਗੇ|
ਜਿਕਰਯੋਗ ਹੈ ਕਿ ਆਬਕਾਰੀ ਨੀਤੀ ਘਪਲੇ ਮਾਮਲੇ ਵਿਚ ਤਿਹਾੜ ਜੇਲ੍ਹ ਵਿੱਚੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਬੀਤੇ ਮੰਗਲਵਾਰ ਨੂੰ ਅਸਤੀਫ਼ਾ ਉਪ ਰਾਜਪਾਲ ਨੂੰ ਸੌਂਪਿਆ ਸੀ| ਕੇਜਰੀਵਾਲ ਨੇ ਮੁੱਖ ਮੰਤਰੀ ਲਈ ਆਤਿਸ਼ੀ ਦੇ ਨਾਂ ਦਾ ਪ੍ਰਸਤਾਵ ਦਿੱਤਾ ਸੀ|
ਆਮ ਆਦਮੀ ਪਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਆਤਿਸ਼ੀ 21 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੇਗੀ| ਉਨ੍ਹਾਂ ਨਾਲ ਹੋਰ ਮੰਤਰੀ ਵੀ ਸਹੁੰ ਚੁੱਕਣਗੇ| ਜ਼ਿਕਰਯੋਗ ਹੈ ਕਿ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸਰਕਾਰ ਦੇ ਗਠਨ ਦੇ ਪ੍ਰਸਤਾਵ ਨਾਲ ਮੁੱਖ ਮੰਤਰੀ ਕੇਜਰੀਵਾਲ ਦਾ ਅਸਤੀਫ਼ਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਭੇਜਿਆ ਸੀ|
National
18 ਘੰਟਿਆਂ ਬਾਅਦ ਬੋਰਵੈਲ ਤੋਂ ਸੁਰੱਖਿਅਤ ਬਾਹਰ ਕੱਢੀ ਦੋ ਸਾਲਾ ਬੱਚੀ
ਦੌਸਾ, 19 ਸਤੰਬਰ (ਸ.ਬ.) ਰਾਜਸਥਾਨ ਦੇ ਦੌਸਾ ਵਿੱਚ ਬੀਤੀ ਸ਼ਾਮ 35 ਫੁੱਟ ਦੇ ਖੁੱਲ੍ਹੇ ਬੋਰਵੈਲ ਵਿੱਚ ਦੋ ਸਾਲ ਦੀ ਬੱਚੀ ਦੇ ਡਿੱਗਣ ਦੇ 18 ਘੰਟੇ ਬਾਅਦ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਨੇ ਅੱਜ ਬੱਚੀ ਨੂੰ ਸਹੀ ਸਲਾਮਤ ਸਫਲਤਾਪੂਰਵਕ ਬਚਾਅ ਲਿਆ। ਬਚਾਅ ਤੋਂ ਬਾਅਦ ਬੱਚੀ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਐਸਪੀ ਰੰਜੀਤਾ ਸ਼ਰਮਾ ਨੇ ਦੱਸਿਆ ਕਿ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਦੀ ਬਦੌਲਤ ਬੱਚੀ ਦਾ ਬਚਾਅ ਕਾਰਜ ਸਫਲ ਰਿਹਾ।
ਉਨ੍ਹਾਂ ਕਿਹਾ ਕਿ ਬਹੁਤ ਖੁਸ਼ ਹਾਂ ਕਿ ਅਸੀਂ 18 ਘੰਟਿਆਂ ਦੇ ਬਚਾਅ ਕਾਰਜ ਤੋਂ ਬਾਅਦ ਬੋਰਵੈਲ ਵਿੱਚੋਂ ਬੱਚੀ ਨੂੰ ਕੱਢਣ ਵਿੱਚ ਕਾਮਯਾਬ ਹੋਏ ਹਾਂ। ਇਹ ਅਸਲ ਵਿੱਚ ਪੂਰਾ ਕਰਨਾ ਬਹੁਤ ਔਖਾ ਕੰਮ ਸੀ ਪਰ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਦੀ ਮਦਦ ਨਾਲ ਅਸੀਂ ਇਸ ਨੂੰ ਪੂਰਾ ਕਰਨ ਵਿਚ ਕਾਮਯਾਬ ਰਹੇ। ਬੱਚੀ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਐਨਡੀਆਰਐਫ ਦੇ ਯੋਗੇਸ਼ ਕੁਮਾਰ ਨੇ ਦੱਸਿਆ ਕਿ ਬੱਚੀ 28 ਫੁੱਟ ਤੇ ਫਸੀ ਹੋਈ ਸੀ ਅਤੇ ਉਸ ਨੂੰ ਬਚਾਉਣ ਲਈ ਸਮਾਨਾਂਤਰ ਰਸਤਾ ਪੁੱਟਿਆ ਗਿਆ। ਸਾਨੂੰ ਉਸ ਨੂੰ ਬੋਰਵੈਲ ਵਿਚੋਂ ਬਾਹਰ ਕੱਢਣ ਸਮੇਂ ਬਹੁਤ ਮੁਸ਼ਕਲ ਆਈ । ਅਸੀਂ 21 ਫੁੱਟ ਦੀ ਡੂੰਘਾਈ ਤੇ ਉਸ ਦੇ ਕੋਲ ਪਹੁੰਚੇ ਅਤੇ ਪਹਿਲੀ ਵਾਰ ਵਿਚ ਹੀ ਸਫ਼ਲ ਹੋ ਗਏ। ਉਸ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। ਮੀਂਹ ਕਾਰਨ ਬਚਾਅ ਮੁਹਿੰਮ ਵਿਚ ਉਮੀਦ ਨਾਲੋਂ ਵੱਧ ਸਮਾਂ ਲੱਗਾ। ਐਨਡੀਆਰਐਫ ਦੇ ਕੁੱਲ 30 ਲੋਕਾਂ ਅਤੇ ਐਸਡੀਆਰਐਫ ਦੇ 10 ਲੋਕਾਂ ਨੇ ਬਚਾਅ ਕਾਰਜਾਂ ਵਿਚ ਕੰਮ ਕੀਤਾ।
ਜ਼ਿਕਰਯੋਗ ਹੈ ਕਿ ਇਹ ਘਟਨਾ ਬਾਂਦੀਕੁਈ ਦੇ ਵਾਰਡ ਨੰਬਰ ਇਕ ਵਿਚ ਬੀਤੀ ਸ਼ਾਮ 5 ਵਜੇ ਦੇ ਕਰੀਬ ਉਸ ਸਮੇਂ ਵਾਪਰੀ, ਜਦੋਂ ਬੱਚੀ ਖੇਤਾਂ ਵਿਚ ਖੇਡ ਰਹੀ ਸੀ। ਮੌਕੇ ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਬੱਚੀ ਦਾ ਨੀਰੂ ਹੈ, ਜੋ ਕਿ ਖੇਡਦੇ ਹੋਏ ਬੋਰਵੈਲ ਵਿਚ ਜਾ ਡਿੱਗੀ। ਬੱਚੀ ਦੇ ਮਾਪੇ ਉਸ ਸਮੇਂ ਖੇਤਾਂ ਵਿਚ ਹੀ ਕੰਮ ਕਰ ਰਹੇ ਸਨ।
National
ਭਾਜਪਾ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਜਾਰੀ
ਰੋਹਤਕ, 19 ਸਤੰਬਰ (ਸ.ਬ.) ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਇਥੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਔਰਤਾਂ ਨੂੰ ਲਾਡੋ ਲਕਸ਼ਮੀ ਯੋਜਨਾ ਤਹਿਤ ਹਰ ਮਹੀਨੇ 2100 ਰੁਪਏ ਨਕਦ ਉਤਸ਼ਾਹ ਰਾਸ਼ੀ ਦੇਣ, ਸਾਰੀਆਂ 24 ਫ਼ਸਲਾਂ ਲਈ ਐਮਐਸਪੀ ਨੂੰ ਜਾਰੀ ਰੱਖਣ ਅਤੇ ਅਗਨੀਵੀਰਾਂ ਨੂੰ ਰੁਜ਼ਗਾਰ ਗਾਰੰਟੀ ਦੇਣ ਦੇ ਨਾਲ ਹੀ ਨੌਜਵਾਨਾਂ ਲਈ ਦੋ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਰਸੋਈ ਗੈਸ ਸਿਲੰਡਰ 500 ਰੁਪਏ ਵਿਚ ਦੇਣ ਤੇ ਪੇਂਡੂ ਖੇਤਰਾਂ ਦੀਆਂ ਵਿਦਿਆਰਥਣਾਂ ਨੂੰ ਸਕੂਟਰ ਦੇਣ ਦੀ ਗੱਲ ਵੀ ਕਹੀ ਗਈ ਹੈ।
ਹਰਿਆਣਾ ਨੌਨ-ਸਟੌਪ ਦੇ ਨਾਅਰੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਇਥੇ 5 ਅਕਤੂਬਰ ਨੂੰ ਹੋਣ ਵਾਲੀਆਂ ਅਸੰਬਲੀ ਚੋਣਾਂ ਲਈ ਪਾਰਟੀ ਦਾ 20-ਨੁਕਾਤੀ ਸੰਕਲਪ ਪੱਤਰ ਜਾਰੀ ਕੀਤਾ। ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨੱਢਾ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਲਈ ਇਹ ਦਸਤਾਵੇਜ਼ ਮਹਿਜ਼ ਇਕ ਰਸਮੀ ਖ਼ਾਨਾਪੂਰਤੀ ਹੈ। ਉਨ੍ਹਾਂ ਲਈ ਇਹ ਦਸਤਾਵੇਜ਼ ਮਹਿਜ਼ ਇਕ ਰਸਮ ਨਿਭਾਉਣ ਵਾਲੀ ਗੱਲ ਹੈ, ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ। ਸਾਡੇ ਲਈ ਇਹ ਪ੍ਰਣ ਪੱਤਰ ਹੈ।
ਜ਼ਿਕਰਯੋਗ ਹੈ ਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਇਕ ਦਿਨ ਪਹਿਲਾਂ ਹੀ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ, ਜਿਸ ਵਿਚ ਹਰਿਆਣਾ ਵਿੱਚ ਸੱਤਾ ਵਿਚ ਆਉਣ ਦੀ ਸੂਰਤ ਵਿਚ ਸੱਤ ਗਾਰੰਟੀਆਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਨ੍ਹਾਂ ਵਿਚ ਔਰਤਾਂ ਨੂੰ ਮਾਸਕ 2000 ਰੁਪਏ ਅਤੇ ਸਾਰਿਆਂ ਨੂੰ ਘਰ ਦੇਣ ਦੀ ਗੱਲ ਕਹੀ ਗਈ ਹੈ।
-
International2 months ago
ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਉਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਨੂੰ ਮਿਲਿਆ ਤੀਜਾ ਤਮਗਾ
-
International1 month ago
ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ
-
Chandigarh2 months ago
ਰਿਕਾਰਡ ਪਲਾਂਟ ਲੋਡ ਫੈਕਟਰ ਤੇ ਚੱਲ ਰਿਹਾ ਹੈ ਗੁਰੂ ਅਮਰਦਾਸ ਥਰਮਲ ਪਲਾਂਟ
-
International1 month ago
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ
-
International1 month ago
ਦੱਖਣੀ ਜਾਪਾਨ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
Chandigarh2 months ago
ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 6 ਉਮੀਦਵਾਰ ਅਯੋਗ ਐਲਾਨੇ : ਸਿਬਿਨ ਸੀ
-
International2 months ago
ਓਲੰਪਿਕ ਮੁਕਾਬਲੇ ਦੌਰਾਨ ਮਨੂ ਭਾਕਰ ਨੇ ਤੀਜੇ ਤਗਮੇ ਤੋਂ ਖੁੰਝੀ
-
Chandigarh2 months ago
ਕਾਂਗਰਸ ਅਤੇ ਭ੍ਰਿਸ਼ਟਾਚਾਰ ਇੱਕੋ ਸਿੱਕੇ ਦੇ ਦੋ ਪਾਸੇ : ਹਰਸਿਮਰਤ ਕੌਰ ਬਾਦਲ