International
ਅਮਰੀਕਾ ਵਿੱਚ ਗੁਜਰਾਤੀ ਵਿਅਕਤੀ ਦੀ ਮਾਮੂਲੀ ਬਹਿਸ ਤੋਂ ਬਾਅਦ ਹੱਤਿਆ
ਨਿਊਯਾਰਕ, 26 ਜੂਨ (ਸ.ਬ.) ਅਮਰੀਕਾ ਦੇ ੳਕਲਾਹੋਮਾ ਸੂਬੇ ਵਿੱਚ ਗੁਜਰਾਤ ਸੂਬੇ ਦੇ ਨਵਸਾਰੀ ਜ਼ਿਲੇ ਦੇ ਪਿੰਡ ਬਿਲੀਮੋਰਾ ਦੇ ਨਾਲ ਪਿਛੋਕੜ ਰੱਖਣ ਵਾਲੇ ਜੋ ਕਈ ਸਾਲਾਂ ਤੋਂ ਅਮਰੀਕਾ ਵਿੱਚ ਵੱਸੇ, ਇਕ ਮੋਟਲ ਦੇ ਮਾਲਕ ਹਿੰਮਤ ਭਾਈ ਮਿਸਤਰੀ ਨੂੰ ਇਕ ਅਮਰੀਕੀ ਨੌਜਵਾਨ ਨੇ ਉਸ ਸਮੇਂ ਧੱਕਾ ਮਾਰ ਦਿੱਤਾ ਜਦੋਂ ਉਸ ਨੇ ਉਸ ਨੂੰ ਆਪਣੇ ਮੋਟਲ ਦੇ ਸਾਹਮਣੇ ਰੱਖਿਆ ਸਾਮਾਨ ਲਿਜਾਣ ਲਈ ਕਿਹਾ। ਇਸ ਕਾਰਨ ਮੋਟਲ ਦੇ ਮਾਲਕ ਹਿੰਮਤ ਭਾਈ ਮਿਸਤਰੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ।
ਹਿੰਮਤ ਭਾਈ ਮਿਸਤਰੀ ਦੀ ਸਾਲ ਸੀ। ਜੋ ਦੋ ਦਹਾਕੇ ਪਹਿਲਾਂ ਭਾਰਤ ਛੱਡ ਕੇ ਆਪਣੇ ਪਰਿਵਾਰ ਨਾਲ ਅਮਰੀਕਾ ਆ ਕੇ ਵੱਸ ਗਏ ਸਨ। ਉਹ ਅਮਰੀਕਾ ਦੇ ਓਕਲਾਹੋਮਾ ਸ਼ਹਿਰ ਵਿੱਚ ਮੋਟਲ ਦਾ ਕਾਰੋਬਾਰ ਚਲਾ ਰਿਹਾ ਸੀ। ਉਹ 120 ਤੋਂ ਵੱਧ ਮੋਟਲਾਂ ਦਾ ਮਾਲਕ ਸੀ। ਹੇਮੰਤ ਭਾਈ ਮਿਸਤਰੀ ਬੀਤੀ ਰਾਤ ਕਰੀਬ 10:30 ਵਜੇ ਆਪਣੇ ਮੋਟਲ ਦੇ ਬਾਹਰ ਸੈਰ ਕਰਨ ਗਿਆ ਸੀ। ਫਿਰ ਉਸ ਨੇ ਦੇਖਿਆ ਕਿ ਇਕ ਅਣਪਛਾਤਾ ਅਮਰੀਕੀ ਨੌਜਵਾਨ ਮੋਟਲ ਦੇ ਸਾਹਮਣੇ ਆਪਣਾ ਸਾਮਾਨ ਛੱਡ ਕੇ ਆਇਆ ਸੀ। ਇਸ ਲਈ ਹੇਮੰਤਭਾਈ ਉਸ ਦੇ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਆਪਣਾ ਸਮਾਨ ਇੱਥੋਂ ਹਟਾ ਦਿਉ, ਇਹ ਸੁਣ ਕੇ ਨੌਜਵਾਨ ਗੁੱਸੇ ਵਿਚ ਆ ਗਿਆ ਅਤੇ ਹੇਮੰਤ ਭਾਈ ਤੇ ਹਮਲਾ ਕਰਕੇ ਉਸ ਨੂੰ ਮੁੱਕਾ ਮਾਰ ਦਿੱਤਾ। ਜਿਸ ਕਾਰਨ ਹੇਮੰਤ ਭਾਈ ਸੜਕ ਤੇ ਡਿੱਗ ਗਿਆ ਅਤੇ ਉਸ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ ਅਤੇ ਦਿਮਾਗੀ ਹੈਮਰੇਜ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਨੌਜਵਾਨ ਉੱਥੋਂ ਫਰਾਰ ਹੋ ਗਿਆ।
ਕਾਫੀ ਦੇਰ ਬਾਅਦ ਹੇਮੰਤ ਭਾਈ ਘਰ ਨਾ ਆਇਆ ਤਾਂ ਉਸ ਦੇ ਪਰਿਵਾਰ ਵਾਲੇ ਉਸ ਦੀ ਭਾਲ ਕਰਨ ਮੋਟਲ ਗਏ ਤਾਂ ਉਹ ਸੜਕ ਤੇ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਜਿੱਥੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਦੋਂ ਡਾਕਟਰਾਂ ਨੇ ਚੈਕਅੱਪ ਤੋਂ ਬਾਅਦ ਉਸ ਨੂੰ ਬ੍ਰੇਨ ਡੈਡ ਐਲਾਨ ਦਿੱਤਾ।
ਇਸ ਮਾਮਲੇ ਵਿੱਚ ਪੁਲੀਸ ਨੇ ਘਟਨਾ ਦੇ ਸੀਸੀਟੀਵੀ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਦੀ ਪਛਾਣ ਕਰ ਲਈ ਹੈ। ਦੋਵਾਂ ਵਿਚਾਲੇ ਝਗੜਾ ਹੋਣ ਦੀ ਸੂਚਨਾ ਵੀ ਸਾਹਮਣੇ ਆਈ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਹਮਲਾ ਅਮਰੀਕੀ ਨੌਜਵਾਨ ਨੇ ਕੀਤਾ। ਹਮਲਾਵਰ ਦੀ ਪਛਾਣ ਰਿਚਰਡ ਲੁਈਸ ਦੇ ਵਜੋਂ ਹੋਈ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਹੇਮੰਤ ਭਾਈ ਦੀ ਇੱਛਾ ਦੇ ਅਨੁਸਾਰ ਉਨ੍ਹਾਂ ਦੇ ਅੰਗ ਦਾਨ ਕੀਤੇ ਜਾਣਗੇ।
International
ਕੋਲੰਬੀਆ ਵਿੱਚ ਮਹਿਸੂਸ ਹੋਏ ਭੂਚਾਲ ਦੇ 2 ਝਟਕੇ
ਟੋਰਾਂਟੋ, 16 ਸਤੰਬਰ (ਸ.ਬ.) ਕੈਨੇਡਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਬੀਤੇ ਦਿਨ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਅਨੁਸਾਰ ਭੂਚਾਲ ਪੋਰਟ ਮੈਕਨੀਲ ਦੇ ਤੱਟ ਤੇ ਆਇਆ। ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 6.5 ਮਾਪੀ ਗਈ। ਫਿਲਹਾਲ ਇਨ੍ਹਾਂ ਭੂਚਾਲਾਂ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਪਹਿਲੇ ਭੂਚਾਲ ਦੀ ਤੀਬਰਤਾ 6.5 ਮਾਪੀ ਗਈ, ਜੋ ਸਥਾਨਕ ਸਮੇਂ ਅਨੁਸਾਰ ਦੁਪਹਿਰ 3:20 ਵਜੇ ਆਇਆ। ਉਸਨੇ ਕਿਹਾ ਕਿ ਇਸਦਾ ਕੇਂਦਰ ਵੈਨਕੂਵਰ ਤੋਂ ਲਗਭਗ 1,720 ਕਿਲੋਮੀਟਰ ਉੱਤਰ ਵਿੱਚ ਸਥਿਤ ਹੈਡਾ ਗਵਾਈ ਟਾਪੂ ਦੇ ਨੇੜੇ 33 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਨੈਚੁਰਲ ਰਿਸੋਰਸਜ਼ ਕੈਨੇਡਾ ਨੇ ਦੱਸਿਆ ਕਿ ਕਰੀਬ ਇੱਕ ਘੰਟੇ ਬਾਅਦ ਉਸੇ ਇਲਾਕੇ ਵਿੱਚ 4.5 ਤੀਬਰਤਾ ਦਾ ਦੂਜਾ ਭੂਚਾਲ ਆਇਆ। ਅਮਰੀਕੀ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ ਇਨ੍ਹਾਂ ਭੂਚਾਲਾਂ ਕਾਰਨ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਅਤੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਯੂ.ਐਸ.ਜੀ.ਐਸ ਅਨੁਸਾਰ ਭੂਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਸਾਗਰ ਵਿੱਚ ਸਮੁੰਦਰ ਤਲ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
International
ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ
ਕੈਨੇਡਾ, 12 ਸਤੰਬਰ (ਸ.ਬ.) ਮੱਲਾਂਵਾਲਾ ਦਾ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ। ਨੌਜਵਾਨ ਚੰਗੇ ਭਵਿੱਖ ਲਈ ਢਾਈ ਸਾਲ ਪਹਿਲਾਂ ਵਿਦੇਸ਼ ਗਿਆ ਸੀ।
ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਬਸਤੀ ਚਾਹਲ ਨੇ ਦੱਸਿਆ ਕਿ ਉਸ ਦਾ ਬੇਟਾ ਓਂਕਾਰਦੀਪ ਸਿੰਘ ਤਕਰੀਬਨ ਢਾਈ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਐਡਮਿੰਟਨ ਗਿਆ ਸੀ। ਉਨ੍ਹਾਂ ਦੇ ਬੇਟੇ ਦੀ ਪੜ੍ਹਾਈ ਲੱਗਭਗ ਖਤਮ ਹੋ ਚੁੱਕੀ ਸੀ ਅਤੇ 1 ਸਤੰਬਰ ਦੀ ਰਾਤ ਨੂੰ ਉਸ ਨਾਲ ਸਾਡੀ ਆਖਰੀ ਵਾਰ ਗੱਲ ਹੋਈ, ਉਸ ਤੋਂ ਬਾਅਦ ਓਂਕਾਰਦੀਪ ਸਿੰਘ ਫੋਨ ਬੰਦ ਆ ਰਿਹਾ ਸੀ। ਜਿਸ ਬਾਰੇ ਅਸੀਂ ਆਪਣੇ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਓਂਕਾਰਦੀਪ ਸਿੰਘ ਦਾ ਫੋਨ ਬੰਦ ਆ ਰਿਹਾ ਹੈ ਤਾਂ ਉਨ੍ਹਾਂ ਨੇ ਵੀ ਅੱਗੋਂ ਸਾਨੂੰ ਦੱਸਿਆ ਕਿ ਅਸੀਂ ਵੀ ਓਂਕਾਰਦੀਪ ਸਿੰਘ ਦਾ ਫੋਨ ਲਗਾ ਰਹੇ ਹਾਂ ਪਰ ਫੋਨ ਲੱਗ ਨਹੀਂ ਲੱਗ ਰਿਹਾ ਅਤੇ ਉਸ ਦੀ ਗੁੰਮਸ਼ੁਦਾ ਦੀ ਰਿਪੋਰਟ ਕੈਨੇਡਾ ਪੁਲੀਸ ਨੂੰ ਲਿਖਾ ਦਿੱਤੀ ਗਈ ਹੈ।
9 ਸਤੰਬਰ ਨੂੰ ਕੈਨੇਡਾ ਰਹਿੰਦੇ ਸਾਡੇ ਰਿਸ਼ਤੇਦਾਰਾਂ ਨੂੰ ਕੈਨੇਡਾ ਦੀ ਪੁਲੀਸ ਨੇ ਫੋਨ ਕੀਤਾ ਹੈ ਕਿ ਓਂਕਾਰਦੀਪ ਸਿੰਘ ਦੀ ਲਾਸ਼ ਦਰਿਆ ਕਿਨਾਰੇ ਗਲੀ ਸੜੀ ਪਈ ਹੋਈ ਹੈ। ਜਿਸ ਦੀ ਪਛਾਣ ਸਾਡੇ ਰਿਸ਼ਤੇਦਾਰਾਂ ਨੇ ਮੌਕੇ ਤੇ ਜਾ ਕੇ ਕੀਤੀ। ਕੈਨੇਡਾ ਪੁਲੀਸ ਵੱਲੋਂ ਓਂਕਾਰਦੀਪ ਸਿੰਘ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਆਪਣੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
International
ਵੀਅਤਨਾਮ ਵਿੱਚ ਯਾਗੀ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 141 ਹੋਈ
ਹਨੋਈ, 11 ਸਤੰਬਰ (ਸ.ਬ.) ਚੱਕਰਵਾਤੀ ਤੂਫਾਨ ਯਾਗੀ ਕਾਰਨ ਵੀਅਤਨਾਮ ਦੇ ਉੱਤਰੀ ਖੇਤਰ ਵਿੱਚ ਆਏ ਹੜ੍ਹਾਂ ਵਿੱਚ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਸ ਨਾਲ ਅੱਜ ਚੱਕਰਵਾਤੀ ਤੂਫਾਨ ਨਾਲ ਜੁੜੀਆਂ ਘਟਨਾਵਾਂ ਵਿੱਚ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 141 ਹੋ ਗਈ ਜਦਕਿ ਵੱਡੀ ਗਿਣਤੀ ਵਿਚ ਵਿਅਕਤੀ ਲਾਪਤਾ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲਾਓ ਕਾਈ ਸੂਬੇ ਵਿੱਚ ਬੀਤੇ ਦਿਨ ਪਹਾੜ ਤੋਂ ਵਹਿਣ ਵਾਲੇ ਹੜ੍ਹ ਦੇ ਪਾਣੀ ਨਾਲ ਲੈਂਗ ਨੂ ਪਿੰਡ ਤਬਾਹ ਹੋ ਗਿਆ। ਇਸ ਪਿੰਡ ਵਿੱਚ 35 ਪਰਿਵਾਰ ਰਹਿੰਦੇ ਸਨ।
ਬਚਾਅ ਕਰਮਚਾਰੀਆਂ ਨੇ 16 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਕਰੀਬ 40 ਵਿਅਕਤੀਆਂ ਦੀ ਭਾਲ ਜਾਰੀ ਹੈ।
ਚੱਕਰਵਾਤੀ ਤੂਫਾਨ ਯਾਗੀ ਅਤੇ ਇਸ ਦੇ ਮੀਂਹ ਕਾਰਨ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 141 ਹੋ ਗਈ ਹੈ, ਜਦਕਿ 69 ਵਿਅਕਤੀ ਲਾਪਤਾ ਹਨ ਅਤੇ ਸੈਂਕੜੇ ਲੋਕ ਜ਼ਖਮੀ ਹਨ।
-
International2 months ago
ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਉਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਨੂੰ ਮਿਲਿਆ ਤੀਜਾ ਤਮਗਾ
-
International1 month ago
ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ
-
Chandigarh2 months ago
ਰਿਕਾਰਡ ਪਲਾਂਟ ਲੋਡ ਫੈਕਟਰ ਤੇ ਚੱਲ ਰਿਹਾ ਹੈ ਗੁਰੂ ਅਮਰਦਾਸ ਥਰਮਲ ਪਲਾਂਟ
-
International1 month ago
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ
-
International1 month ago
ਦੱਖਣੀ ਜਾਪਾਨ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
Chandigarh2 months ago
ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 6 ਉਮੀਦਵਾਰ ਅਯੋਗ ਐਲਾਨੇ : ਸਿਬਿਨ ਸੀ
-
Chandigarh2 months ago
ਕਾਂਗਰਸ ਅਤੇ ਭ੍ਰਿਸ਼ਟਾਚਾਰ ਇੱਕੋ ਸਿੱਕੇ ਦੇ ਦੋ ਪਾਸੇ : ਹਰਸਿਮਰਤ ਕੌਰ ਬਾਦਲ
-
Chandigarh2 months ago
ਜੀਰਕਪੁਰ ਅਤੇ ਆਸ ਪਾਸ ਬਿਨਾਂ ਮਨਜ਼ੂਰੀ ਤੋਂ ਚੱਲ ਰਹੀਆਂ ਹਨ ਬੇਕਰੀਆਂ