Punjab
ਬੀ ਐਸ ਐਫ ਵੱਲੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ ਪਾਕਿਸਤਾਨੀ ਘੁਸਪੈਠੀਆ ਢੇਰ
ਅੰਮ੍ਰਿਤਸਰ, 17 ਸਤੰਬਰ (ਸ.ਬ.) ਬੀਤੀ ਦੇਰ ਰਾਤ ਪਿੰਡ ਰਤਨ ਖੁਰਦ ਇਲਾਕੇ ਵਿੱਚ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਿੱਚ ਦਾਖ਼ਲ ਹੋਏ ਇਕ ਘੁਸਪੈਠੀਏ ਨੂੰ ਮਾਰ ਮੁਕਾਇਆ। ਉਹ ਹਨੇਰੇ ਦਾ ਫਾਇਦਾ ਚੁੱਕ ਕੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਤੀ ਰਾਤ ਕਰੀਬ 9:15 ਵਜੇ ਬੀਐਸਐਫ ਦੇ ਜਵਾਨਾਂ ਨੇ ਪਿੰਡ ਰਤਨ ਖੁਰਦ ਕੰਡਿਆਲੀ ਤਾਰ ਨੇੜੇ ਕੁਝ ਹਿਲਜੁਲ ਵੇਖੀ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨ ਤੁਰੰਤ ਚੌਕਸ ਹੋ ਗਏ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਇੱਕ ਪਾਕਿਸਤਾਨੀ ਵਿਅਕਤੀ ਭਾਰਤੀ ਸਰਹੱਦ ਵਿੱਚ ਦਾਖਲ ਹੋ ਰਿਹਾ ਹੈ। ਉਸ ਨੂੰ ਬੀਐਸਐਫ ਦੇ ਜਵਾਨਾਂ ਨੇ ਚਿਤਾਵਨੀ ਵੀ ਦਿੱਤੀ ਸੀ।
ਇਸ ਦੇ ਬਾਵਜੂਦ ਘੁਸਪੈਠੀਏ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਜਾਰੀ ਰੱਖੀ, ਜਿਸ ਕਾਰਨ ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਂਚ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਘੁਸਪੈਠੀਏ ਕੋਲੋਂ 270 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ। ਲਾਸ਼ ਨੂੰ ਥਾਣਾ ਘਰਿੰਡਾ ਦੇ ਹਵਾਲੇ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Mohali
ਫੇ੭ 4 ਵਿੱਚ ਸੀਵਰੇਜ ਲਾਈਨ ਪਾਉਣ ਤੋਂ ਬਾਅਦ ਟੁੱਟੀ ਸੜਕ ਦੀ ਤੁਰੰਤ ਮੁਰਮੰਤ ਕਰਨ ਦੀ ਮੰਗ
ਰੈਜੀਡੈਂਟ ਵੈਲਫੇਅਰ ਐਸੋਸੀਏ੪ਨ ਦਾ ਵਫਦ ਜਨ ਸਿਹਤ ਵਿਭਾਗ ਦੇ ਐਕਸੀਅਨ ਨੂੰ ਮਿਲਿਆ
ਐਸ ਏ ਐਸ ਨਗਰ, 12 ਨਵੰਬਰ (ਸ਼ਬy) ਰੈਜੀਡੈਂਟ ਵੈਲਫੇਅਰ ਐਸੋਸੀਏ੪ਨ ਫੇ੭ 4 ਦਾ ਇੱਕ ਵਫਦ ਸਾਬਕਾ ਕੌਂਸਲਰ ਸzy ਗੁਰਮੁਖ ਸਿੰਘ ਸੋਹਲ ਦੀ ਅਗਵਾਈ ਹੇਠ ਜਨ ਸਿਹਤ ਵਿਭਾਗ ਦੇ ਐਕਸੀਅਨ ਸzy ਗੁਰਪ੍ਰਕਾ੪ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਫੇ੭ 4 ਵਿੱਚ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਦੇ ਸਾਮ੍ਹਣੇ ਵਾਲੀ ਸੜਕ ਤੇ ਸੀਵਰੇਜ ਪਾਉਣ ਦੋਂ ਬਾਅਦ ਛੱਡੀ ਸੜਕ ਦੀ ਕਾਰਪੈਟਿੰਗ ਦਾ ਕੰਮ ਛੇਤੀ ਮੁਕੰਮਲ ਕੀਤਾ ਜਾਵੇ ਤਾਂ ਜੋ ਨਗਰ ਨਿਗਮ ਵਲੋਂ ਇਸਦੀ ਕਾਰਪੈਟਿੰਗ ਦਾ ਕੰਮ ਮੁਕੰਮਲ ਹੋ ਸਕੇ।
ਇਸਦੇ ਨਾਲ ਹੀ ਵਫਦ ਵਲੋਂ ਮੰਗ ਕੀਤੀ ਗਈ ਕਿ ਸ੍ਰੀ ਸਨਾਤਨ ਧਰਮ ਮੰਦਰ ਤੋਂ ਲੈ ਕੇ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਤਕ ਦੀ ਸੀਵਰੇਜ ਲਾਈਨ (ਜੋ ਅਕਸਰ ਉਵਰ ਫਲੋ ਕਰਦੀ ਹੈ) ਦੀ ਸਮੱਸਿਆ ਦਾ ਹਲ ਕੀਤਾ ਜਾਵੇ।
ਵਫਦ ਨੇ ਮੰਗ ਕੀਤੀ ਕਿ ਫੇ੭ 4 ਦੀ ਕੋਠੀ ਨੰਬਰ 236 ਤੋਂ 493 ਤਕ ਦੇ ਖੇਤਰ ਵਿੱਚ ਸੀਵਰੇਜ ਨੂੰ ਰੋਡ ਗਲੀਆਂ ਨਾਲ ਜੋੜਿਆ ਹੋਇਆ ਹੈ ਅਤੇ ਇਸ ਖੇਤਰ ਵਿੱਚ ਸੀਵਰੇਜ ਲਾਈਨਾਂ ਨੂੰ ਰੋਡ ਗਲੀਆਂ ਤੋਂ ਵੱਖ ਕੀਤਾ ਜਾਵੇੇ।
ਸੰਸਥਾ ਦੇ ਜਨਰਲ ਸਕੱਤਰ ਸ੍ਰੀ ਬਲਦੇਵ ਰਾਮ ਨੇ ਦੱਸਿਆ ਕਿ ਐਕਸੀਅਨ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਹਨਾਂ ਸਮੱਸਿਆਵਾਂ ਦੇ ਹਲ ਲਈ ਤੁਰੰਤ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣਗੇ ਅਤੇ ਅਗਲੇ ਦੋ ਦਿਨਾਂ ਵਿੱਚ ਸੜਕ ਤੇ ਬੇਸ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ ਜਾਵੇਗਾ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਸzy ਸੁਰਿੰਦਰ ਸਿੰਘ ਸੋਢੀ, ਪ੍ਰਧਾਨ ਸzy ਨਿਰਮਲ ਸਿੰਘ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਪਿੰਕੀ ਅਤੇ ਗੁਰੂਦੁਆਰਾ ਸ੍ਰੀ ਕਲਗੀਧਰ ਸਿਘ ਸਭਾ ਦੇ ਪ੍ਰਧਾਨ ਸzy ਅਮਰਜੀਤ ਸਿੰਘ ਪਾਹਵਾ ਵੀ ਮੌਜੂਦ ਸਨ।
Chandigarh
ਚੋਣ ਕਮਿਸ਼ਨ ਵੱਲੋਂ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਨੂੰ ਨੋਟਿਸ ਜਾਰੀ
ਦੋਹਾਂ ਆਗੂਆਂ ਤੋਂ 24 ਘੰਟਿਆਂ ਵਿੱਚ ਮੰਗਿਆ ਜਵਾਬ
ਚੰਡੀਗੜ੍ਹ, 12 ਨਵੰਬਰ (ਸ.ਬ.) ਚੋਣ ਕਮਿਸ਼ਨ ਵਲੋਂ ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਨੋਟਿਸ ਜਾਰੀ ਕੀਤਾ ਗਿਆ ਹੈ। ਦੋਹਾਂ ਆਗੂਆਂ ਤੋਂ 24 ਘੰਟਿਆਂ ਵਿੱਚ ਜਵਾਬ ਮੰਗਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਾ ਵੜਿੰਗ ਤੇ ਦੋਸ਼ ਹੈ ਕਿ ਉਹਨਾਂ ਨੇ ਇੱਕ ਮਸਜਿਦ ਵਿੱਚ ਜਾ ਕੇ ਆਪਣੀ ਪਤਨੀ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਅਮ੍ਰਿਤਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ ਅਤੇ ਚੋਣ ਪ੍ਰਚਾਰ ਲਈ ਧਾਰਮਿਕ ਸਥਾਨ ਦੀ ਵਰਤੋਂ ਕਰਕੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਹੈ।
ਦੂਜੇ ਪਾਸੇ ਮਨਪ੍ਰੀਤ ਬਾਦਲ ਤੇ ਦੋਸ਼ ਹੈ ਕਿ ਉਹ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਉਹਨਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਦਾ ਵਾਅਦਾ ਕਰ ਰਹੇ ਸਨ ਅਤੇ ਅਜਿਹਾ ਕਰਕੇ ਉਹਨਾਂ ਵਲੋਂ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ ਹੈ। ਇਸ ਸੰਬੰਧੀ ਮਨਪ੍ਰੀਤ ਸਿੰਘ ਬਾਦਲ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ।
ਚੋਣ ਕਮਿਸ਼ਨ ਵਲੋਂ ਇਹਨਾਂ ਦੋਵਾ ਆਗੂਆਂ ਨੂੰ ਨੋਟਿਸ ਜਾਰੀ ਕਰਕੇ 24 ਘੰਟਿਆਂ ਵਿੱਚ ਜਵਾਬ ਮੰਗਿਆ ਗਿਆ ਹੈ।
Mohali
ਪੁਲੀਸ ਵੱਲੋਂ ਮੁਹਾਲੀ ਵਿੱਚ ਮੋਬਾਈਲ ਖੋਹਣ ਵਾਲੇ ਗਿਰੋਹ ਦੇ 5 ਮੈਂਬਰ ਕਾਬੂ
ਇੱਕ ਐਕਟਿਵਾ ਸਕੂਟਰ ਅਤੇ ਖੋਹ ਕੀਤੇ ਮੋਬਾਈਲ ਬਰਾਮਦ
ਐਸ ਏ ਐਸ ਨਗਰ, 12 ਨਵੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਨੇ ਸ਼ਹਿਰ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹਨਾਂ ਵਿਅਕਤੀਆਂ ਤੋਂ ਵਾਰਦਾਤ ਦੌਰਾਨ ਵਰਤਿਆ ਜਾਂਦਾ ਇੱਕ ਐਕਟਿਵਾ ਸਕੂਟਰ ਅਤੇ ਕੁੱਝ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੱਜ ਏ ਐਸ ਪੀ ਸਿਟੀ ਸ੍ਰੀ ਜਯੰਤ ਪੁਰੀ ਅਤੇ ਥਾਣਾ ਫੇਜ਼ 1 ਦੇ ਐਸ ਐਚ ਓ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਥਾਣਾ ਮੁਹਾਲੀ ਅਤੇ ਥਾਣਾ ਬਲੌਂਗੀ ਦੇ ਖੇਤਰ ਵਿੱਚ ਮੋਬਾਇਲ ਫੋਨ ਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਨੇ ਮੁਖਬਰ ਦੀ ਇਤਲਾਹ ਤੇ ਅਮਿਤ ਵਾਸੀ ਬੜਮਾਜਰਾ ਬਲੌਂਗੀ ਅਤੇ ਗੁਲਸ਼ਨ ਕੁਮਾਰ ਵਾਸੀ ਫੇਜ਼-1, ਮੁਹਾਲੀ ਨੂੰ ਕਾਬੂ ਕਰਕੇ ਉਹਨਾਂ ਤੋਂ ਲੁੱਟ ਖੋਹ ਕਰਨ ਲਈ ਵਰਤੀ ਐਕਟਿਵਾ ਬ੍ਰਾਮਦ ਕੀਤੀ। ਇਸਦੇ ਨਾਲ ਹੀ ਅਮਿਤ ਤੋਂ ਇੱਕ ਰੀਅਲਮੀ ਕੰਪਨੀ ਦਾ ਮੋਬਾਇਲ (ਜੋ ਅਮਿਤ ਨੇ ਬੀਤੀ 2 ਨਵੰਬਰ ਨੂੰ ਉਤਮ ਗੁਪਤਾ ਵਾਸੀ ਫੇਜ਼-1, ਮੁਹਾਲੀ ਨਾਲ ਮਿਲਕੇ ਸਿਵਾਲਿਕ ਸਕੂਲ ਫੇਜ਼-6, ਮੁਹਾਲੀ ਤੋਂ ਖੋਹ ਕੀਤਾ ਸੀ) ਵੀ ਬਰਾਮਦ ਕੀਤਾ ਹੈ।
ਉਹਨਾਂ ਦੱਸਿਆ ਕਿ ਅਮਿਤ ਨੇ ਆਪਣੇ ਦੋਸਤ ਲੰਬੂ ਵਾਸੀ ਨੇੜੇ ਪਿੱਪਲ ਬੜਮਾਜਰਾ, ਬਲੌਂਗੀ ਨਾਲ ਮਿਲਕੇ 4 ਮੋਬਾਇਲ ਖੋਹ ਕੀਤੇ ਸਨ। ਇਸ ਵਿੱਚੋਂ ਅਮਿਤ ਅਤੇ ਲੰਬੂ ਨੇ 2 ਮੋਬਾਇਲ ਹਰਿੰਦਰ ਵਾਸੀ ਬਹਿਲੋਲਪੁਰ (ਥਾਣਾ ਬਲੌਂਗੀ) ਨੂੰ 1000-1000 ਰੁਪਏ ਵਿੱਚ ਵੇਚ ਦਿੱਤੇ ਸਨ ਅਤੇ 2 ਮੋਬਾਇਲ ਫੋਨ ਭੁਪਿੰਦਰ ਵਾਸੀ ਬਹਿਲੋਲਪੁਰ (ਥਾਣਾ ਬਲੌਂਗੀ) ਨੂੰ 1000-1000 ਰੁਪਏ ਦੇ ਵੇਚ ਦਿੱਤੇ ਸਨ। ਇਸ ਦੌਰਾਨ ਖੋਹ ਕੀਤਾ ਇੱਕ ਫੋਨ ਉਤਮ ਗੁਪਤਾ ਤੋਂ ਵੀ ਬ੍ਰਾਮਦ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਮਾਮਲੇ ਵਿੱਚ ਅਮਿਤ, ਗੁਲਸ਼ਨ ਕੁਮਾਰ, ਉਤਮ ਗੁਪਤਾ, ਹਰਿੰਦਰ, ਭੁਪਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਕਬਜ਼ੇ ਤੋਂ 6 ਮੋਬਾਇਲ ਫੋਨ, ਵਾਰਦਾਤ ਵਿੱਚ ਵਰਤਿਆ ਐਕਟਿਵਾ ਬਰਾਮਦ ਕੀਤਾ ਗਿਆ ਹੈ।
-
Mohali2 months ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ
-
Mohali2 months ago
2 ਤੋਂ 12 ਅਕਤੂਬਰ ਤਕ ਹੋਵੇਗਾ ਰਾਮਲੀਲਾ ਦਾ ਆਯੋਜਨ
-
International2 months ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਊਯਾਰਕ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ
-
National2 months ago
3 ਮਹੀਨੇ ਪਹਿਲਾਂ ਕਤਲ ਕੀਤੇ ਭਾਜਪਾ ਨੇਤਾ ਦੀ ਪਤਨੀ ਵੱਲੋਂ ਖ਼ੁਦਕੁਸ਼ੀ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National2 months ago
ਚੱਲਦੀ ਟਰੇਨ ਤੋਂ ਆਰ ਪੀ ਐਫ ਜਵਾਨਾਂ ਨੂੰ ਸੁੱਟਣ ਵਾਲਾ ਬਦਮਾਸ਼ ਮੁਕਾਬਲੇ ਵਿੱਚ ਢੇਰ
-
Editorial2 months ago
ਪੰਚਾਇਤੀ ਚੋਣਾਂ ਸਬੰਧੀ ਖੁੰਢ ਚਰਚਾ ਸ਼ੁਰੂ
-
Mohali2 months ago
ਇਪਟਾ ਦੀ ਭਵਿੱਖ ਦੀਆਂ ਸਰਗਰਮੀਆ ਉਲੀਕਣ ਵਾਸਤੇ 28-29 ਸਤੰਬਰ ਨੂੰ ਕਟਕ ਵਿਖੇ ਹੋਵੇਗੀ ਨੈਸ਼ਨਲ ਕਮੇਟੀ ਦੀ ਮੀਟਿੰਗ