Connect with us

Mohali

ਮਹਿਲਾ ਵਿਦਿਆਰਥੀਆਂ ਨੂੰ ਸ਼ਕਤੀਕਰਨ ਪ੍ਰਦਾਨ ਕਰਨ ਲਈ ਵਰਕਸ਼ਾਪ ਦਾ ਆਯੋਜਨ ਕੀਤਾ

Published

on

 

 

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜ, ਝੰਜੇੜੀ ਕੈਂਪਸ ਦੀ ਨਯਾ ਸਵੇਰਾ ਫਾਊਂਡੇਸ਼ਨ ਵੱਲੋਂ ਕੈਂਪਸ ਦੇ ਆਡੀਟੋਰੀਅਮ ਵਿੱਚ ਬੀ ਯੂਅਰ ਓਨ ਬੋਸ ਬੈਨਰ ਹੇਠ ਮਹਿਲਾ ਵਿਦਿਆਰਥੀਆਂ ਨੂੰ ਸ਼ਕਤੀਕਰਨ ਪ੍ਰਦਾਨ ਕਰਨ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਕੈਂਪਸ ਦੇ ਬੁਲਾਰੇ ਨੇ ਦੱਸਿਆ ਕਿ ਰਾਈਟ ਸਾਈਡ ਸਟੋਰੀ ਦੇ ਸਹਿਯੋਗ ਨਾਲ ਬੀ ਯੂਅਰ ਓਨ ਬੋਸ ਸਿਰਲੇਖ ਹੇਠ ਆਯੋਜਿਤ ਇਸ ਵਰਕਸ਼ਾਪ ਦਾ ਉਦੇਸ਼ ਨੌਜਵਾਨ ਲੜਕੀਆਂ ਵਿੱਚ ਸਵੈ-ਨਿਰਭਰਤਾ ਅਤੇ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਕਰਦੇ ਹੋਏ ਮਹਿਲਾ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਸੀ। ਵਰਕਸ਼ਾਪ ਨੂੰ ਪੀ ਐਂਡ ਜੀ ਇੰਡੀਆ ਦੁਆਰਾ ਸਪਾਂਸਰ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਰਾਈਟ ਸਾਈਡ ਸਟੋਰੀ ਤੋਂ ਅਦਿਤੀ ਸੋਲੋਮਨ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ਵਿਚ ਵਿਦਿਆਰਥਣਾਂ ਨੂੰ ਵਿਅਕਤੀਗਤ ਪ੍ਰਭਾਵ, ਸ਼ਿੰਗਾਰ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਵਿਆਪਕ ਜਾਣਕਾਰੀ ਦਿੱਤੀ ਗਈ।

ਸੀ ਜੀ ਸੀ ਝੰਜੇੜੀ ਕੈਂਪਸ ਦੇ ਐਮ ਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਇਹੋ ਜਿਹੀਆਂ ਵਰਕਸ਼ਾਪਾਂ ਔਰਤਾਂ ਨੂੰ ਆਤਮਵਿਸ਼ਵਾਸੀ ਅਤੇ ਸਸ਼ਕਤ ਬਣਾਉਣ ਲਈ ਮਹੱਤਵਪੂਰਨ ਹਨ, ਜੋ ਉਨ੍ਹਾਂ ਨੂੰ ਕੱਲ੍ਹ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਵਿਚ ਸਮਰਥ ਹਨ।

ਸੀ ਜੀ ਸੀ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਵੱਲੋਂ ਆਪਣੀਆਂ ਵਿਦਿਆਰਥਣਾਂ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਆਉਣ ਵਾਲੀਆਂ ਚੁਨੌਤੀਆਂ ਲਈ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਲੜਕੀਆਂ ਕਾਰਪੋਰੇਟ ਨੌਕਰੀਆਂ ਵਿਚ ਜਾ ਕੇ ਤਣਾਅ ਰਹਿਤ ਜ਼ਿੰਦਗੀ ਜੀ ਸਕਣ।

Continue Reading

Mohali

ਡੇਰਾਬੱਸੀ ਦੇ ਆਈਲੈਟਸ ਸੈਂਟਰ ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਤਿੰਨ ਮੁਲਜਮ ਗ੍ਰਿਫਤਾਰ

Published

on

By

 

 

ਆਈਲੈਟਸ ਸੈਂਟਰ ਦੇ ਮਾਲਕ ਕੋਲੋਂ ਮੰਗੀ ਗਈ ਸੀ ਇਕ ਕਰੋੜ ਰੁਪਏ ਦੀ ਫਿਰੋਤੀ, ਮੁਲਜਮਾਂ ਵਿੱਚ ਇੱਕ ਨਾਬਾਲਿਗ ਵੀ ਸ਼ਾਮਿਲ

ਐਸ ਏ ਐਸ ਨਗਰ, 20 ਸਤੰਬਰ (ਜਸਬੀਰ ਸਿੰਘ ਜੱਸੀ) ਬੀਤੇ ਦਿਨ ਡੇਰਾਬੱਸੀ ਦੇ ਇੱਕ ਆਈਲੈਟਸ ਸੈਂਟਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਅਤੇ ਇਕ ਕਰੋੜ ਦੀ ਫਰੋਤੀ ਮੰਗਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਹਿਚਾਣ ਮੋਹਿਤ ਕੁਮਾਰ ਉਰਫ ਬੰਟੀ ਵਾਸੀ ਲਖਨੌਰਾ ਜਿਲਾ ਅੰਬਾਲਾ, ਜਗਦੀਪ ਸਿੰਘ ਉਰਫ ਜੱਗੂ ਵਾਸੀ ਪਿੰਡ ਮਹਿਮਦਪੁਰ ਡੇਰਾਬੱਸੀ ਅਤੇ ਇੱਕ ਨਾਬਾਲਿਗ ਵਜੋਂ ਹੋਈ ਹੈ।

ਜਿਲ੍ਹਾ ਪੁਲੀਸ ਮੁਖੀ ਦੀਪਕ ਪਾਰੀਕ ਨੇ ਦੱਸਿਆ ਕਿ ਇਸ ਮਾਮਲੇ ਨੂੰ ਕਰੀਬ 12 ਘੰਟਿਆਂ ਦੇ ਵਿੱਚ ਹੀ ਸੁਲਝਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਆਈਲੈਟਸ ਸੈਂਟਰ ਦੇ ਮਾਲਕ ਕੋਲੋਂ ਇਕ ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਅਤੇ ਇਸ ਮਾਮਲੇ ਨੂੰ ਟਰੇਸ ਕਰਨ ਲਈ ਡੇਰਾਬੱਸੀ ਪੁਲੀਸ ਅਤੇ ਸੀ ਆਈ ਏ ਸਟਾਫ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਉਹਨਾਂ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਦੀ ਪੈੜ ਨੱਪਦਿਆਂ ਮੋਹਿਤ ਕੁਮਾਰ ਉਰਫ ਬੰਟੀ ਅਤੇ ਜਗਦੀਪ ਸਿੰਘ ਉਰਫ ਜੱਗੂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਅਤੇ ਉਨਾਂ ਦੀ ਪੁੱਛਗਿਛ ਉਪਰੰਤ ਡੇਰਾਬੱਸੀ ਦੇ ਇੱਕ ਨਾਬਾਲਿਗ ਮੁਲਜਮ ਨੂੰ ਵੀ ਫੜਿਆ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਕੋਲੋਂ ਇੱਕ ਪਿਸਟਲ ਅਤੇ ਇੱਕ ਜਿੰਦਾ ਰੋਂਦ ਅਤੇ ਇੱਕ ਦੇਸੀ ਕੱਟਾ ਦੋ ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਐਸ ਐਸ ਪੀ ਨੇ ਦੱਸਿਆ ਕਿ ਵਾਰਦਾਤ ਦੌਰਾਨ ਮੌਕੇ ਤੋਂ ਚਾਰ ਖੋਲ ਅਤੇ ਤਿੰਨ ਸਿੱਕੇ ਬਰਾਮਦ ਕੀਤੇ ਗਏ ਸਨ, ਜਦੋਂ ਕਿ ਮੁਲਜਮਾਂ ਨੇ ਮੌਕੇ ਤੇ ਚਾਰ ਫਾਇਰ ਕੀਤੇ ਸਨ।

ਐਸ ਐਸ ਪੀ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਗੁਰੀ (ਜੋ ਤਿਹਾੜ ਜੇਲ ਵਿੱਚ ਬੰਦ ਹੈ) ਵੱਲੋਂ ਜਗਦੀਪ ਸਿੰਘ ਉਰਫ ਜੱਗੂ ਨੂੰ ਆਈਲੈਟਸ ਸੈਂਟਰ ਦੇ ਮਾਲਕ ਕੋਲੋਂ ਇਕ ਕਰੋੜ ਰੁਪਏ ਦੀ ਫਰੋਤੀ ਮੰਗਣ ਦੇ ਨਿਰਦੇਸ਼ ਦਿੱਤੇ ਗਏ ਸਨ। ਜਗਦੀਪ ਜੱਗੂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਨਾਬਾਲਿਗ ਮੁਲਜਮ ਨੂੰ ਅਸਲਾ ਦਿੱਤਾ ਅਤੇ ਉਸੇ ਨਾਬਾਲਿਗ ਨੇ ਹੀ ਆਈਲੈਟਸ ਸੈਂਟਰ ਤੇ ਗੋਲੀਆਂ ਚਲਾਈਆਂ। ਜਗਦੀਪ ਜੱਗੂ ਨੇ ਇਸ ਕੰਮ ਲਈ ਨਾਬਾਲਗ ਮੁਲਜਮ ਨੂੰ 10 ਲੱਖ ਰੁਪਏ ਦੇਣੇ ਕੀਤੇ ਸਨ। ਉਹਨਾਂ ਦੱਸਿਆ ਕਿ ਇਕ ਕਰੋੜ ਰੁਪਏ ਦੀ ਫਰੋਤੀ ਮੰਗਣ ਵਾਲਾ ਪੱਤਰ ਵੀ ਨਾਬਾਲਿਗ ਮੁਲਜਮ ਨੇ ਆਪਣੇ ਹੱਥ ਨਾਲ ਲਿਖਿਆ ਸੀ। ਉਹਨਾਂ ਕਿਹਾ ਕਿ ਆਈਲੈਟਸ ਸੈਂਟਰ ਦੇ ਮਾਲਕ ਨੂੰ ਉਕਤ ਮੁਲਜਮਾਂ ਵੱਲੋਂ ਵਾਰਦਾਤ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਫਿਰੌਤੀ ਲਈ ਕਾਲ ਨਹੀਂ ਕੀਤੀ ਗਈ ਸੀ ਅਤੇ ਉਕਤ ਵਾਰਦਾਤ ਨੂੰ ਅਚਾਨਕ ਹੀ ਅੰਜਾਮ ਦਿੱਤਾ ਗਿਆ ਸੀ।

ਉਹਨਾਂ ਦੱਸਿਆ ਕਿ ਮੁਲਜਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਹਥਿਆਰ ਅੱਗੋਂ ਕਿੱਥੋਂ ਲੈ ਕੇ ਆਏ ਸਨ। ਡੇਰਾਬੱਸੀ ਪੁਲੀਸ ਨੇ ਇਸ ਮਾਮਲੇ ਵਿੱਚ ਬੀ.ਐਨ.ਐਸ ਦੀ ਧਾਰਾ 111, 109 308(5), 333, 351(2), 351(3), 3(5), 332(ਬੀ) ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

 

Continue Reading

Mohali

ਡਿਪਟੀ ਕਮਿਸ਼ਨਰ ਵੱਲੋਂ ਐਮ ਸੀ ਦਫ਼ਤਰ ਜ਼ੀਰਕਪੁਰ ਵਿਖੇ ਅਚਨਚੇਤ ਚੈਕਿੰਗ

Published

on

By

 

ਸਟਾਫ ਨੂੰ ਨਾਗਰਿਕ ਸੇਵਾਵਾਂ ਅਤੇ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ

ਜ਼ੀਰਕਪੁਰ, 20 ਸਤੰਬਰ (ਸ.ਬ.) ਡਿਪਟੀ ਕਮਿਸ਼ਨਰ ਐਸ. ਏ. ਐਸ. ਨਗਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਨਗਰ ਕੌਂਸਲ ਦਫਤਰ, ਜ਼ੀਰਕਪੁਰ ਦਾ ਅਚਨਚੇਤ ਦੌਰਾ ਕਰਕੇ ਨਾਗਰਿਕ ਸੇਵਾਵਾਂ ਦੇ ਨਿਪਟਾਰੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਨਗਰ ਕੌਂਸਲ ਨਾਲ ਸਬੰਧਤ ਮੁਸ਼ਕਿਲਾਂ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਲਗਭਗ ਇੱਕ ਘੰਟਾ ਦਫ਼ਤਰ ਵਿੱਚ ਰਹੇ ਅਤੇ ਇਸ ਦੌਰਾਨ ਉਹਨਾਂ ਨੇ ਹਰ ਸ਼ਾਖਾ ਦੇ ਕੰਮਕਾਜ ਦਾ ਬਾਰੀਕੀ ਨਾਲ ਨਿਰੀਖਣ ਕਰਨ ਤੋਂ ਇਲਾਵਾ ਮੂਵਮੈਂਟ ਅਤੇ ਹਾਜ਼ਰੀ ਰਜਿਸਟਰਾਂ ਦੀ ਚੈਕਿੰਗ ਕੀਤੀ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਜਦੋਂ ਵੀ ਦਫ਼ਤਰ ਤੋਂ ਬਾਹਰ ਜਾਂਦੇ ਹਨ ਤਾਂ ਉਸ ਨੂੰ ਮੂਵਮੈਂਟ ਰਜਿਸਟਰ ਵਿੱਚ ਦਰਜ ਕਰਕੇ ਰੱਖਣ ਅਤੇ ਫੀਲਡ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੀ ਹਾਜ਼ਰੀ ਯਕੀਨੀ ਬਣਾਉਣ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਰਿਕਾਰਡ ਦੇ ਰੱਖ-ਰਖਾਅ ਵਿੱਚ ਸੁਧਾਰ ਕਰਨ ਦੀ ਲੋੜ ਹੈ। ਮੂਵਮੈਂਟ ਰਜਿਸਟਰ ਅਤੇ ਹਾਜ਼ਰੀ ਰਜਿਸਟਰ ਨੂੰ ਅਪਡੇਟ ਕਰਨਾ ਹੋਵੇਗਾ। ਬਾਇਓਮੈਟ੍ਰਿਕ ਸਿਸਟਮ ਲਗਾਉਣਾ ਪਵੇਗਾ। ਡੀ ਸੀ ਆਸ਼ਿਕਾ ਜੈਨ ਨੇ ਕਿਹਾ ਕਿ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਥੇ ਇੱਕ ਸਰਗਰਮ ਪ੍ਰਸ਼ਾਸਕ ਦਫਤਰ ਬਣੇਗਾ ਜੋ ਸਿੱਧਾ ਉਹਨਾਂ ਨੂੰ ਰਿਪੋਰਟ ਕਰੇਗਾ। ਉਨ੍ਹਾਂ ਜਨਤਕ ਸਮੱਸਿਆਵਾਂ ਦੇ ਹੱਲ ਲਈ ਤਾਇਨਾਤ ਵੱਖ-ਵੱਖ ਟੇਬਲਾਂ ਅਤੇ ਸਟਾਫ ਦਾ ਵੀ ਦੌਰਾ ਕੀਤਾ ਅਤੇ ਉਥੇ ਮੌਜੂਦ ਵਸਨੀਕਾਂ ਨਾਲ ਗੱਲਬਾਤ ਕੀਤੀ।

ਡਿਪਟੀ ਕਮਿਸ਼ਨਰ ਨੇ ਈ ਓ ਅਤੇ ਸਮੁੱਚੇ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਨਾਲ-ਨਾਲ ਉਨ੍ਹਾਂ ਵੱਲੋਂ ਪੇਸ਼ ਹੋਰ ਸੇਵਾ ਬੇਨਤੀਆਂ ਦਾ ਨਿਪਟਾਰਾ ਸਮਾਂ ਸੀਮਾ ਦੇ ਅੰਦਰ ਕਰਨ।

ਉਨ੍ਹਾਂ ਆਰਕੀਟੈਕਟਾਂ ਨੂੰ ਕਿਹਾ ਕਿ ਉਹ ਬਿਨੈਕਾਰਾਂ ਦਾ ਫ਼ੋਨ ਨੰਬਰ ਜ਼ਰੂਰ ਦਰਜ ਕਰਨ ਤਾਂ ਜੋ ਉਹ ਈ ਨਕਸ਼ਾ ਪੋਰਟਲ ਤੇ ਆਪਣੀਆਂ ਫਾਈਲਾਂ ਦੀ ਅਪਡੇਟ ਕੀਤੀ ਸਥਿਤੀ ਐਸ ਐਮ ਐਸ ਰਾਹੀਂ ਪ੍ਰਾਪਤ ਕਰ ਸਕਣ।

 

Continue Reading

Mohali

ਗਮਾਡਾ ਵੱਲੋਂ ਝੁੱਗੀਆਂ ਹਟਾ ਕੇ ਖਾਲੀ ਕੀਤੀ ਜਗ੍ਹਾ ਬਣੀ ਡੰਪਿੰਗ ਗਰਾਊਂਡ

Published

on

By

 

ਜੱਜ ਅਤੇ ਆਫੀਸਰ ਕਲੋਨੀ ਦੇ ਲੋਕ ਪਰੇਸ਼ਾਨ, ਖੁਦ ਚੁਕਵਾ ਰਹੇ ਹਨ ਕੂੜਾ, ਗਮਾਡਾ ਦੀ ਲਾਪਰਵਾਹੀ ਕਾਰਨ ਜੀਣਾ ਹਰਾਮ ਹੋਇਆ : ਕੁਲਜੀਤ ਸਿੰਘ ਬੇਦੀ

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੈਕਟਰ 77 ਦੇ ਸਾਹਮਣੇ ਪੈਂਦੀ ਜਿਸ ਥਾਂ ਨੂੰ ਝੁਗੀਆਂ ਤੋਂ ਖਾਲੀ ਕਰਵਾਇਆ ਗਿਆ ਹੈ, ਉੱਥੇ ਤਾਰ ਲਗਾ ਕੇ ਬਾਉਂਡਰੀ ਕੀਤੀ ਜਾਵੇ ਤਾਂ ਜੋ ਇੱਥੇ ਲੋਕਾਂ ਵੱਲੋਂ ਕੂੜਾ ਕਰਕਟ ਸੁੱਟੇ ਜਾਣ ਤੇ ਰੋਕ ਲਗਾਈ ਜਾ ਸਕੇ। ਉਹਨਾਂ ਕਿਹਾ ਕਿ ਇੱਥੇ ਇੱਕ ਤਰ੍ਹਾਂ ਦਾ ਡੰਪਿੰਗ ਰਾਊਂਡ ਬਣ ਗਿਆ ਹੈ ਜਿੱਥੇ ਲੋਕ ਵੱਡੀ ਮਾਤਰਾ ਵਿੱਚ ਕੂੜਾ ਸੁੱਟ ਰਹੇ ਹਨ ਅਤੇ ਨਾਲ ਰਹਿੰਦੇ ਇਲਾਕਾ ਵਾਸੀਆਂ ਨੂੰ ਇਸ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੈਕਟਰ 77 ਵਿੱਚ ਪੈਂਦੀ ਜੱਜ ਅਤੇ ਆਫੀਸਰ ਕਲੋਨੀ ਦੇ ਵਸਨੀਕਾਂ ਨੂੰ ਇੱਥੇ ਕੂੜਾ ਸੁੱਟਣ ਕਾਰਨ ਆ ਰਹੀਆਂ ਮੁਸ਼ਕਿਲਾਂ ਦਾ ਜਾਇਜਾ ਲੈਣ ਪਹੁੰਚੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇੱਥੇ ਭਾਰੀ ਮਾਤਰਾ ਵਿੱਚ ਕੂੜਾ ਸੁੱਟਿਆ ਜਾ ਰਿਹਾ ਹੈ ਜੋ ਕਿ ਬਦਬੂ ਮਾਰਦਾ ਹੈ ਅਤੇ ਇਸ ਕਾਰਨ ਜੱਜ ਅਤੇ ਆਫੀਸਰ ਕਲੋਨੀ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਗਮਾਡਾ ਦੀ ਲਾਪਰਵਾਹੀ ਕਾਰਨ ਇੱਥੇ ਮੁੜ ਕਬਜ਼ੇ ਹੋ ਜਾਣੇ ਹਨ।

ਸz. ਬੇਦੀ ਨੇ ਕਿਹਾ ਕਿ ਇੱਥੇ ਸਾਰੇ ਹੀ ਰਿਟਾਇਰਡ ਅਧਿਕਾਰੀ ਅਤੇ ਸੀਨੀਅਰ ਸਿਟੀਜਨ ਰਹਿੰਦੇ ਹਨ ਅਤੇ ਸੁਸਾਇਟੀ ਦੇ ਅੰਦਰ ਇਹਨਾਂ ਨੇ ਬਹੁਤ ਸੋਹਣੇ ਪਾਰਕ ਬਣਾਏ ਹੋਏ ਹਨ ਪਰ ਸੋਸਾਇਟੀ ਦੇ ਬਾਹਰ ਇਸ ਖਾਲੀ ਥਾਂ ਉੱਤੇ ਢੇਰਾਂ ਕੂੜਾ ਸੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਵਸਨੀਕਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਉਹਨਾਂ ਨੇ ਖੁਦ ਇਥੋਂ ਜੇਸੀਬੀ ਮਸ਼ੀਨਾਂ ਲਿਆ ਕੇ ਕਈ ਗੱਡੀਆਂ ਕੂੜਾ ਚੁਕਵਾਇਆ ਹੈ ਪਰ ਲੋਕ ਮੁੜ ਇੱਥੇ ਟਰਾਲੀਆਂ ਭਰ ਭਰ ਕੇ ਕੂੜਾ ਸੁੱਟ ਜਾਂਦੇ ਹਨ। ਇਸ ਕੂੜੇ ਕਾਰਨ ਇੱਥੇ ਭਾਰੀ ਮਾਤਰਾ ਵਿੱਚ ਮੱਖੀ ਮੱਛਰ ਵੀ ਪੈਦਾ ਹੋ ਰਿਹਾ ਹੈ ਅਤੇ ਇਸ ਕਾਰਨ ਕਦੇ ਵੀ ਬਿਮਾਰੀਆਂ ਫੈਲ ਸਕਦੀਆਂ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਹਾਰ ਕੇ ਉਹਨਾਂ ਨੇ ਹੁਣ ਖੁਦ ਇੱਥੇ ਤਾਰਾਂ ਲਗਵਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਗਮਾਡਾ ਅਧਿਕਾਰੀ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ।

ਸz. ਬੇਦੀ ਨੇ ਕਿਹਾ ਕਿ ਗਮਾਡਾ ਦੀ ਇਹ ਮੁੱਢਲੀ ਜਿੰਮੇਵਾਰੀ ਬਣਦੀ ਹੈ ਕਿ ਫੌਰੀ ਤੌਰ ਤੇ ਇੱਥੇ ਬਾਊਂਡਰੀ ਕਰਵਾਈ ਜਾਵੇ ਅਤੇ ਇੱਥੇ ਕੂੜਾ ਸੁੱਟਣ ਤੋਂ ਰੋਕਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਬਾਉਂਡਰੀ ਨਾ ਹੋਈ ਤਾਂ ਇੱਥੇ ਮੁੜ ਕਬਜ਼ੇ ਹੋ ਜਾਣਗੇ ਅਤੇ ਗਮਾਡਾ ਵੱਲੋਂ ਝੁੱਗੀਆਂ ਹਟਾਉਣ ਦੀ ਕੀਤੀ ਕਾਰਵਾਈ ਫੇਲ ਸਾਬਿਤ ਹੋ ਜਾਵੇਗੀ। ਉਹਨਾਂ ਕਿਹਾ ਕਿ ਬਾਉਂਡਰੀ ਕਰ ਦਿੱਤੀ ਜਾਵੇਗੀ ਤਾਂ ਇੱਥੇ ਕੂੜਾ ਸੁੱਟਣ ਤੋਂ ਵੀ ਨਿਜਾਤ ਹਾਸਲ ਹੋਏਗੀ ਅਤੇ ਲੋਕਾਂ ਨੂੰ ਰਾਹਤ ਮਿਲੇਗੀ।

ਡਿਪਟੀ ਮੇਅਰ ਨੇ ਕਿਹਾ ਕਿ ਜਗ੍ਹਾ ਖਾਲੀ ਕਰਨ ਤੋਂ ਬਾਅਦ ਗਮਾਡਾ ਇਸ ਦੀ ਪਲੈਨਿੰਗ ਕਰਕੇ ਇਸ ਦੀ ਅਲਾਟਮੈਂਟ ਕਰੇ ਤਾਂ ਜੋ ਇਥੇ ਗੰਦਗੀ ਨਾ ਪੈ ਸਕੇ। ਉਹਨਾਂ ਕਿਹਾ ਕਿ ਇਹ ਜਗ੍ਹਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਵੀ ਬਿਲਕੁਲ ਨੇੜੇ ਪੈਂਦੀ ਹੈ ਇਸ ਕਰਕੇ ਇੱਥੇ ਸਾਫ ਸਫਾਈ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਇੱਥੋਂ ਦੇ ਵਸਨੀਕਾਂ ਵੀ ਇਸ ਮੁੱਖ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਲੋਕ ਗਮਾਡਾ ਦੇ ਖਿਲਾਫ ਸੜਕਾਂ ਉੱਤੇ ਆ ਕੇ ਸੰਘਰਸ਼ ਕਰਨਗੇ ਜਿਸ ਦੀ ਜਿੰਮੇਵਾਰੀ ਗਮਾਡਾ ਅਧਿਕਾਰੀਆਂ ਦੀ ਹੋਵੇਗੀ।

ਇਸ ਮੌਕੇ ਜੱਜ ਅਤੇ ਅਫੀਸਰ ਕਲੋਨੀ ਦੇ ਕਰਮਜੀਤ ਸਿੰਘ ਬੇਦੀ, ਡਾ. ਜਗਤਾਰ ਸਿੰਘ, ਕਸ਼ਮੀਰ ਸਿੰਘ, ਆਰ ਐਸ ਸਚਦੇਵਾ, ਵੀਪੀ ਗੁਪਤਾ, ਐਲਐਸ ਹੁੰਦਲ, ਜੀਐਸ ਭੱਟੀ ਅਤੇ ਲੱਖੋਵਾਲ ਵੀ ਹਾਜ਼ਰ ਸਨ।

Continue Reading

Latest News

Trending