Connect with us

Mohali

ਡੀ ਐਸ ਪੀ ਹਰਸਿਮਰਨ ਬੱਲ ਦੀ ਅਗਵਾਈ ਵਿੱਚ ਸੈਕਟਰ 67 ਦੇ ਵਸਨੀਕਾਂ ਨਾਲ ਮੀਟਿੰਗ

Published

on

 

ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹਲ ਦਾ ਭਰੋਸਾ ਦਿੱਤਾ

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਸਬ- ਡਵੀਜਨ ਸਾਂਝ ਕੇਂਦਰ ਸਿਟੀ-2 ਮੁਹਾਲੀ ਵਲੋਂ ਜਲਵਾਯੂ ਵਿਹਾਰ ਸੈਕਟਰ 67 ਮੁਹਾਲੀ ਦੇ ਕਮਿਊਨਿਟੀ ਸੈਂਟਰ ਵਿਖੇ ਰੈਜੀਡੈਸ ਵੈਲਫੇਅਰ ਦੇ ਸਬੰਧੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਰੈਜੀਡੈਂਸ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਅਤੇ ਮੀਟਿੰਗ ਵਿੱਚ ਆਏ ਲੋਕਾਂ ਨੂੰ ਕਿਰਾਏਦਾਰ ਅਤੇ ਘਰੇਲੂ ਨੌਕਰ ਰੱਖਣ ਸਬੰਧੀ ਸਾਵਧਾਨੀਆਂ, ਹਨੀ ਟਰੈਪ, ਫੇਕ ਕਾਲਾਂ ਬਾਰੇ ਜਾਣੂ ਕਰਵਾਇਆ ਗਿਆ।

ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਮੌਜੂਦਾ ਟਰੈਫਿਕ ਸਥਿਤੀ ਯੁਵਾ ਸਾਂਝ ਪ੍ਰੋਗਰਾਮ ਤਹਿਤ ਚਰਚਾ ਕੀਤੀ ਗਈ ਟਰੈਫਿਕ ਦੀ ਸਮੱਸਿਆ ਨੂੰ ਸੁਧਾਰਨ ਬਾਰੇ ਵਿਚਾਰ ਕੀਤੀ ਗਈ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਬਾਰੇ ਗੱਲ ਬਾਤ ਕੀਤੀ ਗਈ। ਸੈਕਟਰ 67 ਦੇ ਵਸਨੀਕਾਂ ਵਲੋਂ ਆਪਣੇ ਸੈਕਟਰ ਵਿੱਚ ਪੁਲੀਸ ਬੀਟ ਬਾਕਸ ਬਣਾਉਣ ਦੀ ਮੰਗ ਕੀਤੀ ਗਈ। ਸੈਕਟਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਬਾਰੇ ਵੱਖਰੇ ਵੱਖਰੇ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਪੁਲੀਸ ਗਸ਼ਤ ਪੀਸੀਆਰ ਵਧਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਡੀ ਐਸ ਪੀ ਹਰਸਿਮਰਨ ਸਿੰਘ ਬੱਲ ਨੇ ਭਰੋਸਾ ਦਿੱਤਾ ਕਿ ਇਹਨਾਂ ਸਮੱਸਿਆਵਾਂ ਨੂੰ ਹਲ ਕੀਤਾ ਜਾਵੇਗਾ।

ਮੀਟਿੰਗ ਵਿੱਚ ਸੈਕਟਰ 67 ਦੀ ਕੌਂਸਲਰ ਮਨਜੀਤ ਕੌਰ, ਇੰਚਾਰਜ ਸਾਂਝ ਕੇਂਦਰ ਐਸ.ਆਈ ਰਾਜੇਸ਼ ਕੁਮਾਰ, ਐਨ ਐਸ ਕਲਸੀ, ਬਲਵੀਰ ਸਿੰਘ ਟਰਾਂਸਪੋਰਟਰ, ਬੀਬੀ ਕਰਮਜੀਤ ਕੌਰ, ਕਰਮ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਮਸਤਾਨ ਸਿੰਘ ਪਨੇਸਰ ਜਲਵਾਯੂ ਦੇ ਜਨਰਲ ਸੈਕਟਰੀ ਬੀ ਐਸ ਢਿੱਲੋਂ, ਗੁਰੂ ਹਰ ਰਾਏ ਕੰਮਪਲੈਕਸ ਦੇ ਪ੍ਰਧਾਨ ਹਰਜੀਤ ਸਿੰਘ, ਰਘੁਬੀਰ ਸਿੰਘ, ਮਨਜੀਤ ਸਿੰਘ ਸੈਣੀ, ਚਰਨ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ, ਹੌਲਦਾਰ ਹਰਪ੍ਰੀਤ ਸਿੰਘ, ਹੌਲਦਾਰ ਹਰਵੀਰ ਸਿੰਘ ਸੈਕਟਰ ਵਾਸੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Continue Reading

Mohali

ਬਦਲਾਅ ਦੀ ਗੱਲ ਕਰਨ ਵਾਲਾ ਰਾਸ਼ਟਰੀ ਪਾਰਟੀ ਦਾ ਕਨਵੀਨਰ ਦਿੱਲੀ ਵਿੱਚ ਮੰਗ ਰਿਹਾ ਹੈ ਘਰ : ਕੁਲਜੀਤ ਸਿੰਘ ਬੇਦੀ

Published

on

By

 

ਮੰਤਰੀ ਮੰਡਲ ਵਿੱਚ ਕਿਸੇ ਸਿੱਖ ਚਿਹਰੇ ਨੂੰ ਥਾਂ ਨਾ ਦੇਣਾ ਕੇਜਰੀਵਾਲ ਦੇ ਦੋਹਰੇ ਮਾਪਦੰਡ ਦਾ ਪ੍ਰਤੀਕ

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਰਾਸ਼ਟਰੀ ਪਾਰਟੀ ਦਾ ਕਨਵੀਨਰ ਹੋਣ ਵਜੋਂ ਦਿੱਲੀ ਵਿੱਚ ਕੋਠੀ ਦੀ ਮੰਗ ਕਰਕੇ ਕਿਹੜੇ ਬਦਲਾਅ ਦੀ ਗੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਮੰਤਰੀ ਮੰਡਲ ਵਿੱਚ ਇਸ ਵਾਰ ਫੇਰ ਕਿਸੇ ਸਿੱਖ ਚਿਹਰੇ ਨੂੰ ਨਾ ਲੈਣਾ ਕੇਜਰੀਵਾਲ ਦੇ ਦੋਹਰੇ ਮਾਪਦੰਡ ਦਾ ਖੁਲਾਸਾ ਕਰਦਾ ਹੈ।

ਸz. ਬੇਦੀ ਨੇ ਕਿਹਾ ਕਿ ਕਥਿਤ ਸੰਘਰਸ਼ ਵਿੱਚੋਂ ਉਭਰੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਡੇ ਸਵਾਂਗ ਰਚਿਆ ਕਰਦੇ ਸਨ ਕਿ ਉਹਨਾਂ ਨੂੰ ਵੱਡੇ ਘਰ ਦੀ ਲੋੜ ਨਹੀਂ, ਗੱਡੀਆਂ ਦੀ ਲੋੜ ਨਹੀਂ, ਵਾਧੂ ਸੁਰੱਖਿਆ ਦੀ ਲੋੜ ਨਹੀਂ। ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਆਲੀਸ਼ਾਨ ਘਰ ਬਣਾਇਆ ਜਿਹਦੇ ਉੱਪਰ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਗਏ। ਹੁਣ ਜਦੋਂ ਇੱਕ ਹੋਰ ਸਵਾਂਗ ਰਚ ਕੇ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਅਤੇ ਉਹਨਾਂ ਨੂੰ ਸੈਂਕੜੇ ਕਰੋੜ ਖਰਚ ਕਰਕੇ ਬਣਾਇਆ ਘਰ ਖਾਲੀ ਕਰਨਾ ਪੈ ਰਿਹਾ ਹੈ ਤਾਂ ਕੇਜਰੀਵਾਲ ਨੇ ਇੱਕ ਰਾਸ਼ਟਰੀ ਪਾਰਟੀ ਦੇ ਕਨਵੀਨਰ ਹੋਣ ਵਜੋਂ ਦਿੱਲੀ ਵਿੱਚ ਨਵਾਂ ਘਰ ਮੰਗ ਲਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦੇ ਪਖੰਡ ਦੀ ਕੋਈ ਸੀਮਾ ਨਹੀਂ ਹੈ।

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਿੱਖਾਂ ਪ੍ਰਤੀ ਸੌੜੀ ਸੋਚ ਰੱਖਣ ਵਾਲੇ ਕੇਜਰੀਵਾਲ ਦੀ ਇਹ ਸੋਚ ਵੀ ਖੁੱਲੇ ਤੌਰ ਤੇ ਉਜਾਗਰ ਹੋ ਗਈ ਹੈ ਅਤੇ ਦਿੱਲੀ ਵਿੱਚ ਨਵੇਂ ਮੰਤਰੀ ਮੰਡਲ ਵਿੱਚ ਕਿਸੇ ਵੀ ਸਿੱਖ ਨੂੰ ਮੰਤਰੀ ਵਜੋਂ ਨਹੀਂ ਸ਼ਾਮਿਲ ਕੀਤਾ ਗਿਆ, ਜਦੋਂ ਕਿ ਜਰਨੈਲ ਸਿੰਘ ਵਰਗੇ ਵਿਧਾਇਕ ਤਾਂ ਪੰਜਾਬ ਦੇ ਵੀ ਸਹਿ ਕਨਵੀਨਰ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬੀਆਂ ਨੇ ਕੇਜਰੀਵਾਲ ਨੂੰ ਇੰਨਾ ਵੱਡਾ ਰਾਜ ਭਾਗ ਦਿੱਤਾ ਪਰ ਕੇਜਰੀਵਾਲ ਨੇ ਦਿੱਲੀ ਵਿੱਚ ਕਿਸੇ ਵੀ ਸਿੱਖ ਨੂੰ ਮੰਤਰੀ ਦਾ ਅਹੁਦਾ ਨਾ ਦੇ ਕੇ ਆਪਣੀ ਸੌੜੀ ਸੋਚ ਨੂੰ ਨੰਗੇ ਚਿੱਟੇ ਰੂਪ ਵਿੱਚ ਸਾਬਿਤ ਕਰ ਦਿੱਤਾ ਹੈ।

 

Continue Reading

Mohali

ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਵਿੱਚ ਤੇਜੀ ਨਾਲ ਹੋ ਰਿਹਾ ਵਾਧਾ ਚਿੰਤਾਜਨਕ : ਡਾ. ਅਰੁਣ ਕੋਚਰ

Published

on

By

 

ਦਿਲ ਦੀਆਂ ਬਿਮਾਰੀਆਂ ਵਿੱਚ ਵਾਧੇ ਕਾਰਨ ਬਣਦਾ ਹੈ ਸਿਗਰਟਨੋਸ਼ੀ ਵੱਲ ਝੁਕਾਅ

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਫੋਰਟਿਸ ਹਸਪਤਾਲ, ਮੁਹਾਲੀ ਦੇ ਕਾਰਡੀਓਲੋਜੀ ਦੇ ਐਡੀਸ਼ਨਲ ਡਾਇਰੈਕਟਰ ਡਾ. ਅਰੁਣ ਕੋਚਰ ਨੇ ਕਿਹਾ ਹੈ ਕਿ ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਚਿੰਤਾਜਨਕ ਦਰ ਨਾਲ ਵੱਧ ਰਹੀ ਹੈ ਜਿਸਦਾ ਉਨ੍ਹਾਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ।

ਇੱਥੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਿਗਰਟਨੋਸ਼ੀ ਮੁੱਖ ਤੌਰ ਤੇ ਮਰਦਾਂ ਨਾਲ ਜੁੜੀ ਹੋਈ ਹੈ ਪਰੰਤੂ ਹੁਣ ਸਥਿਤੀ ਬਦਲ ਰਹੀ ਹੈ। ਉਹਨਾਂ ਕਿਹਾ ਕਿ ਸਿਗਰਟਨੋਸ਼ੀ ਇੱਕ ਔਰਤ ਦੀ ਸਿਹਤ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦੀ ਹੈ। ਇਸ ਨਾਲ ਉਹਨਾਂ ਦੀ ਕਾਰਡੀਓਵੈਸਕੁਲਰ ਸਿਹਤ ਤੇ ਮਰਦਾਂ ਦੇ ਮੁਕਾਬਲੇ ਵੱਧ ਪ੍ਰਭਾਵ ਪੈਂਦਾ ਹੈ।

ਡਾ. ਕੋਚਰ ਨੇ ਦੱਸਿਆ ਕਿ ਐਸਟਰੋਜਨ ਦੇ ਉੱਚ ਪੱਧਰ ਕਾਰਨ ਔਰਤਾਂ ਦਿਲ ਦੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੀਆਂ ਹਨ ਪਰੰਤੂ ਸਿਗਰਟਨੋਸ਼ੀ ਕਾਰਨ ਇਹ ਸੁਰੱਖਿਆ ਪ੍ਰਭਾਵ ਖਤਮ ਹੋ ਜਾਂਦਾ ਹੈ। ਸਿਗਰਟਨੋਸ਼ੀ ਕਰਨ ਵਾਲੀਆਂ ਜਵਾਨ ਔਰਤਾਂ ਅਤੇ ਜ਼ਿਆਦਾ ਸਿਗਰਟ ਪੀਣ ਵਾਲੀਆਂ ਔਰਤਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।

Continue Reading

Mohali

60 ਵਿਦਿਆਰਥੀਆਂ ਨੇ ਖੂਨਦਾਨ ਕੀਤਾ

Published

on

By

 

 

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਪਲਾਕਸ਼ਾ ਯੂਨੀਵਰਸਿਟੀ ਅਤੇ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ਤੇ ਯੂਨੀਵਰਸਿਟੀ ਹਾਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 60 ਵਿਦਿਆਰਥੀਆਂ ਵਲੋਂ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਇੰਡੀਅਨ ਰੈਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੁਹਾਲੀ ਨੇ ਅਹਿਮ ਭੂਮਿਕਾ ਨਿਭਾਈ।

ਵਿਸ਼ਵਾਸ ਫਾਊਂਡੇਸ਼ਨ ਦੀ ਅਹੁਦੇਦਾਰ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਜੀ ਐਮ ਸੀ ਐਚ ਸੈਕਟਰ-32 ਚੰਡੀਗੜ੍ਹ ਦੇ ਬਲੱਡ ਬੈਂਕ ਤੋਂ ਡਾਕਟਰ ਰਵਨੀਤ ਕੌਰ ਵੱਲੋਂ ਭੇਜੀ ਗਈ ਟੀਮ ਨੇ ਡਾਕਟਰ ਸਿਮਰਨਜੀਤ ਦੀ ਨਿਗਰਾਨੀ ਵਿੱਚ ਖ਼ੂਨ ਇਕੱਤਰ ਕੀਤਾ। ਕੈਂਪ ਨੂੰ ਸਫਲ ਬਣਾਉਣ ਵਿੱਚ ਪਲਕਸ਼ਾ ਯੂਨੀਵਰਸਿਟੀ ਤੋਂ ਅਨਘਾ ਵਸ਼ਿਸ਼ਟ, ਰਿਧਮ ਮਹਿਰਾ, ਸ਼ਰੂਤੀ ਲੱਧਾ, ਵਰੁਣ ਅਰੋੜਾ, ਮੁਸਕਾਨ ਸਾਹਨੀ, ਸਮਯਕਾ ਪਾਟਿਲ, ਮਾਧਵੇਂਦਰ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਵਿਸ਼ਵਾਸ ਫਾਊਂਡੇਸ਼ਨ ਤੋਂ ਸ਼ਿਸ਼ੂਪਾਲ ਪਠਾਣਿਆ, ਜਿੱਤੇਂਦਰ ਮਨਚੰਦਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Continue Reading

Latest News

Trending