Connect with us

Mohali

ਫੇਜ਼ 3 ਬੀ 2 ਦੀ ਮਾਰਕੀਟ ਦੀ ਪਾਰਕਿੰਗ ਵਿੱਚੋਂ ਵਕੀਲ ਦੀ ਸਕੂਟਰੀ ਚੋਰੀ ਕਰਨ ਵਾਲਾ ਚੋਰ ਚੜਿਆ ਵਕੀਲ ਦੇ ਧੱਕੇ

Published

on

 

ਐਸ ਏ ਐਸ ਨਗਰ, 21 ਸਤੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਦੀ ਫੇਜ਼ 3 ਬੀ 2 ਵਿਚਲੀ ਮਾਰਕੀਟ ਦੀ ਪਾਰਕਿੰਗ ਵਿੱਚੋਂ ਬੀਤੇ ਦਿਨ ਇੱਕ ਨੌਜਵਾਨ ਵੱਲੋਂ ਇੱਕ ਵਕੀਲ ਦੀ ਸਕੂਟਰੀ ਚੋਰੀ ਕਰ ਲਈ ਗਈ। ਸਕੂਟਰੀ ਚੋਰੀ ਕਰਨ ਵਾਲਾ ਨੌਜਵਾਨ ਜਦੋਂ ਅਗਲੇ ਦਿਨ ਉਸੇ ਮਾਰਕੀਟ ਦੀ ਪਾਰਕਿੰਗ ਵਿੱਚ ਇੱਕ ਲੜਕੀ ਨਾਲ ਆਇਆ ਤਾਂ ਉਸੇ ਵਕੀਲ ਦੇ ਧੱਕੇ ਚੜ ਗਿਆ।

ਇਸ ਮੌਕੇ ਐਡਵੋਕੇਟ ਗੁਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਵਕੀਲਾਂ ਵੱਲੋਂ ਉਕਤ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਪਹਿਲਾਂ ਤਾਂ ਉਸ ਦੀ ਝਾੜ ਝੰਬ ਕੀਤੀ ਮਗਰੋਂ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਬਾਅਦ ਵਿੱਚ ਜਦੋਂ ਪੁਲੀਸ ਨੇ ਸਕੂਟਰੀ ਚੋਰੀ ਕਰਨ ਵਾਲੇ ਅਨਮੋਲ ਗੁਪਤਾ ਨਾਮ ਦੇ ਇਸ ਸ਼ਖਸ਼ ਦੀ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਉਸ ਖਿਲਾਫ ਪਹਿਲਾਂ ਹੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਇਸ ਸਬੰਧੀ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਫੇਜ਼ 3 ਬੀ 2 ਵਿਚਲੇ ਦਫਤਰ ਵਿੱਚ ਗਿਆ ਸੀ ਅਤੇ ਰਾਤ ਨੂੰ ਕੰਮ ਖਤਮ ਕਰਨ ਤੋਂ ਬਾਅਦ ਜਦੋਂ ਉਹ ਪਾਰਕਿੰਗ ਵਿੱਚ ਪਹੁੰਚਿਆ ਤਾਂ ਦੇਖਿਆ ਕਿ ਉਸਦੀ ਸਕੂਟਰੀ ਗਾਇਬ ਸੀ। ਉਸ ਵੱਲੋਂ ਆਪਣੇ ਦਫਤਰ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਗਈ ਤਾਂ ਪਤਾ ਚੱਲਿਆ ਕਿ ਇੱਕ ਨੌਜਵਾਨ ਉਸਦੀ ਸਕੂਟਰੀ ਤੇ ਬੈਠਾ ਸੀ ਅਤੇ ਕੁਝ ਕੁ ਮਿੰਟਾਂ ਵਿੱਚ ਹੀ ਉਸ ਨੇ ਉਹਦੀ ਸਕੂਟਰੀ ਦਾ ਤਾਲਾ ਖੋਲਿਆ ਅਤੇ ਸਕੂਟਰੀ ਲੈ ਕੇ ਫਰਾਰ ਹੋ ਗਿਆ।

ਐਡਵੋਕੇਟ ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਉਸ ਵੱਲੋਂ ਮਾਰਕੀਟ ਵਿੱਚ ਉਕਤ ਚੋਰੀ ਦੀ ਫੁਟੇਜ ਫਲੈਸ਼ ਕਰ ਦਿੱਤੀ ਅਤੇ ਪੁਲੀਸ ਨੂੰ ਵੀ ਸ਼ਿਕਾਇਤ ਦੇ ਦਿੱਤੀ। ਅਗਲੇ ਦਿਨ ਉਸਨੂੰ ਕਿਸੇ ਨੇ ਦੱਸਿਆ ਕਿ ਸਕੂਟਰ ਚੋਰੀ ਕਰਨ ਵਾਲਾ ਨੌਜਵਾਨ ਕੁਲਫੀ ਵਾਲੀ ਰੇੜੀ ਤੇ ਇੱਕ ਲੜਕੀ ਨਾਲ ਖੜਾ ਕੁਲਫੀ ਖਾ ਰਿਹਾ ਹੈ, ਉਹ ਤੁਰੰਤ ਆਪਣੇ ਹੋਰਨਾਂ ਵਕੀਲ ਸਾਥੀਆਂ ਨਾਲ ਮੌਕੇ ਤੇ ਪਹੁੰਚਿਆ ਅਤੇ ਉਕਤ ਸਕੂਟਰੀ ਚੋਰੀ ਕਰਨ ਵਾਲੇ ਨੂੰ ਕਾਬੂ ਕਰ ਲਿਆ। ਸਕੂਟਰੀ ਚੋਰੀ ਕਰਨ ਵਾਲੇ ਨੇ ਆਪਣਾ ਨਾਮ ਅਨਮੋਲ ਗੁਪਤਾ ਵਾਸੀ ਫੇਜ਼ 7 ਦੱਸਿਆ। ਉਧਰ ਥਾਣਾ ਮਟੌਰ ਦੀ ਪੁਲੀਸ ਨੇ ਇਸ ਮਾਮਲੇ ਵਿੱਚ ਉਕਤ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਅਦਾਲਤ ਨੇ ਉਕਤ ਮੁਲਜਮ ਨੂੰ 2 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ।

Continue Reading

Mohali

ਬਦਲਾਅ ਦੀ ਗੱਲ ਕਰਨ ਵਾਲਾ ਰਾਸ਼ਟਰੀ ਪਾਰਟੀ ਦਾ ਕਨਵੀਨਰ ਦਿੱਲੀ ਵਿੱਚ ਮੰਗ ਰਿਹਾ ਹੈ ਘਰ : ਕੁਲਜੀਤ ਸਿੰਘ ਬੇਦੀ

Published

on

By

 

ਮੰਤਰੀ ਮੰਡਲ ਵਿੱਚ ਕਿਸੇ ਸਿੱਖ ਚਿਹਰੇ ਨੂੰ ਥਾਂ ਨਾ ਦੇਣਾ ਕੇਜਰੀਵਾਲ ਦੇ ਦੋਹਰੇ ਮਾਪਦੰਡ ਦਾ ਪ੍ਰਤੀਕ

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਰਾਸ਼ਟਰੀ ਪਾਰਟੀ ਦਾ ਕਨਵੀਨਰ ਹੋਣ ਵਜੋਂ ਦਿੱਲੀ ਵਿੱਚ ਕੋਠੀ ਦੀ ਮੰਗ ਕਰਕੇ ਕਿਹੜੇ ਬਦਲਾਅ ਦੀ ਗੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਮੰਤਰੀ ਮੰਡਲ ਵਿੱਚ ਇਸ ਵਾਰ ਫੇਰ ਕਿਸੇ ਸਿੱਖ ਚਿਹਰੇ ਨੂੰ ਨਾ ਲੈਣਾ ਕੇਜਰੀਵਾਲ ਦੇ ਦੋਹਰੇ ਮਾਪਦੰਡ ਦਾ ਖੁਲਾਸਾ ਕਰਦਾ ਹੈ।

ਸz. ਬੇਦੀ ਨੇ ਕਿਹਾ ਕਿ ਕਥਿਤ ਸੰਘਰਸ਼ ਵਿੱਚੋਂ ਉਭਰੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਡੇ ਸਵਾਂਗ ਰਚਿਆ ਕਰਦੇ ਸਨ ਕਿ ਉਹਨਾਂ ਨੂੰ ਵੱਡੇ ਘਰ ਦੀ ਲੋੜ ਨਹੀਂ, ਗੱਡੀਆਂ ਦੀ ਲੋੜ ਨਹੀਂ, ਵਾਧੂ ਸੁਰੱਖਿਆ ਦੀ ਲੋੜ ਨਹੀਂ। ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਆਲੀਸ਼ਾਨ ਘਰ ਬਣਾਇਆ ਜਿਹਦੇ ਉੱਪਰ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਗਏ। ਹੁਣ ਜਦੋਂ ਇੱਕ ਹੋਰ ਸਵਾਂਗ ਰਚ ਕੇ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਅਤੇ ਉਹਨਾਂ ਨੂੰ ਸੈਂਕੜੇ ਕਰੋੜ ਖਰਚ ਕਰਕੇ ਬਣਾਇਆ ਘਰ ਖਾਲੀ ਕਰਨਾ ਪੈ ਰਿਹਾ ਹੈ ਤਾਂ ਕੇਜਰੀਵਾਲ ਨੇ ਇੱਕ ਰਾਸ਼ਟਰੀ ਪਾਰਟੀ ਦੇ ਕਨਵੀਨਰ ਹੋਣ ਵਜੋਂ ਦਿੱਲੀ ਵਿੱਚ ਨਵਾਂ ਘਰ ਮੰਗ ਲਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦੇ ਪਖੰਡ ਦੀ ਕੋਈ ਸੀਮਾ ਨਹੀਂ ਹੈ।

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸਿੱਖਾਂ ਪ੍ਰਤੀ ਸੌੜੀ ਸੋਚ ਰੱਖਣ ਵਾਲੇ ਕੇਜਰੀਵਾਲ ਦੀ ਇਹ ਸੋਚ ਵੀ ਖੁੱਲੇ ਤੌਰ ਤੇ ਉਜਾਗਰ ਹੋ ਗਈ ਹੈ ਅਤੇ ਦਿੱਲੀ ਵਿੱਚ ਨਵੇਂ ਮੰਤਰੀ ਮੰਡਲ ਵਿੱਚ ਕਿਸੇ ਵੀ ਸਿੱਖ ਨੂੰ ਮੰਤਰੀ ਵਜੋਂ ਨਹੀਂ ਸ਼ਾਮਿਲ ਕੀਤਾ ਗਿਆ, ਜਦੋਂ ਕਿ ਜਰਨੈਲ ਸਿੰਘ ਵਰਗੇ ਵਿਧਾਇਕ ਤਾਂ ਪੰਜਾਬ ਦੇ ਵੀ ਸਹਿ ਕਨਵੀਨਰ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬੀਆਂ ਨੇ ਕੇਜਰੀਵਾਲ ਨੂੰ ਇੰਨਾ ਵੱਡਾ ਰਾਜ ਭਾਗ ਦਿੱਤਾ ਪਰ ਕੇਜਰੀਵਾਲ ਨੇ ਦਿੱਲੀ ਵਿੱਚ ਕਿਸੇ ਵੀ ਸਿੱਖ ਨੂੰ ਮੰਤਰੀ ਦਾ ਅਹੁਦਾ ਨਾ ਦੇ ਕੇ ਆਪਣੀ ਸੌੜੀ ਸੋਚ ਨੂੰ ਨੰਗੇ ਚਿੱਟੇ ਰੂਪ ਵਿੱਚ ਸਾਬਿਤ ਕਰ ਦਿੱਤਾ ਹੈ।

 

Continue Reading

Mohali

ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਵਿੱਚ ਤੇਜੀ ਨਾਲ ਹੋ ਰਿਹਾ ਵਾਧਾ ਚਿੰਤਾਜਨਕ : ਡਾ. ਅਰੁਣ ਕੋਚਰ

Published

on

By

 

ਦਿਲ ਦੀਆਂ ਬਿਮਾਰੀਆਂ ਵਿੱਚ ਵਾਧੇ ਕਾਰਨ ਬਣਦਾ ਹੈ ਸਿਗਰਟਨੋਸ਼ੀ ਵੱਲ ਝੁਕਾਅ

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਫੋਰਟਿਸ ਹਸਪਤਾਲ, ਮੁਹਾਲੀ ਦੇ ਕਾਰਡੀਓਲੋਜੀ ਦੇ ਐਡੀਸ਼ਨਲ ਡਾਇਰੈਕਟਰ ਡਾ. ਅਰੁਣ ਕੋਚਰ ਨੇ ਕਿਹਾ ਹੈ ਕਿ ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਚਿੰਤਾਜਨਕ ਦਰ ਨਾਲ ਵੱਧ ਰਹੀ ਹੈ ਜਿਸਦਾ ਉਨ੍ਹਾਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ।

ਇੱਥੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਿਗਰਟਨੋਸ਼ੀ ਮੁੱਖ ਤੌਰ ਤੇ ਮਰਦਾਂ ਨਾਲ ਜੁੜੀ ਹੋਈ ਹੈ ਪਰੰਤੂ ਹੁਣ ਸਥਿਤੀ ਬਦਲ ਰਹੀ ਹੈ। ਉਹਨਾਂ ਕਿਹਾ ਕਿ ਸਿਗਰਟਨੋਸ਼ੀ ਇੱਕ ਔਰਤ ਦੀ ਸਿਹਤ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦੀ ਹੈ। ਇਸ ਨਾਲ ਉਹਨਾਂ ਦੀ ਕਾਰਡੀਓਵੈਸਕੁਲਰ ਸਿਹਤ ਤੇ ਮਰਦਾਂ ਦੇ ਮੁਕਾਬਲੇ ਵੱਧ ਪ੍ਰਭਾਵ ਪੈਂਦਾ ਹੈ।

ਡਾ. ਕੋਚਰ ਨੇ ਦੱਸਿਆ ਕਿ ਐਸਟਰੋਜਨ ਦੇ ਉੱਚ ਪੱਧਰ ਕਾਰਨ ਔਰਤਾਂ ਦਿਲ ਦੀਆਂ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦੀਆਂ ਹਨ ਪਰੰਤੂ ਸਿਗਰਟਨੋਸ਼ੀ ਕਾਰਨ ਇਹ ਸੁਰੱਖਿਆ ਪ੍ਰਭਾਵ ਖਤਮ ਹੋ ਜਾਂਦਾ ਹੈ। ਸਿਗਰਟਨੋਸ਼ੀ ਕਰਨ ਵਾਲੀਆਂ ਜਵਾਨ ਔਰਤਾਂ ਅਤੇ ਜ਼ਿਆਦਾ ਸਿਗਰਟ ਪੀਣ ਵਾਲੀਆਂ ਔਰਤਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।

Continue Reading

Mohali

60 ਵਿਦਿਆਰਥੀਆਂ ਨੇ ਖੂਨਦਾਨ ਕੀਤਾ

Published

on

By

 

 

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਪਲਾਕਸ਼ਾ ਯੂਨੀਵਰਸਿਟੀ ਅਤੇ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ਤੇ ਯੂਨੀਵਰਸਿਟੀ ਹਾਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 60 ਵਿਦਿਆਰਥੀਆਂ ਵਲੋਂ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਇੰਡੀਅਨ ਰੈਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੁਹਾਲੀ ਨੇ ਅਹਿਮ ਭੂਮਿਕਾ ਨਿਭਾਈ।

ਵਿਸ਼ਵਾਸ ਫਾਊਂਡੇਸ਼ਨ ਦੀ ਅਹੁਦੇਦਾਰ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਜੀ ਐਮ ਸੀ ਐਚ ਸੈਕਟਰ-32 ਚੰਡੀਗੜ੍ਹ ਦੇ ਬਲੱਡ ਬੈਂਕ ਤੋਂ ਡਾਕਟਰ ਰਵਨੀਤ ਕੌਰ ਵੱਲੋਂ ਭੇਜੀ ਗਈ ਟੀਮ ਨੇ ਡਾਕਟਰ ਸਿਮਰਨਜੀਤ ਦੀ ਨਿਗਰਾਨੀ ਵਿੱਚ ਖ਼ੂਨ ਇਕੱਤਰ ਕੀਤਾ। ਕੈਂਪ ਨੂੰ ਸਫਲ ਬਣਾਉਣ ਵਿੱਚ ਪਲਕਸ਼ਾ ਯੂਨੀਵਰਸਿਟੀ ਤੋਂ ਅਨਘਾ ਵਸ਼ਿਸ਼ਟ, ਰਿਧਮ ਮਹਿਰਾ, ਸ਼ਰੂਤੀ ਲੱਧਾ, ਵਰੁਣ ਅਰੋੜਾ, ਮੁਸਕਾਨ ਸਾਹਨੀ, ਸਮਯਕਾ ਪਾਟਿਲ, ਮਾਧਵੇਂਦਰ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਵਿਸ਼ਵਾਸ ਫਾਊਂਡੇਸ਼ਨ ਤੋਂ ਸ਼ਿਸ਼ੂਪਾਲ ਪਠਾਣਿਆ, ਜਿੱਤੇਂਦਰ ਮਨਚੰਦਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Continue Reading

Latest News

Trending