Mohali
60 ਵਿਦਿਆਰਥੀਆਂ ਨੇ ਖੂਨਦਾਨ ਕੀਤਾ
ਐਸ ਏ ਐਸ ਨਗਰ, 21 ਸਤੰਬਰ (ਸ.ਬ.) ਪਲਾਕਸ਼ਾ ਯੂਨੀਵਰਸਿਟੀ ਅਤੇ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ਤੇ ਯੂਨੀਵਰਸਿਟੀ ਹਾਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 60 ਵਿਦਿਆਰਥੀਆਂ ਵਲੋਂ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਇੰਡੀਅਨ ਰੈਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੁਹਾਲੀ ਨੇ ਅਹਿਮ ਭੂਮਿਕਾ ਨਿਭਾਈ।
ਵਿਸ਼ਵਾਸ ਫਾਊਂਡੇਸ਼ਨ ਦੀ ਅਹੁਦੇਦਾਰ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਜੀ ਐਮ ਸੀ ਐਚ ਸੈਕਟਰ-32 ਚੰਡੀਗੜ੍ਹ ਦੇ ਬਲੱਡ ਬੈਂਕ ਤੋਂ ਡਾਕਟਰ ਰਵਨੀਤ ਕੌਰ ਵੱਲੋਂ ਭੇਜੀ ਗਈ ਟੀਮ ਨੇ ਡਾਕਟਰ ਸਿਮਰਨਜੀਤ ਦੀ ਨਿਗਰਾਨੀ ਵਿੱਚ ਖ਼ੂਨ ਇਕੱਤਰ ਕੀਤਾ। ਕੈਂਪ ਨੂੰ ਸਫਲ ਬਣਾਉਣ ਵਿੱਚ ਪਲਕਸ਼ਾ ਯੂਨੀਵਰਸਿਟੀ ਤੋਂ ਅਨਘਾ ਵਸ਼ਿਸ਼ਟ, ਰਿਧਮ ਮਹਿਰਾ, ਸ਼ਰੂਤੀ ਲੱਧਾ, ਵਰੁਣ ਅਰੋੜਾ, ਮੁਸਕਾਨ ਸਾਹਨੀ, ਸਮਯਕਾ ਪਾਟਿਲ, ਮਾਧਵੇਂਦਰ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਵਿਸ਼ਵਾਸ ਫਾਊਂਡੇਸ਼ਨ ਤੋਂ ਸ਼ਿਸ਼ੂਪਾਲ ਪਠਾਣਿਆ, ਜਿੱਤੇਂਦਰ ਮਨਚੰਦਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
Mohali
ਮੇਰੀ ਦਸਤਾਰ ਮੇਰੀ ਸ਼ਾਨ ਤਹਿਤ ਗੁਰਦੁਆਰਾ ਅੰਬ ਸਾਹਿਬ ਵਿੱਚ ਲੱਗੇਗਾ ਦਸਤਾਰਾਂ ਦਾ ਲੰਗਰ
ਐਸ ਏ ਐਸ ਨਗਰ, 13 ਨਵੰਬਰ (ਸ.ਬ.) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰਾਂ ਦਾ ਲੰਗਰ 15 ਨਵੰਬਰ ਨੂੰ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਵਿਖੇ ਯੂਥ ਅਕਾਲ਼ੀ ਦਲ ਦੇ ਜਿਲਾ ਸ਼ਹਿਰੀ ਪ੍ਰਧਾਨ ਤਰਨਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੁਸ਼ਇੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣਗੇ ।
ਉਹਨਾਂ ਦੱਸਿਆ ਕਿ ਦਸਤਾਰਾਂ ਦਾ ਇਹ ਲੰਗਰ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਆਰੰਭ ਕੀਤੀ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਦੇ ਤਹਿਤ ਲਗਾਇਆ ਜਾ ਰਿਹਾ ਹੈ, ਤਾਂ ਜੋ ਨੌਜਵਾਨਾਂ ਵਿੱਚ ਦਸਤਾਰ ਬੰਨਣ ਸਬੰਧੀ ਚੇਤੰਨਤਾ ਲਿਆਂਦੀ ਜਾ ਸਕੇ ਅਤੇ ਉਹਨਾਂ ਨੂੰ ਆਪਣੀ ਕੌਮੀ ਪਛਾਣ ਨਾਲ ਜੋੜਿਆ ਜਾ ਸਕੇ। ਇਸ ਮੌਕੇ ਯੂਥ ਅਕਾਲੀ ਦਲ ਦੇ ਜਿਲਾ ਜਰਨਲ ਸਕੱਤਰ ਜਸਕਰਨ ਸਿੰਘ ਸੋਮਲ, ਮੀਤ ਪ੍ਰਧਾਨ ਰਮਨ ਅਰੋੜਾ ਅਤੇ ਜਸਪ੍ਰੀਤ ਸਿੰਘ ਸੋਹਲ ਵੀ ਹਾਜ਼ਰ ਸਨ।
Mohali
ਲਾਰੈਂਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਿਲ ਕੀਤੀਆ
ਐਸ ਏ ਐਸ ਨਗਰ, 13 ਨਵੰਬਰ (ਸ.ਬ.) ਲਾਰੈਂਸ ਪਬਲਿਕ ਸਕੂਲ, ਸੈਕਟਰ 51, ਮੁਹਾਲੀ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਵੱਖ ਵੱਖ ਰਾਜ-ਪੱਧਰੀ ਖੇਡ ਮੁਕਾਬਲਿਆਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੈਡਲ ਜਿੱਤੇ ਹਨ।
ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਛੇਵੀਂ ਕਲਾਸ ਦੀ ਅਕਾਲ ਜੋਤ ਕੌਰ ਨੇ ਜਲੰਧਰ ਵਿਖੇ ਹੋਏ ਇੰਟਰ-ਸਕੂਲ ਕਰਾਟੇ ਸਟੇਟ ਚੈਂਪੀਅਨਸ਼ਿਪ ਵਿਚ ਸੋਨੇ ਦਾ ਮੈਡਲ ਜਿੱਤਿਆ ਹੈ ਅਤੇ ਨੌਵੀਂ ਕਲਾਸ ਦੀ ਬੈਰੀਨ ਸ਼ਰਮਾ ਨੇ ਲੁਧਿਆਣਾ ਵਿਖੇ ਆਰ. ਐੱਸ. ਐਫ. ਆਈ ਸਟੇਟ ਸਕੇਟਿੰਗ ਚੈਂਪੀਅਨਸ਼ਿਪ ਵਿਚ ਸੋਨੇ ਦਾ ਮੈਡਲ ਜਿੱਤਿਆ ਹੈ।
ਉਹਨਾਂ ਦੱਸਿਆ ਕਿ ਅੱਠਵੀਂ ਕਲਾਸ ਦੀ ਭਾਵਿਆ ਕੰਬੋਜ ਨੇ ਲੁਧਿਆਣਾ ਅਤੇ ਸੰਗਰੂਰ ਵਿਖੇ ਆਯੋਜਿਤ ਆਰ ਐੱਸ ਐਫ ਆਈ ਸਟੇਟ ਅਤੇ ਸਕੂਲ ਸਟੇਟ ਸਕੇਟਿੰਗ ਚੈਂਪੀਅਨਸ਼ਿਪ ਵਿਚ ਤਿੰਨ ਸੋਨੇ ਦੇ ਮੈਡਲ ਜਿੱਤ ਕੇ ਸਕੇਟਿੰਗ ਵਿਚ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ। ਸੱਤਵੀਂ ਕਲਾਸ ਦੇ ਤੇਜਸ ਮਿਸ਼ਰਾ ਨੇ ਚੰਡੀਗੜ੍ਹ ਵਿਖੇ ਆਰ ਐੱਸ ਐਫ ਆਈ ਸਟੇਟ ਚੈਂਪੀਅਨਸ਼ਿਪ ਵਿਚ ਸੋਨੇ ਦਾ ਮੈਡਲ ਜਿੱਤਿਆ ਅਤੇ ਸੰਗਰੂਰ ਵਿਖੇ ਸਕੂਲ ਸਟੇਟ ਸਕੇਟਿੰਗ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਮੈਡਲ ਹਾਸਲ ਕੀਤਾ।
ਇਸੇ ਤਰ੍ਹਾਂ ਏਕਮਜੋਤ ਕੌਰ ਨੇ ਹੈਂਡਬਾਲ ਜ਼ਿਲ੍ਹਾ ਮੁਕਾਬਲੇ ਵਿਚ ਚਾਂਦੀ ਦਾ ਮੈਡਲ ਜਿੱਤਿਆ। ਨੌਵੀਂ ਕਲਾਸ ਦੇ ਆਰਵ ਨੇ ਜਲੰਧਰ ਵਿਚ ਇੰਟਰ-ਸਕੂਲ ਤਾਈਕਵਾਂਡੋ ਸਟੇਟ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਮੈਡਲ ਹਾਸਲ ਕੀਤਾ। ਦਸਵੀਂ ਕਲਾਸ ਦੇ ਯੁਵਰਾਜ ਸਿੰਘ ਨੇ ਲੁਧਿਆਣਾ ਵਿਚ ਖੇਡਾਂ ਵਤਨ ਪੰਜਾਬ ਸਟੇਟ ਗੇਮਜ਼ ਵਿਚ ਕਿੱਕ ਬਾਕਸਿੰਗ ਵਿਚ ਕਾਂਸੀ ਦਾ ਮੈਡਲ ਜਿੱਤਿਆ।
ਸਕੂਲ ਦੀ ਪ੍ਰਿੰਸੀਪਲ, ਵੀਨਾ ਮਲਹੋਤਰਾ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਉਹਨਾਂ ਦੀ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਜਿਸ ਤਰ੍ਹਾਂ ਵੱਖ-ਵੱਖ ਖੇਡਾਂ ਵਿੱਚ ਰਾਜ ਪੱਧਰ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਕੂਲ ਦਾ ਨਾਮ ਵੀ ਰੌਸ਼ਨ ਕਰ ਰਹੇ ਹਨ।
Mohali
ਭਗਵਾਨ ਸ਼ਾਲਗਰਾਮ ਅਤੇ ਤੁਲਸੀ ਜੀ ਦਾ ਵਿਆਹ ਸਮਾਗਮ ਮਨਾਇਆ
ਐਸ ਏ ਐਸ ਨਗਰ, 13 ਨਵੰਬਰ (ਸ.ਬ.) ਮੁਹਾਲੀ ਦੇ ਉਦਯੋਗਿਕ ਏਰਿਆ ਫੇਜ਼ 9 (ਨਜ਼ਦੀਕ ਰੇਲਵੇ ਸਟੇਸ਼ਨ) ਵਿੱਚ ਸਥਿਤ ਭਗਵਾਨ ਸ਼੍ਰੀ ਪਰਸ਼ੁਰਾਮ ਮੰਦਿਰ ਅਤੇ ਧਰਮਸ਼ਾਲਾ ਵਿੱਚ ਭਗਵਾਨ ਸ਼ਾਲਗਰਾਮ ਅਤੇ ਤੁਲਸੀ ਜੀ ਦਾ ਵਿਆਹ ਸਮਾਗਮ ਸ਼ਰਧਾ ਪੂਰਵਕ ਮਨਾਇਆ ਗਿਆ। ਮੰਦਿਰ ਵਿੱਚ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਪੂਰੇ ਵਿਧੀ ਵਿਧਾਨ ਨਾਲ ਭਗਵਾਨ ਸ਼ਾਲਗਰਾਮ ਅਤੇ ਤੁਲਸੀ ਜੀ ਦੇ ਵਿਆਹ ਦੀ ਰਸਮ ਨਿਭਾਈ ਗਈ। ਇਸ ਮੌਕੇ ਮੰਦਿਰ ਕਮੇਟੀ ਅਹੁਦੇਦਾਰਾਂ ਅਤੇ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਵਲੋਂ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਮੰਦਿਰ ਦੇ ਮੁੱਖ ਸੇਵਾਦਾਰ ਵੀਕੇ ਵੈਦ, ਪ੍ਰਧਾਨ ਜਸਵਿੰਦਰ ਸ਼ਰਮਾ ਅਤੇ ਮਹਿਲਾ ਮੰਡਲ ਦੀ ਪ੍ਰਧਾਨ ਹੇਮਾ ਗੈਰੋਲਾ ਨੇ ਦੱਸਿਆ ਕਿ ਤੁਲਸੀ ਵਿਆਹ ਅਤੇ ਦੇਵਉਠਨੀ ਇਕਾਦਸ਼ੀ ਦੇ ਚਲਦੇ ਅਜੋਕੇ ਦਿਨ ਬ੍ਰਹਮਚਾਰੀ ਮਾਤਾ ਤੁਲਸੀ ਦਾ ਵਿਆਹ ਭਗਵਾਨ ਸ਼ਾਲਗਰਾਮ ਨਾਲ ਕਰਾਉਂਦੇ ਹਨ।
ਇਸ ਮੌਕੇ ਗੋਪਾਲ ਕ੍ਰਿਸ਼ਣ ਸ਼ਰਮਾ, ਸ਼ਿਵ ਸਰਨ ਕੁਮਾਰ, ਜੈ ਕ੍ਰਿਸ਼ਣ ਸ਼ਰਮਾ, ਠਾਕੁਰ ਬ੍ਰਿਜ ਮੋਹਨ ਸ਼ਮਾਰ, ਮਨਮੋਹਣ ਦਾਦਾ, ਜੋਗਿੰਦਰ ਪਾਲ, ਲਕਸ਼ਮੀ ਨਰਾਇਣ, ਤਰਿਵੇਸ਼ ਦਾਦਾ, ਸੁਖਵਿੰਦਰ ਦੱਤ, ਪਰਮਿੰਦਰ ਦੱਤ, ਸ਼੍ਰੀਮਤੀ ਪੂਨਮ, ਲੀਲਾ, ਸੁਰਿੰਦਰ ਸ਼ਰਮਾ, ਮਮਤਾ, ਮੱਲਿਆ, ਸ਼ਸ਼ੀ ਸ਼ਰਮਾ, ਸ਼ਸ਼ੀ ਦਾਦਾ, ਓਮ ਪ੍ਰਕਾਸ਼, ਮਹਿਲਾ ਮੰਡਲ ਦੀ ਸਮੁੱਚੀ ਟੀਮ, ਸ਼੍ਰੀਮਤੀ ਸੁਧਾ, ਸ਼੍ਰੀਮਤੀ ਬੰਦਨਾ, ਸੁਮਨ, ਪਰਮਜੀਤ, ਪੀ ਟੀ ਪਰਵੇਸ਼, ਹਨੀਤ, ਉਮੇਸ਼ ਦਾਦਾ, ਪੁਨਿਤ ਦਾਦਾ, ਦੀਪਕ ਦਾਦਾ ਸਹਿਤ ਸ਼੍ਰੀਮਤੀ ਜੈਵੰਤੀ ਦੇ ਇਲਾਵਾ ਭਾਰੀ ਗਿਣਤੀ ਵਿੱਚ ਮਹਿਲਾ ਮੰਡਲੀ ਅਹੁਦੇਦਾਰ ਵੀ ਮੌਜੂਦ ਸਨ।
-
Mohali2 months ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ
-
Mohali2 months ago
2 ਤੋਂ 12 ਅਕਤੂਬਰ ਤਕ ਹੋਵੇਗਾ ਰਾਮਲੀਲਾ ਦਾ ਆਯੋਜਨ
-
International2 months ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਊਯਾਰਕ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ
-
National2 months ago
3 ਮਹੀਨੇ ਪਹਿਲਾਂ ਕਤਲ ਕੀਤੇ ਭਾਜਪਾ ਨੇਤਾ ਦੀ ਪਤਨੀ ਵੱਲੋਂ ਖ਼ੁਦਕੁਸ਼ੀ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National2 months ago
ਚੱਲਦੀ ਟਰੇਨ ਤੋਂ ਆਰ ਪੀ ਐਫ ਜਵਾਨਾਂ ਨੂੰ ਸੁੱਟਣ ਵਾਲਾ ਬਦਮਾਸ਼ ਮੁਕਾਬਲੇ ਵਿੱਚ ਢੇਰ
-
Editorial2 months ago
ਪੰਚਾਇਤੀ ਚੋਣਾਂ ਸਬੰਧੀ ਖੁੰਢ ਚਰਚਾ ਸ਼ੁਰੂ
-
Mohali2 months ago
ਇਪਟਾ ਦੀ ਭਵਿੱਖ ਦੀਆਂ ਸਰਗਰਮੀਆ ਉਲੀਕਣ ਵਾਸਤੇ 28-29 ਸਤੰਬਰ ਨੂੰ ਕਟਕ ਵਿਖੇ ਹੋਵੇਗੀ ਨੈਸ਼ਨਲ ਕਮੇਟੀ ਦੀ ਮੀਟਿੰਗ