Connect with us

National

ਅਨੁਰਾ ਕੁਮਾਰਾ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

Published

on

 

ਕੋਲੰਬੋ, 23 ਸਤੰਬਰ (ਸ.ਬ.) ਅਨੁਰਾ ਕੁਮਾਰਾ ਦਿਸਾਨਾਇਕੇ ਨੇ ਅੱਜ ਸ਼੍ਰੀਲੰਕਾ ਦੇ ਨੌਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕੇ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦੇ ਹਨ। ਟਵਿੱਟਰ ਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਨੇਬਰਹੁੱਡ ਫਸਟ ਪਾਲਿਸੀ ਅਤੇ ਵਿਜ਼ਨ ਸਾਗਰ ਵਿੱਚ ਸ਼੍ਰੀਲੰਕਾ ਦਾ ਵਿਸ਼ੇਸ਼ ਸਥਾਨ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਚੋਣਾਂ ਵਿੱਚ ਤੁਹਾਡੀ ਜਿੱਤ ਤੇ ਅਨੁਰਾ ਦਿਸਾਨਾਇਕੇ ਨੂੰ ਵਧਾਈ। ਮੈਂ ਸਾਡੇ ਲੋਕਾਂ ਅਤੇ ਪੂਰੇ ਖੇਤਰ ਦੇ ਲਾਭ ਲਈ ਸਾਡੇ ਬਹੁਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।

ਦੂਜੇ ਪਾਸੇ ਦਿਸਾਨਾਇਕੇ ਨੇ ਵਧਾਈਆਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਵਚਨਬੱਧਤਾ ਨੂੰ ਸਾਂਝਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੁਹਾਡੇ ਚੰਗੇ ਸ਼ਬਦਾਂ ਅਤੇ ਸਮਰਥਨ ਲਈ ਧੰਨਵਾਦ। ਮੈਂ ਸਾਡੇ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤੁਹਾਡੀ ਵਚਨਬੱਧਤਾ ਨੂੰ ਸਾਂਝਾ ਕਰਦਾ ਹਾਂ। ਅਸੀਂ ਇਕੱਠੇ ਮਿਲ ਕੇ ਆਪਣੇ ਲੋਕਾਂ ਅਤੇ ਪੂਰੇ ਖੇਤਰ ਦੇ ਫਾਇਦੇ ਲਈ ਸਹਿਯੋਗ ਵਧਾਉਣ ਲਈ ਕੰਮ ਕਰ ਸਕਦੇ ਹਾਂ। ਨੈਸ਼ਨਲ ਪੀਪਲਜ਼ ਪਾਵਰ ਪਾਰਟੀ ਦੇ ਨੇਤਾ ਦਿਸਾਨਾਇਕੇ ਬੀਤੇ ਦਿਨ ਸ਼੍ਰੀਲੰਕਾ ਦੇ ਨੌਵੇਂ ਰਾਸ਼ਟਰਪਤੀ ਚੁਣੇ ਗਏ।

ਦਿਸਾਨਾਇਕੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਲੀਹ ਤੇ ਲਿਆਵੇਗਾ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰੇਗਾ। ਚੀਫ਼ ਜਸਟਿਸ ਜੈਅੰਤਾ ਜੈਸੂਰੀਆ ਨੇ ਰਾਸ਼ਟਰਪਤੀ ਸਕੱਤਰੇਤ ਵਿਖੇ ਦਿਸਾਨਾਇਕੇ ਨੂੰ ਸਹੁੰ ਚੁਕਾਈ। ਮਾਰਕਸਵਾਦੀ ਜਨਤਾ ਵਿਮੁਕਤੀ ਪੇਰਾਮੁਨਾ ਪਾਰਟੀ ਦੀ ਵਿਸਤ੍ਰਿਤ ਫਰੰਟ ਨੈਸ਼ਨਲ ਪੀਪਲਜ਼ ਪਾਵਰ ਦੇ ਨੇਤਾ ਦਿਸਾਨਾਇਕੇ ਨੇ ਬੀਤੇ ਸ਼ਨੀਵਾਰ ਨੂੰ ਹੋਈਆਂ ਚੋਣਾਂ ਵਿੱਚ ਸਾਮਗੀ ਜਨ ਬਲਵੇਗਯਾ ਦੇ ਆਪਣੇ ਨੇੜਲੇ ਵਿਰੋਧੀ ਸਾਜਿਥ ਪ੍ਰੇਮਦਾਸਾ ਨੂੰ ਹਰਾਇਆ। ਦਿਸਾਨਾਇਕੇ ਨੇ 57.4 ਲੱਖ ਵੋਟਾਂ ਹਾਸਲ ਕਰਕੇ ਚੋਣ ਜਿੱਤੀ ਜਦਕਿ ਪ੍ਰੇਮਦਾਸਾ ਨੂੰ 45.3 ਲੱਖ ਵੋਟਾਂ ਮਿਲੀਆਂ। ਚੋਣਾਂ ਦੌਰਾਨ ਦਿਸਾਨਾਇਕ ਦੇ ਭ੍ਰਿਸ਼ਟਾਚਾਰ ਵਿਰੋਧੀ ਸੰਦੇਸ਼ ਅਤੇ ਸਿਆਸੀ ਸੱਭਿਆਚਾਰ ਨੂੰ ਬਦਲਣ ਦੇ ਵਾਅਦੇ ਨੇ ਨੌਜਵਾਨ ਵੋਟਰਾਂ ਨੂੰ ਆਕਰਸ਼ਿਤ ਕੀਤਾ ਜੋ ਆਰਥਿਕ ਸੰਕਟ ਤੋਂ ਬਾਅਦ ਸਿਆਸੀ ਪ੍ਰਣਾਲੀ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ।

 

Continue Reading

National

ਆਕਸੀਜਨ ਸਿਲੰਡਰ ਫੱਟਣ ਕਾਰਨ 6 ਵਿਅਕਤੀਆਂ ਦੀ ਮੌਤ

Published

on

By

 

ਬੁਲੰਦਸ਼ਹਿਰ, 22 ਅਕਤੂਬਰ (ਸ.ਬ.) ਬੁਲੰਦਸ਼ਹਿਰ ਜ਼ਿਲ੍ਹੇ ਦੇ ਸਿਕੰਦਰਾਬਾਦ ਇਲਾਕੇ ਵਿੱਚ ਆਕਸੀਜਨ ਸਿਲੰਡਰ ਫੱਟਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਚੰਦਰ ਪ੍ਰਕਾਸ਼ ਪ੍ਰਿਯਦਰਸ਼ੀ ਨੇ ਅੱਜ ਦੱਸਿਆ ਕਿ ਸ਼ੁਰੂਆਤ ਵਿੱਚ ਮ੍ਰਿਤਕਾਂ ਦੀ ਗਿਣਤੀ ਪੰਜ ਸੀ, ਜੋ ਅੱਜ ਸਵੇਰੇ ਵਧ ਕੇ ਛੇ ਹੋ ਗਈ।

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਿਆਜ਼ੂਦੀਨ ਉਰਫ ਰਾਜੂ, ਉਸ ਦੀ ਪਤਨੀ ਰੁਖਸਾਨਾ, ਸਲਮਾਨ, ਤਮੰਨਾ, ਹਿਫਜ਼ਾ ਅਤੇ ਆਸ ਮੁਹੰਮਦ ਵਜੋਂ ਹੋਈ ਹੈ। ਸਿਕੰਦਰਾਬਾਦ ਇਲਾਕੇ ਵਿੱਚ ਬੀਤੀ ਰਾਤ ਇਕ ਸਿਲੰਡਰ ਫਟਣ ਕਾਰਨ ਇਕ ਘਰ ਢਹਿ ਗਿਆ ਅਤੇ ਮਲਬੇ ਹੇਠ ਦੱਬ ਕੇ ਪੰਜ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਰਾਤ ਨੂੰ ਹੀ ਹੋ ਗਈ। ਪੁਲੀਸ ਸੂਤਰਾਂ ਮੁਤਾਬਕ ਇਹ ਹਾਦਸਾ ਸਿਕੰਦਰਾਬਾਦ ਦੀ ਆਸ਼ਾਪੁਰੀ ਕਾਲੋਨੀ ਵਿੱਚ ਵਾਪਰਿਆ ਹੈ। ਬੀਤੀ ਰਾਤ ਆਸਪੁਰੀ ਕਲੋਨੀ ਦੇ ਇਕ ਘਰ ਵਿੱਚ ਰੱਖੇ ਸਿਲੰਡਰ ਵਿੱਚ ਅਚਾਨਕ ਧਮਾਕਾ ਹੋਣ ਕਾਰਨ ਜ਼ਬਰਦਸਤ ਧਮਾਕਾ ਹੋਣ ਨਾਲ ਮਕਾਨ ਦੀ ਛੱਤ ਡਿੱਗ ਗਈ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ। ਉਹਨਾਂ ਨੇ ਐਂਬੂਲੈਂਸ ਅਤੇ ਜੇ.ਸੀ.ਬੀ ਨੂੰ ਮੌਕੇ ਤੇ ਬੁਲਾਇਆ ਗਿਆ। ਬੁਲੰਦਸ਼ਹਿਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਹ ਘਟਨਾ ਆਸ਼ਾਪੁਰੀ ਕਲੋਨੀ ਵਿੱਚ ਰਿਆਜ਼ੂਦੀਨ ਦੇ ਘਰ ਵਿੱਚ ਵਾਪਰੀ, ਜਿਸ ਵਿੱਚ 18-19 ਲੋਕ ਰਹਿੰਦੇ ਸਨ। ਘਰ ਦੇ 10 ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ।

Continue Reading

National

ਜਬਲਪੁਰ ਦੀ ਆਰਡੀਨੈਂਸ ਫੈਕਟਰੀ ਵਿੱਚ ਧਮਾਕੇ ਕਾਰਨ 2 ਵਿਅਕਤੀਆਂ ਦੀ ਮੌਤ, 13 ਜ਼ਖ਼ਮੀ

Published

on

By

 

ਜਬਲਪੁਰ, 22 ਅਕਤੂਬਰ (ਸ.ਬ.) ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਰਡੀਨੈਂਸ ਫੈਕਟਰੀ ਖਮਾਰੀਆ ਦੇ ਐਫ6 ਸੈਕਸ਼ਨ ਵਿੱਚ ਅੱਜ ਸਵੇਰੇ ਪਿਚਿਓਰਾ ਬੰਬ ਨੂੰ ਉਬਾਲਦੇ ਸਮੇਂ ਅੱਗ ਲੱਗ ਗਈ। ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਇਮਾਰਤ ਵਿੱਚ 12 ਤੋਂ 13 ਲੋਕ ਕੰਮ ਕਰ ਰਹੇ ਸਨ। ਹਾਦਸੇ ਵਿੱਚ ਸਾਰੇ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਮਹਾਕੌਸ਼ਲ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਇਲਾਜ ਚੱਲ ਰਿਹਾ ਹੈ।

ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਾਕੌਸ਼ਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਉਨ੍ਹਾਂ ਦੇ ਨਾਂ ਸ਼ਿਆਮਲ ਅਤੇ ਰਣਧੀਰ ਹਨ। ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਵੀ ਇਲਾਜ ਚੱਲ ਰਿਹਾ ਹੈ। ਮਲਬੇ ਹੇਠ ਕਈ ਮੁਲਾਜ਼ਮਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਰਾਹਤ ਬਚਾਅ ਕਾਰਜ ਜਾਰੀ ਹੈ।

ਅੱਜ ਸਵੇਰੇ 10:45 ਵਜੇ ਆਰਡੀਨੈਂਸ ਫੈਕਟਰੀ ਖਮਾਰੀਆ ਵਿੱਚ ਐੱਫ6 ਸੈਕਸ਼ਨ ਦੀ ਬਿਲਡਿੰਗ ਨੰਬਰ 201 ਵਿੱਚ ਧਮਾਕਾ ਹੋਇਆ, ਜਿਸ ਵਿੱਚ ਮੁੱਢਲੀ ਜਾਣਕਾਰੀ ਮੁਤਾਬਕ ਦੋ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜਬਲਪੁਰ ਦੇ ਮਹਾਕੌਸ਼ਲ ਹਸਪਤਾਲ ਵਿੱਚ ਲਿਜਾਇਆ ਗਿਆ, ਜਿਸ ਦੌਰਾਨ ਇਕ ਕਰਮਚਾਰੀ ਦੀ ਮੌਤ ਹੋ ਗਈ। ਇਲਾਜ ਕੀਤਾ ਗਿਆ ਹੈ। ਇਸ ਫੈਕਟਰੀ ਦੀ ਇਮਾਰਤ ਵਿੱਚ ਹਜ਼ਾਰਾਂ ਪਾਊਡਰ ਬੰਬ ਬਣਾਏ ਜਾਂਦੇ ਹਨ ਜੋ ਭਾਰਤੀ ਹਵਾਈ ਸੈਨਾ ਦੁਆਰਾ ਵਰਤੀ ਜਾਂਦੀ ਹੈ। ਇਸ ਹਾਦਸੇ ਵਿੱਚ ਪੂਰੀ ਇਮਾਰਤ ਉਡ ਗਈ।

ਜਬਲਪੁਰ ਦੀ ਆਰਡੀਨੈਂਸ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਜ਼ਖ਼ਮੀ ਹੋਏ ਕਰਮਚਾਰੀਆਂ ਨੂੰ ਨੇੜੇ ਦੇ ਮਹਾਕੋਸ਼ਲ ਹਸਪਤਾਲ ਵਿੱਚ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਬਲਪੁਰ ਆਰਡਨੈਂਸ ਫੈਕਟਰੀ ਬ੍ਰਿਟਿਸ਼ ਸ਼ਾਸਨ ਦੌਰਾਨ ਸਥਾਪਿਤ ਕੀਤੀ ਗਈ ਸੀ। ਇਸਦਾ ਉਦੇਸ਼ ਭਾਰਤੀ ਫੌਜ ਲਈ ਹਥਿਆਰ ਅਤੇ ਗੋਲਾ ਬਾਰੂਦ ਤਿਆਰ ਕਰਨਾ ਸੀ। ਆਜ਼ਾਦੀ ਤੋਂ ਬਾਅਦ, ਇਸ ਫੈਕਟਰੀ ਦਾ ਰਾਸ਼ਟਰੀਕਰਨ ਕੀਤਾ ਗਿਆ ਅਤੇ ਭਾਰਤ ਸਰਕਾਰ ਦੇ ਅਧੀਨ ਆ ਗਿਆ।

Continue Reading

National

ਝਾੜੀਆਂ ਵਿੱਚੋਂ ਮਿਲੀ ਔਰਤ ਅਤੇ ਬੱਚੀ ਦੀ ਲਾਸ਼

Published

on

By

 

ਬਾਂਦਾ, 22 ਅਕਤੂਬਰ (ਸ.ਬ.) ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਵਿੱਚ ਪੁਲੀਸ ਨੇ ਖੇਤਾਂ ਨਾਲ ਲੱਗਦੇ ਨਾਲੇ ਦੀਆਂ ਝਾੜੀਆਂ ਵਿੱਚੋਂ ਇਕ ਅਣਪਛਾਤੀ ਔਰਤ ਅਤੇ ਇਕ ਬੱਚੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਕਤਲ ਦਾ ਖ਼ਦਸ਼ਾ ਜਤਾਇਆ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਵਧੀਕ ਪੁਲੀਸ ਸੁਪਰਡੈਂਟ ਵਿਜੇ ਸ਼ੰਕਰ ਮਿਸ਼ਰਾ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਮਾਲਵਾਨ ਥਾਣਾ ਖੇਤਰ ਦੇ ਬਾਜਾਪੁਰ ਪਿੰਡ ਵਿਚ ਇਕ ਖੇਤ ਦੇ ਨਾਲ ਲੱਗਦੇ ਨਾਲੇ ਦੀਆਂ ਝਾੜੀਆਂ ਵਿੱਚੋਂ ਇਕ ਔਰਤ ਅਤੇ ਇਕ ਬੱਚੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਹੈ। ਔਰਤ ਦੀ ਉਮਰ 25 ਸਾਲ ਅਤੇ ਬੱਚੀ ਦੀ ਉਮਰ ਇਕ ਸਾਲ ਦੱਸੀ ਜਾ ਰਹੀ ਹੈ। ਮਿਸ਼ਰਾ ਨੇ ਦੱਸਿਆ ਕਿ ਲਾਸ਼ਾਂ ਦੋ-ਤਿੰਨ ਦਿਨ ਪੁਰਾਣੀਆਂ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦੋਵਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਲਾਸ਼ਾਂ ਝਾੜੀਆਂ ਵਿਚ ਸੁੱਟ ਦਿੱਤੀਆਂ ਗਈਆਂ ਹਨ। ਵਧੀਕ ਪੁਲੀਸ ਸੁਪਰਡੈਂਟ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਨ ਲਈ ਨੇੜਲੇ ਪੁਲੀਸ ਥਾਣਿਆਂ ਅਤੇ ਹੋਰ ਗੁਆਂਢੀ ਜ਼ਿਲ੍ਹਿਆਂ ਦੀ ਪੁਲੀਸ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Continue Reading

Latest News

Trending