Connect with us

Mohali

ਹੈਲਪਿੰਗ ਹੈਪਲਸ ਨੇ ਮਲੇਸ਼ੀਆ ਦੀ ਜੇਲ੍ਹ ਵਿੱਚ ਫਸੇ ਮਨੀ ਨੂੰ ਛੁਡਾ ਮੁੜ ਵਿਲਕਦੀ ਮਾਂ ਨਾਲ ਮਿਲਾਇਆ : ਅਮਨਦੀਪ ਰਾਮੂਵਾਲੀਆ

Published

on

 

 

ਐਸ ਏ ਐਸ ਨਗਰ, 25 ਸਤੰਬਰ (ਸ.ਬ.) ਵਿਦੇਸ਼ ਵਿੱਚ ਰਹਿੰਦੇ ਭਾਰਤੀਆਂ ਦੀ ਮਦਦ ਲਈ ਕੰਮ ਕਰਦੀ ਸੰਸਥਾ ਹੈਲਪਿੰਗ ਹੈਪਲਸ ਵਲੋਂ ਮਲੇਸ਼ੀਆ ਦੀ ਜੇਲ ਵਿੱਚ ਫਸੇ ਮਨੀ ਨੂੰ ਛੁਡਾ ਮੁੜ ਵਿਲਕਦੀ ਮਾਂ ਨਾਲ ਮਿਲਾਇਆ ਹੈ। ਸੰਸਥਾ ਦੀ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਉਹਨਾਂ ਦੇ ਧਿਆਨ ਵਿੱਚ ਮਲੇਸ਼ੀਆ ਦੀ ਜੇਲ ਵਿੱਚ ਬੰਦ ਨੌਜਵਾਨ ਮਨੀ ਕੁਮਾਰ (ਜਿਲ੍ਹਾ ਹੁਸ਼ਿਆਰਪੁਰ) ਦਾ ਮਾਮਲਾ ਆਇਆ ਸੀ। ਮਨੀ ਕੁਮਾਰ ਦੇ ਕੋਲ ਜਿਹੜਾ ਵਰਕ ਪਰਮਿਟ ਸੀ ਉਹ ਉਸਾਰੀ ਦਾ ਸੀ ਲੇਕਿਨ ਮਲੇਸ਼ੀਆ ਜਾ ਕੇ ਉਹ ਉੱਥੇ ਹੋਰ ਕੰਮ ਕਰਨ ਲੱਗ ਪਿਆ, ਜਿਸ ਕਰਕੇ ਉਹਨੂੰ ਜੇਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਬੀਬੀ ਅਮਨਜੋਤ ਨੇ ਕਿਹਾ ਉਹਨਾਂ ਦੀ ਟੀਮ ਨੇ ਇਸ ਸੰਬੰਧੀ ਕਾਰਵਾਈ ਕਰਦਿਆਂ ਮਹਿਜ 20 ਦਿਨ ਦੇ ਵਿੱਚ ਨੌਜਵਾਨ ਨੂੰ ਮੁੜ ਉਹਦੇ ਪਰਿਵਾਰ ਦੇ ਵਿੱਚ ਲੈ ਆਂਦਾ ਹੈ।

ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਸ਼ਣ ਲੰਬੇ ਲੰਬੇ ਕਰਦੇ ਹਨ ਪਰੰਤੂ ਹਕੀਕਤ ਇਹ ਹੈ ਕਿ ਨੌਜਵਾਨਾਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਦੇ ਵਿੱਚ ਰੁਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਵਿਦੇਸ਼ ਗਏ ਨੌਜਵਾਨ ਨੂੰ ਜਦੋਂ ਕੰਮ ਨਹੀਂ ਮਿਲਦਾ ਤਾਂ ਉਹ ਮਜਬੂਰੀ ਵੱਸ ਹੋਰ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਜੇਲ ਤੱਕ ਜਾਣਾ ਪੈਂਦਾ ਹੈ।

Continue Reading

Mohali

ਸੜਕ ਸੁਰੱਖਿਆ ਵਿੱਚ ਹੋਰ ਸੁਧਾਰ ਕਰਨ ਲਈ ਤਿੰਨ ਮਹੀਨਿਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰੇਗਾ ਜ਼ਿਲ੍ਹਾ ਪ੍ਰਸ਼ਾਸ਼ਨ : ਐਸ ਐਸ ਪੀ

Published

on

By

 

 

ਜ਼ਿਲ੍ਹਾ ਸੜਕ ਸੁਰੱਖਿਆ ਮੀਟਿੰਗ ਵਿੱਚ ਭੀੜ ਭੜੱਕੇ ਵਾਲੇ ਜੰਕਸ਼ਨਾਂ ਤੇ ਟ੍ਰੈਫਿਕ ਮਾਰਸ਼ਲਾਂ ਦੀ ਤਾਇਨਾਤੀ ਦਾ ਪ੍ਰਸਤਾਵ ਰੱਖਿਆ

ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਸੀਨੀਅਰ ਪੁਲੀਸ ਕਪਤਾਨ ਦੀਪਕ ਪਾਰੀਕ ਨੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਹੋਰ ਉਪਾਅ ਕਰਨ ਲਈ ਜ਼ਿਲ੍ਹੇ ਵਿੱਚ ਤਿੰਨ ਮਹੀਨਿਆਂ ਦੇ ਅੰਕੜਿਆਂ ਡੇਟਾ ਦਾ ਵਿਸ਼ਲੇਸ਼ਣ ਕਰਨ ਦਾ ਸੁਝਾਅ ਦਿੱਤਾ। ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਭਾਗ ਲੈਂਦਿਆਂ ਐਸ. ਐਸ. ਪੀ. ਪਾਰੀਕ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੇ ਆਧਾਰ ਤੇ ਹਾਦਸਿਆਂ, ਸੱਟਾਂ ਅਤੇ ਮੌਤਾਂ ਵਿੱਚ ਕੁਝ ਕਮੀ ਨੂੰ ਦਰਸਾਉਂਦੇ ਹੋਏ ਇੱਥੇ ਦਿੱਤੇ ਗਏ ਅੰਕੜਿਆਂ ਅਨੁਸਾਰ ਸਾਨੂੰ ਸੜਕ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਲਈ ਹੋਰ ਡੂੰਘਾਈ ਨਾਲ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਹਾਦਸਿਆਂ ਵਿੱਚ 4.5 ਫੀਸਦੀ, ਮੌਤਾਂ ਵਿੱਚ 11.5 ਫੀਸਦੀ ਅਤੇ ਜ਼ਖਮੀਆਂ ਵਿੱਚ 30 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।

ਇਸ ਮੌਕੇ ਐਸ ਐਸ ਪੀ ਵਲੋਂ ਖਾਸ ਦਿਨਾਂ ਤੇ ਕਿਸੇ ਖਾਸ ਖੇਤਰ ਦੀ ਜ਼ਰੂਰਤ ਅਨੁਸਾਰ ਟ੍ਰੈਫਿਕ ਲਾਈਟ ਸਿਗਨਲ ਦੀ ਸਮੱਸਿਆ ਨੂੰ ਦੂਰ ਕਰਨ (ਜਾਂ ਗੈਰਕਾਰਜਸ਼ੀਲ ਲਾਈਟਾਂ ਦਾ ਬਦਲ ਦੇਣ ਲਈ) ਟੈਸਟਿੰਗ ਅਧਾਰ ਤੇ ਮੋਬਾਈਲ ਪੋਰਟੇਬਲ ਰੈਡ ਲਾਈਟ ਸਿਗਨਲ ਖੰਭਿਆਂ ਦੀ ਵਰਤੋਂ ਕਰਨ ਦਾ ਪ੍ਰਸਤਾਵ ਰੱਖਿਆ ਗਿਆ। ਇਸਦੇ ਨਾਲ ਹੀ ਐਸ ਐਸ ਪੀ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਮੁਹਾਲੀ ਵਿੱਚ ਵਿਅਸਤ ਜੰਕਸ਼ਨਾਂ ਤੇ ਤਾਇਨਾਤ ਕਰਨ ਲਈ ਟ੍ਰੈਫਿਕ ਮਾਰਸ਼ਲਾਂ ਦੀ ਤਾਇਨਾਤੀ ਕਰੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਦੀਆਂ ਆਵਾਜਾਈ ਭਰਪੂਰ ਸੜਕਾਂ ਅਤੇ ਜੰਕਸ਼ਨਾਂ ਤੇ ਵਾਹਨਾਂ ਦੀ ਵਧਦੀ ਆਵਾਜਾਈ ਕਾਰਨ ਹਫੜਾ-ਦਫੜੀ ਮਚ ਜਾਂਦੀ ਹੈ, ਜਿਸ ਨਾਲ ਨਿਰਵਿਘਨ ਆਵਾਜਾਈ ਵਿਚ ਵਿਘਨ ਪੈਂਦਾ ਹੈ।

 

Continue Reading

Mohali

ਡਾ. ਬੀ. ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ ਐਨਾਟੋਮੀ ਦਿਵਸ ਮਨਾਇਆ

Published

on

By

 

ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਮੁਹਾਲੀ ਵਿਖੇ ਐਨਾਟੋਮੀ ਦਿਵਸ ਮਣਾਇਆ ਗਿਆ ਜਿਸ ਦੌਰਾਨ ਡਾਕਟਰੀ ਸਿੱਖਿਆ ਵਿੱਚ ਸਰੀਰ ਵਿਗਿਆਨ ਦੀ ਮਹੱਤਵਪੂਰਨ ਭੂਮਿਕਾ ਅਤੇ ਕਲਾ ਅਤੇ ਵਿਗਿਆਨ ਦੋਵਾਂ ਨਾਲ ਇਸ ਦੇ ਡੂੰਘੇ ਸਬੰਧ ਬਾਰੇ ਦਿਲਚਸਪ ਭਾਸ਼ਣਾਂ, ਪ੍ਰੈਕਟੀਕਲ ਵਰਕਸ਼ਾਪਾਂ ਅਤੇ ਰਚਨਾਤਮਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਐਨਾਟੋਮੀ ਵਿਭਾਗ ਦੇ ਮੁਖੀ ਡਾ: ਮਨੀਸ਼ਾ ਨੇ ਕਿਹਾ ਕਿ ਸਰੀਰ ਵਿਗਿਆਨ ਦਿਵਸ ਮੈਡੀਕਲ ਸੰਸਥਾਵਾਂ ਲਈ ਇੱਕ ਮਹੱਤਵਪੂਰਨ ਸਮਾਗਮ ਹੈ, ਜੋ ਸਰੀਰ ਵਿਗਿਆਨ ਨੂੰ ਮੈਡੀਕਲ ਸਿੱਖਿਆ ਦੇ ਆਧਾਰ ਵਜੋਂ ਮਨਾਉਂਦੇ ਹਨ। ਉਹਨਾਂ ਦੱਸਿਆ ਕਿ ਇਹ ਦਿਨ ਆਂਦਰੇਅਸ ਵੇਸਾਲੀਅਸ ਅਤੇ ਸੈਂਟੀਆਗੋ ਰਾਮੋਨ ਵਾਈ ਕਾਜਲ ਵਰਗੇ ਮੋਢੀਆਂ ਨੂੰ ਸ਼ਰਧਾਂਜਲੀ ਦੇਣ ਲਈ ਮਣਾਇਆ ਜਾਂਣਾ ਹੈ ਜਿਹਨਾਂ ਦੇ ਕੰਮ ਨੇ ਮਨੁੱਖੀ ਜੀਵ ਵਿਗਿਆਨ ਬਾਰੇ ਸਾਡੀ ਸਮਝ ਨੂੰ ਬਦਲ ਦਿੱਤਾ ਅਤੇ ਆਧੁਨਿਕ ਡਾਕਟਰੀ ਅਭਿਆਸ ਦੀ ਨੀਂਹ ਰੱਖੀ।

ਇਸ ਮੌਕੇ ਐੱਮ. ਬੀ. ਬੀ. ਐੱਸ. ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਏਮਜ਼ ਭੋਪਾਲ ਦੇ ਡੀਨ ਡਾਕਟਰ ਰਜਨੀਸ਼ ਦੀ ਅਗਵਾਈ ਵਿੱਚ ਮੈਡੀਕਲ ਸਿਖਿਆ ਤੇ ਇੱਕ ਵਿਸ਼ੇਸ਼ ਸੈਸ਼ਨ ਰਾਹੀਂ ਦਵਾਈ ਦੇ ਇਤਿਹਾਸ ਨਾਲ ਜਾਣੂ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ: ਰਵਨੀਤ ਕੌਰ ਵੱਲੋਂ ਵਿਸ਼ੇਸ਼ ਮਹਿਮਾਨ ਲੈਕਚਰ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਕਲਾ ਅਤੇ ਵਿਗਿਆਨਕ ਚਿੱਤਰਣ ਮੁਕਾਬਲਾ ਵੀ ਕਰਵਾਇਆ ਗਿਆ ਜਿੱਥੇ ਵਿਦਿਆਰਥੀਆਂ ਨੇ ਸਰੀਰਿਕ ਬਣਤਰਾਂ ਦੀ ਕਲਾਤਮਕ ਅਤੇ ਵਿਗਿਆਨਕ ਪੇਸ਼ਕਾਰੀ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਪੜਚੋਲ ਨਿਰਣਾਇਕ ਮਾਹਿਰਾਂ ਦੇ ਇੱਕ ਪੈਨਲ (ਜਿਸ ਵਿੱਚ ਫਾਈਨ ਆਰਟਸ ਵਿਭਾਗ ਤੋਂ ਸ਼੍ਰੀਮਤੀ ਗਾਇਤਰੀ, ਫਿਜਿਉਲਾਜੀ ਵਿਭਾਗ ਦੇ ਮੁਖੀ ਡਾ. ਸੁਚੇਤ, ਪੈਥੋਲੋਜੀ ਵਿਭਾਗ ਤੋਂ ਡਾ. ਪ੍ਰਿਆ, ਬੈਚਲਰ ਆਫ਼ ਡਿਜ਼ਾਈਨ ਪ੍ਰੋਗਰਾਮ, ਪੰਜਾਬ ਇੰਜਨੀਅਰਿੰਗ ਕਾਲਜ ਤੋਂ ਡਾ. ਵੈਭਵ ਅਠਾਲੇ ਅਤੇ ਡਾ: ਹਰਿੰਦਰ ਕੁਮਾਰ ਸ਼ਾਮਲ ਸਨ) ਵਲੋਂ ਕੀਤੀ ਗਈ।

ਪੋਰਟਰੇਟ ਡਰਾਇੰਗ ਵਿੰਚ ਪਹਿਲਾ ਇਨਾਮ ਹਰਸ਼ਪ੍ਰੀਤ ਸਿੰਘ, ਦੂਜਾ ਇਨਾਮ ਵਿਸ਼ਾਲ ਸਿੰਘ ਅਤੇ ਤੀਜਾ ਇਨਾਮ ਜੈਬਾ ਨਾਜ਼ ਨੇ ਹਾਸਿਲ ਕੀਤਾ। ਵਿਗਿਆਨਕ ਇਲਸਟ੍ਰੇਸ਼ਨ (ਜ਼ੂਆਲੋਜੀ ਵਿਦਿਆਰਥੀ) ਸ਼੍ਰੇਣੀ ਵਿੱਚ ਪਹਿਲਾ ਇਨਾਮ ਚਹਿਕ ਗੋਇਲ, ਦੂਜਾ ਇਨਾਮ ਗੁਰਲੀਨ ਕੌਰ ਅਤੇ ਤੀਜਾ ਇਨਾਮ ਸ਼ੈਲਬੀ ਨੇ ਜਿੱਤਿਆ। ਸਾਇੰਟਿਫਿਕ ਇਲਸਟ੍ਰੇਸ਼ਨ ਸ਼੍ਰੇਣੀ ਵਿੱਚ ਪਹਿਲਾ ਇਨਾਮ ਸੁਲਕਸ਼ਨਾ ਦੇਬ, ਦੂਜਾ ਇਨਾਮ ਯਸ਼ਿਕਾ ਅਤੇ ਤੀਜਾ ਇਨਾਮ ਜੈਲ ਮੰਡਲ ਨੇ ਜਿੱਤਿਆ। ਐਨਾਟੋਮੀਕਲ ਡਰਾਇੰਗ ਸ਼੍ਰੇਣੀ ਵਿੱਚ ਪਹਿਲਾ ਇਨਾਮ ਜਸਲੀਨ ਕੌਰ, ਦੂਜਾ ਇਨਾਮ ਭੁਪੇਸ਼ ਸਰਮਲ ਅਤੇ ਤੀਜਾ ਇਨਾਮ ਅਰਸ਼ਨੂਰ ਸਿੰਘ ਅਤੇ ਖੁਸ਼ੀ ਧੀਮਾਨ ਨੇ ਹਾਸਿਲ ਕੀਤਾ।

 

Continue Reading

Mohali

ਪਿੰਡ ਗੋਸਲਾਂ ਦੀ ਕੁਲਜੀਤ ਕੌਰ ਵੱਲੋਂ ਸਰਪੰਚ ਬਨਣ ਦੀ ਖੁਸ਼ੀ ਮੌਕੇ ਧਾਰਮਿਕ ਸਮਾਗਮ ਦਾ ਆਯੋਜਨ

Published

on

By

 

ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਨੇੜਲੇ ਪਿੰਡ ਗੋਸਲਾਂ ਵਿਖੇ ਨਵੀਂ ਬਣੀ ਸਰਪੰਚ ਕੁਲਜੀਤ ਕੌਰ ਵਲੋਂ ਸਰਪੰਚ ਬਨਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਾਬਕਾ ਸਰਪੰਚ ਰਣਬੀਰ ਸਿੰਘ ਬਬਲਾ ਦੀ ਅਗਵਾਈ ਹੇਠ ਆਯੋਜਿਤ ਇਸ ਧਾਰਮਿਕ ਸਮਾਗਮ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੋਰ ਤੇ ਪੁੱਜੇ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲੇ ਨੇ ਨਵੀਂ ਚੁਣੇ ਸਰਪੰਚ ਅਤੇ ਸਮੂਹ ਸੰਗਤ ਨੂੰ ਅਸ਼ੀਰਵਾਦ ਦਿੱਤਾ।

ਇਸ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਂਕਿ ਰਾਣਾ ਕੰਗ ਰੰਗੀਲਪੁਰ, ਦਿਲਬਰ ਸਿੰਘ, ਸਮਾਜ ਸੇਵੀ ਕਪਿਲ ਮੋਹਨ ਅੱਗਰਵਾਲ, ਚਰਨਜੀਤ ਸਿੰਘ , ਦਿਲਬਰ ਸਿੰਘ ਪੁਰਖਾਲੀ, ਰਾਜੇਸ਼ਵਰ ਲਾਲੀ, ਗੁਰਤੇਜ ਸਿੰਘ ਚੈੜੀਆਂ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਾਬਕਾ ਸਰਪੰਚ ਰਣਬੀਰ ਸਿੰਘ ਬਬਲਾ ਨੇ ਆਏ ਹੋਏ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਸਰਬਜੀਤ ਸਿੰਘ, ਚੇਅਰਮੈਨ ਰਵਿੰਦਰ ਸਿੰਘ, ਮੁੱਖ ਅਧਿਆਪਕ ਅਨੂੰ ਅੱਗਰਵਾਲ, ਕੁਲਬੀਰ ਸਿੰਘ, ਚਰਨਜੀਤ ਸਿੰਘ, ਜਸਬੀਰ ਸਿੰਘ, ਰਾਜਿੰਦਰ ਸਿੰਘ, ਬਲਜੀਤ ਸਿੰਘ, ਪ੍ਰਧਾਨ ਅਮਰਜੀਤ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਿਰ ਸਨ।

 

Continue Reading

Trending