Connect with us

Punjab

6 ਸਾਲਾ ਬੱਚੀ ਦੀ ਮਾਂ ਵੱਲੋਂ ਖ਼ੁਦਕੁਸ਼ੀ

Published

on

 

 

ਜਲੰਧਰ, 26 ਸਤੰਬਰ (ਸ.ਬ.) ਜਲੰਧਰ ਵਿੱਚ ਇੱਕ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਉਹ ਦੇ ਮਾਡਲ ਟਾਊਨ ਵਿੱਚ ਗਹਿਣਿਆਂ ਦੀ ਦੁਕਾਨ ਤੇ ਕੰਮ ਕਰਦੀ ਸੀ। ਔਰਤ ਦਾ ਵਿਆਹ 7 ਸਾਲ ਪਹਿਲਾਂ ਹੀ ਹੋਇਆ ਸੀ ਅਤੇ ਉਹ ਛੇ ਸਾਲਾ ਧੀ ਦੀ ਮਾਂ ਵੀ ਸੀ। ਦੇਰ ਰਾਤ ਔਰਤ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਮ੍ਰਿਤਕਾ ਦੀ ਪਛਾਣ ਮਮਤਾ ਵਾਸੀ ਸੈਦਾਂ ਗੇਟ ਵਜੋਂ ਹੋਈ ਹੈ।

ਮਮਤਾ ਦੀ ਮਾਂ ਕਿਰਨ ਅਤੇ ਪਿਤਾ ਸੰਜੇ ਨੇ ਜਵਾਈ ਤੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਜਵਾਈ ਸੰਦੀਪ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ।

ਉਨ੍ਹਾਂ ਦੱਸਿਆ ਕਿ ਮਮਤਾ ਜੈਨ ਇਕ ਜਿਊਲਰ ਦੀ ਦੁਕਾਨ ਤੇ ਕੰਮ ਕਰਦੀ ਸੀ ਪਰ ਉਨ੍ਹਾਂ ਦਾ ਜਵਾਈ ਉਸ ਨਾਲ ਕੁੱਟਮਾਰ ਕਰਦਾ ਸੀ। ਮਾਪਿਆਂ ਦਾ ਇਲਜ਼ਾਮ ਹੈ ਕਿ ਜਵਾਈ ਨਸ਼ੇ ਦਾ ਆਦੀ ਸੀ। ਉਨ੍ਹਾਂ ਨੇ ਦੱਸਿਆ ਕਿ ਦੇਰ ਰਾਤ 12.30 ਵਜੇ ਮਮਤਾ ਦੀ ਸੱਸ ਨੇ ਫੋਨ ਕੀਤਾ ਕਿ ਮਮਤਾ ਨੇ ਕੁਝ ਕੀਤਾ ਹੈ।

ਜਦੋਂ ਉਹ ਕੁਝ ਸਮੇਂ ਬਾਅਦ ਘਰ ਪਹੁੰਚੇ ਤਾਂ ਦੇਖਿਆ ਕਿ ਬੇਟੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

Mohali

ਪੁਲੀਸ ਵੱਲੋਂ ਅੰਨ੍ਹੇ ਕਤਲ ਕੇਸ ਦਾ ਮਾਮਲਾ ਹੱਲ, ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜਮ ਕਾਬੂ

Published

on

By

 

 

ਕੁਹਾੜੀ ਨਾਲ ਸਿਰ ਧੜ ਤੋਂ ਅਲੱਗ ਕਰਕੇ ਮ੍ਰਿਤਕ ਦੀ ਪਛਾਣ ਛੁਪਾਉਣ ਦੀ ਕੀਤੀ ਸੀ ਕੋਸ਼ਿਸ਼

ਐਸ ਏ ਐਸ ਨਗਰ, 23 ਅਕਤੂਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਚੱਪੜਚਿੜੀ ਦੇ ਨਜ਼ਦੀਕ ਇਕ ਕੂੜਾ ਚੁੱਕਣ ਵਾਲੇ ਵਿਅਕਤੀ ਦੇ ਅੰਨੇ ਕਤਲ ਕੇਸ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ 2 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਬਲਕਾਰ ਸਿੰਘ ਵਾਸੀ ਪਿੰਡ ਚਡਿਆਲਾ ਸੂਦਾਂ ਅਤੇ ਗੁਰਤੇਜ ਸਿੰਘ ਉਰਫ ਤੇਜੀ ਵਾਸੀ ਪਿੰਡ ਚਡਿਆਲਾ ਸੂਦਾਂ ਜਿਲਾ ਮੁਹਾਲੀ ਵਜੋਂ ਹੋਈ ਹੈ।

ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਜਾਣਾਕਰੀ ਦਿੰਦਿਆਂ ਐਸ ਪੀ ਦਿਹਾਤੀ ਸz. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਮੁਲਜਮਾਂ ਕੋਲੋਂ ਵਾਰਦਾਤ ਦੌਰਾਨ ਵਰਤੀ ਕੁਹਾੜੀ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਦੋਵੇਂ ਨਸ਼ਾ ਕਰਨ ਦੇ ਆਦੀ ਹਨ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਚੱਪੜਚਿੜੀ ਦੇ ਇਲਾਕੇ ਵਿੱਚ ਘੁੰਮ ਰਹੇ ਸਨ। ਇਸ ਦੌਰਾਨ ਜਦੋਂ ਉਹ ਚੱਪੜਚਿੜੀ ਦੇ ਫਤਹਿ ਬੁਰਜ ਕੋਲ ਪਹੁੰਚੇ ਤਾਂ ਉਨਾਂ ਨੇ ਸੜਕ ਕਿਨਾਰੇ ਇਕ ਕੂੜਾ ਚੁੱਕਣ ਵਾਲੀ ਰੇਹੜੀ ਦੇਖੀ ਅਤੇ ਨਾਲ ਹੀ ਰੇਹੜੀ ਚਾਲਕ ਕੂੜਾ ਚੁੱਗ ਰਿਹਾ ਸੀ।

ਦੋਵਾਂ ਮੁਲਜਮਾਂ ਨੇ ਕੂੜਾ ਚੁੱਕਣ ਵਾਲੇ ਵਿਅਕਤੀ ਫਰਾਸਤ ਉਰਫ ਚੰਨੂ ਕੋਲੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੂੜਾ ਚੁੱਕਣ ਵਾਲੇ ਵਲੋਂ ਵਿਰੋਧ ਕਰਨ ਤੇ ਬਲਕਾਰ ਸਿੰਘ ਅਤੇ ਗੁਰਤੇਜ ਸਿੰਘ ਤੇਜੀ ਨੇ ਕੁਹਾੜੀ ਨਾਲ ਚੰਨੂੰ ਦਾ ਕਤਲ ਕਰ ਦਿਤਾ ਅਤੇ ਉਸ ਦਾ ਸਿਰ ਧੜ ਨਾਲੋਂ ਅਲੱਗ ਕਰਕੇ ਮ੍ਰਿਤਕ ਦੀ ਪਛਾਣ ਨੂੰ ਛੁਪਾਉਣ ਲਈ ਸੈਕਟਰ 91 ਵਾਲੀ ਸੜਕ ਤੇ ਸੁੱਟ ਦਿਤਾ।

ਉਹਨਾਂ ਦਸਿਆ ਕਿ ਇਸ ਮਾਮਲੇ ਨੂੰ ਸੀ. ਆਈ. ਏ ਸਟਾਫ ਵਲੋਂ ਸੁਅਝਾਇਆ ਗਿਆ ਹੈ। ਉਨਾਂ ਦਸਿਆ ਕਿ ਮੁਲਜਮ ਬਲਕਾਰ ਸਿੰਘ ਵਿਰੁਧ ਪੁਲੀਸ ਸਟੇਸ਼ਨ ਸੋਹਾਣਾ ਵਿਖੇ ਲੜਾਈ ਝਗੜੇ ਦਾ ਪਹਿਲਾਂ ਤੋਂ ਮਾਮਲਾ ਦਰਜ ਹੈ।

Continue Reading

Mohali

ਸਾਢੇ ਪੰਜ ਲੱਖ ਰੁਪਏ ਲੁੱਟਣ ਵਾਲੇ ਦੋ ਮੁਲਜਮ ਕਾਬੂ, ਇਕ ਫਰਾਰ

Published

on

By

 

 

ਐਸ ਏ ਐਸ ਨਗਰ, 23 ਅਕਤੂਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਫੇਜ਼ 3-7 ਦੀਆਂ ਟ੍ਰੈਫਿਕ ਲਾਈਟਾਂ ਨੇੜੇ ਇਕ ਸਾਈਕਲ ਚਾਲਕ ਕੋਲੋਂ ਕਰੀਬ ਸਾਢੇ 5 ਲੱਖ ਰੁਪਏ ਖੋਹਣ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਤਿੰਨ ਮੁਲਜਮਾਂ ਨੂੰ ਨਾਮਜ਼ਦ ਕਰਕੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਅਰਜਨ ਕੁਮਾਰ ਉਰਫ ਸ਼ਾਗਾ ਵਾਸੀ ਪਿੰਡ ਖੂਨੀਮਾਜਰਾ ਖਰੜ ਅਤੇ ਰੋਹਿਤ ਕੁਮਾਰ ਵਾਸੀ ਖੂਨੀਮਾਜਰਾ ਵਜੋਂ ਹੋਈ ਹੈ, ਜਦੋਂ ਕਿ ਇਨਾ ਦਾ ਤੀਜਾ ਸਾਥੀ ਫਿਲਹਾਲ ਫਰਾਰ ਹੈ।

ਪੱਤਰਕਾਰ ਸੰਮੇਲਨ ਦੌਰਾਨ ਐਸ ਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਦਸਿਆ ਕਿ ਗ੍ਰਿਫਤਾਰ ਮੁਲਜਮਾਂ ਕੋਲੋਂ ਖੋਹ ਕੀਤੇ ਪੈਸਿਆਂ ਵਿੱਚੋਂ 1 ਲੱਖ 65 ਹਜ਼ਾਰ ਰੁਪਏ, ਮੋਬਾਇਲ ਫੋਨ ਅਤੇ ਬੈਗ ਬਰਾਮਦ ਕਰ ਲਿਆ ਗਿਆ ਹੈ। ਉਨਾਂ ਦਸਿਆ ਕਿ ਗ੍ਰਿਫਤਾਰ ਦੋਵੇਂ ਮੁਲਜਮ ਸਕੇ ਭਰਾ ਹਨ ਅਤੇ ਸੈਕਟਰ 52 ਚੰਡੀਗੜ੍ਹ ਵਿਖੇ ਰਹਿੰਦੇ ਹਨ।

ਉਨਾਂ ਦਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਅਸ਼ਵਨੀ ਸੋਨੀ ਨੇ ਆਪਣੀ ਪਤਨੀ ਰੇਨੂੰ ਦੇ ਨਾਮ ਤੇ ਵਾਈਟ ਲੇਵਲ ਏ. ਟੀ. ਐਮ ਵਿਕਹੰਗੀ ਲਿਮਟਿਡ ਦੀ ਫਰੈਂਚਾਇਜੀ ਲਈ ਹੋਈ ਹੈ। ਫਰੈਂਚਾਇਜੀ ਮੁਤਾਬਕ ਉਨਾਂ ਨੇ ਏ. ਟੀ. ਐਮ. ਵਿਚ ਪੈਸੇ ਪਾਉਣੇ ਹੁੰਦੇ ਹਨ, ਜਿਸ ਵਿੱਚ 7 ਏ. ਟੀ. ਐਮ ਅਲਾਊਡ ਹਨ। ਅਸ਼ਵਨੀ 8 ਅਗਸਤ ਨੂੰ ਆਪਣੀ ਕਾਰ ਖਰਾਬ ਹੋਣ ਕਾਰਨ ਸਾਈਕਲ ਤੇ ਸਵਾਰ ਹੋ ਕੇ ਕਰੀਬ ਸਾਢੇ 5 ਲੱਖ ਰੁਪਏ ਲੈ ਕੇ ਜਾ ਰਿਹਾ ਸੀ ਤਾਂ ਉਸ ਨੂੰ ਫੇਜ਼ 3-7 ਦੀਆਂ ਲਾਈਟਾਂ ਦੇ ਕੋਲ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਰਾਹ ਰੋਕ ਕੇ ਪੈਸਿਆਂ ਵਾਲਾ ਬੈਗ ਖੋਹ ਲਿਆ ਸੀ।

 

Continue Reading

Mohali

ਡੇਰਾਬਸੀ ਪੁਲੀਸ ਵੱਲੋਂ ਦੋ ਸਨੈਚਰ ਕਾਬੂ

Published

on

By

 

 

ਡੇਰਾ ਬੱਸੀ, 23 ਅਕਤੂਬਰ (ਜਤਿੰਦਰ ਲੱਕੀ) ਲਹਿਲੀ ਚੌਂਕੀ ਦੇ ਇੰਚਾਰਜ ਅਜੇ ਸ਼ਰਮਾ ਤੇ ਉਹਨਾਂ ਦੀ ਟੀਮ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਦੋ ਸਨੈਚਰਾਂ ਨੂੰ ਕਾਬੂ ਕੀਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਅਜੇ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੌਰਵ ਮਿਸ਼ਰਾ ਵਾਸੀ ਹਸਨਪੁਰ, ਅਜੀਤ ਸਿੰਘ ਜੀਤੀ ਵਾਸੀ ਲੇਹਲੀ ਵਜੋਂ ਹੋਈ ਹੈ ਅਤੇ ਇਹਨਾਂ ਕੋਲੋਂ ਚੋਰੀ ਦੇ 10 ਮਹਿੰਗੇ ਮੋਬਾਈਲ ਅਤੇ ਇੱਕ ਬਿਨਾਂ ਨੰਬਰ ਦਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਜਿਸਤੇ ਇਹ ਵਿਅਕਤੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ।

ਉਹਨਾਂ ਦੱਸਿਆ ਕਿ ਇਹ ਦੋਵੇਂ ਇੱਕ ਦੁਕਾਨਦਾਰ ਜਿਸ ਨੂੰ ਇਹ ਸਮਾਨ ਵੇਚਦੇ ਸੀ ਅਤੇ ਉਸ ਦੁਕਾਨਦਾਰ ਨੂੰ ਵੀ ਗ੍ਰਿਫਤਾਰ ਕਰਕੇ ਬੀ ਐਨ ਐਸ ਦੀ ਧਾਰਾਵਾਂ ਤੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Continue Reading

Latest News

Trending