Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
6 ਅਕਤੂਬਰ ਤੋਂ 12 ਅਕਤੂਬਰ ਤੱਕ
ਮੇਖ: ਖੁਦ ਕੋਸ਼ਿਸ ਨਾਲ ਸਫਲਤਾ ਅਤੇ ਲਾਭ ਮਿਲੇਗਾ। ਕਿਸੇ ਤੇ ਕੰਮ ਛੱਡਣਾ ਹਿਤਕਾਰੀ ਨਹੀਂ ਹੋਵੇਗਾ। ਰੁਟੀਨ ਵਿਅਸਤ ਪਰੰਤੂ ਸੁਖਦ ਰਹੇਗੀ। ਸਾਵਧਾਨ ਰਹੋ ਜੇਕਰ ਜਿੱਦ ਵਿੱਚ ਰਹੇ ਤਾਂ ਚੰਗੇ ਮੌਕੇ ਗਵਾ ਸਕਦੇ ਹੋ। ਘਰ ਵਿੱਚ ਧਨ ਘੱਟ ਹੀ ਟਿਕੇਗਾ। ਮਿਹਨਤ ਨਾਲ ਹੀ ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ। ਕਿਸੇ ਅਨਜਾਣ ਵਿਅਕਤੀ ਤੇ ਵਿਸ਼ਵਾਸ ਪਰੇਸ਼ਾਨੀ ਵਿੱਚ ਪਾ ਸਕਦਾ ਹੈ। ਯਾਤਰਾ ਲਾਭਕਾਰੀ ਰਹੇਗੀ। ਮਨਚਾਹੀ ਸਫਲਤਾ ਪ੍ਰਾਪਤ ਹੋਵੇਗੀ।
ਬ੍ਰਿਖ: ਸੋਚੇ ਹੋਏ ਕੰਮ ਕੁਝ ਰੁਕਾਵਟਾਂ ਤੋਂ ਬਾਅਦ ਹੋ ਜਾਣਗੇ। ਯਾਤਰਾ ਲਾਭਕਾਰੀ ਰਹੇਗੀ। ਸ਼ੁਭ ਅਤੇ ਧਾਰਮਿਕ ਕੰਮਾਂ ਵੱਲ ਮਨ ਜਾਵੇਗਾ। ਵਿਦਿਆਰਥੀ ਵਰਗ ਲਈ ਸਮਾਂ ਅਨੁਕੂਲ ਰਹੇਗਾ। ਲਾਭ ਅਤੇ ਸਫਲਤਾ ਪ੍ਰਾਪਤ ਹੋਵੇਗੀ। ਮਾਨ-ਸਨਮਾਨ ਵਧੇਗਾ।
ਮਿਥੁਨ: ਕਾਰਜ ਸ਼ਕਤੀ ਵਧੇਗੀ ਅਤੇ ਸਫਲਤਾ ਅਤੇ ਲਾਭ ਦਾ ਸਾਥ ਰਹੇਗਾ। ਦੁਸ਼ਮਣ ਪਰਾਸਤ ਹੋਣਗੇ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਾਪਤੀ ਸੰਭਵ ਹੈੈ। ਅਰਥ-ਦਸ਼ਾ ਸੁਧਰੇਗੀ। ਵਪਾਰਕ ਯਾਤਰਾ ਲਾਭਕਾਰੀ ਰਹੇਗੀ। ਨਵੇਂ ਆਰਡਰ ਪ੍ਰਾਪਤ ਹੋਣਗੇ। ਘਰ ਦਾ ਮਾਹੌਲ ਕਿਸੇ ਆਯੋਜਨ ਦੇ ਹੁੰਦਿਆਂ ਸੁਖਦ ਹੋਵੇਗਾ।
ਕਰਕ: ਕਾਰੋਬਾਰੀ ਹਾਲਾਤ ਬਿਹਤਰ ਹੋਣਗੇ। ਮਾਨ -ਸਨਮਾਨ ਵਧੇਗਾ। ਬਿਹਤਰ ਕੰਮ-ਕਾਜ ਦਾ ਮੌਕਾ ਮਿਲ ਸਕਦਾ ਹੈ। ਮਿੱਤਰਾਂ ਦਾ ਵੀ ਸਹਿਯੋਗ ਮਿਲੇਗਾ। ਕਾਰਜ ਗਤੀ ਅਨੁਕੂਲ ਰਹਿਣ ਨਾਲ ਮਨ ਪ੍ਰਸੰਨ ਰਹੇਗਾ। ਅਚਾਨਕ ਲਾਭ ਦੇ ਹਾਲਾਤ ਬਣ ਸਕਦੇ ਹਨ। ਕੋਈ ਸ਼ੁਭ ਸਮਾਚਾਰ ਮਿਲ ਸਕਦਾ ਹੈ। ਮਿਸ਼ਰਤ ਫਲ ਪ੍ਰਾਪਤ ਹੋਵੇਗਾ। ਕਿਤੇ ਧੁੱਪ ਕਿਤੇ ਛਾਂ ਦੀ ਸਥਿਤੀ ਰਹੇਗੀ।
ਸਿੰਘ: ਨੇੜੇ ਦੂਰ ਦੀ ਯਾਤਰਾ ਹੋ ਸਕਦੀ ਹੈ। ਵਿਦਿਆਰਥੀਆਂ ਲਈ ਸਮਾਂ ਅਨੁਕੂਲ ਰਹੇਗਾ। ਪੂਜਾ-ਪਾਠ ਵਿੱਚ ਰੂਚੀ ਵਧੇਗੀ। ਥੋੜ੍ਹੀ ਕੋਸ਼ਿਸ਼ ਨਾਲ ਜ਼ਿਆਦਾ ਲਾਭ ਹੋਵੇਗਾ। ਤਰੱਕੀ ਵਿਚ ਰੁਕਾਵਟ ਦੂਰ ਹੋਵੇਗੀ। ਤੁਹਾਡਾ ਮਾਨ-ਸਨਮਾਨ ਵਧੇਗਾ।
ਕੰਨਿਆ: ਕਾਰੋਬਾਰ ਸਧਾਰਨ ਰਹੇਗਾ। ਪ੍ਰੰਤੂ ਕੋਈ ਯੋਜਨਾ ਅਧੂਰੀ ਰਹਿ ਸਕਦੀ ਹੈ। ਪ੍ਰਤਿਭਾ ਦਾ ਲਾਭ ਪ੍ਰਾਪਤ ਹੋਵੇਗਾ। ਲਾਟਰੀ, ਸੱਟਾ, ਸ਼ੇਅਰ ਆਦਿ ਵਿੱਚ ਜ਼ਿਆਦਾ ਨਿਵੇਸ਼ ਹਾਨੀ ਦੇਵੇਗਾ। ਸਾਰਾ ਕੁੱਝ ਹੁੰਦੇ ਹੋਏ ਵੀ ਭਵਿੱਖ ਦੀ ਚਿੰਤਾ ਲੱਗੀ ਰਹੇਗੀ। ਸੰਘਰਸ਼ ਉਪਰੰਤ ਸਫਲਤਾ ਅਤੇ ਲਾਭ ਦੀ ਆਸ ਕੀਤੀ ਜਾ ਸਕਦੀ ਹੈ। ਕੋਰਟ-ਕਚਹਿਰੀ ਦੇ ਮਾਮਲੇ ਨਿਪਟ ਜਾਣ ਦਾ ਸੰਕੇਤ ਹੈ। ਕਾਰੋਬਾਰ ਲਾਭਕਾਰੀ ਰਹੇਗਾ।
ਤੁਲਾ: ਯਾਤਰਾ ਹੋਵੇਗੀ ਅਤੇ ਲਾਭ ਦੇਵੇਗੀ। ਪ੍ਰਾਪਰਟੀ ਦੇ ਕੰਮ ਆਸ ਮੁਤਾਬਿਕ ਲਾਭ ਨਹੀਂ ਦੇਣਗੇ। ਕੰਮਾਂ ਵਿਚ ਮਨ ਵੀ ਘੱਟ ਲੱਗੇਗਾ ਅਤੇ ਤੁਸੀਂ ਕੋਈ ਫੈਸਲਾ ਨਹੀਂ ਲੈ ਸਕੋਗੇ। ਕੰਮਾਂ ਵਿੱਚ ਰੁਕਾਵਟਾਂ ਪੇ੍ਰਸ਼ਾਨ ਕਰਨਗੀਆਂ। ਕਾਰੋਬਾਰ ਸਧਾਰਨ ਰਹੇਗਾ। ਬਦਲਾਅ ਦੀ ਭਾਵਨਾ ਜਾਗ੍ਰਿਤ ਹੋਵੇਗੀ। ਕਾਰਜ ਸ਼ਕਤੀ ਵਧੇਗੀ ਅਤੇ ਸਫਲਤਾ ਪ੍ਰਾਪਤ ਹੋਵੇਗੀ। ਦੁਸ਼ਮਣ ਪਰਾਸਤ ਹੋਣਗੇ।
ਬ੍ਰਿਸ਼ਚਕ: ਕੰਮਾਂ ਵਿੱਚ ਰੁਕਾਵਟਾਂ ਪਰੇਸ਼ਾਨ ਕਰਨਗੀਆਂ। ਨਵਾਂ ਕੰਮ ਸ਼ੁਰੂ ਕਰਨਾ ਪਰੇਸ਼ਾਨੀ ਦੇ ਸਕਦਾ ਹੈ। ਪੜ੍ਹਾਈ ਲਿਖਾਈ ਵਿਚ ਮਨ ਘੱਟ ਹੀ ਲੱਗਗਾ। ਯਾਤਰਾ ਲਾਭ ਦੇਵੇਗੀ। ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰੋ। ਨੌਜਵਾਨਾਂ ਦਾ ਧਿਆਨ ਮੌਜ-ਮਸਤੀ ਵਿੱਚ ਰਹੇਗਾ ਅਤੇ ਵਪਾਰੀਆਂ ਲਈ ਵਪਾਰਕ ਮਾਮਲੇ ਵਿਸ਼ੇਸ਼ ਮਹੱਤਵ ਦੇ ਰਹਿਣਗੇ।
ਧਨੁ: ਜ਼ਿਆਦਾ ਖਰੀਦਦਾਰੀ ਕਰਕੇ ਆਮਦਨ-ਖਰਚ ਦਾ ਸੰਤੁਲਨ ਬਿਗੜ ਸਕਦਾ ਹੈ। ਧਨ ਦੀ ਆਈ-ਚਲਾਈ ਰਹੇਗੀ। ਯਾਤਰਾ ਹੋਵੇਗੀ ਜਿਹੜੀ ਲਾਭ ਦੇਵੇਗੀ। ਕਾਰੋਬਾਰੀ ਬਿਹਤਰੀ ਦਾ ਸਮਾਂ ਰਹੇਗਾ। ਮੁਕਾਬਲੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਤੁਹਾਡਾ ਮਨੋਬਲ ਵਧੇਗਾ। ਲਗਾਤਾਰ ਕੋਸ਼ਿਸ਼ ਅਤੇ ਸਖਤ ਮਿਹਨਤ ਨਾਲ ਕੰਮ ਹੋਣਗੇ।
ਮਕਰ: ਕਿਸੇ ਤੇ ਕੰਮ ਛੱਡਣਾ ਲਾਭਕਾਰੀ ਨਹੀਂ ਹੋਵੇਗਾ। ਆਪਣਿਆਂ ਦਾ ਸਾਥ ਖੁਸ਼ੀ ਦੇਵੇਗਾ। ਧਨ ਦੀ ਆਈ ਚਲਾਈ ਰਹੇਗੀ ਅਤੇ ਬਚਤ ਵਿਚ ਕਮੀ ਆ ਸਕਦੀ ਹੈ। ਅਨਜਾਣ ਤੇ ਵਿਸ਼ਵਾਸ ਤੁਹਾਨੂੰ ਸੰਕਟ ਵਿਚ ਪਾ ਸਕਦਾ ਹੈ। ਪਰਿਵਾਰਕ ਖਰਚਾ ਵਧੇਗਾ। ਮਿਹਨਤ ਦੇ ਬਲ ਤੇ ਤੁਸੀਂ ਬਿਹਤਰ ਸਫਲਤਾ ਹਾਸਿਲ ਕਰ ਲਓਗੇ।
ਕੁੰਭ: ਜ਼ਿਆਦਾ ਸਮਾਂ ਸੋਚ-ਵਿਚਾਰ ਕੇ ਬਤੀਤ ਹੋਵੇਗਾ। ਮਾਨਸਿਕ ਕਸ਼ਟ ਹੋਵੇਗਾ ਅਤੇ ਰਾਤ ਦਾ ਸੁਖ ਆਰਾਮ ਘੱਟ ਰਹੇਗਾ। ਕੋਸ਼ਿਸ਼, ਯਤਨ ਨਾਲ ਮਨਚਾਹੀ ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ। ਆਮਦਨ ਦੇ ਨਵੇਂ ਸਰੋਤ ਬਣ ਸਕਦੇ ਹਨ। ਕਾਰੋਬਾਰੀ ਅਤੇ ਅਰਥ-ਦਸ਼ਾ ਉਤਰਾਅ-ਚੜ੍ਹਾਅ ਦੀ ਰਹੇਗੀ। ਬਚਤ ਘੱਟ ਹੀ ਹੋਵੇਗੀ। ਪੈਸਾ ਘਰ ਵਿਚ ਘੱਟ ਟਿਕੇਗਾ।
ਮੀਨ: ਕਿਸਮਤ ਦੀ ਅਨੁਕੂਲਤਾ ਨਾਲ ਥੋੜ੍ਹੀ ਕੋਸ਼ਿਸ਼ ਨਾਲ ਹੀ ਮਨ-ਚਾਹੀ ਸਫਲਤਾ ਅਤੇ ਲਾਭ ਮਿਲੇਗਾ। ਮਨੋਕਾਮਨਾ ਪੂਰਨ ਹੋਵੇਗੀ। ਸੰਤਾਨ ਦੀ ਕਿਸੇ ਉਪਲੱਬਧੀ ਨਾਲ ਖੁਸ਼ੀ ਹੋਵੇਗੀ। ਪਿਆਰੇ ਨਾਲ ਮੁਲਾਕਾਤ ਹੋਵੇਗੀ। ਕਿਸੇ ਗਲਤੀ ਦਾ ਖਾਮਿਆਜਾ ਵੀ ਭੁਗਤਣਾ ਪੈ ਸਕਦਾ ਹੈ। ਯਾਤਰਾ ਨਾਲ ਲਾਭ ਮਿਲੇਗਾ। ਘਰ ਵਿੱਚ ਮਹਿਮਾਨ ਆ ਸਕਦੇ ਹਨ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਕੰਮ ਵਿੱਚ ਸਫਲਤਾ ਮਿਲੇਗੀ ਅਤੇ ਗੁਪਤ ਸਾਧਨਾਂ ਦੁਆਰਾ ਪੈਸਾ ਪ੍ਰਾਪਤ ਹੋਣ ਦੀ ਸੰਭਾਵਨਾ ਵੀ ਰਹੇਗੀ। ਤੁਸੀਂ ਆਪਣੇ ਪ੍ਰੇਮੀ ਸਾਥੀ ਦੇ ਨਾਲ ਚੰਗਾ ਸਮਾਂ ਬਤੀਤ ਕਰੋਗੇ ਅਤੇ ਵਿਆਹੁਤਾ ਜੀਵਨ ਵਿੱਚ, ਤੁਹਾਡਾ ਜੀਵਨ ਸਾਥੀ ਕਾਰਜ ਸਥਾਨ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਪਰਿਵਾਰਕ ਜੀਵਨ ਖੁਸ਼ਹਾਲ ਰਹੇਗਾ।
ਬ੍ਰਿਖ : ਤੁਹਾਨੂੰ ਕਾਰਜ ਸਥਾਨ ਤੇ ਚੰਗੇ ਨਤੀਜੇ ਮਿਲਣਗੇ ਅਤੇ ਸਹਿਕਰਮੀਆਂ ਦਾ ਸਹਿਯੋਗ ਵੀ ਮਿਲੇਗਾ। ਬੱਚਿਆਂ ਦੇ ਪੱਖ ਤੋਂ ਤੁਹਾਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰੇਮ ਜੀਵਨ ਲਈ ਦਿਨ ਚੰਗਾ ਰਹੇਗਾ, ਤੁਸੀਂ ਆਪਣੇ ਸਾਥੀ ਨਾਲ ਗੱਲ ਕਰਕੇ ਖੁਸ਼ੀ ਮਹਿਸੂਸ ਕਰੋਗੇ, ਪਰ ਕੁਝ ਲੋਕ ਤੁਹਾਡੇ ਰਿਸ਼ਤੇ ਦੇ ਖਿਲਾਫ ਆਵਾਜ਼ ਉਠਾ ਸਕਦੇ ਹਨ, ਜਿਸ ਨਾਲ ਤੁਹਾਨੂੰ ਸਮਝਦਾਰੀ ਨਾਲ ਨਿਪਟਣਾ ਪਵੇਗਾ।
ਮਿਥੁਨ: ਕਾਰਜ ਸਥਾਨ ਤੇ ਲੋਕਾਂ ਦੀ ਮਿਹਨਤ ਨਾਲ ਤੁਸੀਂ ਕੋਈ ਚੰਗਾ ਕੰਮ ਕਰ ਸਕੋਗੇ, ਜਿਸ ਨਾਲ ਤੁਹਾਡੀ ਤਾਰੀਫ ਹੋਵੇਗੀ। ਕਾਰੋਬਾਰ ਦੇ ਲਿਹਾਜ਼ ਨਾਲ ਦਿਨ ਬਹੁਤ ਵਧੀਆ ਰਹੇਗਾ। ਮਾਨਸਿਕ ਅਤੇ ਸਰੀਰਕ ਤੌਰ ਤੇ ਮਜ਼ਬੂਤ ਰਹੋਗੇ। ਆਪਣੇ ਵਿਰੋਧੀਆਂ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ, ਇਸ ਦੇ ਲਈ ਪਹਿਲਾਂ ਤੋਂ ਤਿਆਰ ਰਹਿਣਾ ਜ਼ਰੂਰੀ ਹੈ।
ਕਰਕ: ਤੁਹਾਡੀ ਕਿਸਮਤ ਕਮਜ਼ੋਰ ਹੋਣ ਕਾਰਨ ਤੁਹਾਡਾ ਮਹੱਤਵਪੂਰਨ ਕੰਮ ਵਿਗੜ ਸਕਦਾ ਹੈ। ਸਾਰਿਆਂ ਨਾਲ ਚੰਗਾ ਵਿਵਹਾਰ ਕਰਨਾ ਜ਼ਰੂਰੀ ਹੋਵੇਗਾ, ਨਹੀਂ ਤਾਂ ਹਾਲਾਤ ਹੱਥੋਂ ਨਿਕਲ ਸਕਦੇ ਹਨ। ਹਰ ਕੰਮ ਨੂੰ ਸਫਲ ਬਣਾਉਣ ਲਈ ਤੁਹਾਨੂੰ ਹੋਰ ਮਿਹਨਤ ਕਰਨੀ ਪਵੇਗੀ। ਸਿਹਤ ਥੋੜੀ ਕਮਜ਼ੋਰ ਰਹਿ ਸਕਦੀ ਹੈ।
ਸਿੰਘ : ਕਾਰਜ ਸਥਾਨ ਵਿੱਚ ਤੁਹਾਡਾ ਪ੍ਰਭਾਵ ਵਧੇਗਾ ਅਤੇ ਤੁਹਾਡੇ ਖਰਚੇ ਵੀ ਕਾਬੂ ਵਿੱਚ ਰਹਿਣਗੇ। ਆਰਾਮ ਨਾਲ ਦਿਨ ਬਤੀਤ ਕਰੋਗੇ। ਤੁਹਾਨੂੰ ਆਪਣੇ ਪਿਆਰੇ ਸਾਥੀ ਨਾਲ ਸਮਾਂ ਬਿਤਾਉਣ ਦਾ ਚੰਗਾ ਮੌਕਾ ਮਿਲੇਗਾ। ਪਰਿਵਾਰ ਵਿੱਚ ਕਿਸੇ ਬਜ਼ੁਰਗ ਦੀ ਸਿਹਤ ਵਿਗੜ ਸਕਦੀ ਹੈ, ਜਿਸ ਕਾਰਨ ਕਿਸੇ ਨੂੰ ਇੱਧਰ-ਉੱਧਰ ਭੱਜਣਾ ਪੈ ਸਕਦਾ ਹੈ।
ਕੰਨਿਆ: ਕਾਰਜ ਸਥਾਨ ਤੇ ਤੁਸੀਂ ਚੰਗਾ ਕੰਮ ਕਰੋਗੇ, ਪਰ ਕੰਮ ਨੂੰ ਜ਼ਿਆਦਾ ਸਮਾਂ ਨਾ ਦੇਣ ਕਾਰਨ ਪਰਿਵਾਰਕ ਜੀਵਨ ਵਿੱਚ ਚੁਣੌਤੀਆਂ ਵੱਧ ਸਕਦੀਆਂ ਹਨ। ਪਰਿਵਾਰ ਵਿੱਚ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ। ਇਸ ਗੱਲ ਦਾ ਧਿਆਨ ਰੱਖੋ ਕਿ ਘਰ ਵਿੱਚ ਕਿਸੇ ਤਰ੍ਹਾਂ ਦਾ ਝਗੜਾ ਨਹੀਂ ਹੋਣਾ ਚਾਹੀਦਾ।
ਤੁਲਾ: ਤੁਸੀਂ ਯਾਤਰਾ ਤੇ ਜਾ ਸਕਦੇ ਹੋ, ਜਿੱਥੇ ਤੁਸੀਂ ਕੁਝ ਨਵੇਂ ਲੋਕਾਂ ਨੂੰ ਮਿਲੋਗੇ। ਪਰਿਵਾਰਕ ਜੀਵਨ ਵਿੱਚ ਖੁਸ਼ਹਾਲੀ ਰਹੇਗੀ। ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮੇਲ-ਜੋਲ ਵਧੇਗਾ। ਆਪਣੇ ਸਹਿ-ਕਰਮਚਾਰੀਆਂ ਨਾਲ ਚੰਗਾ ਵਿਵਹਾਰ ਕਰਨ ਨਾਲ ਕਾਰਜ ਸਥਾਨ ਵਿੱਚ ਸਫਲਤਾ ਮਿਲੇਗੀ। ਪਿਆਰ ਦੇ ਲਿਹਾਜ਼ ਨਾਲ ਦਿਨ ਮਿਲਾਵਟ ਵਾਲਾ ਰਹਿਣ ਵਾਲਾ ਹੈ, ਤੁਹਾਡੇ ਪ੍ਰੇਮੀ ਸਾਥੀ ਦਾ ਮੂਡ ਕਦੇ ਚੰਗਾ ਅਤੇ ਕਦੇ ਖਰਾਬ ਰਹੇਗਾ, ਜਿਸ ਕਾਰਨ ਤੁਸੀਂ ਪਰੇਸ਼ਾਨ ਰਹੋਗੇ।
ਬ੍ਰਿਸ਼ਚਕ: ਕਾਰਜ ਸਥਾਨ ਵਿੱਚ ਸਥਿਤੀ ਤੁਹਾਡੇ ਪੱਖ ਵਿੱਚ ਰਹੇਗੀ ਅਤੇ ਤੁਹਾਨੂੰ ਪਰਿਵਾਰ ਵਿੱਚ ਛੋਟੇ ਬੱਚਿਆਂ ਤੋਂ ਖੁਸ਼ੀ ਮਿਲੇਗੀ। ਵਿਆਹੁਤਾ ਜੀਵਨ ਵਿੱਚ ਦਿਨ ਅਨੁਕੂਲ ਰਹਿਣ ਵਾਲਾ ਹੈ ਅਤੇ ਪਰਿਵਾਰਕ ਮੈਂਬਰ ਤੁਹਾਨੂੰ ਮਿਲ ਕੇ ਖੁਸ਼ ਹੋ ਸਕਦੇ ਹਨ।
ਧਨੁ: ਖਰਚ ਤਾਂ ਰਹਿਣਗੇ ਪਰ ਆਮਦਨ ਵੀ ਵਧਦੀ ਰਹੇਗੀ। ਵਾਹਨ ਧਿਆਨ ਨਾਲ ਚਲਾਓ, ਦੁਰਘਟਨਾ ਦੀ ਸੰਭਾਵਨਾ ਹੈ। ਪਰਿਵਾਰਕ ਜੀਵਨ ਬਿਹਤਰ ਰਹੇਗਾ। ਵਿਆਹੁਤਾ ਜੀਵਨ ਵਿੱਚ ਸਥਿਤੀਆਂ ਵਿੱਚ ਸੁਧਾਰ ਹੋਵੇਗਾ ਅਤੇ ਤੁਸੀਂ ਇੱਕ ਦੂਜੇ ਦੇ ਨੇੜੇ ਆ ਜਾਓਗੇ। ਕੰਮਕਾਜੀ ਹਾਲਾਤ ਚੰਗੇ ਰਹਿਣਗੇ।
ਮਕਰ: ਜ਼ਿਆਦਾ ਕੰਮ ਦੇ ਕਾਰਨ ਤੁਹਾਡੀ ਸਿਹਤ ਵਿਗੜ ਸਕਦੀ ਹੈ ਅਤੇ ਤੁਸੀਂ ਮਾਨਸਿਕ ਤੌਰ ਤੇ ਤਣਾਅ ਵਿੱਚ ਵੀ ਰਹੋਗੇ। ਤੁਹਾਡੇ ਖਰਚੇ ਵੱਧ ਹੋਣਗੇ ਅਤੇ ਤੁਹਾਡੀ ਆਮਦਨ ਉਮੀਦ ਤੋਂ ਥੋੜ੍ਹੀ ਘੱਟ ਹੋਵੇਗੀ। ਜਿਵੇਂ- ਜਿਵੇਂ ਦਿਨ ਵਧਦਾ ਜਾਵੇਗਾ, ਤੁਹਾਡੀ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਤੁਹਾਨੂੰ ਜਾਇਦਾਦ ਦੇ ਮਾਮਲੇ ਵਿੱਚ ਲਾਭ ਮਿਲੇਗਾ ਪਰ ਦਸਤਾਵੇਜ਼ਾਂ ਦੀ ਵੀ ਜਾਂਚ ਕਰੋ।
ਕੁੰਭ: ਕਾਰੋਬਾਰ ਦੇ ਸਬੰਧ ਵਿੱਚ ਯਾਤਰਾ ਸਫਲ ਰਹੇਗੀ ਅਤੇ ਵਪਾਰਕ ਆਰਡਰ ਵੀ ਪ੍ਰਾਪਤ ਹੋਣਗੇ। ਪਰਿਵਾਰਕ ਜੀਵਨ ਵਿੱਚ ਕਿਸੇ ਮੁੱਦੇ ਦੇ ਕਾਰਨ ਕੁਝ ਪਰੇਸ਼ਾਨੀ ਹੋ ਸਕਦੀ ਹੈ। ਕਿਸੇ ਨਾਲ ਵਿਵਾਦ ਹੋ ਸਕਦਾ ਹੈ। ਘਰ ਦੇ ਬਜ਼ੁਰਗਾਂ ਨਾਲ ਨਵੇਂ ਕਾਰੋਬਾਰ ਬਾਰੇ ਚਰਚਾ ਕਰ ਸਕਦੇ ਹੋ।
ਮੀਨ: ਧਨ ਦੇ ਲਿਹਾਜ਼ ਨਾਲ ਦਿਨ ਚੰਗਾ ਰਹੇਗਾ। ਪਿਤਾ ਦੀ ਸਿਹਤ ਵਿਗੜ ਸਕਦੀ ਹੈ ਪਰ ਤੁਹਾਡੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਪਰਿਵਾਰਕ ਜੀਵਨ ਵਿੱਚ ਅਨੁਕੂਲ ਸਮਾਂ ਰਹੇਗਾ। ਤੁਹਾਨੂੰ ਆਪਣੇ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਵਿਦਿਆਰਥੀਆਂ ਲਈ ਚੰਗਾ ਦਿਨ ਹੈ। ਮਾਨਸਿਕ ਸੰਤੁਲਨ ਬਣਾ ਕੇ ਰੱਖੋ। ਘਰ ਵਿੱਚ ਮਹਿਮਾਨ ਆ ਸਕਦੇ ਸਨ। ਭੈਣਾਂ-ਭਰਾਵਾਂ ਦਾ ਸਹਿਯੋਗ ਮਿਲੇਗਾ।
ਬ੍ਰਿਖ: ਵਿਦਿਆਰਥੀਆਂ ਲਈ ਸਮਾਂ ਚੰਗਾ ਹੈ। ਦਫਤਰ ਜਾਂ ਕੰਮ ਵਿੱਚ ਇਸਤਰੀ ਵਰਗ ਤੋਂ ਸੁਚੇਤ ਰਹੋ। ਪਰਿਵਾਰਿਕ ਮੈਂਬਰਾਂ ਦੇ ਨਾਲ ਘਰ ਦੇ ਸਵਾਲਾਂ ਦੇ ਸੰਬੰਧ ਵਿੱਚ ਚਰਚਾ ਕਰੋਗੇ।
ਮਿਥੁਨ: ਦੋਸਤਾਂ ਦੇ ਨਾਲ ਯਾਤਰਾ ਦੀ ਯੋਜਨਾ ਬਣੇਗੀ। ਆਰਥਿਕ ਮਾਮਲਿਆਂ ਉੱਤੇ ਜਿਆਦਾ ਧਿਆਨ ਦਿਓਗੇ, ਤੁਹਾਨੂੰ ਹਰੇਕ ਕੰਮ ਵਿੱਚ ਸਫਲਤਾ ਮਿਲੇਗੀ।
ਕਰਕ: ਆਰਥਿਕ ਕੰਮਾਂ ਵਿੱਚ ਸਫਲਤਾ ਮਿਲੇਗੀ। ਘਰ ਵਿੱਚ ਮਹਿਮਾਨ ਆ ਸਕਦੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਲਈ ਦਿਨ ਮੱਧਮ ਹੈ। ਸਨੇਹੀਆਂ ਅਤੇ ਦੋਸਤਾਂ ਦੇ ਨਾਲ ਮੁਲਾਕਾਤ ਆਨੰਦਾਇਕ ਰਹੇਗੀ।
ਸਿੰਘ: ਤੋਹਫੇ ਦੀ ਪ੍ਰਾਪਤੀ ਹੋਵੇਗੀ। ਸਵਾਦਿਸ਼ਟ ਭੋਜਨ ਕਰਨ ਅਤੇ ਬਾਹਰ ਘੁੰਮਣ ਜਾਣ ਦੀ ਯੋਜਨਾ ਬਣੇਗੀ। ਧਨ ਲਾਭ ਹੋਵੇਗਾ। ਦੰਪਤੀ ਜੀਵਨ ਵਿੱਚ ਨੇੜਤਾ ਅਨੁਭਵ ਕਰੋਗੇ। ਕਾਰੋਬਾਰ ਵਿਚ ਵੀ ਫਾਇਦਾ ਹੋਵੇਗਾ।
ਕੰਨਿਆ: ਗਲਤ ਦਲੀਲਬਾਜੀ ਅਤੇ ਵਾਦ-ਵਿਵਾਦ ਅਤੇ ਸੰਘਰਸ਼ ਖੜਾ ਕਰੇਗੀ। ਕੋਰਟ-ਕਚਿਹਰੀ ਦੇ ਮਾਮਲੇ ਵਿੱਚ ਸਾਵਧਾਨੀ ਰੱਖਣ ਦੀ ਸਲਾਹ ਹੈ। ਕਮਾਈ ਦੇ ਮੁਕਾਬਲੇ ਖਰਚ ਜਿਆਦਾ ਹੋਵੇਗਾ।
ਤੁਲਾ: ਵਪਾਰਕ-ਧੰਦੇ ਵਿੱਚ ਵਿਕਾਸ ਦੇ ਨਾਲ-ਨਾਲ ਕਮਾਈ ਵੀ ਵਧੇਗੀ। ਨੌਕਰੀ ਪੇਸ਼ਾ ਵਾਲਿਆਂ ਲਈ ਫ਼ਾਇਦੇ ਦਾ ਮੌਕਾ ਮਿਲੇਗਾ। ਦੋਸਤਾਂ ਦੇ ਨਾਲ ਧਾਰਮਿਕ ਸਥਾਨ ਤੇ ਸੈਰ ਹੋਵੇਗੀ।
ਬ੍ਰਿਸ਼ਚਕ: ਪਰਿਵਾਰ ਵਿੱਚ ਆਨੰਦ ਅਤੇ ਉਤਸ਼ਾਹ ਦਾ ਮਾਹੌਲ ਰਹੇਗਾ। ਦਫਤਰ ਅਤੇ ਨੌਕਰੀ ਵਿੱਚ ਕਮਾਈ ਵਧੇਗੀ। ਸਹਿਕਰਮੀਆਂ ਦਾ ਸਹਿਯੋਗ ਮਿਲੇਗਾ।
ਧਨੁ: ਥਕਾਵਟ ਅਤੇ ਆਲਸ ਕਾਰਨ ਸਫੂਰਤੀ ਦੀ ਕਮੀ ਰਹੇਗੀ। ਮਨ ਵਿੱਚ ਡੂੰਘੀਆਂ ਚਿੰਤਾਵਾਂ ਸਤਾਉਣਗੀਆਂ। ਨੌਕਰੀ-ਪੇਸ਼ੇ ਵਿੱਚ ਰੁਕਾਵਟਾਂ ਖੜ੍ਹੀਆਂ ਹੋਣਗੀਆਂ। ਉੱਚ ਅਧਿਕਾਰੀਆਂ ਦੇ ਨਾਲ ਵਾਦ- ਵਿਵਾਦ ਵਿੱਚ ਨਾ ਉਲਝੋ।
ਮਕਰ: ਗੁੱਸੇ ਉੱਤੇ ਕਾਬੂ ਰੱਖਣਾ ਪਵੇਗਾ, ਨਹੀਂ ਤਾਂ ਅਨਰਥ ਹੋ ਸਕਦਾ ਹੈ। ਖਰਚ ਵਿੱਚ ਵਾਧਾ ਹੋਵੇਗਾ। ਤੁਹਾਡੇ ਕੋਲ ਪੈਸੇ ਦੀ ਕਮੀ ਹੋ ਸਕਦੀ ਹੈ। ਪੈਸਾ ਬਾਹਰੋਂ ਆਉਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ।
ਕੁੰਭ: ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਦੇ ਨਾਲ ਖੁਸ਼ੀ-ਖੁਸ਼ੀ ਆਪਣਾ ਦਿਨ ਬਤੀਤ ਕਰੋਗੇ। ਸਰੀਰਕ ਮਨ ਵਿੱਚ ਸਫੂਰਤੀ ਅਤੇ ਪ੍ਰਸੰਨਤਾ ਰਹੇਗੀ। ਭਾਗੀਦਾਰੀ ਵਿੱਚ ਫ਼ਾਇਦਾ ਹੋਵੇਗਾ। ਯਾਤਰਾ ਦੀ ਸੰਭਾਵਨਾ ਹੈ।
ਮੀਨ: ਪਰਿਵਾਰ ਵਿੱਚ ਮੇਲ-ਮਿਲਾਪ ਬਣਿਆ ਰਹੇਗਾ। ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਣੀ ਰਹੇਗੀ। ਤੁਹਾਡੇ ਵਿਚਾਰ ਅਤੇ ਸੁਭਾਅ ਵਿੱਚ ਭਾਵੁਕਤਾ ਜਿਆਦਾ ਰਹੇਗੀ। ਨੌਕਰ ਵਰਗ ਅਤੇ ਨਾਨਕਿਆਂ ਤੋਂ ਫ਼ਾਇਦਾ ਹੋਵੇਗਾ। ਯਾਤਰਾ ਦੀ ਯੋਜਨਾ ਬਣੇਗੀ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਲਗਾਤਾਰ ਵੱਧਦੀਆਂ ਲੋੜਾਂ ਤੁਹਾਨੂੰ ਵਿੱਤੀ ਤੌਰ ਤੇ ਪ੍ਰੇਸ਼ਾਨ ਕਰਨਗੀਆਂ। ਤੁਹਾਨੂੰ ਕਰਜ਼ਾ ਵੀ ਲੈਣਾ ਪੈ ਸਕਦਾ ਹੈ। ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਕਾਰੋਬਾਰੀਆਂ ਨੂੰ ਲਾਭ ਮਿਲੇਗਾ, ਆਪਣੀ ਗੱਲ ਨੂੰ ਸਹੀ ਤਰੀਕੇ ਨਾਲ ਪੇਸ਼ ਕਰੋ।
ਬ੍ਰਿਖ : ਪਰਿਵਾਰਕ ਸਮੱਸਿਆਵਾਂ ਵੱਧ ਸਕਦੀਆਂ ਹਨ, ਜਿਸ ਕਾਰਨ ਦਫਤਰ ਦਾ ਕੰਮ ਪ੍ਰਭਾਵਿਤ ਹੋਵੇਗਾ। ਦੋਵਾਂ ਨੂੰ ਵੱਖ-ਵੱਖ ਰੱਖਣਾ ਬਿਹਤਰ ਹੈ। ਸਮੇਂ ਤੇ ਫੈਸਲੇ ਲੈਣ ਦੀ ਕੋਸ਼ਿਸ਼ ਕਰੋ। ਨੌਕਰੀ ਵਿੱਚ ਨਵੀਂ ਸੰਭਾਵਨਾ ਬਣ ਰਹੀ ਹੈ।
ਮਿਥੁਨ: ਰੁਕੇ ਹੋਏ ਕੰਮਾਂ ਦੀ ਚਿੰਤਾ ਰਹੇਗੀ। ਤੁਹਾਨੂੰ ਆਰਥਿਕ ਸਥਿਤੀ ਵਿੱਚ ਕੁਝ ਸੁਧਾਰ ਮਿਲੇਗਾ, ਨਿਵੇਸ਼ ਦੇ ਨਵੇਂ ਮੌਕੇ ਮਿਲਣਗੇ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਮਿਲਣ ਦੀ ਉਮੀਦ ਹੈ।
ਕਰਕ: ਦਫਤਰੀ ਕੰਮਾਂ ਨੂੰ ਲੈ ਕੇ ਬੇਲੋੜੀ ਚਿੰਤਾ ਰਹੇਗੀ। ਮਨ ਵਿੱਚ ਅਸ਼ਾਂਤੀ ਰਹੇਗੀ। ਪਰਿਵਾਰਕ ਜੀਵਨ ਵਿੱਚ ਵੀ ਉਥਲ-ਪੁਥਲ ਰਹੇਗੀ। ਕਾਰੋਬਾਰੀਆਂ ਲਈ ਦਿਨ ਨਿਰਾਸ਼ਾ ਭਰਿਆ ਰਹੇਗਾ।
ਸਿੰਘ : ਲੰਬੇ ਸਮੇਂ ਤੋਂ ਰੁਕੇ ਹੋਏ ਪ੍ਰੋਜੈਕਟ ਮਾਨਸਿਕ ਤਣਾਅ ਦਾ ਕਾਰਨ ਬਣ ਸਕਦੇ ਹਨ। ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਜਜ਼ਬਾਤ ਵਿੱਚ ਆ ਕੇ ਕਿਸੇ ਨਾਲ ਕੋਈ ਵਾਅਦਾ ਨਾ ਕਰੋ, ਆਉਣ ਵਾਲੇ ਸਮੇਂ ਵਿੱਚ ਪਛਤਾਉਣਾ ਪੈ ਸਕਦਾ ਹੈ।
ਕੰਨਿਆ: ਕਾਰੋਬਾਰ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਦਫਤਰ ਵਿਚ ਕੋਈ ਵੀ ਕੰਮ ਬਦਲੇ ਦੀ ਭਾਵਨਾ ਨਾਲ ਨਾ ਕਰੋ। ਕਾਰੋਬਾਰੀ ਭਾਈਵਾਲਾਂ ਨਾਲ ਵਿਵਾਦ ਵਧ ਸਕਦਾ ਹੈ। ਦਿੱਖ ਵਿੱਚ ਖਰਚ ਕਰਨ ਨਾਲ ਕਰਜ਼ਾ ਹੋ ਸਕਦਾ ਹੈ।
ਤੁਲਾ: ਪੈਸੇ ਨਾਲ ਜੁੜੀਆਂ ਪਰੇਸ਼ਾਨੀਆਂ ਬਣੀ ਰਹਿਣਗੀਆਂ। ਆਰਥਿਕ ਸਥਿਤੀ ਨੂੰ ਲੈ ਕੇ ਮਨ ਵਿੱਚ ਚਿੰਤਾ ਬਣੀ ਰਹੇਗੀ। ਬੇਲੋੜੇ ਖਰਚਿਆਂ ਲਈ ਕਰਜ਼ਾ ਲੈਣਾ ਪੈ ਸਕਦਾ ਹੈ। ਜ਼ਮੀਨ ਵਿੱਚ ਨਿਵੇਸ਼ ਕਰਨ ਨਾਲ ਲਾਭ ਮਿਲੇਗਾ।
ਬ੍ਰਿਸ਼ਚਕ: ਆਰਥਿਕ ਸਥਿਤੀ ਵਿੱਚ ਸੁਧਾਰ ਦੀ ਸੰਭਾਵਨਾ ਹੈ। ਤੁਹਾਨੂੰ ਨਿਵੇਸ਼ ਦੇ ਬਿਹਤਰ ਮੌਕੇ ਮਿਲਣਗੇ। ਬੇਲੋੜਾ ਖਰਚ ਨਾ ਕਰੋ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ ਇਸ ਲਈ ਸਾਵਧਾਨ ਰਹੋ। ਵਪਾਰੀਆਂ ਨੂੰ ਸਮਝਦਾਰੀ ਨਾਲ ਫੈਸਲੇ ਲੈਣੇ ਚਾਹੀਦੇ ਹਨ।
ਧਨੁ: ਦਫ਼ਤਰ ਵਿੱਚ ਬਿਨਾਂ ਕਿਸੇ ਕਾਰਨ ਚਿੰਤਾ ਤੁਹਾਨੂੰ ਪਰੇਸ਼ਾਨ ਕਰੇਗੀ। ਆਰਥਿਕ ਸਥਿਤੀ ਵਿੱਚ ਸੁਧਾਰ ਦੀ ਸੰਭਾਵਨਾ ਹੈ। ਜ਼ਰੂਰਤ ਤੇ ਕਾਬੂ ਰੱਖੋ ਨਹੀਂ ਤਾਂ ਖਰਚ ਜ਼ਿਆਦਾ ਹੋਵੇਗਾ। ਇੱਕੋ ਸਮੇਂ ਦੋ ਪ੍ਰੋਜੈਕਟਾਂ ਤੇ ਕੰਮ ਨਾ ਕਰੋ।
ਮਕਰ:ਕਾਰਜ ਸਥਾਨ ਤੇ ਅਧਿਕਾਰੀਆਂ ਨਾਲ ਮੇਲ-ਜੋਲ ਵਧ ਸਕਦਾ ਹੈ। ਤਬਦੀਲੀ ਨੂੰ ਆਸਾਨੀ ਨਾਲ ਸਵੀਕਾਰ ਕਰੋ। ਧਨ ਅਤੇ ਲਾਭ ਦਾ ਯੋਗ ਹੋਵੇਗਾ। ਵਪਾਰ ਵਿੱਚ ਤਰੱਕੀ ਹੋਵੇਗੀ।
ਕੁੰਭ: ਜੇਕਰ ਤੁਸੀਂ ਆਰਥਿਕ ਪਰੇਸ਼ਾਨੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇੱਕ ਦੂਜੇ ਨਾਲ ਕੋਈ ਸੌਦਾ ਨਾ ਕਰੋ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਲਗਾਤਾਰ ਪ੍ਰੇਸ਼ਾਨੀ ਕਾਰਨ ਤੁਹਾਡਾ ਮਨੋਬਲ ਕਮਜ਼ੋਰ ਰਹੇਗਾ। ਕਾਰੋਬਾਰੀਆਂ ਲਈ ਦਿਨ ਆਮ ਰਹੇਗਾ।
ਮੀਨ: ਦਫ਼ਤਰ ਵਿੱਚ ਜ਼ਿੰਮੇਵਾਰੀ ਵਧੇਗੀ। ਨਵੇਂ ਲੋਕਾਂ ਤੇ ਭਰੋਸਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰ ਲਓ ਨਹੀਂ ਤਾਂ ਤੁਸੀਂ ਕਿਸੇ ਕਾਨੂੰਨੀ ਵਿਵਾਦ ਵਿੱਚ ਫਸ ਸਕਦੇ ਹੋ। ਘਰ ਵਿੱਚ ਮਹਿਮਾਨ ਆ ਸਕਦੇ ਹਨ।
-
Chandigarh2 months ago
ਭਾਰਤੀ ਕਿਸਾਨ ਯੂਨੀਅਨ ਪੁਆਧ ਨੇ ਫੂਕਿਆ ਕੰਗਨਾ ਰਨੌਤ ਦਾ ਪੁਤਲਾ
-
International2 months ago
ਜਾਪਾਨ ਵਿੱਚ ਤੂਫਾਨ ਅਤੇ ਭਾਰੀ ਮੀਂਹ ਕਾਰਨ ਤਿੰਨ ਵਿਅਕਤੀਆਂ ਦੀ ਮੌਤ
-
Chandigarh2 months ago
ਵਿਜੀਲੈਂਸ ਬਿਊਰੋ ਵੱਲੋਂ ਸੇਵਾ ਕੇਂਦਰ ਦਾ ਕੰਪਿਊਟਰ ਆਪਰੇਟਰ 12,000 ਰੁਪਏ ਰਿਸ਼ਵਤ ਲੈਂਦਾ ਕਾਬੂ
-
International2 months ago
ਜ਼ਮੀਨ ਖਿਸਕਣ ਕਾਰਨ 9 ਬੱਚਿਆਂ ਸਮੇਤ ਇੱਕੋ ਪਰਿਵਾਰ ਦੇ 12 ਵਿਅਕਤੀਆਂ ਦੀ ਮੌਤ
-
Chandigarh2 months ago
ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ ਉੱਤੇ ਪੰਚਾਇਤੀ ਚੋਣਾਂ ਨਹੀਂ ਲੜ ਸਕਣਗੇ ਉਮੀਦਵਾਰ
-
International1 month ago
ਬੱਸ ਦੀ ਟੱਕਰ ਕਾਰਨ 10 ਵਿਦਿਆਰਥੀਆਂ ਦੀ ਮੌਤ
-
International1 month ago
ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ
-
International1 month ago
ਅਮਰੀਕਾ ਵਿੱਚ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਸਮੇਤ 4 ਯਾਤਰੀਆਂ ਦੀ ਮੌਤ