Connect with us

Mohali

ਰਾਜ ਪੱਧਰੀ ਸਕੂਲ ਖੇਡਾਂ ਦੌਰਾਨ ਲੜਕੀਆਂ ਦੀ ਕਬੱਡੀ ਵਿੱਚ ਪਟਿਆਲਾ ਦੀ ਟੀਮ ਬਣੀ ਚੈਂਪੀਅਨ

Published

on

 

 

ਬੈਡਮਿੰਟਨ ਦੇ 17 ਸਾਲ ਵਰਗ ਵਿੱਚ ਬਠਿੰਡਾ, ਮਲੇਰਕੋਟਲਾ, ਹੁਸ਼ਿਆਰਪੁਰ ਤੇ ਲੁਧਿਆਣਾ ਦੇ ਮੁੰਡਿਆਂ ਦੀਆਂ ਟੀਮਾਂ ਕੁਆਰਟਰ ਫਾਈਨਲ ਵਿੱਚ ਪੁੱਜੀਆਂ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਸਕੂਲ ਸਿੱਖਿਆ ਵਿਭਾਗ ਵਲੋਂ ਇੱਥੇ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ 68ਵੀਆਂ ਸਕੂਲਾਂ ਖੇਡਾਂ ਦੇ ਤੀਜੇ ਦਿਨ ਅੱਜ ਲੜਕੀਆਂ ਦੇ ਕਬੱਡੀ ਮੁਕਾਬਲੇ ਮੁਕੰਮਲ ਹੋਏ। ਜਿਸ ਦੌਰਾਨ ਲੜਕੀਆਂ ਦੀ ਕਬੱਡੀ ਵਿੱਚ ਪਟਿਆਲਾ ਦੀ ਟੀਮ ਚੈਂਪੀਅਨ ਬਣੀ ਜਦਕਿ ਰੂਪਨਗਰ ਦੀ ਟੀਮ ਉੱਪ ਜੇਤੂ ਰਹੀ। ਅੱਜ ਲੜਕਿਆਂ ਦੇ 17 ਸਾਲ ਵਰਗ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਸ਼ੁਰੂ ਹੋਏ।

ਮੁਕਾਬਲਿਆਂ ਦੀ ਦੇਖਰੇਖ ਕਰ ਰਹੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਇਹਨਾਂ ਮੁਕਾਬਲਿਆਂ ਦੌਰਾਨ ਅੱਜ ਹੋਏ 17 ਸਾਲ ਵਰਗ ਦੀਆਂ ਲੜਕੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਦਾ ਫਾਈਨਲ ਮੈਚ ਪਟਿਆਲਾ ਤੇ ਰੂਪਨਗਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪਟਿਆਲਾ ਦੀ ਟੀਮ ਜੇਤੂ ਰਹੀ ਜਦਕਿ ਰੂਪਨਗਰ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ। ਸੰਗਰੂਰ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਉਹਨਾਂ ਦੱਸਿਆ ਕਿ ਇਸੇ ਦੌਰਾਨ ਅੱਜ ਸ਼ੁਰੂ ਹੋਏ ਲੜਕਿਆਂ ਦੇ 17 ਸਾਲ ਵਰਗ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿੱਚ ਸੰਗਰੂਰ ਨੇ ਬਠਿੰਡਾ, ਫਤਿਹਗੜ ਸਾਹਿਬ ਨੇ ਤਰਨਤਾਰਨ, ਮੋਗਾ ਨੇ ਜਲੰਧਰ, ਫਰੀਦਕੋਟ ਨੇ ਗੁਰਦਾਸਪੁਰ ਅਤੇ ਸੰਗਰੂਰ ਨੇ ਫਾਜ਼ਿਲਕਾ ਦੀਆਂ ਟੀਮਾਂ ਨੂੰ ਹਰਾਇਆ।

ਉਹਨਾਂ ਦੱਸਿਆ ਕਿ ਅੱਜ ਹੋਏ ਬੈਡਮਿੰਟਨ ਦੇ 17 ਸਾਲ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਮਲੇਰਕੋਟਲਾ ਨੇ ਫਹਿਤਗੜ੍ਹ ਸਾਹਿਬ, ਬਠਿੰਡਾ ਦੀ ਟੀਮ ਨੇ ਨੇ ਐੱਸ. ਬੀ. ਐੱਸ. ਨਗਰ, ਹੁਸ਼ਿਆਰਪੁਰ ਨੇ ਰੂਪਨਗਰ ਅਤੇ ਲੁਧਿਆਣਾ ਨੇ ਮੋਗਾ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਇਸ ਤੋਂ ਇਲਾਵਾ 19 ਸਾਲ ਵਰਗ ਦੇ ਲੜਕਿਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਮੋਗਾ ਅਤੇ ਪਟਿਆਲਾ ਨੇ ਫਾਜ਼ਿਲਕਾ ਨੂੰ ਹਰਾਇਆ।

ਉਹਨਾਂ ਦੱਸਿਆ ਕਿ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪਿੰਦਰ ਕੌਰ, ਹਰਪ੍ਰੀਤ ਸਿੰਘ ਹੁਸ਼ਿਆਰਪੁਰ, ਪਰਮਵੀਰ ਸਿੰਘ, ਸਤਨਾਮ ਸਿੰਘ, ਪਰਮਵੀਰ ਕੌਰ, ਵਰਿੰਦਰ ਸਿੰਘ, ਭਵਦੀਪ ਸਿੰਘ, ਹਰਵਿੰਦਰ ਸਿੰਘ ਮੀਆਂਪੁਰ ਚੰਗਰ, ਅੰਕੁਰ ਖਰਵੰਦਾ ਵੀ ਹਾਜ਼ਰ ਸਨ।

 

Continue Reading

Mohali

ਪਟਿਆਲਾ, ਪੰਜਾਬੀ ਭਵਨ, ਲੁਧਿਆਣਾ ਦੇ ਆਡੀਟੋਰੀਅਮ ਅਤੇ ਮੁਹਾਲੀ ਦੇ ਦੋ ਓਪਨ ਏਅਰ ਥੀੲਟਰਾਂ ਦੀ ਵਿੱਤੀ ਸਾਰ ਲਵੇ ਸਰਕਾਰ : ਸੰਜੀਵਨ

Published

on

By

 

 

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਨਾਟਕਕਾਰ ਅਤੇ ਨਾਟ- ਨਿਰਦੇਸ਼ਕ ਸੰਜੀਵਨ ਸਿੰਘ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਪਟਿਆਲਾ, ਪੰਜਾਬੀ ਭਵਨ, ਲੁਧਿਆਣਾ ਦੇ ਆਡੀਟੋਰੀਅਮ ਅਤੇ ਮੁਹਾਲੀ ਦੇ ਦੋ ਓਪਨ ਏਅਰ ਥੀੲਟਰਾਂ ਦੀ ਵਿੱਤੀ ਸਾਰ ਲਵੇ। ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਵੱਲੋਂ ਨਾਟਕਕਾਰ ਅਤੇ ਕਲਮਕਾਰ ਬਲਵੰਤ ਗਾਰਗੀ ਦੇ ਨਾਂ ਤੇ ਬਠਿੰਡਾ ਵਿਖੇ ਆਡੀਟੋਰੀਅਮ ਦਾ ਲੋਕ ਅਰਪਣ ਕਰਨ ਦਾ ਸਵਾਗਤ ਕਰਦਿਆਂ ਉਹਨਾਂ ਕਿਹਾ ਕਿ ਬਲਵੰਤ ਗਾਰਗੀ ਆਡੀਟੋਰੀਅਮ ਵਾਸਤੇ ਵਿੱਤੀ ਸਾਧਨ ਵੀ ਮੁਹਈਆ ਕਰਵਾਏ ਜਾਣ ਕਿਉਂਕਿ ਆਡੀਟੋਰੀਅਮ ਵਿੱਚ ਰੰਗਮੰਚੀ, ਸਾਹਿਤਕ ਤੇ ਨਿਰੋਈਆਂ ਸਭਿਆਚਾਰਕ ਸਰਗਰਮੀਆਂ ਦੀ ਲਗਾਤਾਰਤਾ ਲਈ ਵਿੱਤੀ ਸਰੋਤਾਂ ਦੀ ਵੀ ਜ਼ਰੂਰਤ ਪਵੇਗੀ।

ਸੰਜੀਵਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪਟਿਆਲਾ ਵਿਖੇ ਹਰਪਾਲ ਟਿਵਾਣਾ ਆਡੀਟੋਰੀਅਮ, ਪੰਜਾਬੀ ਭਵਨ ਲੁਧਿਆਣਾ ਦੇ ਅਹਾਤੇ ਅੰਦਰ ਬਲਰਾਜ ਸਾਹਨੀ ਖਸਤਾ ਹਾਲ ਆਡੀਟੋਰੀਅਮ ਅਤੇ ਮੁਹਾਲੀ ਵਿਚ ਨਗਰ ਨਿਗਮ ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਣ ਖੰਡਰ ਹੋ ਰਹੇ ਸਿਲਵੀ ਪਾਰਕ ਫੇਜ਼-10 ਅਤੇ ਸਿਟੀ ਪਾਰਕ ਫੇਜ਼-68 ਦੇ ਓਪਨ ਏਅਰ ਥੀੲਟਰਾਂ ਦੀ ਵਿੱਤੀ ਸਾਰ ਲੈਣੀ ਚਾਹੀਦੀ ਹੈ ਤਾਂ ਜੋ ਇਹ ਆਡੀਟੋਰੀਅਮ ਪੰਜਾਬੀਆਂ ਨੂੰ ਸਿਹਤਮੰਦ ਸਭਿਆਚਾਰ ਅਤੇ ਨਿਰੋਏ ਵਿਰਸੇ ਨਾਲ ਜੋੜਣ ਵਿਚ ਸਹਾਈ ਹੋਣ।

 

Continue Reading

Mohali

ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਤੋਂ ਅੱਕੇ ਕਿਸਾਨਾਂ ਵੱਲੋਂ ਰੋਸ ਧਰਨਾ

Published

on

By

 

ਲਾਂਡਰਾ ਬੰਨੂੜ ਸੜਕ ਤੇ ਤਿੰਨ ਘੰਟੇ ਤਕ ਚੱਕਾ ਜਾਮ

ਐਸ ਏ ਐਸ ਨਗਰ, 25 ਅਕਤੂਬਰ (ਸ.ਬ.) ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਖਰੀਦ ਦੇ ਮਾੜੇ ਪ੍ਰਬੰਧਾਂ, ਵਿਕ ਚੁੱਕੇ ਝੋਨੇ ਦੀ ਲਿਫਟਿੰਗ ਨਾ ਹੋਣ ਅਤੇ ਕਣਕ ਦੀ ਬਿਜਾਈ ਵਾਸਤੇ ਡੀ ਏ ਪੀ ਖਾਦ ਦੀ ਸਪਲਾਈ ਨਾ ਮਿਲਣ ਤੋਂ ਤੰਗ ਕਿਸਾਨਾਂ ਵਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਭਾਗੋਮਾਜਰਾ ਬੈਰੋਂਪੁਰ ਅਨਾਜ ਮੰਡੀ ਦੇ ਬਾਹਰ ਜਿੱਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਗਹੀ ਅਤੇ ਲਾਂਡਰਾ ਬਨੂੜ ਮੁੱਖ ਸੜਕ ਤੇ ਤਿੰਨ ਘੰਟੇ ਤਕ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਸਿਰਫ ਸਕੂਲ ਬਸਾਂ ਅਤੇ ਐਂਬੂਲੈਂਸਾਂ ਨੂੰ ਹੀ ਲੰਘਣ ਦੀ ਇਜਾਜਤ ਦਿੱਤੀ ਗਈ ਜਦੋਂਕਿ ਬਾਕੀ ਦੀਆਂ ਗੱਡੀਆਂ ਸੜਕ ਤੇ ਹੀ ਫਸੀਆਂ ਰਹੀਆਂ।

ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਪਰਮਦੀਪ ਸਿੰਘ ਬੈਦਵਾਣ ਸੂਬਾ ਸਕੱਤਰ ਰਾਜੇਵਾਲ ਪੰਜਾਬ, ਕਿਰਪਾਲ ਸਿੰਘ ਸਿਆਊ ਜਿਲ੍ਹਾ ਪ੍ਰਧਾਨ, ਰਵਨੀਤ ਸਿੰਘ ਬਰਾੜ ਕਾਦੀਆਂ, ਅੰਗਰੇਜ਼ ਸਿੰਘ ਭਾਦੁੜ ਡਕੌਂਦਾ, ਸੁੱਖ ਗਿੱਲ ਮੋਗਾ ਬੀਕੇਯੂ ਤੁਲੇਵਾਲ, ਦਵਿੰਦਰ ਸਿੰਘ ਦੇਹ ਕਲਾਂ ਬੀ ਕੇ ਯੂ ਲੱਖੋਵਾਲ, ਜਸਪਾਲ ਸਿੰਘ ਨਿਆਮੀਆਂ, ਮਨਜੀਤ ਸਿੰਘ ਤੰਗੋਰੀ, ਅਵੀਕਰਨ ਬਰਨਾਲਾ, ਜੱਥੇਦਾਰ ਬਲਵੀਰ ਸਿੰਘ ਬੈਰੋਪੁਰ, ਸ਼ੇਰ ਸਿੰਘ ਦੈੜੀ, ਗੁਰਵਿੰਦਰ ਸਿੰਘ ਸਿਆਊ, ਰਣਵੀਰ ਸਿੰਘ ਗਰੇਵਾਲ, ਤੇਜਿੰਦਰ ਸਿੰਘ ਪੂਨੀਆ, ਹਰਜੀਤ ਸਿੰਘ ਗਿੱਲ, ਅਮਰਜੀਤ ਸਿੰਘ ਪਡਿਆਲਾ, ਕੁਲਵੰਤ ਸਿੰਘ ਰੁੜਕੀ, ਜਸਵੰਤ ਸਿੰਘ ਪੂਨੀਆ, ਇਕਬਾਲ ਸਿੰਘ ਬੇਰੋਪੁਰ, ਕਾਲਾ ਚਾਹੜ ਅਤੇ ਹੋਰਨਾਂ ਨ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਖਰੀਦ ਦੇ ਕਮ ਵਿੱਚ ਪੂਰੀ ਤਰ੍ਹਾਂ ਨਕਾਰਾ ਸਾਬਿਤ ਹੋਈ ਹੈ ਅਤੇ ਕਿਸਾਨਾਂ ਨੂੰ 15 -15 ਦਿਨ ਤਕ ਮੰਡੀਆਂ ਵਿੱਚ ਰਹਿ ਕੇ ਫਸਲ ਦੀ ਰਾਖੀ ਕਰਨੀ ਪੈ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਪਈ ਫਸਲ ਦੀ ਲਿਫਟਿੰਗ ਨਾ ਹੋਣ ਕਾਰਨ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ।

ਉਹਨਾਂ ਕਿਹਾ ਕਿ ਇਸ ਦੌਰਾਨ ਸਰਕਾਰ ਡੀ ਏ ਪੀ ਖਾਦ ਦੀ ਸਪਲਾਈ ਵਿੱਚ ਵੀ ਪੂਰੀ ਤਰ੍ਹਾਂ ਨਾਕਾਮ ਹੋਈ ਹੈ ਜਿਸ ਕਾਰਨ ਅਗਲੀ ਫਸਲ ਦੀ ਬਿਜਾਈ ਦਾ ਕੰਮ ਵੀ ਵਿਚਾਲੇ ਹੀ ਲਮਕ ਰਿਹਾ ਹੈ। ਡੀ ਏ ਪੀ ਖਾਦ ਨਾ ਤਾਂ ਸੁਸਾਇਟੀਆਂ ਵਿੱਚ ਪਹੁੰਚੀ ਹੈ ਅਤੇ ਨਾ ਹੀ ਦੁਕਾਨਾਂ ਤੇ ਮਿਲ ਰਹੀ ਹੈ ਜਿਸ ਕਾਰਨ ਕਿਸਾਨਾਂ ਤੇ ਦੋਹਰੀ ਮਾਰ ਪੈ ਰਹੀ ਹੈ।

ਇਸ ਮੌਕੇ ਸz. ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਜੇਕਰ ਸਰਕਾਰ ਵਲੋਂ ਤੁਰੰਤ ਖਰੀਦ ਅਤੇ ਲਿਫਅਿੰਗ ਦੇ ਪ੍ਰਬੰਧ ਨਾ ਕੀਤੇ ਗਏ ਤਾਂ ਕਿਸਾਨਾਂ ਵਲੋਂ 29 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਾਇਆ ਜਾਵੇਗਾ।

ਕਿਸਾਨਾਂ ਦੇ ਧਰਨੇ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੁੰ ਰੋਕਣ ਲਈ ਪੁਲੀਸ ਫੋਰਸ ਵੀ ਤੈਨਾਤ ਕੀਤੀ ਗਈ ਸੀ ਅਤੇ ਡੀ ਐਸ ਪੀ ਸਿਟੀ 2 ਸ. ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਪੁਲੀਸ ਫੋਰਸ ਵਲੋਂ ਨਿਗਰਾਨੀ ਕੀਤੀ ਜਾ ਰਹੀ ਸੀ।

Continue Reading

Mohali

ਸੁਖੋਈ ਉੜਾਉਣ ਦਾ ਸੁਪਨਾ ਸੰਜੋਣ ਵਾਲੇ ਪੰਜਾਬ ਦੇ ਅਰਮਾਨਪ੍ਰੀਤ ਨੇ ਐਨ. ਡੀ. ਏ. ਦੀ ਮੈਰਿਟ ਸੂਚੀ ਵਿੱਚ ਅੱਵਲ ਰੈਂਕ ਹਾਸਲ ਕੀਤਾ

Published

on

By

 

 

ਐਸ ਏ ਐਸ ਨਗਰ, 25 ਅਕਤੂਬਰ (ਸ.ਬ.) ਐਸ.ਏ.ਐਸ. ਨਗਰ ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ 12ਵੇਂ ਕੋਰਸ ਦੇ ਕੈਡਿਟ ਅਰਮਾਨਪ੍ਰੀਤ ਸਿੰਘ ਨੇ ਐਨ. ਡੀ. ਏ. ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੰਡਾਲ ਦੇ ਫਿਜ਼ਿਕਸ ਦੇ ਲੈਕਚਰਾਰ ਸਤਬੀਰ ਸਿੰਘ ਦੇ ਪੁੱਤਰ ਅਰਮਾਨਪ੍ਰੀਤ ਸਿੰਘ ਨੇ ਯੂ. ਪੀ. ਐਸ. ਸੀ. ਵਲੋਂ ਵੀਰਵਾਰ ਸ਼ਾਮ ਨੂੰ ਐਲਾਨੀ ਗਈ ਐਨ.ਡੀ.ਏ.-153 ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਰੈਂਕ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ।

ਪੰਜਾਬ ਦੇ ਕੈਬਿਨਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਅਰਮਾਨਪ੍ਰੀਤ ਪਿਛਲੇ 12 ਸਾਲਾਂ ਦੌਰਾਨ ਐਨ. ਡੀ. ਏ. ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲਾ ਇਸ ਸੰਸਥਾ ਦਾ ਤੀਸਰਾ ਕੈਡਿਟ ਹੈ। ਅਰਮਾਨਪ੍ਰੀਤ ਸਿੰਘ ਨੇ ਹਵਾਈ ਸੈਨਾ ਦੀ ਚੋਣ ਕੀਤੀ ਹੈ ਅਤੇ ਉਹ ਨੇੜਲੇ ਭਵਿੱਖ ਵਿੱਚ ਸੁਖੋਈ ਐਸ. ਯੂ.-30 ਐਮ. ਕੇ. ਆਈ. ਨੂੰ ਉਡਾਉਣ ਦੀ ਇੱਛਾ ਰੱਖਦਾ ਹੈ।

ਅਰਮਾਨਪ੍ਰੀਤ ਸਿੰਘ ਤੋਂ ਇਲਾਵਾ ਇਸ ਇੰਸਟੀਚਿਊਟ ਦੇ ਐਸ. ਐਸ. ਬੀ. ਲਈ ਗਏ 24 ਵਿੱਚੋਂ 14 ਹੋਰ ਕੈਡਿਟਾਂ ਨੇ ਵੀ ਮੈਰਿਟ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਕੈਡਿਟ ਕੇਸ਼ਵ ਸਿੰਗਲਾ ਨੇ 15ਵਾਂ ਰੈਂਕ ਹਾਸਿਲ ਕੀਤਾ ਹੈ।

ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ (ਵੀ. ਐਸ. ਐਮ.) ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਦੇ ਕੁੱਲ 238 ਕੈਡਿਟ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜੁਆਇਨ ਕਰ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਕੁੱਲ 160 ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਚੁਣੇ ਗਏ ਹਨ।

 

Continue Reading

Trending