National
ਕੋਟਾ ਵਿੱਚ ਵਿਦਿਆਰਥੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
ਕੋਟਾ, 17 ਅਕਤੂਬਰ (ਸ.ਬ.) ਕੋਟਾ ਵਿੱਚ ਨੀਟ ਦੀ ਤਿਆਰੀ ਕਰ ਰਹੇ ਇੱਕ ਹੋਰ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਦਾਦਾਬਾਦੀ ਥਾਣਾ ਖੇਤਰ ਦੀ ਹੈ। ਜਿੱਥੇ ਬੀਤੀ ਰਾਤ ਇੱਕ ਵਿਦਿਆਰਥੀ ਨੇ ਆਪਣੇ ਪੀਜੀ ਦੇ ਰੂਮ ਵਿੱਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਨੇ ਲਾਸ਼ ਨੂੰ ਫਾਹੇ ਤੋਂ ਹਟਾ ਕੇ ਪੋਸਟਮਾਰਟਮ ਰੂਮ ਵਿੱਚ ਰਖਵਾਇਆ। ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਉਸ ਦੇ ਆਉਣ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦਾ ਰਹਿਣ ਵਾਲਾ ਆਸ਼ੂਤੋਸ਼ ਚੌਰਸੀਆ ਕੋਟਾ ਵਿੱਚ ਰਹਿ ਕੇ ਨੀਟ ਦੀ ਤਿਆਰੀ ਕਰ ਰਿਹਾ ਸੀ। ਬੀਤੀ ਰਾਤ ਉਸ ਨੇ ਆਪਣੇ ਪੀਜੀ ਵਿੱਚ ਪੱਖੇ ਨਾਲ ਫਾਹਾ ਲੈ ਲਿਆ।
ਆਸ਼ੂਤੋਸ਼ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਮੋਬਾਈਲ ਤੇ ਫ਼ੋਨ ਕੀਤਾ ਸੀ। ਵਾਰ-ਵਾਰ ਫੋਨ ਕਰਨ ਤੇ ਵੀ ਕੋਈ ਜਵਾਬ ਨਾ ਮਿਲਣ ਤੇ ਪਰਿਵਾਰਕ ਮੈਂਬਰਾਂ ਨੇ ਪੀਜੀ ਮਾਲਕ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੀਜੀ ਮਾਲਕ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਪਰ ਕੋਈ ਜਵਾਬ ਨਹੀਂ ਮਿਲਿਆ, ਜਿਸ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਸੂਚਨਾ ਤੋਂ ਬਾਅਦ ਪੁਲੀਸ ਬੀਤੀ ਰਾਤ ਕਰੀਬ 11.30 ਵਜੇ ਮੌਕੇ ਤੇ ਪਹੁੰਚੀ ਤਾਂ ਕਮਰੇ ਦਾ ਗੇਟ ਟੁੱਟਿਆ ਹੋਇਆ ਸੀ। ਗੇਟ ਤੋੜ ਕੇ ਦੇਖਿਆ ਤਾਂ ਆਸ਼ੂਤੋਸ਼ ਪੱਖੇ ਨਾਲ ਲਟਕਦਾ ਮਿਲਿਆ।
National
ਟਰੱਕ ਥੱਲੇ ਆਉਣ ਕਾਰਨ ਬਜ਼ੁਰਗ ਔਰਤ ਦੀ ਮੌਤ
ਗੜ੍ਹਸ਼ੰਕਰ, 22 ਨਵੰਬਰ (ਸ.ਬ.) ਗੜ੍ਹਸ਼ੰਕਰ ਨੰਗਲ ਰੋਡ ਤੇ ਅੱਜ ਸਵੇਰੇ ਕਰੀਬ 11 ਵਜੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਵਾਸੀ ਭੰਮੀਆਂ ਥਾਣਾ ਗੜ੍ਹਸ਼ੰਕਰ ਬੈਂਕ ਤੋਂ ਆਪਣੇ ਪਿੰਡ ਭੰਮੀਆਂ ਵੱਲ ਜਾਣ ਲਈ ਪੈਦਲ ਨੰਗਲ ਰੋਡ ਤੇ ਜਾ ਰਹੀ ਸੀ। ਜਦ ਉਹ ਨੰਗਲ ਚੌਂਕ ਤੋਂ ਥੋੜਾ ਅੱਗੇ ਗਈ ਤਾਂ ਸੜਕ ਤੇ ਤੁਰੀ ਜਾਂਦੇ ਆ ਉਸ ਦਾ ਅਚਾਨਕ ਪੈਰ ਤਿਲਕ ਗਿਆ ਜਿਸ ਕਾਰਨ ਉਹ ਟਰੱਕ ਦੇ ਪਿਛਲੇ ਟਾਇਰ ਥੱਲੇ ਆ ਗਈ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਗੜ੍ਹਸ਼ੰਕਰ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
National
ਡਾਕਟਰਾਂ ਵੱਲੋਂ ਮ੍ਰਿਤਕ ਐਲਾਨਿਆ ਵਿਅਕਤੀ ਸਸਕਾਰ ਮੌਕੇ ਸਾਹ ਲੈਣ ਲੱਗਾ, 4 ਡਾਕਟਰ ਮੁਅੱਤਲ
ਜੈਪੁਰ, 22 ਨਵੰਬਰ (ਸ.ਬ.) ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਵਿੱਚ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੇ ਗਏ ਇੱਕ ਵਿਅਕਤੀ ਨੇ ਅੰਤਿਮ ਸਸਕਾਰ ਲਈ ਚਿਤਾ ਤੇ ਲਿਟਾਉਣ ਮੌਕੇ ਹਿੱਲਜੁੱਲ ਕੀਤੀ। ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਅੰਤਿਮ ਸੰਸਕਾਰ ਤੋਂ ਕੁਝ ਪਲ ਪਹਿਲਾਂ ਸ਼ਮਸ਼ਾਨਘਾਟ ਵਿਚ ਚਿਤਾ ਤੇ ਪਿਆ ਵਿਅਕਤੀ ਸਾਹ ਲੈ ਰਿਹਾ ਸੀ ਅਤੇ ਹਿੱਲ ਰਿਹਾ ਸੀ। ਇਸ ਦੌਰਾਨ ਤੁਰੰਤ ਐਂਬੂਲੈਂਸ ਬੁਲਾਈ ਗਈ ਅਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਜਿੱਥੇ ਉਸ ਵਿਅਕਤੀ ਦਾ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ ਰੋਹਿਤਸ਼ ਨੂੰ ਕੁਝ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਇੱਕ ਅਨਾਥ, ਬੋਲ਼ਾ, ਗੂੰਗਾ ਹੈ ਅਤੇ ਅਨਾਥ ਆਸ਼ਰਮ ਕੇਂਦਰ ਵਿੱਚ ਰਹਿ ਰਿਹਾ ਹੈ। ਬੀਮਾਰ ਹੋਣ ਤੋਂ ਬਾਅਦ ਉਸ ਨੂੰ ਝੁੰਝੁਨੂ ਦੇ ਬੀਡੀਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਬੀਤੀ ਦੁਪਹਿਰ 2 ਵਜੇ ਦੇ ਕਰੀਬ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਫਿਰ ਉਸ ਦੀ ਲਾਸ਼ ਨੂੰ ਮੁਰਦਾਘਰ ਵਿਚ ਰੱਖਿਆ ਗਿਆ ਅਤੇ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਐਂਬੂਲੈਂਸ ਵਿਚ ਸ਼ਮਸ਼ਾਨਘਾਟ ਲਿਜਾਇਆ ਗਿਆ। ਜਦੋਂ ਰੋਹਤਾਸ਼ ਦੀ ਲਾਸ਼ ਨੂੰ ਇੱਥੇ ਚਿਖਾ ਤੇ ਰੱਖਿਆ ਗਿਆ ਤਾਂ ਉਸ ਦਾ ਸਾਹ ਚੱਲਣ ਲੱਗਾ ਅਤੇ ਉਸ ਦਾ ਸਰੀਰ ਹਿੱਲਣ ਲੱਗਾ। ਇਹ ਦੇਖ ਕੇ ਉਥੇ ਮੌਜੂਦ ਲੋਕ ਡਰ ਗਏ। ਤੁਰੰਤ ਐਂਬੂਲੈਂਸ ਬੁਲਾਈ ਗਈ ਅਤੇ ਰੋਹਿਤਸ਼ ਨੂੰ ਹਸਪਤਾਲ ਲਿਜਾਇਆ ਗਿਆ। ਕਲੈਕਟਰ ਦੇ ਹੁਕਮਾਂ ਤੇ ਬੀਤੀ ਦੇਰ ਸ਼ਾਮ ਤਹਿਸੀਲਦਾਰ ਮਹਿੰਦਰ ਮੁੰਡ, ਸਮਾਜਿਕ ਨਿਆਂ ਵਿਭਾਗ ਦੇ ਡਿਪਟੀ ਡਾਇਰੈਕਟਰ ਪਵਨ ਪੂਨੀਆ ਵੀ ਹਸਪਤਾਲ ਪੁੱਜੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੱਜ ਹਸਪਤਾਲ ਵਿੱਚ ਮੈਡੀਕਲ ਅਫ਼ਸਰ ਡਾਕਟਰ ਸੰਦੀਪ ਪਾਚਰ ਦੀ ਮੌਜੂਦਗੀ ਵਿੱਚ ਡਾਕਟਰਾਂ ਦੀ ਮੀਟਿੰਗ ਹੋਈ। ਕੁਲੈਕਟਰ ਨੇ ਡਾਕਟਰ ਸੰਦੀਪ ਪਾਚਰ, ਸਮਾਜਿਕ ਨਿਆਂ ਵਿਭਾਗ ਦੇ ਡਿਪਟੀ ਡਾਇਰੈਕਟਰ ਪਵਨ ਪੂਨੀਆ ਅਤੇ ਹੋਰ ਅਧਿਕਾਰੀਆਂ ਨੂੰ ਰਾਤ ਕਰੀਬ 10.30 ਵਜੇ ਆਪਣੇ ਬੰਗਲੇ ਤੇ ਬੁਲਾਇਆ।
ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ। ਇਸ ਸਬੰਧੀ ਪ੍ਰਿੰਸੀਪਲ ਮੈਡੀਕਲ ਅਫਸਰ ਤੋਂ ਵੀ ਰਿਪੋਰਟ ਮੰਗੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਵਿਭਾਗ ਦੇ ਸਕੱਤਰ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਬੀਤੀ ਰਾਤ ਜ਼ਿਲ੍ਹਾ ਕੁਲੈਕਟਰ ਨੇ ਜੀਂਦ ਦੇ ਨੌਜਵਾਨ ਨੂੰ ਮ੍ਰਿਤਕ ਐਲਾਨਣ ਵਾਲੇ ਡਾਕਟਰ ਯੋਗੇਸ਼ ਜਾਖੜ, ਡਾਕਟਰ ਨਵਨੀਤ ਮੀਲ ਅਤੇ ਡਾਕਟਰ ਸੰਦੀਪ ਪਾਚਰ ਨੂੰ ਮੁਅੱਤਲ ਕਰ ਦਿੱਤਾ ਸੀ।
National
ਦਰਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼
ਕਰਨਾਲ, 22 ਨਵੰਬਰ (ਸ.ਬ.) ਕਰਨਾਲ ਦੇ ਪਿੰਡ ਅਮ੍ਰਿਤਪੁਰ ਰੋਡ ਤੇ ਇਕ ਨੌਜਵਾਨ ਨੇ ਸ਼ੱਕੀ ਹਾਲਾਤਾਂ ਵਿੱਚ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਹਦੀਪੁਰ ਦੇ ਰਹਿਣ ਵਾਲੇ 22 ਸਾਲਾ ਮਨੀਸ਼ ਦੀ ਕਿਸੇ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਤਰੀਕ ਸੀ। ਉਸ ਨੇ ਬੀਤੀ ਸ਼ਾਮ ਨੂੰ ਆਪਣੀ ਭੈਣ ਨਾਲ ਫੋਨ ਤੇ ਗੱਲ ਵੀ ਕੀਤੀ। ਅੱਜ ਸਵੇਰੇ ਰਾਹਗੀਰਾਂ ਨੇ ਉਸ ਦੀ ਲਾਸ਼ ਅੰਮ੍ਰਿਤਸਰ ਰੋਡ ਤੇ ਦਰੱਖਤ ਨਾਲ ਲਟਕਦੀ ਦੇਖੀ। ਲਾਸ਼ ਨੂੰ ਦਰੱਖਤ ਤੋਂ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਕਲਪਨਾ ਚਾਵਲਾ ਮੈਡੀਕਲ ਕਾਲਜ ਕਰਨਾਲ ਭੇਜ ਦਿੱਤਾ ਗਿਆ।
ਪੁਲੀਸ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ ਅੱਠ ਵਜੇ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਮਿਲਣ ਦੀ ਸੂਚਨਾ ਮਿਲੀ। ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਨੌਜਵਾਨ ਨੇ ਦਰੱਖਤ ਤੇ ਚੜ੍ਹ ਕੇ ਫਾਹਾ ਲਿਆ ਹੋਇਆ ਸੀ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
Editorial2 months ago
ਗੈਰਕਾਨੂੰਨੀ ਪਰਵਾਸ ਨੂੰ ਠੱਲ ਪਾਉਣ ਵਿੱਚ ਸਫਲ ਨਹੀਂ ਹੋ ਪਾਈ ਕੋਈ ਵੀ ਸਰਕਾਰ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
Mohali2 months ago
ਬਾਬਾ ਬੁੱਢਾ ਜੀ ਦਾ ਸੱਚਖੰਡ ਗਮਨ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ
-
National2 months ago
ਸੁਪਰੀਮ ਕੋਰਟ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਦਰਜਾ ਬਹਾਲ
-
Chandigarh2 months ago
ਸਰਪੰਚੀ ਲਈ 2 ਕਰੋੜ ਦੀ ਬੋਲੀ ਦਾ ਮਾਮਲਾ