Connect with us

National

ਸਲਮਾਨ ਖਾਨ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ

Published

on

 

ਮੁੰਬਈ, 18 ਅਕਤੂਬਰ (ਸ.ਬ.) ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੂੰ ਪੰਜ ਕਰੋੜ ਰੁਪਏ ਦੀ ਫਿਰੌਤੀ ਅਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਬਰੀ ਵਸੂਲੀ ਦੀ ਧਮਕੀ ਮੁੰਬਈ ਟ੍ਰੈਫਿਕ ਪੁਲੀਸ ਨੂੰ ਪ੍ਰਾਪਤ ਹੋਈ, ਜਿਸ ਵਿੱਚ ਕਥਿਤ ਤੌਰ ਤੇ ਪੰਜ ਕਰੋੜ ਰੁਪਏ ਦੇ ਭੁਗਤਾਨ ਦੇ ਬਦਲੇ ਵਿੱਚ ਸਲਮਾਨ ਖਾਨ ਅਤੇ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਵਿਚਕਾਰ ਚੱਲ ਰਹੇ ਝਗੜੇ ਨੂੰ ਸੁਲਝਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।

ਵ੍ਹਾਟਸਐਪ ਤੇ ਪ੍ਰਾਪਤ ਕੀਤੇ ਗਏ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਜੇ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦਾ ਹੈ ਅਤੇ ਬਿਸ਼ਨੋਈ ਨਾਲ ਦੁਸ਼ਮਣੀ ਖਤਮ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਪੰਜ ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਨੂੰ ਹਲਕੇ ਵਿੱਚ ਨਾ ਲਓ, ਨਹੀਂ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕ ਤੋਂ ਵੀ ਮਾੜੀ ਹੋ ਜਾਵੇਗੀ। ਉਧਰ ਇਸ ਸੰਦੇਸ਼ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੰਬਈ ਪੁਲੀਸ ਨੇ ਭੇਜਣ ਵਾਲੇ ਦੇ ਪਿਛੋਕੜ, ਜਬਰਨ ਵਸੂਲੀ, ਜਾਨ ਦੀਆਂ ਧਮਕੀਆਂ ਦੇ ਪਿੱਛੇ ਉਨ੍ਹਾਂ ਦੇ ਇਰਾਦੇ ਆਦਿ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Continue Reading

National

ਪਤੀ ਵੱਲੋਂ ਸਹੁਰੇ ਘਰ ਫਾਇਰਿੰਗ ਅਤੇ ਪੱਥਰਬਾਜ਼ੀ

Published

on

By

 

ਮੇਰਠ, 18 ਅਕਤੂਬਰ (ਸ.ਬ.) ਮੇਰਠ ਜ਼ਿਲ੍ਹੇ ਦੇ ਥਾਣਾ ਲੀਸਾੜੀ ਗੇਟ ਇਲਾਕੇ ਦੀ ਮਦੀਨਾ ਕਾਲੋਨੀ ਵਿੱਚ ਬੀਤੀ ਦੇਰ ਰਾਤ ਪਤੀ-ਪਤਨੀ ਦੇ ਝਗੜੇ ਕਾਰਨ ਪਤੀ ਨੇ ਸਹੁਰੇ ਘਰ ਪਹੁੰਚ ਕੇ ਗੋਲੀਆਂ ਚਲਾ ਦਿੱਤੀਆਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਕਿਸੇ ਹੋਰ ਔਰਤ ਨਾਲ ਸਬੰਧ ਹੋਣ ਕਾਰਨ ਪਤੀ-ਪਤਨੀ ਵਿਚਕਾਰ ਲੜਾਈ-ਝਗੜਾ ਚੱਲ ਰਿਹਾ ਸੀ। ਇਸ ਕਾਰਨ ਪਤਨੀ ਆਪਣੇ ਪੇਕੇ ਘਰ ਰਹਿੰਦੀ ਹੈ। ਪਤੀ ਨੇ ਇੱਥੇ ਸਹੁਰੇ ਘਰ ਆ ਕੇ ਪਤਨੀ ਦੀ ਕੁੱਟਮਾਰ ਕੀਤੀ ਅਤੇ ਡਰਾ-ਧਮਕਾ ਕੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਸੂਚਨਾ ਮਿਲਣ ਤੇ ਪੁਲੀਸ ਜਾਂਚ ਲਈ ਮੌਕੇ ਤੇ ਪਹੁੰਚ ਗਈ। ਮੁਲਜ਼ਮ ਉਥੋਂ ਫਰਾਰ ਹੋ ਗਿਆ।

ਲਿਸਾੜੀ ਗੇਟ ਇਲਾਕੇ ਦੇ ਵਸਨੀਕ ਨੇ ਦੱਸਿਆ ਕਿ ਉਸ ਦੀ ਭੈਣ ਪਿਛਲੇ ਡੇਢ ਸਾਲ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਭੈਣ ਦਾ ਪਤੀ ਸ਼ਿਆਮ ਨਗਰ ਵਿੱਚ ਰਹਿੰਦਾ ਹੈ। ਪਤੀ-ਪਤਨੀ ਵਿਚਕਾਰ ਪਰਿਵਾਰਕ ਝਗੜਾ ਚੱਲ ਰਿਹਾ ਹੈ। ਉਸਨੇ ਦੱਸਿਆ ਕਿ ਜੀਜਾ ਕਿਸੇ ਹੋਰ ਔਰਤ ਦੇ ਸੰਪਰਕ ਵਿੱਚ ਹੈ। ਇਸ ਕਾਰਨ ਭੈਣ ਆਪਣੇ ਪੇਕੇ ਘਰ ਆ ਕੇ ਰਹਿ ਰਹੀ ਹੈ।

ਨੌਜਵਾਨ ਨੇ ਦੱਸਿਆ ਕਿ ਬੀਤੀ ਰਾਤ ਜੀਜਾ ਅਤੇ ਉਸ ਦੇ ਪਰਿਵਾਰਕ ਮੈਂਬਰ ਆਏ ਸਨ। ਸਾਡੇ ਘਰ ਦੇ ਬਾਹਰ ਤੇਜ਼ ਗੋਲੀਬਾਰੀ ਹੋ ਰਹੀ ਸੀ। ਪਹਿਲੇ ਤਿੰਨ ਲੋਕ ਆਏ, ਆਬਿਦ, ਰਾਸ਼ਿਦ ਅਤੇ ਆਸਿਫ, ਉਨ੍ਹਾਂ ਦੀ ਮਾਂ ਵੀ ਉਨ੍ਹਾਂ ਦੇ ਨਾਲ ਸੀ। ਸਾਲੇ ਨੇ ਭੈਣ ਦੀ ਕੁੱਟਮਾਰ ਕੀਤੀ। ਭੈਣ ਦੇ ਸਹੁਰਿਆਂ ਨੇ ਹੋਰ ਲੋਕਾਂ ਨੂੰ ਮੌਕੇ ਤੇ ਬੁਲਾਇਆ ਅਤੇ ਗੋਲੀਬਾਰੀ ਦੇ ਨਾਲ-ਨਾਲ ਪੱਥਰਬਾਜ਼ੀ ਕਰਕੇ ਸਾਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ।

ਕਿਸੇ ਨੇ ਪੁਲੀਸ ਨੂੰ ਬੁਲਾਇਆ। ਜਦੋਂ ਤੱਕ ਪੁਲੀਸ ਪਹੁੰਚੀ, ਦੋਸ਼ੀ ਫਾਇਰ ਕਰ ਕੇ ਫਰਾਰ ਹੋ ਗਿਆ। ਕਰੀਬ 20 ਰਾਉਂਡ ਫਾਇਰ ਕੀਤੇ ਗਏ। ਇਸ ਦੇ ਨਾਲ ਹੀ ਪੁਲੀਸ ਮੌਕੇ ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਨੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਇੰਚਾਰਜ ਸੁਭਾਸ਼ ਚੰਦਰ ਗੌਤਮ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਲੜਾਈ ਪਰਿਵਾਰਕ ਝਗੜੇ ਕਾਰਨ ਹੋਈ ਹੈ। ਪਤੀ-ਪਤਨੀ ਵਿਚ ਝਗੜਾ ਹੁੰਦਾ ਹੈ। ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

 

Continue Reading

National

ਜੈਪੁਰ ਵਿੱਚ ਜਾਗਰਣ ਦੌਰਾਨ ਚਾਕੂਬਾਜ਼ੀ ਵਿੱਚ 10 ਵਿਅਕਤੀ ਜ਼ਖਮੀ

Published

on

By

 

 

ਜੈਪੁਰ, 18 ਅਕਤੂਬਰ (ਸ.ਬ.) ਬੀਤੀ ਦੇਰ ਰਾਤ ਜੈਪੁਰ ਦੇ ਕਰਨੀ ਵਿਹਾਰ ਥਾਣਾ ਖੇਤਰ ਵਿੱਚ ਜਾਗਰਣ ਅਤੇ ਖੀਰ ਵੰਡਣ ਦੇ ਪ੍ਰੋਗਰਾਮ ਦੌਰਾਨ ਚਾਕੂਬਾਜ਼ੀ ਹੋਈ। ਬੀਤੀ ਰਾਤ ਕਰਨੀ ਵਿਹਾਰ ਥਾਣਾ ਖੇਤਰ ਦੇ ਰਜਨੀ ਵਿਹਾਰ ਵਿੱਚ ਇੱਕ ਮੰਦਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਸ਼ਰਦ ਪੂਰਨਿਮਾ ਜਾਗਰਣ ਅਤੇ ਖੀਰ ਵੰਡਣ ਦਾ ਪ੍ਰੋਗਰਾਮ ਚੱਲ ਰਿਹਾ ਸੀ। ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਨੇ ਪ੍ਰੋਗਰਾਮ ਤੇ ਇਤਰਾਜ਼ ਕੀਤਾ ਅਤੇ ਤਕਰਾਰ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਸ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਕਰੀਬ 10 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਐਸਐਮਐਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਡੀਸੀਪੀ ਵੈਸਟ ਅਮਿਤ ਕੁਮਾਰ ਸਮੇਤ ਪੁਲੀਸ ਅਧਿਕਾਰੀ ਮੌਕੇ ਤੇ ਪੁੱਜੇ। ਮੌਕੇ ਤੇ ਭਾਜਪਾ ਵਿਧਾਇਕ, ਮੰਤਰੀ ਅਤੇ ਸੰਘ ਦੇ ਵਰਕਰ ਵੀ ਪਹੁੰਚੇ।

ਡੀਸੀਪੀ ਪੱਛਮੀ ਅਮਿਤ ਕੁਮਾਰ ਦੇ ਅਨੁਸਾਰ, ਕਰਨੀ ਵਿਹਾਰ ਥਾਣਾ ਖੇਤਰ ਵਿੱਚ ਬੀਤੀ ਰਾਤ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਮੰਦਰ ਵਿੱਚ ਸ਼ਰਦ ਪੂਰਨਿਮਾ ਦੇ ਮੌਕੇ ਉੱਤੇ ਪ੍ਰੋਗਰਾਮ ਚੱਲ ਰਿਹਾ ਸੀ। ਜਾਗਰਣ ਪ੍ਰੋਗਰਾਮ ਤੋਂ ਬਾਅਦ ਖੀਰ ਦਾ ਪ੍ਰਸ਼ਾਦ ਵੰਡਿਆ ਜਾ ਰਿਹਾ ਸੀ। ਇਸ ਦੌਰਾਨ ਗੁਆਂਢ ਵਿੱਚ ਰਹਿਣ ਵਾਲੇ ਦੋ ਵਿਅਕਤੀ ਪ੍ਰੋਗਰਾਮ ਤੇ ਇਤਰਾਜ਼ ਪ੍ਰਗਟਾਉਣ ਆਏ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਵੀ ਹੋ ਗਈ। ਝਗੜੇ ਦੌਰਾਨ ਇਤਰਾਜ਼ ਉਠਾਉਣ ਵਾਲੇ ਲੋਕਾਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਕਰੀਬ 10 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਵਾਈ ਮਾਨਸਿੰਘ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚੇ। ਮੌਕੇ ਤੇ ਵਾਧੂ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹੋਰ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

Continue Reading

National

ਈ ਡੀ ਵੱਲੋਂ ਅਦਾਕਾਰਾ ਤਮੰਨਾ ਭਾਟੀਆ ਤੋਂ ਪੁੱਛਗਿੱਛ

Published

on

By

 

ਦਿਸਪੁਰ, 18 ਅਕਤੂਬਰ (ਸ.ਬ.) ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਨੂੰ ਇਕ ਮੋਬਾਈਲ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸੰਬੰਧ ਵਿਚ ਬੀਤੇ ਦਿਨ ਗੁਹਾਟੀ ਵਿੱਚ ਈਡੀ ਵਲੋਂ ਪੁੱਛਗਿੱਛ ਕੀਤੀ ਗਈ। ਭਾਟੀਆ ਨੂੰ ਕਥਿਤ ਤੌਰ ਤੇ ਇਕ ਇਵੈਂਟ ਵਿਚ ਸ਼ਾਮਿਲ ਹੋਣ ਲਈ ਐਚ.ਪੀ.ਜ਼ੈਡ. ਐਪ ਦੁਆਰਾ ਭੁਗਤਾਨ ਕੀਤਾ ਗਿਆ ਸੀ। ਉਹ ਇਸ ਮਾਮਲੇ ਵਿਚ ਮੁਲਜ਼ਮ ਨਹੀਂ ਹੈ। ਉਹ ਬੀਤੇ ਦਿਨ ਆਪਣੀ ਮਾਂ ਨਾਲ ਈ.ਡੀ. ਦੇ ਸਾਹਮਣੇ ਪੇਸ਼ ਹੋਈ ਸੀ।

 

Continue Reading

Latest News

Trending