Connect with us

National

ਟੈਂਪੂ ਟਰੈਵਲਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, 13 ਵਿਅਕਤੀਆਂ ਦੀ ਮੌਤ

Published

on

 

ਹਾਵੇਰੀ, 28 ਜੂਨ (ਸ.ਬ.) ਕਰਨਾਟਕ ਦੇ ਹਾਵੇਰੀ ਵਿਚ ਅੱਜ ਤੜਕੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 13 ਵਿਅਕਤੀਆਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਵਿੱਚ 4 ਲੋਕ ਜ਼ਖ਼ਮੀ ਵੀ ਹੋਏ ਹਨ। ਪੁਲੀਸ ਮੁਤਾਬਕ ਇਹ ਹਾਦਸਾ ਅੱਜ ਸਵੇਰੇ 4.45 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਹਾਵੇਰੀ ਜ਼ਿਲ੍ਹੇ ਦੇ ਬਿਆਦਗੀ ਵਿਖੇ ਨੈਸ਼ਨਲ ਹਾਈਵੇਅ-48 ਤੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟੈਂਪੂ ਟਰੈਵਲਰ ਦੀ ਟੱਕਰ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟੈਂਪੋ ਟਰੈਵਲਰ ਵਿੱਚ ਕੁੱਲ 17 ਲੋਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 11 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਹੋਰਾਂ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 4 ਜ਼ਖ਼ਮੀਆਂ ਵਿਚੋਂ ਦੋ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿਚ ਦਾਖ਼ਲ ਹਨ।

ਟੱਕਰ ਵਿਚ ਟੈਂਪੋ ਟਰੈਵਲਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਈ ਲਾਸ਼ਾਂ ਉਸ ਵਿਚ ਫਸ ਗਈਆਂ। ਬਚਾਅ ਕਰਮੀਆਂ ਨੇ ਬਹੁਤ ਮੁਸ਼ੱਕਤ ਮਗਰੋਂ ਲਾਸ਼ਾਂ ਨੂੰ ਬਾਹਰ ਕੱਢਿਆ। ਹਾਦਸੇ ਵਿੱਚ ਮਰਨ ਵਾਲਿਆਂ ਵਿਚ 2 ਬੱਚੇ ਵੀ ਸ਼ਾਮਲ ਹਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਪੀੜਤ ਸ਼ਿਵਮੋਗਾ ਜ਼ਿਲ੍ਹੇ ਦੇ ਭੱਦਰਾਵਤੀ ਤਾਲੁਕਾ ਵਿਚ ਹੋਲੇਹੋਨੂਰ ਨੇੜੇ ਇਮੀਹੱਟੀ ਪਿੰਡ ਦੇ ਵਸਨੀਕ ਸਨ। ਪੁਲਸ ਪੀੜਤਾਂ ਦੀ ਪਛਾਣ ਅਤੇ ਪਿੱਠਭੂਮੀ ਦੀ ਜਾਂਚ ਕਰ ਰਹੀ ਹੈ।

ਹਾਵੇਰੀ ਦੇ ਪੁਲੀਸ ਸੁਪਰਡੈਂਟ ਅੰਸ਼ੂ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਪੀੜਤ ਸ਼ਿਵਮੋਗਾ ਜ਼ਿਲ੍ਹੇ ਦੇ ਚਿੰਚੋਲੀ ਮਯੱਕਾ ਦੇਵਸਥਾਨ ਤੋਂ ਆਪਣੇ ਪਿੰਡ ਯੇਮੇਹੱਟੀ ਜਾ ਰਹੇ ਸਨ। ਟਰੱਕ ਹਾਈਵੇਅ ਦੇ ਕਿਨਾਰੇ ਖੜ੍ਹਾ ਸੀ। ਟੈਂਪੋ ਟਰੈਵਲਰ ਨੇ ਪਿੱਛੇ ਤੋਂ ਟਰੱਕ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਹਵੇਰੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Continue Reading

National

ਗਸ਼ਤ ਕਰ ਰਹੇ ਕਾਂਸਟੇਬਲ ਦੀ ਚਾਕੂ ਮਾਰ ਕੇ ਹੱਤਿਆ

Published

on

By

 

ਨਵੀਂ ਦਿੱਲੀ, 23 ਨਵੰਬਰ (ਸ.ਬ.) ਦਿੱਲੀ ਦੇ ਗੋਵਿੰਦਪੁਰੀ ਇਲਾਕੇ ਵਿੱਚ ਦਿੱਲੀ ਪੁਲੀਸ ਦੇ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ ਗਈ। ਗੋਵਿੰਦਪੁਰੀ ਥਾਣੇ ਵਿੱਚ ਤਾਇਨਾਤ ਇਹ ਕਾਂਸਟੇਬਲ ਗਸ਼ਤ ਕਰ ਰਿਹਾ ਸੀ। ਉਸਤੇ ਚਾਕੂ ਨਾਲ ਹਮਲਾ ਹੋਇਆ। ਉਸ ਦੇ ਪੇਟ ਅਤੇ ਛਾਤੀ ਵਿੱਚ ਚਾਕੂ ਮਾਰਿਆ ਗਿਆ ਸੀ। ਮ੍ਰਿਤਕ ਕਾਂਸਟੇਬਲ ਦੀ ਪਛਾਣ ਕਿਰਨਪਾਲ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਕਿਰਨਪਾਲ ਦੀ ਲਾਸ਼ ਅੱਜ ਤੜਕੇ ਗੋਵਿੰਦਪੁਰੀ ਦੀ ਗਲੀ ਨੰਬਰ-13 ਤੋਂ ਮਿਲੀ। ਉਸ ਦੇ ਪੇਟ ਅਤੇ ਛਾਤੀ ਤੇ ਚਾਕੂ ਦੇ ਨਿਸ਼ਾਨ ਸਨ। ਕਾਂਸਟੇਬਲ ਵਰਦੀ ਵਿੱਚ ਸੀ ਅਤੇ ਨੇੜੇ ਹੀ ਇੱਕ ਸਰਕਾਰੀ ਮੋਟਰਸਾਈਕਲ ਵੀ ਪਿਆ ਮਿਲਿਆ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਪੁਲੀਸ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲੀਸ ਟੀਮ ਮੌਕੇ ਤੇ ਪਹੁੰਚੀ ਅਤੇ ਕਾਂਸਟੇਬਲ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੌਰਾਨ ਘਟਨਾ ਤੋਂ ਬਾਅਦ ਪੁਲੀਸ ਦੀਆਂ ਵੱਖ-ਵੱਖ ਟੀਮਾਂ ਮੌਕੇ ਤੇ ਪਹੁੰਚ ਗਈਆਂ। ਨੇੜੇ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਥੇ ਇਕ ਕਾਂਸਟੇਬਲ ਦਾ ਕਤਲ ਹੋ ਗਿਆ ਹੈ ਅਤੇ ਪੁਲੀਸ ਟੀਮ ਮੌਕੇ ਤੇ ਪਹੁੰਚ ਗਈ। ਇਹ ਇੱਕ ਵੱਡਾ ਚੌਰਾਹਾ ਹੈ, ਇੱਥੇ ਹਨੂੰਮਾਨ ਮੰਦਰ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

Continue Reading

National

ਕੰਟੇਨਰ ਅਤੇ ਟਰੱਕ ਦੀ ਟੱਕਰ ਵਿੱਚ ਡਰਾਈਵਰ ਸਮੇਤ ਦੋ ਵਿਅਕਤੀਆਂ ਦੀ ਮੌਤ, ਆਪਰੇਟਰ ਜ਼ਖ਼ਮੀ

Published

on

By

 

ਰੋਹਤਕ, 23 ਨਵੰਬਰ (ਸ.ਬ.) ਰੋਹਤਕ ਦੇ ਚੂਲੀਆਣਾ ਮੋਡ ਤੇ ਧੁੰਦ ਵਿੱਚ ਗਾਰਡਰ ਨਾਲ ਲੱਦਿਆ ਇਕ ਟਰੱਕ ਕੰਟੇਨਰ ਨਾਲ ਟਕਰਾ ਗਿਆ। ਜਿਸ ਵਿੱਚ ਡਰਾਈਵਰ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀਆਂ ਨੂੰ ਪੀਜੀਆਈ ਰੋਹਤਕ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪੁੱਜੀ ਪੁਲੀਸ ਨੇ ਵਾਹਨਾਂ ਨੂੰ ਮੌਕੇ ਤੋਂ ਹਟਾ ਕੇ ਆਵਾਜਾਈ ਨੂੰ ਸ਼ੁਰੂ ਕਰਵਾਇਆ। ਘਟਨਾ ਅੱਜ ਸਵੇਰੇ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ

ਪੁਲੀਸ ਨੇ ਦੱਸਿਆ ਕਿ ਅੱਜ ਤੜਕੇ ਚੂਲੀਆਣਾ ਮੋੜ ਨੇੜੇ ਇੱਕ ਕੰਟੇਨਰ ਖੜ੍ਹਾ ਸੀ ਜਦੋਂ ਉਹ ਪਿੱਛੇ ਤੋਂ ਆ ਰਹੇ ਗਰਡਰ ਨਾਲ ਲੱਦੇ ਟਰੱਕ ਨਾਲ ਟਕਰਾ ਗਿਆ। ਟਰੱਕ ਵਿੱਚ ਨੰਦੂ, ਰਾਜਸਥਾਨ ਅਤੇ ਦੂਜੇ ਟਰੱਕ ਵਿੱਚ ਅਮਿਤ ਸਵਾਰ ਸਨ। ਇਸ ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ। ਜਦਕਿ ਉਨ੍ਹਾਂ ਦਾ ਇੱਕ ਕੰਡਕਟਰ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੁਲੀਸ ਨੇ ਜ਼ਖਮੀਆਂ ਨੂੰ ਪੀਜੀਆਈ ਰੋਹਤਕ ਵਿਖੇ ਦਾਖਲ ਕਰਵਾਇਆ, ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Continue Reading

National

ਇਜ਼ਰਾਈਲ ਵੱਲੋਂ ਬੇਰੂਤ ਦੀ ਅੱਠ ਮੰਜ਼ਿਲਾ ਰਿਹਾਇਸ਼ੀ ਇਮਾਰਤ ਤੇ ਹਵਾਈ ਹਮਲਾ, ਚਾਰ ਵਿਅਕਤੀਆਂ ਦੀ ਮੌਤ

Published

on

By

 

ਬੇਰੂਤ, 23 ਨਵੰਬਰ (ਸ.ਬ.) ਇਜ਼ਰਾਈਲ ਨੇ ਅੱਜ ਤੜਕੇ ਬੇਰੂਤ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਜ਼ਰਾਈਲ ਨੇ ਇਰਾਨ ਪੱਖੀ ਹਿਜ਼ਬੁੱਲਾ ਸਮੂਹ ਦੇ ਖਿਲਾਫ ਹਮਲਾ ਕੀਤਾ ਹੈ। ਸ਼ਕਤੀਸ਼ਾਲੀ ਹਮਲੇ ਨਾਲ ਲੈਬਨਾਨ ਦੀ ਰਾਜਧਾਨੀ ਬੁਰੀ ਤਰ੍ਹਾਂ ਹਿੱਲ ਗਈ। ਇਜ਼ਰਾਈਲੀ ਜਹਾਜ਼ਾਂ ਨੇ ਬਸਤਾ ਖੇਤਰ ਵਿੱਚ ਸਥਿਤ ਇੱਕ ਅੱਠ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਪੰਜ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ, ਜਿਸ ਵਿੱਚ ਚਾਰ ਵਿਅਕਤੀ ਮਾਰੇ ਗਏ ਅਤੇ 33 ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਬੇਰੂਤ ਵਿੱਚ ਸਵੇਰੇ 4 ਵਜੇ ਦੇ ਕਰੀਬ ਕਈ ਸ਼ਕਤੀਸ਼ਾਲੀ ਧਮਾਕੇ ਹੋਏ।

Continue Reading

Latest News

Trending