Punjab
ਲੁਧਿਆਣਾ ਵਿੱਚ ਜਿੰਮ ਦੇ ਬਾਹਰੋਂ ਖੂਨ ਨਾਲ ਲੱਥ-ਪੱਥ ਲਾਸ਼ ਬਰਾਮਦ
ਲੁਧਿਆਣਾ, 19 ਅਕਤੂਬਰ (ਸ.ਬ.) ਅੱਜ ਸਵੇਰੇ ਲੁਧਿਆਣਾ ਦੇ ਸ਼ਿੰਗਾਰ ਰੋਡ ਤੇ ਪੈਂਦੇ ਸ਼ਗੁਨ ਪੈਲਸ ਦੇ ਕੋਲ ਇੱਕ ਜਿੰਮ ਦੇ ਬਾਹਰੋਂ ਖੂਨ ਨਾਲ ਲੱਥ ਪੱਥ ਲਾਸ਼ ਬਰਾਮਦ ਕੀਤੀ ਗਈ। ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਨੇ ਜਦ ਜਾਂਚ ਕੀਤੀ ਤਾਂ ਮ੍ਰਿਤਕ ਦੇ ਕੋਲੋਂ ਅਜਿਹਾ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ ਜਿਸ ਦੇ ਜ਼ਰੀਏ ਉਸਦੀ ਸ਼ਨਾਖਤ ਹੋ ਸਕੇ। ਫਿਲਹਾਲ ਪੁਲੀਸ ਨੇ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਪੁਲੀਸ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਲਈ ਮੋਰਚਰੀ ਵਿੱਚ ਰੱਖੇਗੀ ਜਿਸ ਤੋਂ ਬਾਅਦ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 6 ਵਜੇ ਦੇ ਕਰੀਬ ਜਦ ਜਿੰਮ ਦਾ ਮਾਲਕ ਜਿੰਮ ਖੋਲਣ ਲਈ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਪੌੜੀਆਂ ਵਿੱਚ ਖੂਨ ਖਿਲਰਿਆ ਪਿਆ ਸੀ। ਪੌੜੀਆਂ ਤੋਂ ਹੇਠਾਂ ਉੱਤਰਦੇ ਹੀ ਜਿੰਮ ਦੇ ਬਿਲਕੁਲ ਸਾਹਮਣੇ ਖੂਨ ਨਾਲ ਲੱਥ ਪੱਥ ਲਾਸ਼ ਪਈ ਹੋਈ ਸੀ। ਜਾਣਕਾਰੀ ਤੋਂ ਬਾਅਦ ਪੁਲੀਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਤਫਤੀਸ਼ ਸ਼ੁਰੂ ਕੀਤੀ। ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ ਜਿਸ ਦੇ ਜ਼ਰੀਏ ਉਸਦੀ ਸ਼ਨਾਖਤ ਹੋ ਸਕੇ। ਮੁੱਢਲੀ ਪੜਤਾਲ ਦੇ ਦੌਰਾਨ ਇਹ ਵੀ ਜਾਪ ਰਿਹਾ ਹੈ ਕਿ ਵਿਅਕਤੀ ਦੀ ਮੌਤ ਪੌੜੀਆਂ ਤੋਂ ਡਿੱਗਣ ਕਾਰਨ ਹੋਈ ਹੋਵੇਗੀ। ਪੁਲੀਸ ਮਾਮਲੇ ਦੀ ਡੂੰਗਾਈ ਨਾਲ ਪੜਤਾਲ ਕਰਨ ਵਿੱਚ ਜੁਟ ਗਈ। ਜਾਂਚ ਦੇ ਲਈ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
Mohali
ਹੈਦਰਾਬਾਦ ਤੋਂ ਆਈ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਵਿੱਚ ਮਿਲੀ ਬੰਬ ਹੋਣ ਦੀ ਧਮਕੀ
ਸੁਰਖਿਆ ਦਸਤਿਆਂ ਨੇ ਜਹਾਜ ਅਤੇ ਸਵਾਰੀਆਂ ਦੀ ਸਖਤ ਸੁਰਖਿਆ ਜਾਂਚ ਕੀਤੀ
ਐਸ ਏ ਐਸ ਨਗਰ, 19 ਅਕਤੂਬਰ (ਸ.ਬ.) ਹੈਦਰਾਬਾਦ ਤੋਂ ਚੰਡੀਗੜ੍ਹ ਆਈ ਇੰਡੀਗੋ ਏਅਰ ਦੀ ਫਲਾਈਟ ਨੰਬਰ 6 ਈ-108 ਵਿੱਚ ਬੰਬ ਰੱਖੇ ਹੋਣ ਦੀ ਧਮਕੀ ਤੋਂ ਬਾਅਦ ਏਅਰਪੋਰਟ ਪ੍ਰਸ਼ਾਸ਼ਨ ਅਤੇ ਸੁਰਖਿਆ ਦਸਤਿਆਂ ਵਲੋਂ ਸੁਰਖਿਆ ਮਾਣਕਾ ਦਾ ਧਿਆਨ ਰੱਖਦਿਆਂ ਜਹਾਜ ਨੂੰ ਰਨਵੇ ਤੇ ਰੋਕ ਕੇ ਸਵਾਰੀਆਂ ਨੂੰ ਸੁਰਖਿਅਤ ਬਾਹਰ ਕੱਢਿਆ ਗਿਆ ਅਤੇ ਫਿਰ ਸਵਾਰੀਆਂ ਅਤੇ ਉਹਨਾਂ ਦੇ ਹੈਂਡ ਬੈਗ ਦੀ ਪੂਰੀ ਗਹਿਰਾਈ ਨਾਲ ਸੁਰਖਿਆ ਜਾਂਚ ਕੀਤੀ ਗਈ। ਇਸ ਉਪਰੰਤ ਸੁਰਖਿਆ ਅਮਲੇ ਵਲੋਂ ਹਵਾਈ ਜਹਾਜ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਹੈਦਰਾਬਾਦ ਤੋਂ ਆਈ ਇਹ ਫਲਾਈਟ ਬਾਅਦ ਦੁਪਹਿਰ 12.30 ਵਜੇ ਦੇ ਆਸ ਪਾਸ ਮੁਹਾਲੀ ਹਵਾਈ ਅੱਡੇ ਤੇ ਪਹੁੰਚੀ ਸੀ ਅਤੇ ਇਸ ਦੌਰਾਨ ਕਿਸੇ ਵਲੋਂ ਇੰਡੀਗੋ ਏਅਰਲਾਈਨਜ਼ ਨੂੰ ਸੋਸ਼ਲ ਮੀਡੀਆ ਰਾਂਹੀ ਜਹਾਜ ਵਿੱਚ ਬੰਬ ਰੱਖਿਆ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਜਿਸਤੋਂ ਬਾਅਦ ਹਵਾਈ ਅੱਡੇ ਦਾ ਅਮਲਾ ਫੈਲਾ ਅਤੇ ਸੁਰਖਿਆ ਫੋਰਸ ਹਾਈ ਅਲਰਟ ਤੇ ਆ ਗਏ। ਇਸ ਦੌਰਾਨ ਜਿੱਥੇ ਹਵਾਈ ਅੱਡੇ ਤੇ ਭਾਰੀ ਪੁਲੀਸ ਫੋਰਸ ਸੱਦੀ ਗਈ ਉੱਥੇ ਇੱਥੇ ਡਾਗ ਸਕੁਵੈਡ, ਬੰਬ ਸਕੁਵੈਡ, ਐਂਬੂਲੈਸ, ਫਾਇਰ ਬ੍ਰਿਗੇਡ ਆਦਿ ਨੂੰ ਵੀ ਸੱਦਿਆ ਗਿਆ ਅਤੇ ਸਵਾਰੀਆਂ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਮੁਹਾਲੀ ਦੇ ਐਸ ਐਸ ਪੀ ਸਮੇਤ ਸਾਰੇ ਉੱਚ ਅਧਿਕਾਰੀ ਅਤੇ ਸੁਰੱਖਿਆ ਦਸਤਿਆਂ ਦੀਆਂ ਕਈ ਟੀਮਾਂ ਵੀ ਹਵਾਈ ਅੱਡੇ ਤੇ ਪਹੁੰਚ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਸੁਰਖਿਆ ਦਸਤਿਆਂ ਨੂੰ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਸੀ। ਖਬਰ ਲਿਖੇ ਜਾਣ ਤਕ ਜਾਂਚ ਦਾ ਕੰਮ ਜਾਰੀ ਸੀ।
Mohali
ਮੁਹਾਲੀ ਪੁਲੀਸ ਵੱਲੋਂ ਤੇਜਧਾਰ ਹਥਿਆਰਾਂ ਦੀ ਨੋਕ ਤੇ ਕਾਰ ਖੋਹਣ ਵਾਲੇ 3 ਵਿਅਕਤੀ ਗ੍ਰਿਫਤਾਰ
ਐਸ ਏ ਐਸ ਨਗਰ, 19 ਅਕਤੂਬਰ (ਜਸਬੀਰ ਸਿੰਘ ਜੱਸੀ) ਜੀਰਕਪੁਰ ਪੁਲੀਸ ਨੇ ਬੀਤੀ 29-30 ਸਤੰਬਰ ਦੀ ਰਾਤ ਨੂੰ ਜੀਰਕਪੁਰ ਵਿੱਚ ਨੇੜੇ ਛੱਤ ਲਾਈਟਾਂ ਏਅਰਪੋਰਟ ਰੋਡ ਤੋਂ ਤਿੰਨ ਵਿਅਕਤੀਆਂ ਵਲੋਂ ਤੇਜਧਾਰ ਹਥਿਆਰਾਂ ਦੀ ਨੋਕ ਤੇ ਕਾਰ ਖੋਹਣ ਦੇ ਮਾਮਲੇ ਨੂੰ ਹਲ ਕਰਦਿਆਂ ਦੀ ਕਾਰ ਖੋਹਣ ਵਾਲੇ ਤਿੰਨੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਖੋਹ ਕੀਤੀ ਕਾਰ ਬਰਾਮਦ ਕੀਤੀ ਹੈ।
ਇਸ ਸੰਬੰਧੀ ਪੁਲੀਸ ਵਲੋਂ ਅਸ਼ੋਕ ਕੁਮਾਰ ਵਾਸੀ ਗਡਾਵਨ, ਵਾਸੀ ਹਿਮਾਚਲ ਪ੍ਰਦੇਸ਼ ਦੇ ਬਿਆਨਾਂ ਦੇ ਅਧਾਰ ਤੇ ਤਿੰਨ ਵਿਅਕਤੀਆਂ ਦੇ ਖਿਲਾਫ ਬੀ ਐਨ ਐਸ ਦੀ ਧਾਰਾ 309(4), 3(5), 341(2) ਅਧੀਨ ਮਾਮਲਾ ਦਰਜ ਕੀਤ;ਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਉਹ ਟੈਕਸੀ ਚਲਾਉਂਦਾ ਹੈ ਅਤੇ ਉਸਨੇ 30 ਸਤੰਬਰ ਨੂੰ ਏਅਰਪੋਰਟ, ਮੁਹਾਲ਼ੀ ਤੋਂ ਸਵੇਰੇ 6 ਵਜੇ ਸਵਾਰੀ ਪਿੱਕ ਕਰਨੀ ਸੀ ਅਤੇ ਉਹ ਸਵਾਰੀ ਪਿੱਕ ਕਰਨ ਤੋਂ ਪਹਿਲਾਂੇ ਛੱਤ ਲਾਈਟਾਂ ਨੇੜੇ ਸਰਵਿਸ ਰੋਡ ਤੇ ਆਪਣੀ ਟੈਕਸੀ ਵਿੱਚ ਆਰਾਮ ਕਰ ਰਿਹਾ ਸੀ ਜਦੋਂ 3 ਨੌਜਵਾਨਾਂ (ਜਿਨ੍ਹਾਂ ਕੋਲ ਤਲਵਾਰ ਅਤੇ ਚਾਕੂ ਸਨ ਅਤੇ ਮੂੰਹ ਬੰਨੇ ਹੋਏ ਸਨ) ਨੇ ਉਸਦੀ ਕਾਰ ਦਾ ਕੰਡਕਟਰ ਸਾਈਡ ਵਾਲ਼ਾ ਸ਼ੀਸ਼ਾ ਤੋੜ ਦਿੱਤਾ ਅਤੇ ਉਸਨੂੰ ਗੱਡੀ ਵਿੱਚੋਂ ਥੱਲੇ ਉੱਤਰ ਕੇ ਗੱਡੀ ਦੀ ਚਾਬੀ ਦੇਣ ਲਈ ਕਿਹਾ ਅਤੇ ਫਿਰ ਉਸਦੀ ਕਾਰ ਖੋਹਕੇ ਮੁਹਾਲ਼ੀ ਵੱਲ ਫਰਾਰ ਹੋ ਗਏ ਸਨ।
ਇਸ ਸਬੰਧੀ ਐਸ ਐਸ ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਦੀਆਂ ਹਿਦਾਇਤਾਂ ਤੇ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਅਤੇ ਟੀਮ ਵੱਲੋਂ ਹਿਊਮਨ ਇੰਨਟੈਲੀਜੈਂਸ ਅਤੇ ਟੈਕਨੀਕਲ ਢੰਗ ਨਾਲ਼ ਤਫਤੀਸ਼ ਕਰਦੇ ਹੋਏ ਵਾਰਦਾਤ ਲਈ ਜਿੰਮੇਵਾਰ ਵਿਅਕਤੀਆਂ ਨੂੰ ਖੋਹ ਕੀਤੀ ਕਾਰ, ਮੋਬਾਇਲ ਫੋਨ ਅਤੇ ਤੇਜਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
ਪੁਲੀਸ ਦੀ ਪੁੱਛਗਿੱਛ ਵਿੱਚ ਇਹਨਾਂ ਨੇ ਮੰਨਿਆ ਕਿ ਉਹ ਆਪਸ ਵਿੱਚ ਸਾਜਬਾਜ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹਨਾਂ ਵਿਅਕਤੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਉਕਤ ਖੋਹ ਕੀਤੀ ਕਾਰ ਤੇ ਜਾਅਲੀ ਨੰਬਰ ਪਲੇਟ ਲਗਾ ਕੇ ਆਪਣੇ ਇੱਕ ਹੋਰ ਸਾਥੀ ਸਮੇਤ ਸੈਕਟਰ-67 ਮੁਹਾਲ਼ੀ ਤੋਂ ਆਪਣੇ ਘਰ ਐਰੋਸਿਟੀ ਨੂੰ ਆ ਰਹੇ ਇੱਕ ਵਿਅਕਤੀ ਪਰਵ ਨੂੰ ਗੋਇਲ ਬੇਕਰੀ ਬਲਾਕ-ਜੀ ਐਰੋਸਿਟੀ ਨੇੜੇ ਉਸਦੇ ਮੋਟਰਸਾਈਕਲ ਵਿੱਚ ਪਿੱਛੋਂ ਗੱਡੀ ਮਾਰ ਕੇ ਫਿਰ ਉਸਦਾ ਮੋਬਾਇਲ ਫੋਨ ਅਤੇ ਕੀਮਤੀ ਸਮਾਨ ਖੋਹਕੇ ਫਰਾਰ ਹੋ ਗਏ ਸਨ।
ਇਹਨਾਂ ਵਿਅਕਤੀਆਂ ਦੀ ਪਛਾਣ ਪ੍ਰਭਜੋਤ ਸਿੰਘ ਉਰਫ ਪਾਰਸ ਵਾਸੀ ਨੇੜੇ ਓਲੀ ਮੈਰੀ ਸਕੂਲ ਬੰਨੂੜ, ਜਿਲ੍ਹਾ ਪਟਿਆਲ਼ਾ, ਨਿਤਿਸ਼ ਸ਼ਰਮਾ ਉਰਫ ਬਾਮਣ ਵਾਸੀ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਬੰਨੂੜ, ਅਤੇ ਅਕਾਸ਼ਦੀਪ ਸ਼ਰਮਾ ਉਰਫ ਅਕਾਸ਼ ਵਾਸੀ ਗੋਇਲ ਕਲੋਨੀ ਬਨੂੜ, ਥਾਣਾ ਬੰਨੂੜ ਵਜੋਂ ਹੋਈ ਹੈ।
Chandigarh
ਬੱਸ ਖੱਡ ਵਿੱਚ ਡਿੱਗਣ ਕਾਰਨ ਡ੍ਰਾਈਵਰ ਸਮੇਤ 15 ਬੱਚੇ ਜ਼ਖਮੀ
ਪੰਚਕੂਲਾ, 19 ਅਕਤੂਬਰ (ਸ.ਬ.) ਪੰਚਕੂਲਾ ਵਿੱਚ ਅੱਜ ਦੁਪਹਿਰ ਵੇਲੇ ਪੰਜਾਬ ਤੋਂ ਮੋਰਨੀ ਹਿਲਸ ਜਾ ਰਹੀ ਬੱਚਿਆਂ ਨਾਲ ਭਰੀ ਸਕੂਲੀ ਬੱਸ ਦੇ ਇੱਕ ਖਾਈ ਵਿੱਚ ਡਿੱਗ ਜਾਣ ਕਾਰਨ ਬੱਸ ਡਰਾਈਵਰ ਤੋਂ ਇਲਾਵਾ 15 ਬੱਚੇ ਜਖ਼ਮੀ ਹੋ ਗਏ। ਸਾਰੇ ਬੱਚਿਆਂ ਨੂੰ ਇਲਾਜ ਲਈ ਮੋਰਨੀ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਗੰਭੀਰ ਜ਼ਖਮੀ ਬੱਚਿਆਂ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਹਸਪਤਾਲ ਲਈ ਰੈਫਰ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਮਲੇਰਕੋਟਲਾ ਦੇ ਨਨਕਾਣਾ ਸਾਹਿਬ ਸਕੂਲ ਦੇ ਹਨ। ਮੋਰਨੀ ਹਿਲਸ ਨੇੜੇ ਸਥਿਤ ਟਿੱਕਰ ਤਾਲ ਰੋਡ ਤੇ ਪਿੰਡ ਥੱਲ ਨੇੜੇ ਬੱਸ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਅਚਾਨਕ ਖੱਡ ਵਿੱਚ ਡਿੱਗ ਗਈ।
ਘਟਨਾ ਤੋਂ ਬਾਅਦ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦੇ ਚੀਕਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ। ਸਾਰੇ ਜ਼ਖਮੀਆਂ ਨੂੰ ਪਹਿਲਾਂ ਸੜਕ ਤੇ ਲਿਆਂਦਾ ਗਿਆ। ਪੁਲੀਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ। ਐਂਬੂਲੈਂਸ ਬੁਲਾਈ ਗਈ ਅਤੇ ਜ਼ਖਮੀ ਬੱਚਿਆਂ ਅਤੇ ਹੋਰ ਸਟਾਫ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਡਰਾਈਵਰ ਵਿਨੋਦ ਛਾਬੜਾ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਉਸ ਨੂੰ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ।
-
Chandigarh2 months ago
ਵਿਜੀਲੈਂਸ ਬਿਊਰੋ ਵੱਲੋਂ ਸੇਵਾ ਕੇਂਦਰ ਦਾ ਕੰਪਿਊਟਰ ਆਪਰੇਟਰ 12,000 ਰੁਪਏ ਰਿਸ਼ਵਤ ਲੈਂਦਾ ਕਾਬੂ
-
International1 month ago
ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ
-
International2 months ago
ਬੱਸ ਦੀ ਟੱਕਰ ਕਾਰਨ 10 ਵਿਦਿਆਰਥੀਆਂ ਦੀ ਮੌਤ
-
National2 months ago
ਉਸਾਰੀ ਅਧੀਨ ਮੰਦਰ ਦੀ ਗੁੰਬਦ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ, 5 ਜ਼ਖ਼ਮੀ
-
International1 month ago
ਅਮਰੀਕਾ ਵਿੱਚ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਸਮੇਤ 4 ਯਾਤਰੀਆਂ ਦੀ ਮੌਤ
-
Chandigarh2 months ago
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ
-
Chandigarh2 months ago
ਚੰਡੀਗੜ੍ਹ ਵਿੱਚ ਕਿਸਾਨਾਂ ਦਾ ਸੰਘਰਸ਼ ਜਾਰੀ, ਸੈਕਟਰ-34 ਦੇ ਮੇਲਾ ਗਰਾਊਂਡ ਵਿੱਚ ਹੋਈ ਮਹਾਪੰਚਾਇਤ
-
Chandigarh2 months ago
ਅੰਤਰ ਸਕੂਲ ਬੇਸਬਾਲ ਫਾਈਨਲ ਮੈਚ ਵਿੱਚ ਸਰਕਾਰੀ ਸਕੂਲ-37ਬੀ ਨੇ ਡੀਏਵੀ 10 ਨੂੰ ਹਰਾਇਆ