Connect with us

Mohali

ਰਾਜ ਪੱਧਰੀ ਖੇਡਾਂ ਦੌਰਾਨ ਤੈਰਾਕੀ ਦੇ ਵੱਖ ਵੱਖ ਮੁਕਾਬਲੇ ਕਰਵਾਏ

Published

on

 

ਐਸ ਏ ਐਸ ਨਗਰ, 23 ਅਕਤੂਬਰ (ਸ.ਬ.) ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਖੇਡ ਭਵਨ ਸੈਕਟਰ-63 ਵਿਖੇ 21 ਤੋਂ 24 ਅਕਤੂਬਰ ਤੱਕ ਕਰਵਾਏ ਜਾ ਰਹੇ ਤੈਰਾਕੀ ਦੇ ਰਾਜ ਪੱਧਰੀ ਮੁਕਾਬਲਿਆਂ ਦੌਰਾਨ ਅੱਜ ਤੀਜੇ ਦਿਨ ਵੱਖ ਵੱਖ ਮੁਕਾਬਲੇ ਕਰਵਾੲ ਗਏ।

ਜਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਅੱਜ ਡੈਫ ਓਲੰਪਿਕ ਖੇਡਾਂ ਬਰਸਾ-2022 ਵਿੱਚ ਤੈਰਾਕੀ ਵਿੱਚ ਫਾਈਨਲ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਵੈਵਬ ਰਾਜੋਰੀਆਂ, ਪੰਜਾਬ ਖੇਡ ਵਿਭਾਗ ਦੇ ਜੁਆਇੰਟ ਡਾਇਰੈਕਟਰ ਬਲਵਿੰਦਰ ਸਿੰਘ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ।

ਉਹਨਾਂ ਦੱਸਿਆ ਕਿ ਅੰਡਰ-14 (ਲੜਕੀਆਂ) 100 ਮੀਟਰ ਬਟਰ ਫਲਾਈ ਖੇਡ ਵਿੱਚ ਰਮਨਜੋਤ ਕੌਰ ਨੇ ਪਹਿਲਾ, ਕਟਾਣਾ ਚਹਿਲ ਨੇ ਦੂਜਾ ਅਤੇ ਹੂਨਰ ਆਹਲੂਵਾਲੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀ: ਬਰੈਸਟ ਸਟਰੋਕ ਖੇਡ ਵਿੱਚ ਅਲਾਇਨਾ ਸ਼ਰਮਾ ਨੇ ਪਹਿਲਾ, ਸਿਧੀ ਜੋਸ਼ੀ ਨੇ ਦੂਜਾ ਅਤੇ ਅੰਸ਼ਿਕਾ ਗਰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਡਰ-17 ਲੜਕੀਆਂ ਦੀ 200 ਮੀ: ਬਰੈਸਟ ਸਟਰੋਕ ਖੇਡ ਵਿੱਚ ਦਿਕਸ਼ਾ ਥਿੰਦ ਨੇ ਪਹਿਲਾ, ਹਰਮਿਹਰ ਕੋਰ ਨੇ ਦੂਜਾ ਅਤੇ ਦ੍ਰਿਸ਼ਟੀ ਐਗਰੀਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦੋਂਕਿ 200 ਮੀਟਰ ਬਟਰ ਫਲਾਈ ਖੇਡ ਵਿੱਚ ਅਪੂਰਵਾ ਸ਼ਰਮਾ ਨੇ ਪਹਿਲਾ, ਗੁਨੀਕਾ ਨੇ ਦੂਜਾ ਅਤੇ ਰਾਧਿਆ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਦੀ 200 ਮੀਟਰ ਬਟਰ ਫਲਾਈ ਖੇਡ ਵਿੱਚ ਸਿਵਾਲੀ ਸਹਿਗਲ ਨੇ ਪਹਿਲਾ, ਰਵਨੀਤ ਕੌਰ ਨੇ ਦੂਜਾ ਅਤੇ ਪ੍ਰਿੰਯਕਾ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀ: ਬਰੈਸਟ ਸਟਰੋਕ ਖੇਡ ਵਿੱਚ ਏਕਮਵੀਰ ਕੋਰ ਸੰਧੂ ਨੇ ਪਹਿਲਾ, ਆਸਤਾ ਸ਼ਰਮਾ ਨੇ ਦੂਜਾ ਅਤੇ ਕਿਰਨਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21-30 ਲੜਕੀਆਂ ਦੀ 200 ਮੀਟਰ ਬਟਰ ਫਲਾਈ ਖੇਡ ਵਿੱਚ ਸੁਦਿਸਟੀ ਨੇ ਪਹਿਲਾ ਸਥਾਨ, ਨੰਦਿਨੀ ਨੇ ਦੂਜਾ ਸਥਾਨ ਅਤੇ ਕਿਰਨ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Continue Reading

Mohali

ਸੰਤ ਈਸ਼ਰ ਸਿੰਘ ਸਕੂਲ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

Published

on

By

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼ 7 ਅਤੇ ਸੈਕਟਰ 70 ਮੁਹਾਲੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਫੇਜ਼ 7 ਸਕੂਲ ਕੈਂਪਸ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਸੰਬੰਧੀ ਵਿਸ਼ੇਸ਼ ਤੌਰ ਤੇ ਸਜਾਏ ਗਏ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਉਪਰੰਤ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ, ਜਿਸ ਉਪਰੰਤ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ।

ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸੰਬੰਧਿਤ ਸ਼ਬਦ, ਕਵਿਤਾਵਾਂ, ਭਾਸ਼ਣ ਅਤੇ ਸਾਖੀਆਂ ਪੇਸ਼ ਕੀਤੀਆਂ।

ਸਕੂਲ ਦੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਸਕੂਲ ਦੇ ਪ੍ਰਬੰਧਕ ਅਮਰਜੀਤ ਸਿੰਘ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚਾਨਣਾ ਪਾਉਂਦੇ ਹੋਏ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।

Continue Reading

Mohali

ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਲਾਇਬਰੇਰੀ ਦਾ ਦੌਰਾ

Published

on

By

 

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਟੀ ਬੈਨਿਥ ਵਲੋਂ ਅੱਜ ਸਥਾਨਕ ਫੇਜ਼ 3 ਬੀ 1 ਦੇ ਰੋਜ ਗਾਰਡਨ ਵਿੱਚ ਸਥਿਤ ਡਾਕਟਰ ਅਮਰਜੀਤ ਸਿੰਘ ਮੈਮੋਰੀਅਲ ਲਾਇਬਰੇਰੀ ਰੋਜ਼ਗਾਰ ਦਾ ਦੌਰਾ ਕੀਤਾ ਗਿਆ।

ਲਾਈਬਰੇਰੀ ਦੇ ਪ੍ਰਸ਼ਾਸ਼ਕ ਸ੍ਰੀ ਪ੍ਰਿੰਸੀਪਲ ਸਵਰਨ ਚੌਧਰੀ ਨੇ ਦੱਸਿਆ ਕਿ ਇਸ ਮੌਕੇ ਉਹਨਾਂ ਲਾਈਬਰੇਰੀ ਦਾ ਰਿਕਾਰਡ ਚੈੱਕ ਕਰਨ ਤੋਂ ਬਾਅਦ ਲਾਇਬਰੇਰੀ ਨੂੰ ਦੋ ਤਿੰਨ ਹੋਰ ਰੈਕ ਲੈ ਕੇ ਦੇਣ ਦਾ ਵਾਇਦਾ ਕੀਤਾ ਅਤੇ ਭਵਿੱਖ ਵਿੱਚ ਵੀ ਲੋੜੀਂਦੀ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉੱਥੇ ਮੌਜੂਦ ਸz. ਸੁਰਿੰਦਰ ਸਿੰਘ ਬੇਦੀ ਵਲੋਂ ਸ੍ਰੀ ਬੈਨਿਥ ਨੂੰ ਲਾਈਬਰੇਰੀ ਬਾਰੇ ਪੂਰਾ ਵੇਰਵਾ ਦਿੱਤਾ ਗਿਆ। ਇਸ ਮੌਕੇ ਲਾਇਬਰੇਰੀਅਨ ਸ਼੍ਰੀਮਤੀ ਸੀਮਾ ਰਾਵਤ ਅਤੇ ਨੀਤੂ ਅਤੇ ਲਾਇਬਰੇਰੀ ਵਿੱਚ ਪੜ੍ਹਣ ਆਏ ਵਿਦਿਆਰਥੀ ਵੀ ਹਾਜ਼ਰ ਸਨ।

Continue Reading

Mohali

ਸਿਵਲ ਹਸਪਤਾਲ ਵਿਖੇ ਲੋੜਵੰਦਾਂ ਨੂੰ ਚਾਹ, ਬਿਸਕੁਟ ਅਤੇ ਬਰੈੱਡ ਪਕੌੜੇ ਵੰਡੇ

Published

on

By

 

 

 

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਲਿਓ ਕਲੱਬ ਮੁਹਾਲੀ ਸਮਾਈਲਿੰਗ, ਡਿਸਟ੍ਰਿਕਟ 321-ਐਫ ਵਲੋਂ ਸਿਵਲ ਹਸਪਤਾਲ, ਫੇਜ਼ 6, ਮੁਹਾਲੀ ਵਿਖੇ ਲੋੜਵੰਦਾਂ ਨੂੰ ਚਾਹ, ਬਿਸਕੁਟ ਅਤੇ ਬਰੈੱਡ ਪਕੌੜੇ ਵੰਡੇ ਗਏ।

ਕਲੱਬ ਦੇ ਪ੍ਰਧਾਨ ਜਾਫਿਰ ਨੇ ਦੱਸਿਆ ਕਿ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਟੀਚਿਆਂ ਅਨੁਸਾਰ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਮਰੀਜਾਂ ਦੇ ਨਾਲ ਆਏ ਲੋਕਾਂ ਨੂੰ ਚਾਹ ਦੇ ਨਾਲ-ਨਾਲ ਬਿਸਕੁਟ ਅਤੇ ਬਰੈੱਡ ਪਕੌੜੇ ਵੰਡੇ ਗਏ। ਇਸ ਮੌਕੇ ਕਲੱਬ ਦੇ ਸਕੱਤਰ ਆਯੂਸ਼ ਭਸੀਨ, ਖਜਾਂਚੀ ਹਰਦੀਪ ਅਤੇ ਹੋਰ ਮੈਂਬਰ ਸਤਨਾਮ ਸਿੰਘ ਚਾਹਲ, ਪਿੰਕੇਸ਼ ਅਤੇ ਰਾਹੁਲ ਵੀ ਹਾਜਿਰ ਸਨ।

Continue Reading

Latest News

Trending