Connect with us

National

ਉੜੀਸਾ ਤੱਟ ਨੇੜੇ ਚੱਕਰਵਾਤੀ ਤੂਫ਼ਾਨ ਦਾਨਾ ਕਾਰਨ ਕਈ ਹਿੱਸਿਆਂ ਵਿੱਚ ਪਿਆ ਭਾਰੀ ਮੀਂਹ

Published

on

 

ਕੋਲਕਾਤਾ, 24 ਅਕਤੂਬਰ (ਸ.ਬ.) ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਦਰਮਿਆਨੇ ਤੋਂ ਭਾਰੀ ਮੀਂਹ ਪਿਆ ਕਿਉਂਕਿ ਚੱਕਰਵਾਤੀ ਤੂਫ਼ਾਨ ਦਾਨਾ ਸੂਬੇ ਦੇ ਤੱਟ ਅਤੇ ਗੁਆਂਢੀ ਸੂਬੇ ਉੜੀਸਾ ਦੇ ਨੇੜੇ ਆ ਗਿਆ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤੀ ਤੂਫ਼ਾਨ ਦਾਨਾ ਭਲਕੇ ਤੜਕੇ ਉੜੀਸਾ ਦੇ ਭੀਤਰਕਨਿਕਾ ਨੈਸ਼ਨਲ ਪਾਰਕ ਅਤੇ ਧਮਰਾ ਬੰਦਰਗਾਹ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਹਵਾ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।

ਭਾਰਤੀ ਮੌਸਮ ਵਿਭਾਗ ਨੇ ਬੁਲੇਟਿਨ ਵਿਚ ਕਿਹਾ ਕਿ ਚੱਕਰਵਾਤੀ ਤੂਫ਼ਾਨ ਦਾਨਾ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ 2.30 ਵਜੇ ਪਾਰਾਦੀਪ ਤੋਂ 280 ਕਿਲੋਮੀਟਰ ਦੱਖਣ-ਪੂਰਬ ਅਤੇ ਸਾਗਰ ਟਾਪੂ ਤੋਂ 370 ਕਿਲੋਮੀਟਰ ਦੱਖਣ-ਪੂਰਬ ਵਿਚ ਮੌਜੂਦ ਸੀ। ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੰਦੇ ਹੋਏ ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਬੰਗਾਲ ਦੀ ਖਾੜੀ ਵਿੱਚ 90-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨੀ ਹਵਾਵਾਂ ਚੱਲ ਰਹੀਆਂ ਹਨ ਜੋ 110 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀਆਂ ਹਨ।

ਬੰਗਾਲ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਦਰਮਿਆਨੇ ਤੋਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਦੋਂ ਕਿ ਕੋਲਕਾਤਾ ਵਿੱਚ ਰੁਕ-ਰੁਕ ਕੇ ਮੀਂਹ ਦੇ ਨਾਲ ਬੱਦਲ ਛਾਏ ਹੋਏ ਹਨ। ਭਾਰਤੀ ਮੌਸਮ ਵਿਭਾਗ ਦੇ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਅੱਜ ਅਤੇ ਭਲਕੇ ਨੂੰ ਉੱਤਰੀ ਅਤੇ ਦੱਖਣੀ 24 ਪਰਗਨਾ, ਪੂਰਬੀ ਅਤੇ ਪੱਛਮੀ ਮੇਦੀਨੀਪੁਰ, ਝਾਰਗ੍ਰਾਮ, ਕੋਲਕਾਤਾ, ਹਾਵੜਾ ਅਤੇ ਹੁਗਲੀ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ਤੇ ਭਾਰੀ ਤੋਂ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਕੋਲਕਾਤਾ ਦੇ ਉਪਨਗਰਾਂ ਤੋਂ ਆਉਣ-ਜਾਣ ਵਾਲੀਆਂ ਜਨਤਕ ਆਵਾਜਾਈ ਸੇਵਾਵਾਂ ਸ਼ਾਮ ਨੂੰ ਪ੍ਰਭਾਵਿਤ ਹੋ ਸਕਦੀਆਂ ਹਨ ਕਿਉਂਕਿ ਪੂਰਬੀ ਅਤੇ ਦੱਖਣ ਪੂਰਬੀ ਰੇਲਵੇ ਨੇ ਚੱਕਰਵਾਤ ਦੇ ਮੱਦੇਨਜ਼ਰ ਅੱਜ ਅਤੇ ਭਲਕੇ ਨੂੰ ਵੱਡੀ ਗਿਣਤੀ ਵਿਚ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।

 

Continue Reading

National

ਅੱਤਵਾਦੀਆਂ ਨੇ ਮਜ਼ਦੂਰ ਨੂੰ ਗੋਲੀ ਮਾਰ ਕੀਤਾ ਜ਼ਖਮੀ

Published

on

By

 

ਬਾਰਾਮੂਲਾ ਵਿੱਚ ਇਕ ਗ੍ਰਨੇਡ ਫਟਿਆ

ਪੁਲਵਾਮਾ, 24 ਅਕਤੂਬਰ (ਸ.ਬ.) ਜੰਮੂ-ਕਸ਼ਮੀਰ ਵਿੱਚ ਇਕ ਹੋਰ ਅੱਤਵਾਦੀ ਹਮਲਾ ਹੋਇਆ ਹੈ। ਇਸ ਵਾਰ ਅੱਤਵਾਦੀਆਂ ਨੇ ਪੁਲਵਾਮਾ ਵਿੱਚ ਗੈਰ-ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਗੋਲੀ ਲੱਗਣ ਨਾਲ ਮਜ਼ਦੂਰ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਤਰਾਲ ਇਲਾਕੇ ਵਿੱਚ ਅੱਜ ਸਵੇਰੇ ਅੱਤਵਾਦੀਆਂ ਨੇ ਉੱਤਰ ਪ੍ਰਦੇਸ਼ ਦੇ ਇਕ ਮਜ਼ਦੂਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬਿਜਨੌਰ ਨਿਵਾਸੀ ਪ੍ਰੀਤਮ ਸਿੰਘ ਨੂੰ ਬਟਾਗੁੰਡ ਪਿੰਡ ਵਿੱਚ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ, ਮਜ਼ਦੂਰ ਦੇ ਹੱਥ ਵਿੱਚ ਗੋਲੀ ਲੱਗੀ ਹੈ। ਪ੍ਰੀਤਮ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪਿਛਲੇ ਇੱਕ ਹਫ਼ਤੇ ਤੋਂ ਕਸ਼ਮੀਰ ਵਿੱਚ ਗ਼ੈਰ-ਸਥਾਨਕ ਮਜ਼ਦੂਰਾਂ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ।

ਇਸ ਤੋਂ ਇਲਾਵਾ ਬਾਰਾਮੂਲਾ ਵਿਚ ਇਕ ਅਦਾਲਤ ਦੇ ਮਾਲਖਾਨੇ ਵਿਚ ਬੰਬ ਫਟਣ ਕਾਰਨ ਇੱਕ ਪੁਲੀਸ ਕਰਮੀ ਦੇ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਬਾਰਾਮੂਲਾ ਵਿਚ ਇਕ ਅਦਾਲਤ ਦੇ ਮਾਲਖਾਨੇ ਵਿੱਚ ਪਿਆ ਗ੍ਰਿਨੇਡ ਫਟ ਗਿਆ, ਉਨ੍ਹਾਂ ਦੱਸਿਆ ਕਿ ਇਹ ਗ੍ਰਨੇਡ ਇਕ ਮਾਮਲੇ ਵਿਚ ਸਬੂਤ ਦੇ ਤੌਰ ਤੇ ਫੜਿਆ ਗਿਆ ਸੀ। ਇਸ ਧਮਾਕੇ ਵਿਚ ਇਕ ਪੁਲੀਸ ਕਰਮੀ ਜ਼ਖਮੀ ਹੋ ਗਿਆ ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Continue Reading

National

ਦੋਸਤਾਂ ਵੱਲੋਂ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਸੀ ਪ੍ਰਾਪਰਟੀ ਡੀਲਰ ਦਾ ਕਤਲ

Published

on

By

 

ਨੋਇਡਾ, 24 ਅਕਤੂਬਰ (ਸ.ਬ.) ਬੀਤੇ ਦਿਨ ਗ੍ਰੇਟਰ ਨੋਇਡਾ ਦੇ ਦਾਦਰੀ ਥਾਣਾ ਖੇਤਰ ਦੇ ਨਗਲਾ ਨੈਨਸੁਖ ਪਿੰਡ ਨੇੜੇ ਹਾਈਵੇਅ ਦੇ 100 ਮੀਟਰ ਅੰਦਰ ਜੰਗਲ ਵਿੱਚ ਇਕ ਫਾਰਚੂਨਰ ਕਾਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਪ੍ਰਾਪਰਟੀ ਡੀਲਰ ਸੰਜੇ ਯਾਦਵ ਦੀ ਮੌਤ ਹੋ ਗਈ ਸੀ। ਇਹ ਦੋਸ਼ ਪ੍ਰਾਪਰਟੀ ਡੀਲਰ ਦੇ ਦੋ ਦੋਸਤਾਂ ਤੇ ਲਗਾਇਆ ਗਿਆ ਹੈ। ਜਿਸ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਸਬੰਧੀ ਉਨ੍ਹਾਂ ਲਾਸ਼ ਨੂੰ ਪੋਸਟ ਮਾਰਟਮ ਹਾਊਸ ਲਿਆਂਦਾ ਗਿਆ। ਇਸ ਦੌਰਾਨ ਮ੍ਰਿਤਕ ਸੰਜੇ ਯਾਦਵ ਦੇ ਕਈ ਦੋਸਤ ਨੋਇਡਾ ਦੇ ਸੈਕਟਰ-94 ਸਥਿਤ ਪੋਸਟਮਾਰਟਮ ਹਾਊਸ ਪੁੱਜੇ।

ਫੜੇ ਗਏ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਸਵੇਰੇ ਚਾਰ ਵਜੇ ਗਹਿਣਿਆਂ, ਪੈਸਿਆਂ ਦੇ ਲੈਣ-ਦੇਣ ਨੂੰ ਅੰਜਾਮ ਦਿੱਤਾ ਸੀ, ਕਤਲ ਕਰਨ ਤੋਂ ਬਾਅਦ ਮ੍ਰਿਤਕ ਸੰਜੇ ਨੇ ਉਸ ਦੇ ਪਹਿਨੇ ਹੋਏ ਸੋਨੇ-ਚਾਂਦੀ ਦੇ ਗਹਿਣੇ ਲੁੱਟ ਲਏ ਸਨ। ਗਹਿਣੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਬਰਾਮਦ ਕਰ ਲਏ ਹਨ।

 

Continue Reading

National

ਸ਼ਿਮਲਾ ਵਿੱਚ ਦੋ ਅੰਤਰਰਾਜੀ ਨਸ਼ਾ ਤਸਕਰ ਗ੍ਰਿਫ਼ਤਾਰ

Published

on

By

 

ਸ਼ਿਮਲਾ, 24 ਅਕਤੂਬਰ (ਸ.ਬ.) ਸ਼ਿਮਲਾ ਵਿੱਚ ਪੁਲੀਸ ਨੇ 5.5 ਕਿਲੋਗ੍ਰਾਮ ਹਸ਼ੀਸ਼ ਬਰਾਮਦ ਕੀਤੀ ਹੈ ਅਤੇ ਉੱਤਰਾਖੰਡ ਦੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਸ਼ਿਮਲਾ ਪੁਲੀਸ ਦੇ ਸਪੈਸ਼ਲ ਸੈਲ ਦੀ ਟੀਮ ਨੇ ਬੀਤੇ ਦਿਨ ਗੋਸਾਂਗੋ ਪੁਲ ਦੇ ਨੇੜੇ ਜਿਜੇਂਡੀ ਕੇਂਚੀ ਤੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਸੋਹਨ ਦਾਸ ਅਤੇ ਰਾਜ ਮੋਹਨ ਵਜੋਂ ਕੀਤੀ। ਸ਼ਿਮਲਾ ਦੇ ਐਸਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਉਸ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

Continue Reading

Latest News

Trending