Mohali
ਰਾਜ ਪੱਧਰੀ ਕ੍ਰਿਕਟ ਮੁਕਾਬਲੇ ਵਿੱਚ ਬਠਿੰਡਾ ਨੂੰ ਹਰਾ ਕੇ ਪਟਿਆਲਾ ਜ਼ਿਲ੍ਹੇ ਦੀ ਟੀਮ ਬਣੀ ਚੈਂਪੀਅਨ, ਤੀਜੇ ਸਥਾਨ ਤੇ ਰਹੀ ਲੁਧਿਆਣਾ ਦੀ ਟੀਮ
ਫਾਈਨਲ ਮੈਚ ਵਿੱਚ ਸਾਗਰ ਵਿਰਕ ਨੇ ਧੂੰਆਂਧਾਰ ਬੱਲੇਬਾਜ਼ੀ ਕਰਦਿਆਂ 40 ਗੇਂਦਾਂ ਵਿੱਚ ਸੈਂਕੜਾ ਜੜਿਆ
ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਸਕੂਲ ਸਿੱਖਿਆ ਵਿਭਾਗ ਵਲੋਂ ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਦੇ ਮੈਦਾਨ ਵਿੱਚ ਕਰਵਾਏ ਜਾ ਰਹੇ ਸਕੂਲਾਂ ਦੇ ਰਾਜ ਪੱਧਰੀ ਕ੍ਰਿਕਟ ਮੁਕਾਬਿਲਆਂ ਦੌਰਾਨ ਪਟਿਆਲਾ ਜ਼ਿਲ੍ਹੇ ਦੀ ਟੀਮ ਬਠਿੰਡਾ ਨੂੰ ਹਰਾ ਕੇ ਚੈਂਪੀਅਨ ਬਣੀ ਜਦੋਂਕਿ ਲੁਧਿਆਣਾ ਦੀ ਟੀਮ ਤੀਜੇ ਸਥਾਨ ਤੇ ਰਹੀ। ਇਨ੍ਹਾਂ ਮੁਕਾਬਲਿਆਂ ਵਿੱਚ 23 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ।
ਸ੍ਰੀ ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੀ ਦੇਖਰੇਖ ਹੇਠ ਕਰਵਾਏ ਗਏ 17 ਸਾਲ ਉਮਰ ਵਰਗ ਦੇ ਲੜਕਿਆਂ ਦੇ ਕ੍ਰਿਕਟ ਮੁਕਾਬਲਿਆਂ ਦਾ ਫਾਈਨਲ ਮੈਚ ਪਟਿਆਲਾ ਅਤੇ ਬਠਿੰਡਾ ਦੀਆਂ ਟੀਮਾਂ ਵਿਚਕਾਰ ਹੋਇਆ ਜਿਸਦਾ ਉਦਘਾਟਨ ਡਾ: ਇੰਦੂ ਬਾਲਾ ਨੇ ਕੀਤਾ। ਉਹਨਾਂ ਦੱਸਿਆ ਕਿ ਫਾਈਨਲ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਬਠਿੰਡਾ ਦੀ ਟੀਮ ਨੇ ਸਮਰਦੀਪ ਦੀ 65 ਅਤੇ ਲਕਸ਼ੇ ਕਾਂਸਲ ਦੀ 24 ਦੌੜਾਂ ਦੀ ਪਾਰੀ ਸਦਕਾ ਨਿਰਧਾਰਿਤ 20 ਓਵਰਾਂ ਵਿੱਚ ਸੱਤ ਵਿਕਟਾਂ ਤੇ 161 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਬੱਲੇਬਾਜ਼ੀ ਕਰਦਿਆਂ ਪਟਿਆਲਾ ਦੀ ਟੀਮ ਨੇ ਸਾਗਰ ਵਿਰਕ ਦੇ ਨਾਬਾਦ ਸੈਂਕੜੇ ਸਦਕਾ ਸਿਰਫ 12.4 ਓਵਰਾਂ ਵਿੱਚ ਹੀ ਇਹ ਟੀਚਾ ਹਾਸਿਲ ਕਰਦਿਆਂ ਪਹਿਲਾ ਸਥਾਨ ਆਪਣੇ ਨਾਂ ਕੀਤਾ। ਪਟਿਆਲਾ ਦੇ ਬੱਲੇਬਾਜ਼ ਸਾਗਰ ਵਿਰਕ ਨੇ 8 ਛੱਕਿਆਂ ਅਤੇ 12 ਚੌਕਿਆਂ ਦੀ ਮਦਦ ਨਾਲ ਕੇਵਲ 40 ਗੇਂਦਾਂ ਵਿੱਚ 101 ਦੌੜਾਂ ਬਣਾਈਆਂ ਅਤੇ ਨਾਬਾਦ ਰਿਹਾ। ਨੂਰਵੀਰ ਨੇ ਜਿੱਤ ਲਈ 29 ਗੇਂਦਾਂ ਵਿੱਚ 46 ਦੌੜਾਂ ਦਾ ਅਹਿਮ ਯੋਗਦਾਨ ਪਾਇਆ।
ਉਹਨਾਂ ਦੱਸਿਆ ਕਿ ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ ਵਿੱਚ ਲੁਧਿਆਣਾ ਦੀ ਟੀਮ ਨੇ ਹੁਸ਼ਿਆਰਪੁਰ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜਾ ਸਥਾਨ ਆਪਣੇ ਨਾਂ ਕੀਤਾ ਜਦਕਿ ਹੁਸ਼ਿਆਰਪੁਰ ਦੀ ਟੀਮ ਨੂੰ ਚੌਥਾ ਸਥਾਨ ਮਿਲਿਆ।
ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਵਿੱਚ ਡਿਪਟੀ ਡਾਇਰੈਕਟਰ (ਸਪੋਰਟਸ) ਸੁਨੀਲ ਭਾਰਦਵਾਜ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ ਅਤੇ ਪ੍ਰਧਾਨਗੀ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਕੀਤੀ। ਸ੍ਰੀ ਭਾਰਦਵਾਜ ਨੇ ਜੇਤੂ ਤੇ ਉੱਪ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਟਰਾਫ਼ੀਆਂ ਦਿੱਤੀਆਂ ਗਈਆਂ।
ਡਾ: ਇੰਦੂ ਬਾਲਾ ਨੇ ਦੱਸਿਆ ਕਿ ਰਾਜ ਪੱਧਰੀ ਮੁਕਾਬਲੇ ਵਿੱਚ ਅੱਵਲ ਰਹਿਣ ਵਾਲੀ ਪਟਿਆਲਾ ਦੀ ਟੀਮ ਕੌਮੀ ਖੇਡਾਂ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰੇਗੀ। ਇਸ ਮੌਕੇ ਪਰਮਵੀਰ ਕੌਰ, ਗੁਰਮੀਤ ਸਿੰਘ, ਸੰਦੀਪ ਜਿੰਦਲ, ਰਾਜਵੀਰ ਕੌਰ, ਸਤਨਾਮ ਸਿੰਘ, ਜਗਜੀਤ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਕੌਰ , ਨਵਦੀਪ ਚੌਧਰੀ, ਸ਼ਰਨਜੀਤ ਕੌਰ, ਰਾਜਵੀਰ ਕੌਰ, ਸਤਨਾਮ ਸਿੰਘ, ਜਗਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
Mohali
ਸਰਸ ਮੇਲਾ ਮੁਹਾਲੀ ਦੇ ਨੌਵੇਂ ਦਿਨ ਪਟਿਆਲਾ ਅਤੇ ਮੁਹਾਲੀ ਦੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਲੋਕ-ਗੀਤ, ਲੋਕ-ਨਾਚ, ਨਾਟਕ ਅਤੇ ਕੋਰੀਓਗ੍ਰਾਫੀ ਪੇਸ਼
ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਆਜੀਵਿਕਾ ਸਰਸ ਮੇਲਾ-2024 ਦੇ ਨੌਵੇਂ ਦਿਨ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਮਿਲੇਨੀਅਮ ਸਕੂਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਦਿਆਰਥੀਆਂ ਨੇ ਲੋਕ-ਗੀਤ, ਲੋਕ-ਨਾਚ, ਨਾਟਕ ਅਤੇ ਕੋਰੀਓਗ੍ਰਾਫੀ ਰਾਹੀਂ ਜਿੱਥੇ ਪਰਾਲੀ ਨਾ ਸਾੜਨ ਦਾ ਹੋਕਾ ਦਿੱਤਾ, ਉੱਥੇ ਨਾਲ਼ ਹੀ ਗ੍ਰੀਨ ਦਿਵਾਲੀ ਮਨਾਉਣ ਦਾ ਸੱਦਾ ਵੀ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਮੇਲਾ ਅਫਸਰ ਸੋਨਮ ਚੌਧਰੀ ਦੀ ਅਗਵਾਈ ਵਿੱਚ ਆਯੋਜਿਤ ਮੇਲੇ ਦੌਰਾਨ ਜਿੱਥੇ ਉੱਤਰ ਖੇਤਰੀ ਸੱਭਿਆਚਾਰ ਖੇਤਰ ਪਟਿਆਲਾ ਵਲੋਂ ਵੱਖ-ਵੱਖ ਲੋਕ-ਨਾਚਾਂ ਦੀ ਪੇਸ਼ਕਾਰੀ ਦਿੱਤੀ ਗਈ ਉੱਥੇ ਉੱਥੇ ਪੰਜਾਬ ਪੁਲੀਸ ਦੇ ਸੱਭਿਆਚਾਰਕ ਬੈਂਡ ਵਲੋਂ ਲੋਕਗੀਤਾਂ ਅਤੇ ਲੋਕ ਨਾਚਾਂ ਰਾਹੀਂ ਮੇਲੀਆਂ ਨੂੰ ਆਪਣੇ ਵੱਖਰੇ ਅੰਦਾਜ ਵਿੱਚ ਝੁੰਮਣ ਲਾਇਆ ਗਿਆ।
Mohali
ਕਲੈਕਟਰ ਰੇਟ ਵਧਾਉਣ ਨਾਲ ਸਰਕਾਰ ਦਾ ਮਾਲੀਆ ਘਟਿਆ : ਹਰਜਿੰਦਰ ਸਿੰਘ ਧਵਨ
ਸਰਕਾਰ ਨੂੰ ਚੋਣਾਂ ਦੌਰਾਨ ਸਹਿਣਾ ਪਵੇਗਾ ਨੁਕਸਾਨ
ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਜਿੰਦਰ ਸਿੰਘ ਧਵਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਤੇ ਵਾਧੂ ਭਾਰ ਪਾਉਣ ਲਈ ਕਲੈਕਟਰ ਰੇਟ ਵਿੱਚ ਕੀਤੇ ਵਾਧੇ ਦਾ ਸਰਕਾਰ ਨੂੰ ਉਲਟਾ ਨੁਕਸਾਨ ਹੋ ਰਿਹਾ ਹੈ ਅਤੇ ਜਮੀਨ ਜਾਇਦਾਦ ਦਾ ਕੰਮ ਘੱਟ ਜਾਣ ਕਾਰਨ ਉਲਟਾ ਸਰਕਾਰ ਦਾ ਮਾਲੀਆ ਘੱਟ ਗਿਆ ਹੈ।
ਉਹਨਾਂ ਕਿਹਾ ਕਿ ਸਰਕਾਰ ਵਲੋਂ ਹਰ ਦੋ ਤਿੰਨ ਸਾਲ ਬਾਅਦ ਜਮੀਨ ਜਾਇਦਾਦ ਦੇ ਕਲੈਕਟਰ ਰੇਟ ਵਧਾ ਦਿੱਤੇ ਜਾਂਦੇ ਹਨ ਅਤੇ ਇਸ ਪੱਖੋਂ ਅਧਿਕਾਰੀਆਂ ਵਲੋਂ ਸਰਕਾਰ ਨੂੰ ਇਹ ਕਹਿ ਕੇ ਗੁਮੰਰਾਹ ਕੀਤਾ ਜਾਂਦਾ ਹੈ ਕਿ ਇਸ ਨਾਲ ਸਰਕਾਰ ਦਾ ਮਾਲੀਆ ਵਧੇਗਾ ਪਰੰਤੂ ਸਰਕਾਰ ਦੀ ਇਹ ਕਾਰਵਾਈ ਜਿੱਥੇ ਲੋਕਾਂ ਤੇ ਬਹੁਤ ਜਿਆਦਾ ਭਾਰ ਪਾਉਣ ਵਾਲੀ ਹੈ ਉੱਥੇ ਇਸਦਾ ਪ੍ਰਾਪਰਟੀ ਕਾਰੋਬਾਰ ਤੇ ਵੀ ਉਲਟਾ ਅਸਰ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਸਰਕਾਰ ਵਲੋਂ ਕਲੈਕਟਰ ਰੇਟ ਨੂੰ 30 ਹਜਾਰ ਰੁਪਏ ਪ੍ਰਤੀ ਵਰਗ ਗਜ ਤੋਂ ਵਧਾ ਕੇ 45 ਹਜਾਰ ਰੁਪਏ ਪ੍ਰਤੀ ਵਰਗ ਗਜ ਕਰ ਦਿੱਤਾ ਗਿਆ ਹੈ ਜਿਸ ਨਾਲ ਪ੍ਰਾਪਰਟੀ ਬਾਜਾਰ ਵਿੱਚ ਖੜੌਂਤ ਜਿਹੀ ਆ ਗਈ ਹੈ ਅਤੇ ਇਸ ਕਾਰਨ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਸ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆਂ ਇਹਨਾਂ ਮਨਮਰਜੀਆਂ ਦਾ ਆਉਣ ਵਾਲੀਆਂ ਚੋਣਾਂ ਦੌਰਾਨ ਵੀ ਨੁਕਸਾਨ ਹੋਣਾ ਹੈ ਕਿਉਂਕਿ ਆਮ ਲੋਕ ਸਰਕਾਰ ਵਲੋਂ ਕੀਤੇ ਜਾਂਦੇ ਲੋਕ ਵਿਰੋਧੀ ਫੈਸਲਿਆਂ ਕਾਰਨ ਦੁਖੀ ਹਨ ਅਤੇ ਇਸਦੇ ਖਿਲਾਫ ਵੋਟਾਂ ਪਾਉਣ ਦਾ ਮਨ ਬਣਾਈ ਬੈਠੇ ਹਨ। ਇਸ ਮੌਕੇ ਉਹਨਾਂ ਦੇ ਨਾਲ ਸੰਸਥਾ ਦੇ ਜਨਰਲ ਸਕੱਤਰ ਡੀ ਪੀ ਸਿੰਘ ਆਹਲੂਵਾਲੀਆ ਵੀ ਸਨ।
Mohali
ਆਪਣੇ ਕੋਲ ਰੱਖੀ ਅਮਾਨਤ ਦੀ ਰਕਮ ਮਿਲੀਭੁਗਤ ਨਾਲ ਚੋਰੀ ਕਰਵਾਈ, ਪੁਲੀਸ ਨੇ ਕੀਤੇ ਕਾਬੂ
ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਮੁਹਾਲੀ ਪਲੀਸ ਨੇ ਸੈਕਟਰ 78 ਵਿੱਚ ਰਹਿਣ ਵਾਲੇ ਦੋ ਵਿਅਕਤੀਆਂ ਵਲੋਂ ਆਪਣੇ ਕੋਲ ਰੱਖੀ 12 ਲੱਖ ਰੁਪਏ ਦੀ ਰਕਮ ਨੂੰ ਮਿਲੀਭੁਗਤ ਨਾਲ ਚੋਰੀ ਕਰਵਾਉਣ ਦੇ ਮਾਮਲੇ ਵਿੱਚ ਦੋਵਾਂ ਵਿਅਕਤੀਆਂ ਅਤੇ ਰਕਮ ਦੀ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ।
ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸੰਬੰਧੀ ਵੇਵ ਅਸਟੇਟ ਸੈਕਅਰ 85 ਦੇ ਵਸਨੀਕ ਬਿਕਰਮਜੀਤ ਸਿੰਘ ਵਲੋਂ ਹਰਸਿਮਰਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਬਿਕਰਮਜੀਤ ਸਿੰਘ ਦੇ ਭਰਾ ਕਿੰਦਰਵੀਰ ਸਿੰਘ ਦੀ ਫਰਮ ਦੇ 12 ਲੱਖ ਰੁਪਏ ਹਰਸਿਮਰਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਕੋਲ ਰੱਖੇ ਹੋਏ ਸਨ, ਜੋ ਇਹਨਾਂ ਵਿਅਕਤੀਆ ਵਲੋਂ ਮਿਲੀਭੁਗਤ ਨਾਲ ਆਪਣੇ ਨਾਮਾਲੂਮ ਸਾਥੀਆ ਰਾਹੀ ਸੈਕਟਰ 78 ਦੇ ਮਕਾਨ ਤੋਂ ਚੋਰੀ ਕਰਵਾਏ ਸਨ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲੀਸ ਨੇ ਥਾਣਾ ਸੋਹਾਣਾ ਵਿਖੇ ਬੀ ਐਨ ਐਸ ਦੀ ਧਾਰਾ 305,331(2) ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਥਾਣਾ ਸੋਹਾਣਾ ਦੇ ਮੁੱਖ ਅਫਸਰ ਇਸਪੈਕਟਰ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਪੁਲੀਸ ਟੀਮ ਨੇ ਇਹਨਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹਰਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਦਫਤਰ ਦੇ ਪੁਰਾਣੇ ਵਰਕਰ ਸੁਖਜੀਤ ਸਿੰਘ ਵਾਸੀ ਮਲ ਸਿੰਘ ਰੋਡ ਫਰੀਦਕੋਟ (ਹਾਲ ਵਾਸੀ ਜੀ.ਬੀ.ਪੀ.ਕ੍ਰਸਟ, ਨੇੜੇ ਟੋਲ ਟੈਕਸ ਬੈਰੀਅਰ ਭਾਗੋਮਾਜਰਾ) ਨਾਲ ਮਿਲ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਸੀ ਜਿਸਤੋਂ ਬਾਅਦ ਪੁਲੀਸ ਵਲੋਂ ਛਾਪੇਮਾਰੀ ਕਰਦਿਆਂ ਸੁਖਜੀਤ ਨੂੰ ਗ੍ਰਿਫਤਾਰ ਕਰ ਲਿਆ।
ਉਹਨਾਂ ਦੱਸਿਆ ਕਿ ਸੁਖਜੀਤ ਸਿੰਘ ਤੋਂ ਚੋਰੀ ਕੀਤੀ ਹੋਈ ਰਕਮ ਵਿੱਚੋ 3 ਲੱਖ 40 ਹਜਾਰ ਰੁਪਏ, ਦੋ ਪਿਸਟਲ 32 ਬੋਰ (ਸਮੇਤ ਜਿੰਦਾ ਕਾਰਤੂਸ) ਬ੍ਰਾਮਦ ਕੀਤੇ ਗਏ ਹਨ। ਪੁਲੀਸ ਵਲੋਂ ਸੁਖਜੀਤ ਸਿੰਘ ਦਾ 2 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸਤੋਂ ਪੁੱਛ ਗਿਛ ਕੀਤੀ ਜਾ ਰਹੀ ਹੈ।
-
International1 month ago
ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ
-
International2 months ago
ਅਮਰੀਕਾ ਵਿੱਚ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਸਮੇਤ 4 ਯਾਤਰੀਆਂ ਦੀ ਮੌਤ
-
International2 months ago
ਚੀਨ ਦੇ ਹੈਨਾਨ ਵਿੱਚ ਚੱਕਰਵਾਤ ਕਾਰਨ 2 ਵਿਅਕਤੀਆਂ ਦੀ ਮੌਤ, 92 ਜ਼ਖਮੀ
-
International2 months ago
ਵੀਅਤਨਾਮ ਵਿੱਚ ਯਾਗੀ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 141 ਹੋਈ
-
International2 months ago
ਭਾਰਤ ਵਿੱਚ ਹੁਨਰਮੰਦ ਲੋਕਾਂ ਨੂੰ ਲਾਂਭੇ ਕੀਤਾ ਜਾ ਰਿਹੈ: ਰਾਹੁਲ ਗਾਂਧੀ
-
National2 months ago
ਰੇਲਵੇ ਟਰੈਕ ਤੇ ਸਿਲੰਡਰ ਰੱਖ ਕੇ ਰੇਲ ਪਲਟਣ ਦੀ ਕੋਸ਼ਿਸ਼
-
International1 month ago
ਕੋਲੰਬੀਆ ਵਿੱਚ ਮਹਿਸੂਸ ਹੋਏ ਭੂਚਾਲ ਦੇ 2 ਝਟਕੇ
-
Mohali2 months ago
ਪੰਜਾਬ ਪੁਲੀਸ ਨੇ ਗੈਰਕਾਨੂੰਨੀ ਟਰੈਵਲ ਏਜੰਟਾਂ ਤੇ ਸ਼ਿਕੰਜਾ ਕਸਿਆ, 25 ਏਜੰਟਾਂ ਵਿਰੁੱਧ ਮਾਮਲਾ ਦਰਜ