Connect with us

Mohali

ਜ਼ਿਲ੍ਹਾ ਜਿਮਨਾਸਟਿਕ ਮੁਕਾਬਲਿਆਂ ਵਿੱਚ ਲਾਰੈਂਸ ਸਕੂਲ ਦੇ ਵਿਦਿਆਰਥੀ ਚਮਕੇ

Published

on

 

 

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਲਾਰੈਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 51 ਦੇ ਵਿਦਿਆਰਥੀਆਂ ਨੇ ਮੁਹਾਲੀ ਦੇ ਸੈਕਟਰ 78 ਵਿਚ ਹੋਏ ਜ਼ਿਲ੍ਹਾ ਜਿਮਨਾਸਟਿਕ ਮੁਕਾਬਲਿਆਂ ਦੇ ਪ੍ਰਾਇਮਰੀ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਸ਼੍ਰੇਣੀਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।

ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਚੌਥੀ ਜਮਾਤ ਦੀ ਅਗਮ ਕੌਰ ਨੇ ਇਸ ਮੁਕਾਬਲੇ ਦੌਰਾਨ ਚਾਰ ਗੋਲਡ ਮੈਡਲ ਜਿੱਤੇ ਹਨ ਅਤੇ ਚੌਥੀ ਦੀ ਵਿਦਿਆਰਥਣ ਖ਼ੁਸ਼ੀ ਨੇ 3 ਸਿਲਵਰ ਮੈਡਲ ਜਿੱਤੇ ਹਨ। ਚੌਥੀ ਜਮਾਤ ਦੀ ਵਿਦਿਆਰਥਣ ਸ਼ੈਰਲ ਨੇ 1 ਗੋਲਡ ਅਤੇ 1 ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਹੈ ਅਤੇ ਪੰਜਵੀਂ ਜਮਾਤ ਦੇ ਤਾਹਿਰ ਨੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ।

ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਕਿਹਾ ਕਿ ਸਕੂਲ ਨੂੰ ਆਪਣੇ ਖਿਡਾਰੀਆਂ ਦੇ ਸਮਰਪਣ, ਸਖ਼ਤ ਮਿਹਨਤ ਅਤੇ ਸਫਲਤਾ ਤੇ ਮਾਣ ਹੈ। ਇਹਨਾਂ ਜਿਮਨਾਸਟਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਉਹਨਾਂ ਕਿਹਾ ਕਿ ਸਕੂਲ ਅਗਾਂਹ ਵੀ ਖੇਡਾਂ ਅਤੇ ਸਿੱਖਿਆਂ ਦੇ ਖੇਤਰ ਬਿਹਤਰੀਨ ਸੇਵਾਵਾਂ ਦਿੰਦਾ ਰਹੇਗਾ।

 

Continue Reading

Mohali

ਸਰਸ ਮੇਲਾ ਮੁਹਾਲੀ ਦੇ ਨੌਵੇਂ ਦਿਨ ਪਟਿਆਲਾ ਅਤੇ ਮੁਹਾਲੀ ਦੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਲੋਕ-ਗੀਤ, ਲੋਕ-ਨਾਚ, ਨਾਟਕ ਅਤੇ ਕੋਰੀਓਗ੍ਰਾਫੀ ਪੇਸ਼

Published

on

By

 

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਆਜੀਵਿਕਾ ਸਰਸ ਮੇਲਾ-2024 ਦੇ ਨੌਵੇਂ ਦਿਨ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਮਿਲੇਨੀਅਮ ਸਕੂਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਦਿਆਰਥੀਆਂ ਨੇ ਲੋਕ-ਗੀਤ, ਲੋਕ-ਨਾਚ, ਨਾਟਕ ਅਤੇ ਕੋਰੀਓਗ੍ਰਾਫੀ ਰਾਹੀਂ ਜਿੱਥੇ ਪਰਾਲੀ ਨਾ ਸਾੜਨ ਦਾ ਹੋਕਾ ਦਿੱਤਾ, ਉੱਥੇ ਨਾਲ਼ ਹੀ ਗ੍ਰੀਨ ਦਿਵਾਲੀ ਮਨਾਉਣ ਦਾ ਸੱਦਾ ਵੀ ਦਿੱਤਾ।

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਮੇਲਾ ਅਫਸਰ ਸੋਨਮ ਚੌਧਰੀ ਦੀ ਅਗਵਾਈ ਵਿੱਚ ਆਯੋਜਿਤ ਮੇਲੇ ਦੌਰਾਨ ਜਿੱਥੇ ਉੱਤਰ ਖੇਤਰੀ ਸੱਭਿਆਚਾਰ ਖੇਤਰ ਪਟਿਆਲਾ ਵਲੋਂ ਵੱਖ-ਵੱਖ ਲੋਕ-ਨਾਚਾਂ ਦੀ ਪੇਸ਼ਕਾਰੀ ਦਿੱਤੀ ਗਈ ਉੱਥੇ ਉੱਥੇ ਪੰਜਾਬ ਪੁਲੀਸ ਦੇ ਸੱਭਿਆਚਾਰਕ ਬੈਂਡ ਵਲੋਂ ਲੋਕਗੀਤਾਂ ਅਤੇ ਲੋਕ ਨਾਚਾਂ ਰਾਹੀਂ ਮੇਲੀਆਂ ਨੂੰ ਆਪਣੇ ਵੱਖਰੇ ਅੰਦਾਜ ਵਿੱਚ ਝੁੰਮਣ ਲਾਇਆ ਗਿਆ।

Continue Reading

Mohali

ਕਲੈਕਟਰ ਰੇਟ ਵਧਾਉਣ ਨਾਲ ਸਰਕਾਰ ਦਾ ਮਾਲੀਆ ਘਟਿਆ : ਹਰਜਿੰਦਰ ਸਿੰਘ ਧਵਨ

Published

on

By

 

 

ਸਰਕਾਰ ਨੂੰ ਚੋਣਾਂ ਦੌਰਾਨ ਸਹਿਣਾ ਪਵੇਗਾ ਨੁਕਸਾਨ

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਜਿੰਦਰ ਸਿੰਘ ਧਵਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਤੇ ਵਾਧੂ ਭਾਰ ਪਾਉਣ ਲਈ ਕਲੈਕਟਰ ਰੇਟ ਵਿੱਚ ਕੀਤੇ ਵਾਧੇ ਦਾ ਸਰਕਾਰ ਨੂੰ ਉਲਟਾ ਨੁਕਸਾਨ ਹੋ ਰਿਹਾ ਹੈ ਅਤੇ ਜਮੀਨ ਜਾਇਦਾਦ ਦਾ ਕੰਮ ਘੱਟ ਜਾਣ ਕਾਰਨ ਉਲਟਾ ਸਰਕਾਰ ਦਾ ਮਾਲੀਆ ਘੱਟ ਗਿਆ ਹੈ।

ਉਹਨਾਂ ਕਿਹਾ ਕਿ ਸਰਕਾਰ ਵਲੋਂ ਹਰ ਦੋ ਤਿੰਨ ਸਾਲ ਬਾਅਦ ਜਮੀਨ ਜਾਇਦਾਦ ਦੇ ਕਲੈਕਟਰ ਰੇਟ ਵਧਾ ਦਿੱਤੇ ਜਾਂਦੇ ਹਨ ਅਤੇ ਇਸ ਪੱਖੋਂ ਅਧਿਕਾਰੀਆਂ ਵਲੋਂ ਸਰਕਾਰ ਨੂੰ ਇਹ ਕਹਿ ਕੇ ਗੁਮੰਰਾਹ ਕੀਤਾ ਜਾਂਦਾ ਹੈ ਕਿ ਇਸ ਨਾਲ ਸਰਕਾਰ ਦਾ ਮਾਲੀਆ ਵਧੇਗਾ ਪਰੰਤੂ ਸਰਕਾਰ ਦੀ ਇਹ ਕਾਰਵਾਈ ਜਿੱਥੇ ਲੋਕਾਂ ਤੇ ਬਹੁਤ ਜਿਆਦਾ ਭਾਰ ਪਾਉਣ ਵਾਲੀ ਹੈ ਉੱਥੇ ਇਸਦਾ ਪ੍ਰਾਪਰਟੀ ਕਾਰੋਬਾਰ ਤੇ ਵੀ ਉਲਟਾ ਅਸਰ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਸਰਕਾਰ ਵਲੋਂ ਕਲੈਕਟਰ ਰੇਟ ਨੂੰ 30 ਹਜਾਰ ਰੁਪਏ ਪ੍ਰਤੀ ਵਰਗ ਗਜ ਤੋਂ ਵਧਾ ਕੇ 45 ਹਜਾਰ ਰੁਪਏ ਪ੍ਰਤੀ ਵਰਗ ਗਜ ਕਰ ਦਿੱਤਾ ਗਿਆ ਹੈ ਜਿਸ ਨਾਲ ਪ੍ਰਾਪਰਟੀ ਬਾਜਾਰ ਵਿੱਚ ਖੜੌਂਤ ਜਿਹੀ ਆ ਗਈ ਹੈ ਅਤੇ ਇਸ ਕਾਰਨ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਸ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆਂ ਇਹਨਾਂ ਮਨਮਰਜੀਆਂ ਦਾ ਆਉਣ ਵਾਲੀਆਂ ਚੋਣਾਂ ਦੌਰਾਨ ਵੀ ਨੁਕਸਾਨ ਹੋਣਾ ਹੈ ਕਿਉਂਕਿ ਆਮ ਲੋਕ ਸਰਕਾਰ ਵਲੋਂ ਕੀਤੇ ਜਾਂਦੇ ਲੋਕ ਵਿਰੋਧੀ ਫੈਸਲਿਆਂ ਕਾਰਨ ਦੁਖੀ ਹਨ ਅਤੇ ਇਸਦੇ ਖਿਲਾਫ ਵੋਟਾਂ ਪਾਉਣ ਦਾ ਮਨ ਬਣਾਈ ਬੈਠੇ ਹਨ। ਇਸ ਮੌਕੇ ਉਹਨਾਂ ਦੇ ਨਾਲ ਸੰਸਥਾ ਦੇ ਜਨਰਲ ਸਕੱਤਰ ਡੀ ਪੀ ਸਿੰਘ ਆਹਲੂਵਾਲੀਆ ਵੀ ਸਨ।

 

Continue Reading

Mohali

ਆਪਣੇ ਕੋਲ ਰੱਖੀ ਅਮਾਨਤ ਦੀ ਰਕਮ ਮਿਲੀਭੁਗਤ ਨਾਲ ਚੋਰੀ ਕਰਵਾਈ, ਪੁਲੀਸ ਨੇ ਕੀਤੇ ਕਾਬੂ

Published

on

By

 

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਮੁਹਾਲੀ ਪਲੀਸ ਨੇ ਸੈਕਟਰ 78 ਵਿੱਚ ਰਹਿਣ ਵਾਲੇ ਦੋ ਵਿਅਕਤੀਆਂ ਵਲੋਂ ਆਪਣੇ ਕੋਲ ਰੱਖੀ 12 ਲੱਖ ਰੁਪਏ ਦੀ ਰਕਮ ਨੂੰ ਮਿਲੀਭੁਗਤ ਨਾਲ ਚੋਰੀ ਕਰਵਾਉਣ ਦੇ ਮਾਮਲੇ ਵਿੱਚ ਦੋਵਾਂ ਵਿਅਕਤੀਆਂ ਅਤੇ ਰਕਮ ਦੀ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ।

ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸੰਬੰਧੀ ਵੇਵ ਅਸਟੇਟ ਸੈਕਅਰ 85 ਦੇ ਵਸਨੀਕ ਬਿਕਰਮਜੀਤ ਸਿੰਘ ਵਲੋਂ ਹਰਸਿਮਰਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਬਿਕਰਮਜੀਤ ਸਿੰਘ ਦੇ ਭਰਾ ਕਿੰਦਰਵੀਰ ਸਿੰਘ ਦੀ ਫਰਮ ਦੇ 12 ਲੱਖ ਰੁਪਏ ਹਰਸਿਮਰਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਕੋਲ ਰੱਖੇ ਹੋਏ ਸਨ, ਜੋ ਇਹਨਾਂ ਵਿਅਕਤੀਆ ਵਲੋਂ ਮਿਲੀਭੁਗਤ ਨਾਲ ਆਪਣੇ ਨਾਮਾਲੂਮ ਸਾਥੀਆ ਰਾਹੀ ਸੈਕਟਰ 78 ਦੇ ਮਕਾਨ ਤੋਂ ਚੋਰੀ ਕਰਵਾਏ ਸਨ।

ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲੀਸ ਨੇ ਥਾਣਾ ਸੋਹਾਣਾ ਵਿਖੇ ਬੀ ਐਨ ਐਸ ਦੀ ਧਾਰਾ 305,331(2) ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਥਾਣਾ ਸੋਹਾਣਾ ਦੇ ਮੁੱਖ ਅਫਸਰ ਇਸਪੈਕਟਰ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਪੁਲੀਸ ਟੀਮ ਨੇ ਇਹਨਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹਰਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਦਫਤਰ ਦੇ ਪੁਰਾਣੇ ਵਰਕਰ ਸੁਖਜੀਤ ਸਿੰਘ ਵਾਸੀ ਮਲ ਸਿੰਘ ਰੋਡ ਫਰੀਦਕੋਟ (ਹਾਲ ਵਾਸੀ ਜੀ.ਬੀ.ਪੀ.ਕ੍ਰਸਟ, ਨੇੜੇ ਟੋਲ ਟੈਕਸ ਬੈਰੀਅਰ ਭਾਗੋਮਾਜਰਾ) ਨਾਲ ਮਿਲ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਸੀ ਜਿਸਤੋਂ ਬਾਅਦ ਪੁਲੀਸ ਵਲੋਂ ਛਾਪੇਮਾਰੀ ਕਰਦਿਆਂ ਸੁਖਜੀਤ ਨੂੰ ਗ੍ਰਿਫਤਾਰ ਕਰ ਲਿਆ।

ਉਹਨਾਂ ਦੱਸਿਆ ਕਿ ਸੁਖਜੀਤ ਸਿੰਘ ਤੋਂ ਚੋਰੀ ਕੀਤੀ ਹੋਈ ਰਕਮ ਵਿੱਚੋ 3 ਲੱਖ 40 ਹਜਾਰ ਰੁਪਏ, ਦੋ ਪਿਸਟਲ 32 ਬੋਰ (ਸਮੇਤ ਜਿੰਦਾ ਕਾਰਤੂਸ) ਬ੍ਰਾਮਦ ਕੀਤੇ ਗਏ ਹਨ। ਪੁਲੀਸ ਵਲੋਂ ਸੁਖਜੀਤ ਸਿੰਘ ਦਾ 2 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸਤੋਂ ਪੁੱਛ ਗਿਛ ਕੀਤੀ ਜਾ ਰਹੀ ਹੈ।

 

Continue Reading

Latest News

Trending