ਤੇਲੰਗਾਨਾ ਵਿੱਚ ਸੜਕ ਹਾਦਸੇ ਦੌਰਾਨ 5 ਨੌਜਵਾਨਾਂ ਦੀ ਮੌਤ

ਵਾਰੰਗਲ, 2 ਸਤੰਬਰ (ਸ.ਬ.) ਤੇਲੰਗਾਨਾ ਦੇ ਦਾਮੇਰਾ ਮੰਡਲ ਜ਼ਿਲ੍ਹੇ ਵਿੱਚ ਤੜਕੇ ਭਿਆਨਕ ਸੜਕ ਹਾਦਸਾ ਵਾਪਰਿਆ| ਇਕ ਕਾਰ ਦੇ ਲਾਰੀ ਨਾਲ ਟਕਰਾਉਣ ਕਾਰਨ 5 ਨੌਜਵਾਨਾਂ ਦੀ ਮੌਤ ਹੋ ਗਈ| ਪੁਲਸ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ 5 ਨੌਜਵਾਨ ਕਾਰ ਵਿੱਚ ਬੈਠ ਕੇ ਵਾਰੰਗਲ ਤੋਂ ਮੁਲੁਗੁ ਜਾ ਰਹੇ ਸਨ|
ਇਹ ਨੌਜਵਾਨ ਵਾਰੰਗਲ ਜ਼ਿਲ੍ਹੇ ਦੇ ਪੇਚੰਮਾ ਮੈਦਾਨ ਦੇ ਰਹਿਣ ਵਾਲੇ ਸਨ| ਇਨ੍ਹਾਂ ਦੀ ਪਛਾਣ ਰਾਕੇਸ਼, ਚੰਦੂ, ਰੋਹਿਤ, ਸਬੀਰ ਅਤੇ ਪਵਨ ਦੇ ਰੂਪ ਵਿੱਚ ਹੋਈ ਹੈ| ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ|

Leave a Reply

Your email address will not be published.