ਕਦੋਂ ਤੱਕ ਰੁਜ਼ਗਾਰ ਦੇਣ ਤੋਂ ਪਿੱਛੇ ਹਟੇਗੀ ਸਰਕਾਰ : ਰਾਹੁਲ ਗਾਂਧੀ

ਨਵੀਂ ਦਿੱਲੀ, 17 ਸਤੰਬਰ (ਸ.ਬ.) ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਲਗਾਤਾਰ ਜਾਰੀ ਹੈ ਅਤੇ  ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਲੈ ਕੇ ਨਿਸ਼ਾਨਾ ਸਾਧਿਆ| ਸੋਸ਼ਲ ਮੀਡੀਆ ਤੇ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਸਮੂਹਕ ਰੂਪ ਨਾਲ ਬੇਰੁਜ਼ਗਾਰੀ ਦਿਵਸ ਮਨ੍ਹਾ ਰਹੀ ਹੈ ਅਤੇ ਰਾਹੁਲ ਨੇ ਵੀ ਇਸ ਮੌਕੇ ਤੇ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਰੁਜ਼ਗਾਰ ਦਾ ਸਨਮਾਨ ਕਦੋਂ ਦੇਵੇਗੀ? ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਟਵੀਟ ਕਰ ਕੇ ਵਧਾਈ ਦਿੱਤੀ ਸੀ|
ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਟਵੀਟ ਵਿੱਚ ਕਿਹਾ,”ਇਹੀ ਕਾਰਨ ਹੈ ਕਿ ਦੇਸ਼ ਦਾ ਨੌਜਵਾਨ ਅੱਜ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਮਨਾਉਣ ਤੇ ਮਜ਼ਬੂਰ ਹੈ| ਰੁਜ਼ਗਾਰ ਸਨਮਾਨ ਹੈ| ਸਰਕਾਰ ਕਦੋਂ ਤੱਕ ਇਹ ਸਨਮਾਨ ਦੇਣ ਤੋਂ ਪਿੱਛੇ ਹਟੇਗੀ?” ਰਾਹੁਲ ਨੇ ਟਵੀਟ ਨਾਲ ਇਕ ਅਖਬਾਰ ਦੀ ਰਿਪੋਰਟ ਵੀ ਅਪਲੋਡ ਕੀਤੀ ਹੈ, ਜਿਸ ਵਿੱਚ ਦੇਸ਼ ਵਿੱਚ ਇਕ ਕਰੋੜ ਤੋਂ ਵੱਧ ਲੋਕਾਂ ਦੇ ਬੇਰੁਜ਼ਗਾਰ ਹੋਣ, ਜਦੋਂ ਕਿ ਸਰਕਾਰੀ ਨੌਕਰੀਆਂ ਵਿੱਚ ਸਿਰਫ ਕੁਝ ਲੱਖ ਅਸਾਮੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ|

Leave a Reply

Your email address will not be published.