ਇੰਗਲੈਂਡ ਨੂੰ 3 ਵਿਕਟਾਂ ਨਾਲ ਹਰਾ ਆਸਟਰੇਲੀਆ ਨੇ ਜਿੱਤੀ ਵਨ ਡੇ ਸੀਰੀਜ਼

ਮਾਨਚੈਸਟਰ, 17 ਸਤੰਬਰ (ਸ.ਬ.) ਆਸਟਰੇਲੀਆ ਦੇ ਤੂਫਾਨੀ ਆਲਰਾਊਂਡਰ ਗਲੇਨ ਮੈਕਸਵੇਲ ਅਤੇ ਵਿਕਟਕੀਪਰ ਬੱਲੇਬਾਜ਼ ਐਲੇਕਸ ਕੈਰੀ ਦੇ ਸੈਂਕੜੇ ਵਾਲੀ ਪਾਰੀਆਂ ਦੇ ਦਮ ਤੇ ਇੰਗਲੈਂਡ ਨੂੰ ਆਖਰੀ ਵਨ ਡੇ ਵਿੱਚ 3 ਵਿਕਟਾਂ ਨਾਲ ਹਰਾਇਆ| ਇਨ੍ਹਾਂ ਦੋਵਾਂ ਦੀ ਧਮਾਕੇਦਾਰ ਪਾਰੀਆਂ ਦੇ ਦਮ ਤੇ ਆਸਟਰੇਲੀਆ ਨੇ ਇੰਗਲੈਂਡ ਤੋਂ 3 ਮੈਚਾਂ ਦੀ ਵਨ ਡੇ ਸੀਰੀਜ਼ ਵਿੱਚ 2-1 ਨਾਲ ਜਿੱਤ ਲਈ| ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਾਨੀ ਬੇਅਰਸਟੋ ਦੇ ਸੈਂਕੜੇ ਦੇ ਦਮ ਤੇ 302 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ| ਆਸਟਰੇਲੀਆ ਨੇ 7 ਵਿਕਟਾਂ ਦੇ ਨੁਕਸਾਨ ਤੇ 49.4 ਓਵਰਾਂ ਵਿੱਚ ਇਹ ਟੀਚਾ ਹਾਸਲ ਕਰ ਲਿਆ| 
ਇੰਗਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਮੁਸ਼ਕਿਲ ਹਾਲਾਤ ਵਿੱਚ ਬੇਅਰਸਟੋ ਨੇ ਸੈਂਕੜਾ ਲਗਾਇਆ| 96 ਦੌੜਾਂ ਤੇ ਚਾਰ ਵਿਕਟਾਂ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੇ ਸੈਮ ਬਿਲਿੰਗਸ ਦੇ ਨਾਲ 114 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ| ਬੇਅਰਸਟੋ 126 ਗੇਂਦਾਂ ਤੇ 12 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ| ਆਸਟਰੇਲੀਆ ਦੇ ਲਈ ਮਿਸ਼ੇਲ ਸਟਾਰਕ ਤੇ ਐਡਮ ਜਾਂਪਾ ਨੇ 3-3 ਵਿਕਟਾਂ ਹਾਸਲ ਕੀਤੀਆਂ|
ਆਸਟਰੇਲੀਆ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਮੈਕਸਵੇਲ ਨੇ 90 ਗੇਂਦਾਂ ਵਿੱਚ 108 ਦੌੜਾਂ ਬਣਾਈਆਂ ਤੇ ਕੈਰੀ ਨੇ 106 ਦੌੜਾਂ ਦਾ ਯੋਗਦਾਨ ਦਿੱਤਾ| ਇਹ ਕੈਰੀ ਦੇ ਵਨ ਡੇ ਕਰੀਅਰ ਦਾ ਟੋਪ ਸਕੋਰ ਹੈ| ਇਸ ਤੋਂ ਪਹਿਲਾਂ ਉਨ੍ਹਾਂ ਨੇ ਵਨ ਡੇ ਵਿੱਚ ਹੁਣ ਤੱਕ ਸੈਂਕੜਾ ਨਹੀਂ ਬਣਾਇਆ ਸੀ ਤੇ ਉਸਦੇ ਵਨ ਡੇ ਕਰੀਅਰ ਦਾ ਪਹਿਲਾ ਸੈਂਕੜਾ ਸੀ| ਇੰਗਲੈਂਡ ਦੇ ਲਈ ਕ੍ਰਿਸ ਵੋਕਸ ਤੇ ਜੋ ਰੂਟ ਨੇ 2-2 ਵਿਕਟਾਂ ਹਾਸਲ ਕੀਤੀਆਂ|

Leave a Reply

Your email address will not be published.