ਅਸਾਮ ਵਿੱਚ 100 ਸਾਲ ਮਹਿਲਾ ਨੇ ਕੋਰੋਨਾ ਨੂੰ ਦਿੱਤੀ ਮਾਤ

ਗੁਹਾਟੀ, 17 ਸਤੰਬਰ (ਸ.ਬ.) ਗੁਹਾਟੀ ਵਿੱਚ 100 ਸਾਲ ਦੀ ਜ਼ਿੰਦਾਦਿਲੀ ਬੀਬੀ ਨੇ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਨੂੰ ਮਾਤ ਦੇ ਦਿੱਤੀ| ਵਧੇਰੇ ਉਮਰ ਹੋਣ ਕਾਰਨ ਚੁਣੌਤੀ ਵੱਡੀ ਸੀ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਮਜ਼ਬੂਤ ਇੱਛਾ ਸ਼ਕਤੀ ਦੇ ਜ਼ੋਰ ਤੇ ਇਹ ਜੰਗ ਜਿੱਤੀ| ਕੋਵਿਡ-19 ਦੀ ਅਸਾਮ ਦੀ ਸਭ ਤੋਂ ਵਡੇਰੀ ਉਮਰ ਦੀ ਮਰੀਜ਼ ਹਾਂਡਿਕ ਨੂੰ ਗੁਹਾਟੀ ਦੇ ਮਹਿੰਦਰ ਮੋਹਨ ਚੌਧਰੀ ਹਸਪਤਾਲ ਤੋਂ ਛੁੱਟੀ ਮਿਲ ਗਈ| ਮਦਰਜ਼ ਓਲਡ ਏਜ਼ ਹੋਮ ਵਿੱਚ ਰਹਿਣ ਵਾਲੀ ਹਾਂਡਿਕ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਪਤਾ ਲੱਗਣ ਮਗਰੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ| 
ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਨਰਸਾਂ ਨੇ ਜਸ਼ਨ ਮਨਾਇਆ, ਜਿਸ ਵਿੱਚ ਉਹਨਾਂ ਨੇ ਕਈ ਗੀਤ ਗਾਏ| ਉਹਨਾਂ ਨੇ ਕਿਹਾ ਕਿ ਡਾਕਟਰਾਂ ਅਤੇ ਨਰਸਾਂ ਨੇ ਉਨ੍ਹਾਂ ਦਾ ਬਹੁਤ ਖਿਆਲ ਰੱਖਿਆ| ਉਨ੍ਹਾਂ ਨੇ ਸਿਹਤ ਮੰਤਰੀ ਹਿੰਮਤ ਬਿਸਵ ਸ਼ਰਮਾ ਦੀ ਵੀ ਸ਼ਲਾਘਾ ਕੀਤੀ| ਮਦਰਜ਼ ਓਲਡ ਏਜ਼ ਵਿੱਚ ਰਹਿਣ ਵਾਲੇ 12 ਲੋਕ ਕੋਵਿਡ-19 ਤੋਂ ਪੀੜਤ ਪਾਏ ਗਏ ਸਨ, ਜਿਨ੍ਹਾਂ ਵਿੱਚੋਂ 5 ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ|

Leave a Reply

Your email address will not be published.