Connect with us

National

ਕੇਜਰੀਵਾਲ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

Published

on

ਅਦਾਲਤ ਵੱਲੋਂ ਸੀ ਬੀ ਆਈ ਦੀ ਅਰਜੀ ਮੰਜੂਰ

ਨਵੀਂ ਦਿੱਲੀ, 29 ਜੂਨ (ਸ.ਬ.) ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਸ਼ਰਾਬ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀ. ਬੀ. ਆਈ. ਦੀ ਮੰਗ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੁਣਵਾਈ ਦੌਰਾਨ ਸੀ. ਬੀ. ਆਈ. ਨੇ ਕੇਜਰੀਵਾਲ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਕੇਜਰੀਵਾਲ ਨੂੰ 12 ਜੁਲਾਈ ਨੂੰ ਦੁਪਹਿਰ 2 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਸੀ. ਬੀ. ਆਈ. ਨੇ ਤਿੰਨ ਦਿਨਾਂ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਕੇਜਰੀਵਾਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ। ਵਿਸ਼ੇਸ਼ ਜੱਜ ਸੁਨੈਨਾ ਸ਼ਰਮਾ ਨੇ ਪਹਿਲਾਂ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੀ ਮੰਗ ਵਾਲੀ ਪਟੀਸ਼ਨ ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਅਤੇ ਬਾਅਦ ਵਿੱਚ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ।

ਸੀ.ਬੀ.ਆਈ. ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਪਣੀ ਸਰਕਾਰ ਦੀ ਸ਼ਰਾਬ ਨੀਤੀ ਵਿੱਚ ਬੇਨਿਯਮੀਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। 21 ਮਾਰਚ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਉਨ੍ਹਾਂ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਹਾਲ ਹੀ ਵਿੱਚ ਕੇਜਰੀਵਾਲ ਨੂੰ ਹੇਠਲੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ, ਜਿਸ ਤੇ ਦਿੱਲੀ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ।

National

ਮਾਂ ਵੱਲੋਂ ਆਪਣੀ ਬੱਚੀ ਦਾ ਗਲਾ ਘੁੱਟ ਕੇ ਕਤਲ

Published

on

By

 

ਨਵੀਂ ਦਿੱਲੀ, 23 ਨਵੰਬਰ (ਸ.ਬ.) ਉੱਤਰ-ਪੱਛਮ ਦਿੱਲੀ ਵਿੱਚ ਇਕ ਮਾਂ ਵਲੋਂ ਆਪਣੀ 5 ਸਾਲਾ ਧੀ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਗਿਆ। ਦੋਸ਼ੀ ਮਾਂ ਨੇ ਇੰਸਟਾਗ੍ਰਾਮ ਤੇ ਮਿਲੇ ਇਕ ਵਿਅਕਤੀ ਨਾਲ ਵਿਆਹ ਕਰਨ ਲਈ ਆਪਣੀ ਮਾਸੂਮ ਧੀ ਕਤਲ ਕਰ ਦਿੱਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨ ਦੀਪ ਚੰਦ ਬੰਧੂ ਹਸਪਤਾਲ ਤੋਂ ਸੂਚਨਾ ਮਿਲੀ ਕਿ ਬੱਚੀ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਬੱਚੀ ਦੇ ਗਲ਼ੇ ਤੇ ਘੁੱਟਣ ਦੇ ਨਿਸ਼ਾਨ ਮਿਲੇ। ਦਿੱਲੀ ਪੁਲੀਸ ਨੇ ਇਕ ਬਿਆਨ ਵਿੱਚ ਦੱਸਿਆ ਕਿ ਤੁਰੰਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਬੱਚੀ ਦੀ ਮਾਂ ਸਮੇਤ ਉਸ ਦੇ ਰਿਸ਼ਤੇਦਾਰਾਂ ਤੋਂ ਪੁੱਛ-ਗਿੱਛ ਕੀਤੀ ਗਈ। ਲਗਾਤਾਰ ਪੁੱਛ-ਗਿੱਛ ਤੋਂ ਬਾਅਦ ਮਾਂ ਟੁੱਟ ਗਈ ਅਤੇ ਉਸ ਨੇ ਦੱਸਿਆ ਕਿ ਉਸ ਨੇ ਹੀ ਆਪਣੀ ਧੀ ਦਾ ਗਲ਼ ਘੁੱਟ ਕੇ ਕਤਲ ਕੀਤਾ ਹੈ।

ਪੁੱਛ-ਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਨੇ ਉਸ ਨੂੰ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਉਹ ਇੰਸਟਾਗ੍ਰਾਮ ਰਾਹੀਂ ਰਾਹੁਲ ਨਾਂ ਦੇ ਇਕ ਵਿਅਕਤੀ ਦੇ ਸੰਪਰਕ ਵਿੱਚ ਆਈ। ਬਾਅਦ ਵਿੱਚ ਉਹ ਉਸ ਨਾਲ ਵਿਆਹ ਕਰਨ ਦੇ ਇਰਾਦੇ ਨਾਲ ਦਿੱਲੀ ਆ ਗਈ। ਉਸ ਨੇ ਅੱਗੇ ਦੱਸਿਆ ਕਿ ਹਾਲਾਂਕਿ ਰਾਹੁਲ ਅਤੇ ਉਸ ਦੇ ਪਰਿਵਾਰ ਨੇ ਬੱਚੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਇਸ ਲਈ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਗੁੱਸੇ ਵਿੱਚ ਮਾਂ ਨੇ ਬੱਚੀ ਦਾ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ।

Continue Reading

National

ਆਸਾਮ ਵਿੱਚ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਅੱਠ ਵਿਅਕਤੀਆਂ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

Published

on

By

 

ਗੁਹਾਟੀ, 23 ਨਵੰਬਰ (ਸ.ਬ.) ਅਸਾਮ ਦੇ ਬਜਾਲੀ ਜ਼ਿਲੇ ਅਤੇ ਧੂਬਰੀ ਜ਼ਿਲਿਆਂ ਵਿੱਚ ਅੱਜ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ।

ਪੁਲੀਸ ਨੇ ਦੱਸਿਆ ਕਿ ਇਹ ਲੋਕ ਬਜਾਲੀ ਜ਼ਿਲੇ ਵਿੱਚ ਰਾਸ ਉਤਸਵ ਦੇਖ ਕੇ ਨਲਬਾੜੀ ਵਿੱਚ ਆਪਣੇ ਘਰ ਪਰਤ ਰਹੇ ਸਨ, ਜਦੋਂ ਭਵਾਨੀਪੁਰ ਵਿੱਚ ਉਨ੍ਹਾਂ ਦੀ ਵੈਨ ਇਕ ਟਰੱਕ ਨਾਲ ਟਕਰਾ ਗਈ। ਇਸ ਕਾਰਨ 5 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਦੋ ਜ਼ਖਮੀਆਂ ਨੂੰ ਫਖਰੂਦੀਨ ਅਲੀ ਅਹਿਮਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਮ੍ਰਿਤਕਾਂ ਦੀ ਪਛਾਣ ਆਸ਼ੀਸ਼ ਹਬੀਬ ਖਾਨ, ਮਿਜ਼ਾਨੁਰ ਰਹਿਮਾਨ, ਰਾਇਲ ਖਾਨ, ਮਿਜ਼ਾਨੂਰ ਖਾਨ ਅਤੇ ਮੋਇਨੁਲ ਹੱਕ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਆਮਿਰ ਖਾਨ ਅਤੇ ਕਾਜ਼ੀ ਚੱਕਰ ਅਹਿਮਦ ਵਜੋਂ ਹੋਈ ਹੈ।

ਇਕ ਹੋਰ ਹਾਦਸੇ ਵਿੱਚ ਧੂਬਰੀ ਜ਼ਿਲੇ ਦੇ ਅਗਮੋਨੀ ਇਲਾਕੇ ਵਿੱਚ ਗੈਰਹਾਟ ਨੇੜੇ ਇਕ ਵਾਹਨ ਦੇ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਧੂਬਰੀ ਵਿੱਚ ਵਾਪਰੇ ਇਸ ਹਾਦਸੇ ਵਿੱਚ ਇਹ ਲੋਕ ਗੌਰੀਪੁਰ ਤੋਂ ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿੱਚ ਚੱਲ ਰਹੇ ਰਾਸ ਮੇਲੇ ਵਿੱਚ ਦੇਖਣ ਲਈ ਜਾ ਰਹੇ ਸਨ ਕਿ ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਧਨੰਜੈ ਰਾਏ, ਵਿਕਾਸ ਕਲੀਤਾ ਅਤੇ ਰਾਮ ਰਾਏ ਵਜੋਂ ਹੋਈ ਹੈ, ਜਦਕਿ ਜ਼ਖਮੀ ਖਾਨਿੰਦਰਾ ਰਾਏ ਇਸ ਸਮੇਂ ਧੂਬਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

Continue Reading

National

ਗਸ਼ਤ ਕਰ ਰਹੇ ਕਾਂਸਟੇਬਲ ਦੀ ਚਾਕੂ ਮਾਰ ਕੇ ਹੱਤਿਆ

Published

on

By

 

ਨਵੀਂ ਦਿੱਲੀ, 23 ਨਵੰਬਰ (ਸ.ਬ.) ਦਿੱਲੀ ਦੇ ਗੋਵਿੰਦਪੁਰੀ ਇਲਾਕੇ ਵਿੱਚ ਦਿੱਲੀ ਪੁਲੀਸ ਦੇ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ ਗਈ। ਗੋਵਿੰਦਪੁਰੀ ਥਾਣੇ ਵਿੱਚ ਤਾਇਨਾਤ ਇਹ ਕਾਂਸਟੇਬਲ ਗਸ਼ਤ ਕਰ ਰਿਹਾ ਸੀ। ਉਸਤੇ ਚਾਕੂ ਨਾਲ ਹਮਲਾ ਹੋਇਆ। ਉਸ ਦੇ ਪੇਟ ਅਤੇ ਛਾਤੀ ਵਿੱਚ ਚਾਕੂ ਮਾਰਿਆ ਗਿਆ ਸੀ। ਮ੍ਰਿਤਕ ਕਾਂਸਟੇਬਲ ਦੀ ਪਛਾਣ ਕਿਰਨਪਾਲ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਕਿਰਨਪਾਲ ਦੀ ਲਾਸ਼ ਅੱਜ ਤੜਕੇ ਗੋਵਿੰਦਪੁਰੀ ਦੀ ਗਲੀ ਨੰਬਰ-13 ਤੋਂ ਮਿਲੀ। ਉਸ ਦੇ ਪੇਟ ਅਤੇ ਛਾਤੀ ਤੇ ਚਾਕੂ ਦੇ ਨਿਸ਼ਾਨ ਸਨ। ਕਾਂਸਟੇਬਲ ਵਰਦੀ ਵਿੱਚ ਸੀ ਅਤੇ ਨੇੜੇ ਹੀ ਇੱਕ ਸਰਕਾਰੀ ਮੋਟਰਸਾਈਕਲ ਵੀ ਪਿਆ ਮਿਲਿਆ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਪੁਲੀਸ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲੀਸ ਟੀਮ ਮੌਕੇ ਤੇ ਪਹੁੰਚੀ ਅਤੇ ਕਾਂਸਟੇਬਲ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੌਰਾਨ ਘਟਨਾ ਤੋਂ ਬਾਅਦ ਪੁਲੀਸ ਦੀਆਂ ਵੱਖ-ਵੱਖ ਟੀਮਾਂ ਮੌਕੇ ਤੇ ਪਹੁੰਚ ਗਈਆਂ। ਨੇੜੇ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਥੇ ਇਕ ਕਾਂਸਟੇਬਲ ਦਾ ਕਤਲ ਹੋ ਗਿਆ ਹੈ ਅਤੇ ਪੁਲੀਸ ਟੀਮ ਮੌਕੇ ਤੇ ਪਹੁੰਚ ਗਈ। ਇਹ ਇੱਕ ਵੱਡਾ ਚੌਰਾਹਾ ਹੈ, ਇੱਥੇ ਹਨੂੰਮਾਨ ਮੰਦਰ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

Continue Reading

Latest News

Trending