Connect with us

Mohali

ਬਾਰ ਐਸੋਸੀਏਸ਼ਨ ਮੁਹਾਲੀ ਦੀ ਚੋਣ ਵਿੱਚ ਸਨੇਹਪ੍ਰੀਤ ਸਿੰਘ ਨੂੰ ਪ੍ਰਧਾਨ ਅਤੇ ਅਕਸ਼ੇ ਚੇਤਲ ਨੂੰ ਸਕੱਤਰ ਚੁਣਿਆ

Published

on

 

ਐਸ ਏ ਐਸ ਨਗਰ, 9 ਨਵੰਬਰ (ਜਸਬੀਰ ਸਿੰਘ ਜੱਸੀ) ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਦੀ ਚੋਣ ਦੌਰਾਨ ਐਡਵੋਕੇਟ ਸਨੇਹਪ੍ਰੀਤ ਸਿੰਘ ਨੂੰ ਪ੍ਰਧਾਨ ਅਤੇ ਐਡਵੋਕੇਟ ਅਕਸ਼ੇ ਚੇਤਲ ਨੂੰ ਸਕੱਤਰ ਚੁਣਿਆ ਗਿਆ ਹੈ।

ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਲਈ ਸਨੇਹਪ੍ਰੀਤ ਸਿੰਘ, ਸੰਦੀਪ ਸਿੰਘ ਲੱਖਾ ਤੇ ਰਣਜੋਧ ਸਿੰਘ ਸਰਾਓ ਵਿੱਚ ਚੋਣ ਮੁਕਾਬਲਾ ਹੋਇਆ। ਇਸ ਦੌਰਾਨ ਕੁੱਲ 566 ਵੋਟਾਂ ਪਈਆਂ। ਜਿਸ ਵਿਚੋਂ ਸਨੇਹਪ੍ਰੀਤ ਸਿੰਘ 212 ਵੋਟਾਂ ਲੈ ਕੇ ਪ੍ਰਧਾਨ ਚੁਣੇ ਗਏ। ਸੰਦੀਪ ਸਿੰਘ ਲੱਖਾ ਨੂੰ 160 ਵੋਟਾਂ ਅਤੇ ਰਣਜੋਧ ਸਿੰਘ ਸਰਾਓ ਨੂੰ 144 ਵੋਟਾਂ ਪਈਆਂ।

ਉਪ ਪ੍ਰਧਾਨ ਦੇ ਅਹੁਦੇ ਤੇ ਸੁਖਚੈਨ ਸਿੰਘ ਸੋਢੀ ਜੇਤੂ ਰਹੇ, ਉਨ੍ਹਾਂ ਨੂੰ 302 ਵੋਟਾਂ ਮਿਲੀਆਂ। ਸਕੱਤਰ ਦੇ ਅਹੁਦੇ ਲਈ ਤਿੰਨ ਉਮੀਦਵਾਰ ਅਕਸ਼ੇ ਚੇਤਲ, ਦਲਜੀਤ ਸਿੰਘ ਅਤੇ ਸੁਰਜੀਤ ਕੁਮਾਰ ਸੈਣੀ ਵਿੱਚ ਮੁਕਾਬਲਾ ਹੋਇਆ ਜਿਸ ਦੌਰਾਨ ਅਕਸ਼ੇ ਚੇਤਲ ਨੂੰ ਸਭ ਤੋਂ ਵੱਧ 362 ਵੋਟਾਂ ਮਿਲੀਆਂ ਹਨ। ਅਦਲਜੀਤ ਸਿੰਘ ਨੂੰ 100 ਅਤੇ ਸੁਰਜੀਤ ਕੁਮਾਰ ਸੈਣੀ ਨੂੰ ਸਿਰਫ਼ 50 ਵੋਟਾਂ ਮਿਲੀਆਂ।

ਖਜ਼ਾਨਚੀ ਦੇ ਅਹੁਦੇ ਲਈ ਹਰਪ੍ਰੀਤ ਸਿੰਘ 276 ਵੋਟਾਂ ਨਾਲ ਅਤੇ ਲਾਇਬ੍ਰੇਰੀਅਨ ਸੈਕਟਰੀ ਦੇ ਅਹੁਦੇ ਤੇ ਸੌਰਭ ਗੋਇਲ 330 ਵੋਟਾਂ ਲੈ ਕੇ ਜੇਤੂ ਰਹੇ। ਸਾਰੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਐਡਵੋਕੇਟ ਨਿਸ਼ਾ ਰਾਠੌਰ ਨੂੰ ਸੰਯੁਕਤ ਸਕੱਤਰ ਦੇ ਅਹੁਦੇ ਲਈ ਚੁਣਿਆ ਗਿਆ।

ਜਿਕਰਯੋਗ ਹੈ ਕਿ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਫੈਸਲਾ ਲੈਂਦਿਆਂ ਮੁਹਾਲੀ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ-ਚੰਡੀਗੜ੍ਹ ਦੇ ਵਾਈਸ ਚੇਅਰਮੈਨ ਚੇਤਨ ਵਰਮਾ ਨੂੰ ਸੌਂਪ ਦਿੱਤੀ ਸੀ। ਇਹ ਚੋਣਾਂ ਉਨ੍ਹਾਂ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ।

ਇਸ ਮੌਕੇ ਐਡਵੋਕੇਟ ਅਮਰਜੀਤ ਸਿੰਘ ਲੋਂਗੀਆ, ਦਰਸ਼ਨ ਸਿੰਘ ਧਾਲੀਵਾਲ, ਜਸਪਾਲ ਸਿੰਘ ਦੱਪਰ, ਪ੍ਰਿਤਪਾਲ ਸਿੰਘ ਬਾਸੀ, ਲਲਿਤ ਸੂਦ, ਰੋਹਿਤ ਗਰਗ, ਗੁਰਪ੍ਰੀਤ ਸਿੱਧੂ, ਅਰਸ਼ ਚੌਧਰੀ, ਗਗਨਦੀਪ ਸਿੰਘ ਸਮੇਤ ਕਈ ਵਕੀਲ ਹਾਜ਼ਰ ਸਨ।

Continue Reading

Mohali

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ

Published

on

By

 

 

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਵਲੋਂ ਸ੍ਰੀ ਗੁਰੂਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।

ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1, ਪੁਰਾਣਾ ਡੀ ਸੀ ਦਫ਼ਤਰ, ਫਰੈਂਕੋ ਹੋਟਲ, ਡਿਪਲਾਸਟ ਚੌਂਕ, 2-4 ਦਾ ਚੌਂਕ, ਮਦਨਪੁਰ ਚੌਂਕ, 3-5 ਦੀਆਂ ਲਾਈਟਾਂ, ਗੁਰਦੁਆਰਾ ਸਾਚਾ ਧਨੁ ਸਾਹਿਬ, ਗੁਰਦੁਆਰਾ ਅੰਬ ਸਾਹਿਬ, 9-10 ਦੀ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11 ਵਿਖੇ ਸੰਪੂਰਨ ਹੋਇਆ। ਨਗਰ ਕੀਤਰਨ ਦੇ ਸੁਆਗਤ ਲਈ ਸੰਗਤਾਂ ਵਲੋਂ ਸ਼ਹਿਰ ਵਿੱਚ ਥਾਂ ਥਾਂ ਤੇ ਲੰਗਰ ਵਰਤਾਏ ਗਏ।

ਨਗਰ ਕੀਰਤਨ ਗੁਰਦੁਆਰਾ ਗੋਬਿੰਦਸਰ ਸਾਹਿਬ ਪਿੰਡ ਮੁਹਾਲੀ ਤੋਂ ਆਰੰਭ ਹੋਇਆ। ਇਸ ਮੌਕੇ ਸੰਤ ਅਵਤਾਰ ਸਿੰਘ ਧੂਲਕੋਟ ਵਾਲਿਆਂ ਨੇ ਅਰਦਾਸ ਕੀਤੀ।

ਇਸ ਮੌਕੇ ਤਾਲਮੇਲ ਕਮੇਟੀ ਦੇ ਪ੍ਰਧਾਨ ਸ ਜੋਗਿੰਦਰ ਸਿੰਘ ਸੌਂਧੀ, ਮਨਜੀਤ ਸਿੰਘ ਮਾਨ, ਨੰਬਰਦਾਰ ਕਰਮ ਸਿੰਘ, ਪ੍ਰੀਤਮ ਸਿੰਘ, ਅਮਨਦੀਪ ਸਿੰਘ ਅਬਿਆਣਾ, ਸੁਰਜੀਤ ਸਿੰਘ ਮਠਾਰੂ , ਸੋਹਨ ਸਿੰਘ ਸੂਦ, ਕਰਮ ਸਿੰਘ ਬੱਬਰਾ, ਗਗਨਦੀਪ ਸਿੰਘ, ਭਜਨ ਸਿੰਘ, ਅਮਰਜੀਤ ਸਿੰਘ ਪਾਹਵਾ, ਸੂਰਤ ਸਿੰਘ ਕਲਸੀ, ਹਰਜੀਤ ਸਿੰਘ, ਸਬਿੰਦਰ ਸਿੰਘ, ਹਰਦੀਪ ਸਿੰਘ, ਜਸਪਾਲ ਸਿੰਘ, ਜਗਜੀਤ ਸਿੰਘ, ਸਰਬਜੀਤ ਸਿੰਘ ਬਾਜਵਾ, ਸੁਰਿੰਦਰ ਸਿੰਘ ਕਲੇਰ, ਨਿਰਮਲ ਸਿੰਘ ਭੁਰਜੀ ਆਦਿ ਹਾਜਰ ਸਨ।

ਇਸ ਦੌਰਾਨ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਪੂਰੇ ਇਲਾਕੇ ਦੀ ਪ੍ਰਕਰਮਾ ਕਰਦਾ ਹੋਇਆ, ਗੁਰਦੁਆਰਾ ਸਾਹਿਬ ਵਿੱਚ ਹੀ ਸਮਾਪਤ ਹੋਇਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਇਲਾਕੇ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ। ਨਗਰ ਕੀਰਤਨ ਵਿੱਚ ਕਈ ਸਕੂਲਾਂ ਦੇ ਵਿਦਿਆਰਥੀਆਂ, ਫੌਜੀ ਬੈਂਡ, ਸਕੂਲੀ ਬੱਚਿਆਂ ਦੇ ਬੈਂਡ ਅਤੇ ਹੋਰ ਬੈਂਡ ਕੰਪਨੀਆਂ ਨੇ ਵੀ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦਾ ਥਾਂ ਥਾਂ ਤੇ ਨਿੱਘਾ ਸਵਾਗਤ ਕੀਤਾ ਗਿਆ ਸੰਗਤਾਂ ਵੱਲੋਂ ਥਾਂ ਥਾਂ ਤੇ ਚਾਹ, ਬ੍ਰੈੱਡ ਪਕੌੜੇ, ਮਠਿਆਈਆਂ ਅਤੇ ਸੁੱਕੇ ਮੇਵਿਆਂ ਦਾ ਪ੍ਰਸ਼ਾਦਿ ਅਤੁੱਟ ਵਰਤਾਇਆ ਗਿਆ।

 

Continue Reading

Mohali

ਪੁਲੀਸ ਵੱਲੋਂ ਰਾਤ ਨੂੰ ਬੰਦ ਪਈਆਂ ਕੋਠੀਆਂ ਅਤੇ ਘਰਾਂ ਵਿੱਚ ਚੋਰੀ ਕਰਨ ਵਾਲੇ ਕਾਬੂ

Published

on

By

 

 

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਰਾਤ ਨੂੰ ਬੰਦ ਪਈਆਂ ਕੋਠੀਆਂ ਅਤੇ ਘਰਾਂ ਵਿੱਚ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਸ੍ਰੀ ਦੀਪਕ ਪਾਰੀਕ ਦੀਆਂ ਹਿਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਥਾਣਾ ਸੋਹਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅਜੈ ਕੁਮਾਰ ਅਤੇ ਗੋਰਵ ਕੁਮਾਰ (ਦੋਵੇਂ ਵਾਸੀ ਬਸੋਲੀ, ਯੂ. ਪੀ. ਵਜੋਂ ਹੋਈ ਹੈੈ। ਇਹਨਾਂ ਦੋਵਾਂ ਤੋਂ ਕਰੀਬ 11 ਤੋਲੇ ਸੋਨਾ ਬ੍ਰਾਮਦ ਕਰਵਾਇਆ ਗਿਆ ਹੈ ਅਤੇ ਇਹਨਾਂ ਦੇ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ।

ਉਹਨਾਂ ਦੱਸਿਆ ਕਿ ਇਹ ਵਿਅਕਤੀ ਯੂ. ਪੀ. ਤੋਂ ਮੁਹਾਲੀ ਏਰੀਏ ਵਿੱਚ ਆ ਕੇ ਵੱਖ-ਵੱਖ ਥਾਵਾਂ ਦੇ ਰਾਤ ਨੂੰ ਬੰਦ ਪਈਆਂ ਕੋਠੀਆਂ ਅਤੇ ਘਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜਮਾਂ ਤੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਸਮਾਨ ਬਰਾਮਦ ਹੋਣ ਦੀ ਆਸ ਹੈ।

Continue Reading

Mohali

ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਧੋਖਾਧੜੀ ਕਰਨ ਵਾਲੇ ਟ੍ਰੈਵਲ ਏਜੰਟ ਤੇ ਮਾਮਲਾ ਦਰਜ

Published

on

By

 

ਬਿਨਾ ਲਾਈਸੰਸ ਦੇ ਹੀ ਚੱਲ ਰਿਹਾ ਸੀ ਦਫਤਰ

ਐਸ ਏ ਐਸ ਨਗਰ, 13 ਨਵੰਬੁਰ (ਸ.ਬ.) ਮੁਹਾਲੀ ਪੁਲੀਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਉਹਨਾਂ ਨਾਲ ਠੱਗੀਆਂ ਮਾਰਨ ਦੇ ਦੋਸ਼ ਹੇਠ ਫੇਜ਼ 7 ਵਿੱਚ ਪ੍ਰਭ ਵੀਜਾ ਦੇ ਨਾਮ ਤੇ ਦਫਤਰ ਚਲਾ ਰਹੇ ਪ੍ਰਭਸਿਮਰਨ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਖਿਲਾਫ ਆਈ ਪੀ ਸੀ ਦੀ ਧਾਰਾ 406, 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਸੰਬੰਧੀ ਥਾਣਾ ਮਟੌਰ ਦੇ ਐਸ ਐਚ ਓ ਅਮਨਦੀਪ ਤਰੀਕਾ ਨੇ ਦੱਸਿਆ ਕਿ ਇਸ ਸੰਬੰਧੀ ਸੁਭਮ ਖਟਕੜ ਵਾਸੀ ਪਿੰਡ ਬਤੌਰਾ, ਜਿਲ੍ਹਾ ਅੰਬਾਲਾ ਵਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਨੇ ਵਿਦੇਸ਼ ਜਾਣ ਵਾਸਤੇ ਫੇਜ਼ 7 ਦੇ ਸ਼ੋਰੂਮ ਨੰਬਰ 29 ਵਿੱਚ ਸਥਿਤ ਪ੍ਰਭ ਵੀਜਾ ਤੋਂ ਫਾਈਲ ਅਪਲਾਈ ਕਰਵਾਈ ਸੀ ਅਤੇ ਇਸ ਸੰਬੰਧੀ ਪ੍ਰਭ ਵੀਜਾ ਵਾਲਿਆਂ ਨੇ ਉਸਤੋਂ ਚੈਕ ਰਾਂਹੀ 2 ਲੱਖ ਰੁਪਏ ਲਏ ਸਨ, ਪਰੰਤੂ ਉਹਨਾਂ ਨੇ ਉਸਨੂੰ ਵਿਦੇਸ਼ ਨਹੀਂ ਭੇਜਿਆ ਅਤੇ ਜਦੋਂ ਉਸਨੇ ਆਪਣੇ ਪੈਸੇ ਵਪਸ ਮੰਗੇ ਤਾਂ ਉਸਦੇ ਪੇਸੇ ਵੀ ਵਾਪਸ ਨਹੀਂ ਮੋੜ ਰਹੇ।

ਉਹਨਾਂ ਦੱਸਿਆ ਕਿ ਇਸ ਦਰਖਾਸਤ ਦੀ ਪੜਤਾਲ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੂੰ ਸੌਂਪੀ ਗਈ ਸੀ ਜਿਸ ਵਲੋਂ ਆਪਣੀ ਪੜਤਾਲੀਆ ਰਿਪੋਰਟ ਵਿੱਚ ਦੱਸਿਆ ਗਿਆ ਕਿ ਪੜਤਾਲ ਦੌਰਾਨ ਸ਼ਿਕਾਇਤਕਰਤਾ ਸ਼ੁਭਮ ਖਟਕੜ ਵਲੋਂ ਆਪਣਾ ਬਿਆਨ ਦਰਜ ਕਰਵਾਇਆ ਗਿਆ। ਦੂਜੀ ਧਿਰ ਪ੍ਰਭ ਵੀਜਾ ਕੰਪਨੀ ਐਸ.ਸੀ.ਐਫ 29 ਫੇਜ਼ 7 ਮੁਹਾਲੀ ਨੂੰ ਪੜਤਾਲ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਸੀ ਪਰੰਤੂ ਪ੍ਰਭ ਵੀਜਾ ਦੇ ਮਾਲਕ ਪ੍ਰਭਸਿਮਰਨ ਸਿੰਘ ਨੇ ਹਾਜਿਰ ਹੋਣ ਤੋਂ ਬਾਅਦ ਆਪਣਾ ਬਿਆਨ ਲਿਖਾਉਣ ਤੋਂ ਇਨਕਾਰ ਕਰ ਦਿੱਤਾ।

ਐਸ ਐਚ ਓ ਨੇ ਦੱਸਿਆ ਕਿ ਪੜਤਾਲ ਦੌਰਾਨ ਦਫਤਰ ਜਿਲ੍ਹਾ ਮੈਜਿਸਟ੍ਰੇਟ, ਐਸ ਏ ਐਸ ਨਗਰ ਪਾਸੋਂ ਪ੍ਰਭ ਵੀਜਾ ਇਮੀਗ੍ਰੇਸਨ ਨੂੰ ਜਾਰੀ ਹੋਏ ਲਾਇਸੰਸ਼ ਬਾਰੇ ਪੁੱਛਿਆ ਗਿਆ, ਜਿਨ੍ਹਾਂ ਨੇ ਦੱਸਿਆ ਕਿ ਉਕਤ ਕੰਪਨੀ ਨੂੰ ਇਸ ਦਫਤਰ ਵੱਲੋਂ ਕੋਈ ਵੀ ਲਾਇਸੰਸ ਜਾਰੀ ਨਹੀਂ ਹੋਇਆ। ਜਿਸ ਤੋਂ ਇਹ ਜਾਹਿਰ ਹੁੰਦਾ ਹੈ ਕਿ ਉਕਤ ਕੰਪਨੀ ਦਾ ਮਾਲਕ ਬਿਨਾ ਲਾਇਸੰਸ ਦੇ ਦਫਤਰ ਚਲਾ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਹੈ। ਪੜਤਾਲੀਆ ਅਫਸਰ ਵਲੋਂ ਇਸ ਸੰਬੰਧੀ ਪ੍ਰਭ ਵੀਜਾ ਕੰਪਨੀ ਐਸ. ਸੀ.ਐਫ 29 ਫੇਜ਼ 7 ਮੁਹਾਲੀ ਦੇ ਮਾਲਕ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ।

ਉਹਨਾਂ ਦੱਸਿਆ ਕਿ ਉਕਤ ਕੰਪਨੀ ਨੇ ਦਰਖਾਸਤ ਕਰਤਾ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸਤੋਂ ਪੈਸੇ ਲਏ ਸਨ ਪਰੰਤੂ ਨਾਂ ਤਾਂ ਦਰਖਾਸਤ ਕਰਤਾ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਹਨ।

ਇਸ ਸੰਬੰਧੀ ਪੜਤਾਲੀਆ ਰਿਪੋਰਟ ਐਸ ਐਸ ਪੀ ਮੁਹਾਲੀ ਨੂੰ ਭੇਜੀ ਗਈ ਗਈ ਸੀ ਅਤੇ ਇਸਤੋਂ ਬਾਅਦ ਪ੍ਰਭ ਵੀਜਾ ਕੰਪਨੀ ਐਸ.ਸੀ.ਐਫ 29 ਫੇਜ਼ 7 ਮੁਹਾਲੀ ਦੇ ਮਾਲਕ ਪ੍ਰਭਸਿਮਰਨ ਸਿੰਘ ਦੇ ਖਿਲਾਫ ਆਈ. ਪੀ. ਸੀ ਦੀ ਧਾਰਾ 406,420 ਅਤੇ ਇਮੀਗੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

Continue Reading

Latest News

Trending