Connect with us

Mohali

ਸੁਚੇਤ ਪੋਰਟਲ ਤੇ ਮੋਬਾਇਲ ਐਪ ਤੋਂ ਲਵੋ ਮੌਸਮ ਸਬੰਧੀ ਹਰ ਜਾਣਕਾਰੀ

Published

on

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜੂਨ:ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਚੱਲ ਰਹੀ ਗਰਮੀ ਦੀ ਲਹਿਰ ਦੇ ਮੱਦੇਨਜਰ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਗਰਮੀ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤਨ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਦੱਸਿਆ ਕਿ ਕੌਮੀ ਆਪਦਾ ਪ੍ਰਬੰਧਨ ਅਥਾਰਟੀ ਵੱਲੋਂ ਇਕ ਸੁਚੇਤ ਨਾਂਅ ਦਾ ਪੋਰਟਲ ਚਲਾਇਆ ਗਿਆ ਹੈ। ਜਿਸ ‘ਤੇ ਮੌਸਮ ਜਾਂ ਹੋਰ ਕੁਦਰਤੀ ਆਫਤਾਂ ਸਬੰਧੀ ਚੇਤਾਵਨੀਆਂ, ਅਲਰਟ ਨਾਲੋ-ਨਾਲ ਵੇਖੇ ਜਾ ਸਕਦੇ ਹਨ। ਇਸ ਪੋਰਟਲ ਦਾ ਲਿੰਕ https://sachet.ndma.gov.in/  ਹੈ।
ਇਸ ਤੋਂ ਬਿਨ੍ਹਾਂ ਸਚੇਤ (SACHET) ਨਾਂਅ ਦੀ ਮੋਬਾਇਲ ਐਪ ਵੀ ਹੈ। ਇਸ ਐਪ ਨੂੰ ਵੀ ਹਰੇਕ ਨਾਗਰਿਕ ਨੂੰ ਆਪਣੇ ਮੋਬਾਇਲ ਵਿਚ ਰੱਖਣਾ ਚਾਹੀਦਾ ਹੈ, ਇਹ ਐਪ ਤੁਹਾਨੂੰ ਤੁਹਾਡੇ ਸਥਾਨ ਦੇ ਅਨੁਸਾਰ ਮੌਸਮੀ ਚੇਤਾਵਨੀਆਂ ਸ਼ੇਅਰ ਕਰਦੀ ਹੈ।

Continue Reading

Mohali

ਪਿੰਡ ਸੋਹਾਣਾ ਵਿੱਚ ਖੁੱਲੇ ਆਮ ਹੁੰਦੀ ਹੈ ਚਿੱਟੇ ਦੀ ਵਿਕਰੀ : ਹਰਜੀਤ ਸਿੰਘ ਭੋਲੂ

Published

on

By

 

ਵਿਕਰੀ ਨਾ ਰੁਕਣ ਤੇ ਸੜਕ ਜਾਮ ਦੀ ਚਿਤਾਵਨੀ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਪਿੰਡ ਸੋਹਾਣਾ ਦੇ ਵਸਨੀਕਾਂ ਵਲੋਂ ਇਲਜਾਮ ਲਗਾਇਆ ਗਿਆ ਹੈ ਕਿ ਪਿੰਡ ਵਿੱਚ ਨਸ਼ੇੇ ਦੇ ਸੌਦਾਗਰਾਂ ਵਲੋਂ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਪੁਲੀਸ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਪੁਲੀਸ ਵਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸੰਬੰਧੀ ਪਿੰਡ ਵਾਸੀਆਂ ਵਲੋਂ ਮੀਟਿੰਗ ਕਰਕੇ ਪੁਲੀਸ ਅਤੇ ਪ੍ਰਸ਼ਾਸ਼ਨ ਦੇ ਖਿਲਾਫ ਰੋਸ ਜਾਹਿਰ ਕਰਦਿਆਂ ਮੰਗ ਕੀਤੀ ਗਈ ਕਿ ਪਿੰਡ ਵਿੱਚ ਹੁੰਦੀ ਨਸ਼ਿਆਂ ਦੀ ਵਿਕਰੀ ਤੇ ਤੁਰੰਤ ਕਾਬੂ ਕੀਤਾ ਜਾਵੇ ਅਤੇ ਇਸ ਕੰਮ ਵਿੱਚ ਲੱਗੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਮਿਉਂਸਪਲ ਕੌਂਸਲਰ ਸz. ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਇਸ ਸੰਬੰਧੀ ਸੋਹਾਣਾ ਥਾਣੇ ਵਿੱਚ ਨਸ਼ੇ ਵੇਚਣ ਵਾਲੇ ਵਿਅਕਤੀਆਂ ਦੇ ਨਾਮ ਵੀ ਦੱਸੇ ਗਏ ਹਨ ਅਤੇ ਇਹਨਾਂ ਵਿਅਕਤੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਡੀ ਐਸ ਪੀ ਵਲੋਂ ਪਿੰਡ ਨਿਵਾਸੀਆਂ ਨਾਲ ਮੀਟਿੰਗ ਕਰਕੇ ਪਿੰਡ ਸੁਹਾਣਾ ਵਿੱਚ ਨਸ਼ਾ ਖਤਮ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਸੀ ਅਤੇ ਐਸ ਐਚ ਓ ਸੋਹਾਣਾ ਨੂੰ ਕਾਰਵਾਈ ਲਈ ਵੀ ਕਿਹਾ ਸੀ ਪਰੰਤੂ ਨਸ਼ਿਆਂ ਦੀ ਵਿਕਰੀ ਪਹਿਲਾਂ ਵਾਂਗ ਹੀ ਜਾਰੀ ਹੈ। ਉਹਨਾਂ ਕਿਹਾ ਕਿ ਪਿੰਡ ਵਾਲਿਆਂ ਨੇ ਪੁਲੀਸ ਅਧਿਕਾਰੀਆਂ ਨੂੰ ਨਸ਼ੇ ਵੇਚਣ ਵਾਲਿਆਂ ਦੀਆਂ ਫੋਟੋਆਂ ਅਤੇ ਵੀਡੀਓ ਵੀ ਮੁਹਈਆ ਕਰਵਾਈਆਂ ਸਨ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ।

ਉਹਨਾਂ ਕਿਹਾ ਕਿ ਪਿੰਡ ਨਿਵਾਸੀਆਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਪਿੰਡ ਸੋਹਾਣਾ ਵਿੱਚ ਚਿੱਟਾ ਵੇਚਣ ਵਾਲਿਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਉਹ ਏਅਰਪੋਰਟ ਚੌਂਕ ਵਿੱਚ ਵੱਡਾ ਧਰਨਾ ਲਗਾਉਣਗੇ ਜਿਸ ਵਿੱਚ ਪਿੰਡ ਦੀਆਂ ਬੀਬੀਆਂ, ਭੈਣਾਂ ਤੇ ਨੌਜਵਾਨਾਂ ਦੀ ਵੱਡੀ ਹਾਜ਼ਰੀ ਹੋਵੇਗੀ।

ਇਸ ਸੰਬੰਧੀ ਸੰਪਰਕ ਕਰਨ ਥਾਣਾ ਸੋਹਾਣਾ ਦੇ ਐਸ ਐਚ ਓ ਸz. ਜਸਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਪੁਲੀਸ ਵਲੋਂ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ ਅਤੇ ਪੁਲੀਸ ਵਲੋਂ ਬਾਕੀ ਵਿਅਕਤੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹ ਖੁਦ ਪਿੰਡ ਦੀ ਸਥਿਤੀ ਤੇ ਨਜਰ ਰੱਖ ਰਹੇ ਹਨ ਅਤੇ ਨਸ਼ੇ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਈ ਜਾਵੇਗੀ।

Continue Reading

Mohali

ਬਲੌਂਗੀ ਵਿੱਚ ਅਣਅਧਿਕਾਰਤ ਪੀ ਜੀ ਕੇਂਦਰਾਂ ਦੀਆਂ ਇਮਾਰਤਾਂ ਖਾਲੀ ਕਰਵਾਉਣ ਦਾ ਕੰਮ ਸ਼ੁਰੂ

Published

on

By

 

ਪਿੰਡ ਦੇ ਹਾਲਾਤ ਤਨਾਅ ਪੂਰਨ, ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤੈਨਾਤ

ਬਲੌਂਗੀ, 26 ਜੁਲਾਈ (ਪਵਨ ਰਾਵਤ) ਗਮਾਡਾ ਵਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਕਾਰਵਾਈ ਕਰਦਿਆਂ ਬਲੌਂਗੀ ਵਿੱਚ ਬਣੇ ਅਣਅਧਿਕਾਰਤ ਪੀ ਜੀ ਕੇਂਦਰਾਂ ਨੂੰ ਢਾਹੇ ਜਾਣ ਦੀ ਕਾਰਵਾਈ ਆਰੰਭ ਕੀਤੇ ਜਾਣ ਦਾ ਕੰਮ ਮੌਕੇ ਤੇ ਪੁਲੀਸ ਫੋਰਸ ਉਪਲਬਧ ਨਾ ਹੋਣ ਕਾਰਨ ਆਰੰਭ ਨਹੀਂ ਹੋਇਆ। ਬਾਅਦ ਵਿੱਚ ਗਮਾਡਾ ਦੀ ਟੀਮ ਵਲੋਂ ਭਾਰੀ ਪੁਲੀਸ ਫੋਰਸ ਦੇ ਨਾਲ ਪੀ ਜੀ ਕੇਂਦਰਾਂ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਆਰੰਭ ਕੀਤਾ ਅਤੇ ਪੀ ਜੀ ਕੇਂਦਰਾਂ ਨੂੰ ਤੁਰੰਤ ਖਾਲੀ ਕਰਨ ਦੇ ਨੋਟਿਸ ਚਪਕਾ ਦਿਤੇ ਗਏ।

ਅੱਜ ਦੁਪਹਿਰ 12 ਵਜੇ ਦੇ ਕਰੀਬ ਗਮਾਡਾ ਦੇ ਟੀਮ ਪੁਲੀਸ ਫੋਰਸ ਲੈਣ ਲਈ ਬਲੌਂਗੀ ਥਾਣੇ ਪਹੁੰਚੀ ਲੱਗਭਗ 2 ਵਜੇ ਤਕ ਉੱਥੇ ਹੀ ਰਹੀ ਪਰੰਤੂ ਪੁਲੀਸ ਫੋਰਸ ਮੁਹਈਆ ਨਾ ਹੋਣ ਤੇ ਇਹ ਟੀਮ ਵਾਪਸ ਪਰਤ ਗਈ। ਇਸ ਦੌਰਾਨ ਪਿੰਡ ਵਿੱਚ ਗਮਾਡਾ ਦੀ ਟੀਮ ਦੇ ਢਾਹ ਢੁਹਾਈ ਲਈ ਆਉਣ ਦੀ ਖਬਰ ਫੈਲ ਗਈ ਅਤੇ ਪੀ ਜੀ ਮਾਲਕਾਂ ਨੂੰ ਜਿਵੇ. ਹੀ ਪਤਾ ਲਗਾ ਕਿ ਗਮਾਡਾ ਦੀ ਟੀਮ ਕਾਰਵਾਈ ਲਈ ਬਲੌਂਗੀ ਵਿੱਚ ਦਾਖਿਲ ਹੋ ਚੁੱਕੀ ਹੈ। ਪੀ ਜੀ ਮਾਲਕਾਂ ਅਤੇ ਪੀ ਜੀ ਵਿੱਚ ਰਹਿ ਰਹੇ ਕਿਰਾਏਦਾਰਾਂ ਨੇ ਇੱਕਠ ਕਰਕੇ ਗਮਾਡਾ ਦੇ ਖਿਲਾਫ ਨਾਅਰੇਬਾਜੀ ਕੀਤੀ।

ਇਸ ਮੌਕੇ ਰੋਸ ਪ੍ਰਗਟਾਵਾ ਕਰਦੇ ਹੋਏ ਬਲਜੀਤ ਸਿੰਘ ਵਿੱਕੀ, ਗੁਰਮੀਤ ਸਿੰਘ, ਜਤਿੰਦਰ ਸਿੰਘ, ਸੁਖਬੀਰ ਸਿੰਘ ਨੇ ਕਿਹਾ ਕਿ ਉਹ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਉਹਨਾਂ ਕਿਹਾ ਕਿ ਜਦੋਂ ਇੱਥੇ ਕਰੋੜਾਂ ਰੁਪਏ ਲਗਾ ਕੇ ਇਮਾਰਤਾਂ ਬਣ ਰਹੀਆਂ ਸਨ ਉਸ ਵੇਲੇ ਗਮਾਡਾ ਕਿਥੇ ਗਿਆ ਸੀ ਅਤੇ ਉਸ ਵਕਤ ਉਹਨਾਂ ਨੂੰ ਕਿਉ ਨਹੀਂ ਰੋਕਿਆ ਗਿਆ। ਉਹਨਾਂ ਕਿਹਾ ਕਿ ਹੁਣ ਗਮਾਡਾ ਉਹਨਾਂ ਦੇ ਪੀ ਜੀ ਨੂੰ ਅਣ ਅਧਿਕਾਰਤ ਦੱਸ ਕੇ 24 ਘੰਟੇ ਦੇ ਅੰਦਰ ਪੀ ਜੀ ਨੂੰ ਖਾਲੀ ਕਰਨ ਦੇ ਨੋਟਿਸ ਦੇ ਰਿਹਾ ਹੈ ਅਤੇ ਬਿਨਾ ਨੋਟਿਸ ਦੇ ਉਹਨਾਂ ਦੇ ਬਿਜਲੀ ਅਤੇ ਪਾਣੀ ਦਾ ਕਨੈਕਸ਼ਨ ਕੱਟ ਦਿੱਤੇ ਗਏ ਹਨ। ਉਹਨਾਂ ਨੂੰ ਆਪਣਾ ਪੱਖ ਰੱਖਣ ਦਾ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ।

ਬਾਅਦ ਦੁਪਹਿਰ ਚਾਰ ਵਜੇ ਦੇ ਕਰੀਬ ਗਮਾਡਾ ਦੀ ਟੀਮ ਮੁੜ ਪਿਡ ਬਲੌਂਗੀ ਪਹੁੰਚੀ ਅਤੇ ਭਾਰੀ ਪੁਲੀਸ ਫੋਰਸ ਦੇ ਨਾਲ ਪਿੰਡ ਵਿੱਚ ਦਾਖਿਲ ਹੋ ਕੇ ਪੀ ਜੀ ਮਾਲਕਾਂ ਨੂੰ 24 ਘੰਟੇ ਵਿੱਚ ਪੀ ਜੀ ਖਾਲੀ ਕਰਨ ਸੰਬੰਧੀ ਨੋਟਿਸ ਦਿੱਤੇ ਗਏ। ਇਸ ਦੌਰਾਨ ਗਮਾਡਾ ਵਲੋਂ ਭਾਵੇਂ ਢਾਹ ਢੁਹਾਈ ਦੀ ਕਾਰਵਾਈ ਆਰੰਭ ਨਹੀਂ ਕੀਤੀ ਗਈ ਸੀ ਪਰੰਤੂ ਪਿੰਡ ਦੇ ਹਾਲਾਤ ਤਨਾਅ ਪੂਰਨ ਬਣੇ ਹੋਏ ਹਨ ਅਤੇ ਇੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਭਾਰੀ ਪੁਲੀਸ ਫੋਰਸ ਤੈਨਾਤ ਹੈ।

ਇਸ ਮੌਕੇ ਜਦੋਂ ਗਮਾਡਾ ਦੇ ਡੀ ਟੀ ਪੀ ਹਰਪ੍ਰੀਤ ਸਿੰਘ ਨੂੰ ਪੀ ਜੀ ਕੇਂਦਰਾਂ ਦੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਪੁੱਛਿਆ ਗਿਆ ਉਨ੍ਹਾਂ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

Continue Reading

Mohali

ਸਫਾਈ ਸੇਵਕਾਂ ਵਲੋਂ ਮੰਗਾਂ ਸਬੰਧੀ ਮੇਅਰ ਅਤੇ ਕਮਿਸ਼ਨਰ ਨਾਲ ਮੀਟਿੰਗ

Published

on

By

 

 

ਐਸ ਏ ਐਸ ਨਗਰ, 26 ਜੁਲਾਈ, (ਸ.ਬ.) ਨਗਰ ਨਿਗਮ ਮੁਹਾਲੀ ਅਧੀਨ ਕੱਚੇ ਅਤੇ ਪੱਕੇ ਸਫਾਈ ਸੇਵਕਾਂ ਦੀਆਂ ਪੈਂਡਿੰਗ ਮੰਗਾਂ ਸਬੰਧੀ ਜਥੇਬੰਦੀ ਵਲੋਂ ਦਿੱਤੇ ਗਏ ਹੜਤਾਲ ਦੇ ਨੋਟਿਸ ਤੋਂ ਬਾਅਦ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਕਮਿਸ਼ਨਰ ਨਵਜੋਤ ਕੌਰ ਵਲੋਂ ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਦੇ ਮੀਤ ਪ੍ਰਧਾਨ ਮੋਹਨ ਸਿੰਘ ਦੀ ਅਗਵਾਈ ਵਿੱਚ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਵਿਚਾਰ ਕੀਤਾ ਗਿਆ।

ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਿਆਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਕਮਿਸ਼ਨਰ ਨਵਜੋਤ ਕੌਰ ਵਲੋਂ ਸਫਾਈ ਸੇਵਕਾਂ ਦੀਆਂ ਮਹੱਤਵਪੂਰਨ ਮੰਗਾਂ ਤਨਖਾਹਾਂ ਵਿੱਚ ਵਾਧਾ ਕਰਕੇ 18000 ਰੁਪਏ ਪ੍ਰਤੀ ਮਹੀਨਾ ਕਰਨ, 500 ਰੁਪਏ ਸਪੈਸ਼ਲ ਭੱਤਾ, ਪਿਛਲੇ ਸਮੇਂ ਵਿੱਚ ਹੋਈ ਹੜਤਾਲ ਦੇ 6 ਦਿਨਾਂ ਦੇ ਕੱਟੇ ਗਏ ਪੈਸਿਆਂ ਦੀ ਅਦਾਇਗੀ ਕਰਨ, ਸ਼ਹਿਰ ਦੀਆਂ ਬੀਟਾਂ ਅਨੁਸਾਰ ਡੀ. ਸੀ. ਰੇਟ ਤੇ ਭਰਤੀ ਕਰਨ, ਹੋਰਟੀਕਲਚਰ ਵਿੰਗ ਦੀ ਤੈਨਾਤੀ ਕਰਨ, ਸਫਾਈ ਸੇਵਕਾਂ ਨੂੰ ਵਰਦੀਆਂ, ਮਾਸਕ, ਦਸਤਾਨੇ, ਗਮਬੂਟ, ਬਰਸਾਤੀ ਉਪਲੱਬਧ ਕਰਾਉਣ, ਪਬਲਿਕ ਪਖਾਨਿਆਂ ਤੇ ਪਹਿਲਾਂ ਵਾਂਗ 4-4 ਕਰਮਚਾਰੀ ਰੱਖਣਾ, ਪਬਲਿਕ ਪਖਾਨਿਆਂ ਤੇ ਕੰਮ ਕਰ ਰਹੇ ਸਫਾਈ ਸੇਵਕਾਂ ਦੀਆਂ ਪਿਛਲੇ 4 ਮਹੀਨੇ ਦੀ ਤਨਖਾਹਾਂ ਜਾਰੀ ਕਰਾਉਣ ਸਮੇਤ ਕਈ ਅਹਿਮ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ ਜਿਸਨੂੰ ਮੁੱਖ ਰੱਖਦਿਆਂ ਹੜਤਾਲ ਨੂੰ ਟਾਲਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਕਮਲਪ੍ਰੀਤ ਸਿੰਘ ਬੰਨੀ, ਅਸਿਸਟੈਂਟ ਕਮਿਸ਼ਨਰ ਰੰਜੀਵ ਕੁਮਾਰ, ਐਕਸੀਅਨ ਕਮਲਜੀਤ ਸਿੰਘ, ਧਰਮਿੰਦਰ ਅਤੇ ਯੂਨੀਅਨ ਵੱਲੋਂ ਪ੍ਰਧਾਨ ਜਗਜੀਤ ਸਿੰਘ, ਆਦੇਸ਼ ਕੁਮਾਰ, ਰਾਜਨ ਚਾਵਰੀਆ, ਅਨਿਲ ਕੁਮਾਰ, ਯਸ਼ਪਾਲ, ਰਾਜੁ ਸੰਗੇਲਿਆ, ਸਚਿਨ ਕੁਮਾਰ, ਬ੍ਰਿਜ ਮੋਹਨ ਸਮੇਤ ਵੱਡੀ ਗਿਣਤੀ ਵਿੱਚ ਆਗੂ ਸ਼ਾਮਲ ਹੋਏ।

Continue Reading

Latest News

Trending