<< Prev 1 2 3117 118 119 Next >>

Print Edition of Sky Hawk Times, Nov 22, 2014Print Edition of Sky Hawk Times, Nov 21, 2014Print Edition of Sky Hawk Times, Nov 20, 2014Print Edition of Sky Hawk Times, Nov 19, 2014Print Edition of Sky Hawk Times, Nov 18, 2014Print Edition of Sky Hawk Times, Nov 17, 2014Print Edition of Sky Hawk Times, Nov 15, 2014Print Edition of Sky Hawk Times, Nov 14, 2014Print Edition of Sky Hawk Times, Nov 13, 2014ਇਕਲੌਤਾ ਬੇਟਾ ਸ਼ਹੀਦ, ਸ਼ਹਾਦਤ ਤੇ ਕੀਤਾ ਨਮਨ

toਅੰਬਾਲਾ, 12 ਨਵੰਬਰ (ਸ.ਬ.) ਦੇਸ਼ ਦੀ ਸਰਹੱਦ ਤੇ ਅੱਤਵਾਦੀਆਂ ਨਾਲ ਲੜਦੇ ਹੋਏ ਇਕਲੌਤਾ ਬੇਟਾ ਸ਼ਹੀਦ ਹੋ ਗਿਆ| ਸ਼ਹੀਦ ਦੇ ਜੱਦੀ ਪਿੰਡ ਜਲੌਲੀ ਵਿਚ ਆਯੋਜਿਤ ਪ੍ਰੋਗਰਾਮ ਵਿਚ ਸ਼ਹੀਦ ਦੇ ਪਿਤਾ ਐਸ. ਐਸ. ਕੌਸ਼ਲ, ਮਾਂ ਵੀਨਾ ਕੌਸ਼ਲ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਫੌਜ ਅਤੇ ਰਾਜਨੇਤਾਵਾਂ ਨੇ ਸ਼ਰਧਾਂਜਲੀ ਭੇਟ ਕੀਤੀ| ਸ਼ਹੀਦ ਕੈਪਟਨ ਰੋਹਿਤ ਕੌਸ਼ਲ ਦਾ ਇਹ 19ਵਾਂ ਬਲੀਦਾਨ ਦਿਵਸ ਸੀ| ਬਲੀਦਾਨ ਦਿਵਸ ਤੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਦੇ ਫੁੱਲ ਭੇਟ ਕੇਰਕੇ ਸ਼ਰਧਾਂਜਲੀ ਦਿੱਤੀ| ਰਾਜਪਾਲ ਨੇ ਕਿਹਾ ਕਿ ਕੈਪਟਨ ਰੋਹਿਤ ਦੇਸ਼ ਦੀ ਰੱਖਿਆ ਲਈ 27 ਸਾਲ ਵਿਚ ਹੀ ਖੂੰਖਾਰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਵਿਚ ਸ਼ਹੀਦ ਹੋ ਗਏ ਸਨ| ਇਸ ਤੋਂ ਪਹਿਲਾਂ 18 ਪੰਜਾਬ ਬਟਾਲੀਅਨ ਵੱਲੋਂ ਸ਼ਹੀਦ ਨੂੰ ਸੁਰੱਖਿਆ 'ਗੌਡ ਆਫ ਆਨਰ' ਦਿੱਤਾ ਗਿਆ ਅਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ| ਇਹ ਸਮਾਰੋਹ ਸ਼ਹੀਦ ਦੇ ਜੱਦੀ ਪਿੰਡ ਜਲੌਲੀ ਵਿਚ ਆਯੋਜਿਤ ਕੀਤਾ ਗਿਆ| ਪ੍ਰੋਗਰਾਮ ਦੌਰਾਨ ਅੰਬਾਲਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਅਤੇ ਪੰਚਕੂਲਾ ਦੇ ਵਿਧਾਇਕ ਗਿਆਨਚੰਦ ਗੁਪਤਾ ਨੇ ਵੀ ਸ਼ਰਧਾਂਜਲੀ ਭੇਟ ਕੀਤੀ|
ਨੇਤਾਵਾਂ ਨੇ ਕਿਹਾ ਕਿ ਮੋਦੀ ਸਰਕਾਰ ਸ਼ਹੀਦਾਂ ਪਰਿਵਰਾਂ ਦੇ ਮੁੜ ਵਸੇਬੇ ਲਈ ਯੋਜਨਾਵਾਂ ਬਣਾਏਗੀ| ਉਹ ਖੁਦ ਪ੍ਰਧਾਨ ਮੰਤਰੀ ਨਾਲ ਗੱਲ ਕਰਨਗੇ ਤਾਂ ਕਿ ਸ਼ਹੀਦਾਂ ਦੇ ਸਨਮਾਨ ਲਈ ਪਹਿਲ ਦੇ ਆਧਾਰ ਤੇ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਣ| ਸ਼ਹੀਦ ਕੈਪਟਨ ਨੂੰ ਡੀ. ਸੀ. ਡਾ. ਐਸ. ਐਸ. ਫੁਲੀਆ, ਅੰਬਾਲਾ ਮੰਡਲ ਰੇਂਜ ਦੇ ਪੁਲਸ ਕਮਿਸ਼ਨਰ ਓ. ਪੀ. ਸਿੰਘ, ਫੌਜ ਵੱਲੋਂ ਮੇਜਰ ਜਨਰਲ ਅਸ਼ਵਨੀ ਸ਼ਰਮਾ, ਪੱਛਮੀ ਕਮਾਨ ਦੇ ਤਿੰਨ ਕਰਨਲ, ਪੰਜਾਬ ਰੈਜੀਮੇਂਟ ਦੇ ਬ੍ਰਿਗੇਡੀਅਰ ਆਦਿੱਤਿਯ ਮਦਾਨ, ਕਰਨਲ ਆਰ. ਕੇ. ਭਾਰਦਵਾਜ ਆਦਿ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ| ਨੇਤਾਵਾਂ ਨੇ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਸਰਕਾਰ ਦੇ ਕਾਰਜਕਾਲ ਤੋਂ ਹੀ ਦੇਸ਼ ਵਿਚ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ| ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਮੋਦੀ ਸਰਕਾਰ ਸ਼ਹੀਦਾਂ ਅਤੇ ਉਨ੍ਹਾਂ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਯੋਜਨਾਵਾਂ ਬਣਾਏਗੀ|<< Prev 1 2 3117 118 119 Next >>


Designed & Maintained By www. tejinfo.com
Welcome! You are visitor No:
© 2008 Skyhawktimes.com