Connect with us

National

ਪਵਨ ਕਲਿਆਣ ਨੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ

Published

on

ਵਿਜੇਵਾੜਾ, 19 ਜੂਨ (ਸ.ਬ.) ਜਨਸੇਨਾ ਪਾਰਟੀ ਦੇ ਮੁਖੀ ਪਵਨ ਕਲਿਆਣ ਨੇ ਅੱਜ ਵੈਦਿਕ ਮੰਤਰਾਂ ਵਿਚਕਾਰ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਅਭਿਨੇਤਾ-ਰਾਜਨੇਤਾ ਪਵਨ ਕਲਿਆਣ ਨੂੰ ਪੰਚਾਇਤ ਰਾਜ ਅਤੇ ਪੇਂਡੂ ਵਿਕਾਸ, ਵਾਤਾਵਰਣ, ਜੰਗਲਾਤ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕੋਲ ਪੇਂਡੂ ਜਲ ਸਪਲਾਈ ਵਿਭਾਗ ਵੀ ਹੈ।

ਜਨਸੇਨਾ ਪਾਰਟੀ ਦੇ ਕਈ ਆਗੂਆਂ ਨੇ ਪਵਨ ਕਲਿਆਣ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਪ ਮੁੱਖ ਮੰਤਰੀ ਸੀਨੀਅਰ ਆਗੂਆਂ ਨੂੰ ਮਿਲਣਗੇ ਤਾਂ ਜੋ ਸਮੀਖਿਆ ਮੀਟਿੰਗਾਂ ਕੀਤੀਆਂ ਜਾ ਸਕਣ। ਪਵਨ ਕਲਿਆਣ ਦੱਖਣੀ ਰਾਜ ਵਿਚ ਪੀਥਾਪੁਰਮ ਵਿਧਾਨ ਸਭਾ ਹਲਕੇ ਦੀ ਅਗਵਾਈ ਕਰਦੇ ਹਨ ਅਤੇ ਪਹਿਲੀ ਵਾਰ ਮੰਤਰੀ ਬਣੇ ਹਨ। ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਵਿਚ ਜਨਸੇਨਾ, ਟੀ. ਡੀ. ਪੀ. ਅਤੇ ਭਾਜਪਾ ਦੇ ਗਠਜੋੜ ਨੇ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ।

Continue Reading

National

ਘਰ ਵਿੱਚ ਅੱਗ ਲੱਗਣ ਕਾਰਨ ਮੈਡੀਕਲ ਸਟੋਰ ਦੇਸੰਚਾਲਕ ਦੀ ਮੌਤ, ਔਰਤ ਸਮੇਤ ਦੋ ਵਿਅਕਤੀ ਝੁਲਸੇ

Published

on

By

 

 

ਜਲੰਧਰ, 15 ਨਵੰਬਰ (ਸ.ਬ.) ਜਲੰਧਰ ਦੇ ਪੌਸ਼ ਇਲਾਕੇ ਨਿਊ ਜਵਾਹਰ ਨਗਰ ਵਿੱਚ ਬੀਤੀ ਅੱਧੀ ਰਾਤ ਘਰ ਵਿੱਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਕ ਔਰਤ ਸਮੇਤ ਦੋ ਲੋਕ ਝੁਲਸ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਨੂੰ ਰਾਤ ਕਰੀਬ 1.30 ਵਜੇ ਅੱਗ ਲੱਗਣ ਦਾ ਪਤਾ ਲੱਗਾ।

ਇਸ ਤੋਂ ਬਾਅਦ ਅੱਗ ਤੇ ਜਲਦੀ ਕਾਬੂ ਪਾ ਲਿਆ ਗਿਆ। ਪਰ ਘਰ ਦੇ ਮਾਲਕ ਅਤੇ ਕੰਪਨੀ ਬਾਗ ਚੌਕ ਸਥਿਤ ਸਿਟੀ ਮੈਡੀਕਲ ਸਟੋਰ ਦੇ ਸੰਚਾਲਕ ਅਤੁਲ ਸੂਦ ਦੀ ਅੱਗ ਦੀ ਲਪੇਟ ਵਿਚ ਆ ਕੇ ਮੌਤ ਹੋ ਗਈ। ਇਸ ਘਟਨਾ ਵਿੱਚ ਦੋ ਹੋਰ ਲੋਕ ਵੀ ਝੁਲਸ ਗਏ। ਸੂਦ ਆਪਣੀ ਪਤਨੀ ਨਾਲ ਤੀਜੀ ਮੰਜ਼ਿਲ ਤੇ ਸੌਂ ਰਿਹਾ ਸੀ। ਸਮੇਂ ਸਿਰ ਉਸ ਦੀ ਪਤਨੀ ਦਾ ਬਚਾਅ ਹੋ ਗਿਆ।

ਫਾਇਰ ਵਿਭਾਗ ਦੀ ਟੀਮ ਰਿਪੋਰਟ ਤਿਆਰ ਕਰੇਗੀ। ਮ੍ਰਿਤਕ ਅਤੁਲ ਤਿੰਨ ਬੱਚਿਆਂ ਦਾ ਪਿਤਾ ਸੀ। ਉਨ੍ਹਾਂ ਦੀ ਇੱਕ ਧੀ ਆਸਟ੍ਰੇਲੀਆ ਵਿੱਚ, ਇੱਕ ਪੁੱਤਰ ਕੈਨੇਡਾ ਵਿੱਚ ਅਤੇ ਇੱਕ ਧੀ ਦਿੱਲੀ ਵਿੱਚ ਹੈ। ਥਾਣਾ-6 ਦੀ ਪੁਲੀਸ ਘਟਨਾ ਸਥਾਨ ਤੇ ਦੇਰ ਰਾਤ ਜਾਂਚ ਲਈ ਪਹੁੰਚੀ ਸੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਮੰਦਰ ਵਿੱਚ ਲਗਾਏ ਹਲ ਤੋਂ ਲੱਗੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਕਰੀਬ 10 ਮਿੰਟ ਵਿੱਚ ਮੌਕੇ ਤੇ ਪਹੁੰਚ ਗਈਆਂ। ਅਗਲੇ 20 ਮਿੰਟਾਂ ਵਿੱਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਅਤੁਲ ਸੂਦ ਦੀ ਮੌਤ ਹੋ ਚੁੱਕੀ ਸੀ। ਬੇਹੋਸ਼ ਪਈ ਸੂਦ ਦੀ ਪਤਨੀ ਨੂੰ ਉਸ ਦੇ ਮੁਲਾਜ਼ਮ ਨੇ ਬਾਹਰ ਕੱਢਿਆ।

ਘਰ ਦੇ ਅੰਦਰ ਮੌਜੂਦ ਸਿਟੀ ਮੈਡੀਕਲ ਸਟੋਰ ਦੇ ਕਰਮਚਾਰੀ ਗੋਪਾਲ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਅਤੁਲ ਨਾਲ ਕੰਮ ਕਰ ਰਿਹਾ ਹੈ। ਗੋਪਾਲ ਦੇ ਨਾਲ ਉਨ੍ਹਾਂ ਦੇ ਸਾਥੀ ਜਗਦੀਸ਼ ਰਾਮ ਲਾਲ ਅਤੇ ਭਗਤ ਵੀ ਮੌਜੂਦ ਸਨ। ਰਾਤ 11 ਵਜੇ ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਸਾਰੇ ਸੌਂ ਗਏ। ਉਹ ਗਰਾਊਂਡ ਫਲੋਰ ਤੇ ਸੀ ਅਤੇ ਮਾਲਕ ਅਤੁਲ ਤੀਜੀ ਮੰਜ਼ਿਲ ਤੇ ਸੀ। ਕਰਮਚਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਘਰ ਦੇ ਅੰਦਰੋਂ ਧਮਾਕਿਆਂ ਦੀ ਆਵਾਜ਼ ਆਉਣ ਲੱਗੀ। ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਘਰ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ।

ਭਗਤ ਅਤੇ ਜਗਦੀਸ਼ ਉਥੋਂ ਚਲੇ ਗਏ ਜਦਕਿ ਰਾਮਲਾਲ ਉਥੇ ਹੀ ਫਸਿਆ ਹੋਇਆ ਸੀ। ਜਿਸ ਨੂੰ ਕਿਸੇ ਤਰ੍ਹਾਂ ਪੌੜੀਆਂ ਰਾਹੀਂ ਬਾਹਰ ਕੱਢਿਆ ਗਿਆ। ਅੱਗ ਬੁਝਾਉਣ ਤੋਂ ਬਾਅਦ ਜਦੋਂ ਫਾਇਰ ਬ੍ਰਿਗੇਡ ਦੀ ਟੀਮ ਘਰ ਦੇ ਬਾਥਰੂਮ ਵਿੱਚ ਪਹੁੰਚੀ ਤਾਂ ਉੱਥੋਂ ਅਤੁਲ ਦੀ ਲਾਸ਼ ਬਰਾਮਦ ਹੋਈ। ਮੁੱਢਲੀ ਜਾਂਚ ਵਿੱਚ ਅਤੁਲ ਦੀ ਮੌਤ ਦਾ ਕਾਰਨ ਸਾਹ ਘੁੱਟਣਾ ਲੱਗ ਰਿਹਾ ਸੀ। ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਫਾਇਰ ਵਿਭਾਗ ਦੀ ਟੀਮ ਅੱਗ ਬੁਝਾ ਰਹੀ ਸੀ ਤਾਂ ਸ਼ੀਸ਼ੇ ਦਾ ਇੱਕ ਹਿੱਸਾ ਟੁੱਟ ਕੇ ਫਾਇਰ ਬ੍ਰਿਗੇਡ ਮੁਲਾਜ਼ਮ ਪ੍ਰਭਜੋਤ ਸਿੰਘ ਦੇ ਹੱਥ ਤੇ ਜਾ ਡਿੱਗਿਆ। ਜਿਸ ਕਾਰਨ ਉਹ ਜ਼ਖਮੀ ਹੋ ਗਿਆ।

Continue Reading

National

ਡਿਜੀਟਲ ਅਰੈਸਟ ਕਰਕੇ ਖਾਤੇ ਵਿੱਚੋਂ ਉਡਾਏ 10 ਕਰੋੜ

Published

on

By

 

 

ਨਵੀਂ ਦਿੱਲੀ, 15 ਨਵੰਬਰ (ਸ.ਬ.) ਦਿੱਲੀ ਦੇ ਰੋਹਿਣੀ ਵਿਚ ਇੱਕ ਸੇਵਾਮੁਕਤ 70 ਸਾਲਾ ਇੰਜੀਨੀਅਰ ਨੂੰ ਸਾਈਬਰ ਧੋਖਾਧੜੀ ਵਿੱਚ ਫਸਾ ਕੇ 10 ਕਰੋੜ 30 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੀੜਤ ਕਈ ਕੰਪਨੀਆਂ ਵਿੱਚ ਉੱਚ ਅਹੁਦਿਆਂ ਤੇ ਚੁੱਕਿਆ ਹੈ। ਉਸ ਦੇ ਨਾਮ ਤੇ ਇੱਕ ਕੋਰੀਅਰ ਹੋਣ ਦੇ ਬਾਰੇ ਵਿੱਚ ਠੱਗਾਂ ਵੱਲੋਂ ਇੱਕ ਫੋਨ ਆਇਆ ਸੀ। ਜਿਵੇਂ ਹੀ ਪੀੜਤ ਨੇ ਕਾਲ ਅਟੈਂਡ ਕੀਤੀ ਉਨ੍ਹਾਂ ਵੱਲੋਂ ਨਿੱਜੀ ਜਾਣਕਾਰੀ ਪੁੱਛਣ ਤੋਂ ਬਾਅਦ ਉਸਨੂੰ ਧਮਕੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਤਾਈਵਾਨ ਤੋਂ ਪਾਬੰਦੀਸ਼ੁਦਾ ਦਵਾਈਆਂ ਦਾ ਇੱਕ ਪਾਰਸਲ ਉਸਦੇ ਨਾਮ ਤੇ ਪਹੁੰਚਿਆ ਹੈ, ਜਿਸ ਸਬੰਧੀ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।

ਇਸ ਤੋਂ ਇਲਾਵਾ ਠੱਗਾਂ ਨੇ ਪੀੜਤ ਨੂੰ ਧਮਕਾਉਂਦਿਆਂ ਉਸਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਮੋਬਾਈਲ ਜਾਂ ਲੈਪਟਾਪ ਦੇ ਕੈਮਰੇ ਦੇ ਸਾਹਮਣੇ ਬੈਠਣ ਲਈ ਕਿਹਾ। ਠੱਗ ਨੇ ਆਪਣੇ ਆਪ ਨੂੰ ਮੁੰਬਈ ਪੁਲੀਸ ਦੇ ਅਧਿਕਾਰੀ ਵਜੋਂ ਦਰਸਾਉਂਦੇ ਹੋਏ ਪੀੜਤ ਨਾਲ ਗੱਲ ਕੀਤੀ ਅਤੇ ਉਸਦੀ ਮਦਦ ਕਰਨ ਦੇ ਨਾਮ ਤੇ ਪੀੜਤ ਦੇ ਬੈਂਕ ਖਾਤੇ ਵਿੱਚੋਂ 10 ਕਰੋੜ 30 ਲੱਖ ਰੁਪਏ ਜਮ੍ਹਾ ਕਰਵਾਏ, ਜੋ ਕਿ ਠੱਗਾਂ ਨੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ।

ਜਿਸ ਉਪਰੰਤ ਵੱਡੀ ਧੋਖਾਧੜੀ ਦਾ ਅਹਿਸਾਸ ਹੋਣ ਤੇ ਪੀੜਤ ਨੇ ਮਦਦ ਲਈ ਪੁਲੀਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਮਾਮਲਾ ਸਾਈਬਰ ਟੀਮ ਨੂੰ ਸੌਂਪ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਾਈਬਰ ਟੀਮ ਨੇ ਹੁਣ ਤੱਕ 60 ਲੱਖ ਰੁਪਏ ਦੀ ਰਕਮ ਫਰੀਜ਼ ਕਰ ਲਈ ਹੈ, ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਕਾਂਗਰਸ ਦੇ ਸਾਬਕਾ ਵਿਧਾਇਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ

Published

on

By

 

 

ਨਵੀਂ ਦਿੱਲੀ, 15 ਨਵੰਬਰ (ਸ.ਬ.) ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹੇ ਵੀਰ ਸਿੰਘ ਧੀਂਗਾਨ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਹੈ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰ ਸਿੰਘ ਦਾ ਪਾਰਟੀ ਦਾ ਪਟਕਾ ਤੇ ਟੋਪੀ ਪਾ ਕੇ ਸਵਾਗਤ ਕੀਤਾ। ਸੀਮਾਪੁਰੀ ਤੋਂ ਵਿਧਾਇਕ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਸੀਟ ਤੋਂ ਆਪ ਵਿਧਾਇਕ ਰਹੇ ਰਾਜੇਂਦਰ ਪਾਲ ਗੌਤਮ ਕੁਝ ਸਮਾਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ।

ਅਰਵਿੰਦ ਕੇਜਰੀਵਾਲ ਨੇ ਕਾਂਗਰਸੀ ਆਗੂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਜਿਸ ਵਿੱਚ ਉਹਨਾਂ ਕਿਹਾ ਕਿ ਵੀਰ ਸਿੰਘ ਧੀਂਗਾਨ ਜੀ ਪਿਛਲੇ ਕਈ ਸਾਲਾਂ ਤੋਂ ਜਨਤਾ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਦਲਿਤਾਂ ਦੇ ਵਿਕਾਸ ਲਈ ਸਾਡੇ ਕੰਮ ਨੂੰ ਬਹੁਤ ਮਜ਼ਬੂਤੀ ਮਿਲੇਗੀ। ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਧੀਂਗਾਨ ਜੀ ਨੇ ਸੀਮਾਪੁਰੀ ਖੇਤਰ ਵਿੱਚ ਬਹੁਤ ਕੰਮ ਕੀਤੇ ਅਤੇ ਅੱਜ ਅਸੀਂ ਸੀਮਾਪੁਰੀ ਦੇ ਭਵਿੱਖ ਦੇ ਵਿਧਾਇਕ ਨੂੰ ਆਪ ਵਿੱਚ ਸ਼ਾਮਲ ਕਰ ਰਹੇ ਹਾਂ। ਅੱਜ ਦਿੱਲੀ ਦੀ ਪੂਰੀ ਜਨਤਾ ਆਪ ਨਾਲ ਖੜ੍ਹੀ ਹੈ ਅਤੇ ਹੋਰ ਪਾਰਟੀਆਂ ਦੇ ਚੰਗੇ ਆਗੂ ਸਾਡੇ ਨਾਲ ਜੁੜ ਰਹੇ ਹਨ। ਇਹ ਦੱਸਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰ ਰਹੀ ਹੈ।

ਕਾਂਗਰਸ ਛੱਡਣ ਵਾਲੇ ਵੀਰ ਸਿੰਘ ਧੀਂਗਾਨ ਨੇ ਕਿਹਾ ਕਿ ਅੱਜ ਮੈਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਛੱਡ ਕੇ ਆਪ ਦੀ ਮੈਂਬਰਸ਼ਿਪ ਲੈ ਰਿਹਾ ਹਾਂ। ਦਿੱਲੀ ਵਿੱਚ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਦਲਿਤਾਂ ਅਤੇ ਪਛੜੇ ਲੋਕਾਂ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਅਤੇ ਅੱਜ ਤੋਂ ਮੈਂ ਆਪ ਦਾ ਮੈਂਬਰ ਬਣ ਕੇ ਜਨਤਾ ਦੀ ਸੇਵਾ ਕਰਾਂਗਾ।

Continue Reading

Latest News

Trending