Uncategorized
ਬਿਲਜੀ ਸਪਲਾਈ ਵਿੱਚ ਸੁਧਾਰ ਲਈ ਵਫਦ ਉੱਚ ਅਧਿਕਾਰੀਆਂ ਨੂੰ ਮਿਲਿਆ

ਐਸ ਏ ਐਸ ਨਗਰ, 20 ਜੂਨ (ਸ.ਬ.) ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ, ਫੇਜ਼ -4, ਮੁਹਾਲੀ ਦਾ ਇੱਕ ਵਫਦ ਪ੍ਰਧਾਨ ਮਨਜੀਤ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਵਾਰਡ ਨੰਬਰ-5 ਦੀ ਕੌਂਸਲਰ ਰੁਪਿੰਦਰ ਕੌਰ ਰੀਨਾ ਨੂੰ ਨਾਲ ਲੈ ਕੇ ਬਿਜਲੀ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮਿਲਿਆ ਅਤੇ ਫੇਜ਼ 4 ਦੀ ਕੋਠੀ ਨੰਬਰ 158 ਤੋਂ ਲੈ ਕੇ ਕੋਠੀ ਨੰਬਰ 235 ਤੱਕ ਬਿਜਲੀ ਦੀ ਸਪਲਾਈ ਵਿਵਸਥਾ ਦੀ ਮਾੜੀ ਹਾਲਤ ਵਿੱਚ ਸੁਧਾਰ ਦੀ ਮੰਗ ਕੀਤੀ। ਵਫਦ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਵੋਲਟੇਜ ਘੱਟ ਵੱਧ ਹੋਣ ਕਾਰਨ ਕਾਫੀ ਘਰਾਂ ਵਿੱਚ ਬਿਜਲੀ ਨਾਲ ਚੱਲਣ ਵਾਲੇ ਉਪਕਰਣ ਖਰਾਬ ਹੋ ਰਹੇ ਹਨ ਅਤੇ ਟਰਾਂਸਫਾਰਮਰ ਦੀ ਸਮਰੱਥਾ ਘੱਟ ਹੋਣ ਕਾਰਨ ਇਹ ਵਾਰ ਵਾਰ ਟ੍ਰਿਪ ਕਰ ਜਾਂਦਾ ਹੈ ਇਸ ਲਈ ਇੱਥੇ ਵੱਧ ਸਮਰੱਥਾ ਵਾਲਾ ਟ੍ਰਾਂਸਫਾਰਮਰ ਲਗਾਇਆ ਜਾਵੇ। ਇਸ ਮੌਕੇ ਕੌਂਸਲਰ ਰੁਪਿੰਦਰ ਕੌਰ ਰੀਨਾ ਨੇ ਫੇਜ਼ 4 ਦੇ ਐਚ ਐਮ-1 ਤੋਂ ਐੱਚ ਐੱਮ -139 ਤੱਕ ਦੇ ਮਕਾਨਾਂ ਵਿੱਚ ਬਿਜਲੀ ਸਪਲਾਈ ਵਿੱਚ ਆ ਰਹੀ ਦਿੱਕਤ ਸਬੰਧੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਜਲਦੀ ਹੀ ਨਵੇਂ ਐਸਟੀਮੇਟ ਬਣਾ ਕੇ ਨਵੇਂ ਟ੍ਰਾਂਸਫਾਰਮਰ ਲਗਾ ਦਿੱਤੇ ਜਾਣਗੇ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ, ਮਨਿੰਦਰ ਸਿੰਘ ਮੰਗਾ ਅਤੇ ਅਸ਼ਵਨੀ ਸ਼ਰਮਾ ਵੀ ਸ਼ਾਮਲ ਸਨ।
Uncategorized
ਪਿਤਾ ਨੇ 4 ਬੱਚਿਆਂ ਨੂੰ ਦਿੱਤਾ ਜ਼ਹਿਰ, 3 ਦੀ ਮੌਤ

ਭੋਜਪੁਰ, 12 ਮਾਰਚ (ਸ.ਬ.) ਬਿਹਾਰ ਦੇ ਭੋਜਪੁਰ ਦੇ ਆਰਾ ਜ਼ਿਲ੍ਹੇ ਵਿੱਚ ਪਤਨੀ ਦੀ ਮੌਤ ਤੋਂ ਦੁਖੀ ਪਤੀ ਨੇ ਬੀਤੀ ਸ਼ਾਮ ਆਪਣੇ ਚਾਰ ਬੱਚਿਆਂ ਨੂੰ ਦੁੱਧ ਵਿੱਚ ਜ਼ਹਿਰ ਮਿਲਾ ਕੇ ਦੇ ਦਿਤਾ ਅਤੇ ਬਾਅਦ ਵਿਚ ਆਪ ਵੀ ਜ਼ਹਿਰੀਲਾ ਦੁੱਧ ਪੀ ਲਿਆ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਬੀਹੀਆ ਥਾਣਾ ਖੇਤਰ ਦੇ ਬੇਲਵਾਨੀਆ ਪਿੰਡ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੀ ਪਤਨੀ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਤਣਾਅ ਵਿੱਚ ਰਹਿੰਦਾ ਸੀ। ਇਸੇ ਨਿਰਾਸ਼ਾ ਵਿੱਚ ਹੀ ਉਸ ਨੇ ਇਹ ਕਦਮ ਚੁੱਕਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ਤੇ ਪਹੁੰਚੇ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗੰਭੀਰ ਬੱਚੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਬੀਹੀਆ ਥਾਣਾ ਖੇਤਰ ਦੇ ਪਿੰਡ ਬੇਲਵਾਨੀਆ ਵਾਸੀ ਅਰਵਿੰਦ ਕੁਮਾਰ ਦੀ 13 ਸਾਲਾ ਬੇਟੀ ਨੰਦਨੀ ਕੁਮਾਰੀ, 5 ਸਾਲਾ ਪੁੱਤਰੀ ਪਲਕ ਕੁਮਾਰੀ ਅਤੇ 7 ਸਾਲਾ ਪੁੱਤਰ ਟੋਨੀ ਕੁਮਾਰ ਸ਼ਾਮਲ ਹਨ। ਅਰਵਿੰਦ ਕੁਮਾਰ ਅਤੇ ਉਸ ਦਾ ਲੜਕਾ ਆਦਰਸ਼ ਕੁਮਾਰ ਗੰਭੀਰ ਹਾਲਤ ਵਿਚ ਆਰਾ ਸ਼ਹਿਰ ਦੇ ਬਾਬੂ ਬਾਜ਼ਾਰ ਸਥਿਤ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
Uncategorized
ਇਰਾਨ ਵੱਲੋਂ ਇਜ਼ਰਾਈਲ ਤੇ 180 ਮਿਸਾਈਲਾਂ ਨਾਲ ਹਮਲਾ

ਭਾਰਤ ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ
ਇਰਾਨ, 2 ਅਕਤੂਬਰ (ਸ.ਬ.) ਅਮਰੀਕਾ ਦੀ ਚਿਤਾਵਨੀ ਦੇ ਬਾਵਜੂਦ ਇਰਾਨ ਨੇ ਇਜ਼ਰਾਈਲ ਤੇ ਹਮਲਾ ਕਰ ਦਿੱਤਾ ਹੈ। ਬੀਤੀ ਰਾਤ 180 ਬੈਲਿਸਟਿਕ ਮਿਜ਼ਾਈਲ ਦਾਗੀਆਂ ਗਈਆਂ। ਇਸ ਨੂੰ ਇਜ਼ਰਾਇਲੀ ਡਿਫੈਂਸ ਸਿਸਟਮ ਨੇ ਫੇਲ੍ਹ ਕਰਾਰ ਦਿੱਤਾ। ਇਜ਼ਰਾਈਲ ਡਿਫੈਂਸ ਸਰਵਿਸਿਸਟ ਦੇ ਮੁਤਾਬਿਕ ਹਮਲੇ ਵਿੱਚ ਕਿਸੇ ਦੇ ਵੀ ਗੰਭੀਰ ਤੌਰ ਤੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ। ਇਰਾਨ ਦੇ ਮੋਸਾਦ ਹੈਡਕੁਆਟਰ, ਨੇਵਾਤਿਮ ਏਅਰਬੇਸ ਅਤੇ ਤੇਲ ਨੋਫ ਏਅਰਬੇਸ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਹੈ ।
ਇਜ਼ਰਾਈਲ ਤੇ ਇਸ ਹਮਲੇ ਦੇ ਬਾਅਦ ਇਰਾਨ ਨੇ ਇਜ਼ਰਾਇਲੀ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਧਮਕੀ ਦਿੱਤੀ ਹੈ। ਇਰਾਨ ਦੇ ਰਾਸ਼ਟਰਪਤੀ ਮਸੂਦ ਪਜਸ਼ਕਿਯਾਨ ਨੇ ਕਿਹਾ ਕਿ ਅਸੀਂ ਇਜ਼ਰਾਈਲ ਦੇ ਹਮਲੇ ਦਾ ਜਵਾਬ ਦਿੱਤਾ ਹੈ। ਇਹ ਈਰਾਨ ਦੇ ਹਿੱਤਾਂ ਅਤੇ ਨਾਗਰਿਕਾਂ ਦੀ ਰੱਖਿਆ ਲਈ ਜ਼ਰੂਰੀ ਸੀ ।
ਇਰਾਨ ਦੇ ਹਮਲੇ ਦੇ ਬਾਅਦ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਈਰਾਨ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ। ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹਾ ਅਸੀਂ ਈਰਾਨ ਨੂੰ ਬਖਸ਼ਨ ਵਾਲੇ ਨਹੀਂ ਹਾਂ। ਇਸ ਹਮਲੇ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ। ਇਸ ਦੇ ਲਈ ਵਕਤ ਅਤੇ ਥਾਂ ਅਸੀਂ ਆਪ ਚੁਣਾਂਗੇ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੌਮੀ ਸੁਰੱਖਿਆ ਟੀਮ ਨਾਲ ਬੈਠਕ ਕੀਤੀ ਹੈ। ਇਸ ਦੇ ਬਾਅਦ ਬਾਈਡਨ ਨੇ ਫੌਜ ਨੂੰ ਕਿਹਾ ਹੈ ਕਿ ਉਹ ਇਰਾਨੀ ਹਮਲੇ ਤੋਂ ਇਜ਼ਰਾਈਲ ਦੀ ਰੱਖਿਆ ਕਰੇ ਅਤੇ ਇਜ਼ਰਾਈਲ ਦੇ ਵੱਲੋਂ ਦਾਗੀ ਗਈ ਮਿਸਾਈਲਾਂ ਨੂੰ ਮਾਰ ਦੇਵੇ।
ਇਜ਼ਰਾਈਲ ਨੇ ਲੇਬਨਾਨ ਵਿੱਚ ਵੜ ਕੇ ਗਰਾਊਂਡ ਆਪਰੇਸ਼ਨਸ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਹਿਜ਼ਬੁੱਲਾਹ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਹਿਜ਼ਬੁਲਾਹ ਦਾ ਕਹਿਣਾ ਹੈ ਕਿ ਹੁਣ ਤੱਕ ਇਜ਼ਰਾਈਲ ਨੂੰ ਸਾਡੇ ਲੜਾਕਿਆਂ ਦੇ ਨਾਲ ਕੋਈ ਵੀ ਸਿੱਧੀ ਮੁਠਭੇੜ ਨਹੀਂ ਹੋਈ ਹੈ। ਬੀਤੇ ਦਿਨ ਇਜ਼ਰਾਈਲ ਹਮਲੇ ਵਿੱਚ 55 ਵਿਅਕਤੀ ਮਾਰੇ ਗਏ ਅਤੇ 156 ਵਿਅਕਤੀ ਜ਼ਖਮੀ ਹੋਏ ਹਨ ।
ਉਧਰ ਭਾਰਤ ਸਰਕਾਰ ਨੇ ਇਜ਼ਰਾਈਲ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ, ਭਾਰਤੀ ਅੰਬੈਸੀ ਇਜ਼ਰਾਈਲੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਹੈਲਪਲਾਈਨ ਨੰਬਰ 972-547520711, 972-547278392 ਜਾਰੀ ਕੀਤੇ ਗਏ ਹਨ।
ਇਸ ਤੋਂ ਇਲਾਵਾ ਇਰਾਨ ਵੱਲੋਂ ਇਜ਼ਰਾਈਲ ਤੇ ਮਿਜ਼ਾਈਲ ਹਮਲੇ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਹਮਲੇ ਤੋਂ ਬਾਅਦ ਮੱਧ ਪੂਰਬ ਵਿੱਚ ਸੰਘਰਸ਼ ਹੋਰ ਵਧਣ ਦਾ ਡਰ ਵਧ ਗਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਤੇਲ ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ।
ਬ੍ਰੈਂਟ ਕਰੂਡ ਤੇਲ ਦੀਆਂ ਕੀਮਤਾਂ ਲਈ ਅੰਤਰਰਾਸ਼ਟਰੀ ਬੈਂਚਮਾਰਕ ਹੈ। ਇਹ ਇਕ ਫੀਸਦੀ ਤੋਂ ਜ਼ਿਆਦਾ ਵਧ ਕੇ 74.40 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ। ਬੀਤੇ ਦਿਨ ਵਪਾਰ ਦੌਰਾਨ ਇਹ ਪੰਜ ਫੀਸਦੀ ਤੋਂ ਵੱਧ ਵਧਿਆ ਹੈ। ਯੂਐਸ ਐਨਰਜੀ ਇਨਫਰਮੇਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ, ਈਰਾਨ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਤੇਲ ਉਤਪਾਦਕ ਹੈ। ਇਹ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੀਈਸੀ ਦਾ ਤੀਜਾ ਸਭ ਤੋਂ ਵੱਡਾ ਮੈਂਬਰ ਵੀ ਹੈ।
ਵਪਾਰੀਆਂ ਵਿੱਚ ਚਿੰਤਾ ਵਧ ਗਈ ਹੈ ਕਿ ਖੇਤਰ ਵਿੱਚ ਕਿਸੇ ਵੀ ਕਿਸਮ ਦਾ ਫੌਜੀ ਸੰਘਰਸ਼ ਹਰਮੁਜ਼ ਜਲਡਮਰੂ ਰਾਹੀਂ ਵਪਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਰਮੁਜ਼ ਜਲਡਮਰੂ ਓਮਾਨ ਅਤੇ ਈਰਾਨ ਦੇ ਵਿਚਕਾਰ ਸਥਿਤ ਹੈ। ਇਹ ਅੰਤਰਰਾਸ਼ਟਰੀ ਤੇਲ ਵਪਾਰ ਲਈ ਮਹੱਤਵਪੂਰਨ ਹੈ ਅਤੇ ਦੁਨੀਆ ਦੇ ਤੇਲ ਵਪਾਰ ਦਾ 20 ਪ੍ਰਤੀਸ਼ਤ ਇੱਥੋਂ ਹੁੰਦਾ ਹੈ। ਓਪੇਕ ਦੇ ਹੋਰ ਮੈਂਬਰ ਦੇਸ਼ ਸਾਊਦੀ ਅਰਬ, ਯੂਏਈ, ਕੁਵੈਤ ਅਤੇ ਇਰਾਕ ਵੀ ਤੇਲ ਦੀ ਬਰਾਮਦ ਲਈ ਇਸ ਰਸਤੇ ਦੀ ਵਰਤੋਂ ਕਰਦੇ ਹਨ।
Uncategorized
ਕੋਲਕਾਤਾ ਵਿੱਚ ਅਦਾਕਾਰਾ ਪਾਇਲ ਮੁਖਰਜੀ ਦੀ ਕਾਰ ਦਾ ਸ਼ੀਸ਼ਾ ਤੋੜਿਆ

ਨਵੀਂ ਦਿੱਲੀ, 24 ਅਗਸਤ (ਸ.ਬ.) ਕੋਲਕਾਤਾ ਵਿੱਚ ਬੀਤੀ ਰਾਤ ਮਸ਼ਹੂਰ ਅਦਾਕਾਰਾ ਪਾਇਲ ਮੁਖਰਜੀ ਦੀ ਕਾਰ ਤੇ ਬਾਈਕ ਸਵਾਰਾਂ ਨੇ ਹਮਲਾ ਕਰ ਦਿੱਤਾ।
ਦਰਅਸਲ, ਭੀੜ-ਭੜੱਕੇ ਵਾਲੇ ਇਲਾਕੇ ਵਿੱਚੋਂ ਲੰਘਦੇ ਸਮੇਂ ਸਾਊਥ ਅਦਾਕਾਰਾ ਦਾ ਬਾਈਕ ਸਵਾਰ ਨਾਲ ਹਾਦਸਾ ਹੋ ਗਿਆ, ਜਿਸ ਕਾਰਨ ਬਾਈਕ ਸਵਾਰ ਨੇ ਸਭ ਤੋਂ ਪਹਿਲਾਂ ਪਾਇਲ ਨੂੰ ਕਾਰ ਤੋਂ ਬਾਹਰ ਨਿਕਲਣ ਲਈ ਕਿਹਾ। ਜਦੋਂ ਉਹ ਬਾਹਰ ਨਾ ਆਈ ਤਾਂ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਪਾਇਲ ਮੁਖਰਜੀ ਨੇ ਇਸ ਘਟਨਾ ਬਾਰੇ ਵੀਡੀਓ ਰਾਹੀਂ ਗੱਲ ਕੀਤੀ ਹੈ।
ਅੱਧੀ ਰਾਤ ਨੂੰ ਘਟਨਾ ਤੋਂ ਬਾਅਦ ਪਾਇਲ ਮੁਖਰਜੀ ਨੇ ਕਾਰ ਵਿੱਚ ਇੰਸਟਾਗ੍ਰਾਮ ਲਾਈਵ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਕਿ ਕ੍ਰਾਈਮ ਸੀਨ ਤੋਂ ਪਹਿਲੀ ਲਾਈਵ ਵੀਡੀਓ। ਅਸੀਂ ਕਿੱਥੇ ਰਹਿ ਰਹੇ ਹਾਂ? ਵੀਡੀਓ ਵਿੱਚ ਪਾਇਲ ਰੋਂਦੀ ਨਜ਼ਰ ਆ ਰਹੀ ਹੈ। ਉਸ ਨੇ ਸ਼ੀਸ਼ਾ ਵੀ ਦਿਖਾਇਆ, ਜਿਸ ਨੂੰ ਬਾਈਕ ਸਵਾਰਾਂ ਨੇ ਤੋੜ ਦਿੱਤਾ।
ਪਾਇਲ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਅਸੀਂ ਇਸ ਸਮੇਂ ਕਿੱਥੇ ਖੜ੍ਹੇ ਹਾਂ। ਜੇ ਸ਼ਾਮ ਨੂੰ ਭੀੜ-ਭੜੱਕੇ ਵਾਲੀ ਸੜਕ ਤੇ ਕਿਸੇ ਔਰਤ ਨਾਲ ਇਸ ਤਰ੍ਹਾਂ ਛੇੜਛਾੜ ਅਤੇ ਦੁਰਵਿਵਹਾਰ ਕੀਤਾ ਜਾ ਸਕਦਾ ਹੈ ਤਾਂ ਇਹ ਅਸਲ ਸਥਿਤੀ ਦੀ ਇੱਕ ਉਦਾਹਰਣ ਹੈ ਅਤੇ ਇਹ ਸਭ ਉਦੋਂ ਹੁੰਦਾ ਹੈ ਜਦੋਂ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਤੇ ਪੂਰੇ ਸ਼ਹਿਰ ਵਿੱਚ ਰੈਲੀਆਂ ਕੱਢੀਆਂ ਜਾਂਦੀਆਂ ਹਨ।
ਪਾਇਲ ਨੇ ਅੱਗੇ ਕਿਹਾ ਕਿ ਮੌਜੂਦਾ ਹਾਲਾਤ ਦੇ ਬਾਵਜੂਦ ਕੋਲਕਾਤਾ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ। ਉਸਨੇ ਅੱਗੇ ਕਿਹਾ ਕਿ ਮੈਂ ਇਹ ਸੋਚ ਕੇ ਕੰਬ ਜਾਂਦੀ ਹਾਂ ਕਿ ਜੇ ਇਹ ਘਟਨਾ ਕਿਸੇ ਇਕੱਲੇ ਥਾਂ ਤੇ ਵਾਪਰੀ ਹੁੰਦੀ ਤਾਂ ਮੇਰੇ ਨਾਲ ਕੀ ਹੁੰਦਾ। ਪਾਇਲ ਮੁਖਰਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਸ ਨੇ ਬਾਈਕ ਸਵਾਰ ਨੂੰ ਦਿਖਾਇਆ ਹੈ ਅਤੇ ਪੁੱਛਿਆ ਹੈ ਕਿ ਕੀ ਉਸ ਦੀ ਕਾਰ ਤੇ ਮਾਮੂਲੀ ਜਿਹੀ ਸਕ੍ਰੈਚ ਆਈ ਹੈ। ਉਸ ਨੇ ਆਪਣੀ ਕਾਰ ਵੀ ਦੇਖੀ, ਜਿਸ ਦਾ ਸ਼ੀਸ਼ਾ ਬਾਈਕ ਸਵਾਰਾਂ ਨੇ ਤੋੜ ਦਿੱਤਾ ਸੀ।
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International2 months ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
National2 months ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
Editorial1 month ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ
-
National2 months ago
ਕਪਿਲ ਸ਼ਰਮਾ, ਰੇਮੋ ਡਿਸੂਜ਼ਾ, ਸੁਗੰਧਾ ਮਿਸ਼ਰਾ ਅਤੇ ਰਾਜਪਾਲ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ