Mohali
ਬਲੌਂਗੀ ਵਿੱਚ ਪਿਛਲੇ ਕਈ ਦਿਨਾਂ ਤੋਂ ਨਹੀਂ ਆ ਰਿਹਾ ਪੂਰਾ ਪਾਣੀ
![](https://skyhawktimes.com/wp-content/uploads/2024/07/balongi.jpg)
ਮੋਟਰਾਂ ਸੜ ਜਾਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ
ਐਸ ਏ ਐਸ ਨਗਰ, 2 ਜੁਲਾਈ (ਸ.ਬ.) ਬਲੌਂਗੀ ਪਿੰਡ ਵਿੱਚ ਵਸਨੀਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਾਣੀ ਦੀ ਘੱਟ ਸਪਲਾਈ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਅੱਤ ਦੀ ਗਰਮੀ ਵਿੱਚ ਜਦੋਂ ਪਾਣੀ ਬਿਨਾਂ ਗੁਜ਼ਾਰਾ ਬਹੁਤ ਮੁਸ਼ਕਿਲ ਹੈ, ਪਿੰਡ ਵਾਸੀਆਂ ਨੂੰ ਲੋੜੀਂਦਾ ਪਾਣੀ ਨਾ ਮਿਲਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ।
ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਪਾਣੀ ਨਹੀਂ ਆ ਰਿਹਾ, ਉਨ੍ਹਾਂ ਹਰ ਪਾਸੇ ਦਰਖਾਸਤ ਦਿੱਤੀ ਹੈ ਪਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਗਰਮੀ ਸ਼ੁਰੂ ਹੁੰਦੀ ਹੈ ਪੰਚਾਇਤ ਵਲੋਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਨਾਮਾਤਰ ਪਾਣੀ ਹੀ ਮਿਲਦਾ ਹੈ। ਉਹਨਾਂ ਕਿਹਾ ਕਿ ਜਦੋਂ ਉਹ ਸਰਪੰਚ ਕੋਲ ਜਾਂਦੇ ਹਨ ਤਾਂ ਉਹ ਕਹਿ ਦਿੰਦਾ ਹੈ ਕਿ ਪੰਚਾਇਤਾਂ ਭੰਗ ਹੋਣ ਅਤੇ ਬੀ ਡੀ ਓ ਵਲੋਂ ਪਾਣੀ ਕਮੇਟੀ ਦਾ ਬੈਂਕ ਖਾਤਾ ਬੰਦ ਕਰਵਾ ਦਿੱਤੇ ਜਾਣ ਕਾਰਨ ਉਹ ਕੁੱਝ ਵੀ ਕਰਨ ਤੋਂ ਅਸਮਰਥ ਹਨ।
ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਸz. ਬਹਾਦਰ ਸਿੰਘ ਨੇ ਕਿਹਾ ਕਿ ਪਹਿਲਾਂ ਪਿੰਡ ਦੀ ਪਾਣੀ ਦੀ ਸਪਲਾਈ ਦਾ ਕੰਮ ਠੀਕ ਚਲ ਰਿਹਾ ਸੀ ਪਰੰਤੂ ਪਿਛਲੇ ਸਮੇਂ ਦੌਰਾਨ ਬੀ ਡੀ ਓ ਵਲੋਂ ਪਾਣੀ ਕਮੇਟੀ ਦੇ ਬੈਂਕ ਖਾਤੇ ਤੇ ਰੋਕ ਲਗਾ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਦੌਰਾਨ ਟਿਊਬਵੈਲਾਂ ਦੀਆਂ ਮੋਟਰਾਂ ਸੜ ਜਾਣ ਤੇ ਉਹਨਾਂ ਦੀ ਮੁਰੰਮਤ ਨਹੀਂ ਕਰਵਾਈ ਜਾ ਸਕਦੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ।
ਉਹਨਾਂ ਦੱਸਿਆ ਕਿ ਉਹਨਾਂ ਵਲੋਂ ਪਿੰਡ ਦੀ ਪਾਣੀ ਸਪਲਾਈ ਵਾਲੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਗਿਆ ਹੈ ਅਤੇ ਇਸ ਕੰਮ ਦੀ ਜਿੰਮੇਵਾਰੀ ਹੁਣ ਪੰਚਾਇਤੀ ਰਾਜ ਵਿਭਾਗ ਦੇ ਜੇ ਈ ਸ੍ਰੀ ਜਸਪਾਲ ਮਸੀਹ ਸੰਭਾਲ ਰਹੇ ਹਨ ਅਤੇ ਪਾਣੀ ਦੀ ਸਮੱਸਿਆ ਬਾਰੇ ਉਹ ਹੀ ਦੱਸ ਸਕਦੇ ਹਨ।
ਇਸ ਸੰਬੰਧੀ ਪੰਚਾਇਤ ਰਾਜ ਵਿਭਾਗ ਦੇ ਜੇ ਈ ਜਸਪਾਲ ਮਸੀਹ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਸਾਬਕਾ ਉਹਨਾਂ ਨੇ ਦੋ ਦਿਨ ਪਹਿਲਾਂ ਹੀ ਇਹ ਕੰਮ ਸੰਭਾਲਿਆ ਹੈ ਅਤੇ ਸਾਬਕਾ ਸਰਪੰਚ ਵਲੋਂ ਉਹਨਾਂ ਨੂੰ ਹੁਣ ਤਕ ਚਾਰਜ ਨਹੀਂ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਾਣੀ ਸਪਲਾਈ ਦੀ ਸਮੱਸਿਆ ਦੇ ਹਲ ਲਈ ਪਿੰਡ ਵਿੱਚ ਟੈਕਰਾਂ ਰਾਂਹੀ ਪਾਣੀ ਦੀ ਸਪਲਾਈ ਕੀਤੀ ਗਈ ਹੈ ਅਤੇ ਇੱਕ ਮੋਟਰ ਠੀਕ ਹੋ ਗਈ ਹੈ ਜਿਸਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਪਾਣੀ ਸਪਲਾਈ ਦੀ ਸਮੱਸਿਆ ਵੀ ਘੱਟ ਹੋਈ ਹੈ। ਉਹਨਾਂ ਕਿਹਾ ਕਿ ਦੂਜੀ ਮੋਟਰ ਵੀ ਅੱਜ ਠੀਕ ਹੋ ਜਾਵੇਗੀ ਅਤੇ ਪਿੰਡ ਦੀ ਪਾਣੀ ਦੀ ਸਮੱਸਿਆ ਦਾ ਹਲ ਹੋ ਜਾਵੇਗਾ।
Mohali
ਫੇਜ਼-10 ਵਿੱਚ ਝਪਟਮਾਰਾਂ ਨੇ ਮਹਿਲਾ ਕੋਲੋਂ ਬੈਗ ਖੋਹਿਆ
ਐਸ ਏ ਐਸ ਨਗਰ, 6 ਫਰਵਰੀ (ਸ.ਬ.) ਸਥਾਨਕ ਫੇਜ਼-10 ਵਿੱਚ ਦੋ ਅਣਪਛਾਤੇ ਵਿਅਕਤੀ ਮਹਿਲਾ ਦੇ ਘਰ ਦੇ ਬਾਹਰੋਂ ਉਸਦੇ ਹੱਥ ਵਿੱਚ ਫੜਿਆ ਆਫਿਸ ਬੈਗ (ਜਿਸ ਵਿੱਚ ਸੋਨੇ ਦੇ ਗਹਿਣੇ, ਨਕਦੀ, ਨੋਟਰੀ ਰਜਿਸਟਰ, ਨੋਟਰੀ ਸਟੈਂਪ, ਇੱਕ ਮੋਬਾਈਲ ਆਦਿ ਸਨ) ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਫੇਜ਼-10 ਦੀ ਵਸਨੀਕ ਚਰਨਜੀਤ ਕੌਰ ਪਤਨੀ ਸੰਜੀਵਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਐਡਵੋਕੇਟ (ਨੋਟਰੀ ਪਬਲਿਕ) ਵਜੋਂ ਕੰਮ ਕਰਦੇ ਹਨ। ਉਹਨਾਂ ਦੱਸਿਆ ਕਿ ਬੀਤੀ ਸ਼ਾਮ 5:20 ਵਜੇ ਦੇ ਕਰੀਬ ਪਿਛਲੇ ਗੇਟ ਤੋਂ ਆਪਣੀ ਰਿਹਾਇਸ਼ ਵਿੱਚ ਦਾਖਲ ਹੋਣ ਲੱਗੇ ਸੀ ਜਦੋਂ ਇੱਕ ਮੋਟਰ ਸਾਈਕਲ ਤੇ ਆਏ ਦੋ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ (ਜਿਸਦੀ ਉਮਰ 20 ਸਾਲ ਦੇ ਕਰੀਬ ਸੀ) ਉਹਨਾਂ ਦੇ ਹੱਥ ਵਿੱਚ ਫੜਿਆ ਦਫਤਰ ਦਾ ਕਾਲੇ ਰੰਗ ਦਾ ਬੈਗ ਖੋਹ ਕੇ ਆਪਣੇ ਸਾਥੀ ਨਾਲ ਮੋਟਰਸਾਈਕਲ ਤੇ ਫਰਾਰ ਗਿਆ। ਬੈਗ ਵਿੱਚ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਆਰ ਐਫ ਆਈ ਡੀ ਆਈ ਡੀ ਕਾਰਡ, ਨੋਟਰੀ ਸਟੈਂਪਸ, ਡਰਾਈਵਿੰਗ ਲਾਇਸੈਂਸ, ਨੋਟਰੀ ਰਜਿਸਟਰ, 10 ਹਜਾਰ ਰੁਪਏ ਨਕਦੀ, ਇੱਕ ਸੋਨੇ ਦੀ ਚੇਨ, ਲਾਕੇਟ ਅਤੇ ਸੋਨੇ ਦੀਆਂ ਵਾਲੀਆਂ (ਲਗਭਗ 2 ਤੋਲੇ), ਗਲੈਕਸੀ ਏ34 5ਜੀ ਮੋਬਾਈਲ ਸਨ।
ਉਹਨਾਂ ਦੱਸਿਆ ਕਿ ਇਸ ਸਬੰਧੀ ਫੇਜ਼-11 ਦੇ ਥਾਣੇ ਵਿੱਚ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੀ ਪੁਲੀਸ ਨੇ ਸੀ ਸੀ ਟੀ ਵੀ ਫੁਟੇਜ ਇਕੱਠੀ ਕੀਤੀ ਹੈ। ਸੰਪਰਕ ਕਰਨ ਤੇ ਥਾਣਾ ਫੇਜ਼ 11 ਦੇ ਮੁਖੀ ਸz. ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਮੁਜਰਿਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
Mohali
ਅਮਰੀਕਾ ਤੋਂ ਡੀਪਪੋਰਟ ਕੀਤਾ ਮੁਹਾਲੀ ਜਿਲ੍ਹੇ ਦਾ ਨੌਜਵਾਨ ਪਰਦੀਪ ਸਿੰਘ ਆਪਣੇ ਘਰ ਪਹੁੰਚਿਆ
![](https://skyhawktimes.com/wp-content/uploads/2025/02/police-2.jpg)
ਐਸ ਏ ਐਸ ਨਗਰ, 6 ਫਰਵਰੀ (ਸ.ਬ.) ਬੀਤੇ ਦਿਨ ਅਮਰੀਕਾ ਤੋਂ ਡੀਪੋਰਟ ਕੀਤੇ ਗਏ ਵਿਅਕਤੀਆਂ ਨੂੰ ਲੈ ਕੇ ਅਮ੍ਰਿਤਸਰ ਹਵਾਈ ਅੱਡੇ ਤੇ ਉਤਰੇ ਅਮਰੀਕੀ ਫੌਜ ਦੇ ਜਹਾਜ ਰਾਂਹੀ ਪਰਤੇ ਭਾਰਤੀਆਂ ਵਿੱਚ ਮੁਹਾਲੀ ਜਿਲ੍ਹੇ ਦੇ ਪਿੰਡ ਜੜੌਂਤ ਦਾ ਨੌਜਵਾਨ ਪ੍ਰਦੀਪ ਸਿੰਘ (ਉਮਰ 21 ਸਾਲ) ਬੀਤੀ ਦੇਰ ਰਾਤ ਆਪਣੇ ਘਰ ਪਹੁੰਚ ਗਿਆ। ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਦੇਰ ਰਾਤ ਪਰਦੀਪ ਸਿੰਘ ਨੂੰ ਡੇਰਾਬਸੀ ਤਹਿਸੀਲ ਦੇ ਪਿੰਡ ਜੜੌਂਤ ਵਿਖੇ ਉਸਦੇ ਘਰ ਪਹੁੰਚਾਇਆ।
ਡੀ ਐਸ ਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਅਮਰੀਕਾ ਤੋਂ ਡੀਪੋਰਟ ਹੋਏ ਵਿਅਕਤੀਆਂ ਵਿੱਚ ਮੁਹਾਲੀ ਜਿਲ੍ਹੇ ਦਾ ਇਹ ਇਕਲੌਤਾ ਨੌਜਵਾਨ ਹੈ ਜਿਸਨੂੰ ਪੁਲੀਸ ਵਲੋਂ ਪੂਰੀ ਸੁਰਖਿਆ ਹੇਠ ਉਸਦੇ ਘਰ ਪਹੁੰਚਾਇਆ ਗਿਆ ਹੈ।
ਪਰਦੀਪ ਸਿੰਘ ਦੇ ਪਿਤਾ ਸz. ਕੁਲਵੀਰ ਸਿੰਘ ਦੇ ਅਨੁਸਾਰ ਉਹਨਾਂ ਦਾ ਬੇਟਾ ਡੇਢ ਕੁ ਸਾਲ ਪਹਿਲਾਂ ਦੁਬਈ ਗਿਆ ਸੀ ਅਤੇ ਉੱਥੋਂ ਉਹ ਕਿਸੇ ਏਜੰਟ ਦੇ ਰਾਂਹੀ ਅੱਗੇ ਚਲਾ ਗਿਆ ਸੀ ਜਿਸਨੂੰ ਅਮਰੀਕਾ ਸਰਕਾਰ ਨੇ ਵਾਪਸ ਭੇਜ ਦਿੱਤਾ ਹੈ।
Mohali
ਮੋਟਰ ਮਾਰਕੀਟ ਦੇ ਬਾਹਰ ਲੱਗਦੇ ਟ੍ਰੈਫਿਕ ਜਾਮ ਕਾਰਨ ਲੋਕ ਹੁੰਦੇ ਹਨ ਪਰੇਸ਼ਾਨ : ਰਵਿੰਦਰ ਸਿੰਘ
![](https://skyhawktimes.com/wp-content/uploads/2025/02/moter-market.jpg)
ਸੜਕ ਤੇ ਗੱਡੀਆਂ ਖੜ੍ਹੀਆਂ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ
ਐਸ ਏ ਐਸ ਨਗਰ, 6 ਫਰਵਰੀ (ਸ.ਬ.) ਪਿੰਡ ਮੁਹਾਲੀ ਵਿੱਚ ਸਥਿਤ ਮੋਟਰ ਮਾਰਕੀਟ ਦੇ ਸਮ੍ਹਾਣੇ ਵਾਲੀ ਸੜਕ ਤੇ ਅਕਸਰ ਲੱਗਦੇ ਜਾਮ ਕਾਰਨ ਜਿੱਥੇ ਵਾਹਨ ਚਾਲਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ ਉੱਥੇ ਇਸ ਮਾਰਕੀਟ ਦੇ ਦੁਕਾਨਦਾਰਾਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।
ਇਸ ਸੰਬੰਧੀ ਪਿੰਡ ਮੁਹਾਲੀ ਦੇ ਕੌਂਸਲਰ ਸz. ਰਵਿੰਦਰ ਸਿੰਘ ਨੇ ਕਿਹਾ ਕਿ ਇਸ ਸੜਕ ਤੇ ਜਾਮ ਲੱਗਣ ਦਾ ਮੁੱਖ ਕਾਰਨ ਇਹ ਹੈ ਕਿ ਵਾਹਨ ਚਾਲਕ ਮੁੱਖ ਸੜਕ ਦੇ ਕਿਨਾਰੇ ਤੇ ਆਪਣੀਆਂ ਗੱਡੀਆਂ ਖੜ੍ਹਾ ਕੇ ਚਲੇ ਜਾਂਦੇ ਹਨ ਅਤੇ ਇਸ ਕਾਰਨ ਸੜਕ ਤੇ ਵਾਹਨਾਂ ਲਈ ਥਾਂ ਘੱਟ ਜਾਂਦੀ ਹੈ। ਉਹਨਾਂ ਕਿਹਾ ਕਿ ਸੜਕ ਤੇ ਟ੍ਰੈਫਿਕ ਜਾਮ ਹੋਣ ਕਾਰਨ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਆਪਣੀ ਗੱਡੀ ਸੜਕ ਤੇ ਨਾ ਖੜ੍ਹਾਉਣ ਲਈ ਕਿਹਾ ਜਾਵੇ ਤਾਂ ਉਹ ਅੱਗੋਂ ਬਹਿਸ ਕਰਨ ਲੱਗ ਜਾਂਦੇ ਹਨ।
ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਡੀ ਐਸ ਪੀ ਟ੍ਰੈਫਿਕ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਡੀ ਐਸ ਪੀ ਵਲੋਂ ਇੱਥੇ ਬੰਦੇ ਵੀ ਭੇਜੇ ਗਏ ਸਨ ਪਰੰਤੂ ਇਹ ਸਮੱਸਿਆ ਦੇ ਹੱਲ ਲਈ ਜਰੂਰੀ ਹੈ ਕਿ ਟ੍ਰੈਫਿਕ ਪੁਲੀਸ ਵਲੋਂ ਇੱਥੇ ਖੜ੍ਹੀਆਂ ਗੱਡੀਆਂ ਦੇ ਚਾਲਾਨ ਕੀਤੇ ਜਾਣ ਅਤੇ ਇਹਨਾਂ ਵਾਹਨਾਂ ਨੂੰ ਇੱਥੋਂ ਹਟਾਇਆ ਜਾਵੇ। ਉਹਨਾਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ।
-
National2 months ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਬੈਂਕਾਕ ਦੇ ਪ੍ਰਸਿੱਧ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ
-
International1 month ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
International3 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
National2 months ago
ਦਿੱਲੀ ਦੇ ਦਵਾਰਕਾ ਵਿੱਚ ਡੀਪੀਐਸ ਸਕੂਲ ਨੂੰ ਬੰਬ ਦੀ ਧਮਕੀ