Connect with us

Punjab

ਦਸੂਹਾ ਵਿਖੇ ਸ਼ੱਕੀ ਹਾਲਾਤ ਵਿੱਚ ਮਿਲੀ ਨੌਜਵਾਨ ਦੀ ਲਾਸ਼

Published

on

ਦਸੂਹਾ, 3 ਜੁਲਾਈ (ਸ.ਬ.) ਦਸੂਹਾ ਵਿੱਚ ਘਰ ਵਿੱਚੋਂ ਇਕ ਨੌਜਵਾਨ ਦੀ ਗਲ਼ੀ ਹੋਈ ਖ਼ੂਨ ਨਾਲ ਲਥਪਥ ਲਾਸ਼ ਮਿਲੀ। ਜਦੋਂ ਘਰ ਵਿੱਚੋਂ ਬਦਬੂ ਆਉਣ ਦੀ ਸੂਚਨਾ ਗੁਆਂਢੀਆਂ ਨੇ ਦਿੱਤੀ ਤਾਂ ਰਿਸ਼ਤੇਦਾਰ ਘਰ ਪਹੁੰਚੇ ਤਾਂ ਬੈੱਡ ਤੇ ਇਕ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਸੰਚਿਤ ਬਾਂਸਲ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਦਸੂਹਾ ਦੀ ਅਰਜੁਨਾ ਕਾਲੋਨੀ ਵਾਰਡ ਨੰ. 6 ਵਿਖੇ ਇਕ ਬੰਦ ਘਰ ਵਿਚੋਂ ਆਸਪਾਸ ਦੇ ਘਰ ਵਾਲਿਆਂ ਨੂੰ ਬਹੁਤ ਬਦਬੂ ਆ ਰਹੀ ਸੀ। ਇਸ ਲਈ ਮੁਹੱਲਾ ਵਾਸੀਆਂ ਨੇ ਦਸੂਹਾ ਪੁਲੀਸ ਨੁੰ ਸੂਚਿਤ ਕੀਤਾ ਤਾਂ ਮੌਕੇ ਤੇ ਪਹੁੰਚੇ ਦਸੂਹਾ ਥਾਣਾ ਦੇ ਏ. ਐਸ. ਆਈ. ਅਨਿਲ ਕੁਮਾਰ ਅਤੇ ਪੁਲੀਸ ਪਾਰਟੀ ਨੇ ਘਰ ਨੂੰ ਚੈਕ ਕੀਤਾ ਤਾਂ ਬੰਦ ਕਮਰੇ ਵਿਚ ਬੈੱਡ ਤੇ ਸ਼ੱਕੀ ਹਾਲਾਤ ਵਿੱਚ ਇਕ ਲਾਸ਼ ਪੁਲੀਸ ਨੂੰ ਮਿਲੀ, ਜਿਸ ਦੀ ਪਛਾਣ ਸੰਚਿਤ ਵਜੋਂ ਕੀਤੀ ਗਈ।

ਇਸ ਸਬੰਧੀ ਜਾਂਚ ਅਧਿਕਾਰੀ ਏ. ਐਸ. ਆਈ. ਅਨਿਲ ਕੁਮਾਰ ਨੇ ਦੱਸਿਆ ਮ੍ਰਿਤਕ ਦੀ ਉਮਰ ਲਗਭਗ 30 ਸਾਲ ਦੀ ਲੱਗਦੀ ਹੈ। ਮ੍ਰਿਤਕ ਦੇ ਮਾਤਾ-ਪਿਤਾ ਆਮ ਤੌਰ ਤੇ ਡੇਰਾ ਬਿਆਸ ਵਿਖੇ ਹੀ ਰਹਿੰਦੇ ਹਨ ਅਤੇ ਉਨ੍ਹਾਂ ਦਾ ਲੜਕਾ ਸੰਚਿਤ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਦਸੂਹਾ ਦੇ ਲਾਸ਼ ਘਰ ਵਿਚ ਰੱਖ ਦਿੱਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Continue Reading

Chandigarh

ਡੇਰਾ ਬੱਸੀ ਗੋਲੀਬਾਰੀ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਨੇੜਲਾ ਸਾਥੀ ਗ੍ਰਿਫ਼ਤਾਰ, ਇੱਕ ਪਿਸਤੌਲ ਬਰਾਮਦ

Published

on

By

 

ਗ੍ਰਿਫ਼ਤਾਰ ਕੀਤਾ ਗਿਆ ਮਹਿਫੂਜ ਖਾਨ ਡੇਰਾ ਬੱਸੀ ਦੇ ਆਈਲੈਟਸ ਸੈਂਟਰ ਵਿਖੇ ਗੋਲੀਬਾਰੀ ਦੀ ਘਟਨਾ ਦਾ ਸੀ ਮਾਸਟਰਮਾਈਂਡ: ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ, 25 ਜਨਵਰੀ (ਸ.ਬ.) ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਐਸ. ਏ. ਐਸ. ਨਗਰ ਪੁਲੀਸ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਡੇਰਾਬੱਸੀ ਦੇ ਆਈਲੈਸਟ/ਇਮੀਗ੍ਰੇਸ਼ਨ ਸੈਂਟਰ ਤੇ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਇੱਕ ਨੇੜਲੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਡਾਇਰੈਕਟਰ ਜਨਰਲ ਆਫ਼ ਪੁਲੀਸ ਪੰਜਾਬ ਗੌਰਵ ਯਾਦਵ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮਹਿਫੂਜ ਉਰਫ਼ ਵਿਸ਼ਾਲ ਖਾਨ ਵਜੋਂ ਹੋਈ ਹੈ, ਜੋ ਡੇਰਾਬੱਸੀ ਦਾ ਰਹਿਣ ਵਾਲਾ ਹੈ। ਪੁਲੀਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਹਨ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਅਤੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦਾ ਇੱਕ ਹੋਰ ਮੈਂਬਰ ਮਨਜੀਤ ਉਰਫ਼ ਗੁਰੀ, ਜੋ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ, ਡੇਰਾਬੱਸੀ ਵਿੱਚ ਆਈਲੈਟਸ/ ਇਮੀਗ੍ਰੇਸ਼ਨ ਸੈਂਟਰ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਮਾਸਟਰਮਾਈਂਡ ਸਨ। ਜਿਕਰਯੋਗ ਹੈ ਕਿ 19 ਸਤੰਬਰ, 2024 ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦਿਨ-ਦਿਹਾੜੇ ਡੇਰਾਬੱਸੀ ਵਿੱਚ ਆਈਲੈਟਸ /ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਮਾਲਕ ਤੋਂ ਫਿਰੌਤੀ ਮੰਗਣ ਦੇ ਸਬੰਧ ਵਿੱਚ ਗੋਲੀਆਂ ਚਲਾਈਆਂ ਸਨ।

ਡੀ ਜੀ ਪੀ ਨੇ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਹੋਰ ਸਾਰੇ ਮੁਲਜ਼ਮਾਂ ਜਿਨ੍ਹਾਂ ਵਿੱਚ ਜਗਦੀਪ ਜੱਗਾ, ਮੋਹਿਤ ਕੁਮਾਰ ਉਰਫ਼ ਬੰਟੀ, ਅਨਮੋਲ, ਗੁਰਕੀਰਤ ਸਿੰਘ ਬੇਦੀ, ਨਿਸ਼ਾਂਤ ਕੁਮਾਰ ਉਰਫ਼ ਨਿੱਕੂ ਰਾਣਾ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਮਹਿਫੂਜ ਉਰਫ਼ ਵਿਸ਼ਾਲ ਖਾਨ ਫਰਾਰ ਸੀ।

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ, ਏ ਜੀ ਟੀ ਐਫ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਏ ਡੀ ਜੀ ਪੀ) ਪ੍ਰਮੋਦ ਬਾਨ ਨੇ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ ਤੇ ਦੋਸ਼ੀ ਵਿਸ਼ਾਲ ਖਾਨ ਦੀਆਂ ਸੰਭਾਵਿਤ ਲੁਕਣਗਾਹਾਂ ਅਤੇ ਟਿਕਾਣਿਆਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ। ਉਹਨਾਂ ਕਿਹਾ ਕਿ ਇਸਤੇ ਕਾਰਵਾਈ ਕਰਦਿਆਂ ਏ ਆਈ ਜੀ ਗੁਰਮੀਤ ਚੌਹਾਨ ਦੀ ਨਿਗਰਾਨੀ ਹੇਠ ਐਸ ਐਸ ਪੀ, ਐਸ ਏ ਐਸ ਨਗਰ ਦੀਪਕ ਪਾਰੀਕ ਨਾਲ ਤਾਲਮੇਲ ਕਰਕੇ ਏ ਜੀ ਟੀ ਐਫ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟੀਮਾਂ ਨੇ ਸੰਭਾਵਿਤ ਲੁਕਣਗਾਹਾਂ/ਟਿਕਾਵਾਂ ਤੇ ਲਗਾਤਾਰ ਨਜ਼ਰ ਬਣਾ ਕੇ ਰੱਖੀ ਅਤੇ ਮੁਲਜਮ ਨੂੰ ਬਰਵਾਲਾ ਨੇੜੇ ਪੰਜਾਬ-ਹਰਿਆਣਾ ਸਰਹੱਦ ਤੋਂ ਪਿਸਤੌਲ ਸਮੇਤ ਸਫਲਤਾਪੂਰਵਕ ਗ੍ਰਿਫਤਾਰ ਕਰ ਲਿਆ।

ਏ ਆਈ ਜੀ ਏ ਜੀ ਟੀ ਐਫ ਗੁਰਮੀਤ ਚੌਹਾਨ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ 2023 ਤੋਂ ਉਹ ਵਿਦੇਸ਼ ਆਧਾਰਤ ਅੱਤਵਾਦੀ ਗੋਲਡੀ ਬਰਾੜ ਦੇ ਨਿਰਦੇਸ਼ਾਂ ਤੇ ਕੰਮ ਕਰ ਰਿਹਾ ਹੈ। ਇਸ ਵਿਅਕਤੀ ਨੇ ਹਰਿਆਣਾ ਦੇ ਨਾਮੀ ਗੈਂਗਸਟਰ ਜੋਗਿੰਦਰ ਉਰਫ਼ ਜੋਗਾ ਤੋਂ ਹਥਿਆਰਾਂ ਦੀ ਖੇਪ ਵੀ ਹਾਸਲ ਕੀਤੀ ਸੀ। ਜਿਕਰਯੋਗ ਹੈ ਕਿ ਜੋਗਾ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਹਥਿਆਰ ਅਤੇ ਲੌਜਿਸਟਿਕਲ ਸਹਾਇਤਾ ਮੁਹਈਆ ਕਰਵਾਈ ਸੀ ਅਤੇ ਬਾਅਦ ਵਿੱਚ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਏਆਈਜੀ ਨੇ ਕਿਹਾ ਕਿ ਮਨਜੀਤ ਗੁਰੀ ਪਹਿਲਾਂ ਨਵੰਬਰ 2023 ਵਿੱਚ ਪੁਲੀਸ ਕਾਰਵਾਈ ਵਿੱਚ ਉਸ ਵੇਲੇ ਜ਼ਖਮੀ ਹੋ ਗਿਆ ਸੀ, ਜਦੋਂ ਉਸਨੂੰ ਗੋਲਡੀ ਬਰਾੜ ਨੇ ਜ਼ੀਰਕਪੁਰ ਵਿੱਚ ਕੁਝ ਕਾਰੋਬਾਰੀਆਂ ਦੇ ਕਤਲ ਨੂੰ ਅੰਜਾਮ ਦੇਣ ਦੇ ਨਿਰਦੇਸ਼ ਦਿੱਤੇ ਸਨ।

ਐਸ ਐਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਟ੍ਰਾਈਸਿਟੀ ਵਿੱਚ ਕੋਈ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੇ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਇਸ ਸਬੰਧੀ ਐਸ ਏ ਐਸ ਨਗਰ ਦੇ ਡੇਰਾਬੱਸੀ ਪੁਲੀਸ ਸਟੇਸ਼ਨ ਵਿਖੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 111, 109, 308 (5), 32 (ਬੀ), 333, ਅਤੇ 3(5) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਐਫਆਈਆਰ ਨੇ ਪਹਿਲਾਂ ਹੀ ਦਰਜ ਹੈ।

 

Continue Reading

Chandigarh

19 ਪੁਲੀਸ ਅਧਿਕਾਰੀਆਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ

Published

on

By

 

ਮੁਹਾਲੀ ਦੇ ਸਾਬਕਾ ਐਸ ਪੀ ਨਵਰੀਤ ਸਿੰਘ ਵਿਰਕ ਅਤੇ ਫੇਜ਼ 1 ਦੇ ਸਾਬਕਾ ਇੰਸਪੈਕਟਰ ਮਨਫੂਲ ਸਿੰਘ ਦਾ ਨਾਮ ਵੀ ਸ਼ਾਮਿਲ

ਚੰਡੀਗੜ੍ਹ, 25 ਜਨਵਰੀ (ਸ.ਬ.) ਪੰਜਾਬ ਦੇ ਰਾਜਪਾਲ ਵਲੋਂ ਪੰਜਾਬ ਸਰਕਾਰ ਦੀਆਂ ਸਿਫ਼ਾਰਸ਼ਾਂ ਤੇ ਗਣਤੰਤਰ ਦਿਵਸ-2025 ਮੌਕੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਅਤੇ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

ਪੰਜਾਬ ਦੇ ਰਾਜਪਾਲ ਵਲੋਂ ਪੁਲੀਸ ਚੌਕੀ ਜੈਜੋਂ, ਹੁਸ਼ਿਆਰਪੁਰ ਦੇ ਚਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਏ ਐਸ ਆਈ ਮੰਨਾ ਸਿੰਘ, ਏ ਐਸ ਆਈ ਰਾਜਿੰਦਰ ਸਿੰਘ, ਲੇਡੀ ਸੀਨੀਅਰ ਕਾਂਸਟੇਬਲ ਕੁਲਵਿੰਦਰ ਕੌਰ ਅਤੇ ਪੰਜਾਬ ਹੋਮਗਾਰਡ ਗੁਰਦੀਪ ਸਿੰਘ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਲਈ ਐਲਾਨ ਕੀਤਾ ਹੈ। ਜਿਕਰਯੋਗ ਹੈ ਕਿ ਇਸ ਪੁਲੀਸ ਟੀਮ ਨੇ 11 ਅਗਸਤ, 2024 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜੈਜੋਂ ਖੱਡ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੀਪਕ ਕੁਮਾਰ (ਜਿਸਦੀ ਇਨੋਵਾ ਕਾਰ ਪਲਟ ਕੇ ਨਦੀ ਵਿੱਚ ਰੁੜ੍ਹ ਗਈ ਸੀ) ਦੀ ਜਾਨ ਬਚਾਈ ਸੀ।

ਇਸੇ ਤਰ੍ਹਾਂ ਸੀ ਆਈ ਡੀ ਯੂਨਿਟ ਲੁਧਿਆਣਾ ਦੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਵੀ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਗੁਰਪ੍ਰੀਤ ਸਿੰਘ ਨੇ 29 ਅਗਸਤ, 2024 ਨੂੰ ਇੱਕ ਵਿਅਕਤੀ, ਜੋ ਆਪਣੀ ਨਵ-ਵਿਆਹੀ ਪਤਨੀ ਨਾਲ ਜ਼ੁਬਾਨੀ ਝਗੜੇ ਤੋਂ ਬਾਅਦ ਖੁਦਕੁਸ਼ੀ ਕਰਨ ਜਾ ਰਿਹਾ ਸੀ, ਨੂੰ ਸਰਹਿੰਦ ਨਹਿਰ ਵਿੱਚੋਂ ਬਾਹਰ ਕੱਢ ਕੇ ਉਸਦੀ ਜਾਨ ਬਚਾਈ ਸੀ।

ਇਸਦੇ ਨਾਲ ਨਾਲ ਅੱਠ ਪੀ ਪੀ ਐਸ ਅਧਿਕਾਰੀ ਐਸ ਪੀ ਪੀ ਬੀ ਆਈ ਸੰਗਰੂਰ ਨਵਰੀਤ ਸਿੰਘ ਵਿਰਕ, ਐਸਪੀ ਪੀ ਬੀ ਆਈ ਅਤੇ ਇੰਵੈਟੀਗੇਸ਼ਨ ਫਰੀਦਕੋਟ ਜਸਮੀਤ ਸਿੰਘ, ਐਸ ਪੀ ਹੈੱਡਕੁਆਰਟਰ ਗੁਰਦਾਸਪੁਰ ਜੁਗਰਾਜ ਸਿੰਘ, ਕਮਾਂਡੈਂਟ ਚੌਥੀ ਕਮਾਂਡੋ ਬਟਾਲੀਅਨ ਪਰਮਪਾਲ ਸਿੰਘ, ਜੁਆਇੰਟ ਡਾਇਰੈਕਟਰ ਵਿਜੀਲੈਂਸ ਬਿਊਰੋ ਦਿਗਵਿਜੈ ਕਪਿਲ, ਏ ਆਈ ਜੀ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਵਨੀਤ ਕੌਰ ਸਿੱਧੂ, ਐਸ ਪੀ ਡਿਟੈਕਟਿਵ ਅੰਮ੍ਰਿਤਸਰ ਦਿਹਾਤੀ ਹਰਿੰਦਰ ਸਿੰਘ ਅਤੇ ਡੀ ਐਸ ਪੀ ਲਾਅ ਐਂਡ ਆਰਡਰ ਵਿੰਗ ਸਮਰ ਪਾਲ ਸਿੰਘ ਉਨ੍ਹਾਂ 19 ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਲਈ ਚੁਣਿਆ ਗਿਆ ਹੈ।

ਬਾਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਇੰਸਪੈਕਟਰ ਪਰਾਨ ਨਾਥ, ਇੰਸਪੈਕਟਰ ਪ੍ਰਿਤਪਾਲ ਸਿੰਘ, ਇੰਸਪੈਕਟਰ ਸੁਖਮੰਦਰ ਸਿੰਘ, ਇੰਸਪੈਕਟਰ ਮਨਫੂਲ ਸਿੰਘ, ਐਸ ਆਈ ਰਾਜੇਸ਼ ਕੁਮਾਰ, ਐਸ ਆਈ ਪਰਮਿੰਦਰ ਸਿੰਘ, ਐਸਆਈ ਜੁਗਲ ਕਿਸ਼ੋਰ ਸ਼ਰਮਾ, ਐਸਆਈ ਸੁਮੀਤ ਐਰੀ, ਏਐਸਆਈ ਹਰਪਾਲ ਸਿੰਘ, ਹੈੱਡ ਕਾਂਸਟੇਬਲ ਮੁਖਜੀਤ ਸਿੰਘ ਅਤੇ ਕਾਂਸਟੇਬਲ ਸਿਮਰਨਜੀਤ ਸਿੰਘ ਸ਼ਾਮਲ ਹਨ।

 

Continue Reading

Chandigarh

ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਆਪ ਨੇ ਪ੍ਰੇਮਲਤਾ ਨੂੰ ਬਣਾਇਆ ਉਮੀਦਵਾਰ

Published

on

By

 

ਭਾਜਪਾ ਦੇ ਹਰਪ੍ਰੀਤ ਬਬਲਾ ਨਾਲ ਹੋਵੇਗਾ ਮੁਕਾਬਲਾ

ਚੰਡੀਗੜ੍ਹ, 25 ਜਨਵਰੀ (ਸ.ਬ.) ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ। ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੀ ਪ੍ਰੇਮਲਤਾ ਅਤੇ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਵਿਚਾਲੇ ਮੁਕਾਬਲਾ ਹੋਵੇਗਾ।

ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਜਸਬੀਰ ਸਿੰਘ ਬੰਟੀ ਅਤੇ ਭਾਜਪਾ ਦੀ ਬਿਮਲਾ ਦੂਬੇ ਵਿਚਾਲੇ ਮੁਕਾਬਲਾ ਹੋਵੇਗਾ। ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੀ ਤਰੁਣਾ ਮਹਿਤਾ ਅਤੇ ਭਾਜਪਾ ਦੇ ਲਖਬੀਰ ਬਿੱਲੂ ਵਿਚਾਲੇ ਮੁਕਾਬਲਾ ਹੋਵੇਗਾ।

 

Continue Reading

Latest News

Trending