National
ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਭੈਣ-ਭਰਾਵਾਂ ਦੀ ਮੌਤ
ਫਰੀਦਾਬਾਦ, 6 ਜੁਲਾਈ (ਸ.ਬ.) ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਸੀਕਰੀ ਪਿੰਡ ਵਿੱਚ ਇਕ ਮਕਾਨ ਦੀ ਛੱਤ ਡਿੱਗਣ ਨਾਲ ਤਿੰਨ ਭੈਣ-ਭਰਾਵਾਂ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਤਿੰਨੋਂ ਛੱਤ ਹੇਠਾਂ ਬੈਠੇ ਸਨ, ਛੱਤ ਦੀ ਹਾਲਤ ਖਸਤਾ ਸੀ ਅਤੇ ਮੀਂਹ ਕਾਰਨ ਡਿੱਗ ਗਈ ਸੀ। ਉਨ੍ਹਾਂ ਦੱਸਿਆ ਕਿ ਮਕਾਨ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਕਾਨ ਮਾਲਕ ਨੇ ਹਾਲਤ ਖ਼ਰਾਬ ਹੋਣ ਦੇ ਬਾਵਜੂਦ ਮਕਾਨ ਕਿਰਾਏ ਤੇ ਦੇ ਦਿੱਤਾ ਸੀ। ਪੁਲੀਸ ਅਨੁਸਾਰ ਤਿੰਨ ਭੈਣ-ਭਰਾਵਾਂ ਦੀ ਪਛਾਣ ਆਕਾਸ਼, ਮੁਸਕਾਨ ਅਤੇ ਆਦਿਲ ਵਜੋਂ ਹੋਈ ਹੈ।
ਤਿੰਨੋਂ ਭੈਣ-ਭਰਾ ਬੀਤੀ ਦੇਰ ਸ਼ਾਮ ਛੱਤ ਹੇਠਾਂ ਬੈਠੇ ਸਨ। ਇਲਾਕੇ ਵਿਚ ਦੇਰ ਸ਼ਾਮ ਮੀਂਹ ਪਿਆ, ਜਿਸ ਕਾਰਨ ਛੱਤ ਡਿੱਗ ਗਈ। ਪੁਲੀਸ ਨੇ ਦੱਸਿਆ ਕਿ ਇਲਾਕੇ ਦੇ ਲੋਕ ਬੱਚਿਆਂ ਨੂੰ ਬਚਾਉਣ ਲਈ ਦੌੜੇ ਪਰ ਛੱਤ ਡਿੱਗਣ ਨਾਲ ਉੱਥੇ ਬਹੁਤ ਸਾਰਾ ਮਲਬਾ ਇਕੱਠਾ ਹੋ ਗਿਆ ਸੀ ਅਤੇ ਬੱਚੇ ਉਸ ਦੇ ਹੇਠਾਂ ਦੱਬੇ ਗਏ ਸਨ। ਉਸ ਤੋਂ ਬਾਅਦ ਮਲਬਾ ਹਟਾ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪੁਲੀਸ ਨੇ ਦੱਸਿਆ ਕਿ ਬੱਚਿਆਂ ਦੇ ਪਿਤਾ ਧਰਮਿੰਦਰ ਕੁਮਾਰ ਨੇ ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਸੈਕਟਰ-58 ਪੁਲੀਸ ਥਾਣੇ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ-105 ਤਹਿਤ ਮਕਾਨ ਮਾਲਕ ਖਿਲਾਫ਼ ਅੱਜ ਐਫ ਆਈ ਆਰ ਦਰਜ ਕੀਤੀ ਗਈ ਹੈ। ਇਹ ਪਰਿਵਾਰ ਬਿਹਾਰ ਦੇ ਸ਼ੇਖਪੁਰਾ ਤੋਂ ਹੈ। ਫਰੀਦਾਬਾਦ ਦੇ ਸੈਕਟਰ 58 ਥਾਣੇ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮਕਾਨ ਮਾਲਕ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਅਸੀਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ।
National
ਮੰਦਰ ਵਿੱਚ ਆਤਿਸ਼ਬਾਜ਼ੀ ਦੌਰਾਨ ਹੋਏ ਧਮਾਕੇ ਕਾਰਨ 150 ਵਿਅਕਤੀ ਜ਼ਖਮੀ
ਕੇਰਲ, 29 ਅਕਤੂਬਰ (ਸ.ਬ.) ਕੇਰਲ ਦੇ ਕਾਸਾਰਗੋਡ ਵਿੱਚ ਬੀਤੀ ਰਾਤ ਕਰੀਬ 12:30 ਵਜੇ ਮੰਦਰ ਵਿੱਚ ਆਤਿਸ਼ਬਾਜ਼ੀ ਦੌਰਾਨ ਧਮਾਕਾ ਹੋਇਆ। ਇਸ ਵਿੱਚ 150 ਤੋਂ ਵੱਧ ਲੋਕ ਜ਼ਖਮੀ ਹੋ ਗਏ। ਕਾਸਾਰਗੋਡ ਪੁਲੀਸ ਨੇ ਦੱਸਿਆ ਕਿ 8 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਫਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1500 ਲੋਕ ਸਲਾਨਾ ਕਾਲੀਆਤਮ ਤਿਉਹਾਰ ਲਈ ਮੰਦਰ ਵਿੱਚ ਇਕੱਠੇ ਹੋਏ ਸਨ। ਇੱਥੇ ਆਤਿਸ਼ਬਾਜ਼ੀ ਚਲਾਈ ਜਾ ਰਹੀ ਸੀ, ਜਿਸ ਕਾਰਨ ਚੰਗਿਆੜੀਆਂ ਪਟਾਕਿਆਂ ਦੇ ਸਟੋਰੇਜ ਏਰੀਏ ਤੱਕ ਪਹੁੰਚ ਗਈਆਂ, ਜਿੱਥੇ ਅੱਗ ਨੇ ਧਮਾਕਾ ਕਰ ਦਿੱਤਾ।
ਇਸ ਸਟੋਰੇਜ਼ ਏਰੀਏ ਵਿੱਚ 25 ਹਜ਼ਾਰ ਰੁਪਏ ਦੇ ਪਟਾਕੇ ਰੱਖੇ ਗਏ ਸਨ। ਪੁਲੀਸ ਨੇ ਹਾਦਸੇ ਸਬੰਧੀ ਮੰਦਰ ਕਮੇਟੀ ਦੇ ਦੋ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਦਰ ਕਮੇਟੀ ਨੇ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਦਾ ਲਾਇਸੈਂਸ ਵੀ ਨਹੀਂ ਲਿਆ ਸੀ।
ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਤਿੰਨ ਗੰਭੀਰ ਲੋਕਾਂ ਨੂੰ ਪਰਿਆਰਾਮ ਮੈਡੀਕਲ ਕਾਲਜ ਅਤੇ ਕਈਆਂ ਨੂੰ ਮੈਂਗਲੋਰ, ਕੂਨੂਰ ਅਤੇ ਕਾਸਰਗੋਡ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਕਾਸਾਰਗੋਡ ਜ਼ਿਲ੍ਹਾ ਪੁਲੀਸ ਮੁਖੀ, ਕਲੈਕਟਰ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ।
National
ਗਾਜ਼ੀਆਬਾਦ ਦੀ ਜਿਲ੍ਹਾ ਜੱਜ ਅਦਾਲਤ ਵਿੱਚ ਜੱਜ ਅਤੇ ਵਕੀਲਾਂ ਵਿਚਾਲੇ ਝੜਪ, ਕੁਰਸੀਆਂ ਸੁੱਟੀਆਂ
ਗਾਜ਼ੀਆਬਾਦ, 29 ਅਕਤੂਬਰ (ਸ.ਬ.) ਗਾਜ਼ੀਆਬਾਦ ਦੇ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਅੱਜ ਸੁਣਵਾਈ ਦੌਰਾਨ ਹੰਗਾਮਾ ਹੋ ਗਿਆ। ਜੱਜ ਅਤੇ ਵਕੀਲਾਂ ਵਿਚਾਲੇ ਝੜਪ ਹੋ ਗਈ। ਇਸ ਤੋਂ ਬਾਅਦ ਵਕੀਲਾਂ ਨੇ ਹੰਗਾਮਾ ਕਰ ਦਿੱਤਾ। ਜੱਜ ਤੇ ਕੁਰਸੀਆਂ ਸੁੱਟੀਆਂ ਗਈਆਂ। ਜੱਜ ਨੇ ਪੁਲੀਸ ਨੂੰ ਬੁਲਾਇਆ।
ਪੁਲੀਸ ਨੇ ਵਕੀਲਾਂ ਤੇ ਲਾਠੀਚਾਰਜ ਕਰਕੇ ਉਨ੍ਹਾਂ ਭਜਾਇਆ। ਇਸ ਤੋਂ ਨਾਰਾਜ਼ ਵਕੀਲਾਂ ਨੇ ਅਦਾਲਤ ਦੀ ਪੁਲੀਸ ਚੌਕੀ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਚੌਕੀ ਨੂੰ ਅੱਗ ਲਗਾ ਦਿੱਤੀ ਗਈ। ਜਿਸ ਤੋਂ ਬਾਅਦ ਵਕੀਲ ਅਦਾਲਤ ਦੇ ਬਾਹਰ ਹੜਤਾਲ ਤੇ ਬੈਠ ਗਏ। ਜੱਜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੁਰਵਿਵਹਾਰ ਦੇ ਖਿਲਾਫ ਜੱਜਾਂ ਨੇ ਵੀ ਆਪਣਾ ਕੰਮ ਬੰਦ ਕਰ ਦਿੱਤਾ ਹੈ।
ਸਾਰਾ ਮਾਮਲਾ ਜ਼ਿਲ੍ਹਾ ਜੱਜ ਅਦਾਲਤ ਦਾ ਹੈ। ਇੱਥੇ ਇੱਕ ਵਿਅਕਤੀ ਦੀ ਜ਼ਮਾਨਤ ਸਬੰਧੀ ਸੁਣਵਾਈ ਚੱਲ ਰਹੀ ਸੀ। ਪਹਿਲਾਂ ਤਾਂ ਬਹਿਸਬਾਜ਼ੀ ਹੋਈ। ਫਿਰ ਮਾਮਲਾ ਹੋਰ ਵਧ ਗਿਆ। ਇਸ ਨੂੰ ਲੈ ਕੇ ਜੱਜ ਅਤੇ ਵਕੀਲਾਂ ਵਿਚਕਾਰ ਤਿੱਖੀ ਬਹਿਸ ਹੋਈ। ਇਸ ਤੋਂ ਬਾਅਦ ਜ਼ਿਲ੍ਹਾ ਜੱਜ ਨੇ ਪੁਲੀਸ ਅਤੇ ਪੀ.ਏ.ਸੀ. ਬੁਲਾਈ।
ਇਸ ਸਾਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿੱਚ ਪੁਲੀਸ ਨੂੰ ਵਕੀਲਾਂ ਤੇ ਲਾਠੀਚਾਰਜ ਕਰਦੇ ਵੇਖਿਆ। ਇੱਕ ਪੁਲੀਸ ਮੁਲਾਜ਼ਮ ਕੁਰਸੀ ਚੁੱਕਦਾ ਵੀ ਨਜ਼ਰ ਆ ਰਿਹਾ ਹੈ। ਵਕੀਲਾਂ ਦਾ ਦੋਸ਼ ਹੈ ਕਿ ਜ਼ਿਲ੍ਹਾ ਜੱਜ ਨੇ ਅਦਾਲਤ ਦੇ ਕਮਰੇ ਵਿੱਚ ਚਾਰੋਂ ਪਾਸਿਓਂ ਦਰਵਾਜ਼ੇ ਬੰਦ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਵਿੱਚ ਕਈ ਜ਼ਖ਼ਮੀ ਵੀ ਹੋਏ ਹਨ।
National
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51000 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ
ਨਵੀਂ ਦਿੱਲੀ, 29 ਅਕਤੂਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀਆਂ 40 ਥਾਵਾਂ ਤੇ ਆਯੋਜਿਤ ਰੋਜ਼ਗਾਰ ਮੇਲੇ ਵਿੱਚ 51 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਰੁਜ਼ਗਾਰ ਮੇਲਾ ਹੈ।
ਮੇਲਾ ਅਕਤੂਬਰ 2022 ਵਿੱਚ ਸ਼ੁਰੂ ਹੋਇਆ ਸੀ। ਹੁਣ ਤੱਕ 13 ਮੇਲਿਆਂ ਵਿੱਚ 8.50 ਲੱਖ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ 12 ਫਰਵਰੀ 2024 ਨੂੰ ਆਖਰੀ ਰੋਜ਼ਗਾਰ ਮੇਲਾ ਲਗਾਇਆ ਗਿਆ ਸੀ, ਜਿਸ ਵਿੱਚ 1 ਲੱਖ ਤੋਂ ਵੱਧ ਲੋਕਾਂ ਨੂੰ ਜੁਆਇਨਿੰਗ ਲੈਟਰ ਵੰਡੇ ਗਏ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਨੌਕਰੀ ਪੱਤਰ ਲੈਣ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਜਨਤਾ ਦੇ ਸੇਵਕ ਹੋ, ਸ਼ਾਸਕ ਨਹੀਂ। ਇਸ ਲਈ ਗਰੀਬਾਂ ਅਤੇ ਪਛੜਿਆਂ ਦੀ ਸੇਵਾ ਕਰੋ। ਕਿਉਂਕਿ ਅਗਲੇ 25 ਸਾਲਾਂ ਵਿੱਚ ਹੀ ਤੁਸੀਂ ਇੱਕ ਵਿਕਸਤ ਭਾਰਤ ਬਣਾਓਗੇ। ਅਸੀਂ ਦੇਸ਼ ਵਿੱਚ ਨਵੀਂ ਤਕਨੀਕ ਅਤੇ ਨਵਾਂ ਵਿਦੇਸ਼ੀ ਨਿਵੇਸ਼ ਲਿਆਉਣ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ। ਮੇਕ ਇਨ ਇੰਡੀਆ ਮੁਹਿੰਮ ਅਤੇ ਪੀ.ਐਲ.ਆਈ. ਸਕੀਮ ਨੇ ਮਿਲ ਕੇ ਰੁਜ਼ਗਾਰ ਪੈਦਾ ਕਰਨ ਦੀ ਰਫ਼ਤਾਰ ਨੂੰ ਕਈ ਗੁਣਾ ਵਧਾ ਦਿੱਤਾ ਹੈ। ਹਰ ਖੇਤਰ ਦੇ ਉਦਯੋਗਾਂ ਨੂੰ ਹੁਲਾਰਾ ਮਿਲ ਰਿਹਾ ਹੈ। ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋ ਰਹੇ ਹਨ।
-
International2 months ago
ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ
-
International2 months ago
ਅਮਰੀਕਾ ਵਿੱਚ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਸਮੇਤ 4 ਯਾਤਰੀਆਂ ਦੀ ਮੌਤ
-
International2 months ago
ਵੀਅਤਨਾਮ ਵਿੱਚ ਯਾਗੀ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 141 ਹੋਈ
-
International1 month ago
ਕੋਲੰਬੀਆ ਵਿੱਚ ਮਹਿਸੂਸ ਹੋਏ ਭੂਚਾਲ ਦੇ 2 ਝਟਕੇ
-
International1 month ago
ਯੂਕਰੇਨ ਵੱਲੋਂ ਟੈਲੀਗ੍ਰਾਮ ਐਪ ਤੇ ਪਾਬੰਦੀ
-
Mohali1 month ago
ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਸੰਪੰਨ
-
Mohali2 months ago
ਪੰਜਾਬ ਪੁਲੀਸ ਨੇ ਗੈਰਕਾਨੂੰਨੀ ਟਰੈਵਲ ਏਜੰਟਾਂ ਤੇ ਸ਼ਿਕੰਜਾ ਕਸਿਆ, 25 ਏਜੰਟਾਂ ਵਿਰੁੱਧ ਮਾਮਲਾ ਦਰਜ
-
Mohali1 month ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ