Connect with us

International

ਸੁਲਾਵੇਸੀ ਵਿੱਚ ਭਾਰੀ ਮੀਂਹ ਅਤੇ ਸੋਨੇ ਦੀ ਖਾਨ ਵਿੱਚ ਜ਼ਮੀਨ ਖਿਸਕਣ ਕਾਰਨ 12 ਵਿਅਕਤੀਆਂ ਦੀ ਮੌਤ

Published

on

ਸੁਲਾਵੇਸੀ, 8 ਜੁਲਾਈ (ਸ.ਬ.) ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਤੇ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਇੱਕ ਗੈਰ-ਕਾਨੂੰਨੀ ਸੋਨੇ ਦੀ ਖਾਨ ਵਿੱਚ ਜ਼ਮੀਨ ਖਿਸਕ ਗਈ। ਜ਼ਮੀਨ ਖਿਸਕਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਦਕਿ 18 ਵਿਅਕਤੀ ਲਾਪਤਾ ਹਨ।

ਸਥਾਨਕ ਬਚਾਅ ਏਜੰਸੀ ਬਾਸਰਨਾਸ ਦੇ ਮੁਖੀ ਹੈਰੀਯੰਤੋ ਨੇ ਕਿਹਾ ਕਿ ਗੋਰੋਂਤਾਲੋ ਸੂਬੇ ਦੇ ਸੁਮਾਵਾ ਜ਼ਿਲ੍ਹੇ ਵਿੱਚ ਬੀਤੀ ਸਵੇਰੇ ਜ਼ਮੀਨ ਖਿਸਕਣ ਕਾਰਨ ਗੈਰ-ਕਾਨੂੰਨੀ ਖਾਨ ਦੇ ਨੇੜੇ ਰਹਿ ਰਹੇ ਨਿਵਾਸੀਆਂ ਦੀ ਮੌਤ ਹੋ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਹਾਦਸੇ ਵਿੱਚ ਮਿੱਟੀ ਹੇਠ ਦੱਬੇ ਪੰਜ ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਹਾਲਾਂਕਿ ਬਚਾਅ ਟੀਮਾਂ 18 ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਸਨ।

ਹੈਰੀਯੰਤੋ ਨੇ ਕਿਹਾ ਕਿ ਅਸੀਂ ਲਾਪਤਾ ਲੋਕਾਂ ਦੀ ਭਾਲ ਲਈ ਰਾਸ਼ਟਰੀ ਬਚਾਅ ਦਲ, ਪੁਲੀਸ ਅਤੇ ਫੌਜੀ ਕਰਮਚਾਰੀਆਂ ਸਮੇਤ 164 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ। ਇਸ ਦੇ ਨਾਲ ਹੀ ਬਚਾਅ ਕਰਮਚਾਰੀਆਂ ਨੂੰ ਢਿੱਗਾਂ ਡਿੱਗਣ ਵਾਲੀ ਥਾਂ ਤੇ ਪਹੁੰਚਣ ਲਈ ਕਰੀਬ 20 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਇੱਥੇ ਸੜਕ ਤੇ ਚਿੱਕੜ ਅਤੇ ਇਲਾਕੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਚਾਅ ਕਾਰਜ ਵਿੱਚ ਦਿੱਕਤ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਸੰਭਵ ਹੋਇਆ ਤਾਂ ਉਹ ਲੋਕਾਂ ਨੂੰ ਬਚਾਉਣ ਲਈ ਖੁਦਾਈ ਦੀ ਵਰਤੋਂ ਵੀ ਕਰਨਗੇ। ਏਜੰਸੀ ਮੁਤਾਬਕ ਜ਼ਮੀਨ ਖਿਸਕਣ ਕਾਰਨ ਕੁਝ ਘਰ ਵੀ ਤਬਾਹ ਹੋ ਗਏ ਹਨ। ਇੰਡੋਨੇਸ਼ੀਆ ਦੀ ਆਫ਼ਤ ਏਜੰਸੀ ਨੇ ਕਿਹਾ ਕਿ ਜ਼ਮੀਨ ਖਿਸਕਣ ਨਾਲ ਕਈ ਘਰ ਅਤੇ ਇੱਕ ਪੁਲ ਨੁਕਸਾਨਿਆ ਗਿਆ ਹੈ। ਇਸ ਨੇ ਨਿਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਜ ਅਤੇ ਮੰਗਲਵਾਰ ਨੂੰ ਗੋਰੋਂਟਾਲੋ ਸੂਬੇ ਦੇ ਕੁਝ ਖੇਤਰਾਂ ਵਿੱਚ ਅਜੇ ਵੀ ਮੀਂਹ ਪੈ ਸਕਦਾ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।

Continue Reading

International

ਚੀਨ ਵਿੱਚ ਪੁਲ ਡਿੱਗਣ ਕਾਰਨ 11 ਵਿਅਕਤੀਆਂ ਦੀ ਮੌਤ

Published

on

By

 

ਬੀਜਿੰਗ, 20 ਜੁਲਾਈ (ਸ.ਬ.) ਚੀਨ ਵਿੱਚ ਭਾਰੀ ਮੀਂਹ ਕਾਰਨ 30 ਤੋਂ ਵੱਧ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ ਅਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਖਰਾਬ ਮੌਸਮ ਦੇ ਮੱਦੇਨਜ਼ਰ ਦੇਸ਼ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਚੀਨ ਦੇ ਸ਼ਾਂਕਸੀ ਪ੍ਰਾਂਤ ਵਿੱਚ ਅਚਾਨਕ ਹੜ੍ਹ ਕਾਰਨ ਇੱਕ ਹਾਈਵੇਅ ਪੁਲ ਢਹਿ ਗਿਆ, ਜਿਸ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਲਾਪਤਾ ਹੋ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।

ਅੱਜ ਸਵੇਰੇ 10 ਵਜੇ ਤੱਕ ਬਚਾਅ ਕਾਰਜ ਵਿੱਚ 5 ਵਾਹਨ ਬਰਾਮਦ ਕਰ ਲਏ ਗਏ ਹਨ ਜਦਕਿ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉੱਤਰੀ ਅਤੇ ਮੱਧ ਚੀਨ ਦੇ ਵੱਡੇ ਹਿੱਸਿਆਂ ਵਿੱਚ ਮੰਗਲਵਾਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਅਤੇ ਇਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਬੀਤੇ ਦਿਨ ਸ਼ਾਨਕਸੀ ਦੇ ਬਾਓਜੀ ਸ਼ਹਿਰ ਵਿੱਚ ਮੀਂਹ ਕਾਰਨ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਪੰਜ ਵਿਅਕਤੀ ਮਾਰੇ ਗਏ ਅਤੇ ਅੱਠ ਲਾਪਤਾ ਹਨ।

Continue Reading

International

ਚਿਲੀ ਵਿੱਚ 7.4 ਤੀਬਰਤਾ ਦਾ ਆਇਆ ਭੂਚਾਲ

Published

on

By

 

ਐਂਟੋਫਗਾਸਟਾ, 19 ਜੁਲਾਈ (ਸ.ਬ.) ਚਿਲੀ ਦੇ ਐਂਟੋਫਗਾਸਟਾ ਵਿੱਚ ਬੀਤੇ ਦਿਨ 7.4 ਤੀਬਰਤਾ ਦਾ ਭੂਚਾਲ ਆਇਆ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਅਨੁਸਾਰ ਭੂਚਾਲ ਦਾ ਕੇਂਦਰ ਐਂਟੋਫਗਾਸਟਾ ਸ਼ਹਿਰ ਤੋਂ 265 ਕਿਲੋਮੀਟਰ ਪੂਰਬ ਵਿਚ 128 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਬੀਤੀ ਰਾਤ 9.51 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਜ਼ਿਕਰਯੋਗ ਹੈ ਕਿ ਅਜੇ ਤੱਕ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਭੂਚਾਲ ਕਾਰਨ ਹੁਣ ਤਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਭੂਚਾਲ ਦੇ ਝਟਕੇ ਬੋਲੀਵੀਆ, ਪੈਰਾਗਵੇ ਅਤੇ ਅਰਜਨਟੀਨਾ ਤੱਕ ਮਹਿਸੂਸ ਕੀਤੇ ਗਏ।

Continue Reading

International

ਸਰਬ ਸ਼ਕਤੀਮਾਨ ਪਰਮਾਤਮਾ ਦੀ ਕਿਰਪਾ ਨਾਲ ਬਚ ਗਿਆ : ਡੋਨਾਲਡ ਟਰੰਪ

Published

on

By

 

ਮਿਲਵਾਕੀ, 19 ਜੁਲਾਈ (ਸ.ਬ.) ਡੋਨਾਲਡ ਟਰੰਪ ਨੇ ਬੀਤੇ ਦਿਟ ਰਿਪਬਲਿਕ ਨੈਸ਼ਨਲ ਕਨਵੈਨਸ਼ਨ ਵਿਚ ਹਮਲੇ ਤੋਂ ਬਾਅਦ ਆਪਣਾ ਪਹਿਲਾ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਟਰੰਪ ਨੇ ਕਿਹਾ ਉਹ ਸਰਬ ਸ਼ਕਤੀਮਾਨ ਪਰਮਾਤਮਾ ਦੀ ਕਿਰਪਾ ਨਾਲ ਬਚ ਗਿਆ ਹੈ। ਕੰਨਵੈਨਸ਼ਨ ਦੇ ਆਖ਼ਰੀ ਦਿਨ ਟਰੰਪ ਨੇ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਉਮੀਦਵਾਰੀ ਨੂੰ ਰਸਮੀ ਤੌਰ ਤੇ ਸਵੀਕਾਰ ਕੀਤਾ ਅਤੇ ਕਿਹਾ ਮੈਂ ਪੂਰੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਦੌੜ ਵਿਚ ਹਾਂ, ਅੱਧੇ ਅਮਰੀਕਾ ਲਈ ਨਹੀਂ, ਕਿਉਂਕਿ ਅੱਧੇ ਅਮਰੀਕਾ ਲਈ ਹਾਸਲ ਕੀਤੀ ਜਿੱਤ ਕੋਈ ਜਿੱਤ ਨਹੀਂ ਹੈ। ਆਪਣੇ ਲੰਮੇ ਭਾਸ਼ਣ ਦੌਰਾਨ ਟਰੰਪ ਨੇ ਬਾਇਡਨ ਪ੍ਰਸ਼ਾਸਨ ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਉਹ ਦੇਸ਼ ਨੂੰ ਤਬਾਹ ਕਰ ਰਿਹਾ ਹੈ।

Continue Reading

Latest News

Trending