Connect with us

Mohali

50 ਰੁਪਏ ਤੋਂ ਲੈ ਕੇ 4 ਹਜਾਰ ਤੱਕ ਦੇ ਅਸਟਾਮਾਂ ਨਾਲ ਫਾਰਮ ਭਰਨ ਤੇ ਰੋਕ ਲਗਾਉਣ ਦੀ ਮੰਗ

Published

on

 

 

ਅਸਟਾਮ ਫਰੋਸ਼ਾਂ ਨੇ ਡਿਪਟੀ ਕਮਿਸ਼ਨਰ ਦੇ ਨਾਮ ਮੰਗ ਪੱਤਰ ਦਿੱਤਾ

ਐਸ ਏ ਐਸ ਨਗਰ, 21 ਅਗਸਤ (ਸ.ਬ.) ਮੁਹਾਲੀ ਅਸਟਾਮ ਫਰੋਸ਼ ਯੂਨੀਅਨ ਐਸ ਏ ਐਸ ਨਗਰ ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਸz. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਏ ਡੀ ਸੀ ਮੁਹਾਲੀ ਵਿਰਾਜ ਸ਼ਿਆਮਕਰਨ ਤਿੜਕੇ ਨੂੰ ਸਿਲਿਆ ਅਤੇ ਉਹਨਾਂ ਨੂੰ ਡਿਪਟੀ ਕਮਿਸ਼ਨਰ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ 50 ਰੁਪਏ ਦੇ ਅਸਟਾਮ ਤੋਂ ਲੈ ਕੇ 4 ਹਜਾਰ ਤੱਕ ਦੇ ਸਟੈੈਪ ਪੇਪਰਾਂ ਨਾਲ ਲੱਗਦੇ ਫਾਰਮ ਭਰਨੇ ਬੰਦ ਕਰਨ ਦੀ ਆਗਿਆ ਦਿੱਤੀ ਜਾਵੇ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਮੈਨੂਅਲ ਸਟੈਪ ਪੇਪਰ ਬੰਦ ਕਰਕੇ 3500 ਕਰੋੜ ਰੁਪਏ ਦੇ ਕਾਗਜ ਬਚਾਉਣ ਦਾ ਦਾਅਵਾ ਕੀਤਾ ਸੀ ਪਰ ਹੁਣ ਆਨਲਾਈਨ ਸਟੈੈਪ ਪੇਪਰ ਕੱਢਣ ਲਈ ਦੋ ਤੋਂ ਤਿੰਨ ਕਾਗਜ ਖਰਾਬ ਹੋ ਰਹੇ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਤਹਿਸੀਲ ਵਿੱਚ ਆਉਣ ਵਾਲੇ ਆਮ ਜਾਂ ਪੜੇ ਲਿਖੇ ਵਿਅਕਤੀਆਂ ਨੂੰ ਵੀ 50 ਰੁਪਏ ਦਾ ਅਸਟਾਮ ਲੈਣ ਲਈ ਫਾਰਮ ਭਰਨ ਵਿੱਚ ਕਾਫੀ ਮੁਸ਼ਕਿਲ ਆਉਦੀ ਹੈ ਅਤੇ ਇਸ ਦਾ ਫਾਇਦਾ ਚੁੱਕ ਕੇ ਤਹਿਸੀਲ ਵਿੱਚ ਬੈਠੇ ਸ਼ਰਾਰਤੀ ਅਨਸਰ ਉਸੇ ਫਾਰਮ ਨੂੰ ਭਰਾਉਣ ਲਈ 10 ਤੋਂ 50 ਰੁਪਏ ਤੱਕ ਵੱਧ ਵਸੂਲ ਲੈਂਦੇ ਹਨ ਜਿਸ ਨਾਲ ਆਮ ਵਿਅਕਤੀਆਂ ਦੀ ਲੁੱਟ ਹੁੰਦੀ ਹੈ ਅਤੇ ਇਸ ਲੁੱਟ ਨੂੰ ਰੋਕਣ ਲਈ ਵੀ ਫਾਰਮ ਬੰਦ ਕਰਨਾ ਸਮੇਂ ਦੀ ਲੋੜ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ 50 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੇ ਅਸਟਾਮ ਹਰ ਇੱਕ ਵਿਅਕਤੀ ਆਪਣੇ ਘਰ ਬੈਠਾ ਕੱਢ ਸਕਦਾ ਹੈ ਜਦ ਕਿ ਅਸਟਾਮ ਫਰੋਸ਼ਾਂ ਨੂੰ ਫਾਰਮ ਭਰਨੇ ਪੈਂਦੇ ਹਨ ਜਿਸ ਕਰਕੇ ਆਮ ਲੋਕਾਂ ਦਾ ਪੈਸਾ ਅਤੇ ਸਮਾਂ ਦੋਵੋਂ ਖਰਾਬ ਹੁੰਦੇ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਵੀ ਕੋਈ ਵਿਅਕਤੀ ਉਹਨਾਂ ਤੋਂ ਆਪਣਾ ਜਾਂ ਰਾਹੀਂ ਕਰਕੇ ਅਸਟਾਮ ਖਰੀਦਦਾ ਹੈ ਤਾਂ ਉਸ ਵਿਅਕਤੀ ਦੀ ਸਟੋਕ ਹੋਲਡਿੰਗ ਕੋਰਪੋਰੇਸ਼ਨ ਆਫ ਇੰਡੀਆ ਦੀ ਸਾਇਟ ਦੇ ਐਂਟਰੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਆਪਣੇ ਰਜਿਸਟਰ ਤੇ ਦਸਤਖਤ ਵੀ ਕਰਵਾਏ ਜਾਂਦੇ ਹਨ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਆਨਲਾਇਨ ਅਸਟਾਮ ਸਿਸਟਮ ਤੋਂ ਪਹਿਲਾਂ ਸਾਰਾ ਰਿਕਾਰਡ ਐੱਚ ਆਰ ਆਫਿਸ ਵਿੱਚ ਜਮਾਂ ਹੋ ਜਾਂਦਾ ਸੀ ਪਰੰਤੂ ਹੁਣ ਉਹਨਾਂ ਦੇ ਰਜਿਸਟਰ ਅਤੇ ਫਾਰਮ ਨਾ ਸਟੋਕਹੋਲਡਿੰਗ ਵਾਲੇ ਜਮਾ ਕਰ ਰਹੇ ਨੇ ਅਤੇ ਨਾ ਹੀ ਐੱਚ ਆਰ ਆਫਿਸ ਵਾਲੇ ਜਮਾਂ ਕਰਦੇ ਹਨ। ਅਸਟਾਮ ਫਰੋਸ਼ਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਰਿਕਾਰਡ ਰਜਿਸਟਰ ਅਤੇ ਫਾਰਮ ਕਦੋਂ ਤੱਕ ਸੰਭਾਲ ਕੇ ਰੱਖਣੇ ਹਨ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਹੁਣ ਤੱਕ ਦੇ ਜਿੰਨੇ ਵੀ ਫਾਰਮ ਇਕੱਠੇ ਹੋਏ ਹਨ ਉਹਨਾਂ ਐਚ ਆਰ ਸੀ ਦਫਤਰ ਵਿੱਚ ਜਮਾ ਕਰਾਉਣ ਦੀ ਇਜਾਜਤ ਦਿੱਤੀ ਜਾਏ।

ਯੂਨੀਅਨ ਦੇ ਪਰੈਸ ਸਕੱਤਰ ਸz. ਅਮਰਜੀਤ ਰਤਨ ਨੇ ਕਿਹਾ ਕਿ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਆਉਣ ਵਾਲੀ 15 ਸਤੰਬਰ ਤਕ ਉਹਨਾਂ ਦੀ ਇਸ ਸਮੱਸਿਆ ਨੂੰ ਹਲ ਨਾ ਕੀਤਾ ਤਾਂ 15 ਸਤੰਬਰ ਤੋਂ ਕੋਈ ਵੀ ਅਸਟਾਮ ਅਸਟਾਮ ਫਰੋਸ਼ 50 ਰੁਪਏ ਤੋਂ 4000 ਰੁਪਏ ਤਕ ਦੇ ਅਸਟਾਮ ਸੰਬੰਧੀ ਫਾਰਮ ਨਹੀਂ ਭਰੇਗਾ। ਇਸ ਮੌਕੇ ਵੱਡੀ ਗਿਣਤੀ ਅਸਟਾਮ ਫਰੋਸ਼ ਹਾਜਿਰ ਸਨ।

Continue Reading

Mohali

ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਕਿਸਾਨ ਅੰਦੋਲਨ ਦੀ ਹਿਮਾਇਤ ਦਾ ਐਲਾਨ

Published

on

By

 

ਐਸ ਏ ਐਸ ਨਗਰ, 7 ਜਨਵਰੀ (ਸ.ਬ.) ਪੰਜਾਬ ਪੁਲੀਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲਾ ਐਸ ਏ ਐਸ ਨਗਰ ਇਕਾਈ ਦੀ ਸਪੈਸ਼ਲ ਮੀਟਿੰਗ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਇੰਸਪੈਕਟਰ (ਰਿਟਾ) ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਜਿਲਾ ਦਫਤਰ ਥਾਣਾ ਕੰਪਲੈਕਸ ਫੇਜ਼ 11 ਵਿਖੇ ਹੋਈ।

ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ (ਰਿਟਾ) ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਮੈਂਬਰ ਨੇ ਬਾਹਵਾ ਖੜੀਆਂ ਕਰਕੇ ਕਿਸਾਨ ਅੰਦੋਲਨ ਦੀ ਹਿਮਾਇਤ ਕਰਦਿਆਂ ਕਿਸਾਨ ਅੰਦੋਲਨ ਦੀ ਪੁਰਜੋਰ ਹਿਮਾਇਤ ਕਰਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਿਆ ਕੀਤੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਮੰਗਾਂ ਮੰਨੀਆਂ ਜਾਣ।

ਐਸੋਸੀਏਸ਼ਨ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਸਰਕਾਰ ਕਿਸਾਨੀ ਮੰਗਾਂ ਹੱਲ ਕਰਵਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਵੇ ਤੇ ਪੰਜਾਬ ਸਰਕਾਰ ਇਸ ਮੁੱਦੇ ਤੇ ਸਰਬ ਪਾਰਟੀ ਸਾਂਝੀ ਮੀਟਿੰਗ ਵੀ ਕਰੇ। ਐਸੋਸੀਏਸ਼ਨ ਦੇ ਮੈਂਬਰਾਂ ਨੇ ਸੇਵਾ ਮੁਕਤ ਅਧਿਕਾਰੀਆਂ ਕਰਮਚਾਰੀਆਂ ਦੀਆਂ ਕਾਫੀ ਸਮੇਂ ਤੋਂ ਪੈਡਿੰਗ ਪਈਆਂ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਜਲਦੀ ਤੇ ਜਲਦੀ ਮੰਨਣ ਦੀ ਵੀ ਅਪੀਲ ਕੀਤੀ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇੰਸਪੈਕਟਰ ਪਰਮਜੀਤ ਸਿੰਘ, ਇੰਸਪੈਕਟਰ ਦਲਜੀਤ ਸਿੰਘ, ਡੀ ਐਸ ਪੀ ਅਜੀਤ ਸਿੰਘ ਗੁਰਾਇਆ, ਇੰਸ ਰਘਬੀਰ ਸਿੰਘ ਰੀਡਰ, ਥਾਣੇਦਾਰ ਗਿਆਨ ਸਿੰਘ, ਥਾਣੇਦਾਰ ਰਮੇਸ਼ ਕੁਮਾਰ ਕੁਰਾਲੀ, ਇੰਸਪੈਕਟਰ ਆਤਮਜੀਤ ਸਿੰਘ, ਥਾਣੇਦਾਰ ਮਹਿੰਦਰ ਸਿੰਘ ਭਾਖਰਪੁਰ, ਥਾਣੇਦਾਰ ਲਾਲ ਸਿੰਘ (ਸਾਰੇ ਸੇਵਾ ਮੁਕਤ) ਤੋਂ ਇਲਾਵਾ ਵੱਡੀ ਗਿਣਤੀ ਮੈਂਬਰ ਹਾਜਿਰ ਸਨ।

 

Continue Reading

Mohali

ਠੇਕੇਦਾਰ ਐਸੋਸੀਏਸ਼ਨ ਵੱਲੋਂ ਮਹੀਨਾਵਾਰ ਮੀਟਿੰਗ ਦੌਰਾਨ ਡਾ. ਮਨਮੋਹਨ ਸਿੰਘ ਨੂੰ ਸਰਧਾਂਜਲੀਆਂ ਭੇਂਟ

Published

on

By

 

 

ਐਸ ਏ ਐਸ ਨਗਰ, 7 ਜਨਵਰੀ (ਸ.ਬ) ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟ੍ਰੇਕਟਰ ਐਸੋਸੀਏਸ਼ਨ (ਰਜਿ.) ਮੁਹਾਲੀ ਵੱਲੋਂ ਮਹੀਨਾਵਾਰ ਮੀਟਿੰਗ ਕਰਕੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਡਾ. ਮਨਮੋਹਨ ਸਿੰਘ ਨੂੰ 2 ਮਿੰਟ ਦਾ ਮੋਨ ਰੱਖਕੇ ਸਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਐਸੋਸੀਏਸ਼ਨ ਦੇ ਨਾਲ ਸਬੰਧਤ ਮੈਂਬਰਾਂ ਦੇ ਸਵਰਗੀ ਨਜ਼ਦੀਕੀਆਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਦੀਦਾਰ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਜਿੱਥੇ ਵੀ ਸੇਵਾ ਕੀਤੀ ਉਹ ਇਮਾਨਦਾਰੀ ਅਤੇ ਦੇਸ਼ ਪ੍ਰਤੀ ਸਮਰਪਣ ਸਾਡੇ ਲਈ ਮਿਸਾਲ ਹਨ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਦੇਸ਼ ਨੂੰ ਅਰਥਵਿਵਸਥਾ ਦੇ ਮਜ਼ਬੂਤ ਆਧਾਰ ਪ੍ਰਦਾਨ ਕੀਤੇ ਅਤੇ ਦੇਸ਼ ਲਈ ਇਕ ਵਿਸ਼ਵਾਸ ਯੋਗ ਨੇਤਾ ਸਾਬਤ ਹੋਏ ਹਨ।

ਐਸੋਸੀਏਸ਼ਨ ਦੇ ਜਨਰਲ ਸਕੱਤਰ ਸz. ਬਲਵਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਡਾ. ਮਨਮੋਹਨ ਸਿੰਘ ਦੇ ਯਾਦਗਰੀ ਪਲਾਂ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕਰਦਿਆਂ ਡਾ. ਮਨਮੋਹਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਬਲ, ਸ. ਮੋਹਨ ਸਿੰਘ, ਸ. ਗੁਰਿੰਦਰ ਸਿੰਘ, ਸ. ਜੋਗਿੰਦਰ ਸਿੰਘ, ਰਾਜਬੰਸ ਖਾਨ ਸ਼ਰਮਾ, ਸ. ਸੁੱਚਾ ਸਿੰਘ ( ਸਾਰੇ ਮੈਂਬਰ ਪ੍ਰਬੰਧਕ ਕਮੇਟੀ), ਨਿਰਮਲ ਸਿੰਘ (ਮੈਂਬਰ ਸਾਲਸੀ ਕਮੇਟੀ) ਦਰਸ਼ਨ ਸਿੰਘ, ਸਰਦਾਰਾ ਸਿੰਘ, ਰਾਜ ਕੁਮਾਰ, ਲਖਬੀਰ ਸਿੰਘ, ਦਰਸ਼ਨ ਸਿੰਘ ਕਲਸੀ, ਬਲਬੀਰ ਸਿੰਘ, ਗੁਰਮੁੱਖ ਸਿੰਘ, ਸੁੰਦਰ ਸਿੰਘ, ਕੁਲਦੀਪ ਪੁਰੀ, ਗੁਰਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

 

Continue Reading

Mohali

ਪ੍ਰਕਾਸ਼ ਪੁਰਬ ਮੌਕੇ ਜਲੇਬੀਆਂ ਦਾ ਲੰਗਰ ਲਗਾਇਆ

Published

on

By

 

ਐਸ ਏ ਐਸ ਨਗਰ, 7 ਜਨਵਰੀ (ਸ.ਬ.) ਏਵਨ ਟੈਂਟ ਹਾਊਸ, ਫੇਜ਼ 3 ਬੀ 2 ਵਲੋਂ ਪ੍ਰਕਾਸ਼ ਪੁਰਬ ਮੌਕੇ ਗੁਰੂਦੁਆਰਾ ਸਾਚਾ ਧੰਨ ਸਾਹਿਬ ਵਿਖੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਏਵਨ ਟੈਂਟ ਦੇ ਮਾਲਕ ਸz. ਰਜਿੰਦਰ ਸਿੰਘ, ਸੀਨੀਅਰ ਆਗੂ ਰਾਜਾ ਕੰਵਰਜੋਤ ਸਿੰਘ ਸਮੇਤ ਸਰਬਜੀਤ ਸਿੰਘ ਮੱਕੜ, ਪਰਵਿੰਦਰ ਸਿੰਘ, ਸੁਖਬੀਰ ਸਿੰਘ, ਪ੍ਰਿੰਸ ਵਰਮਾ, ਸਰਬਜੋਤ ਸਿੰਘ, ਗੁਰਜੋਤ ਸਿੰਘ ਵਲੋਂ ਸੇਵਾ ਨਿਭਾਈ ਗਈ।

Continue Reading

Latest News

Trending