Connect with us

Mohali

ਸਫਾਈ ਸੇਵਕਾਂ ਦੀ ਹੜਤਾਲ ਜਾਰੀ, ਮੇਅਰ ਅਤੇ ਕਮਿਸ਼ਨਰ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ

Published

on

 

ਐਸ ਏ ਐਸ ਨਗਰ, 22 ਅਗਸਤ (ਸ.ਬ.) ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਕੀਤੇ ਗਏ ਐਲਾਨ ਮੁਤਾਬਿਕ ਸਮੂਹ ਸਫਾਈ ਸੇਵਕਾਂ ਵਲੋਂ ਡਿਊਟੀਆਂ ਦਾ ਬਾਈਕਾਟ ਕਰਕੇ ਅੱਜ ਨਗਰ ਨਿਗਮ ਮੁਹਾਲੀ ਸੈਕਟਰ 68 ਵਿਖੇ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਮਾਨਯੋਗ ਮੇਅਰ ਮਾਨਯੋਗ ਕਮਿਸ਼ਨਰ ਅਤੇ ਅਫ਼ਸਰਸ਼ਾਹੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਵਲੋਂ ਦੋਸ਼ ਲਾਇਆ ਗਿਆ ਕਿ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਹੋਏ ਫੈਸਲਿਆਂ ਅਨੁਸਾਰ ਸਫਾਈ ਸੇਵਕਾਂ ਨਾਲ ਸਬੰਧਤ ਮਤੇ ਹਾਊਸ ਦੇ ਏਜੰਡੇ ਵਿੱਚ ਨਹੀਂ ਲਿਆਂਦੇ ਗਏ।

ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਇਸ ਦੌਰਾਨ ਡੀ. ਐਸ. ਪੀ. ਸਿਟੀ 2 ਹਰਸਿਮਰਨ ਸਿੰਘ ਬਲ ਵਲੋਂ ਪ੍ਰਦਰਸ਼ਨਕਾਰੀਆਂ ਦੀ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨਾਲ ਮੀਟਿੰਗ ਵੀ ਕਰਵਾਈ ਗਈ, ਪ੍ਰੰਤੂ ਮੰਗਾਂ ਤੇ ਸਹਿਮਤੀ ਨਹੀਂ ਬਣੀ, ਜਿਸਤੋਂ ਬਾਅਦ ਜਥੇਬੰਦੀ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।

ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਫਾਈ ਸੇਵਕਾਂ ਦੀਆਂ ਮੰਗਾਂ ਲਿਖਤੀ ਰੂਪ ਵਿੱਚ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਜਿਸਦੇ ਤਹਿਤ ਆਉਣ ਵਾਲੇ ਦਿਨਾਂ ਵਿੱਚ ਸਹਾਇਕ ਕਮਿਸ਼ਨਰ ਦੇ ਘਰ ਅੱਗੇ ਕੂੜਾ ਸੁੱਟਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਇਸ ਉਪਰੰਤ ਮੇਅਰ ਅਤੇ ਹਲਕਾ ਵਿਧਾਇਕ ਦੇ ਦਫਤਰ ਅੱਗੇ ਵੀ ਕੂੜਾ ਸੁੱਟਿਆ ਜਾਵੇਗਾ।

Continue Reading

Mohali

ਸ਼ੈਲਰਾਂ ਵਿੱਚੋਂ ਜੀਰੀ ਚੋਰੀ ਕਰਨ ਵਾਲੇ 4 ਕਾਬੂ

Published

on

By

 

 

ਜੀਰੀ ਦੀਆਂ ਬੋਰੀਆਂ ਅਤੇ ਦੋ ਕਾਰਾਂ ਬਰਾਮਦ

ਘਨੌਰ, 25 ਜਨਵਰੀ (ਅਭਿਸ਼ੇਕ ਸੂਦ) ਘਨੌਰ ਪੁਲੀਸ ਨੇ ਸ਼ੈਲਰਾਂ ਵਿੱਚੋਂ ਚੌਰੀ ਕਰਨ ਵਾਲੇ 4 ਚੋਰ ਕਾਬੂ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਘਨੌਰ ਦੇ ਮੁੱਖ ਅਫਸਰ ਥਾਣਾ ਘਨੌਰ ਸਾਹਿਬ ਸਿੰਘ ਵਿਰਕ ਨੇ ਦੱਸਿਆ ਘਨੌਰ ਨੇੜਲੇ ਪਿੰਡ ਸੀਲ ਸ਼ੈਲਰ ਵਿੱਚ ਜੀਰੀ ਦੀਆਂ ਬੋਰੀਆਂ ਦੀ ਚੋਰੀ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਜਿਸਦੀ ਤਫਤੀਸ਼ ਦੌਰਾਨ ਸੰਜੀਵ ਕੁਮਾਰ ਉਰਫ ਸੰਦੀਪ ਵਾਸੀ ਕ੍ਰਿਸਨਾ ਕਲੋਨੀ ਨੇੜੇ ਆਈ ਟੀ ਆਈ ਅਬਲੋਵਾਲ ਪਟਿਆਲਾ, ਅਮਿਤ ਉਰਫ ਖੰਨਾ ਵਾਸੀ ਉਮਾਪੁਰ ਥਾਣਾ ਬਾਬਾ ਬਜਾਰ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ, ਸੂਰਜ ਉਰਫ ਬੱਚੀ ਵਾਸੀ ਨੇੜੇ ਆਸ਼ੂ ਹਸਪਤਾਲ ਪਿੰਡ ਛੋਟਾ ਅਰਾਈ ਮਾਜਰਾ ਦੇਵੀਗੜ ਰੋੜ ਪਟਿਆਲਾ ਅਤੇ ਮਿੱਥਨ ਵਾਸੀ ਪਿੰਡ ਸੁਰਾਹਾ ਥਾਣਾ ਖਰੀਕ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਚੋਰੀ ਹੋਈਆਂ ਜੀਰੀ ਦੀਆਂ ਬੋਰੀਆ ਬ੍ਰਾਮਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਵਾਰਦਾਤ ਕਰਨ ਵੇਲੇ ਵਰਤੀਆਂ ਗਈਆਂ ਦੋ ਕਾਰਾਂ ਮਹਿੰਦਰਾ ਵਰੀਟੋ ਅਤੇ ਇੰਜੋਏ ਕਾਰ (ਜਿਸ ਵਿੱਚ ਇਹ ਚੋਰੀ ਕੀਤੇ ਸਮਾਨ ਦੀ ਢੋਆ ਢੁਆਈ ਕਰਦੇ ਹਨ) ਵੀ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਪਾਸੋ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Continue Reading

Mohali

ਟਰੈਫਿਕ ਪੁਲੀਸ ਰਾਜਪੁਰਾ ਵੱਲੋਂ ਈ ਚਲਾਨ ਦੀ ਸ਼ੁਰੂਆਤ

Published

on

By

 

ਰਾਜਪੁਰਾ, 25 ਜਨਵਰੀ (ਜਤਿੰਦਰ ਲੱਕੀ) ਰਾਜਪੁਰਾ ਟ੍ਰੈਫਿਕ ਪੁਲੀਸ ਵੱਲੋਂ ਵਾਹਨਾਂ ਦਾ ਈ ਚਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੌਰਾਨ ਸੜਕਾਂ ਦੇ ਕਿਨਾਰੇ ਖੜੇ ਵਾਹਨਾਂ ਦੇ ਚਾਲਾਨ ਕੀਤੇ ਜਾ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਰਾਜਪੁਰਾ ਸz. ਗੁਰਬਚਨ ਸਿੰਘ ਨੇ ਦੱਸਿਆ ਰਾਜਪੁਰਾ ਦੀ ਟਰੈਫਿਕ ਵਿਵਸਥਾ ਦੀ ਬਦਹਾਲੀ ਦੀ ਗੱਲ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਵਿਭਾਗ ਵੱਲੋਂ ਈ ਚਾਲਾਨ ਮਸ਼ੀਨ ਦਿੱਤੀ ਗਈ ਹੈ ਅਤੇ ਟ੍ਰੈਫਿਕ ਪੁਲੀਸ ਵਲੋਂ ਅਜਿਹੀਆਂ ਗੱਡੀਆਂ ਦੇ ਚਾਲਾਨ ਕੀਤੇ ਜਾ ਰਹੇ ਹਨ ਜਿਹੜੀਆਂ ਪਾਰਕਿੰਗ ਦੀ ਥਾਂ ਸੜਕ ਦੇ ਕਿਨਾਰੇ ਖੜ੍ਹਾ ਦਿੱਤੀਆਂ ਜਾਂਦੀਆਂ ਹਨ।

ਉਹਨਾਂ ਕਿਹਾ ਕਿ ਜਿਸ ਵੀ ਗੱਡੀ ਦਾ ਈ ਚਾਲਾਨ ਹੋਵੇਗਾ ਉਸਦਾ ਮੈਸੇਜ ਗੱਡੀ ਮਾਲਕ ਦੇ ਫੋਨ ਉੱਤੇ ਆਏਗਾ ਤੇ ਉਹ ਚਲਾਨ ਉਸ ਗੱਡੀ ਦੇ ਖਾਤੇ ਵਿੱਚ ਪੈ ਜਾਏਗਾ।

ਉਹਨਾਂ ਦੱਸਿਆ ਕਿ ਟ੍ਰੈਫਿਕ ਪੁਲੀਸ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਬਿਨਾਂ ਪਾਰਕਿੰਗ ਤੋਂ ਖੜਨ ਵਾਲੀ ਗੱਡੀਆਂ ਤੇ ਕਾਫੀ ਠੱਲ ਪਈ ਹੈ।

Continue Reading

Mohali

ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਵਾਉਣ ਸਿੱਖ ਵੋਟਰ : ਪੱਤੋਂ

Published

on

By

 

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਪੰਥਕ ਅਕਾਲੀ ਲਹਿਰ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਹਰਮਿੰਦਰ ਸਿੰਘ ਪੱਤੋਂ ਨੇ ਕਿਹਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਸੰਬੰਧੀ ਜਿਨ੍ਹਾਂ ਵੋਟਰਾਂ ਨੇ ਹੁਣ ਤੱਕ ਆਪਣੀ ਵੋਟ ਨਹੀਂ ਬਣਵਾਈ, ਉਹ ਆਪਣੀ ਵੋਟ ਬਣਵਾ ਲੈਣ ਕਿਉਂਕਿ ਵੋਟ ਬਣਾਉਣ ਦੀ ਮਿਤੀ ਹੁਣ ਵੱਧ ਕੇ 10 ਮਾਰਚ ਹੋ ਗਈ ਹੈ। ਉਹਨਾਂ ਕਿਹਾ ਕਿ ਸਿੱਖ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਗੁਰੂ ਘਰਾਂ ਦਾ ਪ੍ਰਬੰਧ ਚੰਗੇ ਇਨਸਾਨਾਂ ਤੇ ਹੱਥ ਵਿੱਚ ਆ ਸਕੇ ਅਤੇ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਆਜ਼ਾਦ ਕਰਾਇਆ ਜਾ ਸਕੇ।

Continue Reading

Latest News

Trending