Connect with us

National

ਜ਼ਮੀਨੀ ਵਿਵਾਦ ਕਾਰਨ ਹੋਏ ਝਗੜੇ ਦੌਰਾਨ ਟਰੈਕਟਰ ਨਾਲ ਕੁਚਲ ਕੇ ਦੋ ਭਰਾਵਾਂ ਦਾ ਕਤਲ

Published

on

 

 

ਰਾਏਪੁਰ, 27 ਅਗਸਤ (ਸ.ਬ.) ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ ਵਿੱਚ ਜ਼ਮੀਨ ਵੰਡ ਨੂੰ ਲੈ ਕੇ ਪਿਤਾ ਅਤੇ ਭਰਾ ਨੇ ਟਰੈਕਟਰ ਨਾਲ ਕੁਚਲ ਕੇ ਦੋ ਭਰਾਵਾਂ ਨੂੰ ਮਾਰ ਦਿੱਤਾ ਅਤੇ ਇਕ ਭਰਾ ਸਮੇਤ ਪਰਿਵਾਰ ਦੇ ਦੋ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਔਰਤਾਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 4 ਹੋਰ ਫ਼ਰਾਰ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਫਾਸਟਰਪੁਰ ਥਾਣਾ ਖੇਤਰ ਦੇ ਗੀਗਤਰਾ ਪਿੰਡ ਵਿੱਚ ਪਰਿਵਾਰ ਦੀ ਆਪਸੀ ਲੜਾਈ ਵਿਚ ਦੋ ਸਕੇ ਭਰਾਵਾਂ ਬਾਗਬਲੀ ਪਾਟਲੇ ਅਤੇ ਵਕੀਲ ਪਾਟਲੇ ਦੀ ਮੌਤ ਹੋ ਗਈ ਅਤੇ ਇਕ ਹੋਰ ਭਰਾ ਕੌਸ਼ਲ ਪਾਟਲੇ ਅਤੇ ਵਕੀਲ ਦੀ ਪਤਨੀ ਸੰਤੋਸ਼ੀ ਪਾਟਲੇ ਜ਼ਖ਼ਮੀ ਹੋ ਗਏ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੇਜੂਰਾਮ ਪਾਟਲੇ, ਉਨ੍ਹਾਂ ਦੀ ਪਤਨੀ ਚਿਤਰਰੇਖਾ, ਭਰਾ ਮੱਖਣ ਦੀ ਪਤਨੀ ਮੀਨਾਕਸ਼ੀ ਅਤੇ ਮੱਖਣ ਦਾ ਪੁੱਤਰ ਅਤੇ ਇਕ ਹੋਰ ਭਰਾ ਰਾਮਬਲੀ ਦੀ ਪਤਨੀ ਰਜਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਕੇਜੂਰਾਮ ਦੇ ਪਿਤਾ ਤੋਰਣ ਪਾਟਲੇ ਸਮੇਤ 4 ਵਿਅਕਤੀ ਫ਼ਰਾਰ ਹਨ। ਬੁਧਵਾਰਾ ਪਿੰਡ ਵਾਸੀ ਤੋਰਣ ਪਾਟਲੇ ਦੇ 7 ਪੁੱਤਰਾਂ-ਭਾਗਬਲੀ, ਵਕੀਲ, ਕੇਜੂ, ਮੱਖਣ, ਰਾਮਬਲੀ, ਕੌਸ਼ਲ ਅਤੇ ਨਰਿੰਦਰ ਵਿਚਕਾਰ ਜ਼ਮੀਨ ਦੀ ਵੰਡ ਨੂੰ ਲੈ ਕੇ ਰੰਜਿਸ਼ ਚੱਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਭਾਗਬਲੀ, ਵਕੀਲ, ਵਕੀਲ ਦੀ ਪਤਨੀ ਸੰਤੋਸ਼ੀ ਅਤੇ ਕੌਸ਼ਲ ਪਿੰਡ ਗੀਗਤਰਾ ਤੋਂ ਛਟਨ ਪਿੰਡ ਵੱਲ ਜਾਂਦੀ ਸੜਕ ਤੇ ਖੇਤਾਂ ਵਿੱਚ ਕੰਮ ਕਰ ਰਹੇ ਸਨ।

ਇਸ ਦੌਰਾਨ ਪਰਿਵਾਰ ਦੀ ਦੂਜੀ ਧਿਰ ਕੇਜੂ, ਚਿਤਰਲੇਖਾ, ਮੱਖਣ, ਮੱਖਣ ਦੀ ਪਤਨੀ ਮੀਨਾਕਸ਼ੀ, ਮੱਖਣ ਦਾ ਲੜਕਾ, ਭਰਾ ਰਾਮਬਲੀ, ਰਾਮਬਲੀ ਦੀ ਪਤਨੀ ਰਜਨੀ, ਮੱਖਣ ਦਾ ਸਹੁਰਾ ਪੱਖ ਦਾ ਰਿਸ਼ਤੇਦਾਰ ਲੱਲਾ ਅਤੇ ਉਨ੍ਹਾਂ ਦੇ ਪਿਤਾ ਤੋਰਣ ਡੰਡੇ ਲੈ ਕੇ ਖੇਤਾਂ ਨਾਲ ਲੱਗਦੇ ਮੱਖਣ ਦੇ ਮਕਾਨ ਵਿਚ ਲੁੱਕੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਭਾਗਬਲੀ, ਵਕੀਲ, ਸੰਤੋਸ਼ੀ ਅਤੇ ਕੌਸ਼ਲ ਖੇਤਾਂ ਵਿੱਚੋਂ ਨਿਕਲ ਕੇ ਸੜਕ ਤੇ ਪਹੁੰਚੇ ਤਾਂ ਕੇਜੂ, ਚਿਤਰਲੇਖਾ, ਮੱਖਣ, ਮੀਨਾਕਸ਼ੀ, ਮੱਖਣ ਦਾ ਪੁੱਤਰ, ਰਾਮਬਲੀ, ਰਜਨੀ, ਲੱਲਾ ਅਤੇ ਤੋਰਣ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕੇਜੂ ਨੇ ਆਪਣੇ ਟਰੈਕਟਰ ਨਾਲ ਭਾਗਬਲੀ ਅਤੇ ਵਕੀਲ ਨੂੰ ਕੁਚਲ ਦਿੱਤਾ, ਜਿਸ ਨਾਲ ਭਾਗਬਲੀ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਵਿਚ ਵਕੀਲ, ਕੌਸ਼ਲ ਅਤੇ ਸੰਤੋਸ਼ੀ ਜ਼ਖ਼ਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਪੁਲਸ ਟੀਮ ਪਿੰਡ ਲਈ ਰਵਾਨਾ ਹੋ ਗਈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਵਕੀਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Continue Reading

National

ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਮੀਟਿੰਗ

Published

on

By

ਨਵੀਂ ਦਿੱਲੀ, 31 ਅਕਤੂਬਰ (ਸ.ਬ.) ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਪਾਰਟੀ ਹੈਡਕੁਆਰਟਰ ਇੰਦਰਾ ਭਵਨ ਵਿਖੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ। ਇਸ ਉੱਚ ਪੱਧਰੀ ਮੀਟਿੰਗ ਵਿਚ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਪ੍ਰਧਾਨ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ, ਰਾਜ ਕੁਮਾਰ ਵੇਰਕਾ ਸਮੇਤ ਕਈ ਹੋਰ ਪ੍ਰਮੁੱਖ ਆਗੂ ਮੌਜੂਦ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਚਰਚਾ ਕਰਨ ਲਈ ਕੀਤੀ ਗਈ ਮੀਟਿੰਗ ਦੌਰਾਨ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ, ਆਗੂਆਂ ਵਿਚਕਾਰ ਤਾਲਮੇਲ ਵਧਾਉਣ ਅਤੇ ਚੋਣ ਰਣਨੀਤੀ ਘੜਨ ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਪੰਜਾਬ ਦੇ ਲੋਕ ਫ਼ੈਸਲਾਕੁੰਨ ਬਦਲਾਅ ਅਤੇ ਇਕ ਨਵੀਂ ਸ਼ੁਰੂਆਤ ਲਈ ਉਤਸ਼ਾਹਤ ਹਨ। ਖੜਗੇ ਨੇ ਕਿਹਾ ਕਿ ‘ਆਪ’ ਨੇ ਲੋਕਾਂ ਦੇ ਵਿਸ਼ਵਾਸ ਨਾਲ ਧੋਖਾ ਕੀਤਾ ਹੈ ਅਤੇ ਇਸ ਦੇ ਵੱਡੇ-ਵੱਡੇ ਵਾਅਦੇ ਅਸਫ਼ਲ ਸ਼ਾਸਨ, ਭ੍ਰਿਸ਼ਟਾਚਾਰ, ਨਸ਼ਿਆਂ ਦੇ ਪ੍ਰਕੋਪ, ਵਧਦੀ ਅਸੁਰੱਖਿਆ ਅਤੇ ਟੁੱਟੀਆਂ ਉਮੀਦਾਂ ਵਿਚ ਤਬਦੀਲ ਹੋ ਚੁੱਕੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਪੰਜਾਬ ਦੇ ਮਾਣ ਨੂੰ ਬਹਾਲ ਕਰਨ, ਇਸ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਸ਼ਾਂਤੀ, ਖੁਸ਼ਹਾਲੀ ਤੇ ਤਰੱਕੀ ਦਾ ਨਵਾਂ ਦੌਰ ਲਿਆਉਣ ਲਈ ਕੋਈ ਕਸਰ ਨਹੀਂ ਛੱਡੇਗੀ।

ਜਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਵਰਕਰਾਂ ਵਿਚ ਉਤਸ਼ਾਹ ਭਰਨ ਅਤੇ ਸੂਬੇ ਦੇ ਰਾਜਨੀਤਿਕ ਮੁੱਦਿਆਂ ਨੂੰ ਚੁੱਕਣ ਲਈ ਕਾਂਗਰਸ 4 ਨਵੰਬਰ ਨੂੰ ਸੰਗਰੂਰ ਵਿਖੇ ‘ਇਨਸਾਫ਼ ਰੈਲੀ’ ਦਾ ਆਯੋਜਨ ਕਰਨ ਜਾ ਰਹੀ ਹੈ। ਇਸ ਰੈਲੀ ਨੂੰ ਰਾਹੁਲ ਗਾਂਧੀ ਸੰਬੋਧਨ ਕਰਨਗੇ। ਪੰਜਾਬ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਇਸ ਰੈਲੀ ਵਿਚ 1 ਲੱਖ ਤੋਂ ਵੱਧ ਲੋਕ ਸ਼ਾਮਲ ਹੋਣਗੇ।

Continue Reading

National

ਜੁੱਤੀਆਂ ਦੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ 4 ਵਿਅਕਤੀਆਂ ਦੀ ਮੌਤ, 2 ਜਖ਼ਮੀ

Published

on

By

ਨਵੀਂ ਦਿੱਲੀ, 31 ਅਕਤੂਬਰ (ਸ.ਬ.) ਆਊਟਰ ਦਿੱਲੀ ਦੇ ਮੰਗੋਲਪੁਰੀ ਇੰਡਸਟਰੀਅਲ ਏਰੀਆ ਫੇਜ਼ 1 ਵਿੱਚ ਬੀਤੀ ਰਾਤ ਇੱਕ ਜੁੱਤੀਆਂ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਹ ਘਟਨਾ ਬੀ-293/294 ਸਥਿਤ ਫੈਕਟਰੀ ਵਿੱਚ ਰਾਤ ਲਗਭਗ 9:30 ਵਜੇ ਵਾਪਰੀ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ। ਫਾਇਰਫਾਈਟਰਾਂ ਨੇ ਅੱਗ ਬੁਝਾਉਣ ਅਤੇ ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਕਈ ਘੰਟਿਆਂ ਤੱਕ ਕਾਰਵਾਈ ਕੀਤੀ।

ਪੁਲੀਸ ਮੁਤਾਬਕ, ਬਚਾਅ ਕਾਰਜ ਦੌਰਾਨ, ਫੈਕਟਰੀ ਦੇ ਅੰਦਰੋਂ ਛੇ ਲੋਕਾਂ ਨੂੰ ਬੇਹੋਸ਼ ਹਾਲਤ ਵਿੱਚ ਬਾਹਰ ਕੱਢਿਆ ਗਿਆ। ਸਾਰਿਆਂ ਨੂੰ ਤੁਰੰਤ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ, ਮੰਗੋਲਪੁਰੀ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਵਿੱਚੋਂ ਚਾਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੋ ਦਾ ਇਲਾਜ ਚੱਲ ਰਿਹਾ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਅੱਗ ਫੈਕਟਰੀ ਦੇ ਬੇਸਮੈਂਟ ਵਿੱਚ ਲੱਗੀ। ਇਸ ਤੋਂ ਬਾਅਦ, ਅੱਗ ਅਤੇ ਧੂੰਆਂ ਉੱਪਰਲੀਆਂ ਮੰਜ਼ਿਲਾਂ ਤੱਕ ਫੈਲ ਗਿਆ। ਫੈਕਟਰੀ ਦੇ ਅੰਦਰ ਧੂੰਏਂ ਦੀ ਜ਼ਿਆਦਾ ਮਾਤਰਾ ਨੇ ਬਚਾਅ ਕਾਰਜ ਵਿੱਚ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ।

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਵਿਭਾਗ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਛੇ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ ਹੈ ਅਤੇ ਦੋ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਅੱਗ ਬੇਸਮੈਂਟ ਵਿੱਚ ਲੱਗੀ ਅਤੇ ਧੂੰਆਂ ਉੱਪਰ ਵੱਲ ਫੈਲ ਗਿਆ।

ਡੀਸੀਪੀ ਦੇ ਮੁਤਾਬਕ, ਫੈਕਟਰੀ ਮਾਲਕ ਨੂੰ ਤਲਬ ਕੀਤਾ ਗਿਆ ਹੈ। ਹਾਦਸੇ ਸਮੇਂ ਮੌਜੂਦ ਕੁੱਲ ਮਜ਼ਦੂਰਾਂ ਦੀ ਗਿਣਤੀ ਦਾ ਪਤਾ ਲਗਾਉਣ ਲਈ ਠੇਕੇਦਾਰ ਅਤੇ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਅੱਗ ਲੱਗਣ ਸਮੇਂ ਫੈਕਟਰੀ ਦੇ ਅੰਦਰ ਕਿੰਨੇ ਲੋਕ ਫਸੇ ਹੋਏ ਸਨ ਅਤੇ ਇਹ ਕਿਨ੍ਹਾਂ ਹਾਲਾਤਾਂ ਵਿੱਚ ਸ਼ੁਰੂ ਹੋਈ ਸੀ।

ਇਸ ਵੇਲੇ, ਪੁਲੀਸ ਅਤੇ ਫਾਇਰ ਵਿਭਾਗ ਖੋਜ ਅਤੇ ਬਚਾਅ ਕਾਰਜ ਚਲਾ ਰਹੇ ਹਨ। ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਗ ਲੱਗਣ ਦਾ ਸਹੀ ਕਾਰਨ ਅਤੇ ਫੈਕਟਰੀ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਥਿਤੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

Continue Reading

National

ਇਸਰੋ ਵੱਲੋਂ ਨੇਵੀਗੇਸ਼ਨ ਉਪਗ੍ਰਹਿ ਐਨ.ਵੀ.ਐਸ-03 ਸਫ਼ਲਤਾਪੂਰਵਕ ਲਾਂਚ

Published

on

By

ਨਵੀਂ ਦਿੱਲੀ, 31 ਅਕਤੂਬਰ (ਸ.ਬ.) ਇਸਰੋ ਨੇ ਆਪਣਾ ਨੇਵੀਗੇਸ਼ਨ ਸੈਟੇਲਾਈਟ, ਐਨ.ਵੀ.ਐਸ-03 ਲਾਂਚ ਕੀਤਾ ਹੈ। ਇਸ ਨੂੰ ਸ਼ੁੱਕਰਵਾਰ ਰਾਤ 11:51 ਵਜੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਇੱਕ ਜੀਐਸਵੀਐਲ-ਐਫ18 ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ। ਉਡਾਣ ਦੇ ਲਗਭਗ 18 ਮਿੰਟ ਬਾਅਦ, ਰਾਕੇਟ ਦੇ ਤਿੰਨੇ ਪੜਾਅ ਸਫਲਤਾਪੂਰਵਕ ਸੰਚਾਲਿਤ ਹੋਏ। ਇਸ ਤੋਂ ਬਾਅਦ, 2,232 ਕਿਲੋਗ੍ਰਾਮ ਵਜ਼ਨੀ ਉਪਗ੍ਰਹਿ ਰਾਕੇਟ ਤੋਂ ਵੱਖ ਹੋ ਗਿਆ ਅਤੇ ਆਪਣੇ ਨਿਰਧਾਰਤ ਪੰਧ ਵਿੱਚ ਪਹੁੰਚ ਗਿਆ।

ਇਹ ਪੂਰੇ ਭਾਰਤ ਵਿੱਚ ਅਤੇ ਇਸ ਦੀਆਂ ਸਰਹੱਦਾਂ ਤੋਂ 1,500 ਕਿਲੋਮੀਟਰ ਅੱਗੇ ਤੱਕ ਸਟੀਕ ਸਥਾਨ ਅਤੇ ਨੇਵੀਗੇਸ਼ਨ ਸੇਵਾਵਾਂ ਪ੍ਰਦਾਨ ਕਰੇਗਾ। ਇਸ ਦੀ ਲੋੜ 1999 ਦੀ ਕਾਰਗਿਲ ਜੰਗ ਤੋਂ ਬਾਅਦ ਮਹਿਸੂਸ ਕੀਤੀ ਗਈ ਸੀ।

ਉਸ ਸਮੇਂ, ਭਾਰਤ ਨੇ ਅਮਰੀਕੀ ਜੀਪੀਐਸ ਪ੍ਰਣਾਲੀ ਤੋਂ ਫੌਜੀ ਉਦੇਸ਼ਾਂ ਲਈ ਸਥਾਨ-ਸਬੰਧੀ ਡੇਟਾ ਦੀ ਮੰਗ ਕੀਤੀ ਸੀ, ਪਰ ਅਮਰੀਕਾ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਭਾਰਤ ਨੇ ਆਪਣਾ ਖੁਦ ਦਾ ਜੀਪੀਐਸ ਵਿਕਸਤ ਕੀਤਾ।

ਇਹ ਉਪਗ੍ਰਹਿ ਨੈਵਿਕ ਮਿਸ਼ਨ ਦੇ ਤਹਿਤ ਲਾਂਚ ਕੀਤਾ ਗਿਆ ਹੈ। ਨੈਵਿਕ ਦਾ ਪੂਰਾ ਰੂਪ ਨੈਵੀਗੇਸ਼ਨ ਵਿਦ ਇੰਡੀਅਨ ਕੌਂਸਟੇਲੇਸ਼ਨ ਹੈ। ਇਹ ਭਾਰਤ ਦੀ ਆਪਣੀ ਖੇਤਰੀ ਉਪਗ੍ਰਹਿ ਨੈਵੀਗੇਸ਼ਨ ਪ੍ਰਣਾਲੀ ਹੈ, ਜਿਸਨੂੰ ਇਸਰੋ ਦੁਆਰਾ ਵਿਕਸਤ ਕੀਤਾ ਗਿਆ ਹੈ।

Continue Reading

Latest News

Trending