Connect with us

Mohali

ਅੱਜ ਤੱਕ ਨਹੀਂ ਚੱਲੇ ਕਰੋੜਾਂ ਰੁਪਏ ਖਰਚ ਕੇ ਪਾਣੀ ਦੀ ਸਪਲਾਈ ਵਿੱਚ ਸੁਧਾਰ ਲਈ ਬੂਸਟਰਾਂ ਨੂੰ ਚਲਾਉਣ ਲਈ ਲੱਗੇ ਜਨਰੇਟਰ : ਕੁਲਜੀਤ ਸਿੰਘ ਬੇਦੀ

Published

on

 

ਜਨਸਿਹਤ ਵਿਭਾਗ ਨਹੀਂ ਪਵਾਉਂਦਾ ਜਨਰੇਟਰਾਂ ਵਿੱਚ ਤੇਲ, ਬੂਸਟਰਾਂ ਨੂੰ ਹਟ ਲਾਈਨ ਨਾਲ ਜੋੜੇ ਬਿਜਲੀ ਵਿਭਾਗ

ਐਸ ਏ ਐਸ ਨਗਰ, 29 ਅਗਸਤ (ਸ.ਬ.) ਮੁਹਾਲੀ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਪੇਸ਼ ਆਉਂਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਕਰੋੜਾਂ ਰੁਪਏ ਖਰਚ ਕੇ ਬੂਸਟਰ ਪੰਪ ਲਗਵਾਏ ਗਏ ਹਨ ਅਤੇ ਬਿਜਲੀ ਸਪਲਾਈ ਨਾ ਹੋਣ ਤੇ ਵੀ ਬੂਸਟਰਾਂ ਨੂੰ ਚਲਦਾ ਰੱਖਣ ਲਈ ਇਹਨਾਂ ਦੇ ਨਾਲ ਕਰੋੜਾਂ ਰੁਪਏ ਦੇ ਜਨਰੇਟਰ ਵੀ ਲਵਾ ਕੇ ਦਿੱਤੇ ਗਏ, ਪਰੰਤੂ ਜਨਸਿਹਤ ਵਿਭਾਗ ਵਲੋਂ ਇਹ ਇਹ ਜਨਰੇਟਰ ਕਦੇ ਚਲਾਏ ਹੀ ਨਹੀਂ ਗਏ ਜਿਸ ਕਾਰਨ ਬਿਜਲੀ ਜਾਣ ਦੀ ਸੂਰਤ ਵਿੱਚ ਪਾਣੀ ਦੀ ਸਪਲਾਈ ਵੀ ਰੁਕ ਜਾਂਦੀ ਹੈ ਅਤੇ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ।

ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੂਸਟਰ ਲਗਾ ਕੇ ਦੇਣ ਦਾ ਕੰਮ ਨਗਰ ਨਿਗਮ ਦਾ ਸੀ ਅਤੇ ਇਹਨਾਂ ਨੂੰ ਚਲਾਉਣ ਦਾ ਕੰਮ ਜਨ ਸਿਹਤ ਵਿਭਾਗ ਵਲੋਂ ਕੀਤਾ ਜਾਂਦਾ ਸੀ ਪਰੰਤੂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਹਨਾਂ ਜਨਰੇਟਰਾਂ ਨੂੰ ਕਦੇ ਚਲਾਇਆ ਹੀ ਨਹੀਂ ਗਿਆ ਅਤੇ ਇਹ ਵੱਡੇ ਜਨਰੇਟਰ ਚਿੱਟੇ ਹਾਥੀ ਬਣ ਕੇ ਰਹਿ ਗਏ ਹਨ।

ਸz. ਬੇਦੀ ਨੇ ਕਿਹਾ ਕਿ ਗਰਮੀ ਦੇ ਮੌਸਮ ਅਤੇ ਹੁਣ ਬਰਸਾਤ ਦੇ ਮੌਸਮ ਵਿੱਚ ਬਿਜਲੀ ਦੇ ਲਗਾਤਾਰ ਕੱਟ ਲੱਗ ਰਹੇ ਹਨ ਜਿਸ ਕਾਰਨ ਪਾਣੀ ਦੀ ਸਪਲਾਈ ਇਹਨਾਂ ਬੂਸਟਰਾਂ ਤੋਂ ਬੰਦ ਹੋ ਜਾਂਦੀ ਹੈ ਕਿਉਂਕਿ ਜਨਰੇਟਰ ਤਾਂ ਚਲਦੇ ਹੀ ਨਹੀਂ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਇਸਦਾ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਜਨ ਸਿਹਤ ਵਿਭਾਗ ਦੇ ਅਧਿਕਾਰੀ ਇਹ ਕਹਿੰਦੇ ਹਨ ਕਿ ਪਾਣੀ ਦੇ ਬਿੱਲ ਮਾਫ ਕੀਤੇ ਜਾਣ ਤੋਂ ਬਾਅਦ ਜਨ ਸਿਹਤ ਵਿਭਾਗ ਕੋਲ ਪੈਸੇ ਨਹੀਂ ਬਚਦੇ ਇਸ ਕਰਕੇ ਇਹਨਾਂ ਜਨਰੇਟਰਾਂ ਵਾਸਤੇ ਤੇਲ ਖਰੀਦਣ ਦੇ ਪੈਸੇ ਵੀ ਵਿਭਾਗ ਕੋਲ ਨਹੀਂ ਹਨ ਤਾਂ ਜਨਰੇਟਰ ਚਲਾਉਣੇ ਕਿੱਥੋਂ ਹਨ।

ਉਹਨਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕ ਤਰਾਹੀ ਤਰਾਹੀ ਕਰਦੇ ਹਨ ਅਤੇ ਉਹਨਾਂ ਨੂੰ ਲਗਾਤਾਰ ਫੋਨ ਆਉਂਦੇ ਹਨ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵੇਲੇ ਮੁਹਾਲੀ ਵਿਖੇ ਪੰਜ ਬੂਸਟਰ ਬਣਾਏ ਗਏ ਸਨ ਜਿਹਨਾਂ ਵਿੱਚੋਂ ਵੱਖ-ਵੱਖ ਫੇਜ਼ਾਂ ਵਿੱਚ ਇਹ ਬੂਸਟਰ ਚੱਲ ਰਹੇ ਹਨ ਅਤੇ ਇਹਨਾਂ ਵਿੱਚ ਸਟੋਰੇਜ ਟੈਂਕਰ ਵਿੱਚ ਇਕੱਠਾ ਕੀਤਾ ਪਾਣੀ ਸੁਚਾਰੂ ਢੰਗ ਨਾਲ ਸਪਲਾਈ ਕੀਤਾ ਜਾਂਦਾ ਹੈ ਪਰ ਬਿਜਲੀ ਜਾਣ ਦੀ ਸੂਰਤ ਵਿੱਚ ਇਹ ਬੂਸਟਰ ਚਲਦੇ ਨਹੀਂ ਹਨ ਕਿਉਂਕਿ ਇਹਨਾਂ ਵਾਸਤੇ ਲਗਾਏ ਗਏ ਜਨਰੇਟਰ ਚਲਾਏ ਹੀ ਨਹੀਂ ਜਾਂਦੇ।

ਉਹਨਾਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਇਹਨਾਂ ਸਾਰੇ ਬੂਸਟਰਾਂ ਨੂੰ ਬਿਜਲੀ ਦੀ ਹਾਟ ਲਾਈਨ ਨਾਲ ਜੋੜਿਆ ਜਾਵੇ ਜਿਵੇਂ ਕਿ ਫੇਜ਼ 10 ਦੇ ਬੂਸਟਰ ਨੂੰ ਪਹਿਲਾਂ ਜੋੜਿਆ ਹੋਇਆ ਹੈ। ਇਸ ਦੇ ਨਾਲ ਨਾਲ ਉਹਨਾਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਵੀ ਮੰਗ ਕੀਤੀ ਕਿ ਬਿਜਲੀ ਜਾਣ ਦੀ ਸੂਰਤ ਵਿੱਚ ਇਹਨਾਂ ਜਨਰੇਟਰਾਂ ਨੂੰ ਫੌਰੀ ਤੌਰ ਤੇ ਚਾਲੂ ਕਰਵਾਇਆ ਜਾਵੇ ਅਤੇ ਇਸ ਵਾਸਤੇ ਵਿਭਾਗ ਆਪਣੇ ਵਸੀਲਿਆਂ ਰਾਹੀਂ ਪੰਜਾਬ ਸਰਕਾਰ ਤੋਂ ਫੰਡ ਮੁਹਈਆ ਕਰਵਾਏ ਜਾਂ ਕੋਈ ਇਸ ਦਾ ਹੋਰ ਬਦਲਵਾਂ ਪ੍ਰਬੰਧ ਕਰੇ।

ਉਹਨਾਂ ਕਿਹਾ ਕਿ ਇਹ ਅਤਿ ਗੰਭੀਰ ਮੁੱਦਾ ਹੈ ਅਤੇ ਇਸ ਪਾਸੇ ਪੰਜਾਬ ਸਰਕਾਰ ਨੂੰ ਵੀ ਫੌਰੀ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਤੇ ਲੋੜ ਪੈਣ ਤੇ ਜਨ ਸਿਹਤ ਵਿਭਾਗ ਨੂੰ ਫੰਡ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਲੋਕਾਂ ਦੀ ਇਹ ਹਾਹਾਕਾਰ ਸੰਘਰਸ਼ ਵਿੱਚ ਤਬਦੀਲ ਹੋ ਜਾਵੇਗੀ ਅਤੇ ਲੋਕ ਜਨ ਸਿਹਤ ਵਿਭਾਗ ਦੇ ਖਿਲਾਫ ਸੜਕਾਂ ਉੱਤੇ ਆ ਜਾਣਗੇ ਜਿਸ ਦੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ।

ਉਹਨਾਂ ਡਿਪਟੀ ਕਮਿਸ਼ਨਰ ਮੁਹਾਲੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ਦੀ ਬੇਨਤੀ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਵਿਭਾਗ ਕੋਲ ਤੇਲ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਇਸ ਦਾ ਕੋਈ ਬਦਲਵਾਂ ਪਬੰਧ ਕੀਤਾ ਜਾਵੇ ਕਿਉਂਕਿ ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਮਸਲਾ ਹੈ ਅਤੇ ਇਸ ਦਾ ਫੌਰੀ ਤੌਰ ਤੇ ਹੱਲ ਹੋਣਾ ਚਾਹੀਦਾ ਹੈ।

Continue Reading

Mohali

ਪੁਲੀਸ ਵਲੋਂ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ 4 ਮੁਲਜਮ ਕਾਬੂ

Published

on

By

 

ਬੀਤੀ 13 ਨਵੰਬਰ ਤੋਂ ਲੜਕੀ ਸਮੇਤ ਫਰਾਰ ਸੀ ਮੁੱਖ ਮੁਲਜਮ

ਐਸ ਏ ਐਸ ਨਗਰ, 11 ਜਨਵਰੀ (ਸ.ਬ.) ਮੁਹਾਲੀ ਪੁਲੀਸ ਨੇ ਇੱਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸਨੂੰ ਭਜਾਉਣ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ 4 ਮੁਲਜਮਾਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਦਮਨਪ੍ਰੀਤ ਸਿੰਘ ਵਾਸੀ ਪਿੰਡ ਝਿਊਰਹੇੜੀ, ਬਿਕਰਮ ਸਿੰਘ ਵਾਸੀ ਪਿੰਡ ਝਿਊਰਹੇੜੀ, ਪ੍ਰਦੀਪ ਸਿੰਘ ਉਰਫ ਸਨੀ ਪਿੰਡ ਝਿਊਰਹੇੜੀ, ਸਨੀ ਵਾਸੀ ਪਿੰਡ ਬਾਕਰਪੁਰ ਜਿਲ੍ਹਾ ਮੁਹਾਲੀ ਵਜੋਂ ਹੋਈ ਹੈ।

ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਇਹਨਾਂ ਦੇ ਕਬਜੇ ਤੋਂ ਉਕਤ ਨਾਬਾਲਿਗ ਲੜਕੀ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਲੜਕੀ ਨੂੰ ਇਲਾਜ ਲਈ ਪੀ ਜੀ ਆਈ ਚੰਡੀਗੜ੍ਹ ਵਿੱਚ ਦਾਖਿਲ ਕਰਵਾਇਆ ਗਿਆ ਹੈ।

ਉਹਨਾਂ ਦੱਸਿਆ ਕਿ ਐਸ ਐਸ ਪੀ ਸ੍ਰੀ ਦੀਪਕ ਪਾਰੀਕ ਦੀਆਂ ਹਿਦਾਇਤਾਂ ਤੇ ਕਾਰਵਾਈ ਕਰਦਿਆਂ ਥਾਣਾ ਐਰੋਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਵਲੋਂ ਥਾਣ ਐਰੋਸਿਟੀ ਵਿੱਚ ਬੀ ਐਨ ਐਸ ਦੀ ਧਾਰਾ 137(2), 87, 61(2) ਤਹਿਤ 27 ਨਵੰਬਰ ਨੂੰ ਦਰਜ ਕੀਤੇ ਗਏ ਮਾਮਲੇ ਵਿੱਚ ਦਮਨਪ੍ਰੀਤ ਸਿੰਘ, ਬਿਕਰਮ ਸਿੰਘ, ਪ੍ਰਦੀਪ ਸਿੰਘ ਉਰਫ ਸਨੀ ਪਿੰਡ ਝਿਊਰਹੇੜੀ ਅਤੇ ਸਨੀ ਵਾਸੀ ਪਿੰਡ ਬਾਕਰਪੁਰ ਜਿਲ੍ਹਾ ਮੁਹਾਲੀ ਨੂੰ ਗ੍ਰਿਫਤਾਰ ਕਰਨ ਉਪਰੰਤ ਉਹਨਾਂ ਦੇ ਕਬਜ਼ੇ ਵਿੱਚੋਂ ਪੀੜਤਾ ਨਾਬਾਲਗ ਲੜਕੀ ਨੂੰ ਬ੍ਰਾਮਦ ਕਰਵਾਇਆ ਗਿਆ ਹੈ।

ਉਹਨਾਂ ਦੱਸਿਆ ਕਿ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦਮਨਪ੍ਰੀਤ ਸਿੰਘ ਬੀਤੀ 13 ਨਵੰਬਰ ਨੂੰ ਪੀੜਤਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਫਰਾਰ ਚਲਿਆ ਆ ਰਿਹਾ ਸੀ ਜਿਸਨੂੰ ਪੁਲੀਸ ਵਲੋਂ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ ਪੀੜਤ ਲੜਕੀ ਨੂੰ ਬ੍ਰਾਮਦ ਕਰਵਾਇਆ ਗਿਆ ਹੈ।

ਉਹਨਾਂ ਦੱਸਿਆ ਕਿ ਪੀੜਤਾ ਨੂੰ ਲਿਜਾਣ ਸਮੇਂ ਦਮਨਪ੍ਰੀਤ ਸਿੰਘ ਦੀ ਮਦਦ ਕਰਨ ਵਾਲੇ ਉਸਦੇ ਸਾਥੀਆਂ ਬਿਕਰਮ ਸਿੰਘ, ਪ੍ਰਦੀਪ ਸਿੰਘ ਉਰਫ ਸਨੀ ਪਿੰਡ ਝਿਊਰਹੇੜੀ ਅਤੇ ਸਨੀ ਵਾਸੀ ਪਿੰਡ ਬਾਕਰਪੁਰ ਜਿਲ੍ਹਾ ਮੁਹਾਲੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਸਾਰਿਆਂ ਨੂੰ ਮਾਨਯਗਿ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨ ਤੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।

 

Continue Reading

Mohali

ਮੁਹਾਲੀ ਪੁਲੀਸ ਵਲੋਂ ਚੋਰੀ ਦੇ 4 ਬੁਲਟ ਅਤੇ 2 ਐਕਟਿਵਾ ਸਮੇਤ ਦੋ ਮੁਲਜਮ ਕਾਬੂ

Published

on

By

 

ਐਸ ਏ ਐਸ ਨਗਰ, 11 ਜਨਵਰੀ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਦੋ ਪਹੀਆ ਵਾਹਨਾਂ ਦੀ ਚੋਰੀ ਕਰਨ ਵਾਲੇ ਇਕ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਤੋਂ 4 ਬੁਲਟ ਅਤੇ 2 ਐਕਟਿਵਾ ਬਰਾਮਦ ਕੀਤੇ ਹਨ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਗਗਨਦੀਪ ਸਿੰਘ ਵਾਸੀ ਪਿੰਡ ਬੱਲੋ ਮਾਜਰਾ ਹਾਲ ਵਾਸੀ ਸੰਨੀ ਇਨਕਲੇਵ ਸੈਕਟਰ 123 ਖਰੜ ਅਤੇ ਅਨਮੋਲ ਸਿੰਘ ਉਰਫ ਵੱਡਾ ਗਗਨ ਵਾਸੀ ਗਰੀਨ ਇਨਕਲੇਵ ਦਾਉਂ ਜਿਲਾ ਮੁਹਾਲੀ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਪੀ ਸਿਟੀ 1 ਜੇਅੰਤ ਪੁਰੀ ਅਤੇ ਥਾਣਾ ਮਟੌਰ ਦੇ ਮੁਖੀ ਅਮਨਦੀਪ ਸਿੰਘ ਤਰੀਕਾ ਨੇ ਦੱਸਿਆ ਕਿ ਪੁਲੀਸ ਨੂੰ ਅਕਸ਼ੈ ਸੈਣੀ ਵਾਸੀ ਪਿੰਡ ਗਗਨਹੇੜੀ ਜਿਲਾ ਅੰਬਾਲਾ ਹਾਲ ਵਾਸੀ ਫੇਜ਼ 7 ਮੁਹਾਲੀ ਨੇ ਸ਼ਿਕਾਇਤ ਦਿੱਤੀ ਸੀ ਕਿ 28 ਦਸੰਬਰ ਨੂੰ ਉਸ ਨੇ ਆਪਣਾ ਹਰਿਆਣਾ ਨੰਬਰ ਦਾ ਮੋਟਰਸਾਈਕਲ ਆਪਣੇ ਖੜਾ ਕੀਤਾ ਸੀ। ਸਵੇਰੇ ਉਠਣ ਤੇ ਦੇਖਿਆ ਕਿ ਉਸ ਦਾ ਮੋਟਰਸਾਈਕਲ ਗਾਇਬ ਸੀ। ਉਸ ਵਲੋਂ ਆਪਣੇ ਤੌਰ ਤੇ ਮੋਟਰਸਾਈਕਲ ਦੀ ਭਾਲ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਸ ਦੇ ਮੋਟਰਸਾਈਕਲ ਨੂੰ ਗਗਨਦੀਪ ਸਿੰਘ ਅਤੇ ਅਨਮੋਲ ਸਿੰਘ ਉਰਫ ਵੱਡਾ ਗਗਨ ਨੇ ਚੋਰੀ ਕੀਤਾ ਹੈ।

ਉਹਨਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਨਾਮਜਦ ਮੁਲਜਮਾਂ ਦੀ ਪੈੜ ਨਪਦਿਆਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਕਤ ਦੋਵਾਂ ਮੁਲਜਮਾਂ ਦੀ ਨਿਸ਼ਾਨਦੇਹੀ ਤੇ 4 ਬੁਲਟ ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੀਆਂ ਗਈਆਂ। ਏ.ਐਸ.ਪੀ ਜੇਅੰਤ ਪੁਰੀ ਨੇ ਦੱਸਿਆ ਕਿ ਉਕਤ ਮੁਲਜਮਾਂ ਦੀ ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਦਾ ਮੋਟਰਸਾਈਕਲ ਫੇਜ਼ 7 ਤੋਂ ਅਤੇ ਇਕ ਬੁਲਟ, 1 ਐਕਟਿਵਾ ਵੀ ਫੇਜ਼ 7 ਤੋਂ ਚੋਰੀ ਕੀਤਾ ਸੀ। ਇਸ ਤੋਂ ਇਲਾਵਾ ਉਕਤ ਮੁਲਜਮਾਂ ਨੇ 1 ਬੁਲਟ ਮੋਟਰਸਾਈਕਲ ਬਲੌਂਗੀ ਤੋਂ, 1 ਐਕਟਿਵਾ ਟੀ. ਡੀ. ਆਈ ਸੈਕਟਰ 118 ਖਰੜ ਤੋਂ ਚੋਰੀ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਉਕਤ ਮੁਲਜਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਬੁਲਟ ਮੋਟਰਸਾਈਕਲ ਵੀ ਕਬਜ਼ੇ ਵਿਚ ਲਿਆ ਗਿਆ। ਦੋਵਾਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁੱਛਗਿੱਛ ਉਪਰੰਤ ਅਦਾਲਤ ਦੇ ਹੁਕਮਾਂ ਤੇ ਜੇਲ ਭੇਜ ਦਿੱਤਾ ਗਿਆ ਹੈ ਅਤੇ ਮੁਲਜਮਾਂ ਕੋਲੋਂ ਬਰਾਮਦ ਚੋਰੀ ਦੇ ਵਾਹਨਾਂ ਨੂੰ ਉਨਾਂ ਦੇ ਮਾਲਕਾਂ ਤੋਂ ਸ਼ਨਾਖਤ ਕਰਵਾਈ ਜਾ ਰਹੀ ਹੈ।

Continue Reading

Mohali

ਮੁਹਾਲੀ ਪੁਲੀਸ ਵਲੋਂ ਜਾਅਲੀ ਸਬ ਇੰਸਪੈਕਟਰ ਕਾਬੂ

Published

on

By

 

 

ਐਸ.ਏ.ਐਸ.ਨਗਰ, 11 ਜਨਵਰੀ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਇਕ ਜਾਅਲੀ ਸਬ ਇੰਸਪੈਕਟਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਗ੍ਰਿਫਤਾਰ ਜਾਅਲੀ ਸਬ ਇੰਸਪੈਕਟਰ ਦੀ ਪਛਾਣ ਮਨਦੀਪ ਸਿੰਘ ਵਾਸੀ ਪਿੰਡ ਅਮਾਮਪੁਰ ਜਿਲਾ ਪਟਿਆਲਾ ਵਜੋਂ ਹੋਈ ਹੈ।

ਇਸ ਸਬੰਧੀ ਏ. ਐਸ. ਪੀ ਸਿਟੀ 1 ਜੇਅੰਤ ਪੁਰੀ ਅਤੇ ਥਾਣਾ ਮਟੌਰ ਦੇ ਮੁਖੀ ਅਮਨਦੀਪ ਸਿੰਘ ਤਰੀਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ (ਜਿਸ ਨੇ ਸਬ ਇੰਸਪੈਕਟਰ ਦੀ ਵਰਦੀ ਪਾਈ ਹੋਈ ਹੈ) ਫੇਜ਼ 3 ਬੀ 2 ਦੀ ਮਾਰਕੀਟ ਵਿਚ ਆਮ ਲੋਕਾਂ ਦੀ ਚੈਕਿੰਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣਸਾਰ ਪੁਲੀਸ ਦੀ ਇਕ ਟੀਮ ਤੁਰੰਤ ਮਾਰਕੀਟ ਵਿੱਚ ਗਈ ਅਤੇ ਵੇਖਿਆ ਕਿ ਉਕਤ ਵਿਅਕਤੀ (ਜਿਸਨੇ ਸਬ ਇੰਸਪੈਕਟਰ ਦੀ ਵਰਦੀ ਪਾਈ ਸੀ) ਲੋਕਾਂ ਨਾਲ ਗਾਲੀ ਗਲੋਚ ਕਰ ਰਿਹਾ ਸੀ ਅਤੇ ਆਪਣੀ ਵਰਦੀ ਦਾ ਰੋਹਬ ਝਾੜ ਰਿਹਾ ਸੀ।

ਉਹਨਾਂ ਕਿਹਾ ਕਿ ਜਦੋਂ ਪੁਲੀਸ ਟੀਮ ਨੇ ਉਕਤ ਵਰਦੀ ਧਾਰੀ ਸਬ ਇੰਸਪੈਕਟਰ ਕੋਲੋਂ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਉਹ ਪੰਜਾਬ ਪੁਲੀਸ ਦਾ ਕਰਮਚਾਰੀ ਨਹੀਂ ਹੈ ਅਤੇ ਸਬ ਇੰਸਪੈਕਟਰ ਦੀ ਵਰਦੀ ਪਾ ਕੇ ਸਿਰਫ ਲੋਕਾਂ ਤੇ ਰੋਹਬ ਝਾੜ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਕਤ ਜਾਅਲੀ ਸਬ ਇੰਸਪੈਕਟਰ ਨੂੰ ਕਾਬੂ ਕਰਕੇ ਉਸ ਵਿਰੁਧ ਬੀ ਐਨ ਐਸ ਦੀ ਧਾਰਾ 204, 205 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਏ.ਐਸ.ਪੀ ਜੇਅੰਤ ਪੁਰੀ ਨੇ ਕਿਹਾ ਕਿ ਉਕਤ ਜਾਅਲੀ ਸਬ ਇੰਸਪੈਕਟਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਉਸਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।

Continue Reading

Latest News

Trending